Categorized | Articles In Punjabi, Featured

ਅਨੂਪ ਕੌਰ/ਕੁਆਰਿ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਦੋਸਤੀ ਦੀ ਕਹਾਣੀ।
ਸੈਕਸੀ ਵਿਸ਼ੇਵਕਾਰਾਂ, ਸ਼ਰਾਬ, ਭੰਗ, ਪੋਸਤ ਤੇ ਅਫੀਮ ਦੇ ਸੇਵਨ (ਪੀਣ) ਦੀ ਪ੍ਰੋੜਤਾ ਤੇ ਤ੍ਰਿਯਾ ਚ੍ਰਿਤਰ ਜਨਾਨੀ ਨਿੰਦਾ ਨਾਲ ਭਰਿਆ ਗ੍ਰੰਥ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਹੋ ਸਕਦਾ ਹੈ?
ਜੇ ਲਿਖਾਰੀ ਨੇ ਸੱਚ ਲਿਖਿਆ ਹੋਵੇ ਤਾਂ ਉਸਦੀ ਲੇਖਣੀ ਬਾਰੇ ਪਾਠਕਾਂ ਵਲੋਂ ਪੁਛੇ ਗਏ ਸੁਆਲਾਂ ਦਾ ਜਵਾਬ ਉਹ ਜਰੂਰ ਦਿੰਦਾ ਹੈ। ਹਵਨਾਂ ਵਾਲੇ ਲੇਖ ਬਾਰੇ ਸ੍ਰ:ਪ੍ਰਤਾਪ ਸਿੰਘ ਕੋਛਰ ਤੇ ਮੇਰੇ ਵਲੋਂ ਪੁਛੇ ਗਏ ਸੁਆਲਾਂ ਦਾ ਜਵਾਬ ਨਾ ਦੇਣਾ ਹੀ ਪੰਡਿਤ ਨੀਤੀ ਦਾ ਪ੍ਰਤੱਖ ਸਬੂਤ ਹੈ ਤੇ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਜਿਸ ਜਿਸ ਕੋਲ ਵੀ ਸਮਾਂ ਮਿਲੇ ਬੇਸ਼ੱਕ ਦੋ ਸੱਤਰਾਂ ਦੀ ਹੀ ਚਿੱਠੀ ਹੋਵੇ, ਉਹ ਇਸ ਵਿਸ਼ੇ ਬਾਰੇ ਨਾਗਾਰਾ ਅਖਬਾਰ ਨੂੰ ਜਰੂਰ ਲਿਖੇ ਕਿ ਕੌਣ ਠੀਕ ਲਿਖ ਰਿਹਾ ਹੈ ਅਤੇ ਕੌਣ ਗਲਤ? ਸਿੱਖ ਧਰਮ ਪ੍ਰਤੀ ਗਲਤ ਪ੍ਰਚਾਰ ਨੂੰ ਜਿਤਨਾ ਤੁਸੀਂ ਬਰਦਾਸ਼ਤ ਕਰਦੇ ਜਾਓਗੇ ਉਤਨਾ ਹੀ ਹਾਨੀ ਕਾਰਕ ਹੈ। ਆਪਣੀਆਂ ਆਪਣੀਆਂ ਕਲਮਾਂ ਹੱਥਾਂ ਵਿਚ ਲਓ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਸਿੱਧ ਕਰਨ ਵਾਲਿਆਂ ਦੇ ਵਿਰੁਧ ਡੱਟ ਕੇ ਲਿਖਣਾ ਸ਼ੁਰੂ ਕਰ ਦਿਓ।
ਬਾਬਾ ਵਿਰਸਾ ਸਿੰਘ ਦੇ ਟਿਕਾ ਸਾਹਿਬ ਪ੍ਰੋ: ਗੁਰਬਚਨ ਸਿੰਘ ਜੀ ਇਹ ਲਿਖਦੇ ਹਨ ਕਿ ਰੂਪ ਕੁਆਰ/ਅਨੂਪ ਕੌਰ ਵਾਲੀ ਕਹਾਣੀ ਗਿਆਨੀ ਨਾਹਰ ਸਿੰਘ ਜੀ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਪਰੀ ਹੋਈ ਆਤਮ ਕਥਾ ਹੈ। ਆਓ ਪਹਿਲਾਂ ਦੇਖੀਏ ਕਿ ਇਹ ਕਹਾਣੀ ਹੈ ਕੀ।
ਅਨੂਪ ਕੌਰ/ਕੁਆਰਿ ਨਾਮੀ ਇਕ ਧਨਾਢ ਇਸਤ੍ਰੀ ਦਸ਼ਮੇਸ਼ ਜੀ ਦੇ ਰੂਪ ਉਤੇ ਡੋਲਕੇ ਮਗਨ ਦਾਸ ਨਾਮੀ ਮਨੁੱਖ ਨੂੰ ਇਹ ਸਮਝਾ ਕੇ ਗੁਰੂ ਜੀ ਵੱਲ ਭੇਜਦੀ ਹੈ ਕਿ ਤੁਸੀਂ ਭਗਉਤੀ ਮੰਤਰ ਸਿੱਖਣਾ ਚਾਹੁੰਦੇ ਹੋ ਤਾਂ ਰਾਤ ਨੂੰ ਮੇਰੇ ਘਰ ਆ ਜਾਓ….ਗੁਰੂ ਜੀ ਭਗਾਉਤੀ ਮੰਤਰ ਸਿੱਖਣ ਵਾਸਤੇ ਭੇਸ ਬਦਲ ਕੇ ਭਗੌਤੀ ਦੇਵੀ ਨੂੰ ਸਿਮਰਦੇ ਹੋਏ ਰੂਪ ਕੌਰ/ਕੁਆਰਿ ਦੇ ਘਰ ਪੁੱਜਦੇ ਹਨ, ਯਥਾ-
ਚਲਿਯੋ ਧਾਰਿ ਆਤੀਤ ਕੋ ਭੇਦ ਰਾਈ। ਮਨਾਪਨ ਬਿਖੈ ਸ੍ਰੀ ਭਗਉਤੀ ਮਨਾਈ। ਚਲਿਯੋ ਸੋਤ ਤਾ ਕੈ ਫਿਰਿਯੋ ਨਾਹਿ ਫੇਰੇ। ਧਸਿਯੋ ਜਾਇਕੈ ਵਾ ਤ੍ਰਿਯਾ ਕਰ ਸੁ ਡੇਰੇ। (ਚਰਿਤ੍ਰ 21 ਅੰਕ 10)
ਅਨੂਪ ਕੌਰ ਆਪਣੀ ਮਲੀਨ ਲਾਲਸਾ ਵੱਸ ਕਈ ਹਾਵ ਭਾਵ ਅਤੇ ਵਲ –ਛੱਲ ਕਰਦੀ ਹੋਈ ਧਮਕੀਆਂ ਦੇਣ ਤੇ ਵੀ ਆ ਜਾਂਦੀ ਹੈ…. ਗੁਰੂ ਜੀ ਅਡੋਲ ਰਹਿ ਕੇ ਉਸ ਨੂੰ ਮੰਦ ਵਾਸ਼ਨਾ ਤੋਂ ਰੋਕਦੇ ਹਨ ਤਾਂ ਨਿਰਾਸ਼ ਹੋ ਕੇ ਖਿਝਦੀ ਹੋਈ ਚੋਰ ਚੋਰ ਆਖ ਕੇ ਰੌਲਾ ਪਾ ਦਿੰਦੀ ਹੈ…..ਲੋਕ ਆ ਕੇ ਗੁਰੂ ਜੀ ਨੂੰ ਘੇਰ ਲੈਂਦੇ ਹਨ……ਗੁਰਦੇਵ ਆਪਣਾ ਬਚਾਓ ਹਿਤ ਉਸ ਦੇ ਭਰਾ ਦੀ ਪੱਗ ਲਾਹ ਕੇ ਧੱਕਾ ਮੁੱਕੀ ਕਰਨ ਉਪਰੰਤ ਉਸੇ ਨੂੰ ਚੋਰ ਕਹਿੰਦੇ ਹੋਏ, ਉਸ ਦੇ ਭਰਾ ਨੂੰ ਹੀ ਲੋਕਾਂ ਦੇ ਹਵਾਲੇ ਕਰਕੇ ਆਪ ਭੀੜ ਵਿਚੋਂ ਨਿਕਲ ਆਉਂਦੇ ਹਨ, ਪਰ ਇਕ ਪੈਰ ਦੀ ਜੁੱਤੀ ਅਤੇ ਕੰਬਲੀ ਉਥੇ ਰਹਿ ਜਾਂਦੀ ਹੈ………ਦਿਨ ਚੜ੍ਹੇ ਜੁੱਤੀ ਅਤੇ ਕੰਬਲੀ ਸਮੇਤ ਅਨੂਪ ਕੌਰ ਨੂੰ ਗੁਰੂ ਦਰਬਾਰ ਮੰਗਵਾ ਕੇ ਤਾੜਦੇ ਹਨ…..ਉਹ ਮੁਆਫੀ ਮੰਗਦੀ ਹੈ……ਫਿਰ ਉਸ ਨੂੰ ਵਖਰੇ ਲਿਜਾ ਕੇ ਕਹਿੰਦੇ ਹਨ ਕਿ ਤੂੰ ਗੁਸਾ ਕਰਕੇ ਸਾਨੂੰ ਚੋਰ ਬਨਉਣ ਵਾਲਾ ਚਰਿਤ੍ਰ ਕਰ ਵਿਖਾਇਆ ਹੈ……ਅੰਤ ਗੁਰੂ ਜੀ ਨੇ ਵੀਹ ਹਜਾਰ ਰੁਪੈ ਉਸ ਦੀ ਛਿਮਾਹੀ ਬੰਨ ਦਿੱਤੀ, ਯਥਾ-
ਛਿਮਾ ਕਰੌ ਅਬ ਤ੍ਰਿਯਾ ਤੁਮੈ ਬਹੁਰ ਨ ਕਰੀਯਹੁ ਰਾਂਧ। ਬੀਸ ਸਹੰਸਾ ਟੱਕਾ ਤਿਸੈ ਦਈ ਛਿਮਾਹੀ ਬਾਂਧ।(ਚਰਿਤ੍ਰ 23,ਅੰਕ 12)
1.ਉਪ੍ਰੋਕਤ ਚਰਿਤ੍ਰ ਦਾ ਸਾਰੰਸ਼ ਇਹ ਕਿ ਇਕ ਅਕਾਲ ਪੁਰਖ ਦਾ ਪੁਜਾਰੀ ਗੁਰੂ ਕਲਗੀਧਰ, ਦੇਵੀ ਦਾ ਇਤਨਾ ਸ਼ਰਧਾਲੂ ਸੀ ਕਿ ਜਿਥੇ ਵੀ ਕਨਸੋ ਪੈਂਦੀ ਸੀ, ਉਥੇ ਹੀ ਭਗਾਉਤੀ ਮੰਤ੍ਰ ਸਿੱਖਣ ਲਈ ਚਲਾ ਜਾਂਦਾ ਸੀ। ਸਾਡੇ ਵਾਸਤੇ ਦਸਮ ਪਿਤਾ ਦਾ ਉਪਦੇਸ਼ ‘ਗੁਰੂ ਮਾਨਿਓ ਗ੍ਰੰਥ’ ਸੀ ਪਰ ਆਪ ਮੰਤਰ ਤੰਤ੍ਰ ਸਿਖਦੇ ਸਨ? ਪਿਆਰੇ ਪਾਠਕੋ ਇਸ ਸੁਆਲ ਦਾ ਜਵਾਬ ਤੁਸੀਂ ਜਰੂਰ ਨਾਗਾਰਾ ਅਖਬਾਰ ਕੋਲੋਂ ਪੁਛਣਾ ਤਾਂਕਿ ਆਉਣ ਵਾਲੇ ਸਮੇਂ ਵਿਚ ਸਿੱਖ ਧਰਮ ਨੂੰ ਹੋਣ ਵਾਲੀ ਮਿਲਾਵਟ ਤੋਂ ਬਚਾਇਆ ਜਾ ਸਕੇ।
2.ਤੇਜ ਪੁੰਜ, ਮਰਦ ਅਗੰਮੜੇ, ਸੰਤ ਸਿਪਾਹੀ ਦਾ ਇਤਨਾ ਭੈ ਜਾ ਰੋਹਬ ਵੀ ਨਹੀ ਸੀ ਜੋ ਅਨੂਪ ਕੌਰ ਵਰਗੀਆਂ ਕਮੀਨੀਆਂ ਤੇ ਮਕਾਰ ਰੰਨਾਂ ਵੀ ਦਸਮ ਪਿਤਾ ਨੂੰ ਧਮਕੀਆਂ ਦਿੰਦੀਆ ਸਨ ਅਤੇ ਚੋਰ ਚੋਰ ਆਖਣੋਂ ਵੀ ਨਹੀਂ ਸੰਗਦੀਆਂ ਸਨ।
3. ਕੀ ਮਕਾਰ ਰੰਨਾਂ ਵਾਂਗੂੰ ਦਸਮੇਸ਼ ਪਿਤਾ ਵੀ ਮੱਕਰ-ਫਰੇਬਾਂ ਦੇ ਮਾਹਿਰ ਸਨ?
4. ਗੁਰਸਿੱਖ ਵਲੋਂ ਆਏ ਦਸਵੰਧ ਅਤੇ ਸੰਗਤਾਂ ਦੀ ਕ੍ਰਿਤ ਕਮਾਈ ਵਾਲੀ ਗੋਲਕ ਵਿਚੋਂ ਵੀਹ-ਵੀਹ ਹਜ਼ਾਰ ਰੁਪੈ ਛਿਮਾਹੀ ਅਨੂਪ ਕੌਰ ਜਿਹੀਆਂ ਦੇ ਅਨੋਖੇ ਚਰਿਤ੍ਰਾਂ ਬਦਲੇ ਦੇਣੇ ਕੁੱਝ ਜਿ਼ਆਦਾ ਨਹੀ ਸਨ? ਅੱਜ ਤੋਂ ਲਗ-ਪੱਗ 300 ਸਾਲ ਪਹਿਲਾਂ ਵੀਹ ਹਜ਼ਾਰ ਕਿਤਨੇ ਕੁ ਦੇ ਬਰਾਬਰ ਸਨ ਦਾ ਅੰਦਾਜ਼ਾ ਇਸ ਤਰਾਂ ਲਗਾਇਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਨੂੰ ਸੱਚੇ ਸੌਦੇ ਲਈ ਦਿੱਤੇ ਵੀਹ ਰੁਪੈ ਉਨ੍ਹਾਂ ਦੇ ਪਿਤਾ ਕਾਲੂ ਜੀ ਦੀ ਤਿੰਨ ਮਹੀਨਿਆਂ ਦੀ ਤਨਖਾਹ ਸੀ। “ਲਬੁ ਪਾਪੁ ਦੁਇ ਰਾਜਾ ਮਹਤਾ” ਗੁਰੂ ਨਾਨਕ ਸਾਹਿਬ ਤਾਂ ਬੇਦੀ ਕੁਲ ਵਿਚੋਂ ਸਨ ਪਰ ਉਨ੍ਹਾਂ ਨੂੰ ਮਹਤੇ ਕਿਊ ਆਖਦੇ ਸਨ? ਉਪਰਲੀ ਗੁਰਬਾਣੀ ਦੀ ਤੁਕ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਰਾਏ ਬੁਲਾਰ (ਰਾਜਾ) ਦੇ ਵਜ਼ੀਰ (ਮਹਿਤਾ) ਸਨ। ਮਕਾਰ ਔਰਤ ਨੂੰ ਵੀਹ ਵੀਹ ਹਜ਼ਾਰ ਰੁਪੈ, ਜਿਹੜੇ 3500 ਮਹਤਿਆਂ ਦੀ ਇਕ ਮਹੀਨੇ ਦੀ ਤਨਖਾਹ ਸੀ, ਸੰਗਤਾਂ ਤੋਂ ਚੋਰੀ ਗੁਰੂ ਗੋਬਿੰਦ ਸਿੰਘ ਪਹੁੰਚਾਂਦੇ ਹੁੰਦੇ ਸਨ? ਜੇ ਨਹੀ ਤਾਂ ਫਿਰ ਕਿਸੇ ਵੀ ਇਕ ਸਿੱਖ ਨੇ ਇਕ ਮਕਾਰ ਔਰਤ ਦੇ ਘਰ ਜਾਂਦੀ ਇਤਨੀ ਵੱਡੀ ਰਕਮ ਵੱਲ ਉਂਗਲੀ ਕਿਊਂ ਨਹੀ ਉਠਾਈ? ਜੇ ਕਿਸੇ ਸਿੱਖ ਨੇ ਉਂਗਲੀ ਉਠਾਈ ਵੀ ਤੇ ਗੁਰੂ ਸਾਹਿਬ ਫਿਰ ਵੀ ਅਨੂਪ ਕੁਆਰਿ/ਕੌਰ ਦੇ ਘਰ ਵੀਹ ਵੀਹ ਰੁਪੈ ਛਿਮਾਹੀ ਭੇਜਦੇ ਰਹੇ ਤਾਂ ਇਸ ਕਹਾਣੀ ਦਾ ਵੇਰਵਾ ਹੋਰ ਕਿਸੇ ਸਿੱਖ ਧਰਮ ਦੇ ਗ੍ਰੰਥ ਵਿਚ ਦਰਜ਼ ਕਿਉਂ ਨਹੀ ਮਿਲਦਾ?
5. ਸਿੱਖ, ਗੁਰੂ ਗੋਬਿੰਦ ਸਿੰਘ ਜੀ ਨੂੰ ਤੀਰ ਨਾਲ ਦਾਦੂ ਦੀ ਕਬਰ ਤੇ ਸਿਜਦਾ ਕਰਨ ਲਈ ਤਾਂ ਤਨਖਾਹ ਲਗਾ ਸਕਦੇ ਹਨ ਪਰ ਗੁਰੂ ਸਾਹਿਬ ਦੀ ਇਕ ਐਸੀ ਭੁਲ ਕਾਰਨ, ਜਿਹੜੀ ਗੁਰੂ ਗੋਬਿੰਦ ਸਿੰਘ ਨਹੀ ਕਰ ਸਕਦੇ ਤੇ ਹਰ ਛੇ ਮਹੀਨਿਆਂ ਬਾਅਦ ਸਿੱਖ-ਖਜ਼ਾਨਾ ਖਾਲੀ ਹੁੰਦਾ ਹੋਵੇ ਪਰ ਕੋਈ ਇਕ ਸਿੱਖ ਗੁਰੂ ਜੀ ਨੂੰ ਸੁਆਲ ਨਾ ਕਰੇ, ਨਾ ਮੰਨਣ ਯੋਗ ਕਹਾਣੀ ਹੈ?
6. ਪ੍ਰੌਹਤਾਂ ਨੇ ਜਿਵੇਂ ਕ੍ਰਿਸ਼ਨ ਜੀ ਨੂੰ ਇਕ ਪਾਸੇ ਭਗਵਾਨ ਕ੍ਰਿਸ਼ਨ ਆਪਣੇ ਗ੍ਰੰਥਾਂ ਵਿਚ ਦਖਾਇਆ ਹੈ ਦੂਸਰੇ ਪਾਸੇ ਪੰਡਿਤਾਂ ਨੇ ਗੋਪੀਆਂ ਦਾ ਯਾਰ ਵੀ ਦਖਾਇਆ ਹੈ। ਬਿਲੁਕਲ ਇਹੀ ਕਹਾਣੀ ਹੈ ਇੱਥੇ। ਵਿਰੋਧਾਭਾਸ ਨੂੰ ਸਿੱਖ ਧਰਮ ਵਿਚ ਕੋਈ ਥਾਂ ਨਹੀ ਪਰ ਪੋੌ: ਗੁਰਬਚਨ ਸਿੰਘ ਸਿੱਖੀ ਵਿਚ ਵਿਰੋਧਾਭਾਸ ਵਾੜਨਾ ਚਾਹੁੰਦੇ ਹਨ ਜਿਸ ਨਾਲ ਸਿੱਖ ਧਰਮ ਵਿਚ ਵਿਭਚਾਰ ਕਰਨ ਨੂੰ ਆਪਣੇ ਆਪ ਖੁੱਲ ਮਿਲ ਜਾਵੇ ਜਿਵੇ ਸਨਾਤਨ ਧਰਮ ਦੇ ਪੁਜਾਰੀਆਂ ਨੇ ਖੁਲ ਲਈ ਹੋਈ ਹੈ। ਇਸੇ ਕਰਕੇ ਤਾਂ ਆਰੀਆ ਸਮਾਜੀਆਂ ਨੇ ਇਹ ਘੋਸ਼ਤ ਕੀਤਾ ਹੋਇਆ ਹੈ ਕਿ ਚਾਰੋ ਵੇਦ ਅਤੇ ਹੋਰ ਗ੍ਰੰਥ ਜਿਨ੍ਹਾਂ ਵਿਚ ਵਿਰੋਧਭਾਸ ਹੈ ਝੂਠਾਂ ਦੇ ਪੁਲੰਦੇ ਹਨ।
7. “ਗਈ ਰੰਨ ਗਈ ਰੰਨ ਬਸਰੇ ਨੂੰ ਮੋੜੀ ਬਾਬਾ ਡਾਂਗ ਵਾਲਿਆ ਮੋੜੀ ਬਾਬਾ ਕਛਿਹਰੇ ਵਾਲਿਆ”
ਜੇ ਇਹ ਕਹਾਵਤ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਲਈ ਪ੍ਰਚੱਲਤ ਹੋ ਸਕਦੀ ਹੈ ਜਿਹੜੇ ਦੁਸਰੇ ਧਰਮ ਦੇ ਲੋਕਾਂ ਦੀਆਂ ਖੋਈਆਂ ਹੋਈਆਂ ਰੰਨਾਂ ਤੇ ਕੁਆਰੀਆਂ ਕੁੜੀਆਂ ਨੂੰ, ਆਪਣੀਆਂ ਜਾਨਾਂ ਵਾਰ ਕੇ, ਜ਼ਾਬਰਾਂ ਦੇ ਹੱਥੋਂ ਖੋਹ ਕੇ ਵਾਪਸ ਕਰ ਦਿੰਦੇ ਸਨ ਤਾਂ ਸੁਆਲ ਪੈਦਾ ਹੁੰਦਾ ਹੈ ਕਿ ਉਨ੍ਹਾਂ ਹੀ ਸਿੱਖਾਂ ਦੇ ਗੁਰੂ ਇਕ ਧਨਾਢ ਔਰਤ, ਅਨੂਪ ਕੁਆਰਿ/ਕੌਰ, ਦਾ ਮਕਾਰ ਤੇ ਫਰੇਬ ਸਮਝੇ ਬਗੈਰ ਹੀ ਉਸ ਕੋਲ ਭਗਾਉਤੀ ਮੰਤ੍ਰ ਸਿੱਖਣ ਚਲੇ ਜਾਣ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਕਿਸੇ ਵੀ ਕਿਸਮ ਦੇ ਜੰਤਰ ਤੰਤਰ ਮੰਤ੍ਰ ਨੂੰ ਮੰਨਣ ਦੀ ਆਗਿਆ ਨਹੀ ਦਿੰਦੇ। ਲੋਕੋ ਸਮਝੋ ਮਸਲਾ ਹੈ ਹੀ ਇਹੀ ਕਿ ਸਿੱਖ ਧਰਮ ਦੇ ਵਿਰੋਧੀ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਹਨ ਇਸੇ ਕਰਕੇ ਹੀ ਤਾਂ ਪੰਜਾਬ ਤੋਂ ਬਾਹਰਲੇ ਤਖਤਾਂ ਤੇ ਬਾਬਾ ਵਿਰਸਾ ਸਿੰਘ ਦੇ ਡੇਰੇ ਵਿਚ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਦੱਸੀ ਹੋਈ ਵਿਧੀ ਅਨੁਸਾਰ ਭੰਗ ਤੇ ਹੋਰ ਨਸਿ਼ਆਂ ਦੇ ਸੇਵਨ ਦਾ ਪ੍ਰਚਾਰ ਕੀਤਾ ਜਾਂਦਾ ਹੈ ਤੇ ਸ਼ਾਈਦ ਬਾਕੀ ਦੇ ਕੰਮ ਵੀ ਕੀਤੇ ਜਾਂਦੇ ਹੋਣ। ਪ੍ਰੋ: ਗੁਰਬਚਨ ਸਿੰਘ ਜੀ ਜੇ ਤੁਸੀਂ ਗਿਆਨੀ ਨਾਹਰ ਸਿੰਘ ਜੀ ਮੁਤਾਬਕ ਇਹ ਕਹਾਣੀ ਸੱਚੀ ਮੰਨਦੇ ਹੋ ਤਾਂ ਇਨ੍ਹਾਂ (ਉਪਰ ਲਿਖੇ) ਸੱਤ ਸੁਆਲਾਂ ਦਾ ਜਵਾਬ ਜਰੂਰ ਲਿਖ ਭੇਜਣਾ ਜੀ?
ਦਸਮ ਗ੍ਰੰਥ ਦਾ ਪ੍ਰਕਾਸ਼ ਗੁਰਦੁਆਰਿਆਂ ਵਿਚ, ਪੇਂਡੂ ਤੇ ਪੰਜਾਬ ਤੋਂ ਬਾਹਰ ਦੇ ਤਖਤਾਂ ਤੇ ਪ੍ਰਕਾਸ਼ ਕਰਨਾ, ਨਵਾਬ ਕਪੂਰ ਸਿੰਘ,ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗ੍ਹੜੀਆ ਦੇ ਇਸ ਸੰਸਾਰ ਤੋਂ ਚਲੇ ਜਾਣ ਬਾਅਦ ਸਿੱਖ ਗੁਰਦੁਆਰੇ ਮਹੰਤਾਂ ਦੇ ਹੱਥਾਂ ਵਿਚ ਆਉਣ ਨਾਲ, ਸ਼ੁਰੂ ਹੋਇਆ। ਜਿਵੇਂ ਤੁਸੀਂ ਆਪ ਹੀ ਲਿਖਦੇ ਹੋ ਕਿ 1932 ਤੋਂ ਬਾਅਦ ਇਸ ਗ੍ਰੰਥ ਦਾ ਗੁਰਦੁਆਰਿਆਂ ਵਿਚ ਪ੍ਰਕਾਸ਼ ਕਰਨਾ ਬੰਦ ਕਰ ਦਿੱਤਾ ਗਿਆ ਪਰ ਤੁਸੀਂ ਜਾਣਬੁੱਝ ਕੇ ਕਾਰਣ ਲਕੋ ਰਹੇ ਹੋ। 1932 ਤੋਂ ਬਾਅਦ ਸ਼੍ਰੌ: ਗੁ: ਪ੍ਰੰ; ਕਮੇਟੀ ਦੇ ਹੋਂਦ ਵਿਚ ਆਉਣ ਨਾਲ ਗੁਰਦੁਆਰਿਆਂ ਵਿਚ ਸੁਧਾਰ ਤਾਂ ਆਉਣਾ ਹੀ ਸੀ ਇਸ ਕਰਕੇ ਇਸ ਗ੍ਰੰਥ ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕੱਢ ਕੇ ਬਾਬੇ ਵਿਰਸਾ ਸਿੰਘ ਦੇ ਡੇਰੇ ਪਹੁੰਚਾ ਦਿੱਤਾ ਗਿਆ ਤੇ ਇਹ ਡੇਰਾ ਅੱਜ ਫਿਰ ਪੂਰੀ ਪੂਰੀ ਕੋਸਿ਼ਸ਼ ਕਰ ਰਿਹਾ ਹੈ ਕਿ ਇਸ ਗ੍ਰੰਥ ਵਿਚਲੇ ਵਿਭਚਾਰ ਦਾ ਲੋਕਾਂ ਵਿਚ ਮੁੜ ਤੋਂ ਪ੍ਰਚਾਰ ਸ਼ੁਰੂ ਹੋਵੇ। ਇਸੇ ਹੀ ਤਰ੍ਹਾਂ ਵੇਦਾਂਤੀ ਜੀ ਨੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਮੁਖ ਬੰਦ ਵਿਚ ਇਹੀ ਲਿਖਿਆ ਹੈ ਕਿ ਜੇ ਇਸ ਗ੍ਰੰਥ ਦੀ ਕਥਾ ਮੁੜ ਤੋਂ ਗੁਰੂਘਰਾਂ ਵਿਚ ਸ਼ੁਰੂ ਹੋ ਸਕੇ ਤਾਂ ਅਸੀਂ ਇਹ ਸਮਝਾਂਗੇ ਕਿ ਸਾਡਾ ਕੀਤਾ ਕਾਰਜ਼ ਸਫਲ ਹੋਇਆ। ਇਹ ਉਹ ਗ੍ਰਂੰਥ ਹੈ ਜਿਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਨੂੰ ਆਸ਼ਕ, ਚੋਰ, ਯਾਰ ਤੇ ਕੌਲਾਂ ਨੂੰ ਕੱਢ ਕੇ ਲਿਆਉਂਦੇ ਦਿਖਾਇਆ ਗਿਆ ਹੈ। ਚੋਰੀ ਕੀਤੇ ਹੋਏ ਘੋੜੇ ਹਜ਼ਮ ਕਰਦੇ ਦਿਖਾਇਆ ਗਿਆ ਹੈ ਤੇ ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਗੁਰੂ ਸਾਹਿਬਾਂ ਦੇ ਮਹਿਲ ਵੀ ਬਿਧੀ ਚੰਦ ਨੂੰ ਮੇਹਣੇ ਮਾਰਦੇ ਹਨ ਕਿ ਤੂੰ ਗੁਰੂ ਸਾਹਿਬ ਵਾਸਤੇ ਤਾਂ ਘੋੜੇ ਚੋਰੀ ਕਰਕੇ ਲਿਆ ਸਕਦਾ ਹੈ ਪਰ ਸਾਡੇ ਵਾਸਤੇ ਕਿਸੇ ਰਾਜੇ ਦੀਆਂ ਰਾਣੀਆ ਦੇ ਕੀਮਤੀ ਦੁਸ਼ਾਲੇ ਵੀ ਨਹੀ ਲਿਆ ਸਕਦਾ ਤਾਂ ਬਿਧੀ ਚੰਦ ਝੱਟ ਹੀ ਰਾਜੇ ਦੇ ਮਹਿਲਾਂ ਵਿਚੋਂ ਗੁਰੂ ਸਾਹਿਬਾਂ ਦੇ ਮਹਿਲਾਂ ਲਈ ਦੋਸ਼ਾਲੇ ਚੋਰੀ ਕਰਕੇ ਭੇਟ ਕਰਦਾ ਹੈ। ਇਹਨਾ ਦੋਹਾਂ ਗ੍ਰੰਥਾਂ ਦੀ ਵਜ੍ਹਾਂ ਕਰਕੇ ਹੀ ਸਿੱਖ ਧਰਮ ਦੇ ਛੇਵੇਂ ਤੇ ਦਸਵੇਂ ਗੁਰੂ ਸਾਹਿਬਾਨ ਦੇ ਤਿੰਨ ਤਿੰਨ ਵਿਆਹ ਕਰਵਾ ਦਿੱਤੇ ਗਏ ਹਨ ਜਦੋਂ ਕੇ ਸਿੱਖ ਧਰਮ ਵਿਚ ਬਾਕੀ ਗੁਰੂ ਸਾਹਿਬਾਨ “ਏਕਾ ਨਾਰੀ ਜਤੀ ਕਹਾਵੈ ਪਰ ਨਾਰੀ ਧੀ ਭੈਣ ਸਦਾਵੈ” ਦੇ ਸਿਧਾਂਤ ਤੇ ਪਹਿਰਾ ਦਿੰਦੇ ਹਨ ਕਿਡੀ ਅਜੀਬ ਗੱਲ ਹੈ? ਬਿਧੀ ਚੰਦ ਚੋਰੀ ਛੱਡ ਕੇ ਸਿੱਖ ਬਣਿਆ ਸੀ ਤੇ ਉਹ ਵੀ ਪੱਕਾ ਸਿੱਖ। ਪਰ ਸਾਡੇ ਕਵੀਸ਼ਰਾਂ ਨੇ ਗੁਰੂ ਦੇ ਸਿੱਖ ਦੀ ਵਡਿਆਈ ਨਾ ਕਰਕੇ ਉਸਨੂੰ ਫਿਰ ਚੋਰ ਸਾਬਤ ਕਰ ਦਿੱਤਾ ਪਰ ਬਿਪ੍ਰ ਦੀ ਕੋਝੀ ਚਾਲ ਨਹੀ ਸਮਝੇ?
ਬਾਕੀ ਜਿਹੜੀ ਤੁਸੀਂ ਬਾਬਾ ਵਿਰਸਾ ਸਿੰਘ ਦੇ ਡੇਰੇ ਦਸਮ ਗ੍ਰੰਥ ਸਾਹਿਬ ਤੇ ਸੈਮੀਨਾਰ ਕਰਵਾਉਣ ਤੇ ਵਾਹਵਾ ਖੱਟਣ ਦੀ ਗੱਲ ਕੀਤੀ ਹੈ ਉਸ ਬਾਰੇ ਇਥੋਂ ਦੇ ਇਕ ਲੋਕਲ ਅਖਬਾਰ ਵਿਚ 6 ਅਪਰੈਲ 2000 ਨੂੰ ਇਕ ਆਰਟੀਕਲ ਛਪਿਆ ਸੀ ਜਿਸ ਵਿਚ ਵਕਾਊ ਬੁਧੀਜੀਵੀਆਂ ਤੇ ਨਾ ਵਿਕਣ ਵਾਲੇ ਬੁਧੀਜੀਵੀਆਂ ਦੀ ਗੱਲ ਕੀਤੀ ਗਈ ਹੈ। ਪ੍ਰੋ:ਪਲਵਿੰਦਰ ਸਿੰਘ ਡਾ:ਹਿੰਮਤ ਸਿੰਘ ਦੇ ਬਾਰੇ ਇਊਂ ਲਿਖਦੇ ਹਨ:
“ਘਟੋ ਘਟ ਦਸਮ ਗੁਰੂ ਦੀ ਬਾਣੀ ਤੇ ਸੈਮੀਨਾਰ ਕਰਵਾਉਣ ਵਾਲਾ ਬਾਣੀ ਤੇ ਬਾਣੇ ਦਾ ਧਾਰਨੀ ਤਾਂ ਹੋਣਾ ਚਾਹੀਦਾ ਹੈ। ਇਕ ਪਾਸੇ ਅਸੀਂ ਮੂਰਤੀਆਂ ਰੱਖੀਆਂ ਹੋਈਆਂ ਹਨ, ਹਿੰਦੂਵਾਦ ਵਾਲੇ ਸਾਰੇ ਢਕਵੰਜ ਹਨ ਤੇ ਦੂਜੇ ਪਾਸੇ ਅਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਸੱਚਾ ਸ਼ਰਧਾਲੂ ਹੋਣ ਦਾ ਡਰਾਮਾ ਰੱਚ ਰਹੇ ਹਾਂ। ਇਹ ਕਹਾਣੀ ਕੀ ਹੈ? ਮੈਨੂੰ ਤਾਂ ਕੋਈ ਸਮਝ ਈ ਨਹੀ ਆ ਰਹੀ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਬਾਬਾ ਜੀ ਦੇ ਸਰੂਪ ਤੇ ਵਿਧੀ ਦੀ ਸਿੱਖੀ ਨਾਲ ਕੋਈ ਸਾਂਝ ਨਹੀ ਤਾਂ ਮੈਂ ਇਥੇ ਨਹੀ ਸੀ ਆਉਣਾ।”
ਜਦੋਂ ਹੀ ਡਾ: ਹਿੰਮਤ ਸਿੰਘ ਨੇ ਇਤਨੇ ਲਫਜ਼ ਆਖੇ ਬਾਬਾ ਜੀ ਦੇ ਸ਼ਰਧਾਲੂ ਸੇਵਕਾਂ ਨੇ ਸਪੀਕਰ ਬੰਦ ਕਰ ਦਿੱਤਾ ਤੇ ਮਾਈਕਰੋਫੂਨ ਡਾ: ਹਿੰਮਤ ਸਿੰਘ ਕੋਲੋਂ ਖੋਹ ਲਿਆ ਗਿਆ। ਡਾ: ਹਿੰਮਤ ਸਿੰਘ ਦਾ ਕਹਿਣਾ ਹੈ “ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤਧਾਰੀ ਸਿੰਘ ਹਾਂ ਅਤੇ ਜਟਾਧਾਰੀ ਵਿਰਸਾ ਸਿੰਘ ਤੋਂ ਕਿਵੇਂ ਡਰਾਂ। ਜੋ ਕੁੱਝ ਉਹ ਕਰ ਰਿਹਾ ਹੈ ਉਹ ਸਿੱਖ ਕੌਮ ਦੇ ਵਿਰੁਧ ਹੈ।” ਉਪਰ ਦਿੱਤੀ ਜਾਣਕਾਰੀ ਤੋਂ ਬਾਅਦ ਵੀ ਜੋ ਕੋਈ ਇਹੀ ਆਖੇ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਤਾਂ ਫਿਰ ਉਸ ਵਾਸਤੇ ਇਹੀ ਅਖਣਾ ਪਏਗਾ ਕਿ ਕਮਲਿਆਂ ਦੇ ਸਿਰੀਂ ਸਿੰਘ ਨਹੀ ਹੁੰਦੇ।
ਜਿਸ ਗ੍ਰੰਥ ਵਿਚ ਨੌਜਵਾਨ ਛੋਕਰੇ ਨੂੰ ਤੰਘ ਕਰਨ ਲਈ ਪਿਠ (ਗਾਂਡ) ਵਿਚ ਭੱਖੜੇ ਦਾ ਕੰਡਾ ਦੇਣ ਦੀ ਤਜਵੀਜ਼ ਦੱਸੀ ਗਈ ਹੋਵੇ ਕੀ ਉਹ ਗ੍ਰੰਥ ਕਿਸੇ ਗੁਰੂ ਦਾ ਲਿਖਿਆ ਹੋ ਸਕਦਾ ਹੈ? ਯਥਾ:
ਸਿਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਤੇ ਅਧਿਕ ਦੁਖਤਿ ਤਹਿ ਕੀਯਾ॥ ਚਰਿਤ੍ਰ 378,ਅੰਕ 5॥
ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ?
ਚਰਿਤ੍ਰ 403 ਦੀ ਸੰਖੇਪ ਵਿਚਾਰ।
ਚਿੰਜੀ ਸ਼ਹਿਰ ਦੇ ਰਾਜੇ ਚਿੰਗਸ ਸੇਨ ਨੂੰ ਇਕ ਸਦਾ ਕੁਆਰਿ ਜਵਾਨ ਕੁੜੀ ਆਪਣੇ ਘਰ ਬੁਲਾ ਕੇ ਕਾਮ ਵਾਸ਼ਨਾ ਅਧੀਨ ਹੱਥ ਜੋੜਦੀ ਹੈ ਤੇ ਪੈਰੀਂ ਡਿਗਦੀ ਹੋਈ ਤਰਲੇ ਲੈਂਦੀ ਹੈ, ਪਰ ਰਾਜਾ ਨਹੀਂ ਮੰਨਦਾ ਤਾਂ ਆਪਣੀਆਂ ਸਹੇਲੀਆਂ ਰਾਹੀਂ ਉਸ ਰਾਜੇ ਦੀਆਂ ਬਾਹਵਾਂ ਜਕੜ ਕੇ ਪੱਗ ਲਹਾ ਕੇ ਉਸ ਦੇ ਸਿਰ ਵਿਚ 700 ਜੁਤੀ ਮਾਰਨ ਉਪ੍ਰੰਤ ਦਮ ਦਿਵਾ ਕੇ 900 ਜੁੱਤੀ ਹੋਰ ਮਾਰਦੀ ਹੈ……1600 ਜੁੱਤੀ ਝੱਲਨ ਪਿਛੌਂ ਰਾਜਾ ਭੋਗ ਕਰਨ ਲਈ ਤਿਆਰ ਹੋ ਜਾਂਦਾ ਹੈ, ਦਸਮ ਗ੍ਰੰਥ ਦੀ ਬਾਣੀ ਵਿਚ ਇਸ ਤਰ੍ਹਾਂ ਲਿਖਿਆ ਹੈ:
ਜਬ ਭੁਪਤਿ ਇਕ ਬਾਤਾ ਨ ਮਾਨੀ। ਸ਼ਾਹ ਸੁਤਾਤਬ ਅਧਿਕ ਰਸਾਨੀ। ਅੰਕ 16
ਸ਼ਖੀਯਨ ਨੈਨ ਸੈਨ ਕਰ ਦਈ। ਰਾਜਾ ਕੀ ਬਹੀਆਂ ਗਹਿ ਲਈ।
ਪਕਰ ਰਾਵ ਕੀ ਪਾਗ ਉਤਾਰੀ। ਪੰਨ ਹੀ ਮੂੰਡ ਸਤ ਸੇ ਝਾਰੀ। ਅੰਕ 18
ਸ਼ਾਹ ਸੁੱਤਾ ਇਤ ਨ੍ਰਿਤਹਿ ਨ ਛੋਰੈ। ਪਨਹੀ ਵਾਂਹਿ ਮੰਡੂ ਪਰ ਤੋਰੈ। ਅੰਕ 20
ਪਲ ਹੀ ਜਬ ਸੋਲਾ ਸੈ ਪਰੀ। ਤਬ ਰਾਜਾ ਕੀ ਆਂਖ ਉਘਰੀ।ਅੰਕ 21
ਅਬ ਜੂਤਨ ਸੌ ਮੁਝੈ ਨ ਮਾਰੋ। ਜੋ ਚਾਹੋ ਤੋਂ ਆਨ ਬਿਹਾਰੋ। ਅੰਕ 22
ਸ਼ਾਹ ਸੁਤਾ ਜਬ ਯੋ ਸੁਨਿ ਪਾਈ। ਨੈਨ ਸੈਨ ਦੇ ਸਖੀ ਹਟਾਈ।
ਆਪੁ ਗਹੀ ਰਾਜਾ ਪਹਿ ਧਾਇ। ਕਾਮ ਭੋਗ ਕੀਨਾ ਲਪਟਾਇ। ਅੰਕ 23
ਪੋਸਤ,ਭਾਂਗ,ਅਫੀਮ ਖਿਲਾਏ। ਆਸਨ ਤਾਂ ਤਰ ਦਿਯੋ ਬਨਾਇ।
ਚੁਬੰਨ ਰਾਇ ਅਲਿੰਗਨ ਲਏ। ਲਿੰਗ ਦੇਤ ਤਿਹ ਭਗ ਮੋ ਭਏ।ਅੰਕ 24
ਭੱਗ ਮੋ ਲਿੰਗ ਦਿਯੋ ਰਾਜਾ ਜਬ। ਰੁਚ ਉਪਜੀ ਤਰਨੀ ਕੇ ਜਿਯ ਤਬ।
ਲਪਟਿ ਲਪਟਿ ਆਸਨ ਤਰ ਗਈ। ਚੁੰਮਨ ਕਰਤ ਭੂਪ ਕੇ ਭਈ। ਅੰਕ 25
ਗਹਿ ਗਹਿ ਤਿਹ ਕੋ ਗਰੇ ਲਗਾਵਾ। ਆਸਨ ਸੋ ਆਸਨਹਿ ਛੁਹਾਵਾ।
ਅਦਰਨ ਸੌ ਦੋਊ ਅਦਰ ਲਗਾਈ। ਦੁਹੂੰ ਕੁਚਨ ਸੌ ਕੁਚਨ ਮਿਲਾਈ। ਅੰਕ 26
ਇਸ ਤੋਂ ਅੱਗੇ ਵੀ ਇਹ ਬਾਣੀ ਇੰਝ ਹੀੌ ਚਲੀ ਜਾ ਰਹੀ ਹੈ। ਪ੍ਰੌ: ਗੁਰਬਚਨ ਸਿੰਘ ਜੀ ਉਪਰ ਲਿਖੇ 403 ਚਰਿਤ੍ਰ ਵਿਚੋਂ ਸਿਖਿਆ ਤਾਂ ਇਹੀ ਮਿਲਦੀ ਹੈ ਕਿ ਜੇ ਜਨਾਨੀ ਸੈਕਸ ਵਾਸਤੇ ਅਵਾਜ ਮਾਰੇ ਤਾਂ ਢਿਲ ਨਹੀ ਕਰਨੀ ਚਾਹੀਦੀ ਨਹੀ ਤਾਂ ਰਾਜੇ ਵਾਂਗਰ 1600 ਜੁੱਤੀ ਖਾ ਕੇ ਵੀ ਜਨਾਨੀ ਨਾਲ ਸੈਕਸ ਤਾਂ ਕਰਨਾ ਹੀ ਪੈਣਾ ਹੈ। ਇਸ ਕਰਕੇ ਜਨਾਨੀ ਦੀ ਇੱਛਾ ਪੂਰੀ ਕਰਨ ਦੀ ਢਿਲ ਨਾ ਕਰੋ। ਜੇ ਕਰ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਲਿਖੀ ਬਾਣੀ ਵਿਚੋਂ ਕੋਈ ਹੋਰ ਸਿਖਿਆ ਮਿਲਦੀ ਹੋਵੈ ਤਾਂ ਜਰੂਰ ਲਿਖ ਭੇਜਣਾ ਜੀ। ਨਾਲੇ ਇਹ ਵੀ ਲਿਖ ਭੇਜਣਾ ਜੀ ਕਿ ਕਿਹੜੇ ਗੁਰੂਦੁਆਰੇ ਵਿਚ ਇਸ ਸਲੋਕ ਦੀ ਸੰਤ ਗੁਰਬਚਨ ਸਿੰਘ ਭਿਡਰਾਂ ਵਾਲੇ ਕਥਾ ਕਰ ਗਏ ਹਨ ਤੇ ਇਸ ਵਿਚੋਂ ਕਿਹੜੀ ਸਿਖਿਆ ਲੋਕਾਂ ਨੂੰ ਦਿੱਤੀ ਸੀ? 1966-67 ਵਿਚ ਮੈਂ ਸੰਤਾਂ ਭਿਡਰਾਂ ਵਾਲਿਆਂ ਨਾਲ ਹੀ ਰਿਹਾ ਹਾਂ ਜੀ ਮੈਨੂੰ ਉਨ੍ਹਾਂ ਬਾਰੇ ਕਾਫੀ ਜਾਣਕਾਰੀ ਹੈ ਜੀ। ਫਿਰ ਇਹ ਵੀ ਦੱਸ ਦੇਣਾ ਜੀ ਕਿ ਜਦੋਂ ਰਾਜੇ ਦੇ ਜੁਤੀਆਂ ਪੈ ਰਹੀਆਂ ਸਨ ਤਾਂ ਕੀ ਕੋਈ ਕੋਲ ਖੜਾ ਗਿਣਤੀ ਕਰ ਰਿਹਾ ਸੀ?
ਆਓ ਹੁਣ ਸੈਕਸੀ ਬਾਣੀ ਵੱਲੋਂ ਹੱਟ ਕੇ ਚੌਪਈ ਸਾਹਿਬ ਵੱਲ ਨਜ਼ਰ ਮਾਰੀਏ ਸ਼ਾਈਦ ਇਸ ਵਿਚੋਂ ਹੀ ਕੋਈ ਸਿਖਿਆ ਮਿਲ ਜਾਵੇ।
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ॥ ਸੰਤ ਗੁਰਬਚਨ ਸਿੰਘ ਭਿਡਰਾਂ ਵਾਲੇ ਚੌਪਈ ਨੂੰ ਇਥੋਂ ਸ਼ੁਰੂ ਕਰਦੇ ਸਨ। ਮਤਲਬ ਲੰਮੀ ਚੌਪਈ ਜਿਹੜੀ ਸਿੱਖ ਪੰਥ ਨੂੰ ਪ੍ਰਵਾਨਤ ਨਹੀ। ਦਰਬਾਰ ਸਾਹਿਬ ਅੰਮ੍ਰਿਤਸਰ ਇਹ ਦੋਹਰਾ ਨਹੀ ਪੜਿਆ ਜਾਂਦਾ ਤੇ ਨਾ ਹੀ ਅਕਾਲ ਤਖਤ ਸਾਹਿਬ ਇਹ ਦੋਹਰਾ ਪੜਿਆ ਜਾਂਦਾ ਹੈ। ਇਸ ਦੋਹਰੇ ਦਾ ਮਤਲਬ ਕੀ ਹੈ? ਜਿਹੜਾ ਗੁੰਗਾ ਆਦਮੀ ਇਸਨੂੰ ਸੁਣੇਗਾ ਉਹ ਰਸਨਾ ਨੂੰ ਪਾ ਲਵੇਗਾ। ਜੇ ਮੂਰਖ ਮਨ ਲਾ ਕੇ ਸੁਣੇਗਾ ਉਸਨੂੰ ਚਤੁਰਾਈ ਆ ਜਾਵੇਗੀ। ੲਹ ਕਿਹੜਾ ਮੰਤਰ ਹੈ ਜਿਸ ਨੂੰ ਸੁਣਨ ਨਾਲ ਗੂੰਗੇ ਨੂੰ ਜੀਭ ਤੇ ਮੂਰਖ ਨੂੰ ਚਤੁਰਾਈ ਮਿਲ ਜਾਵੇਗੀ। ਚਤੁਰਾਈ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦਾ ਇਹ ਸਲੋਕ ਕੱਟਦਾ ਹੈ: “ਚਤਰਾਈ ਨਹ ਚੀਨਿਆ ਜਾਇ॥ਬਿਨੁ ਮਾਰੇ ਕਿਉ ਕੀਮਤਿ ਪਾਇ॥ ਮ: 1, ਪੰਨਾ 221॥ ਅਤੇ ਵਡਿਆਈ ਵਡਾ ਪਾਇਆ॥ ਮ:1, ਪੰਨਾ 467″ ਪ੍ਰੋ: ਗੁਰਬਚਨ ਸਿੰਘ ਜੀ ਜੇ ਇਹ ਗੁਰੂ ਬਾਣੀ ਹੈ ਤਾਂ ਜਰੂਰ ਹੀ ਸੱਚ ਲਿਖਿਆ ਹੋਵੇਗਾ। ਆਪਾਂ ਇਕ ਦੂਜੇ ਤੋਂ ਬਹੁਤੇ ਦੂਰ ਨਹੀ। ਜਿਥੇ ਤੁਸੀਂ ਕਹੋਗੇ ਉਥੇ ਦਰਬਾਰ ਲਾ ਕੇ ਕਿਸੇ ਗੁੰਗੇ ਆਦਮੀ ਨੂੰ ਇਹ ਸਾਰੀ ਚੌਪਈ ਜਾਂ ਜਿਤਨੀ ਤੁਸੀਂ ਚਾਹੋਗੇ ਸੁਣਾ ਕੇ ਦੇਖੀਏ ਕਿ ਕੀ ਉਸਨੂੰ ਰਸਨਾ/ਜਬਾਨ ਪ੍ਰਾਪੱਤ ਹੁੰਦੀ ਹੈ ਜਾਂ ਨਹੀ? ਦੂਸਰੀ ਚਤੁਰਾਈ ਵਾਲੀ ਗੱਲ ਦਾ ਤਜ਼ਰਬਾ ਵੀ ਆਪਾਂ ਉਸੇ ਦਰਬਾਰ ਵਿਚ ਕਰ ਲਵਾਂਗੇ। ਸ਼ਰਤ ਜਿਤਨੇ ਦੀ ਮਰਜ਼ੀ ਲਗਾ ਲੈਣੀ ਜੀ। ਤੁਹਡੇ ਕੋਲ ਤਾਂ ਮਿਲੀਅਨ ਡਾਲਰ ਹੋ ਸਕਦੇ ਹਨ ਕਿਊਂਕਿ ਤੁਹਾਡੇ ਤੇ ਬਾਬਾ ਵਿਰਸਾ ਸਿੰਘ ਦੀ ਮਿਹਰਬਾਨੀ ਹੈ ਪਰ ਮੇਰੇ ਕੋਲ 20,000.00 ਅਮਰੀਕਨ ਡਾਲਰ ਦੀ ਸ਼ਰਤ ਲਗਾਉਣ ਦੀ ਸਮਰੱਥਾ ਹੈ। ਜੇ ਜਿਤਣ ਦਾ ਵਿਚਾਰ ਹੋਵੇ ਤਾਂ ਸ਼ੁਭ ਕੰਮ ਲਈ ਦੇਰੀ ਕਰਨੀ ਚੰਗੀ ਨਹੀ ਹੁੰਦੀ ਜੀ।
ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ॥ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੇ ਗੁਰੂ ਸਾਹਿਬਾਨ ਦੀ ਕੀਤੀ ਹੋਈ ਕਰੜੀ ਘਾਲਣਾ ਦਾ ਕੋਈ ਚਿਤ ਚੇਤਾ ਨਹੀ? ਪੰਥ ਤਾਂ ਗੁਰੂ ਨਾਨਕ ਸਾਹਿਬ ਹੀ ਚਲਾ ਗਏ ਸਨ, “ਨਾਨਕ ਨਿਰਮਲ ਪੰਥ ਚਲਾਇਆ” ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਆਪਣੀਆਂ ਵਾਰਾਂ ਵਿਚ ਭਰਦੇ ਹਨ, ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਜਰੂਰ ਦੇਖੀਆ ਹੋਣਗੀਆਂ। ਫਿਰ ਇਹ ਦਸਮ ਗ੍ਰੰਥ ਵਿਚਲਾ ਝੂਠ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਵਿਚ ਕਿਹੜੀ ਗੱਲੋਂ ਪਾਇਆ ਜਾ ਰਿਹਾ ਹੈ?
ਆਪ ਹਾਥ ਦੈ ਮੁਝੈ ਉਬਰਿਐ। ਮਰਨ ਕਾਲ ਕਾ ਤ੍ਰਾਸ ਨਿਵਰਿਐ॥ ਜਿਹੜੇ ਗੁਰੂ ਸਾਹਿਬ ਛੋਟੇ ਜਿਹੇ ਕੱਦ ਦੇ ਭਾਈ ਬਚਿਤ੍ਰ ਸਿੰਘ ਜੀ ਨੂੰ ਮੌਤ ਦੇ ਡਰ ਤੋਂ ਮੁਕਤ ਕਰਕੇ ਹਾਥੀ ਨਾਲ ਲੜਨ ਲਈ ਭੇਜਦੇ ਹਨ ਤੇ ਭਾਈ ਬਚਿਤ੍ਰ ਸਿੰਘ ਦੇ ਨਾਗਣੀ ਨਾਲ ਕੀਤੇ ਇਕੋ ਵਾਰ ਨਾਲ ਹੀ ਹਾਥੀ ਜਖਮੀ ਹੋ ਕੇ ਪਿਛਾਂਹ ਨੂੰ ਭੱਜ ਤੁਰਦਾ ਹੈ ਤੇ ਗੁਰੂ ਜੀ ਦੀਆਂ ਫੋਜਾਂ ਮਾਰਨ ਦੀ ਬਿਜਾਏ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈ, ਕੀ ਐਸੇ ਕਾਰਨਾਮੇ ਕਰਨ ਵਾਲੇ ਗੁਰੂ ਜੀ ਸ੍ਰੀ ਅਸਿਧੁਜ ਕੋਲ ਮੌਤ ਦਾ ਡਰ ਦੂਰ ਕਰਨ ਲਈ ਬੇਨਤੀ ਕਰਨਗੇ? ਕੀ ਸਿੱਖਾਂ ਨੂੰ ਸੁਖੀ ਵਸਾਉਣਾ ਤੇ ਵੈਰੀਆਂ ਨੂੰ ਚੁਨ ਚੁਨ ਕੇ ਮਾਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਬੇਨਤੀ ਕਰਨਗੇ? ਸੁਖੀ ਬਸੈ ਮੋਰੋ ਪਰਿਵਾਰਾ॥ ਸੇਵਕ ਸਿੱਖ ਸਭੈ ਕਰਤਾਰਾ।…..॥ ਸਭ ਬੈਰਿਨ ਕੋ ਆਜ ਸੰਘਰੀਐ॥….॥ ਸੇਵਕ ਸਿੱਖ ਹਮਾਰੇ ਤਾਰੀਅਹਿ॥ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ॥ ਜੇ ਸਿੱਖਾਂ ਦਾ ਹੀ ਕਲਿਆਣ ਕਰਨਾ ਗੁਰੂ ਜੀ ਦਾ ਮੁੱਖ ਮੰਤਵ ਸੀ ਤਾਂ ਉਨ੍ਹਾਂ ਦੇ ਸ਼ਰਧਾਲੂ ਪੀਰ ਬੁਧੂ ਸ਼ਾਹ, ਕੋਟਲਾ ਨਿਹੰਗ ਖਾਂ, ਗਨੀ ਖਾਂ, ਨਬੀ ਖਾਂ, ਕੱਲਾ ਰਾਇ ਖਾਨ ਤੇ ਖਾਸ ਕਰਕੇ ਉਸ ਮੌਲਵੀ ਦਾ ਕੀ ਕਰਾਂਗੇ ਜਿਸਨੇ ਜਾਣ ਬੁੱਝਕੇ ਗੁਰੂ ਜੀ ਨੂੰ ਪਹਿਚਾਣਿਆ ਨਹੀ ਜਦੋਂ ਗੁਰੂ ਜੀ ਮੰਜੇ ਉਪਰ ਬੈਠਕੇ ਉੱਚ ਦਾ ਪੀਰ ਬਣਕੇ ਮਾਛੀਵਾੜੇ ਦੇ ਜੰਗਲ ਵਿਚੋਂ ਕਿਲਾ ਰਾਏਪੁਰ ਵੱਲ ਜਾ ਰਹੇ ਸਨ। ਚੌਧਰੀ ਕੱਲਾ ਰਾਏ ਦਾ ਵੀ ਦੱਸ ਦੇਣਾ ਜੀ ਜਿਨ੍ਹਾਂ ਨੇ ਆਪਣੀ ਜਾਨ ਜੋਖਮ ਵਿਚ ਪਾਕੇ ਗੁਰੂ ਜੀ ਨੂੰ ਕਿਲਾ ਰਾਏਪੁਰ ਵਿਚ ਜੀ ਆਇਆਂ ਆਖਿਆ ਸੀ।
ਇਸ ਲੇਖ ਵਿਚ ਪਾਏ ਗਏ ਸੁਆਲਾਂ ਦਾ ਜਵਾਬ ਜਰੂਰ ਦੇਣਾ ਜੀ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਊਣ ਵਾਲਾ) ਬਰੈਂਪਟਨ।
Posted by ਗੁਰਚਰਨ ਸਿੰਘ 'ਜਿਉਣ ਵਾਲਾ' at 8:25 am.

|
||||||||||||||||
No comments:
Post a Comment