1

Friday, May 4, 2012

Sukhpreet Singh Udhoke

ਅਖੀਰ ਬੋਲਣਾ ਹੀ ਪਿਆ......

ਬਹੁਤ ਹੀ ਸਤਿਕਾਰਯੋਗ ਵੀਰੋ,
ਗੁਰੂ ਫਤਹ ਪ੍ਰਵਾਨ ਕਰਨੀ॥
ਵੈਸੇ ਤਾਂ ਮੈਂ ਨਕਲੀ ਪਛਾਣ ਵਾਲੀਆਂ ਸਖਸ਼ੀਅਤਾਂ ਨੂੰ ਕਦੀਂ ਵੀ ਕਿਸੇ ਰੂਪ ਵਿੱਚ ਜਵਾਬ ਦੇਣਾ ਵਾਜਿਬ ਨਹੀਂ ਸਮਝਿਆ ਕਿਉਂ ਕਿ ਹਮੇਸ਼ਾ ਸੱਚ ਨੇ ਸਾਹਮਣੇ ਆ ਹੀ ਜਾਣਾ ਹੁੰਦਾ ਹੈ ਅਤੇ ਅੱਜ ਤੱਕ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਸੱਚ ਝੂਠ ਦਾ ਨਿਤਾਰਾ ਜਰੂਰ ਹੁੰਦਾ ਰਿਹਾ ਹੈ।ਕਈ ਵਾਰ ਮਨੁੱਖ ਆਪਣੀ ਲਗਨ ਵਿੱਚ ਕਿਸੇ ਕਾਰਜ ਲਈ ਯਤਨਸ਼ੀਲ ਹੁੰਦਾ ਹੈ ਅਤੇ ਕੁਝ ਲੋਕ ਜਿੰਨਾਂ ਨੂੰ ਕਿਸੇ ਵੀ ਉਸਾਰੂ ਕਾਰਜ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਉਹ ਕੇਵਲ ਕਾਰਜਸ਼ੀਲ ਧਿਰ ਦੀਆਂ ਲੱਤਾਂ ਖਿਚਣ ਜਾਂ ਇਲਜਾਮ ਲਗਾਉਣ ਤੱਕ ਹੀ ਸੀਮਤ ਹੁੰਦੇ ਹਨ।ਉਸ ਦਾ ਵੱਡਾ ਕਾਰਨ ਸ਼ਾਇਦ ਇਹ ਹੁੰਦਾ ਹੈ ਕਿ ਅਜਿਹੇ ਲੋਕਾਂ ਕੋਲ ਕਿਸੇ ਉਸਾਰੂ ਕਾਰਜ ਦੀ ਅਣਹੋਂਦ ਕਰਕੇ ਇਲਜ਼ਾਮਬਾਜੀ ਲਈ ਵਕਤ ਬਹੁਤ ਹੁੰਦਾ ਹੈ ਅਤੇ ਦੂਸਰਾ ਇਹ ਲੋਕ ਆਪਣੀ ਪਹਿਚਾਣ ਛੁਪਾ ਕੇ ਗੱਲ ਕਰਕੇ ਕੇਵਲ ਤੁਹਾਡਾ ਧਿਆਨ ਹੀ ਮਿਥੇ ਹੋਏ ਨਿਸ਼ਾਨੇ ਤੋਂ ਹਟਾਉਂਦੇ ਹਨ ਜੋ ਕਿ ਸ਼ਾਇਦ ਉਹਨਾਂ ਦਾ ਵੇਤਨਕਾਰੀ ਫਰਜ ਹੁੰਦਾ ਹੈ।ਸ਼ਾਇਦ ਮੇਰਾ ਵੀ ਇਹੀ ਕਸੂਰ ਹੈ ਕਿ ਤਾਂ ਆਪਣਾ ਕਾਰਜ ਕਰਦਾ ਰਹਿੰਦਾ ਹਾਂ ਅਤੇ ਕੁਝ ਵੀਰ ਬੱਸ ਮੇਰੀ ਵਿਰੋਧਤਾ ਕਰਨ ਵਿੱਚ ਹੀ ਆਪਣਾ ਫਰਜ ਨਿਭਾਈ ਜਾਂਦੇ ਹਨ।
ਮੇਰੇ ਬਾਰੇ ਕਿਹਾ ਜਾ ਰਿਹਾ ਕਿ ਭਾਈ ਬਲਵੰਤ ਸਿੰਘ ਵਲੋਂ ਲਿਖੀਆਂ ਜਾ ਰਹੀਆਂ ਚਿੱਠੀਆਂ ਦਾ ਲਿਖਾਰੀ ਡਾ :ਉਦੋਕੇ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸੰਨ ੨੦੦੬-੦੭ ਵਿੱਚ ਭਾਈ ਬਲਵੰਤ ਸਿੰਘ ਬਾਰੇ ਵਿਸ਼ੇਸ਼ ਅੰਕ ਮਾਸਿਕ ਪੱਤਰ ਲਲਕਾਰ ਦੇ ਕੱਢੇ ਸਨ ਜਿਸ ਕਰਕੇ ਸ਼ਾਇਦ ਇਸ ਧਾਰਨਾ ਜਾਂ ਸ਼ੱਕ ਨੇ ਜਨਮ ਲਿਆ ਹੈ।ਉਸ ਸਮੇਂ ਦੌਰਾਨ ਮੈਂ ਉਹਨਾਂ ਦੀ ਭੈਣ ਕਮਲਜੀਤ ਕੌਰ ਜੀ ਨੂੰ ਤਕਰੀਬਨ ਤਿੰਨ ਵਾਰੀ ਮਿਲਿਆ ।ਇਹ ਕੋਈ ਗੁਨਾਹ ਨਹੀਂ ਸੀ ਕਿਉਂ ਕਿ ਕਿਸ ਦੇ ਬਾਰੇ ਲਿਖਣ ਲਈ ਹਰ ਲਿਖਾਰੀ ਨੂੰ ਸੰਬੰਧਿਤ ਧਿਰ ਨੂੰ ਮਿਲਣਾ ਹੀ ਪੈਂਦਾ ਹੈ ਜੇਕਰ ਮੈਂ ਮਿਲ ਲਿਆ ਤਾਂ ਇਹ ਕੋਈ ਗੁਨਾਹ ਸੀ?ਤਕਰੀਬਨ ਹੋਰ ਵੀ ਬਹੁਤ ਸਾਰੇ ਲੇਖਕ ਮਿਲੇ ਹਨ ਮੇਰਾ ਮਿਲਣਾ ਹੀ ਗੁਨਾਹ ਹੈ?
ਦੂਸਰੀ ਗੱਲ ਮੈਂ ਅਜੇ ਤੱਕ ਭਾਈ ਬਲਵੰਤ ਸਿੰਘ ਨੂੰ ਮਿਲਿਆ ਹੀ ਨਹੀਂ( ਕੁਝ ਮਹੀਨੇ ਪਹਿਲਾਂ ਮੇਰੇ ਮਨ ਵਿੱਚ ਮਿਲਣ ਦੀ ਇੱਛਾ ਜਰੂਰ ਸੀ ਪਰ ਸ਼ਾਇਦ ਗੁਰੁ ਕਰਦਾ ਹੈ ਚੰਗਾ ਹੀ ਹੁੰਦਾ ਕਿ ਮਿਲਣ ਦਾ ਵਕਤ ਹੀ ਨਹੀਂ ਮਿਲ ਸਕਿਆ)ਬਾਕੀ ਸ਼ਾਇਦ ਕੁਝ ਵੀਰ ਸ਼ਾਇਦ ਮੈਨੂੰ ਸਮਝਣ ਵਿੱਚ ਗਲਤੀ ਕਰ ਰਹੇ ਹਨ, ਜੇਕਰ ਮੈਂ ਕੋਈ ਚਿੱਠੀ ਲਿਖਣੀ ਹੁੰਦੀ ਤਾਂ ਆਪਣੇ ਨਾਮ ਉਪਰ ਹੀ ਲਿਖਣੀ ਸੀ।ਮੈਂ ਕਿਸੇ ਦੇ ਮੋਢੇ ਉਪਰ ਧਰ ਕੇ ਨਹੀਂ ਚਲਾਉਣੀ ਸੀ।
ਮੈਂ ਕੁਝ ਮਹੀਨਿਆਂ ਤੋਂ ਆਪਣੇ ਇਕ ਇਤਿਹਾਸਕ ਖੋਜ ਨਾਲ ਸੰਬੰਧਿਤ ਬਹੁਤ ਹੀ ਖਾਸ ਕਾਰਜ਼ ਵਿੱਚ ਬਹੁਤ ਹੀ ਵਿਅਸਤ ਸੀ ਜਿਸ ਕਰਕੇ ਕਿਸੇ ਹੋਰ ਪਾਸੇ ਸੋਚਣ ਦਾ ਜਾਂ ਫਿਰ ਨੈੱਟ ਉਪਰ ਬੈਠ ਕੇ ਜਵਾਬ ਦੇਣ ਦਾ ਵਕਤ ਹੀ ਨਹੀਂ ਸੀ ਜਿਸ ਨੂੰ ਕੁਝ ਲੋਕਾਂ ਨੇ ਸ਼ਾਇਦ ਕਮਜ਼ੋਰੀ ਸਮਝ ਲਿਆ ਅਤੇ ਕੁਝ ਨੇ ਇਸ ਸ਼ੱਕ ਨੂੰ ਹੋਰ ਪੱਕਾ ਕਰ ਕੇ ਮੇਰੇ ਖਿਲਾਫ ਪ੍ਰਚਾਰ ਕਰਨਾਂ ਸ਼ੁਰੂ ਕਰ ਦਿੱਤਾ।ਮੇਰੇ ਵੀਰੋ ਮੈਂ ਤਾਂ ਇਕ ਇਤਿਹਾਸ ਦੇ ਖੋਜ ਕਾਰਜ਼ ਬਾਰੇ ਇਕ ਕਾਰਜ਼ਵਿਧੀ ਉਲੀਕ ਰਿਹਾ ਸੀ ਅਤੇ ਦੂਸਰਾ ਤਬੈ ਰੋਸ ਜਾਗਯੋ ਕਿਤਾਬ ਦੇ ਦੋ ਅਗਲੇ ਹਿੱਸੇ ਵੀ ਤਿਆਰ ਕੀਤੇ ਹਨ ੩੫੦-੩੫੦ ਸਫੇ ਦੇ।ਮੈਂ ਤਾਂ ਆਪਣੇ ਕਾਰਜ਼ ਵਿੱਚ ਵਿਅਸਤ ਸੀ ਅਤੇ ਇਸੇ ਹੀ ਪ੍ਰੋਜੈਕਟ ਅਧੀਨ ਮੈਂ ਕੁਝ ਸਿੱਖ ਲਿਖਾਰੀਆਂ ਦੇ ਸੰਘ ਨਾਲ ਸੰਬੰਧਾਂ ਅਤੇ ਕੁਝ ਚੋਰ ਇਤਿਹਾਸਕਾਰਾਂ ਦੀਆਂ ਲਿਖਤਾਂ ਦਾ ਅਧਿਐਨ ਵੀ ਕੀਤਾ ਹੈ ਜੋ ਕਿ ਛੇਤੀ ਹੀ ਸੰਗਤਾਂ ਦੀ ਝੋਲੀ ਵਿੱਚ ਹੋਵੇਗਾ।ਇਕ ਵਿਦੇਸ਼ੀ ਸੰਸਥਾ ਦੀ ਲਿਖਤ ਅਤੇ ਉਸ ਦੀ ਪੜਚੋਲ ਵੀ ਜਲਦੀ ਹੀ ਮੇਰੀ ਵੈਬਸਾਈਟ(ਜੋ ਨਿਰਮਾਣ ਅਧੀਨ ਹੈ) ਉਪਰ ਪ੍ਰਕਾਸ਼ਿਤ ਹੋਵੇਗੀ ਜਿਸ ਵਿੱਚ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਾਬਿਤ ਕਰਨ ਦੀ ਗਹਿਰੀ ਨੀਤੀ ਦਾ ਪੜਦਾ ਫਾਸ਼ ਕੀਤਾ ਹੈ।
ਇਕ ਵੀਰ ਜਿਹੜਾ ਮੇਰੀ ਗੱਲ ਨੂੰ ਸਮਝਣ ਦੀ ਮਾਨਸਿਕਤਾ ਤੋਂ ਵੀ ਹੀਣਾ ਹੈ ਉਸ ਵਿਚਾਰੇ ਨੂੰ ਤਾਂ ਇਹ ਵੀ ਸਮਝ ਨਹੀਂ ਕਿ ਮੈਂ ਚੈਨਲ ਉਪਰ ਇੰਟਰਵਿਊ ਦੌਰਾਨ ਕੀ ਕਿਹਾ ਹੈ? ਮੈਂ ਤਾਂ ਇਹ ਕਿਹਾ ਕਿ ਜੇਕਰ ਹਿੰਦੂ ਕਹਿੰਦੇ ਹਨ ਕਿ ਸਿੱਖ ਧਰਮ ਹਿੰਦੂ ਧਰਮ ਵਿੱਚੋਂ ਨਿਕਲਿਆ ਹੈ ਤਾਂ ਇਸਲਾਮ ਵੀ ਕੁਰੈਸ਼ੀ ਇਸਾਈਆਂ ਵਿੱਚੋਂ ਨਿਕਲਿਆ ਹੈ, ਜੇਕਰ ਇਸਾਈਆਂ ਵਿੱਚੋਂ ਨਿਕਲਣ ਕਰਕੇ ਮੁਸਲਮਾਨ ਈਸਾਈ ਨਹੀਂ ਹੋ ਸਕਦੇ ਤਾਂ ਅਸੀਂ ਕਿਵੇਂ ਹਿੰਦੂ ਹੋ ਸਕਦੇ ਹਾਂ।ਸ਼ਾਇਦ ਇਸ ਵੀਰ ਨੇ ਇਤਿਹਾਸ ਨੂੰ ਬਿਲਕੁਲ ਨਹੀਂ ਪੜਿਆ ਕਿਉਂ ਇਹ ਗੱਲ ਸਤਿਕਾਯੋਗ ਕਾਹਨ ਸਿੰਘ ਜੀ ਨਾਭਾ ਨੇ ਆਪਣੀ ਕਿਤਾਬ ਹਮ ਹਿੰਦੂ ਨਹੀਂ ਵਿੱਚ ਲਿਖੀ ਹੈ।
ਜਥੇਦਾਰ ਅਕਾਲ ਤਖਤ (ਗਿਆਨੀ ਗੁਰਬਚਨ ਸਿੰਘ) ਨੂੰ ਮੈਂ ਹੁਣ ਤੱਕ ਤਿੰਨ ਵਾਰੀ ਮਿਲਿਆ ਹਾਂ ਇਕ ਵਾਰੀ ਇਕ ਕਿਤਾਬ ਦੇ ਮਸਲੇ ਵਿੱਚ ਦੇ ਮਸਲੇ ਵਿੱਚ,ਅਤੇ ਦੋ ਵਾਰੀ ਭਾਈ ਬਲਵੰਤ ਸਿੰਘ ਜੀ ਦੇ ਮਸਲੇ ਵਿੱਚ (ਉਹ ਵੀ ਉਹਨਾਂ ਵਲੋਂ ਮੈਨੂੰ ਜਦੋਂ ਬੁਲਾਇਆ ਤਾਂ ਮੈਂ ਭਾਈ ਮੋਹਕਮ ਸਿੰਘ ਅਤੇ ਸਰਬਜੀਤ ਸਿੰਘ ਘੁਮਾਣ ਨੂੰ ਦੱਸ ਕੇ ਗਿਆ ਸੀ, ਕੋਈ ਚੋਰੀ ਨਹੀਂ ਗਿਆ ਸੀ,ਵੈਸੈ ਵੀ ਅਕਾਲ ਤਖਤ ਸਾਹਿਬ ਉਪਰ ਜਾਣਾ ਕੋਈ ਗੁਨਾਹ ਨਹੀਂ ਹੈ)।ਬਾਕੀ ਮੈਂ ਨਾਨਕਸ਼ਾਹੀ ਕੈਲੰਡਰ ਦੇ ਖਾਤਮੇ ਤੋਂ ਬਾਅਦ ਕਦੀਂ ਗਿਆ ਨਹੀਂ ਸੀ।ਜਿਥੋਂ ਤੱਕ ਜਥੇਦਾਰ ਦੇ ਮੁੰਡੇ ਨੂੰ ਗੱਡੀ ਭੇਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਮੈਨੂੰ ਬਹੁਤ ਹੀ ਹੈਰਾਨਗੀ ਹੈ ਕਿ ਮੈਂ ਕਿਸੇ ਨੂੰ ਗੱਡੀ ਕਿਉਂ ਦੇਣੀ ਹੈ? ਕੀ ਇਹ ਗੱਲ ਕੌਮ ਤੋਂ ਲੁਕੀ ਰਹਿ ਸਕਦੀ ਹੈ? ਕੀ ਕੋਈ ਨਿਰਪੱਖ ਧਿਰ ਇਸ ਦੀ ਜਾਂਚ ਨਹੀਂ ਕਰ ਸਕਦੀ ? ਮੇਰਾ ਕਿਹੜਾ ਕੋਈ ਡੇਰਾ ਹੈ ਕਿ ਜਿਥੇ ਬਹੁਤ ਚੜਾਵਾ ਚੜਦਾ ਹੈ ਅਤੇ ਮੈਂ ਇਹਨਾਂ ਲੋਕਾਂ ਨੂੰ ਗੱਡੀਆਂ ਭੇਟ ਕਰਦਾ ਫਿਰਾਂ?ਮੈਂ ਇਹਨਾਂ ਲੋਕਾਂ ਕੋਲੋਂ ਕਿਹੜਾਂ ਕੋਈ ਰਾਜਨੀਤਕ ਲਾਭ ਲੈਣਾ ਹੈ ਕਿ ਇਹਨਾਂ ਨੂੰ ਗੱਡੀ ਭੇਂਟ ਕਰਨ ਨਾਲ ਇਹ ਮੇਰੇ ਕਾਰਜ਼ ਹੱਲ ਕਰਵਾ ਦੇਣਗੇ?ਹਾਂ ਹੀ ਇਹਨਾਂ ਲੋਕਾਂ ਨੂੰ ਮੈਂ ਗੱਡੀ ਭੇਂਟ ਕਰਕੇ ਕੋਈ ਮੈਡਲ ਲੈਣਾ ਹੈ?
ਸੋ ਮੇਰੇ ਵੀਰੋ ਇਹੋ ਜਿਹੀਆਂ ਬਿਨਾਂ ਸਿਰ ਪੈਰ ਦੀਆਂ ਗੱਲਾਂ ਮਾਰ ਕੇ ਆਪਣਾ ਅਤੇ ਮੇਰਾ ਆਪਣਾ ਵਕਤ ਵੀ ਬਰਬਾਦ ਨਾ ਕਰੋ ਅਤੇ ਫਿਰ ਵੀ ਜੇਕਰ ਕੋਈ ਸ਼ੱਕ ਹੈ ਤਾਂ ਕਿਰਪਾ ਕਰਕੇ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰੋ। ਮੇਰਾ ਪਤਾ ਹੈ,-ਡਾ: ਸੁਖਪ੍ਰੀਤ ਸਿੰਘ ਉਦੋਕੇ ,ਪਿੰਡ ਤੇ ਡਾਕ-ਉਦੋਕੇ,ਜਿਲ੍ਹਾ ਅੰਮ੍ਰਿਤਸਰ (ਫੋਨ ਨੰਬਰ-੦੯੮੭੨੨੭੨੦੦੪)।
ਜਦੋਂ ਚਾਹੇ ਮੇਰੇ ਪਿੰਡ ਆ ਕੇ, ਮਿਲ ਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਜੇਕਰ ਫਿਰ ਵੀ ਕੋਈ ਸ਼ੱਕ ਹੈ ਤਾਂ ਜਿਹੜੇ ਵੀ ਰੇਡਿਓ ਜਾਂ ਟੀ.ਵੀ ਚੈਨਲ ਉਪਰ ਬੁਲਾਓ ਹਰ ਵੇਲੇ ਹਾਜ਼ਰ ਹਾਂ।ਪਰ ਮੇਰੇ ਵੀਰੋ ਜੇਕਰ ਸਿੱਖਾਂ ਦੇ ਘਰ ਜੰਮੇ ਹੋ ਤਾਂ ਕੋਈ ਮਰਦਾਊ ਪੁਣੇ ਦਾ ਵਿਖਾਵਾ ਜਰੂਰ ਕਰਿਆ ਕਰੋ, ਮਰਦਾਨਗੀ ਵਾਲੀ ਗੱਲ ਕਰਿਆ ਕਰੋ ਆਹ ਬਿਨਾਂ ਪਹਿਚਾਣ ਦੀਆਂ ਆਈਡੀਆਂ ਬਣਾ ਕੇ ਕਿਸੇ ਬਾਰੇ ਬਿਨਾਂ ਮਤਲਬ ਤੋਂ ਕੁਫਰ ਤੋਲਣਾ ਤਾਂ ਤੀਵੀਆਂ ਵਾਂਗ ਕੰਧ ਉਹਲੇ ਖਲੋ ਕੇ ਘੁੰਢ ਵਿੱਚੋਂ ਦੀ ਗਾਲਾਂ ਕੱਢਣ ਵਾਲੀ ਗੱਲ ਹੈ।
ਪਰ ਫਿਰ ਵੀ ਮੈਂ ਇਕ ਗੱਲ ਗੁਰੁ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਖਦਾ ਹਾਂ ਕਿ ਮੇਰੀ ਮੌਤ ਤੱਕ ਵੀ ਜੇਕਰ ਇਹ ਇਲਜ਼ਾਮ ਕੋਈ ਸਿੱਧ ਕਰ ਦੇਵੇ ਕਿ ਮੈਂ ਜਥੇਦਾਰ ਦੇ ਮੁੰਡੇ ਨੂੰ ਕਾਰ ਦਿੱਤੀ ਹੈ ਜਾਂ ਬਲਵੰਤ ਸਿੰਘ ਦੀ ਕੋਈ ਚਿੱਠੀ ਲਿਖੀ ਹੈ ਤਾਂ ਜਿਹੜੀ ਵੀ ਸਜ਼ਾ ਕੌਮ ਤਜਵੀਜ਼ ਕਰੇਗੀ (ਉਹ ਚਾਹੇ ਮੇਰਾ ਸਿਰ ਧੜ ਤੋਂ ਜੁਦਾ ਕਰਨ ਦੀ ਹੀ ਕਿਉਂ ਨਾ ਹੋਵੇ) ਮੈਂ ਖਿੜੇ ਮੱਥੇ ਪਰਵਾਨ ਕਰੂੰਗਾ।
ਪਰ ਵੀਰੋ , ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਮੈਂ ਕਦੀਂ ਵੀ ਕਿਸੇ ਉਪਰ ਲੁਕ ਕੇ ਵਾਰ ਨਹੀਂ ਕੀਤਾ, ਇਹ ਕੰਮ ਹਰਾਮੀ ਲੋਕਾਂ ਦਾ ਹੁੰਦਾ ਹੈ ਜੋ ਆਪਣੀ ਪਹਿਚਾਣ ਨਹੀਂ ਦੱਸਣੀ ਚਾਹੁੰਦੇ, ਮੈਂ ਤਾਂ ਹਰ ਸਮੇਂ ਆਪਣੀ ਪਹਿਚਾਣ ਤੋਂ ਹੀ ਗੱਲ ਕਰਦਾ ਹਾਂ ਅਤੇ ਆਪ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਮੈਂ ਕੋਈ ਲੁਕ ਕੇ ਨਹੀਂ ਬੈਠਾ, ਜਿਥੇ ਵੀ ਮਿਲਣਾ ਚਾਹੋ ਮੈਨੂੰ ਮਿਲ ਸਕਦੇ ਹੋ, ਤੁਹਾਡੀ ਉਡੀਕ ਕਰੂੰਗਾ.. ਆਸ ਹੈ ਕਿ ਆਪਣੇ ਮਰਦਾਓਪੁਣੇ ਅਤੇ ਕਿਸੇ ਦੇ ਦੁੱਧ ਦੀ ਲਾਜ ਰੱਖਦੇ ਹੋਏ , ਮੈਨੂੰ ਮਿਲਣ ਦਾ ਜਾ ਫਿਰ ਫੋਨ ਕਰਕੇ ਸਾਰੀ ਗੱਲ ਦਾ ਸਪੱਸ਼ਟੀਕਰਨ ਲੈਣ ਦਾ ਕਸ਼ਟ ਜਰੂਰ ਕਰੋਗੇ।
ਡਾ: ਸੁਖਪ੍ਰੀਤ ਸਿੰਘ ਉਦੋਕੇ
· · · 2 hours ago

    • Bhinda Dhillon bhai sahib ji tussi appna kam jari rakho, eho jihe loka da kam hi lattan khichna honda e, waheguru sab dekh riha e,
      2 hours ago · · 1
    • Daljit Singh ਬਹੁਤ ਵਧੀਆ ਡਾਕਟਰ ਸਾਹਿਬ ਜੀ ਤੁਸੀਂ ਆਕੇ ਆਪਣਾ ਸ਼ਪਸ਼ਟੀਕਰਣ ਦਿਤਾ ਹੈ ..ਕਿਓਂ ਕਿ ਕਲ ਪਰਸੋ ਇਕ ਪੋਸਟ ਉਪਰ ਬਹਿਸ ਚਲਦੀ ਸੀ ਜਿਸ ਵਿਚ ਵਾਰ ਵਾਰ ਕੁਝ ਸਜਣ ਤੁਹਾਡਾ ਜਿਕਰ ਕਰਦੇ ਸੀ ..ਸੋ ਮੇਰੀ ਓਹਨਾ ਵੀਰਾ ਨੂ ਬਨੇਤੀ ਹੈ ਕਿ ਜੇਕਰ ਓਹਨਾ ਦੇ ਮਨ ਵਿਚ ਕੁਝ ਸ਼ੰਕਾ ਹੈ ਆਕੇ ਜਵਾਬ ਦੇਵੋ ...ਪਰ ਅਸਲੀ ਆਈਡੀ ਤੋ
    • Sukhpreet Singh Udhoke ਦਲਜੀਤ ਸਿੰਘ ਵੀਰ ਜੀ ਜਵਾਬ ਇਹਨਾਂ ਕੀ ਦੇਣਾ ਹੇ ਇਹਨਾਂ ਨੂੰ ਕਿਰਪਾ ਕਰਕੇ ਕਹੋ ਕਿ ਜਿਹੜਾ ਕੰਮ ਮੈਂ ਕਰ ਰਿਹਾ ਸੀ ਆਰ.ਐਸਐਸ ਦੇ ਖਿਲਾਫ ਉਹ ਇਹ ਸ਼ੁਰੂ ਕਰ ਦੇਣ..ਮੇਰੀਆਂ ਤਿੰਨ ਕਿਤਾਬਾਂ ਵੀ ਤਿਆਰ ਹਨ ਉਹ ਇਹ ਆਪਣੇ ਨਾਮ ਉਪਰ ਛਪਵਾ ਲੈਣ ਅਤੇ ਜੇ ਚਾਹੁਣ ਤਾਂ ਮੇਰੀ ਸਾਰੀ ਲਾਇਬਰੇਰੀ ਜਿਸ ਵਿੱਚ ੬੬੦੦ ਤੋਂ ਉਪਰ ਕਿਤਾਬਾਂ ਹਨ ਵੀ ਇਹਨਾਂ ਨੂੰ ਸੋਂਪ ਦਿੰਦਾ ਹਾਂ। ਮੇਰੇ ਤਾਂ ਵੀਰੋ ਹੁਣ ਹੱਥ ਖੜੇ ਹਨ
    • Sukhpreet Singh Udhoke ਮੈਂ ਹਮੇਸ਼ਾ ਹੀ ਇਹੀ ਕੋਸ਼ਿਸ਼ ਕਰਦਾ ਰਿਹਾ ਕਿ ਜੋ ਵੀ ਲਿਖਿਆ ਜਾਵੇ ਉਸ ਤੋਂ ਕੁਝ ਸਿੱਖਣ ਨੂੰ ਜਰੂਰ ਮਿਲਦਾ ਹੋਵੇ..ਕੌਮ ਵਿੱਚ ਏਕਤਾ ਤਿਢਾਕ ਬਣਿਆ ਰਹੇ..ਦੋ ਚਾਰ ਵੀਰਾਂ ਨੂੰ ਇਹ ਸਭ ਕੁੱਝ ਸਿਖਾ ਰਿਹਾ ਸੀ ਕਿ ਮਰਨ ਤੋਂ ਪਹਿਲਾਂ ਇਕ ਲਾਈਨ ਜਰੂਰ ਤਿਆਰ ਕਰ ਦੇਵਾਂ ਕਿ ਸਾਡੇ ਇਤਿਹਾਸ ਉਪਰ ਇਸ ਤਰਾਂ ਨਾਲ ਹਮਲੇ ਹੁੰਦੇ ਹਨ ਅਤੇ ਅਸੀਂ ਇਸ ਤਰੀਕੇ ਨਾਲ ਜਵਾਬ ਦੇ ਸਕਦੇ ਹਾਂ ..ਪਰ ਇਸ ਕੌਮ ਅੱਗੇ ਕੋਈ ਵਾਹ ਨਹੀਂ....ਬੱਸ ਕੰਮ ਕਰੋ ਤੇ ਰੋਟੀ ਖਾਓ
    • Ravinder Singh veer ji tuhade warge veeran di sanu bauhat lod hai.....asin tuhade nal han. kuteya de bhokan nal babber sher nu ki parwah....keep it up veer ji...
    • Er Prabhdeep Singh ਓਦੱਕੋ ਵੀਰ ਜੀ, ਮੈਨੂੰ ਆਪ ਜੀ ਓੱਪਰ ਪੂਰਾ ਵਿਸ਼ਵਾਸ਼ ਹੈ ਅਤੇ ਮੈ ਰੈਗੁਲਰ ਆਪ ਜੀ ਦੀਆ ਵੀਡੀਓ ਦੇਖ ਰਿਹਾ ਹਾਂ, ਕੋਮ ਦੀ ਇੰਨੀ ਸੇਵਾ ਕਰਨ ਲਈ ਬਹੁਤ ਬਹੁਤ ਧੰਨਵਾਦ... ਹਮੇਸ਼ਾ ਆਪ ਜੀ ਦੀ ਕਿਸੇ ਵੀ ਤਰਾ ਦੀ ਮਦਦ ਲਈ ਤਿਆਰ ਹਾਂ
    • Jaswinder Singh Khalsa ਵੀਰ ਸੁਖਪ੍ਰੀਤ ਸਿੰਘ ਜੀ ਤੁਸੀਂ ਜੋ ਕੋਮ ਨੂ ਦਿਤਾ ਹੈ ਕੋਮ ਹਮੇਸਾ ਤੁਹਾਡੀ ਰਿਨੀ ਰਹੇਗੀ ਇਹਨਾ ਮੂਰਖਾ ਨੂ ਕੀ ਪਤਾ ਕੀ ਕੁਜ ਹੋ ਰਿਹਾ ਹੈ ਸਾਡੀ ਕੋਮ ਨਾਲ ਤੇ ਕਿਵੇ ਸਾਜਸਾ ਕੋਮ ਨੂ ਖਤਮ ਕਰਨ ਵਾਸਤੇ ਗੋੰਦਾ ਗੁੰਦਿਆ ਜਾ ਰਹੀਆ ਹਨ ਪਰ ਤੁਸੀਂ ਹਮੇਸਾ ਹੀ ਇਹਨਾ ਸੀ ਚਲਾਕੀ ਨੂ ਕੋਮ ਅਗੇ ਖੋਲ ਕੇ ਰਖਿਆ ਹੈ ਜੀ ਵੀਰ ਜੀ ਫਿਕਰ ਨਾ ਕਰੋ ਜਦੋ ਇਤਹਾਸ ਲਿਖਿਆ ਜਾਵੇਗਾ ਤੇ ਤੁਹਾਡੇ ਵਰਗੇ ਸੁਜਵਾਨ ਵੀਰਾ ਦਾ ਨਾਮ ਵੀ ਸੁਹ੍ਨੇਰੀ ਅਖਰਾ ਵਿਚ ਉਗ੍ੜਕੇ ਸਾਹਮਣੇ ਆਵੇਗਾ ਜੀਓ
    • Sukhpreet Singh Udhoke
      ਦਰਅਸਲ ਜਸਵਿੰਦਰ ਵੀਰ ਜੀ ਮੈਂ ਆਰ.ਐਸ.ਐਸ ਦੀਆਂ ਗਲਤ ਬਿਆਨੀਆਂ ਦਾ ਜਵਾਬ ਦੇਣ ਲਈ ਇਕ ਇਹੋ ਜਿਹਾ ਸਿਸਟਮ ਤਿਆਰ ਕਰ ਰਿਹਾ ਸੀ ਕਿ ਕਿਤਾਬ ਨੂੰ ਪੜਦਿਆਂ ਹੀ ਉਸ ਬਾਰੇ ਸਭ ਕੁਝ ਪਤਾ ਲੱਗ ਜਾਵੇ ਅਤੇ ਜੇਕਰ ਕਿਸੇ ਇਕ ਵੀਰ ਨੇ ਕਿਤਾਬ ਪੜੀ ਹੋਵੇ ਤਾਂ ਸਭ ਨੂੰ ਉਸ ਬਾਰੇ ਪਤਾ ਹੋਵੇ ਕਿ ਉਸ ਕਿਤਾਬ ਵਿਚ ਸਿਖ ਵਿ...See More
    • Er Prabhdeep Singh ਮੇਰੇ ਖਿਆਲ ਮੁਤਾਬਿਕ ਇਹ ਕੰਮ ਓਹਨਾ ਲੋਕਾ ਦਾ ਹੈ, ਜਿਹਨਾ ਦਾ ਵੀਰ ਜੀ ਆਪਣੀਆ ਵੀਡੀਓ ਵਿੱਚ ਭਾਂਡਾ ਭੰਨ ਰਹੇ ਨੇ...
    • Sukhpreet Singh Udhoke ਮੈਂ ਤਾਂ ਸਾਰੀ ਕਾਰਜਵਿਧੀ ਨੂੰ ਜਨਤਕ ਕਰਨਾ ਚਾਹੂੰਦਾ ਸੀ ਕਿ ਅਸੀਂ ਸੰਗਠਿਤ ਹੋ ਕੇ ਇਸ ਸਭ ਕੁਝ ਦਾ ਜਵਾਬ ਦਈਏ ਇਸ ਲਈ ਮੈਂ ਇਕ ਵੈਬਸਾਈਟ ਵੀ ਤਿਆਰ ਕਰ ਰਿਹਾ ਸੀ www.itihas.net
    • Er Prabhdeep Singh ਵਾਹਿਗੁਰ ਮੇਹਰ ਕਰਨ ਅਤੇ ਜਲਦ ਤੌ ਜਲਦ ਆਪ ਆਪਣਾ ਮਿਸ਼ਨ ਸਫਲ ਕਰੋ...
    • Naginder Singh ਉੱਦੋਕੇ ਸਾਬ ਤੁਸੀਂ ਜੋ ਕੀਤਾ ਹੈ ਯਾਂ ਕਰ ਰਹੇ ਹੋ ! ਯਾਂ ਕਰੋਗੇ ਉਸ ਉਪਰ ਤਰਕ ਅਧੀਨ ਤੇ ਸਚ ਉਪਰ ਖੜ ਕੇ ਹੀ ਗੱਲ ਕੀਤੀ ਜਾ ਸਕਦੀ ਹੈ ਨਾ ਕੀ ਬੇਸਿਰ ਪੈਰ ਵਾਲੀਆਂ ਗੱਲਾਂ ਕਰਕੇ | ਆਪ ਜੀ ਲਿਖਤੀ ਰੂਪ ਵਿਚ ਕੌਮ ਦੀ ਸੇਵਾ ਕਰ ਰਹੇ ਹੋ ਉਹ ਸ਼ਲਾਘਾਯੋਗ ਹੈ |
    • Khushwant Singh Sukhpreet Singh ji,, Tuhade kite kamma bare kise nu dasan di lod nahi pendi,, Jo kamm tusi RSS nu jag jahir karan layi kita hai oh sikh kaum vaste bahut vaddmulla jogdaan hai,, Sanu tuhade jahe veeran te maan hai te rahega,,,
    • Kuldeep Singh Aulakh Bhaji koi parwah nahi kute bhonk de rehnde ne te hathi appni mast chal chalda rehnda hai ... Plz keep going asi kise tran di sewa lai tyaar han ....
      about an hour ago via mobile · · 1
    • Harjot Singh Bhinder veer g sanu thude upper porra yakeen hai sanu pata haii kee tusi kaum dee seva kina mann lai kee kar rahee hai waheguru thanu chardhi kaalaha ch rakhee
    • Jaswinder Singh Khalsa ਖਾਲਸਾ ਜੀਓ ਮੇਨੂ ਇਕ ਗਲ ਦੀ ਸਮਜ ਨਹੀ ਆਈ ਜਦੋ ਵੀ ਕੋਈ ਸਚ ਬੋਲਦਾ ਹੈ ਉਸ ਨੂ ਹੀ ਬਦਨਾਮ ਕਰਣ ਦੀ ਕੋਸਿਸ ਕਿਓ ਕੀਤੀ ਜਾਂਦੀ ਹੈ ਪਿਹਲਾ ਸਬ ਤੋ ਵਦ ਮੂਰਤੀਆ ਦੇ ਖਿਲਾਫ਼ ਬੋਲਣ ਬੋਦੀ ਸਨ ਤੇ ਉਹਨਾ ਦੇ ਹੀ ਸਬ ਤੋ ਵਦ ਬੁਤ ਬਨਾਏ ਗਏ ਜੇ ਭਗਤ ਰਵਿਦਾਸ ਜੀ ਨੇ ਪਗਰੀ ਦਾ ਮਸਲਾ ਚੁਕਿਆ ਤਾ ਉਸੇ ਦੀ ਹੀ ਤਸਵੀਰ ਬਿਨਾ ਪਗੜੀ ਵਾਲੀ ਬਣਾਈ ਗਈ ਤੇ ਜਦੋ ਅਜ ਕੋਈ ਆਰ ਐਸ ਐਸ ਦੇ ਖਿਲਾਫ਼ ਬੋਲਣਾ ਸੁਰੂ ਕਰਦਾ ਹੈ ਉਸੇ ਨੀ ਹੀ ਉਸ ਦਾ ਮੈਬਰ ਕਹ ਕਹ ਕੇ ਭੰਡਣ ਦੀ ਕੋਸਿਸ ਕਿਓ ਕੀਤੀ ਜਾਂਦੀ ਹੈ ???...
      59 minutes ago · · 1
    • Sukhraj Singh Maan Veer g keep doing the great work you are doing , do"nt worry about the others.
      58 minutes ago via mobile ·
    • Jagmel Singh ਉਦੋਕੇ ਆਪਣਾ ਕੰਮ ਜਾਰੀ ਰਖੋ...ਝੂਠ ਸਚ ਦਾ ਨਿਤਾਰਾ ਤੁਹਾਡੀ ਲਿਖਤ ਕਰ ਹੀ ਦੇਵੇਗੀ...ਕੀ ਖਿਆਲ ਹੈ..??
    • Honeyjatt S Singh Ssa Baiji .. Kuteyaa ta ke aa phonkee Jann doo.. Enn nu Akal ne aunee Ji .... Keep it up
      30 minutes ago via mobile ·
    • ਵਰਿੰਦਰ ਸਿੰਘ ਗੋਲਡੀ ਬਹੁਤ ਵਧੀਆ ਕੀਤਾ ਤੁਸੀਂ ਆਪਣਾ ਪੱਖ ਐਥੇ ਰੱਖ ਕੇ ...ਜਿਹੜੇ ਵੀਰ ਸੁਖਪ੍ਰੀਤ ਉਤੇ ਚਿੱਕੜ ਸੁੱਟ ਰਹੇ ਸਨ ਚੰਗੀ ਤਰਾਂ ਪੜ ਲੈਣ ..ਤੁਸੀਂ ਆਪਣਾ ਕਮ ਕਰਦੇ ਰਹੋ ਏਹੋ ਜਿਹੀਆਂ ਗਲਾਂ ਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ ..ਪਰ ਜੇ ਤੁਹਾਨੂ ਇਹਨਾ ਫੁੱਟ ਪਾਉ ਚਿਠੀਆਂ ਬਾਰੇ ਕੁਝ ਵੀ ਪਤਾ ਲਗਾ ਤਾਂ ਸਾਡੇ ਨਾਲ ਸ਼ੇਹਰ ਜਰੂਰ ਕਰੇਓ ...
    • Iqbal Singh Singh ji khaldsa duki tiki de perwah ni kerda hunda tusi apni chaal challi javo jihra sahmne avega guru ji de kirpa nal khanda kharka dvage.
       
       

No comments:

Post a Comment