............................................................................................................................................
ਅਜੈਬ ਸਿੰਘ ਮੋਰਾਂਵਾਲੀ ਵਲੋਂ ਸਪੋਕਸਮੈਨ ਅਖ਼ਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਨੂੰ ਲਿਖੀ ਚਿੱਠੀ ਦਾ ਮੂਲ ਉਤਾਰਾ ਅਤੇ ਅਸਲ ਚਿੱਠੀ ਹੇਠਾਂ ਦੇਖੀ ਜਾ ਸਕਦੀ ਹੈ।
. ...............................................................................
ਸਤਿਕਾਰਯੋਗ,
ਸਰਦਾਰ ਜੋਗਿੰਦਰ ਸਿੰਘ ਜੀ,
ਗੁਰ ਫ਼ਤਿਹ ਪ੍ਰਵਾਨ ਕਰਨਾ ਜੀ,
ਬੇਨਤੀ ਹੈ ਕਿ ਮੈਂ ਸਪੋਕਸਮੈਨ ਅਖ਼ਬਾਰ ਨਾਲ ਸ਼ੁਰੂ ਤੋਂ ਹੀ ਬਤੌਰ ਸਟਾਫ਼ ਰਿਪੋਰਟਰ ਕੰਮ ਕਰ ਰਿਹਾ ਹਾਂ। ਤੁਹਾਡੇ ਵਿਚਾਰਾਂ ਨਾਲ ਸਾਂਝ, ਅਖ਼ਬਾਰ ਸ਼ੁਰੂ ਹੋਣ ਤੋਂ ਕਈ ਸਾਲ ਪਹਿਲਾਂ ਤੋਂ ਹੀ ਸੀ। ਆਪਦੇ ਵਿਚਾਰ ਸਦਾ ਹੀ ਡੇਰੇਦਾਰਾਂ ਦੇ ਖ਼ਿਲਾਫ਼ ਰਹੇ ਹਨ। ਜਿਸ ਦੀ ਹਰੇਕ ਸੂਝਵਾਨ ਸਿੱਖ ਕਦਰ ਕਰਦਾ ਰਿਹਾ ਹੈ। ਡੇਰੇਦਾਰਾਂ ਅਤੇ ਰਾਜਨੀਤਿਕ ਆਗੂਆਂ ਵਲੋਂ ਸਿੱਖੀ ਵਿੱਚ ਜੋ ਗੰਧਲਾਪਣ ਲਿਆਂਦਾ ਹੈ, ਉਸ ਵਾਰੇ ਆਪ ਨੇ ਹਮੇਸ਼ਾ ਖੁੱਲਕੇ ਲਿਖਿਆ, ਜਿਸ ਕਾਰਨ ਪਾਠਕਾਂ ਦਾ ਇਕ ਮੰਚ ਤਿਆਰ ਹੋ ਗਿਆ, ਜਿਸ ਬਾਰੇ 29 ਅਪ੍ਰੈਲ ਦੇ ਵਿਸ਼ਾਲ ਇੱਕਠ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ। ਇਸੇ ਲੜੀ ਵਿਚ ਆਪ ਜੀ ਦੀ ਅਗਵਾਈ ਵਿਚ ਦਾਸ ਨੇ ਵੀ ਡੇਰੇਦਾਰਾਂ ਖ਼ਿਲਾਫ਼ ਜਿਵੇਂ ਬਾਬਾ ਰਣਜੀਤ ਸਿੰਘ ਢੱਡਰੀਆਂ ਨੇ ਕ੍ਰਿਪਾਨ ਨਾਲ ਕੇਕ ਕਟਿਆ ਹੋਵੇ, ਭਾਵੇਂ ਜੋਰਾ ਸਿੰਘ ਬੱਧਨੀ ਵਾਲਾ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇ ਕਾਫ਼ਲੇ ਨਾਲ ਅਪਣੇ ਲੜਕੇ ਨੂੰ ਵਿਆਹੁਣ ਗਿਆ ਹੋਵੇ ਜਾਂ ਬਲਵੰਤ ਸਿੰਘ ਸਿਹੋੜੇ ਵਾਲਾ ਦੋ ਕ੍ਰਿਪਾਨਾਂ ਪਹਿਣਕੇ ਹਨੂੰਮਾਨ ਦਾ ਗਦਾ ਸਟੇਜ 'ਤੇ ਘੁੰਮਾਉਂਦਾ ਹੋਵੇ, ਬਾਬਾ ਬੂਟਾ ਸਿੰਘ ਗੁੜਥਲੀ ਵਾਲਾ ਅਖ਼ਬਾਰ ਦੇ ਖ਼ਿਲਾਫ਼ ਬੋਲਦਾ ਹੋਵੇ ਜਾਂ ਅਲਹੋਰਾਂ ਵਾਲਾ, ਹਰਦੇਵ ਸਿੰਘ ਲੂਲੋਵਾਲਾ, ਮਾਨ ਸਿੰਘ ਪਹੋਵੇ ਵਾਲਾ ਆਦਿ ਬਾਬੇ ਸਿੱਖੀ ਤੋਂ ਉਲਟ ਕਾਰਨਾਮੇਂ ਕਰ ਰਹੇ ਹੋਣ, ਖ਼ਬਰਾਂ ਰਾਹੀਂ ਆਪ ਜੀ ਦੀ ਯੋਗ ਅਗਵਾਈ ਸਦਕਾ ਪਾਠਕਾਂ ਤਕ ਪਹੁੰਚਾਇਆ। ਮਸਤੂਆਣੇ ਵਿਖੇ ਨਕਲੀ ਹਰਿਮੰਦਰ, ਜੋ ਕਿ ਹਰਿਮੰਦਰ ਸਾਹਿਬ ਦੀ ਨਕਲ 'ਤੇ ਬਣਾਏ ਜਾਣ ਤੇ ਲੋਕਾਂ ਨੂੰ ਜਾਣੂ ਕਰਵਾਇਆ। ਜਿਸ ਦਿਨ ਸੌਦਾ ਸਾਧ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ, ਉਸੇ ਦਿਨ ਤੋਂ ਅੱਜ ਤਕ ਖ਼ਬਰਾਂ ਲਾਉਂਦਾ ਰਿਹਾ ਹਾਂ, ਭਾਵੇਂ ਮੈਨੂੰ ਧਮਕੀਆਂ ਵੀ ਮਿਲੀਆਂ ਪ੍ਰੰਤੂ ਆਪ ਜੀ ਦੇ ਹੌਂਸਲੇ ਬੁਲੰਦ ਦੇਖ ਕੇ ਆਪ ਜੀ ਦੀ ਅਗਵਾਈ ਵਿਚ ਖ਼ਬਰਾਂ ਇਕ ਨਿਧੜਕ ਪੱਤਰਕਾਰ ਦੇ ਤੌਰ 'ਤੇ ਬਿਨ੍ਹਾਂ ਕਿਸੇ ਲਾਲਚ ਦੇ ਲਾਈਆਂ। ਜਿਸ ਕਾਰਨ ਸਿੱਖਾਂ ਅਤੇ ਹਰ ਪੰਜਾਬੀ ਨੂੰ ਜਾਗਰੂਕ ਕਰਵਾਉਣ ਵਿਚ ਤੁੱਛ ਹਿੱਸਾ ਪਾਇਆ। ਅੱਜ ਪੂਰੇ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਸੰਗਰੂਰ ਪਟਿਆਲਾ ਰੋਡ 'ਤੇ ਸਥਿਤ ਪ੍ਰਮੇਸ਼ਵਰ ਦੁਆਰ ਨਾਮ ਦਾ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ, ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਉਸ ਨੇ ਪੁਲਿਸ ਰਾਹੀਂ ਸੁਖਵਿੰਦਰ ਸਿੰਘ ਨਾਮੀ ਸਾਬਕਾ ਉਸ ਦਾ ਢੋਲਕੀ ਮਾਸਟਰ ਨੂੰ ਚੁਕਾ ਕਿ ਪੁਲਿਸ ਵਲੋਂ ਉਸ ਉਪਰ ਅਣਮਨੁੱਖੀ ਤਸ਼ਦਦ ਢਾਹਿਆ ਹੈ। ਪਿਛਲੇ ਦਿਨੀਂ ਇਕ ਵਾਰ ਨਹੀਂ ਕਈ ਵਾਰ ਸੁਖਵਿੰਦਰ ਸਿੰਘ ਨੇ ਸੰਗਰੂਰ ਵਿਖੇ ਪ੍ਰਸ਼ਾਸਨ ਅੱਗੇ ਉਸ ਉਪਰ ਹੋਏ ਤਸ਼ਦਦ ਬਾਰੇ ਬਿਆਨ ਦਰਜ ਕਰਵਾਏ। ਉਨ੍ਹਾਂ ਦਿਨਾਂ ਵਿਚ ਹਰੇਕ ਦੀ ਨਜ਼ਰ ਸਪੋਕਸਮੈਨ ਅਖ਼ਬਾਰ 'ਤੇ ਸੀ, ਖ਼ਬਰਾਂ ਲਗਾਤਾਰ ਭੇਜੀਆਂ ਗਈ, ਪ੍ਰੰਤੂ ਅਖ਼ਬਾਰ ਵਿਚ ਖ਼ਬਰਾਂ ਨਹੀਂ ਲੱਗੀਆਂ। ਸਗੋਂ ਭਵਾਨੀਗੜ੍ਹ ਤੋਂ ਗੁਰਦਰਸ਼ਨ ਸਿੰਘ ਸਿੱਧੂ ਦੀ ਢੱਡਰੀਆਂ ਵਾਲੇ ਦੇ ਹੱਕ ਵਿਚ ਤਾਂ ਖ਼ਬਰ ਲੱਗੀ। ਇਸ ਤੋਂ ਅੱਗੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਖਵਿੰਦਰ ਸਿੰਘ 'ਤੇ ਹੋਏ ਤਸ਼ਦਦ ਬਾਰੇ ਦਸਣਾ ਚਾਹਾਂਗਾ ਕਿ ਕਿਵੇਂ ਅਤੇ ਕਿਉਂ ਉਸ 'ਤੇ ਦੁਬਾਰਾ ਪੁਲਿਸ ਰਾਹੀਂ ਢੱਡਰੀਆਂ ਵਾਲੇ ਨੇ ਤਸ਼ੱਦਦ ਕਰਵਾਇਆ। ਤਕਰੀਬਨ ਇਕ ਸਾਲ ਪਹਿਲਾਂ ਦੀ ਗੱਲ ਹੈ ਕਿ ਸੁਖਵਿੰਦਰ ਸਿੰਘ ਢੋਲਕੀ ਮਾਸਟਰ ਅਤੇ 6-7 ਹੋਰ ਸੇਵਾਦਾਰਾਂ ਨੂੰ ਪਟਿਆਲੇ ਦੀ ਪੁਲਿਸ ਵਲੋਂ ਢੱਡਰੀਆਂ ਵਾਲੇ ਦੇ ਡੇਰੇ ਤੋਂ ਚੁਕ ਕਿ ਸੀ. ਆਈ. ਸਟਾਫ਼ ਪਟਿਆਲਾ ਵਿਖੇ ਲਿਜਾ ਕੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਤੋਂ ਢੱਡਰੀਆਂ ਵਾਲੇ ਦੇ ਦੋ ਕਰੋੜ ਰੂਪੈ ਚੋਰੀ ਹੋਣ ਬਾਰੇ ਪੁਛਿਆ ਗਿਆ। ਕੁੱਝ ਦਿਨ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਡੇਰੇ ਲਿਆ ਕਿ ਉਨ੍ਹਾਂ ਨੂੰ ਘਰੇ ਭੇਜ ਦਿਤਾ। ਦਾਸ ਨੂੰ ਜਸਵੰਤ ਸਿੰਘ ਖ਼ਾਲਸਾ 'ਜੋ ਏਕਨੂਰ ਖ਼ਾਲਸਾ ਫ਼ੌਜ ਦਾ ਜ਼ਿਲ੍ਹਾ ਪ੍ਰਧਾਨ ਹੈ, ਉਸ ਨੇ ਖ਼ਬਰ ਲਾਉਣ ਬਾਰੇ ਕਿਹਾ ਤਾਂ ਮੈਂ ਉਸ ਨੂੰ ਬਿਨ੍ਹਾਂ ਸਬੂਤ ਦੇ ਖ਼ਬਰ ਲਾਉਣ ਤੋਂ ਇਨਕਾਰ ਕਰ ਦਿਤਾ ਤਾਂ ਉਸਨੇ ਕੁੱਝ ਦਿਨ ਬਾਅਦ ਸੁਖਵਿੰਦਰ ਸਿੰਘ ਦੇ ਬਿਆਨਾਂ ਦੀ ਵੀ. ਡੀ.ਓ ਰਿਕਾਰਡਿੰਗ ਦੀ ਸੀ. ਡੀ. ਲਿਆ ਕੇ ਦਿੱਤੀ, ਜਿਸ ਵਿਚ ਢੱਡਰੀਆਂ ਵਾਲੇ ਡੇਰੇ ਵਿਚ ਸੇਵਾਦਾਰਾਂ ਦੇ ਅਸਲੀਲ ਕਿੱਸੇ, ਬਲਾਤਕਾਰਾਂ ਬਾਰੇ ਅਤੇ ਢੱਡਰੀਆਂ ਵਾਲੇ ਵਲੋਂ ਪੁਲਿਸ ਰਾਹੀਂ ਸੁਖਵਿੰਦਰ ਸਿੰਘ 'ਤੇ ਤਸ਼ਦਦ ਕਰਾਏ ਜਾਣ ਬਾਰੇ ਦੱਸਿਆ ਗਿਆ ਸੀ। ਮੈਂ ਖ਼ਬਰ ਭੇਜੀ ਪ੍ਰੰਤੂ ਖ਼ਬਰ ਨਹੀਂ ਲੱਗੀ। ਇਸ ਤੋਂ ਬਾਅਦ ਜਸਵੰਤ ਸਿੰਘ ਖ਼ਾਲਸਾ ਮੁਤਾਬਕ ਉਸਨੇ ਉਹੀ ਸੀ. ਡੀ. ਸਪੋਕਸਮੈਨ ਦੇ ਜ਼ਿਲ੍ਹਾ ਇੰਚਾਰਜ਼ ਅਤੇ ਭਵਾਨੀਗੜ੍ਹ ਤੋਂ ਪੱਤਰਕਾਰ ਗੁਰਦਰਸ਼ਨ ਸਿੰਘ ਸਿੱਧੂ ਨੂੰ ਦਿੱਤੀ, ਜੋ ਉਸਨੇ ਅੱਗੇ ਢੱਡਰੀਆਂ ਵਾਲੇ ਨੂੰ ਦੇ ਦਿੱਤੀ, ਸ਼ਾਇਦ ਇਸੇ ਇਵਜ਼ ਵਿਚ ਕੋਈ ਆਰਥਿਕ ਮਦਦ ਲੈ ਲਈ ਹੋਵੇ, ਜੋ ਹੁਣ ਸੁਖਵਿੰਦਰ ਸਿੰਘ 'ਤੇ ਦਾਬਰਾ ਤਸ਼ਦੱਦ ਹੋਇਆ ਹੈ, ਉੁਸ ਦਾ ਕਾਰਨ ਉਹੀ ਸੀ.ਡੀ. ਹੈ, ਜਿਸ ਵਿਚ ਢੱਡਰੀਆਂ ਵਾਲੇ ਦੇ ਡੇਰੇ ਵਿਚ ਹੋ ਰਹੇ ਕਾਰਨਾਮਿਆਂ ਦਾ ਪਰਦਾਫ਼ਾਸ ਕੀਤਾ ਗਿਆ ਸੀ। ਇਸੇ ਡਰ ਦੇ ਕਾਰਨ ਕਿ ਉਸ ਦਾ ਪਰਦਾਫ਼ਾਸ ਨਾ ਹੋ ਜਾਵੇ। ਇਸੇ ਹੀ ਡਰ ਕਾਰਨ ਪੁਲਿਸ ਰਾਹੀਂ ਢੱਡਰੀਆਂ ਵਾਲੇ ਨੇ ਸੁਖਵਿੰਦਰ ਸਿੰਘ 'ਤੇ ਦੁਬਾਰਾ ਤਸ਼ਦਦ ਕਰਵਾਇਆ ਅਤੇ ਉਸ ਦੇ ਕੇਸ ਕਤਲ ਕਰਵਾਏ। ਇਸ ਸੀ. ਡੀ. ਦਾ ਖ਼ੁਲਾਸਾ ਜਸਵੰਤ ਸਿੰਘ ਨੇ ਪ੍ਰਸੋਤਮ ਸਿੰਘ ਫੱਗੂਵਾਲਾ ਮੀਤ ਪ੍ਰਧਾਨ ਅਕਾਲੀ ਦਲ ਦਿੱਲੀ, ਸੱਤਪਾਲ ਸਿੰਘ ਦੁਗਰੀ ਫ਼ਤਹਿ ਮਲਟੀ ਮੀਡੀਆ, ਰਾਜ ਸਿੰਘ ਸ਼ਹਿਣਾ ਏਕਸ ਕੇ ਬਾਰਕ ਤੋਂ ਇਲਾਵਾ ਹੋਰ ਕਈ ਵਿਅਕਤੀਆਂ ਸਾਹਮਣੇ ਖ਼ੁਲਾਸਾ ਕੀਤਾ। ਇਸ ਗੱਲ 'ਤੇ ਪੀੜਤ ਸੁਖਵਿੰਦਰ ਸਿੰਘ ਨੇ ਵੀ ਮੋਹਰ ਲਾਈ ਹੈ ਕਿਉਂਕਿ ਤਸ਼ਦੱਦ ਦਾ ਕਾਰਨ ਉਹੀ ਸੀ. ਡੀ. ਸੀ, ਜੋ ਢੱਡਰੀਆਂ ਵਾਲੇ ਪਾਸ ਪਹੁੰਚਾਈ ਗਈ ਸੀ। ਇਹ ਸਭ ਮੇਰੇ ਦਸਣ ਦਾ ਕਾਰਨ ਹੈ ਕਿ ਸਪੋਕਸਮੈਨ ਦਾ ਜ਼ਿਲ੍ਹਾ ਇੰਚਾਰਜ ਹੋਵੇ ਅਤੇ ਅਪਣੇ ਨਿੱਜੀ ਹਿੱਤਾਂ ਖਾਤਰ, ਦਲਾਲਗੀ ਕਰੇ, ਇਹ ਅਖ਼ਬਾਰ ਦੇ ਹਿੱਤਾਂ ਅਤੇ ਸਿਧਾਂਤਾਂ ਲਈ ਠੀਕ ਨਹੀਂ। ਜਿਆਦਾ ਅਫ਼ਸੋਸ ਉਸ ਸਮੇਂ ਹੋਇਆ ਜਦੋਂ ਕਿ ਆਪ ਹਮੇਸ਼ਾ ਡੇਰੇਦਾਰਾਂ ਖ਼ਿਲਾਫ਼ ਬੋਲਦੇ ਲਿਖਦੇ ਆਏ ਹੋ, ਪ੍ਰੰਤੂ ਸਪੋਕਸਮੈਨ ਅਖ਼ਬਾਰ ਵਿਚ ਡੇਰੇਦਾਰਾਂ ਦੇ ਖ਼ਿਲਾਫ਼ ਖ਼ਬਰ ਤੱਕ ਨਾ ਲਗਾਈ ਹੋਵੇ ਅਤੇ ਬਾਬਿਆਂ ਦੇ ਦੀਵਾਨਾਂ ਆਦਿ ਦੀਆਂ ਸ਼ੋਭਾ ਵਾਲੀਆਂ ਖ਼ਬਰਾਂ ਲਗਾਈਆਂ ਤੋਂ ਇੰਜ ਜਾਪਦਾ ਹੈ ਕਿ ਹੁਣ ਕਹਿਣੀ ਅਤੇ ਕਰਨੀ ਵਿਚ ਅੰਤਰ ਆ ਗਿਆ ਹੈ। 'ਸੱਚ ਸੁਣਾਇਸੀ ਸੱਚ ਕੀ ਬੇਲਾ' 'ਤੇ ਪਹਿਰਾ ਨਹੀਂ ਦੇ ਰਹੇ। ਇਸ ਤੋਂ ਮੇਰੀ ਆਤਮਾ ਤੇ ਡਾਢੀ ਠੇਸ ਪਹੁੰਚੀ। ਸ਼ਾਇਦ ਪੁਰਾਣੇ ਅਤੇ ਪਹਿਲਾਂ ਵਾਲੇ ਸਿਧਾਂਤਾਂ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਪੱਤਰਕਾਰਾਂ ਨੂੰ ਅਜੋਕੇ ਬਣਾਏ ਇੰਚਾਰਜ ਪਸੰਦ ਨਹੀਂ ਕਰਦੇ ਭਾਵੇਂ ਉਨ੍ਹਾਂ ਬਾਰੇ ਪੱਤਰਕਾਰਤਾ ਵਿਚ ਗਿਆਨ ਵਿਹੁਣੇ ਹੀ ਕਿਹਾ ਜਾ ਸਕਦਾ ਹੈ। ਅਜਿਹੇ ਵਿਅਕਤੀਆਂ ਦੀ ਪੁੱਛ ਪੜਤਾਲ ਜ਼ਿਆਦਾ ਹੁੰਦੀ ਹੈ ਤਕਰੀਬਨ ਇਕ ਸਾਲ ਤੋਂ ਅਜਿਹੇ ਇੰਚਾਰਜਾਂ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਸਹਿਣ ਕਰਦੇ ਆ ਰਹੇ ਸੀ ਕਿਉਂਕਿ ਸੋਚਦੇ ਸੀ ਕਿ ਸਰਦਾਰ ਜੋਗਿੰਦਰ ਸਿੰਘ ਦੀ ਸੋਚ 'ਤੇ ਅਸੀਂ ਪਹਿਰਾ ਦੇ ਰਹੇ ਹਾਂ। ਪ੍ਰੰਤੂ ਹੁਣ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਅਖ਼ਬਾਰ ਵਿਚ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਕਿਉਂਕਿ ਸ਼ਾਇਦ ਮੈਂ ਗ਼ਲਤ ਹੋਵਾਂ ਪਰ ਸੋਚਦਾ ਹਾਂ ਕਿ ਤੁਹਾਡੀ ਉਨ੍ਹਾਂ ਵਿਚ ਰਜ਼ਾਮੰਦੀ ਹੈ। ਜਿਹੜੇ ਪਾਠਕ ਅਜਿਹੀਆਂ ਖ਼ਬਰਾਂ ਪੜ੍ਹਣ ਲਈ ਉਡੀਕ ਕਰਦੇ ਸਨ, ਫੋਟੋ ਸਟੇਟਾਂ ਕਰਵਾ ਕਿ ਲੋਕਾਂ ਵਿਚ ਵੰਡਦੇ ਸਨ, ਉਹ ਹੁਣ ਨਿਰਾਸ਼ਾ ਵੱਲ ਵਧ ਰਹੇ ਹਨ।
ਧੰਨਵਾਦ ਸਾਹਿਤ
ਆਪ ਜੀ ਦਾ ਸ਼ੁਭਚਿੰਤਕ
ਅਜੈਬ ਸਿੰਘ ਮੋਰਾਂਵਾਲੀ
ਸਟਾਫ਼ ਰਿਪੋਰਟਰ ਸੰਗਰੂਰ
ਮੋਬਾਈਲ 94171-06555
ਨੋਟ : ਇਸ ਚਿੱਠੀ ਦਾ ਮੂਲ ਉਤਾਰਾ ਵੀ ਨਾਲ ਸ਼ਾਮਲ ਹੈ।




· · Share
- 13 shares
- Gursewak Singh Dhaulaਵੀਰ ਅਜਾਇਬ ਸਿੰਘ ਮੋਰਾਂਵਾਲੀ ਨੇ ਸਪੋਕਸਮੈਨ ਵਿਚ ਬੇਖੌਂਫ ਹੋ ਕੇ ਪੱਤਰਕਾਰੀ ਕੀਤੀ ਹੈ ਖਾਸਕਰ ਸੌਦਾ ਸਾਧ ਮਾਮਲੇ ਵਿਚ ਡੇਰੇ ਅੰਦਰਲੀਆਂ ਬੇਭੇਤ ਗੱਲਾਂ ਨੂੰ ਪਾਠਕਾਂ ਸਾਹਮਣੇ ਲਿਆ ਕੇ ਸੱਚੀ ਪੱਤਰਕਾਰੀ ਨੂੰ ਰੋਸ਼ਨ ਕੀਤਾ ਹੈ , ਹੁਣ ਇਸ ਵੀਰ ਨੇ ਜਿਹੜੀਆਂ ਗੱਲਾਂ ਆਪਣੇ ਅਸਤੀਫੇ ਵਿਚ ਲਿਖੀਆਂ ਹਨ ਇਹ ਵੀ ਬਿਲਕੁਲ ਸੱਚ ਹੈ । ਸਪੋਕਸਮੈਨ ਨੇ ਡੇਰਾਵਾਦ ਨੂੰ ਤੂਲ ਦੇਣੀ ਸੁਰੂ ਕਰ ਦਿੱਤੀ ਹੋਈ ਹੈ । ਇਸ ਅਖਬਾਰ ਨੂੰ ਓਹ ਪੱਤਰਕਾਰ ਹੀ ਪਸੰਦ ਹੈ ਜੋ ਸਮਝੌਤਾਵਾਦੀ ਹੋਵੇ । ਮੋਰਾਂਵਾਲੀ ਵਰਗੇ ਅਜਾਦਖਿਆਲੀ ਪੱਤਰਕਾਰ ਬੀਬੀ ਜਗਜੀਤ ਕੌਰ ਦੀ ਵਪਾਰਕ ਸੋਚ ਨੂੰ ਵਾਰਾ ਨਹੀਂ ਖਾਂਦੇ । ਰਹੀ ਗੱਲ ਸ ਜੋਗਿੰਦਰ ਸਿੰਘ ਦੀ ਇਸ ਘਮੰਡੀ ਕਿਸਮ ਦੇ ਬੰਦੇ ਨੂੰ ਕੁਝ ਨਹੀਂ ਪਤਾ ਕਿ ਅਖਬਾਰ ਚ ਪੱਤਰਕਾਰੀ ਪੱਧਰ ਤੇ ਕੀ ਵਾਪਰ ਰਿਹਾ ਹੈ । ਬੀਬੀ ਜਗਜੀਤ ਕੌਰ ਵੀ ਇਸ ਦੀ ਕਲਮ ਦਾ ਲਾਹਾ ਵਪਾਰ ਵਧਾਓਣ ਦੇ ਹਿਤ ਚ ਲੈ ਰਹੀ ਹੈ । ਮੈਨੂੰ ਪੂਰੀ ਉਮੀਦ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਵੀਰ ਮੋਰਾਂਵਾਲੀ ਅਰਾਮ ਦੀ ਨੀਂਦ ਸੋਂ ਸਕਣਗੇ । ਉਹਨਾਂ ਦੀ ਨਿਧੱੜਕ ਪੱਤਰਕਾਰੀ ਸਿੱਖ ਹੱਕਾਂ ਦੀ ਗੱਲ ਕਰਦੀ ਰਹੇਗੀ
- Varinder Singh Manakdheri Wah o kismat dia dhaniya. Ridhi kheer te bn gea dalia. Lala Joinder Sharma.
- Gursewak Singh Dhaula ਘੁਣਤਰੀ ਜੀ ! ਮੋਰਾਂਵਾਲੀ ਨੂੰ ਕਹੋ ਕਿ ਓਹ 'ਸਪੋਕਸਮੈਨ ਪੀੜਤ ਪੱਤਰਕਾਰ ਯੂਨੀਅਨ ' ਚ ਜਿਹੜਾ ਮਰਜੀ ਅਹੁਦਾ ਲੈਣਾ ਚਹੁਣ ਉਸ ਨੂੰ ਓਹ ਹੀ ਹੱਸ ਕੇ ਦੇ ਦਿੱਤਾ ਜਾਵੇਗਾ ।Yesterday at 1:02pm · ·
2
- Kuldip Singh Sh Ajaib Singh sade wal vekho nidhark ho key chardi kala vich reh key ehna bubneya da parda fash kar reh han guru di kirpa naal. Sach tey pehra den vale tuhade naal han guru ang sang hai chardi kala vich raho23 hours ago · ·
1
No comments:
Post a Comment