1

Tuesday, May 15, 2012

ਅਖੌਤੀ ਨਾਨਕਸ਼ਾਹੀ ਕੈਲੰਡਰ ਬਾਰੇ : ਸਰਬਜੀਤ ਸਿੰਘ ਸੈਕਰਾਮੈਂਟੋ ਉਰਫ਼ ਪਾਲ ਸਿੰਘ ਪੁਰੇਵਾਲ ਨੂੰ ਚੈਲੰਜ



  • ਸਰਬਜੀਤ ਸਿੰਘ ਸੈਕਰਾਮੈਂਟੋ ਉਰਫ਼ ਪਾਲ ਸਿੰਘ ਪੁਰੇਵਾਲ ਨੂੰ ਚੈਲੰਜ

    ਅਖੌਤੀ ਨਾਨਕਸ਼ਾਹੀ ਕੈਲੰਡਰ ਬਾਰੇ ਮੇਰੇ ਮਜ਼ਮੂਨ ਦੇ ਜਵਾਬ ਵਿਚ ਪੁਰੇਵਾਲ ਦੇ ਲਿਖੇ ਲੇਖ ਪਰ ਸਰਬਜੀਤ ਸਿੰਘ ਸੈਕਰਾਮੈਂਟੋ ਦੇ ਨਾਂ ਤੇ ਛਪੇ ਪੁਰੇਵਾਲ ਦੇ ‘ਖੁਲ੍ਹੇ ਖ਼ਤ’ ਵਿਚ ਇਸ ਕੈਲੰਡਰ ਬਾਰੇ ਐਧਰ ਉਧਰ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਉਸ ਵਿਚਲੇ ਇਕ-ਇਕ ਫ਼ਿਕਰੇ ਦਾ ਜਵਾਬ ਦੇਣ ਤੇ ਸਮਾਂ ਨਹੀਂ ਗੁਆਉਣਾ। ਮੈਨੂੰ ਪਤਾ ਹੈ ਕਿ ਇਹ ਤਾਕਤਾਂ ਸਾਡਾ ਸਮਾਂ ਤੇ ਤਾਕਤ ਗੁਆਉਣਾ ਚਾਹੁੰਦੇ ਹਨ। ਮੈਂ ਫਿਰ ਦੁਹਰਾਉਂਦਾ ਹਾਂ ਕਿ ਉਸ ਮਜ਼ਮੂਨ ਵਿਚ ਪੁਰੇਵਾਲ ਦੇ ਕੈਲੰਡਰ ਬਾਰੇ ਮੇਰੇ ਕਿਸੇ ਇਤਰਾਜ਼ ਦਾ ਜਵਾਬ ਨਹੀਂ ਦਿੱਤਾ ਗਿਆ (ਹਾਂ ਐਧਰ ਉਧਰ ਦੀਆਂ ਜ਼ਰੂਰ ਮਾਰੀਆਂ ਹਨ)। ਮੇਰੇ ਇਤਰਾਜ਼ ਸਨ:
    ..
    1. ਇਸ ਕੈਲੰਡਰ ਦਾ ਆਧਾਰ 1999 ਹੈ ਤੇ 1469 ਨਹੀਂ (1699 ਵੀ ਨਹੀਂ) ਸੋ ਇਸ ਦਾ ਨਾਂ ‘ਨਾਨਕਸ਼ਾਹੀ ਕੈਲੰਡਰ’ ਗ਼ਲਤ ਹੈ; ਇਹ 1999-ਸ਼ਾਹੀ ਜਾਂ ਪੁਰੇਵਾਲ-ਸ਼ਾਹੀ ਕੈਲੰਡਰ ਜ਼ਰੂਰ ਹੈ। 1469 ਦੀ ਜਗਹ 1999 ਨੂੰ ਅਧਾਰ ਮੰਨਣ ਦਚਾ ਮਤਬਲ 330 ਸਾਲ ਦੀ ਤਵਾਰੀਖ਼ ਨੂੰ ਨਜ਼ਰ-ਅੰਦਾਜ਼ ਕਰਨਾ ਹੈ।
    ..
    2. ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਕੈਲੰਡਰ ਗੁਰੁ ਗ੍ਰੰਥ ਸਾਹਿਬ ਵਿਚਲੇ ਕੈਲੰਡਰ ਗੁਰੁ ਗ੍ਰੰਥ ਸਾਹਿਬ ਵਿਚਲੇ ਕੈਲੰਡਰ ਤੇ ਅਧਾਰਤ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੁ ਗ੍ਰੰਥ ਸਾਹਿਬ ਵਿਚਲਾ ਬਾਰਹ ਮਾਹ ਕੈਲੰਡਰ ਨਹੀਂ ਬਲਕਿ ਬਿਕਰਮੀ ਕੈਲੰਡਰ ਦੇ ਅਧਾਰ ਤੇ ਕਾਵਿ ਰੂਪ ਹੈ। ਦੂਜਾ ਜੇ ਉਸ ਨੂੰ ਅਧਾਰ ਮੰਨਣਾ ਹੈ ਤਾਂ ਵੀ ਪੁਰੇਵਾਲ ਦੇ ਕੈਲਂਡਰ ਦੇ ਮਹੀਨਿਆਂ ਦੇ ਨਾਂ ਗੁਰੁ ਗ੍ਰੰਥ ਸਾਹਿਬ ਵਿਚਲੇ ਕੈਲੰਡਰ ਵਾਲੇ ਨਹੀਂ ਹਨ।
    ..
    3. ਇਹ ਗੱਲ ਗ਼ਲਤ ਹੈ ਕਿ ਬਿਕਰਮੀ ਕੈਲੰਡਰ ਹਿੰਦੂ ਕੈਲੰਡਰ ਹੈ। ਕੁਝ ਲੋਕ ਇਸ ਨੂੰ ਹਿੰਦੂ ਕੈਲੰਡਰ ਕਹਿਣ ਦੀ ਗ਼ਲਤੀ ਕਰਦੇ ਹਨ। ਇਹ ਕੈਲੰਡਰ ਰਾਜਾ ਬਿਕਰਮ ਤੋਂ ਚੱਲਿਆ ਸੀ ਜੋ ਹਿੰਦੂ ਨਹੀਂ ਸੀ। ਹਿੰਦੂ ਧਰਮ ਦਾ ਅਸਲ ਮੁਢ ਤਾਂ ਬਹੁਤ ਬਾਅਦਾ ਵਿਚ ਬੱਝਾ ਸੀ। ਇਹ ਤਾਂ ਬ੍ਰਾਹਮਣਾਂ ਨੇ ਉਸ ਕਾਲ ਦੇ ਵੈਸ਼ਨੋ ਮੱਤ ਤੇ ਸ਼ੈਵ ਮੱਤ (ਤਤੇ ਹੋਰ ਕਈ ਮੱਤਾਂ ਨੂੰ ਇਕੱਠਾ ਕਰਕੇ) ਹਿੰਦੂ ਧਰਮ ਬਣਾ ਦਿੱਤਾ ਹੈ।
    ..
    4. ਫਿਰ ਇਹ ਵੀ ਗ਼ਲਤ ਹੈ ਕਿ ਇਸ ਨੂੰ ਬ੍ਹਾਹਮਣ ਬਣਾਉਂਦੇ ਹਨ। ਇਹ ਤਾਂ ਚੰਨ ਤੇ ਅਧਾਰਤ ਕੈਲੰਡਰ ਹੈ। ਇਸ ਦੀਆਂ ਅਗਲੇ 300 ਸਾਲ ਤਕ (2200 ਸਮੇਂ ਤਕ) ਦੀਆਂ ਤਾਰੀਖ਼ਾਂ (ਮੈਂ ਪਹਿਲਾਂ ਗ਼ਲਤੀ ਨਾਲ 2001 ਤੋਂ 2015 ਲਿਖ ਬੈਠਾ ਸੀ) ਕੈਂਬਰਿਜ ਯੂਨੀਵਰਸਿਟੀ ਨੇ ਕਈ ਚਿਰ ਪਹਿਲਾਂ ਹੀ ਛਾਪ ਦਿੱਤੀਆਂ ਸਨ (ਉਹ ਤਾਰੀਖ਼ਾਂ ਕੱਢਣ ਵਾਲੇ ਬ੍ਰਾਹਮਣ ਨਹੀਂ ਹਨ)। ਇਹ ਕਿਤਾਬ 2002 ਵਿਚ ਛਪੀ ਸੀ ਤੇ ਮੈਂ ਇਸ ਕਿਤਾਬ ਵਿਚੋਂ ਕਈ ਵਾਰ ਮਦਦ ਵੀ ਲਈ ਹੈ। ਸਰਬਜੀਤ ਸਿੰਘ ਸੈਕਰਾਮੈਂਟੋ (ਜਾਂ ਪੁਰੇਵਾਲ) ਇਹ ਨਾ ਕਹੇ ਕਿ ਮੈਂ ਐਵੇਂ ਕਹਿ ਰਿਹਾ ਹਾਂ ਅਪਾਣੀ ਨਿਜੀ ਕਾਪੀ ਦੀ ਫ਼ੋਟੋ ਵੀ ਲਾ ਰਿਹਾ ਹਾਂ।
    ..
    5. ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਰੇਵਾਲ ਦੇ ਕੈਲੰਡਰ ਹੇਠ ਗੁਰਪੁਰਬਾਂ ਦੇ ‘ਪੱਕੇ’ ਦਿਨ ਨੀਅਤ ਹੋ ਜਾਣਗੇ। ਮੇਰਾ ਇਤਰਾਜ਼ ਸੀ (ਤੇ ਹੈ) ਕਿ ਇਸ ਨਾਲ ਕੀ ਫ਼ਰਕ ਪੈਂਦਾ ਹੈ। ਬਾਕੀ ਧਰਮਾਂ ਵਿਚ ਧਾਰਮਿਕ ਦਿਹਾੜੇ ਚੰਨ ਦੇ ਕੈਲੰਡਰ ‘ਤੇ ਅਧਾਰਤ ਹਨ; ਅਤੇ ਜੇ ਈਦ, ਗੁਡ ਫ਼ਰਾਈ ਡੇਅ ਤੇ ਕਈ ਹੋਰ ਦਿਨ ਹਰ ਸਾਲ ਵੱਖ-ਵੱਖ ਦਿਨ ‘ਤੇ ਆਉਂਦੇ ਹਨ ਤਾਂ ਸਿੱਖਾਂ ਨੂੰ ਚੰਨ ਦੇ ਅਧਾਰ ਵਾਲੇ ਬਿਕਰਮੀ ਕੇਲੰਡਰ ਹੇਠ ਮਨਾਉਣ ਨਾਲ ਕੀ ਫ਼ਰਕ ਪੈਂਦਾ ਹੈ। ਦੂਜਾ ਸਾਨੂੰ ਹਰ ਸਾਲ ਅਗਲਾ ਪੁਰਬ ਕਦੋਂ ਹੈ ਉਡੀਕਣ ਦਾ ਕੋਈ ਮਸਲਾ ਨਹੀਂ ਕਿਉਂਕਿ ਪੁਰੇਵਾਲ ਵੱਲੋਂ ਪੇਸ਼ ਕਿਤਾਬ ਵਿਚ 2300 ਸਾਲ ਤਕ ਦੇ ਦਿਨ, ਯਾਨਿ ਅਗਲੇ 288 ਸਾਲ ਤਕ ਦੇ ਦਿਨ, ਤਾਂ ਪਹਿਲਾਂ ਹੀ ਦੱਸੇ ਹੋਏ ਹਨ।
    ..
    6. ਪਾਲ ਸਿੰਘ ਦੇ ਬਣਾਏ ਕੈਲੰਡਰ ਵਿਚ ਸੰਗਰਾਂਦਾਂ, ਪੂਰਨਮਾਸ਼ੀਆਂ, ਪੰਚਮੀਆਂ ਤੇ ਮੱਸਿਆਂ ਵੀ ਬਿਕਰਮੀ ਕੈਲੰਡਰ ਵਾਂਗ ਦਿਤੀਆਂ ਹੋਈਆਂ ਹਨ। ਕੀ ਸੰਗਰਾਂਦਾਂ, ਪੂਰਨਮਾਸ਼ੀਆਂ, ਪੰਚਮੀਆਂ ਤੇ ਮੱਸਿਆਂ ਸਿੱਖਾਂ ਦੇ ਤਿਉਹਾਰ ਹਨ? ਫੁਰੇਵਾਲ ਦੇ ਕੈਲੰਡਰ ਨੇ ਬ੍ਰਾਹਮਣਵਾਦੀ ਦਿਹਾੜਿਆਂ ਤੇ ਪੱਕੀ ਮੋਹਰ ਲਾ ਕੇ ਇਸ ਪੰਥ ਨੂੰ ਪੱਗਾਂ ਵਾਲੇ ਬ੍ਰਾਹਮਣਵਾਦੀਆਂ ਦਾ ਧਰਮ ਬਣਾ ਦਿਤਾ। ਮੈਂ ਇਸੇ ਕਰ ਕੇ ਇਸ ਨੂੰ ਬ੍ਰਾਹਮਣਵਾਦੀ ਕੈਲੰਡਰ ਕਹਿੰਦਾ ਹਾਂ। 2003 ਦੀ ਮੀਟਿੰਗ ਵਿਚ ਇਸ ਦਾ ਵਿਰੋਧ ਸਿਰਫ਼ ਮੈਂ ਹੀ ਨਹੀਂ ਕੀਤਾ ਸੀ ਬਲ ਕਿ ਕੇਵਲ ਸਿੰਘ ਗੰਥੀ, ਜਸਵਿੰਦਰ ਸਿੰਘ ਐਡਵੋਕੇਟ, ਤਰਸੇਮ ਸਿੰਘ ਦਿੱਲੀ ਤੇ ਕਈ ਮਿਸ਼ਨਰੀਆਂ ਨੇ ਵੀ ਵਿਰੋਧ ਕੀਤਾ ਸੀ ਤੇ ਉਸ ਮੀਟਿੰਗ ਵਿਚ ਹੀ ਮੈਂ ਇਸ ਕੈਲੰਡਰ ਨੂੰ ਬ੍ਰਾਹਮਣੀ ਸਾਜ਼ਿਸ਼ ਕਿਹਾ ਸੀ। ਉਸ ਵੇਲੇ ਦੀ ਵੀਡੀਓ ਬਣੀ ਸੀ ਜੋ ਦੇਖੀ ਜਾ ਸਕਦੀ ਹੈ।7. ਪੁਰੇਵਾਲ ਦਾ ਕੈਲੰਡਰ ਬਿਕਰਮੀ (ਪੁਰੇਵਾਲ ਮੁਤਾਬਿਕ ਹਿੰਦੂ ਕੈਲੰਡਰ) ਅਤੇ ਸ਼ਕ ਸੰਮਤ (ਭਾਰਤ ਸਰਕਾਰ ਦਾ ਸਮਮਤ) ਵਾਂਙ ਹੀ ਚੇਤਰ ਤੋਂ ਸ਼ੁਰੂ ਹੁੰਦਾ ਹੈ। ਜੇ ਇਹ ਗੁਰੁ ਨਾਨਕ ਸਾਹਿਬ ਨੂੰ ਸਮਰਪਿਤ ਹੈ ਤਾਂ ਇਹ ਕਤਕ ਤੋਂ ਸ਼ੁਰੂ ਹੋਣਾ ਚਾਹੀਦਾ ਹੈ (ਚਲੋ ਜੇ ਪੁਰੇਵਾਲ ਵਿਸਾਖ ਦਾ ਜਨਮ ਮੰਨਦਾ ਹੈ ਤਾਂ ਫਿਰ ਵਿਸਾਖ ਤੋਂ ਸ਼ੁਰੂ ਹੋਣਾ ਚਾਹੀਦਾ ਹੈ)।
    ..
    ਇਹ ਹਨ ਮੇਰੇ 6 ਮੁਖ ਨੁਕਤੇ ਜਿਨ੍ਹਾਂ ਦਾ ਸਰਬਜੀਤ ਸਿੰਘ ਸੈਕਰਾਮੈਂਟੋ (ਉਸ ਨੇ ਵੀ ਪੁਰੇਵਾਲ ਤੋਂ ਪੁੱਛ ਕੇ) ਜਵਾਬ ਦੇਣਾ ਹੈ; ਚਲੋ ਕੋਈ ਜਵਾਬ ਦੇਵੇ; ਮੈਂ ਉਡੀਕ ਰਿਹਾ ਹਾਂ। ਸਪੈਲਿੰਗ ਦੀਆਂ ਗ਼ਲਤੀਆਂ ਜਾਂ ਕੋਈ ਤਾਰੀਖ਼ ਦੀ ਗ਼ਲਤੀ ਦਾ ‘ਸਪਸ਼ਟੀਕਰਣ’ ਨਾ ਮੰਗਿਓ ਮੈਂ ਸਮਾਂ ਨਹੀਂ ਗੁਆਉਣਾ ਤੁਹਾਡੀਆਂ ਇਨ੍ਹਾਂ ‘..’ ਚਲਾਕੀਆਂ ਤੇ; ਜੇ ਜਵਾਬ ਹੈ ਤਾਂ ਦਿਓ।
    ..
    ਮੈਂ ਬਾਦਲ, ਮੱਕੜ ਤੇ ਧੁੰਮਾ ਵੱਲੋਂ ਬਣਾਏ ਕੈਲੰਡਰ ਨੂੰ ਵੀ ਗ਼ਲਤ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ ਬਿਕਰਮੀ ਕੇਲ਼ੰਡਰ ਹੀ ਸਹੀ ਕੈਲੰਡਰ ਹੈ।

    1. ਇਕ ਨੁਕਤਾ ਜੋ ਮੈਂ ਛੱਡ ਗਿਆ ਸੀ ਉਹ ਸ. ਕੰਵਲਜੀਤ ਸਿੰਘ ਕੁੰਡਲ ਨੇ ਯਾਦ ਕਰਵਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ 'ਬਾਰਹ ਮਾਹ' ਵਿਚ ਜਿਨ੍ਹਾਂ ਰੁਤਾਂ ਦਾ ਜ਼ਿਕਰ ਕੀਤਾ ਗਿਆ ਹੈ (ੳ) ਉਹ ਸਾਰੀ ਦੁਨੀਆਂ ਵਿਚ ਇਕ ਸਾਰ ਨਹੀਂ ਹਨ। ਜਿਵੇਂ ਕੁੰਡਲ ਜੀ ਨੇ ਜ਼ਿਕਰ ਕੀਤਾ ਹੈ 'ਅਸਾੜ ਤਪੰਦਾ...' ਅਤੇ 'ਪੋਖੁ ਤੁਖਾਰ...' - ਇਹ ਰੁੱਤਾਂ ਯੂਰਪ, ਅਫ਼ਰੀਕਾ, ਅਮਰੀਕਾ ਤੇ ਅਸਟਰੇਲੀਆ ਵਿਚ ਇੰਞ ਨਹੀਂ ਹਨ ਅਤੇ (ਅ) ਗਲੋਬਲ ਵਾਰਮਿੰਗ ਕਾਰਨ ਪੰਜਾਬ ਵਿਚ ਵੀ ਮੌਸਮ 'ਬਾਰਹ ਮਾਹ' ਵਾਲਾ ਨਹੀਂ ਰਿਹਾ ਤੇ ਅੱਗੋਂ ਹੋਰ ਵੀ ਬਦਲ ਜਾਣਾ ਹੈ।2. ਮੈਂ ਸਮਝਦਾ ਹਾਂ ਕਿ ਬੇਹਤਰ ਤਾਂ ਇਹ ਸੀ ਕਿ ਵਧ ਤੋਂ ਵਧ ਇਹ ਹੋ ਸਕਦਾ ਸੀ ਕਿ ਗੁਰਪਰਬਾਂ ਦੇ ਦਿਹਾੜੇ ਗਰੈਗੋਰੀਅਨ ਕੈਲੰਡਰ ਮੁਤਾਬਿਕ ਪੱਕੇ ਨੀਅਤ ਕਰ ਦਿੱਤੇ ਜਾਂਦੇ ਤੇ ਫਿਰ ਕੈਲੰਡਰ ਦੀ ਕੋਈ ਲੋੜ ਹੀ ਨਹੀਂ ਸੀ।3. ਇਹ ਵੀ ਦਲੀਲ ਦਿੱਤੀ ਗਈ ਸੀ ਕਿ ਇਹ ਸਿੱਖਾਂ ਦਾ 'ਆਪਣਾ' ਕੈਲੰਡਰ ਹੈ ਤੇ "ਇਸ ਨਾਲ ਦੁਨੀਆਂ ਵਿਚ ਸਿੱਖਾਂ ਦੀ ਆਪਣੀ ਪਛਾਣ ਬਣ ਗਈ ਹੈ"; ਇਹ ਦੋਵੇਂ ਗੱਲਾਂ ਗ਼ਲਤ ਹਨ। ਪਹਿਲੀ ਗੱਲ ਤਾਂ  ਇਹ ਹੈ ਕਿ ਹਰ ਧਰਮ ਦਾ "ਆਪਣਾ-ਆਪਣਾ" ਕੈਲੰਡਰ ਨਹੀਂ ਹੈ ਤੇ ਸਾਰੀ ਦੁਨੀਆਂ ਗਰੈਗੋਰੀਅਨ ਕੈਲੰਡਰ ਮੁਤਾਬਿਕ ਹੀ ਹਰ ਕਾਰਵਾਈ ਕਰਦੀ ਹੈ। ਦੂਜਾ ਸਿੱਖਾਂ ਦੀ ਨਿਵੇਕਲੀ ਪਛਾਣ ਪੁਰੇਵਾਲ ਦੇ ਕੈਲੰਡਰ ਨਾਲ ਨਹੀਂ ਬਣਦੀ ਬਲਕਿ ਸਿੱਖਾਂ ਦੀ ਲਾਸਾਨੀ ਫ਼ਿਲਾਸਫ਼ੀ ਕਰ ਕੇ ਹੈ ਤੇ ਬਾਹਰੀ ਦਿੱਖ ਪੱਖੋਂ ਦਸਤਾਰ ਤੇ ਕੇਸਾਂ (ਸਿਰ ਦੇ ਵਾਲ, ਦਾੜ੍ਹੀ, ਮੁੱਛਾਂ) ਕਰ ਕੇ ਹੈ।

     





    Jagmohan Kaur ਜਾਦੂ ਉਹ ਜੋ ਸਿਰ ਚੜ੍ਹ ਬੋਲੇ

  • Kanwaljeet Singh Kundal ਵੀਰ ਜੀਓ ਗੁਰ ਫਤਹਿ ॥ ਮੇਰੇ ਕੁਝ ਸਵਾਲ ਹਨ ਜੀ
    ੧. ਕੀ ਗਰਗੇਰੀਅਨ ਕੈਲੰਡਰ ਦੀਆਂ ਤਰੀਖਾਂ ਸਮਾਂ ਪਾ ਕੇ ਬੇ-ਮੌਸਮੀ ਹੋ ਜਾਣਗੀਆਂ ਜਾਂ ਇੰਝ ਹੋ ਸਕਦਾ ਹੈ?
    ੨. ਕੀ ਸਿੱਖ ਦਿਹਾੜੇ ਗਰਗੇਰੀਅਨ ਕੈਲੰਡਰ ਮੁਤਾਬਿਕ ਪੱਕੇ ਤੌਰ ਤੇ ਨਿਰਧਾਰਤ ਨਹੀਂ ਕੀਤੇ ਜਾ ਸਕਦੇ??
    ੩. ਕੀ ਪ੍ਰਚਲਤ ਤੇ ਅੰਤਰ-ਰਾਸ਼ਟਰੀ ਗਰਗੇਰੀਅਨ ਕੈਲੰਡਰ ਨੂੰ ਸਿੱਖ ਅਪਣਾ ਨਹੀਂ ਸਕਦੇ ਜਿਸ ਵਿੱਚ ਅਕਤੂਬਰ ਤੋਂ ਅਕਤੂਬਰ {ਕੱਤਕ ਤੋਂ ਕੱਤਕ ਤੱਕ} ਸਾਲ ਮੰਨਿਆ ਜਾਵੇ, ਮਹੀਨਿਆਂ ਦੀ ਲੰਬਾਈ ਗਰਗੇਰੀਅਨ ਕੈਲੰਡਰ ਵਾਂਗ ਹੀ ਰੱਖੀ ਜਾਵੇ ???

    Sunday at 9:36pm · · 3

  • Kanwaljeet Singh Kundal
    ਵੀਰ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਕ ਹੋਰ ਗੱਲ ਜੇਕਰ ਮਹੀਨਿਆਂ ਦੇ ਨਾਵਾਂ ਤੇ ਰੁੱਤਾਂ ਦਾ ਮਸਲਾ ਹੈ {ਜੋ ਕਿ ਪੁਰੇਵਾਲ ਵਾਲੇ ਕੈਲੰਡਰ ਦਾ ਮੁਖ ਮਸਲਾ ਹੈ}, ਤਾਂ ਇਹ ਮਸਲਾ ਤਾਂ ਪੁਰੇਵਾਲ ਦੇ ਕੈਲੰਡਰ ਨੇ ਵੀ ਹੱਲ ਨਹੀਂ ਕੀਤਾ ਵੇਖੋ ਅਸਾੜੁ ਤਪੰਦਾ...., ਪੋਖੁ ਤੁਖਾਰ... ਵਿਦੇਸ ਦੀ ਧਰਤੀ ਦੀਆਂ ਰੁੱਤਾਂ 'ਤੇ ਕਦੋਂ ਲਾਗੂ ਹੁੰਦਾ ਹੈ ਇੰਗਲੈਂਡ ਵਾਲੇ ਕਥਾ ਕਾਰ ਵੀਰ ਇਹਨਾਂ ਗੁਰਬਾਣੀ ਦੇ ਬਚਨਾਂ ਦੀ ਵਿਆਖਿਆ ਬਿਕਰਮੀ ਕੈਲੰਡਰ ਤੇ ਹਿੰਦੁਸਤਾਨ ਦੀਆਂ ਰੁੱਤਾਂ ਦਾ ਹਵਾਲਾ ਦੇ ਕੇ ਹੀ ਕਥਾ ਕਰਦੇ ਹਨ.....ਗੁਰਬਾਣੀ ਇਨਸਾਨੀਅਤ ਦਾ ਵਿਧਾਨ ਹੈ ਨਾ ਕਿ ਪੁੰਨਿਆ ਮੱਸਿਆ ਦੀ ਜੰਤਰੀ ਹੈ...

    Sunday at 9:50pm · · 4

  • Harjinder Singh Dilgeer Kanwaljeet Singh Ji thanks; I wanted to keep these issues for the next debate. You have made the other party speechless. Thanks 1000000000000 times.

  • Harjinder Singh Dilgeer Great Kundal Ji: ਅਸਾੜੁ ਤਪੰਦਾ...., ਪੋਖੁ ਤੁਖਾਰ... ਵਿਦੇਸ ਦੀ ਧਰਤੀ ਦੀਆਂ ਰੁੱਤਾਂ 'ਤੇ ਕਦੋਂ ਲਾਗੂ ਹੁੰਦਾ ਹੈ ਇੰਗਲੈਂਡ ਵਾਲੇ ਕਥਾ ਕਾਰ ਵੀਰ ਇਹਨਾਂ ਗੁਰਬਾਣੀ ਦੇ ਬਚਨਾਂ ਦੀ ਵਿਆਖਿਆ ਬਿਕਰਮੀ ਕੈਲੰਡਰ ਤੇ ਹਿੰਦੁਸਤਾਨ ਦੀਆਂ ਰੁੱਤਾਂ ਦਾ ਹਵਾਲਾ ਦੇ ਕੇ ਹੀ ਕਥਾ ਕਰਦੇ ਹਨ.....ਗੁਰਬਾਣੀ ਇਨਸਾਨੀਅਤ ਦਾ ਵਿਧਾਨ ਹੈ ਨਾ ਕਿ ਪੁੰਨਿਆ ਮੱਸਿਆ ਦੀ ਜੰਤਰੀ ਹੈ...

  • Harjinder Singh Dilgeer please see amended NOTE (in main text)

No comments:

Post a Comment