ਮਿਤੀ 17.05.2012
ਸਤਿਕਾਰਯੋਗ ਵੀਰ ਬਲਵੰਤ ਸਿੰਘ ਰਾਜੋਆਣਾ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਵੀਰ
ਜੀ, ਦਾਸ ਸਤਨਾਮ ਸਿੰਘ ਬੱਬਰ ਜਰਮਨੀ ਆਪ ਜੀ ਨਾਲ ਕੁੱਝ ਵਿਚਾਰ ਸਾਂਝੇ ਕਰਨੇ ਚਾਹੁੰਦਾ
ਹੈ । ਮੇਰੀ ਤੁਹਾਡੇ ਨਾਲ ਬੇਸ਼ੱਕ ਅੱਜ ਤੱਕ ਕੋਈ ਵੀ ਨੇੜਲੀ ਸਾਂਝ ਨਹੀਂ ਸੀ, ਅਗਾਂਹ ਦਾ
ਮੈਨੂੰ ਪਤਾ ਨਹੀਂ, ਜੋ ਦਸ਼ਾ ਮੈਂ ਪਿਛਲੇ ਪੰਥਕ ਸੇਵਾਦਾਰਾਂ, ਪੰਥਕ ਜਥੇਬੰਦੀਆਂ, ਅਜ਼ਾਦੀ
ਘੁਲਾਟੀਆਂ ਨੂੰ ਤੁਹਾਡੇ ਵਲੋਂ ਇਨਾਮ ਦਿੱਤਾ ਗਿਆ ਹੈ, ਮੈਨੂੰ ਵੀ ਪਤਾ ਹੈ ਮਿਲਣਾ ਮੈਨੂੰ
ਵੀ ਉਹੋ ਹੀ ਹੈ । ਖੈਰ ਅੱਜ ਮਜ਼ਬੂਰ ਹੋ ਕੇ ਬੇਨਤੀ ਰੂਪ 'ਚ ਅਰਜ਼ ਕਰਨੀ ਚਾਹੁੰਦਾ ਹਾਂ ।
ਨਾ ਚਾਹੁੰਦਾ ਹੋਇਆ ਵੀ ਕੁੱਝ ਨਾ ਕੁੱਝ ਸਚਾਈਆਂ ਨੂੰ ਜ਼ਰੂਰ ਕੌਮ ਦੀ ਕਚਹਿਰੀ 'ਚ ਰੱਖਾਂਗਾ
।
ਅੱਜ ਤੁਹਾਡੀ 12.05.2012 ਦੀ ਚਿੱਠੀ ਪੜ੍ਹਕੇ ਕੁੱਝ ਸ਼ੰਕੇ ਪ੍ਰਗਟ ਹੋਏ ਹਨ, ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਹਨ । ਅੱਜ ਮਨ ਏਨਾਂ ਦੁਖੀ ਹੋਇਆ ਹੈ ਕਿ ਮੇਰੇ ਤੋਂ ਚੁੱਪ ਨਹੀਂ ਰਹਿ ਹੋਇਆ । ਮੈਂ ਇਹ ਲਿਖਤ ਸਿਰਫ ਤੁਹਾਨੂੰ ਪ੍ਰਸਨਲ ਭੇਜਣੀ ਚਾਹੁੰਦਾ ਸੀ, ਕੋਈ ਰਾਫਤਾ ਨਹੀਂ ਬਣ ਸਕਿਆ । ਸੋਚਿਆ ਸੀ ਕਿ ਸ਼ਾਇਦ ਇਹ ਮੇਰਾ ਵੀਰ ਪੰਥਕ ਹਾਲਾਤਾਂ ਨੂੰ ਸਮਝਦਾ ਹੋਇਆ ਸ਼ਾਇਦ ਕੋਈ ਪੰਥ ਤੇ ਰਹਿਮ ਕਰੇਗਾ ਜਾਂ ਰੋਜ਼ਾਨਾਂ ਮੁਲਾਕਾਤਾਂ ਕਰਵਾਉਣ ਵਾਲੇ ਜਾਂ ਕੋਈ ਪੰਥਕ ਹਿੱਤੂ ਜਿਹੜੇ ਇਹਦੇ ਨਾਲ ਇਹਦੇ ਸੰਪਰਕ 'ਚ ਹਨ, ਕੋਈ ਉਹੋ ਹੀ ਪੰਥ ਤੇ ਰਹਿਮ ਕਰਨਗੇ । ਐਸਾ ਹੋ ਨਹੀਂ ਸਕਿਆ । ਮੈਂ ਇਹ ਨਹੀਂ ਕਹਾਂਗਾ ਕਿ ਕੋਈ ਤੁਹਾਨੂੰ ਵਰਤ ਰਿਹਾ ਹੈ, ਸੋਚਣ ਵਿੱਚ ਤਾਂ ਸਿਆਣਪ ਸਾਨੂੰ ਵਰਤ ਹੀ ਲੈਣੀ ਚਾਹੀਦੀ ਹੈ ।
ਦਾਸ (ਸਤਨਾਮ ਸਿੰਘ ਬੱਬਰ) ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਅਤੇ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਦਾ ਚੇਅਰਮੈਨ ਹਾਂ । ਮੈਂ ਸਮੂਹ ਸਿੱਖ ਸੰਗਤਾਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਵਾਦ - ਵਿਵਾਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਈ ਰੇਸ਼ਮ ਸਿੰਘ ਬੱਬਰ ਮੁਖੀ ਬੱਬਰ ਖਾਲਸਾ ਜਰਮਨੀ ਤੇ ਇਲਜ਼ਾਮ ਲਾਇਆ ਗਿਆ ਸੀ । ਬਹੁਤ ਹੀ ਦੁਰਭਾਗਾ ਸੀ । ਜਿਸਨੇ ਸਾਰੀ ਕੌਮ ਨੂੰ ਜਿੱਥੇ ਕੋਈ ਚੜ੍ਹਦੀ ਕਲਾ ਦਾ ਸੰਕੇਤ ਮਿਲਿਆ ਸੀ, ਉਥੇ ਉਸਤੋਂ ਵੀ ਵੱਧ ਕਿਤੇ ਢਹਿੰਦੀ ਕਲਾ 'ਚ ਲਿਜਾਣ ਦਾ ਜੋ ਦਰਦ ਕੌਮ ਨੂੰ ਸਹਿਣਾ ਪੈਣਾ ਹੈ, ਇਹ ਆਉਣ ਵਾਲੇ ਭਵਿੱਖ ਨੇ ਸਾਬਤ ਕਰਨਾ ਹੈ ਕਿ ਸਿੱਖ ਜਥੇਬੰਦੀਆਂ ਦੇ ਜੁਝਾਰੂਆਂ ਵਿੱਚ ਆਪਸੀ ਖਿੱਚੋਤਾਣ ਜਾਂ ਫੁੱਟ ਨੀਤੀ ਏਨੀ ਪ੍ਰਬਲ ਸੀ ਤਾਂ ਲਹਿਰ ਵਿੱਚ ਖੜੌਤ ਦਾ ਆਉਣਾ ਸੁਭਾਵਿਕ ਸੀ । ਜਦੋਂ ਇਹ ਬਿਆਨਬਾਜ਼ੀ ਸ਼ੁਰੂ ਹੋਈ ਤਾਂ ਮੈਂ ਉਨ੍ਹਾਂ ਦਿਨਾਂ ਵਿੱਚ ਇੰਗਲੈਂਡ ਗਿਆ ਹੋਇਆ ਸੀ । ਉਥੇ ਬਹੁਤ ਸਾਰੇ ਸਿੰਘਾਂ, ਪੰਥਕ ਜਥੇਬੰਦੀਆਂ ਦੇ ਮੁੱਖੀਆਂ ਨਾਲ ਸੰਪਰਕ ਬਣਾਕੇ ਗੱਲਬਾਤ ਕਰਕੇ ਇਸ ਵਾਦ - ਵਿਵਾਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਤੁਸੀਂ ਰਿਹਾਅ ਹੋ ਕੇ ਬਾਹਰ ਆਵੋਗੇ ਤਾਂ ਪੰਥਕ ਤੌਰ ਤੇ ਅਸੀਂ ਸਮੂਹ ਪੰਥਕ ਜਥੇਬੰਦੀਆਂ ਦਾ ਇੱਕ ਪੈਨਲ ਤਿਆਰ ਕਰਾਂਗੇ ਜੋ ਇਸ ਸਾਰੇ ਮਸਲੇ ਦਾ ਸਹੀ ਹੱਲ ਲੱਭਕੇ, ਪੂਰੀ ਛਾਣ - ਬੀਣ ਨਾਲ ਸਚਾਈ ਨੂੰ ਜੱਗ ਜਾਹਰ ਕਰੇਗਾ । ਅੱਜ ਅਜੇ ਸਮਾਂ ਨਹੀਂ ਹੈ ਕਿ ਐਹੋ ਜਿਹੀਆਂ ਗੱਲਾਂ ਕਰਕੇ ਕੌਮ 'ਚ ਹੋਰ ਨਿਰਾਸ਼ਾ ਲਿਆਉਣ ਦੇ ਭਾਗੀ ਨਾ ਬਣੀਏ ।
ਫਿਰ ਵੀ ਪਤਾ ਨਹੀਂ ਕਿਉਂ, ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ, ਬਾਰ - ਬਾਰ ਉਲਝਾਇਆ ਗਿਆ ਹੈ । ਦਾਸ ਨੇ ਖੁੱਦ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਗੱਲ ਕਰਨ ਕਰਕੇ ਸਾਰੀ ਸਥਿਤੀ ਨੂੰ ਦੱਸਿਆ ਸੀ ਕਿ ਅੱਜ ਕੌਮ ਵਿੱਚ ਇੱਕ ਨਵੀਂ ਜਾਗ੍ਰਿਤੀ ਆਈ ਹੈ ਕਿ ਸਿੱਖਾਂ ਨੂੰ ਹੀ ਫਾਂਸੀਆਂ ਕਿਉਂ ? ਤੇ ਨਵੀਂ ਚੇਤਨਤਾ ਨੇ ਕੌਮ ਨੂੰ ਇਕੱਠੇ ਹੋਣ ਦਾ ਬਲ ਬਖਸ਼ਿਆ ਹੈ । ਖਾਲਸਾ ਰਾਜ ਦੇ ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬਾਂ, ਕੇਸਰੀ ਝੰਡਿਆਂ, ਕੇਸਰੀ ਦਸਤਾਰਾਂ ਅਤੇ ਦੁਪੱਟਿਆਂ ਇੱਕ ਵਾਰ ਨਵੀਂ ਰੂਹ ਫੂਕ ਦਿੱਤੀ ਹੈ । ਅਗਰ ਅਸੀਂ ਜਾਂ ਕੌਮ ਦੇ ਮੁਖੀਆਂ ਇਨ੍ਹਾਂ ਹਾਲਾਤਾਂ ਨੂੰ ਸੰਜੀਦਗੀ ਨਾਲ ਨਾ ਲਿਆ ਤਾਂ ਕਿਤੇ ਅਸੀਂ ਹੀ ਇਨ੍ਹਾਂ ਹਾਲਾਤਾਂ ਦੇ ਜੁੰਮੇਵਾਰ ਨਾ ਬਣੀਏ । ਦਾਸ ਬੇਨਤੀ ਕੀਤੀ ਸੀ ਕਿ ਬਾਬਾ ਬਲਜੀਤ ਸਿੰਘ ਜੀ, ਤੁਸੀਂ ਜਲਦੀ ਖੁੱਦ ਮੁਲਾਕਾਤ ਕਰਕੇ ਸਾਰੀ ਸਥਿਤੀ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਸਾਂਝਾ ਕਰੋ ਤਾਂਕਿ ਸਥਿਤੀ ਨੂੰ ਕੰਟਰੌਲ ਕੀਤਾ ਜਾ ਸਕੇ । ਬਾਬਾ ਜੀ ਗੱਲ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਮੈਂ ਪੂਰੀ ਕੋਸ਼ਿਸ਼ 'ਚ ਹਾਂ ਅਤੇ ਜਦੋਂ ਵੀ ਕੋਈ ਸੰਪਰਕ ਬਣਿਆ ਤੁਹਾਡਾ ਸੁਨੇਹਾ ਉਨ੍ਹਾਂ ਨਾਲ ਜ਼ਰੂਰ ਸਾਂਝਾ ਕਰਾਂਗਾ । ਹਾਲਾਤਾਂ ਨੂੰ ਤੁਸੀਂ ਖੁੱਦ ਵੀ ਸਮਝਦੇ ਹੋ । ਲਗਦਾ ਨਹੀਂ ਛੇਤੀ ਕੋਈ ਸੰਪਰਕ ਬਣੇ ।
ਹਰੇਕ ਪੰਥਕ ਹਿੱਤੂ ਵਲੋਂ ਵੀ ਇਹੋ ਹੀ ਸੋਚਿਆ ਗਿਆ ਅਤੇ ਆਮ ਸਿੱਖਾਂ ਵਲੋਂ ਵੀ ਮੀਡੀਏ ਵਿੱਚ ਵੀ ਖੁੱਲ੍ਹਕੇ ਇਹੋ ਹੀ ਵਿਚਾਰ ਆਏ । ਬਹੁਤ ਸਾਰੇ ਵੀਰਾਂ ਵਲੋਂ ਪੂਰੀ ਦੁਨੀਆਂ ਚੋਂ ਵੀ ਫੋਨ ਆਏ ਕਿ ਇਹ ਜੋ ਇਲਜ਼ਾਮਬਾਜ਼ੀ ਹੋ ਰਹੀ ਹੈ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹਨ । ਤਾਂ ਮੈਂ ਸਪੱਸ਼ਟ ਸ਼ਬਦਾਂ 'ਚ ਹੀ ਸਾਰਿਆਂ ਨੂੰ ਕਿਹਾ ਸੀ ਕਿ ਸ੍ਰ: ਰੇਸ਼ਮ ਸਿੰਘ ਬੱਬਰ ਜਰਮਨ ਵਿੱਚ 1982 ਤੋਂ ਰਹਿ ਰਿਹਾ ਹੈ, ਅਸੀਂ ਦੋਵੇਂ ਇਕੱਠੇ ਹੀ ਇੰਡੀਆ ਤੋਂ ਆਏ ਸੀ ਅਤੇ ਅੱਜ ਤਾਈਂ ਵੀ ਇਕੱਠੇ ਹੀ ਇੱਥੇ ਜਰਮਨ ਵਿੱਚ ਰਹਿੰਦੇ ਹਾਂ । ਕੋਈ ਦਸ ਸਾਲ ਅਸੀਂ ਇਕੱਠੇ ਹੀ ਇੱਕੋ ਮਕਾਨ 'ਚ ਰਹੇ ਅਤੇ ਜਰਮਨ ਵਿੱਚ ਸਿੱਖੀ ਪ੍ਰਚਾਰ ਅਤੇ ਪੰਥਕ ਤੌਰ ਤੇ ਵਿਚਰਕੇ ਹਰੇਕ ਸਟੇਜ, ਮੁਜ਼ਾਹਰੇ, ਕਨਵੈਨਸ਼ਨਾਂ, ਸੈਮੀਨਾਰਾਂ ਅਤੇ ਜਰਮਨ ਮੀਡੀਏ, ਅਖਬਾਰਾਂ, ਰੇਡੀਓ, ਟੀਵੀ ਆਦਿ ਤੇ ਜੋ ਵਿਚਾਰ ਜਾਂ ਕੀਤੇ ਕੰਮ ਦੇ ਵੇਰਵੇ ਸਾਡੇ ਦੋਹਾਂ ਵਲੋਂ ਆਏ ਹਨ, ਜੋ ਅੱਜ ਵੀ ਸਾਡੀ ਵੈਬਸਾਇਟ 'ਸਮੇਂ ਦੀ ਅਵਾਜ਼ www.sameydiawaaz.com' ਤੇ ਵੇਖੇ ਜਾ ਸਕਦੇ ਹਨ ।
ਦਾਸ ਦੀ ਸੋਚ ਸੀ ਕਿ ਅਸੀਂ ਸ਼ਹੀਦਾਂ ਦੇ ਪ੍ਰਵਾਰਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਪ੍ਰਵਾਰਾਂ ਨੂੰ ਅਪਨਾਈਏ, ਚਾਹੇ ਉਹ ਕਿਸੇ ਵੀ ਜਥੇਬੰਦੀ ਨਾਲ ਵੀ ਕਿਉਂ ਨਾ ਸਬੰਧਤ ਹੋਣ । ਏਸੇ ਗੱਲ ਨੂੰ ਮੁੱਖ ਰੱਖਕੇ ਸ਼ਹੀਦ ਭਾਈ ਗੁਰਦੇਬ ਸਿੰਘ ਦੇਬੂ ਦੀ ਛੋਟੀ ਭੈਣ ਨਰਿੰਦਰ ਕੌਰ ਧੀਰਪੁਰ ਦਾ ਰਿਸ਼ਤਾ ਕਰਵਾਇਆ ਗਿਆ । ਜਿਸ ਦੀਆਂ ਮਿਸਾਲਾਂ ਲੋਕਾਂ ਵਲੋਂ ਆਮ ਸਲਾਹੀਆਂ ਗਈਆਂ ਤੇ ਇੱਕ ਨਵੀਂ ਰੀਤ ਤੋਰੀ ਗਈ ।
ਸਾਡੇ ਭਾਵੇਂ ਲੱਖ ਕੋਈ ਛੋਟੇ - ਮੋਟੇ ਮੱਤਭੇਦ ਵੀ ਕਿਉਂ ਨਾ ਰਹੇ ਹੋਣ, ਐਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਰੇਸ਼ਮ ਸਿੰਘ ਬੱਬਰ ਐਹੋ ਜਿਹਾ ਕੋਈ ਵੀ ਕੰਮ ਨਹੀਂ ਕਰ ਸਕਦਾ, ਜੋ ਕਿਸੇ ਆਪਣਿਆਂ ਨਾਲ ਗਦਾਰੀ ਜਾਂ ਧੋਖਾ ਹੋਵੇ । ਦੂਸਰਾ ਇਲਜ਼ਾਮ ਲਾਉਣ ਵਾਲਿਆਂ ਵਲੋਂ ਇਹ ਕਹਿਣਾ ਕਿ ਏਨ੍ਹੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ, ਇਹ ਸਰਾਸਰ ਝੂਠ ਹੈ ।
ਪਿਛਲੇ ਮਹੀਨੇ ਜਦੋਂ ਅਸੀਂ ਇੱਕ ਸ਼ਾਦੀ 'ਚ ਜਾ ਰਹੇ ਸਾਂ ਤਾਂ ਬਰਾਤ ਡਿਊਸਬਰਗ (Duisburg) ਤੋਂ ਮਿਊਨਚਿਨ (München) ਜਾਣੀ ਸੀ । ਰਸਤੇ ਵਿੱਚ ਕੁੱਝ ਵੀਰਾਂ ਨੇ ਜਾਨਣਾ ਚਾਹਿਆ ਕਿ ਜਥੇ. ਸਤਨਾਮ ਸਿੰਘ ਜੀ ਐਹ ਜੋ ਸ੍ਰ: ਰੇਸ਼ਮ ਸਿੰਘ ਬੱਬਰ ਤੇ ਇਲਜ਼ਾਮ ਲਾਏ ਜਾ ਰਹੇ ਹਨ, ਕੀ ਇਹ ਠੀਕ ਹਨ ?
ਜਦੋਂ ਮੈਂ ਮੋੜਵਾਂ ਸਵਾਲ ਉਨ੍ਹਾਂ ਤੇ ਕੀਤਾ ਕਿ ਤੁਸੀਂ ਦੱਸੋ, ਐਥੇ ਬੈਠੇ ਕਿਸੇ ਵਲੋਂ ਇੰਝ ਕਰਵਾਇਆ ਜਾ ਸਕਦਾ ਹੈ ? ਹਾਂ ਇਸ ਤੋਂ ਨਮੁੱਕਰ ਨਹੀਂ ਹੋਇਆ ਜਾ ਸਕਦਾ, ਜਿਨ੍ਹਾਂ ਦੇ ਨਾਲ ਇਹ ਆਪਸ ਵਿੱਚ ਇਕੱਠੇ ਮਿਲਕੇ ਕੰਮ ਕਰਦੇ ਹੋਣਗੇ, ਇਹ ਤਾਂ ਉਹੋ ਹੀ ਪਰਖ ਕਰ ਸਕਦੇ ਹਨ ਕਿ ਉਨ੍ਹਾਂ ਚੋਂ ਕਿਹੜਾ ਵਫਾਦਾਰ ਹੈ ਤੇ ਕੌਣ ਗਦਾਰ । ਰਹੀ ਦੂਸਰੀ ਗੱਲ ਜਿਸ 'ਰਵੀ ਕੈਟ' ਦਾ ਨਾਮ ਲਿਆ ਜਾ ਰਿਹਾ ਹੈ, ਉਹ ਤਾਂ ਉਸ ਸਮੇਂ ਉਥੇ ਖੁੱਦ ਮੌਜੂਦ ਸੀ । ਸ਼ੱਕ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਹੈ । ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਇੱਕੋ ਸਮੇਂ ਇਕੱਠਿਆਂ ਨੂੰ 'ਰਵੀ ਕੈਟ' ਤੇ 'ਰਾਣਾ ਕੈਟ' ਨੇ ਫੜਵਾਇਆ ਸੀ । 'ਭਾਈ ਰਾਜੋਆਣਾ' ਅਤੇ 'ਭਾਈ ਹਵਾਰਾ' ਦਾ ਇਹ ਗਿਲ੍ਹਾ ਜਾਇਜ ਹੈ ਕਿ ਉਨ੍ਹਾਂ ਦੇ ਦੋ ਸਾਥੀਆਂ 'ਰਵੀ ਕੈਟ' ਤੇ 'ਰਾਣਾ ਕੈਟ' ਨੇ ਗਦਾਰੀ ਕੀਤੀ ਹੈ । ਹੁਣ ਇੱਥੇ ਅਗਰ ਅੱਜ 17 ਸਾਲ ਬਾਅਦ ਵੀਰ ਰਾਜੋਆਣਾ ਇਹ ਇਲਜ਼ਾਮ ਸ੍ਰ: ਰੇਸ਼ਮ ਸਿੰਘ ਬੱਬਰ ਤੇ ਲਾਉਂਦਾ ਹੈ ਕਿ ਜਰਮਨ ਬੈਠੇ ਇਸ ਸਖਸ਼ ਦਾ ਹੱਥ ਹੈ ਤੇ ਪੰਥ ਨਾਲ ਵਫ਼ਾਦਾਰੀ ਨਿਭਾਉਣ ਦੀ ਸ਼ੇਖੀ ਮਾਰਨ, ਤਾਂ ਸਵਾਲ ਉਠਦਾ ਹੈ, ਗਦਾਰਾਂ ਨੂੰ ਇਹ ਮੌਕਾ ਐਨਾਂ ਲੰਬਾ ਸਮਾਂ ਕਿਉਂ ਦਿੱਤਾ ਗਿਆ ਕਿ ਉਹ ਰੱਜਕੇ ਗਦਾਰੀ ਕਰਨ ? ਇਹ ਇੱਕ ਸਵਾਲੀਆ ਫਿਕਰਾ ਹੈ । ਮੇਰੀ ਜਾਚੇ ਅੱਜ ਇਹ ਇਲਜ਼ਾਮ ਲਾਇਆ ਨਿਰਮੂਲ ਹੈ । ਜੋ ਇੱਕ ਕਿਸੇ ਸਾਜ਼ਿਸ਼ ਦੀ ਕੜੀ ਹੈ ।
ਬੱਸ ਵਿੱਚ ਜਾ ਰਹੇ, ਚਲਦੀ ਵਿਚਾਰ ਨੂੰ ਸਾਰੇ ਹੀ ਬੜੀ ਗਹੁ ਨਾਲ ਸੁਣ ਰਹੇ ਸਨ, ਤਾਂ ਇੱਕ ਦੋ ਜਣੇ ਬਰਾਬਰ ਕਹਿ ਰਹੇ ਸਨ, ਭਾਜੀ ਤੁਹਾਡੀ ਗੱਲ ਬਿਲਕੁੱਲ ਸਹੀ ਹੈ, ਅੱਜ ਕਿਉਂ ਇਹ ਇਲਯਾਮ ਲਾਇਆ ਗਿਆ ਹੈ, ਸਿਆਣਪ ਤਾਂ ਸੀ ਕਿ ਇਹ ਗੱਲ ਉਦੋਂ ਹੀ ਕੌਮ ਨੂੰ ਕਿਉਂ ਨਹੀਂ ਦੱਸੀ ਗਈ, ਅੱਜ ਕਿਉਂ ???
ਹਾਂ ਬਈ ਵੀਰੋ, ਤੁਸੀਂ ਦੱਸੋ, ਸਾਨੂੰ ਤੁਸੀਂ ਕਦੋਂ ਕੁ ਤੋਂ ਜਾਣਦੇ ਹੋ ? (ਮੈਂ ਸੰਗਤਾਂ ਨੂੰ ਜਾਂ ਭਾਈ ਰਾਜੋਆਣਾ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ 'ਸਾਨੂੰ' ਕਹਿਕੇ ਸ਼ਬਦ ਕਿਉਂ ਵਰਤਿਆ ਹੈ, ਜਿੱਥੇ ਕਿ ਗੱਲ ਤਾਂ ਰੇਸ਼ਮ ਸਿੰਘ ਬੱਬਰ ਦੀ ਚੱਲ ਰਹੀ ਹੈ, ਮੈਂ ਕੋਈ ਵਕਾਲਤ ਨਹੀਂ ਕਰ ਰਿਹਾ, ਉਹ ਇਸ ਕਰਕੇ ਕਿ ਜਦੋਂ ਤੋਂ ਜਰਮਨ ਆਏ ਹਾਂ ਅੱਜ ਤੱਕ ਲੋਕਾਂ ਦਾ ਵਿਸ਼ਵਾਸ਼ ਇਹੋ ਹੀ ਰਿਹਾ ਕਿ ਇਹ ਦੋਵੇਂ ਇਕੱਠੇ ਹੀ ਪੰਥਕ ਸਟੇਜਾਂ ਤੇ ਜਾਂ ਪੰਥਕ ਸੇਵਾ 'ਚ ਵਿਚਰਦੇ ਹਨ) ਕਹਿੰਦੇ ਭਾਜੀ ਅਸੀਂ ਤੁਹਾਨੂੰ ਉਦੋਂ ਤੋਂ ਹੀ ਜਾਣਦੇ ਹਾਂ ਜਦੋਂ ਤੋਂ ਡਿਊਸਬਰਗ ਦਾ ਗੁਰਦੁਆਰਾ ਖੁੱਲ੍ਹਿਆ ਹੈ ।
ਹਾਂ ਵੀਰੋ ਹੁਣ ਦੱਸੋ, ਜਿਹੜੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਬੱਬਰਾਂ ਕਰੋੜਾਂ ਯੂਰੋ ਇਕੱਠੇ ਕਰ ਲਏ ਹਨ ਅਤੇ ਗੋਗੜਾਂ ਤੇ ਹੱਥ ਫੇਰ ਰਹੇ ਹਨ, ਕਿੱਡਾ ਮਜ਼ਾਕ ਹੈ । ਦੱਸੋ ਕਦੀ ਬੱਬਰਾਂ ਵਲੋਂ ਗੁਰਦੁਆਰਾ ਡਿਊਸਬਰਗ 'ਚ ਕੋਈ ਉਗਰਾਹੀ, ਕੋਈ ਫੰਡ ਲਿਆ ਗਿਆ ਹੋਵੇ, ਤਾਂ ਸਾਰੇ ਹੀ ਕਹਿੰਦੇ, ਨਹੀਂ, ਕਦੇ ਨਹੀਂ । ਜਦੋਂ ਮੈਂ ਇਹ ਗੱਲ ਕਰ ਰਿਹਾ ਸਾਂ ਮੈਂ ਇੱਕ ਦੂਜੇ ਦੇ ਚੇਹਰਿਆਂ ਵੱਲ ਸੰਬੋਧਨ ਹੋ ਕੇ ਪੁੱਛਿਆ ਸੀ । ਨਾਲ ਹੀ ਮੈਂ ਕਿਹਾ ਦੱਸੋ ਮੈਨੂੰ ਅਗਰ ਉਹਦੇ ਕੋਲ ਕੋਈ ਏਦਾਂ ਦੇ ਫੰਡ ਜਾਂ ਪੈਸਾ ਹੁੰਦਾ ਤਾਂ ਉਹ ਵੀ ਮੇਰੇ ਵਾਂਗੂੰ ਅੱਜ ਤਾਈਂ ਕਿਰਾਏ ਦੇ ਮਕਾਨਾਂ 'ਚ ਨਾ ਰਹਿੰਦਾ ਅਤੇ ਅੱਜ ਵੀ ਸਟੈਂਡ ਲਾ ਕੇ ਆਪਣੇ ਪ੍ਰਵਾਰ ਨੂੰ ਪਾਲਦਾ ਹੈ । ਹਾਂ ਵੀਰੋ, ਇੱਕ ਗੱਲ ਆਪਣੀ ਇਮਾਨਦਾਰੀ ਨਾਲ ਦੱਸੋ ਕਿ ਕੀ ਬੱਬਰਾਂ ਤੁਹਾਡੇ ਨਾਲੋਂ ਕੋਈ ਘੱਟ ਮਿਹਨਤ ਕੀਤੀ ਹੈ, ਕੀ ਤੁਹਾਨੂੰ ਪਤਾ ਨਹੀਂ । ਦਸਾਂ ਨੌਂਹਾਂ ਦੀ ਕਿਰਤ - ਕਮਾਈ ਕਰਕੇ ਆਪਣੇ ਪੰਥ ਦੀ ਸੇਵਾ ਵਿੱਚ ਹਿੱਸਾ ਪਾਉਣ 'ਚ ਸਭ ਤੋਂ ਮੋਹਰੀ ਨਹੀਂ ? ਹਾਂ ਮੈਂ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜਰਮਨੀ ਦਾ ਪ੍ਰਧਾਨ ਹਾਂ, ਸਾਡੇ ਗੁਰਦੁਆਰੇ ਵਿੱਚ ਵੀ ਕਦੇ ਇੱਕ ਵੀ ਪੈਸੇ ਦੀ ਉਗਰਾਹੀ ਜਾਂ ਫੰਡ ਬੱਬਰ ਖਾਲਸਾ ਜਥੇਬੰਦੀ ਵਲੋਂ ਨਹੀਂ ਲਿਆ ਗਿਆ । ਇਹ ਨਹੀਂ ਕਿ ਸ਼ਹੀਦਾਂ ਦੇ ਪ੍ਰਵਾਰਾਂ ਦੀ ਮਦਦ ਲਈ ਬਕਾਇਦਾ ਤੌਰ ਤੇ ਕਮੇਟੀ ਵਲੋਂ ਜਾਂ ਜੁੰਮੇਵਾਰ ਪ੍ਰਾਣੀਆਂ ਵਲੋਂ ਬਕਾਇਦਾ ਮਦਦ ਦੀਆਂ ਰਸੀਦਾਂ ਨੋਟਿਸ ਬੋਰਡ ਤੇ ਲਾਈਆਂ ਗਈਆਂ ਅਤੇ ਅਖਬਾਰਾਂ ਦੀਆਂ ਕਟਿੰਗਜ਼ ਦੇ ਨਾਲ । ਜਰਮਨ ਦੇ ਕਿਸੇ ਵੀ ਗੁਰਦੁਆਰੇ ਵਿੱਚ ਕੋਈ ਸਿੱਧ ਕਰ ਦੇਵੇ ਕਿ ਬੱਬਰ ਖਾਲਸਾ ਜਰਮਨੀ ਦੀ ਜਗ੍ਹਾ ਮੈਂ ਗੁਨਾਹਗਾਰ ਹੋਵਾਂਗਾ । ਹਾਂ ਇਹ ਨਹੀਂ ਕਿ ਕਿਸੇ ਪ੍ਰਸਨਲ ਤੌਰ ਤੇ ਜਥੇਬੰਦੀਆਂ ਦੀ ਮਦਦ ਨਹੀਂ ਕੀਤੀ, ਜਥੇਬੰਦੀ ਦੇ ਮੈਂਬਰ ਹਮੇਸ਼ਾਂ ਦਸਵੰਧ ਕੱਢਦੇ ਹਨ ਅਤੇ ਸਮੇਂ - ਸਮੇਂ ਲੋੜ ਪੈਣ ਤੇ ਸ਼ਹੀਦ ਪ੍ਰਵਾਰਾਂ ਤੇ ਹੋਰ ਲੋੜਮੰਦਾਂ ਦੀ ਹਰ ਸੰਭਵ ਮਦਦ ਕਰਦੇ ਹਨ ।
ਹਾਂ, ਮੈਂ ਇੱਕ ਅਰਜ਼ ਆਪਣੇ ਇਨਕਲਾਬੀ ਵੀਰਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਇਹ ਰਸਤਾ ਵੰਨ-ਵੇ (One-Way) ਹੈ, ਜਿਹੜਾ ਵੀ ਇਨਸਾਨ ਇਸ ਸੰਘਰਸ਼ ਦੇ ਰਸਤੇ ਪੈਂਦਾ ਹੈ, ਉਹਨੂੰ ਬਹੁਤ ਸੋਚ ਸਮਝਕੇ ਚੱਲਣ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਰਸਤਾ "ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥" ਬਹੁਤ ਔਖਾ ਹੈ । ਇਹਦੇ ਵਿੱਚ ਬੜੀਆਂ ਔਖਿਆਈਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਧੁਰੋਂ ਕਰਤੇ ਇਹ ਮਾਰਗ ਦਿੱਤਾ ਹੁੰਦਾ ਹੈ, ਉਹੋ ਲੋਕ ਹੀ ਇਹਦੇ ਤੇ ਅਡੋਲ ਚੱਲਦੇ ਹਨ ।
ਕਈ ਵਾਰੀ ਇਸ ਗੁਰੀਲਾ ਜੰਗ ਵਿੱਚ ਆਪਸੀ ਮੇਲ - ਮਿਲਾਪ ਦੀ ਘਾਟ ਹੋਣ ਨਾਲ ਵੀ ਗੱਲ ਦੇ ਅਰਥ (ਮੀਨਿੰਗ) ਆਮ ਬਦਲ ਜਾਂਦੇ ਹਨ, ਸ਼ੰਕਾ ਕਰਨੀ ਤੇ ਉਸ ਸ਼ੰਕਾ ਨੂੰ ਅਣਗੌਹਲਿਆ ਕਰੀ ਜਾਣਾ ਕਿਸੇ ਹੱਦ ਤੱਕ ਬੇਹੱਦ ਖੌਫਨਾਕ ਹੁੰਦਾ ਹੈ । ਬਿਲਕੁਲ ਏਸੇ ਤਰ੍ਹਾਂ ਹੀ ਕਿਸੇ ਵੀਰ ਦਾ ਮੈਨੂੰ ਫੋਨ ਆਇਆ ਸਤੰਬਰ 2011 ਵਿੱਚ ਕਿ ਜਥੇਦਾਰ ਜੀ ਐਹ ਖਬਰ ਪੜ੍ਹੀ ਹੈ । ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਈ ਰੇਸ਼ਮ ਸਿੰਘ ਬੱਬਰ ਤੇ ਐਹ ਇਲਜ਼ਾਮ ਲਾਇਆ ਗਿਆ ਕਿ ਮੈਨੂੰ ਫੜ੍ਹਾਉਣ ਵਿੱਚ ਉਹਦਾ ਹੱਥ ਸੀ । ਰਾਤ ਦੇ ਕੋਈ ਗਿਆਰਾਂ ਵੱਜੇ ਸਨ, ਜਦੋਂ ਉਨ੍ਹਾਂ ਸਾਨੂੰ ਈ-ਮੇਲ ਰਾਹੀਂ ਉਹ ਖਬਰ ਭੇਜ ਦਿੱਤੀ, ਮੈਂ ਸਵੇਰੇ 9 ਵਜੇ ਰੇਸ਼ਮ ਸਿੰਘ ਨਾਲ ਟੈਲੀਫੋਨ ਤੇ ਗੱਲ ਕੀਤੀ ਤਾਂ ਉਨ੍ਹੇ ਮੈਨੂੰ ਦੱਸਿਆ ਕਿ ਹਾਂ ਮੈਂ ਉਹ ਖਬਰ ਪੜ੍ਹ ਲਈ ਹੈ । ਮੈਂ ਉਸੇ ਵੇਲੇ ਹੀ ਕਿਹਾ ਕਿ ਇਸ ਦਾ ਸਪੱਸ਼ਟੀਕਰਣ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ । ਵਧੀਆ ਇਹ ਹੋਵੇ ਕਿ ਜਿਹੜਾ ਬੰਦਾ ਇਨ੍ਹਾਂ ਗੱਲਾਂ ਦਾ ਜੁੰਮੇਵਾਰ ਹੈ, ਉਹੀ ਸਪੱਸ਼ਟ ਕਰੇ ਤਾਂ ਹੋਰ ਵੀ ਵਧੀਆ ਹੈ । ਨਹੀਂ ਤਾਂ ਕੌਮੀ ਲਹਿਰ ਤੇ ਇਸ ਦਾ ਬਹੁਤ ਬੁਰਾ ਅਸਰ ਪੈ ਸਕਦਾ ਹੈ ।
ਦੋ ਕੁ ਹਫਤੇ ਬਾਅਦ ਮੈਂ ਫਿਰ ਪੁੱਛਿਆ ਕਿ ਉਸ ਖਬਰ ਦਾ ਕੀ ਬਣਿਆ ਤੇ ਇਸ (ਰੇਸ਼ਮ ਸਿੰਘ ਬੱਬਰ) ਕਿਹਾ ਕਿ ਮੈਂ ਇਸਦਾ ਸਭ ਕੁੱਝ ਸਪੱਸ਼ਟ ਕਰਵਾ ਰਿਹਾ ਹਾਂ । ਪ੍ਰਸਨਲ ਤੌਰ ਤੇ ਲਿੰਕ ਬਣਨਾ ਔਖਾ ਹੈ ਥੋੜਾ । ਬਸ ਛੇਤੀ ਹੀ ਸਭ ਕੁੱਝ ਸਪੱਸ਼ਟ ਹੋ ਜਾਵੇਗਾ । ਇੱਕ ਦੋ ਜੁੰਮੇਵਾਰਾਂ ਜੁੰਮੇਵਾਰੀ ਲਈ ਹੈ । ਮੈਂ ਬਹੁਤ ਹੀ ਕਰੜੇ ਲਫਜ਼ਾਂ 'ਚ ਕਿਹਾ ਕਿ ਰੇਸ਼ਮ ਸਿੰਘ ਸਾਡੀਆਂ ਏਨ੍ਹਾਂ ਅਣਗਹਿਲੀਆਂ ਕਾਰਣ ਜਦੋਂ ਪੰਥ ਦਾ ਨੁਕਸਾਨ ਹੁੰਦਾ ਹੈ, ਉਦੋਂ ਬਹੁਤ ਦੁੱਖ ਹੁੰਦਾ ਹੈ, ਤੂੰ ਜ਼ੋਰ ਪਾ ਕੇ ਆਪਣੇ ਸਾਥੀਆਂ ਨੂੰ ਕਹਿ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਸੰਪਰਕ ਬਣਾਕੇ ਇਨ੍ਹਾਂ ਸ਼ੰਕਿਆਂ ਨੂੰ ਸਪੱਸ਼ਟ ਕਰ ।
ਫਿਰ ਕੀ ਸੀ 13 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਤਰੀਕ 31 ਮਾਰਚ 2012 ਤਹਿ ਕਰ ਦਿੱਤੀ ਗਈ । ਮੈਂ ਫਿਰ ਰੇਸ਼ਮ ਸਿੰਘ ਨਾਲ ਗੱਲ ਕੀਤੀ ਕਿ ਅਗਰ 31 ਮਾਰਚ ਨੂੰ ਕੋਈ ਭਾਣਾ ਵਾਪਰ ਜਾਂਦਾ ਹੈ ਤਾਂ ਸ੍ਰ: ਰੇਸ਼ਮ ਸਿੰਘਾਂ ਤੇਰੀਆਂ ਸੱਤਾਂ ਕੁਲਾਂ ਤੋਂ ਵੀ ਇਹ ਧੋਣਾ ਨਹੀਂ ਧੋ ਹੋਣਾ । ਮੈਂ ਤੈਨੂੰ ਬਹੁਤ ਪਹਿਲਾਂ ਤੋਂ ਕਹਿੰਦਾ ਆ ਰਿਹਾ ਸੀ, ਹੁਣ ਤੇਰੀ ਕਿਸੇ ਸਚਾਈ ਦੀ ਵੀ ਕਿਸੇ ਬਾਤ ਨਹੀਂ ਪੁੱਛਣੀ, ਅੱਜ ਸਮੁੱਚੀ ਕੌਮ ਵਿੱਚ ਜਿੱਥੇ ਫਾਂਸੀ ਦੇ ਖਿਲਾਫ ਰੋਹ ਹੋਏਗਾ, ਉਥੇ ਤੁਹਾਡੇ ਖਿਲਾਫ ਵੀ ਰੋਹ ਹੋਏਗਾ । ਮੈਂ ਪੰਥਕ ਜਥੇਬੰਦੀਆਂ ਦੇ ਮੁਖੀਆਂ ਨੂੰ ਇਨ੍ਹਾਂ ਗੱਲਾਂ ਨੂੰ ਸਪੱਸ਼ਟ ਕਰਨ ਲਈ ਇੱਕ ਮੀਟਿੰਗ ਬੁਲਾਉਣ ਲਈ ਪੂਰੀ ਭੱਜ ਦੌੜ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਮੁੱਖੀ ਬਾਬਾ ਸੋਹਣ ਸਿੰਘ ਕੰਗ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਕਿ ਆਉਣ ਵਾਲੇ ਸਮੇਂ ਸਾਨੂੰ ਕਿਸੇ ਨੂੰ ਮੁਆਫ ਨਹੀਂ ਕਰਨਾ । ਅਸੀਂ ਰੇਸ਼ਮ ਸਿੰਘ ਤੋਂ ਵੱਧ ਗੁਨਾਹਗਾਰ ਹੋਵਾਂਗੇ ਕਿ ਆਪਾਂ ਸਭ ਸਚਾਈਆਂ ਨੂੰ ਜਾਣਦੇ ਹੋਏ ਵੀ ਸਮੇਂ ਨੂੰ ਸੰਭਾਲ ਨਾ ਸਕੇ ।
ਮੈਂ ਇੱਕ ਦੋਂਹ ਵੀਰਾਂ ਨਾਲ ਕੁੱਝ ਤਲਖੀ 'ਚ ਵੀ ਕਿਹਾ ਕਿ ਸਿਆਣੇ ਆਗੂ ਉਹ ਹੁੰਦੇ ਹਨ, ਜੋ ਸਮੇਂ ਨੂੰ ਬੰਦਿਸ਼ 'ਚ ਲਿਆਉਣ । ਉਹ ਆਗੂ ਜੁੰਮੇਵਾਰ ਨਹੀਂ ਹੁੰਦੇ, ਜੋ ਸਮੇਂ ਦੇ ਵਹਿਣ 'ਚ ਵਹਿ ਜਾਣ । ਤੁਹਾਡੀ ਦਸ਼ਾ ਇਹ ਹੈ । ਜੋ ਮੈਨੂੰ ਸਾਫ ਨਜ਼ਰ ਆਉਂਦੀ ਹੈ ।
ਉਨ੍ਹਾਂ ਦਿਨਾਂ ਵਿੱਚ ਫਿਰ ਮੈਨੂੰ ਹੋਰ ਵੀ ਸੁਚੇਤਤਾ ਨਾਲ ਸਾਵਧਾਨ ਹੋਣਾ ਪਿਆ । ਚਾਹੇ ਉਹ ਫਰਾਂਸ ਵਿੱਚ ਟੀਵੀ ਮੀਟਿੰਗ ਸੀ, ਚਾਹੇ ਇੰਡੀਅਨ ਕੌਂਸਲੇਟ ਫਰੈਂਕਫੋਰਟ ਮੂਹਰੇ ਮੁਜ਼ਾਹਿਰਾ ਜਾਂ ਯੌਰਪੀਨ ਪਾਰਲੀਮੈਂਟ ਬਰੱਸਲ (ਬੈਲਯੀਅਮ) । ਇਨ੍ਹਾਂ ਤਿੰਨ ਜਗ੍ਹਾ ਤੇ ਬਹੁਤ ਸਾਵਧਾਨ ਹੋਣਾ ਪਿਆ । ਇੱਥੇ ਤੀਲੀ ਲਾਉਣ ਦੀ ਵੀ ਲੋੜ ਨਹੀਂ ਸੀ, ਸਿਰਫ ਇੱਕ ਫਲੂਹਾ ਹੀ ਤਬਾਹੀ ਦੇ ਰਸਤੇ ਤੋਰ ਸਕਦਾ ਸੀ । ਬਹੁਤ ਸਾਰੇ ਸੁਹਿਰਦ ਵੀਰਾਂ ਵੀ ਇਸ ਸਥਿਤੀ ਨੂੰ ਸਾਂਭਣ ਵਿੱਚ ਪੂਰਾ ਯੋਗਦਾਨ ਪਾਇਆ ਹੈ । ਧੰਨਵਾਦੀ ਹਾਂ ਉਨ੍ਹਾਂ ਵੀਰਾਂ ਦਾ ।
ਇਹ ਗੱਲ ਤਾਂ ਹੁਣ ਸਭ ਨੂੰ ਪਤਾ ਹੈ ਕਿ ਭਾਈ ਬਲਵੰਤ ਸਿੰਘ ਨਾਲ ਸਿੱਧਾ ਕੋਈ ਇਨ੍ਹਾਂ ਵੀਰਾਂ ਦਾ ਸੰਪਰਕ ਨਹੀਂ ਸੀ, ਪੰਥਕ ਸਥਿਤੀ ਵੀ ਏਡੀ ਤਾਕਤਵਰ ਹੋ ਗਈ ਸੀ, ਉਨ੍ਹਾਂ ਵਲੋਂ ਵੀ ਕੋਈ ਵਧੀਆ ਸੋਚ ਨੇ ਪੰਥਕ ਲਹਿਰ ਦੀ, ਪੰਥਕ ਜਥੇਬੰਦੀਆਂ ਅਤੇ ਹੋਰ ਪੰਥਕ ਜੁਝਾਰੂ ਵੀਰਾਂ ਜਿਨ੍ਹਾਂ ਵੀ ਆਪਣੀਆਂ ਜ਼ਿੰਦਗੀਆਂ ਕੌਮ ਦੇ ਲੇਖੇ ਲਾਈਆਂ ਹੋਈਆਂ ਹਨ, ਉਨ੍ਹਾਂ ਦੇ ਵੀ ਮਾਣ - ਸਤਿਕਾਰ ਦਾ ਕੋਈ ਬਹੁਤ ਖਿਆਲ ਹੀ ਨਹੀਂ ਬਲਕਿ ਜਿਸ ਢੰਗ ਨਾਲ ਅਣਗੌਹਲਿਆ ਕੀਤਾ ਗਿਆ ਹੈ, ਬਹੁਤ ਦੁੱਖ ਹੋਇਆ ਹੈ । ਵਿਸ਼ੇ ਜਿੰਨੇ ਮਰਜ਼ੀ ਬਣਾਏ ਜਾ ਸਕਦੇ ਹਨ, ਐਪਰ ਜਦੋਂ ਅਸੀਂ ਪੰਥਕ ਸੇਵਾਦਾਰਾਂ ਜਾਂ ਜਾਨ ਦੀਆਂ ਬਾਜ਼ੀਆਂ ਲਾ ਕੇ ਅੱਜ ਵੀ ਘਰੋਂ ਬੇਘਰ, ਦੇਸ਼ਾਂ - ਵਿਦੇਸ਼ਾਂ ਜਾਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੈਠੇ ਵੀਰਾਂ ਦੀਆਂ ਚਿੱਠੀਆਂ ਨੂੰ ਪੜ੍ਹਕੇ ਜਿਹੜੀ ਪੀੜਾ ਮੈਂ ਮਹਿਸੂਸ ਕੀਤੀ ਹੈ, ਮੈਂ ਦੱਸ ਨਹੀਂ ਸਕਦਾ । ਮੈਂ ਕੋਈ ਢਹਿੰਦੀ ਕਲਾ ਵਾਲੀ ਗੱਲ ਲਿਖਣੀ ਨਹੀਂ ਚਾਹੁੰਦਾ ।
ਵੀਰ ਬਲਵੰਤ ਸਿੰਘ ਜੀ ਤੁਹਾਡੀ ਫਾਂਸੀ ਦੇ ਖਿਲਾਫ ਪੰਥ ਨੇ ਬੇਸ਼ਕ ਤੁਹਾਡੀਆਂ ਭਾਵਨਾਵਾਂ ਦੇ ਉਲਟ ਕੰਮ ਕੀਤਾ ਹੋਵੇਗਾ ! ਪੰਥ ਦਾ ਇਹ ਫਰਜ਼ ਸੀ, ਪੰਥ ਨੇ ਬਾਖੂਬੀ ਨਿਭਾਇਆ ਹੈ । ਪੂਰੀ ਦੁਨੀਆਂ ਦੀਆਂ ਸੰਗਤਾਂ ਅਤੇ ਯੌਰਪ ਦੀਆਂ ਸੰਗਤਾਂ ਰੱਜਕੇ ਕੌਮ ਦਾ ਸਾਥ ਦਿੱਤਾ । ਪੰਥ ਦੀਆਂ ਭਾਵਨਾਵਾਂ ਨੂੰ ਸਮਝਣਾ ਹੀ ਵਧੀਆ ਸੋਚ ਹੁੰਦੀ ਹੈ । ਸਤਿਗੁਰੂ ਸੱਚੇ ਪਾਤਿਸ਼ਾਹ ਜਿਸ ਤੋਂ ਜਿੰਨੀ ਸੇਵਾ ਲੈਣੀ ਹੁੰਦੀ ਹੈ, ਓਨੀ ਹੀ ਲੈਂਦਾ ਹੈ । ਸਾਨੂੰ ਉਹਦੀ ਰਜ਼ਾ 'ਚ ਚਲਕੇ, ਪੰਥ ਨਾਲ ਸਿਰ ਨਾਲ ਸਿਰ ਤੇ ਮੋਢੇ ਨਾਲ ਮੋਢਾ ਜੋੜਕੇ ਚੱਲਣ ਦੀ ਲੋੜ ਹੈ । ਸੰਘਰਸ਼ਮਈ ਲਹਿਰਾਂ ਵਿੱਚ ਉਤਰਾਅ - ਚੜਾਅ ਆਉਂਦੇ - ਜਾਂਦੇ ਹੀ ਰਹਿੰਦੇ ਹਨ । ਤੁਹਾਡੀ ਇੱਛਾ ਇਹ ਨਹੀਂ ਸੀ, ਜਿੱਥੇ ਤੁਸੀਂ ਅੱਜ ਖੜ੍ਹੇ ਹੋ, ਭੀਖ ਕੋਈ ਨੀਂ ਮੰਗਦਾ ਤੇ ਨਾਹੀ ਮੰਗਿਆਂ ਕਦੇ ਰਾਜ ਮਿਲਦੇ ਹਨ । ਇਹ ਵੀ ਨਹੀਂ ਕਿ ਜਿਸ ਫਾਂਸੀ ਦੇ ਰੱਸੇ ਨੂੰ ਚੁੰਮਣ ਦੀ ਤੁਸੀਂ ਗੱਲ ਕੀਤੀ ਹੈ, ਪਹਿਲਾਂ ਵੀ ਪੰਥ ਦੇ ਮਹਾਨ ਸ਼ਹੀਦਾਂ ਦੀਆਂ ਲਿਖਤਾਂ, ਤਸਵੀਰਾਂ ਅਤੇ ਹੌਸਲਿਆਂ ਨੂੰ ਪੜ੍ਹਿਆ ਤੇ ਵਿਚਾਰਿਆ ਜਾ ਸਕਦਾ ਹੈ । ਉਹ ਹਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ 'ਜਿੰਦਾ' ਤੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ 'ਸੁੱਖਾ', ਜਿਨ੍ਹਾਂ ਤੋਂ ਸੇਧ ਲੈਣ ਲਈ ਜਾਂ ਹੱਸ - ਹੱਸ ਫਾਂਸੀਆਂ ਦੇ ਰੱਸੇ ਚੁੰਮਣ ਵਾਲਿਆਂ ਦਾ ਇਤਿਹਾਸ ਸਾਡਾ ਨਵਾਂ - ਨਕੌਰ ਹੈ । ਮੈਂ ਜ਼ਿਆਦਾ ਵਿਸਥਾਰ 'ਚ ਨਾ ਜਾਵਾਂ । ਅਗਰ ਸਤਿਗੁਰੂ ਨਹੀਂ ਚਾਹੁੰਦਾ ਤਾਂ ਰੱਸੇ ਹੱਥ 'ਚ ਫੜ੍ਹੇ ਹੀ ਰਹਿ ਜਾਂਦੇ ਹਨ ।
ਮੇਰੀ ਇੱਕ ਬੇਨਤੀ ਹੈ ਸਮੁੱਚੇ ਪੰਥਕ ਦਰਦੀਆਂ ਅਤੇ ਪੰਥਕ ਜਥੇਬੰਦੀਆਂ ਦੇ ਸੰਘਰਸ਼ਸ਼ੀਲ ਆਗੂਆਂ ਨੂੰ ਵੀਰੋ ਤੁਹਾਡੇ ਹੌਸਲਿਆਂ, ਤੁਹਾਡੀਆਂ ਬਹਾਦਰੀਆਂ ਦੇ ਮੈਂ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਸਿੱਖ ਕੌਮ ਲੇਖੇ ਲਾਈਆਂ ਹਨ, ਜਿਹੜੀ ਗੁਲਾਮੀ ਨੂੰ ਤੁਸੀਂ ਸਹੀ ਰੂਪ 'ਚ ਭੋਗਕੇ ਵੀ ਕਿੱਡੀ ਨਿਡਰਤਾ ਤੇ ਦਲੇਰੀ ਨਾਲ ਫਿਰ ਵੀ ਕਹਿੰਦੇ ਹੋ ਕਿ ਅਸੀਂ ਕੌਮੀ ਅਜ਼ਾਦੀ ਖਾਲਿਸਤਾਨ ਲਈ ਬਚਨਵੰਧ ਹਾਂ । ਪੰਥ ਵਿਰੋਧੀਆਂ ਦੇ ਮੇਹਣੇ, ਪੰਥਕ ਅਕਾਲੀ ਸ੍ਰਕਾਰ ਵਲੋਂ ਨਿੱਤਾ ਪ੍ਰਤੀ ਜ਼ਲੀਲ ਕਰਨਾ, ਆਏ ਦਿਨ ਜੇਲ੍ਹਾਂ 'ਚ ਰੋਲਣਾ ਕਿਤੇ ਸੌਖਾ ਪਿਆ ! ਸਤਿਕਾਰ ਯੋਗ ਸ੍ਰ: ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੰਵਰਪਾਲ ਸਿੰਘ ਖਾਲਸਾ ਅਤੇ ਹੋਰ ਅਨੇਕਾਂ ਵੀਰ, ਜਿਨ੍ਹਾਂ ਤੇ ਅਸੀਂ ਮਾਣ ਨਹੀਂ ਕਰਨਾ ਤਾਂ ਕਮ - ਸੇ - ਕਮ ਇਨਸਾਨੀਅਤ ਨਾਤੇ ਇਹ ਕਹਿਕੇ ਵੀ ਠਿੱਠ ਨਹੀਂ ਕਰਨਾ ਚਾਹੀਦਾ । ਇਹ ਕੌਮੀ ਪ੍ਰਵਾਨੇ ਨੇ ਇਨ੍ਹਾਂ ਦੇ ਹੌਸਲਿਆਂ ਦੀ ਦਾਦ ਦੇਣੀ ਬਣਦੀ ਹੈ ।
ਮੈਂ ਆਪਣੇ ਵਲੋਂ ਥੋੜੀ ਜਿਹੀ ਸਾਂਝ ਕਰਾਂ ਕਿ 13 ਅਪ੍ਰੈਲ 1978 ਦੇ ਸਾਕੇ ਦੇ 13 ਹੀ ਸ਼ਹੀਦ ਸਿੰਘਾਂ ਦੇ ਆਖਰੀ ਇਸ਼ਨਾਨ ਦਾਸ ਨੇ ਵੀ ਖੁੱਦ ਆਪਣੇ ਹੱਥੀਂ ਕਰਵਾਏ ਹੋਏ ਹਨ । ਵੀਰ ਜੀ, ਜਦੋਂ 1982 'ਚ ਬੱਬਰ ਖਾਲਸਾ ਦੇ ਸਿੰਘਾਂ ਇਹ ਫੈਸਲਾ ਕੀਤਾ ਕਿ ਕੁੱਝ ਸਿੰਘ ਜੋ ਵਿਦੇਸ਼ਾਂ ਵਿੱਚ ਜਾਣਗੇ ਤੇ ਉਹ ਕੌਮ ਦੀ ਅਜ਼ਾਦੀ ਲਈ ਆਮ ਲੋਕਾਂ ਨੂੰ ਸੁਚੇਤ ਕਰਨਗੇ ਤੇ ਖਾਲਿਸਤਾਨ ਦੀ ਅਜ਼ਾਦੀ ਲਹਿਰ ਨੂੰ ਪ੍ਰਚੰਡ ਕਰਨਗੇ, ਜਿਨ੍ਹਾਂ ਵਿੱਚ ਇੱਕ ਮੈਂ ਵੀ ਹਾਂ ।
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਲੋਂ ਕੁੱਝ ਧਾਰਮਿਕ ਮੰਗਾਂ ਦਾ ਚਾਰਟਰ ਰੱਖਿਆ ਗਿਆ ਸੀ, ਜਿਸਦੇ ਵਿੱਚ ਅੰਮ੍ਰਿਤਸਰ ਨਗਰੀ ਨੂੰ ਪਵਿੱਤਰ ਨਗਰੀ ਕਰਾਰ ਦਿੱਤਾ ਜਾਵੇ, ਰੇਲ ਗੱਡੀ (ਟਰੇਨ) ਦਾ ਨਾਮ ਗੋਲਡਨ ਟੈਂਪਲ ਐਕਸਪ੍ਰੈਸ ਰੱਖਿਆ ਜਾਏ, ਸੰਤਾਂ ਦੀਆਂ ਬੱਸਾਂ ਜੋ ਪੁਲੀਸ ਨੇ ਫੜੀਆਂ ਹੋਈਆਂ ਸਨ ਅਤੇ ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ ਅਤੇ ਇੱਕ ਦੋ ਹੋਰ ਸਿੰਘ ਸਨ, ਨੂੰ ਰਿਹਾਅ ਕੀਤਾ ਜਾਵੇ । ਇਹ ਸ਼ੁਰੂਆਤ ਸੀ । ਬਾਅਦ ਵਿੱਚ ਅਨੰਦਪੁਰ ਮਤੇ ਦੀਆਂ ਮੰਗਾਂ ਅਤੇ ਮੋਰਚਾ ਧਰਮਯੁੱਧ ਵਿੱਚ ਬਦਲ ਜਾਂਦਾ ਹੈ । ਜਿਸਨੂੰ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ, ਬੱਬਰ ਖਾਲਸਾ ਅਤੇ ਦਲ ਖਾਲਸਾ ਵਲੋਂ ਆਪੋ ਆਪਣੀ ਵਿੱਤ ਅਨੁਸਾਰ ਯੋਗਦਾਨ ਪਾਇਆ ਜਾ ਰਿਹਾ ਸੀ ਤੇ ਇਹ ਮੋਰਚਾ ਏਨਾਂ ਲੋਕ ਪ੍ਰਿਯਾ ਹੋ ਗਿਆ ਕਿ ਇਸ ਧਰਮ ਯੁੱਧ ਮੋਰਚੇ ਦਾ ਸਮਰਥਨ ਆਮ ਸਿੱਖ ਸੰਗਤਾਂ ਵਲੋਂ ਰੋਜ਼ਾਨਾਂ ਜ਼ੇਲ੍ਹਾਂ 'ਚ ਜਾਣ ਵਾਲੇ ਜਥਿਆਂ ਦਾ ਸਾਥ ਦਿਨੋਂ ਦਿਨ ਵਧ ਗਿਆ । ਜੋ ਹਿੰਦੋਸਤਾਨ ਦੀ ਸ੍ਰਕਾਰ ਲਈ ਇੱਕ ਬਹੁਤ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਸੀ ਤੇ ਇੰਦਰਾ ਗਾਂਧੀ ਨੂੰ 1975 ਦੀ ਐਮਰਜੈਂਸੀ ਦੇ ਖਿਲਾਫ ਸਿੱਖਾਂ ਵਲੋਂ 'ਜੇਲ੍ਹ ਭਰੋ ਅੰਦੋਲਨ' ਨੂੰ ਜੋ ਕਾਮਯਾਬ ਕੀਤਾ ਗਿਆ ਦਾ ਗੁੱਸਾ ਪਹਿਲਾਂ ਹੀ ਬਹੁਤ ਸੀ ਤੇ ਉਹ ਚਾਹੁੰਦੀ ਸੀ ਕਿ ਇਸ ਧਰਮ ਯੁੱਧ ਮੋਰਚੇ ਨੂੰ ਕੁਚਲ ਦੇਣਾ ਚਾਹੁੰਦੀ ਸੀ ਤੇ ਸਿੱਖ ਕੌਮ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੀ ਸੀ । ਜਿਸਨੂੰ ਉਹ 6 ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਸਾਹਿਬ ਤੇ ਅਟੈਕ ਕਰਕੇ ਹਜ਼ਾਰਾਂ ਸਿੱਖ ਸੰਗਤਾਂ ਨੂੰ ਮੌਤ ਦੇ ਘਾਟ ਉਤਾਰਦੀ ਹੈ, ਹਿੰਦੋਸਤਾਨੀ ਮਿਲਟਰੀ ਵਲੋਂ 'ਸਾਕਾ ਨੀਲਾ ਤਾਰਾ - ਓਪਰੇਸ਼ਨ ਬਲਿਊ ਸਟਾਰ' ਕਰਵਾਉਂਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ - ਢੇਰੀ ਕਰਦੀ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਬੱਬਰ ਕੁਲਵੰਤ ਸਿੰਘ ਉਰਫ ਭਾਈ ਮਹਿੰਗਾ ਸਿੰਘ, ਜਨਰਲ ਭਾਈ ਸੁਬੇਗ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਭਾਈ ਰਸ਼ਪਾਲ ਸਿੰਘ (ਸੰਤ ਭਿੰਡਰਾਂਵਾਲਿਆਂ ਦੇ ਪੀ. ਏ.) ਅਤੇ ਹਜ਼ਾਰਾਂ ਬੇਗੁਨਾਹ ਸਿੱਖ ਸੰਗਤਾਂ ਨੂੰ ਇਸ ਅਟੈਕ ਵਿੱਚ ਸ਼ਹੀਦ ਕੀਤਾ ਜਾਂਦਾ ਹੈ ।
ਮੈਂ ਆਪਣੇ ਵਲੋਂ ਦੱਸ ਜਾਵਾਂ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਤਿੰਨ ਵਾਰ ਮਿਲਿਆ ਹਾਂ । ਪਿੰਡ ਆਲੀਚੱਕ ਨੇੜੇ ਕੋਹਾਲਾ ਇੱਕ ਫੈਸਲਾ ਦਾਸ ਨੇ ਮਿਲਕੇ ਕਰਵਾਇਆ ਸੀ । ਮੇਰੇ ਹਲਕੇ ਦੇ ਲੋਕ ਸਭ ਜਾਣਦੇ ਹਨ । ਮੈਂ ਉਸ ਸਮੇਂ ਹਲਕਾ ਕਰਤਾਰਪੁਰ ਜਿਲ੍ਹਾ ਜਲੰਧਰ ਦਾ ਡੈਲੀਗੇਟ ਮੈਂਬਰ ਸਾਂ ਅਤੇ ਆਪਣੇ ਪਿੰਡ ਦਾ ਸੀਨੀਅਰ ਮੈਂਬਰ ਪੰਚਾਇਤ ਸੀ । ਦੂਜੀ ਵਾਰੀ ਮਹਿਤਾ ਚੌਂਕ ਤੇ ਤੀਜੀ ਵਾਰ ਗੁਰੂ ਨਾਨਕ ਨਿਵਾਸ ਅੰਮ੍ਰਿਤਸਰ ਕਮਰਾ ਨੰਬਰ 40 ਵਿੱਚ ਸ਼ਹੀਦ ਭਾਈ ਅਮਰਜੀਤ ਸਿੰਘ ਦਹੇੜੂ ਅਤੇ ਦਾਸ (ਸਤਨਾਮ ਸਿੰਘ ਬੱਬਰ) ਇੱਕੋ ਕਮਰੇ ਵਿੱਚ ਰਹਿੰਦੇ ਸਾਂ । ਉਸ ਮਿਲਣੀ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਿੰਦਾ ਸ਼ਹੀਦ ਭਾਈ ਗੋਪਾਲ ਸਿੰਘ ਜੀ ਅਤੇ ਭਾਈ ਰਾਮ ਸਿੰਘ ਜੀ, ਇਹ ਦੋਵੇਂ ਸਿੰਘ ਅਜੇ ਜਿਊਂਦੇ ਹਨ । ਸਚਾਈ ਜਾਣੀ ਜਾ ਸਕਦੀ ਹੈ । ਜਿਹੜੇ ਲੋਕ 'ਬੱਬਰਾਂ' ਅਤੇ 'ਟਕਸਾਲੀਆਂ' ਨੂੰ ਹਮੇਸ਼ਾਂ ਲੜਾਉਂਦੇ ਆਏ ਹਨ । ਉਨ੍ਹਾਂ ਲਈ ਇਹ ਸਚਾਈਆਂ ਝੂਠ ਹਨ ।
ਇੰਡੀਆ ਛੱਡਣ ਤੋਂ ਬਾਅਦ ਕੀ ਬੱਬਰ ਖਾਮੋਸ਼ ਬੈਠੇ ਸੀ ਜਾਂ ਕਿਸੇ ਖੁੰਦਰ ਵਿੱਚ ਲੁੱਕ ਗਏ ਸਨ । ਮੁੱਢਲਿਆਂ ਬੰਦਿਆਂ ਚੋਂ 1978 ਤੋਂ ਲੈ 2012 ਤੱਕ ਵੀ ਜਿੰਦੇ ਰਹਿਣਾ ਜਾਂ ਅੱਜ ਵੀ ਉਨ੍ਹੀ ਹੀ ਤਾਕਤ ਨਾਲ ਆਪਣੇ ਨਿਸ਼ਾਨੇ ਤੇ ਦ੍ਰਿੜ ਰਹਿਣਾ ਤੇ ਕੌਮੀ ਘਰ ਖਾਲਿਸਤਾਨ ਦੀ ਗੱਲ ਅੱਜ ਆਮ ਲੋਕਾਂ ਵਿੱਚ ਪਹੁੰਚ ਜਾਣੀ, ਹੁਣ ਇੰਡੀਆ ਸ੍ਰਕਾਰ ਤੋਂ ਬਰਦਾਸ਼ਤ ਕਿਵੇਂ ਹੋਵੇ ? ਇਹ ਸਵਾਲੀਆ ਫਿਕਰਾ ਹੈ, ਬੱਬਰਾਂ ਦਾ ਨੁਕਸਾਨ ਭਾਰਤੀ ਸ੍ਰਕਾਰ ਤਾਂ ਲੱਖ ਵਾਰ ਕਰੇ, ਸਾਡੀ ਕੌਮ ਦੇ ਬਰਖੁਰਦਾਰ ਕਿਹੜੀ ਭੱਲ ਨੂੰ ਪਏ ਹੋਏ ਹਨ ? ਕੌਮ ਸੋਚੇ ?

ਵੀਰ ਜੀ, ਇਨ੍ਹਾਂ ਸਚਾਈਆਂ ਨੂੰ ਸਾਨੂੰ ਸਪੱਸ਼ਟ ਕਰਨਾ ਹੀ ਪੈਣਾ ਹੈ
ਭਾਈ
ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਵਾਕਿਆ ਹੀ ਕਿਤੇ ਕੋਈ ਸਿੱਖ ਇਤਿਹਾਸ ਵਿੱਚ ਕਾਲੇ
ਅੱਖਰਾਂ 'ਚ ਲਿਖਵਾਉਣ ਦੀ ਕੋਈ ਕੋਸ਼ਿਸ਼ ਨਾ ਕਰੇ । ਬੇਸ਼ਕ ਇੰਡੀਅਨ ਏਜੰਸੀਆਂ ਨੇ ਸੰਤ ਜਰਨੈਲ
ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਨੂੰ 21 ਸਾਲ ਐਸਾ ਰੋਲਿਆ ਕਿ ਕੌਮ ਨੂੰ ਵੀ ਧੱਕੇ ਨਾਲ
ਉਨ੍ਹਾਂ ਨੂੰ 'ਸ਼ਹੀਦ' ਨਾ ਮੰਨਣ ਦੇਣਾ ਅਤੇ ਜਿਸਨੇ ਵੀ ਸੰਤ ਜਰਨੈਲ ਸਿੰਘ
ਭਿੰਡਰਾਂਵਾਲਿਆਂ ਨੂੰ 'ਸ਼ਹੀਦ' ਕਿਹਾ, ਉਨ੍ਹਾਂ ਨੂੰ ਕਿੰਨੇ - ਕਿੰਨੇ ਸਰਾਪ, ਗੁਰੂ ਕੀਆਂ
ਸਟੇਜਾਂ ਤੋਂ ਸ਼ਰ੍ਹੇਆਮ ਦਿੱਤੇ ਗਏ ਅਤੇ ਗੁਰੂ ਘਰਾਂ ਵਿੱਚ ਲੜਾਈਆਂ ਕਰਵਾਈਆਂ ਗਈਆਂ ।
ਅਖੀਰ ਸਚਾਈ ਤਾਂ ਸਚਾਈ ਹੀ ਹੁੰਦੀ ਹੈ । ਇੱਕ ਨਾ ਇੱਕ ਦਿਨ ਤਾਂ ਸੱਚ ਨੇ ਪ੍ਰਗਟ ਹੋਣਾ ਹੀ
ਹੁੰਦਾ ਹੈ । ਬਿਲਕੁੱਲ ਏਸੇ ਤਰ੍ਹਾਂ ਹੀ ਜਦੋਂ ਬਲਵੰਤ ਸਿੰਘ ਰਾਜੋਆਣਾ ਦੀ ਸਚਾਈ ਲੋਕਾਂ
ਸਾਹਮਣੇ ਆਉਣੀ ਹੈ । ਉਦੋਂ ਤੱਕ ਅਸੀਂ ਕੌਮ ਦਾ ਬਹੁਤ ਸਾਰਾ ਨੁਕਸਾਨ ਨਾ ਕਰਵਾ ਚੁੱਕੇ
ਹੋਈਏ । ਭਾਈ ਬਲਵੰਤ ਸਿੰਘ ਰਾਜੋਆਣਾ ਉਨ੍ਹਾਂ ਸਿੰਘਾਂ ਦੀਆਂ ਸ਼ਹਾਦਤਾਂ ਤੇ ਵੀ ਸ਼ੱਕ ਕਰਦੇ
ਹਨ ਤੇ ਕਹਿੰਦੇ ਹਨ ਕਿ ਜਿਨ੍ਹਾਂ ਸਿੰਘਾਂ ਅਦਾਲਤਾਂ ਵਿੱਚ ਕੇਸ ਲੜੇ ਹਨ, ਇਹ ਇੱਕ ਜ਼ੁਰਮ
ਕੀਤਾ ਹੈ ਤੇ ਜ਼ਾਲਮ ਸ੍ਰਕਾਰਾਂ ਮੂਹਰੇ ਗੋਡੇ ਟੇਕੇ ਅਤੇ ਜਾਨ ਬਖਸ਼ੀ ਦੀਆਂ ਖਰੈਤਾਂ ਮੰਗੀਆਂ
ਹਨ । ਹੁਣ ਸਵਾਲ ਖੜ੍ਹਾ ਹੁੰਦਾ ਹੈ ਹੁਣ ਭਾਈ ਰਾਜੋਆਣਾ ਜੀ ਤੁਹਾਡੀ ਜਾਨ ਮੁਆਫੀ ਦੀ
ਜਿਹੜੀ ਫਾਂਸੀ ਮੁਆਫ ਹੋਈ ਹੈ ਕੀ ਕਿਸੇ ਮੁਆਫੀ ਨਹੀਂ ਮੰਗੀ ? ਕੀ ਇਹ ਰਹਿਮ ਦੀ ਅਪੀਲ ਕਰਨ
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਰਾਸ਼ਟਰਪਤੀ ਕੋਲ ਨਹੀਂ ਗਏ ? ਫਾਂਸੀ ਮੁਆਫ
ਤਾਂ ਉਨ੍ਹਾਂ ਹੀ ਕੀਤੀ ਹੈ । ਇਹ ਦੋਸ਼ ਹੁਣ ਕਿਨ੍ਹਾਂ ਜੁੰਮੇ ਲਾਉਣਾ ਚਾਹੁੰਦੇ ਹੋ ? ਕੀ
ਇਹ ਬੱਬਰਾਂ ਦੀਆਂ ਖਰੈਤਾਂ ਹਨ ?
ਹੋਰ ਜਿਹੜਾ ਤੁਸੀਂ ਲਿਖਦੇ ਹੋ ਕਿ ਮੈਂ ਉਸ ਸੰਵਿਧਾਨ ਨੂੰ ਨਹੀਂ ਮੰਨਦਾ, ਜਿਹੜਾ ਸਾਨੂੰ ਨਿਆਂ ਨਹੀਂ ਦਿੰਦਾ । ਫਿਰ ਉਸੇ ਹੀ ਸੰਵਿਧਾਨ ਦੇ ਤਹਿਤ ਤੁਹਾਨੂੰ ਪੁਲਿਸ ਦੀ ਨੌਕਰੀ ਦੀ ਅੱਧੀ ਤਨਖਾਹ 5 ਸਾਲ ਮਿਲਦੀ ਹੈ ਤੇ ਉਹ ਵੀ ਜੇਲ੍ਹ ’ਚ ਬੈਠਿਆਂ, ਇੱਥੇ ਉਸੇ ਸੰਵਿਧਾਨ ਦੀ ਕਸਮ ਕਿਵੇਂ ਪਚ ਜਾਂਦੀ ਹੈ ? ਜਿਹੜੀ ਤੁਹਾਡੀ ਮਾਤਾ ਜੀ ਨੂੰ ਪੈਨਸ਼ਨ ਮਿਲਦੀ ਹੈ, ਉਹਦੇ ਬਾਰੇ ਨਾ ਤਾਂ ਤੁਸੀਂ ਸਪੱਸ਼ਟ ਕਰ ਸਕੇ ਹੋ ਅਤੇ ਨਾ ਹੀ ਇਹ ਮੰਨਿਆ ਹੈ ਕਿ ਪੈਨਸ਼ਨ ਮਿਲਦੀ ਕਿਸ ਮੁਸ਼ੱਕਤ ਦੀ ਸੀ ? ਇਹ ਮੁੱਦੇ ਲੋਕਾਂ ਵਲੋਂ ਉਛਾਲੇ ਗਏ ਹਨ । ਪੜ੍ਹ ਸੁਣਕੇ ਸਾਡਾ ਵੀ ਮਨ ਬਹੁਤ ਦੁੱਖਦਾ ਹੈ ।
ਜਿਹੜੇ ਤੁਸੀਂ ਆਪਣੇ ਕੇਸ ਕੱਟਕੇ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਭੇਜੇ ਸਨ, ਕੀ ਇਹ ਸਚਾਈ ਹੈ ? ਜਾਂ ਕੋਈ ਇਲਜ਼ਾਮ ਲਾਏ ਗਏ ਹਨ ? ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ ਜਾਂ ਹੁਣ ਜਿਹੜੀ ਧਾਰੀ ਹੈ, ਇਹ ਪ੍ਰਪੱਕ ਹੈ ???
ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਜਦੋਂ ਪੰਥ ਵਲੋਂ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਸੀ ਤਾਂ ਕਿ ਜਦੋਂ ਅਪਰਵਾਨ ਕੀਤਾ ਗਿਆ ਸੀ ਕਿ ਮੈਂ ਨਹੀਂ ਇਹ ਖਿਤਾਬ ਲੈਣਾ, ਕੀ ਇਹ ਪੰਥਕ ਪ੍ਰੰਪਰਾਵਾਂ ਦੀ ਘੋਰ ਬੇਅਦਬੀ ਤਾਂ ਨਹੀਂ ਸੀ ? ਜਾਂ ਫਿਰ ਕਿਨ੍ਹਾਂ ਦੇ ਕਹਿਣ ਤੇ ਦੁਬਾਰਾ ਪ੍ਰਵਾਨ ਕੀਤਾ ਗਿਆ ? ਕਿਤੇ ਕੌਮ ਨਾਲ ਧੋਖਾ ਤਾਂ ਨਹੀਂ ਸੀ ਜਾਂ ਸਿਰਫ ਆਕਿਆ ਦਾ ਹੁੱਕਮ ਮੰਨਿਆ ਜਾ ਰਿਹਾ ਹੈ ? ਇਹ ਸਵਾਲੀਆ ਜਵਾਬ ਨਿਰੇ ਮੇਰੇ ਵਲੋਂ ਹੀ ਨਹੀਂ, ਬਲਕਿ ਸਮੁੱਚੀ ਕੌਮ ਦੀ ਕਚਹਿਰੀ ’ਚ ਸਪੱਸ਼ਟ ਕਰਨੇ ਹੀ ਪੈਣੇ ਹਨ ।
ਬੱਬਰ ਖਾਲਸਾ ਤੇ ਤੁਹਾਡੇ ਵਲੋਂ ਇਹ ਇਲਜ਼ਾਮ ਲਗਾਉਣਾ ਕਿ ‘ਉਸ ਸਮੇਂ ਵੀ ਸੰਤਾਂ ਤੇ ਇਲਜ਼ਾਮ ਲਾਉਣ ਅਤੇ ਵੱਡੇ - ਵੱਡੇ ਦਾਅਵੇ ਕਰਨ ਵਾਲੇ ਇਨਾਂ ਦੇ ਕਰਤਾ - ਧਰਤਾ ਜੂਨ 1984 ਨੂੰ ਸ਼ਹਾਦਤ ਦੇਣ ਦੇ ਸਮੇਂ ਸੰਤਾਂ ਨੂੰ ਇੱਕਲੇ ਛੱਡਕੇ ਉੱਥੋਂ ਭੱਜ ਨਿਕਲੇ ਸਨ ।’
ਵੀਰ ਬਲਵੰਤ ਸਿੰਘ ਜੀ, ਇਹ ਇੱਕ ਯੁੱਧ ਰਣਨੀਤੀ ਹੁੰਦੀ ਹੈ ਕਿ ਜਦੋਂ ਅਸਲਾ ਮੁੱਕ ਜਾਵੇ ਤਾਂ ਖੁਦਕੁਸ਼ੀ ਕਰਨ ਨਾਲੋਂ ਬਚਾ ਕਰਨਾ ਜ਼ਰੂਰੀ ਹੁੰਦਾ ਹੈ । ਜਿਵੇਂ ਇਕੱਲੇ ‘ਬੱਬਰਾਂ’ ਨੇ ਹੀ ਨਹੀਂ ਬਲਕਿ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਜਨਰਲ ਭਾਈ ਲਾਭ ਸਿੰਘ, ਬਾਬਾ ਠਾਰਾ ਸਿੰਘ, ਭਾਈ ਬਲਬੀਰ ਸਿੰਘ ਸੰਧੂ (‘ਸੰਤਾਂ ਨਾਲ ਆਖਰੀ ਛੇ ਦਿਨ’ ਅਤੇ ‘ਕੇਸਰੀ ਕਿਤਾਬ’ ਦੇ ਲੇਖਕ) ਅਤੇ ਅਨੇਕਾਂ ਹੋਰ ਸਿੰਘ ਜੋ ਉਸ ਸਮੇਂ ਉਥੋਂ ਬਾਹਰ ਆ ਕੇ ਸੰਘਰਸ਼ ਨੂੰ ਮੁੜ ਸੁਰਜੀਤ ਕਰਕੇ, 29 ਅਪ੍ਰੈਲ 1986 ਨੂੰ ‘ਸਰਬੱਤ ਖਾਲਸਾ’ ਸੱਦਕੇ ਖੁੱਲ੍ਹੇਆਮ ‘ਖਾਲਿਸਤਾਨ’ ਦਾ ਐਲਾਨ ਕਰਕੇ ਉਹ ਲੜਾਈ ਵਿੱਢੀ ਜਿਹਨੂੰ ਅੱਜ ਤੁਸੀਂ ਗਲਤ ਕਹਿ ਰਹੇ ਹੋ ! ਬਹੁਤ ਸਾਰੇ ਸਿੰਘ ਜ਼ਾਲਮ ਨਾਲ ਲੋਹਾ ਲੈਂਦੇ ਸ਼ਹਾਦਤਾਂ ਪਾ ਗਏ ਤੇ ਬਹੁਤ ਸਾਰੇ ਅੱਜ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ । ਸੋ ਇਕੱਲੇ ਬੱਬਰਾਂ ਤੇ ਇਹ ਇਲਜ਼ਾਮ ਲਾਉਣਾ ਕਿਸ ਗੱਲ ਦਾ ਇਸ਼ਾਰਾ ਕਰਦਾ ਹੈ ?
ਹਜ਼ਾਰਾਂ ਨੌਜਵਾਨ ਜੇਲ੍ਹਾਂ ਵਿੱਚ ਰੁੱਲ ਰਹੇ ਹਨ । ਕੀ ਉਨ੍ਹਾਂ ਭਰਾਵਾਂ ਦੀਆਂ ਕੀਤੀਆਂ ਕੁਰਬਾਨੀਆਂ ਜਾਂ ਜੇਲ੍ਹਾਂ ਵਿੱਚ ਝੱਲੇ ਤਸੀਹਿਆਂ ਦੇ ਜ਼ਖਮਾਂ ਤੇ ਕਿਤੇ ਤੁਸੀਂ ਨਮਕ ਤਾਂ ਨਹੀਂ ਛਿੱੜਕ ਰਹੇ ? ਭਾਈ ਬਲਵੰਤ ਸਿੰਘ ਜੀ, ਤੁਸੀਂ ਲਿਖਿਆ ਹੈ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਇੱਕ ਨੰਬਰ ਤੇ ਮੈਨੂੰ ਦੋ ਨੰਬਰ ਤੇ ਰੱਖਿਆ ਗਿਆ ਹੈ ਕਿਉਂਕਿ ਤੁਹਾਡਾ ਇਹ ਇਤਰਾਜ਼ ਸੀ ਕਿ ਉਹ ਇੱਕ ਪੜ੍ਹਿਆ ਲਿਖਿਆ ਪ੍ਰੋਫੈਸਰ ਹੈ ਤੇ ਮੈਂ ਇੱਕ ਆਮ । ਤੁਸੀਂ ਉਸਦੀ ਮਾਨਸਿਕ ਦਸ਼ਾ ਤੇ ਵੀ ਟਾਂਚਾ ਕੀਤੀਆਂ, ਜੋ ਇੱਕ ਨਿਹਾਇਕ ਨਿੰਦਣਯੋਗ ਗੱਲਾਂ ਹਨ । ਸੰਘਰਸ਼ ਵਿੱਚ ਜੂਝਣ ਵਾਲੇ ਦਰਜ਼ਿਆਂ ਦੀ ਲਾਲਸਾ ਨਹੀਂ ਰਖਦੇ !
ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਖਿਲਾਫ ਵੀ ਪੂਰੇ ਦੁਨੀਆਂ ਭਰ ਦੇ ਸਿੱਖਾਂ ਵਲੋਂ ਹਾਅ ਦਾ ਨਾਹਰਾ ਮਾਰਿਆ ਗਿਆ ਸੀ ਅਤੇ ਜਰਮਨੀ ਦੇ ਸਿੱਖਾਂ ਦਾ ਖਾਸ ਰੌਲ ਹੈ, ਜਿਨ੍ਹਾਂ ਨੇ ਉਚੇਚੀ ਕਾਰਬਾਈ ਜਰਮਨ ਮਨਿਸਟਰੀ ਤੱਕ ਕੀਤੀ ਹੈ ।
ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਦੀਆਂ ਫਾਂਸੀਆਂ ਤੇ ਕਿੰਤੂ - ਪ੍ਰੰਤੂ ਕਰਕੇ ਕੋਈ ਚੰਗੀ ਗੱਲ ਨਹੀਂ ਕੀਤੀ । ਸਿੱਖ ਕੌਮ ਵਲੋਂ ਇਨ੍ਹਾਂ ਦੀਆਂ ਫਾਂਸੀਆਂ ਦੇ ਖਿਲਾਫ ਵੀ ਓਨੀ ਹੀ ਹਮਦਰਦੀ ਇਨ੍ਹਾਂ ਨਾਲ ਵੀ ਹੈ, ਜਿੰਨੀ ਆਮ ਨਾਲ ।
ਜਿਨ੍ਹਾਂ ਵੀ ਵੀਰਾਂ ਨੇ ਤੁਹਾਨੂੰ ਕੁੱਝ ਕਹਿਣ ਦੀ ਜਾਂ ਲਿਖਣ ਦੀ ਜੁਅਰਤ ਕੀਤੀ ਹੈ ਕਿ ਉਹ ਕਾਰਜ ਨਾ ਕਰੋ, ਜਿਹਦੇ ਨਾਲ ਕੌਮ ਦਾ ਨੁਕਸਾਨ ਹੁੰਦਾ ਹੈ, ਤੁਹਾਨੂੰ ਤੁਹਾਡੀ ਕੀਤੀ ਸੇਵਾ ਮੁਬਾਰਕ । ਹਾਂ, ਅਗਰ ਹੋਰ ਕਿਸੇ ਸਿੱਖ ਕੌਮੀ ਸੰਘਰਸ਼ ’ਚ ਕਿਸੇ ਹੋਰ ਢੰਗ ਨਾਲ ਆਪਣਾ ਯੋਗਦਾਨ ਪਾਇਆ ਹੈ ਜਾਂ ਪਾ ਰਿਹਾ ਹੈ, ਉਨ੍ਹਾਂ ਨੂੰ ਇੰਝ ਭੰਡਣ ਜਾਂ ਬੁਰਾ ਭਲਾ ਕਹਿਣ ਨਾਲ ਕੌਮ ਦਾ ਕੁੱਝ ਨਹੀਂ ਸੌਰਨਾ ਤੇ ਨਾਹੀ ਤੁਹਾਡੀ ਸੇਵਾ ਨੂੰ ਕੋਈ ਫਲ ਲੱਗਣਾ ਹੈ ਕਿਉਂਕਿ ਤੁਸੀਂ ਦੂਸਰਿਆਂ ਲਈ ਕੁੱਝ ਇਹੋ ਜਿਹੇ ਲਫਜ਼ਾਂ ਦਾ ਇਸਤੇਮਾਲ ਕਰਦੇ ਹੋ ਕਿ ਫਲਾਨੇ ਦਾ ਟੁੱਕੜਬੋਚ ਲਿਖਾਰੀ ਹੈ । ਇਹ ਠੀਕ ਨਹੀਂ ਹੈ ਤੇ ਪੰਥ ਦੀਆਂ ਇਸ ਤੇ ਗਹਿਰੀਆਂ ਨਜ਼ਰਾਂ ਹਨ ।
ਮਾਇਆ ਦਾ ਆਪਣੇ ਆਪ ਨੂੰ ਐਡਾ ਤਿਆਗੀ ਦੱਸਦੇ ਹੋ ਤੇ ਦੂਜਿਆਂ ਤੇ ਇਲਜ਼ਾਮ ਲਾਉਂਦੇ ਹੋ ਕਿ ਇਨ੍ਹਾਂ ਕਰੋੜਾਂ ਰੁਪਏ ਇਕੱਠੇ ਕਰਕੇ, ਗੋਗੜਾਂ ਤੇ ਹੱਥ ਫੇਰਦੇ ਹਨ । ਕੀ ਹੁਣ ਹਜ਼ਾਰਾਂ ਪ੍ਰਵਾਰਾਂ ਨੂੰ ਦੱਸ ਸਕੋਗੇ ਕਿ ਉਨ੍ਹਾਂ ਨੂੰ ਕਿਹੜੀਆਂ ਤਨਖਾਹਾਂ ਮਿਲਦੀਆਂ ਹਨ ? ਜਾਂ ਹੁਣ ਜੋ ਕਰੋੜਾਂ ਰੁਪਏ ਇਕੱਠਾ ਕਰ ਲਿਆ ਹੈ ਕੀ ਇਹ ਹੁਣ ਉਨ੍ਹਾਂ ਪ੍ਰਵਾਰਾਂ ਨੂੰ ਵੀ ਦਿੱਤਾ ਜਾਵੇਗਾ, ਜਿਨ੍ਹਾਂ ਦੇ ਸ਼ਹੀਦ ਵੀ ਹੋਏ ਹਨ ਅਤੇ ਪ੍ਰਵਾਰ ਵੀ ਅੱਜ ਤੱਕ ਰੁਲ ਰਹੇ ਹਨ ?
ਪੰਥ ਦੀ ਸੇਵਾ ਲਈ ਜਿਨ੍ਹਾਂ ਵੀ ਕਿਸੇ ਤੋਂ ਸਰ - ਬਣ ਸਕਿਆ ਉਨ੍ਹਾਂ ਸਭਨਾਂ ਦੀਆਂ ਸੇਵਾਵਾਂ ਨੂੰ ਸਾਡਾ ਸਿਰ ਝੁੱਕਦਾ ਹੈ । ਇਸ ਸੇਵਾ ਵਿੱਚ ਜਿਹੜੇ ਵੀ ਆਏ ਜਾਂ ਆਇਆ ਉਹ ਕੋਈ ਕਿਸੇ ਲਾਲਚ ਜਾਂ ਰੁਤਬਿਆਂ ਲਈ ਨਹੀਂ ਆਇਆ, ਜਿਹੜੇ ਸ਼ਹੀਦ ਹੋਏ ਹਨ ਉਹ ਧੰਨ ਹਨ, ਉਨ੍ਹਾਂ ਦੀਆਂ ਕੁਰਬਾਨੀਆਂ ਧੰਨ ਹਨ, ਇਸ ਸੰਘਰਸ਼ ਵਿੱਚ ਜਿਹੜੇ ਵੀ ਸਿੰਘ ਆਏ ਜਾਂ ਪ੍ਰਵਾਰ ਆਏ ਸਭਨਾਂ ਹੀ ਆਪਣਾ ਸਾਰਾ ਕੁੱਝ ਤਬਾਹ ਕਰਕੇ ਹੀ ਕੁੱਦੇ ਸਨ, ਉਨ੍ਹਾਂ ਨੂੰ ਕੋਈ ਤਨਖਾਹਾਂ ਨਹੀਂ ਮਿਲਦੀਆਂ ਸਨ ਅਤੇ ਨਾਹੀ ਉਹ ਕੋਈ ਸਾਰੇ ਪੁਲਿਸ ਵਿੱਚ ਸਨ । ਕੋਈ ਗੁਰੂ ਦਾ ਭੈਅ - ਖੌਫ ਰੱਖਕੇ ਹੀ ਗੱਲ ਕਰੋ । ਸ਼ਹੀਦੀਆਂ ਕਿਤੇ ਮੰਗਿਆਂ ਨਹੀਂ ਮਿਲਦੀਆਂ ਇਹ ਤਾਂ ਧੁਰ ਦਰਗਾਹੋਂ ਪ੍ਰਵਾਨਿਆਂ ਹੋਇਆਂ ਨੂੰ ਮਿਲਦੀਆਂ ਹਨ । ਜਦੋਂ ਕੋਈ ਇਸ ਲਹਿਰ ਵਿੱਚ ਤੁਰਦਾ ਜਾਂ ਤੁਰਿਆ ਤਾਂ ਪਹਿਲਾਂ ਇਹੋ ਤੱਕਕੇ ਹੀ ਤੁਰਿਆ ਕਿ ਸੱਚੇ ਪਾਤਿਸ਼ਾਹ ਮੈਂ ਕੌਮ ਦੀ ਸੇਵਾ ’ਚ ਕੁੱਦਣਾ ਹੈ ਤਾਂ ਸ਼ਹੀਦੀ ਬਾਟੇ ਨੂੰ ਪੀਣਾ ਹੈ ਤੇ ਮੈਂ ਜ਼ੁਲਮ ਦਾ ਨਾਸ ਕਰਨਾ ਹੈ । ਇਹ ਉਹਦੀ ਰਜਾ ਹੁੰਦੀ ਹੈ ਕਿਹਨੂੰ ਉਨ੍ਹੇ ਇਸ ਰੁੱਤਬੇ ਤੇ ਪਹੁੰਚਾਉਣਾ ਹੈ ਤੇ ਕਿਹਨੂੰ ਇਹ ਕੁੱਝ ਨਸੀਬ ਨਹੀਂ ਹੋਣਾ, ਉਹਦੀ ਰਜਾ ਤੋਂ ਸਦਾ ਡਰਕੇ ਰਹਿਣਾ ਚਾਹੀਦਾ ਹੈ । ਸਿਰਫ ਆਪਣੀ ਹੀ ਕੁਰਬਾਨੀ ਪੁਲੀਸ ਨਾਲ ਮਿਲਕੇ ਵਾਇਦਾ ਗਵਾਹ ਮੁਆਫ ਬਣਕੇ ਬਹੁਤ ਐਸੇ ਹਮੇਸ਼ਾਂ ਆਪਣੇ ਸਾਥੀਆਂ ਨਾਲ ਧੋਖੇ ਦਗੇ ਕਮਾਉਂਦੇ ਆਏ ਹਨ । ਇਹ ਤਾਂ ਸਮਾਂ ਪੈਣ ਤੇ ਸਭ ਸਾਹਮਣੇ ਆ ਜਾਂਦਾ ਹੈ । ਇੱਥੇ ਹੰਕਾਰੀ ਬੋਲਾਂ ਨਾਲ ਸ਼ਹਾਦਤਾਂ ਨਹੀਂ ਮਿਲਦੀਆਂ ਇੱਥੇ ਤਾਂ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾਂਦੀ, ਇੱਥੇ ਤਾਂ ਖੋਪਰੀਆਂ ਲਹਾਹੁਣ ਵਾਲਿਆਂ, ਦੇਗਾਂ ’ਚ ਉਬਲਣ ਵਾਲਿਆਂ ਤੇ ਆਰਿਆਂ ਨਾਲ ਚੀਰ ਹੋਣ ਵਾਲਿਆਂ ਦੀਆਂ ਪਤਾ ਨਹੀਂ ਕਿੰਨੀਆਂ ਲਾਇਨਾਂ ਲੱਗੀਆਂ ਹੋਈਆਂ ਹਨ । ਪੰਥ ’ਚ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ । ਸਿੱਖ ਸਿਰਫ ਅਰਦਾਸ ਕਰਦਾ ਹੈ ਕਿਤੇ ਕੇਸਾਂ ਸਵਾਸਾਂ ਸੰਗ ਨਿਭ ਜਾਵੇ ।
ਅਸੀਂ ਪੰਜ ਜਣੇ 1982 ਨੂੰ ਬਾਹਰ ਆ ਜਾਂਦੇ ਹਾਂ । ਰੇਸ਼ਮ ਸਿੰਘ ਉਸ ਸਮੇਂ 16 ਕੋ ਸਾਲ ਦਾ ਸੀ, ਜੋ ਮੇਰੇ ਨਾਲ ਹੀ ਜਰਮਨੀ ਆਇਆ ਤੇ ਸਾਨੂੰ ਜੁਲਾਈ 2012 ’ਚ 30 ਸਾਲ ਏਥੇ ਰਹਿੰਦਿਆਂ ਨੂੰ ਹੋਣ ਜਾ ਰਹੇ ਹਨ । 1992 ਤੱਕ ਤਕਰੀਬਨ ਅਸੀਂ ਇਕੱਠੇ ਇੱਕੇ ਘਰ ਵਿੱਚ ਰਹੇ । ਅਸੀਂ ਇੱਥੇ ਲੀਗਲ ਤੌਰ ਤੇ ਬੱਬਰ ਖਾਲਸਾ ਜਰਮਨੀ ਜਥੇਬੰਦੀ ਰਜਿਸਟਰਡ ਕਰਵਾਈ ਤੇ ਜਿਹਦੀ ਪ੍ਰਧਾਨਗੀ ਦੀ ਸੇਵਾ ਮੈਂ 1983 ਤੋਂ ਲੈ ਕੇ 1993 ਤੱਕ ਨਿਭਾਈ । ਨਿੱਕੇ - ਮੋਟੇ ਮੱਤਭੇਦ ਹਮੇਸ਼ਾਂ ਆਮ ਜਥੇਬੰਦੀਆਂ, ਸੰਪਰਦਾਵਾਂ, ਸੰਗਠਨਾਂ, ਸੰਸਥਾਵਾਂ ਵਿੱਚ ਹੋ ਜਾਣੇ ਸ਼ੁਭਾਵਿਕ ਹਨ । ਪ੍ਰਵਾਰਕ ਤੌਰ ਤੇ ਵੀ ਬਹੁਤ ਮੱਤਭੇਦ ਹੋ ਸਕਦੇ ਹਨ ਤੇ ਸਾਡੇ ਵੀ ਰਹੇ, ਇਹ ਸਭ ਪੰਥਕ ਜਥੇਬੰਦੀਆਂ ਅਤੇ ਪੰਥਕ ਤੌਰ ਤੇ ਵਿਚਰਣ ਵਾਲੇ ਸਾਡੇ ਨਜ਼ਦੀਕੀਆਂ ਸਭ ਨੂੰ ਪਤਾ ਹੈ । ਮੈਂ ਨਿਰੇ ਜਰਮਨ ਦੀ ਨਹੀਂ ਗੱਲ ਕਰਾਂਗਾ ਬਲਕਿ ਪੂਰੇ ਯੌਰਪ ਵਿੱਚ ਲੋਕ ਮਿਸਾਲਾਂ ਦਿੰਦੇ ਹੁੰਦੇ ਸਨ ਕਿ ਇਹ ਬੱਬਰ ਜਿੱਥੇ ਜਾ ਖੜੌਂਦੇ ਹਨ, ਪੰਥਕ ਮੁੱਦਿਆਂ ਤੇ ਡੱਟਕੇ ਪਹਿਰਾ ਦਿੰਦੇ । ਜਿੱਥੇ ਸਿਆਸੀ ਤੌਰ ਤੇ ਵਧੀਆ ਕੰਮ ਕੀਤੇ, ਉਥੇ ਧਾਰਮਿਕ ਪੱਧਰ ਤੇ ਜਰਮਨ ਵਿੱਚ ਕਈਆਂ ਗੁਰਦੁਆਰਿਆਂ ਦੇ ਮਹੂਰਤ ਆਪਣੇ ਹੱਥੀਂ ਅਰਦਾਸਾਂ ਕਰਕੇ ਕੀਤੇ । ਜਰਮਨ ਦੀ ਧਰਤੀ ਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਦੀ ਲੜੀ ਦੀ ਸ਼ੁਰੂਆਤ ਕਰਨ ਵਾਲੇ ਸਤਨਾਮ ਸਿੰਘ ਬੱਬਰ ਅਤੇ ਰੇਸ਼ਮ ਸਿੰਘ ਬੱਬਰ 20 ਜਨਵਰੀ 1985 ਨੂੰ ਜਰਮਨੀ ਦੇ ਸ਼ਹਿਰ ਕਲੋਨ ਵਿਖੇ ਜਦੋਂ ਪਹਿਲਾ ਅੰਮ੍ਰਿਤ ਸੰਚਾਰ ਕਰਵਾਇਆ ਅਤੇ ਸਿੱਖੀ ਪ੍ਰਚਾਰ ਦੀ ਮੁਹਿੰਮ ਨੂੰ ਇਵੇਂ ਵਿੱਢਿਆ ਦਾ ਬੂਟਾ ਲਾਇਆ, ਹਮੇਸ਼ਾਂ ਵਧਦਾ ਹੀ ਆਇਆ ਹੈ, ਅਖੰਡ ਕੀਰਤਨੀ ਜਥਾ ਅਤੇ ਦਮਦਮੀ ਟਕਸਾਲ ਵਲੋਂ ਵੀ ਅੰਮ੍ਰਿਤ ਸੰਚਾਰ ਅਤੇ ਰੈਣਿ ਸਬਾਈ ਕੀਰਤਨ ਕਰਵਾਏ ਗਏ ਅਤੇ ਕਰਵਾਏ ਜਾਂਦੇ ਹਨ । ਹਾਂ ਪਹਿਲ ਕਦਮੀਆਂ ਤੇ ਫੱਖਰ ਤਾਂ ਕੀਤਾ ਹੀ ਜਾਂਦਾ ਹੈ । ਇੱਥੇ ਹੀ ਬਸ ਨਹੀਂ, ਇਹ ਗੱਲ ਮੈਂ ਕਿਸੇ ਹਊਮੇਂ ਜਾਂ ਵਡਿਆਈ ਲਈ ਨਹੀਂ ਲਿਖ ਰਿਹਾ, ਜਰਮਨ ਦੀ ਪ੍ਰੈਸ ਵਿੱਚ ਅਗਰ ਕਿਸੇ ਖਾਲਿਸਤਾਨ ਦੇ ਮੁੱਦੇ ਤੇ ਜਰਮਨ ਟੀਵੀ, ਅਖਬਾਰਾਂ, ਰੇਡੀਓ ਆਦਿ ਤੇ ਕਿਸੇ ਖੁੱਲ੍ਹਕੇ ਗੱਲ ਕੀਤੀ ਹੈ ਤਾਂ ਉਹ ਨਾਮ ਹੈ, ਇਨ੍ਹਾਂ ਦੋਵਾਂ ਬੱਬਰਾਂ ਦਾ । ਕਿਸੇ ਵੀ ਵੀਰ ਭੈਣ ਜਾਂ ਸ੍ਰਕਾਰੀ ਏਜੰਸੀਆਂ ਕੋਈ ਵੀ ਰਿਪੋਰਟ ਪੜ੍ਹਣੀ ਹੋਵੇ ਜਾਂ ਤਸਵੀਰਾਂ ਦੀ ਜ਼ੁਬਾਨੀ ਵੇਖਣੀ ਹੋਵੇ ਜਾਂ ਬੱਬਰ ਖਾਲਸਾ ਜਰਮਨੀ ਨੇ ਕਿਹੜੇ - ਕਿਹੜੇ ਕੰਮਾਂ ਨੂੰ ਆਪਣੀ ਕੌਮ ਦੀ ਅਜ਼ਾਦੀ ਲਹਿਰ ਲਈ ਕਿੱਡਾ ਯੋਗ ਅਤੇ ਸਾਜਗਾਰ ਯੋਗਦਾਨ ਪਾਇਆ ਹੈ, ਅਸੀਂ ਸ਼ੀਸ਼ੇ ਵਾਂਗ ਸਾਫ ਤੇ ਸ਼ੁਧ ਪੰਥ ਦੀ ਕਚਹਿਰੀ ’ਚ ਰੱਖਣ ਲਈ ਇਹ ਸਾਬੂਤ ਦੇਣੇ ਜ਼ਰੂਰੀ ਬਣ ਗਏ ਹਨ ਕਿ ਕੋਈ ਜਲੂਸ, ਮੁਜਾਹਿਰਾ, ਸੈਮੀਨਾਰ, ਕਨਵੈਨਸ਼ਨਾਂ ਇਤਿਆਦਿ ਵੇਖਣ ਲਈ ਸਤਨਾਮ ਸਿੰਘ ਬੱਬਰ ਦੀ ਕਲਮ ਨੇ ਹਮੇਸ਼ਾਂ ਕਲਮਬੰਦ ਕੀਤਾ ਹੋਇਆ । ਸਾਡੀ ‘ਸਮੇਂ ਦੀ ਅਵਾਜ਼’ ਵੈਬਸਾਇਟ ਾ.ਸੳਮਏਦੳਿਾੳੳਜ਼.ਚੋਮ ਤੇ ਜਾ ਕੇ ਵੱਖਰੀਆਂ - ਵੱਖਰੀਆਂ ਫਾਇਲਾਂ ਪੜ੍ਹ ਸਕਦੇ ਹੋ, ਦਾਸ ਦੀਆਂ ਲਿਖਤਾਂ, ਗੀਤ, ਕਵਿਤਾਵਾਂ, ਕਹਾਣੀਆਂ, ਵਿਸ਼ੇਸ਼ ਲੇਖ, ਵਿਸ਼ੇਸ ਰਿਪੋਰਟਾਂ, ਹੱਡਬੀਤੀਆਂ - ਜੱਗਬੀਤੀਆਂ, ਜਿੱਥੋਂ ਸਾਡੀਆਂ ਲਿਖਤਾਂ ਤੋਂ ਇਹ ਬਾਖੂਬੀ ਜਾਣਿਆ ਜਾ ਸਕਦਾ ਹੈ ਕਿ ਕਿਤੇ ਇੱਕ ਵੀ ਅੱਖਰ ਦੀ ਅਡੋਲਤਾ ’ਚ ਆਈ ਕਮੀ ਨੂੰ ਕੋਈ ਵੀ ਸਿਆਣਾ ਸੂਝਵਾਨ ਵੀਰ, ਭਰਾ, ਪੰਥਕ ਹਿੱਤੂ ਵਿਚਾਰਕੇ ਅੱਜ 30 ਸਾਲਾਂ ਬਾਅਦ ਕੋਈ ਸਾਬਤ ਕਰ ਦੇਵੇ ਕਿ ਇਹ ਦੋਵੇਂ ਅੱਜ ਕਿੰਨੇ ਕੋ ਬੁਜ਼ਦਿਲ, ਕਾਇਰ, ਵਿਕਾਊ ਜਾਂ ਖੋਟੇ ਸਾਬਤ ਹੋਏ ਤੇ ਇਹ ਵੀ ਸਾਬਤ ਕਰ ਦੇਵੇ ਕਿ ਜਿਹੜੇ ਅੱਜ ਕਹਿੰਦੇ ਹਨ, ਇਨ੍ਹਾਂ ਬੱਬਰਾਂ ਦੇ ਪੈਟਰੌਲ ਪੰਪ ਚਲਦੇ ਹਨ, ਇਨ੍ਹਾਂ ਦੀਆਂ ਫੈਕਟਰੀਆਂ ਚੱਲਦੀਆਂ ਹਨ, ਇਨ੍ਹਾਂ ਕਰੋੜਾਂ ਡਾਲਰ ਜੋੜੇ ਹਨ, ਇਹ ਗੁਰਦੁਆਰਿਆਂ ਦੀਆਂ ਗੋਲਕਾਂ ਲੁੱਟਦੇ ਹਨ, ਇਹ ਸ਼ਹੀਦਾਂ ਦੇ ਨਾਵਾਂ ਤੇ ਸੰਗਤਾਂ ਤੋਂ ਫੰਡ ਇਕੱਠੇ ਕਰਦੇ ਹਨ । ਦਾਸ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦਾ ਮੁੱਖ ਸੇਵਦਾਰ ਹੈ, ਜਰਮਨ ਵਿੱਚ 17 ਹੋਰ ਗੁਰਦੁਆਰਿਆਂ ਦੀ ਸਾਂਝੀ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਦਾ ਮੈਂ ਚੇਅਰਮੈਨ ਹਾਂ । ਮੈਂ ਦਾਅਵੇ ਨਾਲ ਤੇ ਏਨੀ ਗ੍ਰੰਟੀ ਨਾਲ ਕਹਿੰਦਾ ਹਾਂ ਕਿ ਕੁੱਫਰ ਤੋਲਣ ਵਾਲੇ ਲੋਕੋ ਕੁੱਝ ਤੇ ਸ਼ਰਮ ਕਰੋ, ਸਿੱਖੀ ਨੂੰ ਇੰਝ ਤੇ ਬਦਨਾਮ ਨਾ ਕਰੋ, ਅੰਤ ਜੋ ਐਹੋ ਜਿਹੀਆਂ ਅਫਵਾਹਾਂ ਉਡਾਉਂਦੇ ਹਨ ਜਾਂ ਝੂਠਾ ਪ੍ਰਾਪੋਗੰਡਾ ਕਰਦੇ ਹਨ, ਇਨ੍ਹਾਂ ਨੂੰ ਤੁਸੀਂ ਕੀ ਕਹੋਗੇ ? ਇਹ ਸ੍ਰਕਾਰੀ ਏਜੰਸੀਆਂ ਨਹੀਂ ਕਰਵਾਉਂਦੀਆਂ ਤਾਂ ਦੱਸੋ ਹੋਰ ਇਹ ਇਲਜ਼ਾਮ ਲਗਵਾਉਂਦਾ ਕੌਣ ਹੈ ? ਇਹ ਏਜੰਸੀਆਂ ਅੱਜ ਦੀਆਂ ਥੋੜੀ ਨੇ ਜਦੋਂ ਦੇ ਅਸੀਂ ਇੱਥੇ ਆਏ ਹਾਂ, ਉਦੋਂ ਦੀਆਂ ਹੀ ਉਹ ਹਰ ਹੀਲੇ, ਹਰ ਢੰਗ ਨਾਲ ਝੂਠੇ ਤੇ ਮਕਾਰੀ ਇਲਜ਼ਾਮ ਲਾ - ਲਾ ਥੱਕ ਗਈਆਂ ਹਨ, ਸਾਡੇ ਖਿਲਾਫ ਲਿਖ - ਲਿਖ ਥੱਕ ਗਈਆਂ ਹਨ । ਐਪਰ ਸੱਚ ਤੇ ਸੱਚ ਹੈ । ਬਾਜ਼ ਤਾਂ ਉਨ੍ਹਾਂ ਵੀ ਨਹੀਂ ਆਉਣਾ ਤੇ ਡੋਲਣ ਵਾਲਿਆਂ ਚੋਂ ਅਸੀਂ ਵੀ ਨਹੀਂ ਹਾਂ । ਇਹ ਸਾਡਾ ਦ੍ਰਿੜ ਇਰਾਦਾ ਹੈ ।
ਅਫਸੋਸ ਜ਼ਰੂਰ ਹੈ, ਜਿਹੜੇ ਆਗੂ ਜੁੰਮੇਵਾਰ ਹੁੰਦੇ ਹਨ, ਉਨ੍ਹਾਂ ਦੀਆਂ ਇਹ ਜੁੰਮੇਵਾਰੀਆਂ ਹੁੰਦੀਆਂ ਹਨ, ਜਿਨ੍ਹਾਂ ਜਥੇਬੰਦੀਆਂ ਨਾਲ ਵਿਚਰਕੇ ਚੱਲਿਆ ਜਾਂਦਾ ਹੈ ਜਾਂ ਉਨ੍ਹਾਂ ਲੋਕਾਂ ਨੂੰ ਸਚਾਈਆਂ ਦਾ ਸਭ ਪਤਾ ਹੁੰਦਾ ਹੈ, ਐਪਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਜਾਂ ਆਪਣੀ ਚੌਧਰ ਦੀ ਬੱਲੇ - ਬੱਲੇ ਲਈ ਖਾਮੋਸ਼ੀ ਧਾਰੀ ਜਾਂਦੀ ਹੈ, ਜੋ ਕੌਮੀ ਪੱਧਰ ਤੇ ਜੋ ਨੁਕਸਾਨ ਕਰਦੀ ਹੈ, ਉਸਦਾ ਅੰਦਾਜ਼ਾ ਬਹੁਤ ਬਾਅਦ ਲਾਇਆ ਜਾਂਦਾ ਹੈ ।
ਆਖਿਰ ਜਦੋਂ ਇਨ੍ਹਾਂ ਰਾਹਾਂ ਦੀ ਚੋਣ ਕਰੀਦੀ ਹੈ ਤਾਂ ਪਹਿਲਾਂ ਸੋਚਣਾ ਪੈਂਦਾ ਹੈ ।
ਮੇਰੀ ਜ਼ਿੰਦਗੀ ’ਚ ਵਾਪਰਿਆ ਇਹ ਇੱਕ ਹਕੀਕੀ ਸੱਚ ਹੈ ਕਿ ਗੁਰਦੁਆਰਾ ਟਾਂਮੀ ਸਾਹਿਬ ਨੇੜੇ ਕਾਲਾ ਸੰਘਿਆ, ਇੱਥੇ ਉਸ ਜਥੇ ਦੇ ਸਿੰਘ ਜੋ ਪੰਥਕ ਤੌਰ ਤੇ ਧਰਮ ਪ੍ਰਚਾਰ ਲਈ ਸੇਵਾ ਵਿੱਚ ਜੂਝਦੇ ਸਨ, ਉਨ੍ਹਾਂ ਨੂੰ ਇੱਕ ਸੁਨੇਹਾ ਦੇਣ ਮੈਂ ਤੇ ਇੱਕ ਮੇਰਾ ਦੋਸਤ ਗਿਆ, ਤਾਂ ਸਿੰਘਾਂ ਕਿਹਾ ਕਿ ਸਤਨਾਮ ਸਿਆਂ ਯਾਰ ਤੂੰ ਹੁਣ ਸਾਡੇ ਨਾਲ ਹੀ ਰਹੋ, ਸਾਨੂੰ ਤੇਰੀ ਬਹੁਤ ਲੋੜ ਹੈ । ਮੈਂ ਪਹਿਲਾਂ ਤਾਂ ਟਰਕਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਕੋਈ ਨਹੀਂ ਬਾਬਿਓ ਜਿਵੇਂ ਤੁਸੀਂ ਕਹੋਗੇ, ਮੈਂ ਮਿਲਦੇ - ਗਿਲਦੇ ਹੀ ਰਹਿਣਾ ਹੈ । ਕਹਿੰਦੇ ਨਹੀਂ ਸਾਰੇ ਹੀ ਬੋਲ ਪਏ ਭਾਜੀ ਹੁਣ ਏਦਾਂ ਨਾ ਕਰੋ, ਨਾਲ ਚਲੋ ਅਸੀਂ ਯੂ. ਪੀ. ਵੱਲ ਪ੍ਰਚਾਰ ਕਰਨ ਜਾਣਾ ਹੈ ਤੇ ਅੱਜ ਰਾਤ ਹੀ ਆਪਾਂ ਇੱਥੋਂ ਚਾਲੇ ਪਾਉਣੇ ਹਨ । ਇਹ ਗੱਲ ਸਤੰਬਰ 1981 ਦੀ ਹੈ ।
ਮੈਂ ਕਿਹਾ ਯਾਰ ਮੈਂ ਤਾਂ ਘਰੇ ਵੀ ਦੱਸਕੇ ਨਹੀਂ ਆਇਆ, ਫੇਰ ਮੇਰੀ ਦੁਕਾਨ ਦਾ ਕਿਵੇਂ ਚੱਲੂ, ਛੱਡ ਯਾਰ ਤੈਨੂੰ ਗੁਰੂ ਤੇ ਭਰੋਸਾ ਨਹੀਂ । ਘਰੇ ਜਾ ਕੇ ਆਪਣੀ ਸਿੰਘਣੀ ਨਾਲ ਗੱਲ ਕੀਤੀ ਕਿ ਸੁਰਿੰਦਰ ਕੌਰੇ ਮੈਂ ਪੰਥਕ ਸੇਵਾ ’ਚ ਹਿੱਸਾ ਪਾਉਣਾ ਚਾਹੁੰਦਾ ਹਾਂ, ਘਰੇਲੂ ਹਾਲਾਤਾਂ ਦਾ ਮੈਨੂੰ ਪਤਾ ਹੈ, ਮੈਨੂੰ ਇਹ ਵੀ ਪਤਾ ਹੈ, ਤੇਰੇ ਲਈ ਇਨ੍ਹਾਂ ਛੋਟੇ - ਛੋਟੇ ਚਾਰ ਬੱਚਿਆਂ ਨੂੰ ਸਾਂਭਣਾ ਐਨਾ ਸੌਖਾ ਨਹੀਂ ਹੈ । ਛੋਟਾ ਲੜਕਾ ਉਸ ਸਮੇਂ ਢਾਈ ਕੋ ਸਾਲ ਦਾ ਸੀ । ਸਿੰਘਣੀ ਵਲੋਂ ਇਹ ਕਹਿ ਦੇਣਾ ਕਿ ਸਾਡਾ ਵੀ ਗੁਰੂ ਰਾਖਾ ਹੋਏਗਾ, ਕੋਈ ਨਹੀਂ ਤੁਸੀਂ ਫਿਕਰ ਨਾ ਕਰਿਓ । ਬਸ, ਫਿਰ ਕੀ ਸੀ ਕਛਹਿਰਾ - ਤੌਲੀਆ ਤੇ ਕੁੜਤੇ - ਪਜ਼ਾਮੇ ਬੈਗ ’ਚ ਪਾ ਦੇ ਮੈਂ ਅਰਦਾਸ ਸੋਧਕੇ ਆਉਂਦਾ ਹਾਂ । ਸਿੰਘਣੀ ਕਹਿੰਦੀ ਦੋ ਕੋ ਮਿੰਟ ਰੁਕੋ, ਮੈਂ ਵੀ ਨਾਲ ਚੱਲਦੀ ਹਾਂ, ਅਰਦਾਸ ’ਚ ਮੈਂ ਵੀ ਸ਼ਾਮਿਲ ਹੋਣਾ ਹੈ । ਅਸੀਂ ਆਪਣੇ ਪਿੰਡ ਵਾਲੇ ਗੁਰਦੁਆਰੇ ਅਰਦਾਸ ਕੀਤੀ ਅਤੇ ਹੁੱਕਮਨਾਮਾ ਲਿਆ । ਜਿਸਨੂੰ ਮੈਂ ਕਦੇ ਵੀ ਨਹੀਂ ਭੁੱਲਦਾ “ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥” ਅਸੀਂ ਦੋਵੇਂ ਸਿੰਘਾਂ ਮੋਟਰ ਸਾਈਕਲ ਚੁੱਕਿਆ ਤੇ ਘੰਟੇ ਕੋ ਬਾਅਦ ਜਾ ਰਲੇ ਉਸ ਕਾਫਲੇ ’ਚ, ਪਿੱਛਾ ਪਰਤਕੇ ਫਿਰ ਨਹੀਂ ਤੱਕਿਆ । ਅੱਜ ਲੱਗਭੱਗ 32 ਸਾਲ ਹੋ ਗਏ ਨੇ, ਮਾਂ, ਬਾਪ ਅਤੇ ਦੋਨੋਂ ਭਰਾ ਸਭ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ । ਕਿਸੇ ਦੀ ਅਰਥੀ ਨੂੰ ਮੋਢਾ ਦੇਣ ਦਾ ਵੀ ਮੌਕਾ ਨਸੀਬ ਨਾ ਹੋਇਆ । ਵੈਸੇ ਮੇਰਾ ਪ੍ਰਵਾਰ ਬਹੁਤ ਵੱਡਾ ਹੈ ਤੇ ਪਿੰਡ ਵਿੱਚ ਵਸਦਾ ਹੈ । ਸਾਡੇ ਜਿਗਰਿਆਂ ਦੀ ਪਰਖ ਕਰਨੀ ਚਾਹੁੰਦੇ ਹੋ ਤੇ ਕਿਤੇ ਇਹ ਕਹਿਣ ਦੀ ਕੋਸ਼ਿਸ਼ ਨਾ ਕਰਿਓ ਕਿ ਸਾਨੂੰ ਗੁਰੂ ਤੇ ਭਰੋਸਾ ਨਹੀਂ ਜਾਂ ਅਸੀਂ ਕਿਹੜੇ ਗੁਰੂ ਦੇ ਚੇਲੇ ਹਾਂ ? ਅਸੀਂ ਬੁਜ਼ਦਿਲ ਨਹੀਂ, ਅਸੀਂ ਕਾਇਰ ਨਹੀਂ, ਅਸੀਂ ਲੁਕੇ ਨਹੀਂ, ਅਸੀਂ ਝੁਕੇ ਨਹੀਂ ਤੇ ਅਡੋਲ ਖੜ੍ਹੇ ਹਾਂ । ਉਹ ਗੁਰੂ ਨਾਨਕ ਦੇਵ ਜੀ ਦੀ ਸੋਚ ਹੈ । “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥”
ਪਿੱਛੋਂ ਫਿਰ ਸਿੰਘਣੀ ਨੂੰ ਵੀ ਅੰਡਰ - ਗਰਾਊਂਡ ਹੋਣਾ ਪਿਆ । ਸਾਢੇ ਤਿੰਨ ਸਾਲ ਗੁਰੂ ਰਾਮ ਦਾਸ ਸਰ੍ਹਾਂ ਅੰਮ੍ਰਿਤਸਰ ’ਚ ਬੀਬੀ ਅਮਰਜੀਤ ਕੌਰ ਜੀ ਵਿਧਵਾ ਸ਼ਹੀਦ ਭਾਈ ਫੌਜਾ ਸਿੰਘ ਜੀ ਹੋਰਾਂ ਕੋਲ ਕੱਟਣੇ ਪਏ । ਜੂਨ 1984 ਦਾ ਘੱਲੂਘਾਰਾ ਆਪਣੀ ਅੱਖੀਂ ਇਨ੍ਹਾਂ ਵੇਖਿਆ ਤੇ ਸੈਂਟਰਲ ਜੇਲ੍ਹ ਲੁਧਿਆਣਾ ’ਚ 6 ਮਹੀਨੇ ਵੀ ਕੱਟਣੇ ਪਏ । ਮਿਲਟਰੀ ਕੈਂਪ ਵਿੱਚ ਬੀਬੀ ਪ੍ਰੀਤਮ ਕੌਰ ਧਰਮ ਸੁਪਤਨੀ ਸ਼ਹੀਦ ਭਾਈ ਰਸ਼ਪਾਲ ਸਿੰਘ ਜੀ (ਜੋ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਪੀ. ਏ. ਸਨ) ਵੀ ਨਜ਼ਰਬੰਦ ਰਹੇ ।
ਬਜ਼ੁਰਗ ਬਾਪ ਨੂੰ ਵੀ ਪੁਲੀਸ ਨੇ ਕਦੇ ਕਪੂਰਥਲੇ ਥਾਣੇ, ਸਦਰ ਥਾਣਾ ਜਲੰਧਰ ਕੁੱਟ - ਕੁੱਟ ਬੁਰੀ ਹਾਲਤ ਕਰਤੀ, ਪੁਲੀਸ ਤਸ਼ੱਦਦ ਤੋਂ ਤੰਗ ਰਹਿਕੇ ਅੱਖਾਂ ਦੀ ਨਜ਼ਰ ਜੇਲ੍ਹ ਚੋਂ ਆਉਂਦੇ ਦੀ ਜਾਂਦੀ ਰਹੀ, ਬਾਹਰ ਆਉਣ ਤੇ 9 ਸਾਲ ਭੁੰਜੇ ਨਹੀਂ ਬਹਿ ਸਕਿਆ । ਕਿਉਂਕਿ ਘੋਟਣੇ ਲਾ - ਲਾ ਲੱਤਾਂ ਨੂੰ ਪਿੰਜਿਆ ਗਿਆ ਸੀ । ਮੇਰੇ ਬਾਪ ਦੀ ਦਲੇਰੀ ਨੂੰ ਮੇਰੇ ਪਿੰਡ ਵਾਲੇ ਸਭ ਜਾਣਦੇ ਹਨ ਤੇ ਹਮੇਸ਼ਾਂ ਕਹਿਣਾ ਪੁੱਤਰਾ ਜਿਸ ਰਸਤੇ ਤੂੰ ਤੁਰਿਆ ਏ, ਮੈਨੂੰ ਫਖਰ ਆ, ਮੈਂ ਆਪਣੀ ਨੂੰਹ ਤੇ ਪੋਤਿਆਂ ਨੂੰ ਪੇਸ਼ ਨਹੀਂ ਹੋਣ ਦਿਆਂਗਾ, ਤੂੰ ਕੋਈ ਫਿਕਰ ਨਹੀਂ ਕਰਨਾ । ਸੋ ਮੇਰੇ ਵੀਰੋ, ਇਹ ਕੋਈ ਬਣਾਈਆਂ ਹੋਈਆਂ ਕਹਾਣੀਆਂ ਨਹੀਂ । ਜਿਸ ਮੰਜ਼ਿਲ ਤੇ ਤੁਰੇ ਹਾਂ, ਰਸਤੇ ਆਪ ਚੁਣੇ ਹੋਏ ਨੇ । ਝੋਰਾ ਕਦੇ ਨਹੀਂ ਹੋਊ । ਜਿਨ੍ਹਾਂ ਨਾਲ ਵਿਚਰਦੇ ਹਾਂ ਉਹ ਓਪਨਲੀ ਤੌਰ ਤੇ ਦੱਸ ਸਕਦੇ ਹਨ ।
ਸ੍ਰਕਾਰ ਜਾਂ ਸ੍ਰਕਾਰੀ ਏਜੰਸੀਆਂ ਦੇ ਬੰਦੇ ਇਹ ਸੋਚਦੇ ਹੋਣੇ ਕਿ ਖਾਲਿਸਤਾਨੀ ਲਹਿਰ ਦਾ ਭੋਗ ਉਸ ਦਿਨ ਹੀ ਪੈਣਾ ਹੈ ਜਿਸ ਦਿਨ ਤੱਕ ਇਨ੍ਹਾਂ ਮੁੱਢਲਿਆਂ ਬੰਦਿਆਂ ਦਾ ਭੋਗ ਨਹੀਂ ਪੈਂਦਾ ਤੇ ਉਹ ਵੀ ਜਿਨ੍ਹਾਂ ਚਿਰ ਯੌਰਪ ’ਚ ਬੈਠੇ ਬੱਬਰਾਂ ਨੂੰ ਨੱਥ ਨਹੀਂ ਪਾਈ ਜਾਂਦੀ । ਅਗਰ ਇੰਡੀਆ ਗੌਰਮਿੰਟ ਇਨ੍ਹਾਂ ਨੂੰ ਵਾਪਿਸ ਨਹੀਂ ਵੀ ਮੰਗਵਾ ਸਕਦੀ ਤਾਂ ਕਮ - ਸੇ - ਕਮ ਜਰਮਨ ’ਚ ਬੱਬਰਾਂ ਤੇ ਪਾਬੰਦੀ ਹੀ ਲਗਵਾਈ ਜਾਵੇ ।
ਉਸ ਦਿਨ ਹਿੰਦੋਸਤਾਨ ਦੀ ਸ੍ਰਕਾਰ ਲਈ ਹੋਰ ਵੀ ਔਖਾ ਹੋ ਗਿਆ ਸੀ, ਜਿਸ ਦਿਨ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਊਰਾ ਤੇ ਹਿੰਦੂ ਗੁੰਡਿਆਂ ਵਲੋਂ ਪੇਸ਼ੀ ਭੁਗਤਣ ਆਇਆਂ ਤੇ ਅਟੈਕ ਕਰਵਾਇਆ ਗਿਆ ਸੀ । ਜਦੋਂ ਕਿ ਬੱਬਰ ਜਗਤਾਰ ਸਿੰਘ ਹਵਾਰਾ ਨੇ ਉਸ ਸ਼ਿਵ ਸੈਨਿਕ ਗੁੰਡੇ ਦੇ ਮੂੰਹ ਤੇ ਥੱਪੜ ਮਾਰਕੇ ਜੋ ਜਵਾਬ ਦਿੱਤਾ ਸੀ ਤੇ ਦੱਸ ਦਿੱਤਾ ਸੀ ਕਿ ਕੀ ਹੋਇਆ ਅਗਰ ਸ਼ੇਰ ਨੂੰ ਹੱਥਕੜ੍ਹੀਆਂ ’ਚ ਜਕੜਿਆ ਹੋਇਆ ਹੈ, ਐਪਰ ਬੱਬਰ ਸ਼ੇਰ ਦੇ ਪੰਜੇ ਤੋਂ ਨਹੀਂ ਬਚ ਸਕਦੇ । ਇਸ ਗੌਰਵਮਈ ਇਤਿਹਾਸ ਨੇ ਨੌਜਵਾਨਾਂ ਵਿੱਚ ਇੱਕ ਨਵੀਂ ਰੂਹ ਫੁਕ ਦਿੱਤੀ ਸੀ । ਜਿਸ ਦੀ ਫੂਕ ਕੱਢਣ ਜਾਂ ਇਸ ਚੜ੍ਹਤ ਨੂੰ ਰੋਕਣ ਲਈ ਸ੍ਰਕਾਰ ਨੂੰ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ । ਅੱਗੇ ਤੁਸੀਂ ਖੁੱਦ ਸਿਆਣੇ ਹੋ । ਇਸ ਚੜ੍ਹਤ ਨੂੰ ਰੋਕਿਆ ਕਿਵੇਂ ਜਾਣਾ ਸੀ ।
ਵੀਰ ਬਲਵੰਤ ਸਿੰਘ ਜੀ, ਤੁਹਾਡੇ ਪਿਛਲੇ ਸਾਰੇ ਸੰਦੇਸ਼ਾਂ ਚੋਂ ਕੁੱਝ ਜ਼ਰੂਰੀ ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਹਨ । ਮੈਂ ਕੋਈ ਰੇਸ਼ਮ ਸਿੰਘ ਜਾਂ ਕਿਸੇ ਹੋਰ ਵੀਰ ਦੀ ਵਕਾਲਤ ਨਹੀਂ ਕਰਨੀ, ਜੋ ਸਚਾਈਆਂ ਹਨ ਉਨ੍ਹਾਂ ਤੋਂ ਮੈਂ ਕਦੇ ਵੀ ਮੂੰਹ ਨਹੀਂ ਮੋੜਣਾ, ਜੋ ਤੁਸੀਂ ਵੀਰ ਜੀ, ਸੱਚ ਲੋਕਾਂ ਸਾਹਮਣੇ ਰੱਖਿਆ ਹੈ, ਉਹਨੂੰ ਹੀ ਤੁਹਾਡੇ ਸਾਹਮਣੇ ਰੱਖਣਾ ਹੈ । ਇੱਕ ਗੱਲ ਮੈਂ ਸਪੱਸ਼ਟ ਕਰ ਦੇਵਾਂ, ਇਨ੍ਹਾਂ ਇਨਕਲਾਬੀ ਸੰਘਰਸ਼ਾਂ ’ਚ ਬੜੇ ਪੈਂਤੜੇ ਹੁੰਦੇ ਹਨ, ਦੁਸ਼ਮਣ ਦੀ ਚਾਲ ਨੂੰ ਸਮਝਣਾ ਤੇ ਉਹਦੇ ਵਾਰ ਤੋਂ ਬਚਣਾ, ਇਹ ਨਹੀਂ ਕਿ ਆਪਣਿਆਂ ਦਾ ਅਗਰ ਕਿਤੇ ਨੁਕਸਾਨ ਹੁੰਦਾ ਨਜ਼ਰ ਆਵੇ ਤਾਂ ਪੰਥਕ ਹਿੱਤ ਜਾਂ ਕੌਮੀ ਹਿੱਤ ਨੂੰ ਮੂਹਰੇ ਰੱਖਣਾ ਹੁੰਦਾ ਹੈ ਨਾਕਿ ਨਿਜੀ ਹਿੱਤ ਜਾਂ ਆਪਣਾ ਫਾਇਦਾ । ਹੁਣ ਵੀਰ ਜੀ ਤੁਸੀਂ ਦੱਸੋ ? ਤੁਸੀਂ ਲਿਖਿਆ ਹੈ ਕਿ ਰੇਸ਼ਮ ਸਿੰਘ ਚੀਚੀ ਨੂੰ ਖੂੰਨ ਲਾ ਕੇ ਸ਼ਹੀਦ ਨਹੀਂ ਬਣਿਆ ਜਾ ਸਕਦਾ ਹੈ । ਹਾਂ ਭਾਈ ਰਾਜੋਆਣਾ ਜੀ, ਅਗਰ ਇਹੋ ਹੀ ਸਵਾਲ ਰੇਸ਼ਮ ਸਿੰਘ ਤੁਹਾਡੇ ਤੇ ਕਰੇ ਕਿ ਕੀ ਚੀਚੀ ਨੂੰ ਖੂਨ ਲਾ ਕੇ ਫਾਂਸੀ ਲੱਗ ਜਾਂਦੀ ਹੈ ? ਕੀ ਜਵਾਬ ਦਿਉਗੇ ? ਕੀ ਸ਼ਹੀਦੀ ਏਦਾਂ ਹੀ ਮਿਲਦੀ ਹੈ ? ਕਿਤੇ ਪੰਥਕ ਸਟੇਜਾਂ ਤੇ ਵਿਚਰਕੇ ਵੇਖੋ, ਜਿਹੜੀ ਫਾਂਸੀ ਦੀਆਂ ਫੰਦੀਆਂ ਰੋਜ਼ ਗਲ੍ਹਾਂ ਵਿੱਚ ਪੈਂਦੀਆਂ ਹਨ, ਇਹ ਕਿਤੇ ਉਨ੍ਹਾਂ ਤੋਂ ਸੁਨਣ ਦੀ ਕੋਸ਼ਿਸ਼ ਕਰਨੀ, ਜਿਨ੍ਹਾਂ ਤੇ ਮੂੰਹ ਭਰ - ਭਰਕੇ ਇਲਜ਼ਾਮ ਲਾਏ ਜਾਂਦੇ ਹਨ । ਦੁੱਖ ਉਦੋਂ ਹੁੰਦਾ ਹੈ । ਲੋਕਾਂ ਦੇ ਪੱਥਰ ਮਾਰੇ ਝੱਲੇ ਜਾ ਸਕਦੇ ਹਨ ਐਪਰ ਯਾਰਾਂ ਦਾ ਫੁੱਲ ਮਾਰਿਆ ਵੀ ਦੁੱਖਦਾ ਹੈ ।
ਵੀਰ ਬਲਵੰਤ ਸਿੰਘ ਜੀ, ਤੁਸੀਂ ਲਿਖਿਆ ਹੈ :- ਸਾਡੇ ਗੁਰੂ ਸਾਹਿਬਾਨ ਨੇ ਤਾਂ ਸਰਬੰਸ ਵਾਰਕੇ ਵੀ ਕਦੇ ਸ਼ਿਕਵਾ ਨਹੀਂ ਕੀਤਾ, ਸਗੋਂ ਸ਼ੁਕਰ ਹੀ ਕੀਤਾ ਸੀ । ਹਾਂ ਹੁਣ ਖੁੱਦ ਹੀ ਫੈਸਲਾ ਕਰੋ :- ਰਣਨੀਤੀ ਤਾਂ ਗੁਰੂ ਸਾਹਿਬਾਂ ਵੀ ਵਰਤੀ ਸੀ, ਜਿਹੜਾ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ, ਉਸ ਵਿੱਚ ਤਾਂ ਸਪੱਸ਼ਟ ਲਿਖਿਆ ਹੈ ਕਿ
ਚਿਹਾ ਸ਼ੁੱਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ । ਕਿ ਬਾਕੀ ਬਿਮਾਂਦਸਤ ਪੇਚੀਦਾ ਮਾਰ ।
ਭਾਵਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ ਹਨ, ਅਜੇ ਕੁੰਡਲੀਆਂ ਸੱਪ ਬਾਕੀ ਹੈ । ਪੰਚਾਂ ਦਾ ਹੁੱਕਮ ਮੰਨਕੇ ਚਮਕੌਰ ਦੀ ਗੜ੍ਹੀ ਚੋਂ ਨਿਕਲਣਾ ਅਤੇ ਉਚ ਦਾ ਪੀਰ ਬਣਨਾ ਤੇ ਨਬੀ ਖਾਂ ਤੇ ਗਨੀ ਖਾਂ ਦੀਆਂ ਸੇਵਾਵਾਂ ਦਾ ਜਿਕਰ ਕਰਨਾ ਵੀ ਇੱਕ ਸਦੀਵੀ ਇਤਿਹਾਸ ਹੈ । ਦੁਸ਼ਮਣ ਦੀ ਰਣਨੀਤੀ ਨੂੰ ਸਮਝਣ ਲਈ ਗੁਰੂ ਗੋਬੰਦ ਸਿੰਘ ਜੀ ਨੂੰ ਦੋ ਵਾਰ ਅਨੰਦਪੁਰ ਸਾਹਿਬ ਨੂੰ ਛੱਡਣਾ ਪਿਆ । ਦੁਸ਼ਮਣ ਨੂੰ ਝੂਠਾ ਤੇ ਠਿੱਠ ਕਰਨ ਲਈ ਵੀ ਇਹ ਇੱਕ ਰਣਨੀਤੀ ਹੁੰਦੀ ਹੈ । ਉਹਦੀਆਂ ਝੂਠੀਆਂ ਕਸਮਾਂ ਕੁਰਾਨ ਦੀਆਂ ਅਤੇ ਆਟੇ ਦੀਆਂ ਗਊਆਂ ਦੀਆਂ ਕਸਮਾਂ ਤੇ ਵਿਸ਼ਵਾਸ਼ ਨਹੀਂ ਸੀ ਕੀਤਾ, ਸਗੋਂ ਸਿੰਘਾਂ ਨੂੰ ਕਿਹਾ ਸੀ ਕਿ ਅਗਰ ਤੁਸੀਂ ਜਿੱਦ ਕਰਦੇ ਹੋ ਤਾਂ ਇੰਝ ਕਰੋ ਗੱਡਿਆਂ ਤੇ ਪੁਰਾਣਾ ਲੋਹਾ ਜਾਂ ਹੋਰ ਨਿੱਕੜ - ਸੁੱਕੜ ਲੱਦਕੇ ਤੋਰ ਦਿਓ, ਤੁਹਾਨੂੰ ਪਤਾ ਲੱਗ ਜਾਵੇਗਾ । ਪਰਖ ਕਰਨੀ ਤੇ ਮੌਕੇ ਦੀ ਨਜ਼ਾਕਤ ਨੂੰ ਸਮਝਣਾ ਅਕਲਮੰਦੀ ਹੁੰਦੀ ਹੈ, ਗੁਰੂ ਦੀ ਸੋਚ ਨੇ ਬੁੱਧੀ ਦਿੱਤੀ ਹੈ । ਬਹਾਦਰੀ ਗੁਰੂ ਸਾਹਿਬਾਂ ਕੋਲ ਵੀ ਬਹੁਤ ਸੀ । ਚਮਕੌਰ ਦੀ ਗੜ੍ਹੀ ਚੋਂ 10 ਲੱਖ ਦੇ ਘੇਰੇ ਚੋਂ ਨਿਕਲਣ ਲਈ ਪੰਜਾਂ ਸਿੰਘਾਂ ਦੇ ਹੁੱਕਮ ਨੂੰ ਮੰਨਣਾ ਤੇ ਪੰਥ ਦੀ ਅਗਲੀ ਯੋਗ ਅਗਵਾਈ ਕਰਨ ਲਈ ਸਿਆਣਪ ਦਾ ਵਰਤਣਾ ਗੁਰੂ ਸਾਹਿਬ ਹੀ ਦਿੱਤਾ ਹੈ । ਹੱਠ ਨਾਲ ਫਾਹਾ ਤਾਂ ਲਿਆ ਜਾ ਸਕਦਾ ਹੈ, ਸ਼ਹੀਦੀਆਂ ਨਹੀਂ ਮਿਲਦੀਆਂ । ਉਹ ਧੰਨ ਹਨ, ਜਿਹਨੂੰ ਸ਼ਹੀਦੀ ਦਾ ਰੁੱਤਬਾ ਮਿਲਣਾ ਸੀ, ਭਾਈ ਬਲਵੰਤ ਸਿੰਘ ਜੀ ਉਹ ਤਾਂ ਤੁਹਾਡੇ ਹੱਥੋਂ ਰੱਸਾ ਵੀ ਖੋਹਕੇ ਲੈ ਗਿਆ ਹੈ । ਉਹ ਹੈ ਸ਼ਹੀਦ ਭਾਈ ਜਸਪਾਲ ਸਿੰਘ ਜੀ, ਜਿਹੜੇ ਰਣਜੀਤ ਸਿੰਘ ਨੂੰ ਕਹਿੰਦੇ ਨੇ ਕਿ ਉਹ ਬਚ ਗਿਆ ਹੈ । ਉਹ ਹੈ ਜਿੰਦਾ ਸ਼ਹੀਦ । ਵੀਰ ਜੀ, “ਕਿਆ ਜਾਨਉ ਸਹ ਕਉਨ ਪਿਆਰੀ ॥2॥” ਏਨੇ ਹੰਕਾਰੀ ਬੋਲ ਨਾ ਬੋਲੋ ।
ਵੀਰ ਜੀ, ਤੁਸੀਂ ਇਹ ਦੱਸੋ, ਤੁਹਾਡਾ ਤਾਂ ਬੱਬਰ ਖਾਲਸਾ ਵਾਲਿਆਂ ਨਾਲ ਨਾਹੀ ਕੋਈ ਸਬੰਧ ਸੀ ਅਤੇ ਨਾਹੀ ਕੋਈ ਤੁਸੀਂ ਬੱਬਰ ਸੀ । ਫਿਰ ਤੁਸੀਂ ਰੇਸ਼ਮ ਸਿੰਘ ਬੱਬਰ ਨਾਲ ਸੰਪਰਕ ਕਿਉਂ ਕਰਦੇ ਸੀ ? ਕੀ ਕਿਸੇ ਸਾਜ਼ਿਸ਼ ਦੀ ਕੜੀ ਅਧੀਨ ਇਹ ਕੀਤਾ ਜਾ ਰਿਹਾ ਸੀ ਕਿਉਂਕਿ ਤੁਸੀਂ ਬਾਰ - ਬਾਰ ਇਹ ਕਹਿੰਦੇ ਹੋ ਕਿ ਮੇਰਾ ਬੱਬਰਾਂ ਨਾਲ ਕੋਈ ਸਬੰਧ ਨਹੀਂ !
ਵੀਰ ਬਲਵੰਤ ਸਿੰਘ ਜੀ ਤੁਸੀਂ ਇਸ ਖਤ ਨੂੰ ਖੁੱਦ ਪੜ੍ਹੋ, ਤੁਸੀਂ ਸਾਬਤ ਨਹੀਂ ਕਰ ਪਾ ਰਹੇ ਜਦੋਂ ਤੁਸੀਂ ਕਹਿੰਦੇ ਹੋ ਕਿ ‘ਮੈਂ ਪਾਸਪੋਰਟ ਲੈਣ ਲਈ ਗਿਆ ਤਾਂ ਇੱਕ ਗੁਰਸਿੱਖ ਨੌਜਵਾਨ (ਰਵੀ ਕੈਟ) ਮੈਨੂੰ ਮਿਲਿਆ ਅਤੇ ਉਸਨੇ ਕਿਹਾ ਕਿ ਅੱਜ ਮੈਂ ਕਾਗਜ਼ ਲੈ ਕੇ ਨਹੀਂ ਆਇਆ, ਫਿਰ ਕਿਸੇ ਦਿਨ ਦੇ ਦੇਵਾਂਗਾ । ਬੱਸ ਇੰਨੀ ਗੱਲਬਾਤ ਅਤੇ ਮੁਲਾਕਾਤ ਤੋਂ ਬਾਅਦ ਮੈਂ ਆਪਣੇ ਰਸਤੇ ਚਲਾ ਗਿਆ ।’ ਇੱਥੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਕੋਈ ਗੱਲ ਢੁੱਕਦੀ ਨਹੀਂ ਲੱਗਦੀ ਹੈ ਅਗਰ ਉਸ ਦਿਨ ਉਹ ‘ਰਵੀ ਕੈਟ’ ਤੁਹਾਨੂੰ ਫੜਵਾ ਦਿੰਦਾ ਤਾਂ ਤੁਹਾਡਾ ਗਿਲ੍ਹਾ ਜਾਇਜ ਹੈ ! ਤੁਸੀਂ ਖੁੱਦ ਲਿਖ ਰਹੇ ਹੋ ਕਿ ‘ਉਸ ਤੋˆ ਬਾਅਦ ਜਦ ਦੂਸਰੀ ਵਾਰ ਪਾਸਪੋਰਟ ਦੇਣ ਲਈ ਮਿਲਿਆ ਤਾˆ ਉਹ ਮੈਨੂੰ ਪਾਸਪੋਰਟ ਦੇਣ ਨਹੀˆਂ ਪੁਲਿਸ ਪਾਰਟੀ ਨਾਲ ਮੈਨੂੰ ਲੈਣ ਆਇਆ ਸੀ ।’ ਹੁਣ ਖੁੱਦ ਹੀ ਸਪੱਸ਼ਟ ਕਰੋ ਫਿਰ ਕਿੰਨਿਆਂ ਦਿਨਾਂ ਬਾਅਦ ਤੁਸੀਂ ‘ਰਵੀ ਕੈਟ’ ਨੂੰ ਦੁਬਾਰਾ ਮਿਲੇ ਸੀ ।
ਵੀਰ ਜੀ, ਤੁਹਾਡੀ ਇੱਕ ਟੀਮ, ਉਹਦੇ ’ਚ ਤੁਸੀਂ ਕਿੰਨੇ ਆਦਮੀ ਸੀ, ਤੁਸੀਂ ਕਿਹਨੂੰ ਮਿਲਦੇ ਸੀ ? ਕਦੋਂ ਮਿਲਦੇ ਸੀ ? ਕਿੰਨੀ ਵਾਰੀ ਮਿਲਦੇ ਸੀ ? ਕਿੱਥੇ ਮਿਲਦੇ ਸੀ ? ਇਨ੍ਹਾਂ ਗੱਲਾਂ ਦੇ ਤੁਸੀਂ ਖੁੱਦ ਜੁੰਮੇਵਾਰ ਹੋ ਤੁਹਾਡੀਆਂ ਸੇਵਾਵਾਂ ਤੋਂ ਪੰਥ ਨੇ ਤੁਹਾਨੂੰ ਬੜਾ ਮਾਣ ਦਿੱਤਾ ਹੈ । ਇਸ ਮਾਣ ਨੂੰ ਸਮਝਣ ਲਈ ਉਸ ਅਵਸਥਾ ’ਚ ਆਓ ਜਿੱਥੋਂ ਇਤਿਹਾਸ ਬਣਦੇ ਹਨ । ਜਿੱਥੋਂ ਕੌਮਾਂ ਨੂੰ ਸ਼ਕਤੀ ਮਿਲਦੀ ਹੈ, ਜਿੱਥੋਂ ਏਕਤਾ ਨੂੰ ਬਲ ਮਿਲਦਾ ਹੈ । ਆਪਸੀ ਭਰਾਵਾਂ ਅਤੇ ਪੰਥਕ ਜਥੇਬੰਦੀਆਂ ਦੀਆਂ ਕੁਰਬਾਨੀਆਂ ਨੂੰ ਨਿਕਾਰਕੇ, ਠੁਕਰਾਕੇ ਜਾਂ ਕਲੰਕਤ ਕਰਕੇ ਬਹਾਦਰੀ ਜਾਂ ਸੂਰਮਗਤੀ ਨਹੀਂ ਮਿਲਦੀ ।
ਸੋ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ, ਜਿਹੜੇ ਮੇਰੇ ਵੀਰ ਜਾਂ ਭੈਣਾਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕੋਈ ਸੰਪਰਕ ਬਣਾਕੇ, ਇਨ੍ਹਾਂ ਮੁੱਦਿਆਂ ਨੂੰ ਵਿਚਾਰ ਸਕਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ, ਉਨ੍ਹਾਂ ਦੀ ਸੋਚ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਜੂਝਣ ਦੀ ਅਪੀਲ ਕਰਨ । ਅਸੀਂ ਵਾਅਦਾ ਕਰਦੇ ਹਾਂ, ਉਹ ਰਿਹਾਅ ਹੋ ਕੇ ਬਾਹਰ ਆਉਣ ਪੰਥ ਦੀ ਯੋਗ ਅਗਵਾਈ ਕਰਨ, ਅਸੀਂ ਇਸ ਮੁੱਦੇ ਨੂੰ ਯਕੀਨਨ ਤੌਰ ਤੇ ਪੰਥ ਦੀ ਕਚਹਿਰੀ ’ਚ ਰੱਖਣ ਲਈ ਇੱਕ ਸਿੱਖਾਂ ਦਾ ਪੈਨਲ ਤਿਆਰ ਕਰਾਂਗੇ । ਉਹ ਜੋ ਵੀ ਫੈਸਲਾ ਕਰਨਗੇ, ਉਸ ਫੈਸਲੇ ਨੂੰ ਹੂ - ਬਹੂ ਲਾਗੂ ਕਰਵਾਉਣ ਦਾ ਤੁਹੱਈਆ ਕਰਨ ’ਚ ਪੰਥ ਦੇ ਨਾਲ ਹੋਵਾਂਗੇ । ਇਹ ਵਾਅਦਾ ਮੈਂ ਅਤੇ ਇੰਗਲੈਂਡ ਦੀ ਪੰਥਕ ਜਥੇਬੰਦੀਆਂ ਮਿਲਕੇ ਇੱਕ ਬਿਆਨ ਮਿਤੀ 18.04.2012 ਰਾਹੀਂ ਅਸੀਂ ਪਹਿਲਾਂ ਵੀ ਪੰਥ ਦੀ ਕਚਹਿਰੀ ’ਚ ਰੱਖ ਚੁੱਕੇ ਹਾਂ ।
ਅਸੀਂ ਅਗਲੀ ਕਾਰਬਾਈ ਨੂੰ ਕਰਨ ਲਈ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਅਤੇ ਪੰਥਕ ਹਿੱਤੂਆਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਿਖੇ 19.05.2012 ਨੂੰ ਰੱਖੀ ਗਈ ਹੈ । ਉਸਤੋਂ ਬਾਅਦ ਅਸੀਂ ਬਹੁਤ ਜਲਦ ਯੌਰਪ ਦੀਆਂ ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਦਾ ਇਕੱਠ ਬੁਲਾਕੇ ਜ਼ਰੂਰ ਨਿਰਣਾ ਲਵਾਂਗੇ ਅਤੇ ਆਪਣੇ ਫਰਜ਼ ਨੂੰ ਨਿਭਾਵਾਂਗੇ, ਇਹ ਕਦੇ ਵੀ ਨਹੀਂ ਹੋ ਸਕੇਗਾ ਕਿ ਕੌਮੀ ਲਹਿਰ ਵਿੱਚ ਕਿਤੇ ਕੋਈ ਖੜੌਤ ਆਵੇ ਅਤੇ ਕੌਮੀ ਪ੍ਰਵਾਨਿਆਂ ਦੀਆਂ ਸੇਵਾਵਾਂ ਨੂੰ ਇੰਝ ਧਿਰਕਾਰਿਆ ਜਾਵੇ, ਜੋ ਜੇਲ੍ਹਾਂ ਵਿੱਚ ਰੁਲਦਿਆਂ ਨੂੰ ਵੀ 25 - 25 ਸਾਲ ਹੋਣ ਜਾ ਰਹੇ ਹਨ ਅਤੇ ਫਾਂਸੀ ਦਿਆਂ ਫੰਦਿਆਂ ਨੂੰ ਪਾਉਣ ਵਾਲੇ ਅਤੇ ਉਨ੍ਹਾਂ ਦਿਆਂ ਪ੍ਰਵਾਰਾਂ ਦੀਆਂ ਕੁਰਬਾਨੀਆਂ ਸਾਡੇ ਸਿਰ ਮੱਥੇ ਹਨ । ਇਹ ਪੰਥਕ ਸੇਵਾ ਹੈ ਤੇ ਪੈਂਡੇ ਵਿਖੜੇ ਹਨ, ਨਮਸਕਾਰ ਹੈ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਜ ਵੀ ਉਨ੍ਹਾਂ ਦੇ ਸਾਥੀ ਅਤੇ ਉਨ੍ਹਾਂ ਦੇ ਪ੍ਰਵਾਰ ਦ੍ਰਿੜਤਾ ਨਾਲ ਖੜ੍ਹੇ ਹਨ । ਅਖੀਰ ਤੇ ਮੈਂ ਸਮੂਹ ਪੰਥਕ ਹਿੱਤੂਆਂ ਦੇ ਚਰਨਾਂ ਤੇ ਸਿਰ ਧਰਕੇ ਦੁਹਾਈ ਪਾ ਕੇ ਕਹਿ ਰਿਹਾ ਹਾਂ । ਸਮੇਂ ਦੀ ਪਕੜ ਨੂੰ ਸਮਝੋ । ਭੁਲਾਂ ਚੁੱਕਾਂ ਦੀ ਖਿਮਾਂ ।
ਗੁਰੂ ਪੰਥ ਦਾ ਦਾਸ
ਸਤਨਾਮ ਸਿੰਘ ਬੱਬਰ ਜਰਮਨੀ

No comments:
Post a Comment