ਬਰੈਂਪਟਨ ਦੇ ਮੂਰਖ ਟੋਲੇ ਵਲੋਂ ਜਵਾਬ |
Categorized | Articles In Punjabi, Featured, Quick News
Posted by ਗੁਰਚਰਨ ਸਿੰਘ 'ਜਿਉਣ ਵਾਲਾ' at 8:28 am.
![]() ਤੁਸੀਂ ਬਰੈਂਪਟਨ ਦੇ ਮੂਰਖ ਨੂੰ ਫਿਰ ਤੋਂ ਛੇੜ ਕੇ ਚੰਗਾ ਨਹੀਂ ਕੀਤਾ। ਇਸ ਮੂਰਖ ਨੇ ਥੋੜਾ ਚਿਰ ਪਹਿਲਾਂ ਹੀ ਤੁਹਾਡੇ ਕਛਿਹਰੇ ਸੁਕਾਏ ਸਨ ਪਰ ਤੁਸੀਂ ਫਿਰ ਤੋਂ ਗੋਡੀਆਂ ਤਕ ਲਬੇੜ ਦਿੱਤੇ। ਡਾ. ਵੀਰ ਜੀਓ! ਤੁਹਾਨੂੰ ਆਪਣੀ ਇਸ ਮਾੜੀ ਬੁੱਧੀ ਦੀ ਮੋਕ ਕਦੋਂ ਕੁ ਦੀ ਲੱਗੀ ਹੋਈ ਹੈ ਜਿਹੜੀ ਹਰ ਇਕ ਨਾਲ ਹੀ ਭਿੜ ਜਾਂਦੀ ਹੈ, ਆਪ ਲਿਬੜ ਜਾਂਦੀ ਹੈ ਤੇ ਦੂਜਿਆਂ ਨੂੰ ਵੀ ਲਬੇੜ ਜਾਂਦੀ ਹੈ। ਇਹ ਨੀਂਵੀ ਸੋਚ ਪੀ.ਐਚ. ਡੀ. ਦੀ ਨਿਸ਼ਾਨੀ ਨਹੀਂ। ਇਕ ਪਾਕਿਸਤਾਨੀ ਸੀਰੀਅਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਦੋ ਦੋਸਤ ਕਿਤੇ ਅਣਜਾਣੇ ‘ਚ ਕੰਜਰਾਂ ਦੇ ਘਰ ਚਲੇ ਗਏ ਤੇ ਅੱਧਾ ਕੁ ਘੰਟਾ ਗੱਲਾਂ ਬਾਤਾਂ ਕਰਨ ਤੋਂ ਬਾਅਦ ਇਕ ਦੋਸਤ ਦੂਜੇ ਨੂੰ ਕਹਿਣ ਲੱਗਾ, “ ਚੱਲ ਯਾਰ ਇੰਞ ਲੱਗਦਾ ਹੈ ਜਿਵੇਂ ਆਪਾਂ ਕੰਜਰਾਂ ਦੇ ਘਰ ਆਏ ਹੋਈਏ । ਅੱਗੋਂ ਕੰਜਰਾਂ ਦੇ ਘਰ ਦਾ ਇਕ ਆਦਮੀ ਜਵਾਬ ਦਿੰਦਾ ਹੈ, “ ਹੁਣ ਜਾਣ ਦੀ ਲੋੜ ਨਹੀਂ ਇਤਨਾ ਕੁ ਚਿਰ ਸਾਡੇ ਕੋਲ ਬੈਠ ਕਿ ਹੁਣ ਤੁਸੀਂ ਵੀ ਕੰਜਰ ਹੀ ਹੋ ਗਏ ਹੋ” ਦਲਗੀਰ ਜੀ ਮੇਰੇ ਨਾਲ ਡੀ.ਵੀ.ਡੀਜ਼ ‘ਚ ਬੈਠ ਬੈਠ ਕੇ ਹੁਣ ਤੁਸੀਂ ਵੀ ਮੂਰਖ ਹੀ ਬਣ ਗਏ ਹੋ। ਝਾੜੂ ਭੇਜਾਂ! ਜੇਕਰ ਤੁਸੀਂ ਆਪਣੀ ਅਕਲ ਨੂੰ ਮਾਂਜਾ ਲਾਉਣਾ ਚਾਹੁੰਦੇ ਹੋ ਤਾਂ? ਤੁਸੀਂ ਆਪਣੀ ਚਿੱਠੀ ਵਿਚ ਲਫਜ਼, “ਆਪਣੇ ਜਰਨੈਲਾਂ ਦੇ ਖਿਲਾਫ ਹੀ ਬੰਦੂਕਾਂ ਚੁੱਕ ਲਈਆਂ” ਵਰਤੇ ਹਨ। ਤੁਹਾਨੂੰ ਤੇ ਪ੍ਰੋ: ਦਰਸ਼ਨ ਸਿੰਘ, ਸਾਬਕਾ ਜੱਥੇਦਾਰ ਅਕਾਲ ਤਖਤ, ਨੂੰ ਇਸ ਮੂਰਖਾਂ ਦੇ ਟੋਲੇ ਨੇ ਕਦੀ ਵੀ ਆਪਣਾ ਜਰਨੈਲ ਸਵੀਕਾਰ ਨਹੀਂ ਕੀਤਾ। ਪ੍ਰੋ: ਦਰਸ਼ਨ ਸਿੰਘ ਜੀ ਹੋਰਾਂ ਦੀ ਵੈਬ-ਸਾਈਟ, khalsanews.org ਦੇ ਪਹਿਲੇ ਪੰਨੇ ਅਤੇ ਤੁਸੀਂ ਇਸ ਲਹਿਰ ਨਾਲੋਂ ਵੱਖ ਹੋਣ ਲਈ ਜਨਵਰੀ 5, 2012 ਨੂੰ ਹੀ ਆਪਣੇ ਆਪਣੇ ਲੰਗੋਟੇ ਕੱਸ ਲਏ ਸੀ ਤੇ ਤੁਹਾਨੂੰ ਰੋਕਿਆ ਵੀ ਕਿਸੇ ਨੇ ਨਹੀਂ । ਤੁਹਾਡੇ ਵਰਗੇ ਜਰਨੈਲ ਦੇ ਹੁੰਦਿਆਂ ਕੋਈ ਪਿਆਦਾ ਤੁਹਾਡੀ ਲਹਿਰ ਨੂੰ ਕਿਵੇਂ ਡੇਗ ਗਿਆ? ਜੇਕਰ ਤੁਸੀਂ ਆਪੂੰ ਬਣੇ ਜਰਨੈਲ ਕਾਬਲ ਹੁੰਦੇ ਤਾਂ ਸੱਭ ਤੋਂ ਪਹਿਲਾਂ ਦੂਜਿਆਂ ਨਾਲ ਬੈਠ ਕੇ ਕੋਈ ਰਾਇ ਕਰਦੇ । ਤੁਹਾਡੇ ਲਫਜ਼, “ਕੁੱਝ ਨਾਮੁਰਾਦ ਚੌਧਰੀਆਂ/ਲੀਡਰਾਂ ਨੇ ਇਕੋ ਝਟਕੇ ਨਾਲ ਇਸ ਲਹਿਰ ਨੂੰ ਖਤਮ ਕਰ ਦੱਤਾ”। ਹੁਣ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਫਿਰ ਤੁਹਾਡੀ ਕਾਬਲੀਅਤ ਨੇ ਕੋਈ ਕੰਮ ਨਹੀਂ ਕੀਤਾ? ਜੇਕਰ ਤੁਹਾਡੇ ਕੋਲ ਕੋਈ ਕਾਬਲੀਅਤ ਕਾਬਲੀਅਤ ਹੁੰਦੀ ਤਾਂ ਹੀ ਕੰਮ ਕਰਦੀ। ਇਸਦਾ ਮਤਲਬ ਇਹ ਹੇ ਕਿ ਤੁਸੀਂ ਜਰਨੈਲ ਹੈ ਹੀ ਨਹੀਂ ਸੋ। ਜਰਨੈਲ ਜੀ ਇਹ ਲਹਿਰ ਡਿਗੀ ਨਹੀਂ ਸਗੋਂ ਪਹਿਲਾਂ ਨਾਲੋਂ ਹੋਰ ਕਾਮਯਾਬ ਹੈ ਪਰ ਤੁਹਾਡੇ ਕੋਲ ਵੇਖਣ ਵਾਲੀ ਅੱਖ ਨਹੀਂ। ਜਿਸ ਲਹਿਰ ਦੇ ਸਿਖਰਾਂ ਤੇ ਪਹੁੰਚਣ ਦੀ ਤੁਸੀਂ ਗੱਲ ਕਰਦੇ ਹੋ ਇਸ ਲਹਿਰ ਵਿਚ ਤੁਹਾਡਾ ਤੇ ਪ੍ਰੋ: ਦਰਸ਼ਨ ਸਿੰਘ ਜੀ ਹੋਰਾਂ ਦਾ ਕੋਈ ਕੰਮ, ਕੋਈ ਹਿੱਸਾ ਹੈ? ਸਿਰਫ ਸਟੇਜਾਂ ਤੇ ਲੈਕਚਰ ਦੇਣ ਤੇ ਕਿਸੇ ਦੇ ਘਰ ਕੀਰਤਨ ਕਰ ਆਉਣ ਨਾਲ ਕੋਈ ਲਹਿਰ ਖੜੀ ਨਹੀਂ ਹੋ ਜਾਂਦੀ। ਸਟੇਜ ਤੇ ਲੈਕਚਰ ਤੇ ਕੀਰਤਨ ਵੀ ਮੁਫਤ ਨਹੀਂ। ਜਿਸ ਤਾਕਤ ਨੇ ਇਸ ਲਹਿਰ ਵਿਚ ਮੋਹਰੀ ਭੂਮਕਾ ਨਿਭਾਉਣੀ ਹੈ ਉਹ ਅਗਲੇ ਦੋ ਮਹੀਨੇ ਪਿੰਡਾਂ ਵਿਚ ਕੰਮ ਕਰੇਗੀ, ਪਿੰਡਾਂ ਵਿਚ ਕੈਂਪ ਲੱਗਣਗੇ, ਪਿੰਡਾਂ ਦਿਆਂ ਬੱਚਿਆਂ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਮੁੱਫਤ ਦੱਤੀ ਜਾਵੇਗੀ। ਜਿਸ ਕਥਾਕਾਰ ਅਤੇ ਗ੍ਰੰਥੀਆਂ ਦੀਆਂ ਰੋਟੀਆਂ ਕਮਾਉਣ ਦੀ ਗੱਲ ਤੁਸੀਂ ਕਰਦੇ ਹੋ ਓਹੀ ਕਥਾਕਾਰ ਅਗਲੇ ਦੋ ਮਹੀਨੇ ਇਨ੍ਹਾ ਪਿੰਡਾਂ ਵਿਚ ਜਾ ਜਾ ਕੇ ਆਪਣੇ ਪੱਲਿਓ ਖਰਚਾ ਕਰਕੇ ਪਿੰਡਾਂ ਦਿਆਂ ਗਰੀਬ ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣਗੇ। ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਦਰਸ਼ਨ ਸਿੰਘ ਜੀ ਹੋਰਾਂ ਕੋਲ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਇਹ ਬੇਨਤੀ ਕਰਨ ਜਾਂਦੀ ਰਹੀ ਕਿ ਆਪਾਂ ਮਿਲ ਕੇ ਕਿਵੇਂ ਕੰਮ ਕਰ ਸਕਦੇ ਹਾਂ ਪਰ ਉਨ੍ਹਾਂ ਦਾ ਜਵਾਬ ਇਹੀ ਹੁੰਦਾ ਕਿ “ਆਪਣਾ ਪ੍ਰੋਗਰਾਮ ਲਿਖ ਕੇ ਦੇ ਜਾਓ ਮੈਂ ਸਟੇਜ ਤੋਂ ਬੋਲ ਦਿਆਗਾਂ” ਪਰ ਅੱਜ ਤਕ ਕਿਸੇ ਇਕ ਨੇ ਵੀ ਪ੍ਰੋ ਦਰਸ਼ਨ ਸਿੰਘ ਜੀ ਹੋਰਾਂ ਦਾ ਹਵਾਲਾ ਦੇ ਕੇ ਇਸ ਸੰਸਥਾ ਨਾਲ ਕੰਮ ਕਰਨ ਲਈ ਫੂਨ ਨਹੀਂ ਕੀਤਾ। ਡਾ. ਹਰਜਿੰਦਰ ਸਿੰਘ ਦਲਗੀਰ ਜੀ ਤੁਹਾਡੀ ਇਸ ਲਹਿਰ ਦਾ ਕੋਈ ਬੈਂਕ ਖਾਤਾ ਹੈ? ਕੋਈ ਹਿਸਾਬ-ਕਿਤਾਬ ਕਦੇ ਕੀਤਾ ਹੈ? ਕਦੇ ਕਿਸੇ ਸਰਕਾਰੇ ਦਰਬਾਰੇ ਕੋਈ ਹਿਸਾਬ-ਕਿਤਾਬ ਜਮਾਂ ਕਰਵਾਇਆ ਹੈ? ਨਹੀਂ, ਮੈਂ ਆਪ ਹੀ ਜਵਾਬ ਦੇ ਦਿੰਦਾ ਹਾਂ। ਜਿਨ੍ਹਾਂ ਨੇ ਇਸ ਲਹਿਰ ਨੂੰ ਖੜੇ ਕਰਨ ਵਿਚ ਯੋਗਦਾਨ ਪਾਇਆ ਹੈ ਉਨ੍ਹਾਂ ਦੇ ਬੈਂਕ ਖਾਤੇ ਵੀ ਹਨ ਤੇ ਹਰ ਸਾਲ ਹਿਸਾਬ-ਕਿਤਾਬ ਵੀ ਕੀਤਾ ਜਾਂਦਾ ਹੈ ਤੇ ਸਰਕਾਰੇ ਦਰਬਾਰੇ ਜਮਾਂ ਵੀ ਕਰਾਇਆ ਜਾਂਦਾ ਹੈ। 2012 ਵਿਚ ਇਕ ਲੱਖ ਵੀਹ ਹਜ਼ਾਰ ਐਮਪੀ.ਥਿਰੀ. ਤੇ ਡੀ.ਵੀ.ਡੀਜ਼ ਸਿੱਖ ਧਰਮ ਦੇ ਪ੍ਰਚਾਰ ਲਈ ਬਣਾਈਆਂ ਗਈਆਂ ਤੇ ਵੱਖਰੇ ਵੱਖਰੇ ਮੁਲਕਾਂ ਵਿਚ ਪਹੁੰਚਾਉਣ ਦਾ ਕੰਮ ਨੇਪਰੇ ਚਾੜਿਆ ਗਿਆ। ਪਿਛਲੇ ਪੰਜਾਂ ਕੁ ਸਾਲਾਂ ਵਿਚ ਸਿੰਘ ਸਭਾ ਇੰਟਰਨੈਸਨਲ ਨੇ ਖੁਦ ਇਕ ਲੱਖ ਪੰਜਾਹ ਹਜਾਰ ਐਮਪੀ.ਥਿਰੀ. ਤੇ ਡੀ.ਵੀ.ਡੀਜ਼ ਬਣਾਈਆਂ, ਦਸ ਹਜਾਰ ਮੈਗਜ਼ੀਨ ਤੇ ਹਜਾਰਾਂ ਕਿਤਾਬਾਂ ਉੱਤਰੀ ਅਮਰੀਕਾ ਵਿਚ ਵੰਡਣ ਦਾ ਕੰਮ ਕੀਤਾ। 2010 ਵਿਚ ਚਾਰ ਲੱਖ ਰੁਪੈ ਦੀਆ ਕਿਤਾਬਾਂ ਪੰਜਾਬ ਦੇ ਪਿੰਡਾਂ ਵਿਚ ਵੰਡੀਆਂ ਗਈਆਂ। ਪਿਛਲੇ ਸਾਲ 91 ਹਜਾਰ ਕੈਨੇਡੀਆਨ ਡਾਲਰ ਇਸ ਸੰਸਥਾ ਨੇ ਇਸ ਲਹਿਰ ਨੂੰ ਖੜੇ ਕਰਨ ਲਈ ਖਰਚੇ ਤੇ ਹੁਣ ਤਕ ਕੁੱਲ ਮਿਲਾਕੇ ਪਿਛਲੇ ਛੇ ਸਾਲਾਂ ਵਿਚ ਚਾਰ ਲੱਖ ਕੈਨੇਡੀਆ ਡਾਲਰ ਸਿੱਖ ਧਰਮ ਦੇ ਪ੍ਰਚਾਰ ਲਈ ਖਰਚ ਕਰ ਚੁੱਕੀ ਹੈ। ਤਸੀਂ ਕੋਈ ਵੇਰਵਾ ਦੇ ਸਕਦੇ ਹੋ ਉਸ ਲਹਿਰ ਦਾ ਜਿਹੜੀ ਪੁਜਾਰੀਵਾਦ ਨੂੰ ਖਤਮ ਕਰਨ ਲਈ ਸਿਖਰਾਂ ਤੇ ਪਹੁੰਚ ਚੁੱਕੀ ਸੀ? ਪੁਰਾਣੇ ਸਵਾਲਾਂ ਦਾ ਵੇਰਵਾ:- ਤੁਹਾਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਅਸੂਲਾਂ ਤੋਂ ਵਾਕਿਫ ਸਨ? ਕਿਉਕਿ ਉਹ ਆਪ ਗੁਰੂ ਪਦਵੀ ਤੇ ਸਨ ਹੁਣ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਉਹ ਸਿੱਖ ਧਰਮ ਦੇ ਅਸੂਲਾਂ ਤੋਂ ਵਾਕਿਫ ਨਹੀਂ ਸਨ। ਫਿਰ ਤੁਸੀਂ ਉਨ੍ਹਾ ਦੇ ਤਿੰਨ ਵਿਆਹ ਕਿਵੇਂ ਕਰਵਾਏ? ਤੁਸੀਂ ਹਾਲ ਤਕ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਸਾਰੀ ਦਿੱਲੀ ਵਿਚ ਮਾਤਾ ਸਾਹਿਬ ਕੌਰ ਦੇ ਨਾਮ ਦੀ ਕੋਈ ਯਾਦਗਾਰ ਨਹੀਂ। ਉਹ ਕਿਹੜੀ ਬਾਲੇ ਵਾਲੀ ਜਨਮ ਸਾਖੀ ਹੈ ਜਿਸ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦਾ ਲਿਖਿਆ ਹੈ? ਇਕ ਤਰੀਕ ਨਹੀਂ ਬਹੁਤੀਆਂ ਤਰੀਕਾਂ ਬਾਰੇ ਇਕੋ ਹੀ ਸਵਾਲ ਹੈ। ਤੁਸੀਂ ਆਪਣੀਆਂ ਕਿਤਾਬਾਂ ਵਿਚ ਤਰੀਕਾਂ ਦਿੰਦੇ ਹੋਏ ਕਿਸੇ ਹਵਾਲੇ ਦਾ ਜ਼ਿਕਰ ਕਿਉਂ ਨਹੀਂ ਕਰਦੇ। ਕੀ ਤੁਸੀਂ ਅੱਜ ਤੋਂ ਦੋ ਢਾਈ ਸੌ ਸਾਲ ਪਹਿਲਾਂ ਕੋਲ ਖੜੇ ਸੀ ਜਦੋਂ ਕੋਈ ਵਾਕਿਆ ਹੋਇਆ ਸੀ? ਜਿਵੇਂ ਜਿਵੇਂ ਤੁਸੀਂ ਆਪਣੇ ਗਿਟੇ ਲਬੇੜਦੇ ਜਾਓਗੇ ਅਸੀਂ ਸਾਫ ਕਰਦੇ ਜਾਵਾਂਗੇ। ਧੰਨਵਾਦ। ਤੁਹਾਡਾ ਪੁਰਾਣਾ ‘ਬਰੈਂਪਟਨ ਵਾਲਾ’ ਮਿੱਤਰ, ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ) ਕੈਨੇਡਾ। ਮੋਬਾਈਲ# 647 969 3132, 810 223 3648 |
1
Friday, May 4, 2012
ਬਰੈਂਪਟਨ ਦੇ ਮੂਰਖ ਟੋਲੇ ਵਲੋਂ ਜਵਾਬ
Subscribe to:
Post Comments (Atom)
No comments:
Post a Comment