ੴ
ਸਤਿਕਾਰਯੋਗ ਖਾਲਸਾ ਜੀ,
ਵਾਹਿਗੁਰੂ ਜੀ ਕੀ ਫ਼ਤਿਹ॥
ਖਾਲਸਾ ਜੀ,
ਜਗਤਾਰ ਸਿੰਘ ਤਾਰਾ ਨੇ ਮੈਨੂੰ ਇੱਕ ਲੈਟਰ ਲਿਖ ਕੇ ਕੁਝ ਸੁਆਲ ‐ ਜੁਆਬ ਕੀਤੇ ਹਨ ਇਨ੍ਹਾਂ
ਦਾ ਜੁਆਬ ਮੈਂ ਖਾਲਸਾ ਪੰਥ ਦੀ ਲੱਗੀ ਕਚਹਿਰੀ ਵਿੱਚ ਦੇਣਾ ਚਾਹੁੰਦਾ ਹਾਂ। ਤਾਰਾ ਸਿੰਘ
ਸੱਭ ਤੋਂ ਪਹਿਲਾਂ ਤਾਂ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਮੈਨੂੰ ਕਿਸ
ਹੈਸੀਅਤ ਨਾਲ ਇਹ ਸਵਾਲ ਪੁੱਛ ਰਿਹਾ ਹੈ , ਕੀ ਤੂੰ ਮੈਨੂੰ ਰੇਸ਼ਮ, ਹਵਾਰੇ ਅਤੇ ਪ੍ਰੋ:
ਭੁੱਲਰ ਦਾ ਸਾਥੀ ਹੋਣ ਦੇ ਨਾਤੇ ਇਹ ਸੱਭ ਪੁੱਛ ਰਿਹਾ ਹੈ, ਜਾਂ ਫਿਰ ਬੇਅੰਤ ਕਾਂਡ ਦੀ
ਕਾਰਵਾਈ ਦਾ ਤੇਰੇ ਕਹਿਣ ਅਨੁਸਾਰ ਮੁੱਡਲਾ ਹਿੱਸਾ ਹੋਣ ਦੇ ਨਾਤੇ ਇਹ ਸੱਭ ਪੁੱਛ ਰਿਹਾ ਹੈ
।ਜਿੱਥੋਂ ਤੱਕ ਤਾਰਾ ਸਿੰਘ ਤੇਰੇ ਇਸ ਕਾਂਡ ਦੀ ਕਾਰਵਾਈ ਦਾ ਮੁਡਲਾ ਹਿੱਸਾ ਹੋਣ ਦੀ ਗੱਲ
ਹੈ ਤਾਂ ਮੈਂ ਤੈਨੂੰ ਇਹ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਜਦੋਂ 31 ਅਗਸਤ 1995 ਨੂੰ ਮੈਂ
ਤੈਨੂੰ ਆਪਣੇ ਸਕੂਟਰ ਤੇ ਬੈਠਾ ਕੇ ਸੈਕਟਰੀਏਟ ਆਪਣੇ ਨਾਲ ਲੈ ਗਿਆ ਸੀ ਜਿਸ ਸੈਕਟਰੀਏਟ
ਵਾਰੇ ਤੂੰ ਪਹਿਲਾਂ ਬਿਲਕੁਲ ਹੀ ਅਣਜਾਣ ਸੀ । ਫਿਰ ਦੁਪਹਿਰ ਨੂੰ ਬੇਅੰਤ ਸਿੰਘ ਦੇ
ਸੈਕਟਰੀਏਟ ਪਹੁੰਚ ਜਾਣ ਤੋਂ ਬਾਅਦ ਆਪਾ ਵਾਪਸ ਕਮਰੇ ਵਿੱਚ ਚਲੇ ਗਏ ਸੀ ਜਿਥੇ ਭਾਈ ਦਿਲਾਵਰ
ਸਿੰਘ ਐਕਸ਼ਨ ਲਈ ਤਿਆਰ ਹੋਇਆ ਬੈਠਾ ਸੀ ।ਫਿਰ ਆਪਾ ਭਾਈ ਦਿਲਾਵਰ ਸਿੰਘ ਸਮੇਤ ਸੈਕਟਰੀਏਟ
ਵਾਪਸ ਆ ਗਏ ਸੀ । ਸੈਕਟਰੀਏਟ ਪਹੁੰਚ ਕੇ ਤੂੰ ਕਾਰ ਖੜੀ ਕਰਕੇ ਮੈਨੂੰ ਮਿਲੇ ਬਿਨਾਂ ਹੀ
ਕਾਹਲੀ ਨਾਲ ਉਥੋਂ ਚਲਾ ਗਿਆ ਸੀ । ਉਸ ਤੋਂ ਬਾਅਦ ਮੈਂ ਅਤੇ ਭਾਈ ਦਿਲਾਵਰ ਸਿੰਘ ਇੱਕਲੇ ਹੀ
ਐਕਸ਼ਨ ਦੀ ਤਿਆਰੀ ਕਰਦੇ ਰਹੇ। ਤੈਨੂੰ ਪਤਾ ਹੈ ਕਿ ਤੁਹਾਡੀ ਇਹ ਮਹਾਨ ਹਸਤੀ(ਹਵਾਰਾ) 30
ਤਰੀਕ ਨੂੰ ਹੀ ਮੋਹਾਲੀ ਤੋਂ ਦਿੱਲੀ ਗਾਜੀਆਬਾਦ ਚਲਾ ਗਿਆ ਸੀ ਅਤੇ 31 ਅਗਸਤ 1995 ਬੇਅੰਤ
ਸਿੰਘ ਦੇ ਕਤਲ ਵਾਲੇ ਦਿਨ ਵੀ ਇਹ ਦਿੱਲੀ ਗਾਜੀਆਬਾਦ ਵਿੱਚ ਹੀ ਸੀ । ਤੂੰ ਕਾਰ ਸੈਕਟਰੀਏਟ
ਛੱਡ ਕੇ ਉਥੋਂ ਭੱਜ ਕੇ ਵੀ ਇਸ ਕਾਰਵਾਈ ਦਾ ਮੁੱਡਲਾ ਹਿੱਸਾ ਬਣ ਗਿਆ ਅਤੇ ਮਹਾਨ ਹਸਤੀ
ਗਾਜੀਆਬਾਦ ਵਿੱਚ ਬੈਠ ਕੇ ਇਸ ਕੇਸ ਦਾ ਮਾਸਟਰ ਮਾਈਂਡ ਅਤੇ ਕਰਤਾ- ਧਰਤਾ ਬਣ ਗਿਆ। ਭਾਈ
ਦਿਲਾਵਰ ਸਿੰਘ ਆਪਣੇ ਸਰੀਰ ਦੀ ਬੋਟੀ ਬੋਟੀ ਕਰਵਾ ਕੇ ਵੀ ਤੁਹਾਡੀ ਨਜ਼ਰ ਵਿੱਚ ਇਸ ਕੇਸ ਦਾ
ਹਿੱਸਾ ਨਹੀਂ ਹੈ। ਕਿਉਂਕਿ ਤੁਹਾਡੇ ਕਹਿਣ ਅਨੁਸਾਰ ਇਹ ਕੇਸ ਮਨੁੱਖੀ ਬੰਬ ਦਾ ਕੇਸ ਹੀ
ਨਹੀਂ ਹੈ । ਇਹ ਸਾਰਾ ਕੰਮ ਜਗਤਾਰ ਸਿੰਘ ਹਵਾਰੇ ਨੇ ਆਪ ਹੀ ਕੀਤਾ ਹੈ । ਬਾਕੀ ਮੇਰਾ ਅਤੇ
ਬਾਕੀ ਸਾਥੀਆਂ ਦਾ ਨਾਮ ਤਾਂ ਤੁਹਾਡੀ ਡਾਈਰੀ ਵਿੱਚ ਕਿਤੇ ਦਰਜ ਹੀ ਨਹੀਂ ਹੈ । ਹੁਣ ਜਦ
ਖਾਲਸਾ ਪੰਥ ਨੂੰ ਇਸ ਕੇਸ ਦੀ ਅਸਲੀਅਤ ਦਾ ਪਤਾ ਲੱਗ ਰਿਹਾ ਹੈ ਤਾਂ ਤੁਹਾਨੂੰ ਦੁੱਖ ਪਹੁੰਚ
ਰਿਹਾ ਹੈ । ਤਾਰੇ ਕੀ ਤੈਨੂੰ ਰੇਸ਼ਮ ਕੈਟ ਵੱਲੋਂ ਰਵੀ ਕੈਟ ਨਾਲ ਸਬੰਧ ਰੱਖਣ ਦਾ ਭੋਰਾ ਵੀ
ਦੁੱਖ ਨਹੀਂ ਹੈ? ਕੀ ਤੈਨੂੰ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਹੋਣ ਦਾ ਭੋਰਾ
ਵੀ ਦੁੱਖ ਨਹੀਂ ਹੈ ?ਪਰ ਫਿਰ ਵੀ ਮੈਂ ਕਦੇ ਕਿਸੇ ਦੇ ਵੀ ਸਹਿਯੋਗ ਨੂੰ ਕਦੇ ਘਟਾ ਕੇ ਜਾਂ
ਵਧਾ ਕੇ ਨਹੀਂ ਦੇਖਿਆ , ਜਿਸ ਕਿਸੇ ਦਾ ਜਿੰਨਾ ਵੀ ਸਹਿਯੋਗ ਹੈ ਉਹ ਸਤਿਕਾਰਯੋਗ ਹੈ ਪਰ
ਬਾਕੀ ਸਾਥੀਆਂ ਦੇ ਸਹਿਯੋਗ ਨੂੰ ਭੁੱਲ ਕੇ ਖੁਦ ਹੀ ਧੋਖੇ ਨਾਲ ਕਰਤਾ ਧਰਤਾ ਬਣ ਜਾਣਾ
ਖਾਲਸਾ ਪੰਥ ਨਾਲ ਧੋਖਾ ਹੈ। ਸੰਘਰਸ਼ ਨਾਲ ਧੋਖਾ ਹੈ ।
ਤਾਰਾ ਸਿੰਘ ਜੀ, ਜਿਥੋਂ ਤੱਕ ਤੁਸੀਂ ਇਹ ਕਿਹਾ ਹੈ ਕਿ ਹਵਾਰੇ ਅਤੇ ਸਾਥੀਆਂ ਦੇ ਵਿਚਾਰ ਕੀ ਹਨ ਇਹ ਕੋਈ ਬਹਿਸ ਦਾ ਵਿਸ਼ਾ ਹੀ ਨਹੀਂ ਹੈ। ਤਾਰਾ ਸਿੰਘ ਤੂੰ ਮੈਨੂੰ ਇਹ ਗੱਲ ਦੱਸ ਜਦ 31 ਮਾਰਚ ਨੂੰ ਮੇਰੀ ਫਾਂਸੀ ਦਾ ਦਿਨ ਤਹਿ ਸੀ ਤਾਂ 27 ਮਾਰਚ ਨੂੰ ਹਵਾਰਾ ਆਪਣੇ ਨੇੜਲੇ ਸਾਥੀ ਦਲਜੀਤ ਸਿੰਘ ਬਿੱਟੂ ਰਾਹੀਂ ਅਖਬਾਰਾਂ ਨੂੰ ਇਹ ਬਿਆਨ ਜਾਰੀ ਕਰਦਾ ਹੈ ਕਿ ਉਸ ਦੇ ਅਤੇ ਮੇਰੇ ਵਿੱਚ ਬਹੁਤ ਹੀ ਜਿਆਦਾ ਵਿਚਾਰਕ ਮੱਤਭੇਦ ਹਨ ਤਾਂ ਫਿਰ ਖਾਲਸਾ ਪੰਥ ਨੂੰ ਇਹ ਦੱਸਣਾ ਤੁਹਾਡਾ ਫ਼ਰਜ ਹੈ ਕਿ ਤੁਹਾਡੇ ਕਿਹੜੇ ਵਿਚਾਰਾਂ ਨਾਲ ਮੇਰੇ ਮੱਤਭੇਦ ਹਨ। ਇਥੇ ਮੈਨੂੰ ਇਹ ਜਾਨਣ ਦਾ ਪੂਰਾ ਹੱਕ ਹੈ ਕਿ ਆਖਰ ਤੁਹਾਡੇ ਵਿਚਾਰ ਹੈ ਕੀ । ਇਕ ਜੱਥੇਬੰਦੀ ਦਾ ਮੁਖੀ , ਜਿਸ ਦੇ ਹਰ ਕੰਮ ਨੇ ਆਪਣੀ ਜੱਥੇਬੰਦੀ ਦੇ ਮੈਂਬਰਾਂ ਲਈ ਪ੍ਰੇਰਨਾ ਦਾ ਸਰੋਤ ਬਣਨਾ ਹੁੰਦਾ ਹੈ, ਅਗਰ ਉਹ ਮੁਖੀ ਬਿਨਾਂ ਕੋਈ ਵਿਚਾਰ ਰੱਖੇ ਇਕ ਆਮ ਅਪਰਾਧੀ ਚੋਰਾਂ ਦੀ ਤਰ੍ਹਾਂ ਇੱਕ ਮਜਿਸਟਰੇਟ ਅੱਗੇ ਆਪਣਾ ਕੇਸ ਲੜਦਾ ਹੈ, ਸ਼ੈਸਨ ਕੋਰਟ ਵਿੱਚ ਕੇਸ ਲੜਦਾ ਹੈ , ਹਾਈਕੋਰਟ ਵਿੱਚ ਕੇਸ ਲੜਦਾ ਹੈ , ਸੁਪਰੀਮ ਕੋਰਟ ਵਿੱਚ ਆਪਣਾ ਕੇਸ ਲੜਦਾ ਹੈ , ਦੁਸ਼ਮਣ ਦੀ ਅਦਾਲਤ ਵਿੱਚ ਚੁੱਪਚਾਪ ਖੜਾ ਹੈ ਤਾਂ ਤੁਸੀਂ ਇਸ ਨੂੰ ਕੀ ਕਹੋਗੇ। ਕੀ ਸਿਰਫ਼ ਗੋਲੀ ਚਲਾਉਣਾ ਤੇ ਭੱਜ ਜਾਣਾ ਹੀ ਸੰਘਰਸ਼ ਹੈ । ਤਾਰਾ ਸਿੰਘ ਇਕ ਸੰਘਰਸ਼ੀ ਯੋਧੇ ਦਾ ਹਰ ਐਕਸ਼ਨ ਉਸ ਦੇ ਵਿਚਾਰ ਹੁੰਦੇ ਹਨ। ਅਗਰ ਕੋਈ ਸੰਘਰਸ਼ੀ ਯੋਧਾ ਕੋਈ ਐਕਸ਼ਨ ਕਰਕੇ ਦੁਸ਼ਮਣ ਦੀ ਅਦਾਲਤ ਵਿੱਚ ਇਕ ਆਮ ਅਪਰਾਧੀ ਦੀ ਤਰ੍ਹਾਂ ਆਪਣੇ ਕੀਤੇ ਹੋਏ ਕੰਮ ਤੋਂ ਮੁਨਕਰ ਹੋ ਜਾਵੇ ਤਾਂ ਫਿਰ ਇਕ ਸੰਘਰਸ਼ੀ ਯੋਧੇ ਅਤੇ ਇੱਕ ਆਮ ਅਪਰਾਧੀ ਵਿੱਚ ਫਰਕ ਹੀ ਕੀ ਰਹਿ ਜਾਂਦਾ ਹੈ । ਹਰ ਐਕਸ਼ਨ ਤੋਂ ਬਾਅਦ ਇਹ ਦੱਸਣਾ ਸੰਘਰਸ਼ੀ ਬੰਦੇ ਦਾ ਫਰਜ਼ ਹੁੰਦਾ ਹੈ ਕਿ ਉੁਸਨੇ ਇਹ ਐਕਸ਼ਨ ਕਿਉ ਕੀਤਾ ਇਸ ਦਾ ਸੰਘਰਸ਼ ਨੂੰ ਅਤੇ ਖਾਲਸਾ ਪੰਥ ਨੂੰ ਕੀ ਫਾਇਦਾ ਹੈ ।
ਤਾਰਾ ਸਿੰਘ ਜਿਥੋਂ ਤੱਕ ਹਵਾਰੇ ਦੇ ਜਾ ਕਿਸੇ ਹੋਰ ਦੇ ਕੇਸ ਲੜਨ ਦਾ ਸਬੰਧ ਹੈ, ਮੈਨੂੰ ਕਿਸੇ ਦੇ ਵੀ ਕੇਸ ਲੜਨ ਤੇ ਕੋਈ ਇਤਰਾਜ ਨਹੀਂ ਹੈ , ਪਰ ਕੌਮੀ ਸਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ ਕੁਰਬਾਨੀ ਤੋਂ ਮੁਨਕਰ ਹੋ ਕੇ ਕਿਸੇ ਵੱਲੋਂ ਵੀ ਕੇਸ ਲੜਨ ਤੇ ਸਖ਼ਤ ਇਤਰਾਜ ਹੈ । ਤੂੰ ਵੀ 8 ਸਾਲ ਅਦਾਲਤ ਵਿੱਚ ਬੈਠਦਾ ਰਿਹਾ ਹੈ । ਪਰ ਤੁਸੀ ਸਾਰੇ ਸਾਥੀਆਂ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਤੁਸੀਂ ਸਾਰੇ ਅਚਾਨਕ ਹੀ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਕਿਉਂ ਹੋ ਗਏ । ਕਿਤੇ ਤੁਹਾਡੀ ਇਸ ਕੋਸ਼ਿਸ ਦਾ ਮਕਸਦ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ ਕੁਰਬਾਨੀ ਨੂੰ ਨੌਜਵਾਨਾਂ ਦੀ ਪ੍ਰੇਰਨਾ ਦਾ ਸਰੋਤ ਬਣਨ ਤੋਂ ਰੋਕਣਾ ਤਾਂ ਨਹੀਂ ਹੈ ? ਅਗਰ ਕੇਸ ਹੀ ਲੜਨਾ ਸੀ ਤਾਂ ਇਹ ਕਹਿ ਕੇ ਲੜਿਆਂ ਜਾਂਦਾ ਕਿ ਅਸੀਂ ਇਸ ਕੇਸ ਵਿੱਚ ਸ਼ਾਮਿਲ ਨਹੀਂ ਹਾਂ, ਅਸੀਂ ਬੇਕਸੂਰ ਹਾਂ । ਅੱਜ ਵੀ ਮੇਰੇ ਸਵਾਲ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਖੜੇ ਹਨ ਕਿ ਅਗਰ ਤੁਹਾਡੇ ਕਹਿਣ ਦੇ ਮੁਤਾਬਕ ਇਹ ਕੇਸ ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ । ਤਾਂ ਫਿਰ ਭਾਈ ਦਿਲਾਵਰ ਸਿੰਘ ਸ਼ਹੀਦ ਕਿਸ ਤਰ੍ਹਾਂ ਹੋ ਗਿਆ, ਬੱਬਰ ਕਿਸ ਤਰ੍ਹਾਂ ਹੋ ਗਿਆ । ਰੇਸ਼ਮ ਦੇ ਰਵੀ ਕੈਟ ਨਾਲ ਕੀ ਸਬੰਧ ਹਨ। ਤਾਰਾ ਸਿੰਘ ਸਵਾਲਾਂ ਦੇ ਜੁਆਬ ਦੇਵੋ। ਇੱਧਰ ਉੱਧਰ ਦੀਆਂ ਗੱਲਾਂ ਕਰਕੇ ਟਾਲ ਮਟੌਲ ਨਾ ਕਰੋ।
ਤਾਰਾ ਸਿੰਘ . ਤੁਹਾਡਾ ਇਹ ਕਹਿਣਾ ਕਿ ਹਵਾਰਾ ਸੁਪਰੀਮ ਕੋਰਟ ਤੋਂ ਬਾਅਦ ਰਾਸਟਰਪਤੀ ਕੋਲ ਨਹੀਂ ਜਾਵੇਗਾ। ਤੁਹਾਡੀ ਇਹ ਗੱਲ ਵੀ ਆਪਣੇ ਆਪ ਨੂੰ ਅਤੇ ਖਾਲਸਾ ਪੰਥ ਨੂੰ ਧੋਖਾ ਦੇਣ ਵਾਲੀ ਹੈ । ਜਿਹੜਾ ਵਿਆਕਤੀ ਇੱਕ ਮਜਿਸਟਰੇਟ ਅੱਗੇ ਕੇਸ ਲੜ੍ਹਦਾ ਹੈ ਤਾਂ ਉਸ ਨੂੰ ਰਾਸਟਰਪਤੀ ਅੱਗੇ ਕੇਸ ਲੜਨ ਤੇ ਤਾਂ ਮਾਣ ਹੀ ਕਰਨਾ ਚਾਹੀਦਾ ਹੈ ।ਕਿਉਂਕਿ ਮਜਿਸਟਰੇਟ ਨਾਲੋਂ ਤਾਂ ਰਾਸਟਰਪਤੀ ਦਾ ਅਹੁਦਾ ਸੁਪਰੀਮ ਹੈ। ਤਹਾਡੀ ਇਹ ਗੱਲ ਵੀ ਖਾਲਸਾ ਪੰਥ ਨੂੰ ਗੁੰਮਰਾਹ ਕਰਨ ਵਾਲੀ ਅਤੇ ਧੋਖਾ ਦੇਣ ਵਾਲੀ ਹੀ ਹੈ।
ਤਾਰਾ ਸਿੰਘ ਤੁਸੀ ਮੇਰੇ ਲਈ ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੱਲੋਂ ਰਹਿਮ ਮੰਗਣ ਦੀ ਗੱਲ ਕੀਤੀ ਹੈ । ਤੁਸੀ ਮੇਰੀ ਫਾਂਸੀ ਤੇ ਲੱਗੀ ਰੋਕ ਨੂੰ, ਮੇਰੇ ਵੱਲੋਂ ਇਸ ਨੂੰ ਖਾਲਸਾ ਪੰਥ ਦੀ ਜਿੱਤ ਕਰਾਰ ਦੇਣ ਤੇ ਇਤਰਾਜ ਕੀਤਾ ਹੈ । ਤਾਰਾ ਸਿੰਘ ਤੂੰ ਇਹ ਕਹਿ ਰਿਹਾ ਹੈ ਕਿ ਮੇਰੀ ਫਾਂਸੀ ਤੇ ਰੋਕ ਲੱਗਣ ਨਾਲ ਖਾਲਸਾ ਪੰਥ ਦਾ ਸਿਰ ਦਿੱਲੀ ਅੱਗੇ ਝੁਕਿਆ ਹੈ। ਪਰ ਤੇਰਾ ਡੈਡੀ ਵਧਾਵਾ ਸਿੰਘ ਆਪਣੀ ਲੈਟਰ ਵਿੱਚ ਇਹ ਕਹਿ ਰਿਹਾ ਹੈ ਕਿ ਇਹ ਰੋਕ ਖਾਲਸਾ ਪੰਥ ਦੇ ਰੋਹ ਦੇ ਕਾਰਣ ਲੱਗੀ ਹੈ । ਤੁਸੀ ਪਿਉ- ਪੁੱਤ ਪਹਿਲਾਂ ਸਵਾਲ ਤਾਂ ਠੀਕ ਕਰ ਲਵੋ।ਪਰ ਫਿਰ ਵੀ ਮੈਂ ਤੈਨੂੰ ਇਹ ਗੱਲ ਸਪੱਸ਼ਟ ਕਰ ਹੀ ਦਿੰਦਾ ਹਾਂ ਕਿ ਜੇਕਰ ਤੂੰ ਈਰਖਾ ਅਤੇ ਸਾੜੇ ਦੀਆਂ ਐਨਕਾਂ ਲਾਹ ਕੇ ਇਸ ਵਰਤਾਰੇ ਨੂੰ ਦੇਖਦਾ ਤਾਂ ਇਹ ਸਾਰਾ ਵਰਤਾਰਾ ਤੁਹਾਨੂੰ ਅਕਾਲ-ਪੁਰਖ ਦੀ ਕੋਈ ਖੇਡ ਨਜ਼ਰ ਆਉਂਦਾ , ਤੁਹਾਨੂੰ ਇਸ ਵਿਚੋਂ ਕਿਸੇ ਕਿਸਮ ਦਾ ਧੋਖਾ ਅਤੇ ਫਰੇਬ ਨਜ਼ਰ ਨਾ ਆਉਂਦਾ । ਮੇਰੀ ਫਾਂਸੀ ਤੇ ਰੋਕ ਲਗਾ ਕੇ ਕੇਂਦਰ ਦੀ ਕਾਂਗਰਸ ਸਰਕਾਰ ਜਿਹੜੀ ਹਰ ਪਲ ਖਾਲਸਾ ਪੰਥ ਦੇ ਅਤੇ ਅਕਾਲੀਆਂ ਦੇ ਖਿਲਾਫ ਕੋਈ ਨਾ ਕੋਈ ਸਾਜਿਸ਼ ਕਰਦੀ ਰਹਿੰਦੀ ਹੈ , ਉਹ ਅਕਾਲੀਆਂ ਨੂੰ ਫਾਇਦਾ ਦੇਣ ਲਈ ਮੇਰੀ ਫਾਂਸੀ ਤੇ ਰੋਕ ਲਗਾਏਗੀ , ਅਜਿਹੇ ਵਿਚਾਰ ਤਾਂ ਤੁਹਾਡੇ ਵਰਗੇ ਕਿਸੇ ਮਹਾਨ ਬੁੱਧੀਜੀਵੀ ਦੇ ਹੀ ਹੋ ਸਕਦੇ ਹਨ।
ਤਾਰਾ ਸਿੰਘ, ਜਿੱਥੋ ਤੱਕ ਮੇਰੀ ਫਾਂਸੀ ਤੇ ਲੱਗੀ ਰੋਕ ਨੂੰ, ਮੇਰੇ ਵੱਲੋਂ ਇਸ ਨੂੰ ਖਾਲਸਾ ਪੰਥ ਦੀ ਜਿੱਤ ਕਰਾਰ ਦੇਣ ਦਾ ਸਵਾਲ ਹੈ, ਤਾਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਨਾਂ ਤਾਂ ਮੈਂ ਕਿਸੇ ਤੋਂ ਰਹਿਮ ਮੰਗਿਆ, ਨਾ ਹੀ ਖਾਲਸਾ ਪੰਥ ਨੇ ਕਿਸੇ ਤੋਂ ਰਹਿਮ ਮੰਗਿਆ ਸਗੋਂ ਖਾਲਸਾ ਪੰਥ ਨੇ ਕੇਸਰੀ ਪੱਗਾਂ ਬੰਨ ਕੇ, ਕੇਸਰੀ ਨਿਸ਼ਾਨ ਹੱਥ ਵਿੱਚ ਫੜ ਕੇ ਸੜਕਾਂ ਤੇ ਨਿਕਲ ਕੇ ਖਾਲਿਸਤਾਨ ‐ਜਿੰਦਾਬਾਦ ਦੇ ਨਾਹਰੇ ਲਗਾ ਕੇ ਦਿੱਲੀ ਤੋਂ ਅਜ਼ਾਦੀ ਦੀ ਮੰਗ ਕੀਤੀ ਸੀ, 29 ਮਾਰਚ ਨੂੰ ਪਟਿਆਲਾ ਜੇਲ੍ਹ ਨੂੰ ਘੇਰਨ ਦਾ ਪ੍ਰੋਗਰਾਮ ਬਣਾਇਆ ਸੀ । ਤਾਰਾ ਸਿੰਘ , ਜੇਕਰ 28 ਮਾਰਚ ਦੀ ਰਾਤ ਨੂੰ ਮੇਰੀ ਫਾਂਸੀ ਤੇ ਰੋਕ ਨਾ ਲਗਾਈ ਜਾਂਦੀ ਤਾਂ 29 ਮਾਰਚ ਨੂੰ ਪਟਿਆਲਾ ਜੇਲ੍ਹ ਦੇ ਆਲੇ-ਦੁਆਲੇ ਖਾਲਸਾ ਪੰਥ ਦਾ ਉਹ ਇੱਕਠ ਹੋਣਾਂ ਸੀ ਜਿਹੜਾ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ। ਖਾਲਸਾ ਪੰਥ ਦੇ ਇਸ ਇੱਕਠ ਦੀ ਅਕਾਲ-ਪੁਰਖ ਤੋਂ ਬਿਨਾਂ ਹੋਰ ਕੋਈ ਨੇਤਾ ਅਗਵਾਈ ਨਹੀਂ ਸੀ ਕਰ ਰਿਹਾ , ਜਿਸ ਦਾ ਮਨੋਰਥ ਮੇਰੀ ਫਾਂਸੀ ਰੋਕਣਾ ਸੀ । ਮੇਰੀ ਫਾਂਸੀ ਤੇ ਰੋਕ ਕਿਸੇ ਸ੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਕਹਿਣ ਤੇ ਨਹੀਂ ਲੱਗੀ , ਸਗੋਂ ਖਾਲਸਾ ਪੰਥ ਦੇ ਰੋਹ ਅੱਗੇ, ਏਜੰਸੀਆਂ ਦੀਆਂ ਰਿਪੋਰਟਾ ਤੇ ਦਿੱਲੀ ਦਾ ਤਖ਼ਤ ਝੁਕਿਆ ਸੀ । ਮੇਰੇ ਵੱਲ ਨੂੰ ਰੱਸਾ ਲੈ ਕੇ ਆ ਰਹੀ ਦਿੱਲੀ ਨੂੰ ਖਾਲਸਾ ਪੰਥ ਨੇ ਕੇਸਰੀ ਨਿਸ਼ਾਨ ਦਿਖਾ ਕੇ ਵਾਪਸ ਦਿੱਲੀ ਵੱਲ ਨੂੰ ਭਜਾਇਆ ਸੀ, ਇਸੇ ਲਈ ਹੀ ਮੈਂ ਇਸ ਨੂੰ ਖਾਲਸਾ ਪੰਥ ਦੀ ਜਿੱਤ ਕਰਾਰ ਦਿੱਤਾ ਸੀ । ਤਾਰਾ ਸਿੰਘ , ਜੇਕਰ ਤੈਨੂੰ ਅਕਾਲ-ਪੁਰਖ ਵੱਲੋਂ ਖਾਲਸਾ ਪੰਥ ਦੇ ਵਿਹੜੇ ਵਿੱਚ ਵਰਤਾਏ ਗਏ ਇਸ ਵਰਤਾਰੇ ਵਿਚੋਂ ਵੀ ਕੋਈ ਸ਼ੱਕ ਜਾਂ ਧੋਖਾ ਨਜ਼ਰ ਆਉਂਦਾ ਹੈ ਤਾਂ ਇਹ ਕਸੂਰ ਤੁਹਾਡੀ ਸੋਚ ਦਾ, ਤੁਹਾਡੀ ਮਾਨਸਿਕਤਾ ਦਾ ਹੈ । ਤੁਹਾਡੀ ਹਰ ਸੋਚ ਦਾ ਅਧਾਰ ਧੋਖਾ ਅਤੇ ਫਰੇਬ ਹੈ । ਇਸੇ ਲਈ ਹੀ ਤੁਹਾਡੀ ਮਹਾਨ ਹਸਤੀ ਹਵਾਰੇ ਵੱਲੋਂ ਵਿਸਾਖੀ ਤੇ ਦਿੱਤਾ ਗਿਆ ਸੰਦੇਸ਼ ਵੀ ਜਾਂਚ ਪੜਤਾਲ ਤੋਂ ਬਾਅਦ ਜਾਅਲੀ ਪਾਇਆ ਗਿਆ ਹੈ, ਕਿਸੇ ਹੋਰ ਟੁੱਕੜਬੋਚ ਵੱਲੋਂ ਲਿਖਿਆ ਪਾਇਆ ਗਿਆ ਹੈ । ਇਹ ਸਾਰਾ ਝੂਠ ਅਤੇ ਧੋਖਾ ਤੁਹਾਨੂੰ ਮੁਬਾਰਕ ਹੋਵੇ। ਤੁਹਾਡੀ ਈਰਖਾ ਅਤੇ ਸਾੜੇ ਨੂੰ ਮੈਂ ਇਥੇ ਬੈਠਾ ਵੀ ਮਹਿਸੂਸ ਕਰ ਰਿਹਾ ਹਾਂ ।
ਤਾਰਾ ਸਿੰਘ , ਜਿਹੜਾ ਤੁਸੀ ਚੋਣਾਂ ਵਿੱਚ ਨਿਰਦੋਸ਼ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦੀ ਕੀਤੀ ਮੱਦਦ ਤੋਂ ਇਨਕਾਰ ਕੀਤਾ ਹੈ ,ਉਸ ਦੇ ਸਬੂਤ ਅਤੇ ਖਬਰਾਂ ਮੈਂ ਤੁਹਾਨੂੰ ਭੇਜ ਦਿੱਤੇ ਹਨ। ਪਹਿਲਾਂ ਕੋਈ ਕੰਮ ਕਰਨਾ ਫਿਰ ਉਸ ਤੋਂ ਮੁਕਰ ਜਾਣਾ ਤੁਹਾਡੀ ਪਹਿਲਾਂ ਤੋਂ ਹੀ ਫਿਤਰਤ ਰਹੀ ਹੈ ।
ਤਾਰਾ ਸਿੰਘ , ਜਿਹੜੀ ਤੂੰ ਪ੍ਰੋ:ਭੁੱਲਰ ਤੇ ਚਿੱਕੜ ਸੁੱਟਣ ਦੀ ਗੱਲ ਕਹੀ ਹੈ। ਪਹਿਲੀ ਗੱਲ ਤਾਂ ਤੂੰ ਮੈਨੂੰ ਇਹ ਦੱਸ ਕਿ ਤੂੰ ਸਾਰਿਆਂ ਵੱਲੋਂ ਸਵਾਲ ਪੁੱਛਣ ਦਾ ਠੇਕਾ ਲੈ ਲਿਆ ਹੈ । ਤੂੰ ਕਦੇ ਰੇਸ਼ਮ ਵੱਲੋਂ , ਕਦੇ ਹਵਾਰੇ ਵੱਲੋਂ, ਕਦੇ ਪ੍ਰੋ:ਭੁੱਲਰ ਵੱਲੋਂ ਮੈਨੂੰ ਸਵਾਲ ਪੁੱਛ ਰਿਹਾ ਹੈ । ਕੀ ਤੁਸੀਂ ਸਾਰੇ ਦੇਸ਼ ਭਗਤ ਇੱਕਠੇ ਹੀ ਹੋ ? ਪਰ ਫਿਰ ਵੀ ਮੈਂ ਤੈਨੂੰ ਦੱਸ ਦਿੰਦਾ ਹਾਂ ਕਿ ਮੈਂ ਕਦੇ ਵੀ ਪ੍ਰੋ:ਭੁੱਲਰ ਤੇ ਕੋਈ ਚਿੱਕੜ ਨਹੀਂ ਸੁੱਟਿਆ , ਹਜ਼ਾਰਾਂ ਲੋਕ ਹਰ ਰੋਜ਼ ਆਪਣੇ ਕੇਸ ਲੜਦੇ ਹਨ, ਰਹਿਮ ਦੀਆਂ ਅਪੀਲਾਂ ਕਰਦੇ ਹਨ , ਮੈਂ ਕਦੇ ਕਿਸੇ ਤੇ ਕੋਈ ਇਤਰਾਜ਼ ਨਹੀਂ ਕੀਤਾ। ਮੈਂ ਤਾਂ ਕਿਸੇ ਜਿੰਮੇਵਾਰ ਸੱਜਣ ਰਾਹੀਂ ਪ੍ਰੋ:ਭੁੱਲਰ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ ਵੀ ਕੀਤੀ ਸੀ ਕਿ ਅਗਰ ਰਹਿਮ ਦੀ ਅਪੀਲ ਹੀ ਕਰਨੀ ਹੈ ਤਾਂ ਸੰਘਰਸ਼ ਨਾਲੋਂ ਆਪਣਾ ਨਾਤਾ ਤੋੜ ਲਵੋ। ਅਪੀਲ ਕਰਨ ਵਾਲਾ ਚਾਹੇ ਪ੍ਰੋ:ਭੁੱਲਰ ਹੋਵੇ, ਚਾਹੇ ਹਵਾਰਾ ਮੈਂ ਇੰਨਾਂ ਦਾ ਵਿਰੋਧ ਕਦੇ ਵੀ ਕਿਸੇ ਨਿੱਜੀ ਕਾਰਣ ਕਰਕੇ ਨਹੀਂ ਕੀਤਾ , ਸਗੋਂ ਕੌਮੀ ਭਾਵਨਾਵਾਂ ਕਰਕੇ ਅਤੇ ਸੰਘਰਸ਼ੀ ਸੋਚ ਕਰਕੇ ਹੀ ਕੀਤਾ ਹੈ। ਸਿੱਖੀ ਸਿਧਾਤਾਂ ਅਤੇ ਸਿੱਖੀ ਪ੍ਰੰਪਰਾਵਾਂ ਕਰਕੇ ਹੀ ਕੀਤਾ ਹੈ । ਇਨਾਂ ਨੂੰ ਸਿਸਟਿਮ ਅੱਗੇ ਅਤੇ ਕਾਤਲ ਹੁਕਮਰਾਨਾਂ ਅੱਗੇ ਝੁਕੇ ਦੇਖ ਕੇ, ਰਹਿਮ ਮੰਗਦੇ ਦੇਖ ਕੇ ਮੈਨੂੰ ਸਾਰਾ ਸੰਘਰਸ਼ ਹੀ, ਸਮੁੱਚੇ ਸ਼ਹੀਦਾਂ ਦੀ ਸੋਚ ਹੀ ਦਿੱਲੀ ਅੱਗੇ ਤਰਲੇ ਕੱਢਦੀ ਨਜ਼ਰ ਆਉਂਦੀ ਹੈ । ਇੰਨਾਂ ਨੂੰ ਅਜਿਹਾ ਕਰਦੇ ਦੇਖ ਕੇ ਮੈਂ ਕਈ ਵਾਰ ਕੰਧਾਂ ਵਿੱਚ ਮੁੱਕੇ ਮਾਰੇ ਹਨ। ਮੇਰੀ ਅਲੋਚਨਾਂ ਦੇ ਕਾਰਣ ਇਹ ਹੁੰਦੇ ਹਨ ਕਿ ਜਦੋਂ ਪੂਰੀ ਸ੍ਰੋਮਣੀ ਕਮੇਟੀ , ਸਾਰਾ ਸੰਤ ਸਮਾਜ ਪ੍ਰੋ:ਭੁੱਲਰ ਦੇ ਪਰਿਵਾਰ ਨਾਲ ਖੜ ਗਿਆ ਤਾਂ ਫਿਰ ਦੋ ਘੰਟੇ ਬਾਅਦ ਹੀ ਜੱਸੀ ਖੰਗੂੜਾ ਵਰਗੇ ਕਾਂਗਰਸੀ ਕੋਲ ਜਾਣ ਦੀ ਕੀ ਜਰੂਰਤ ਸੀ ,ਜਦ ਪਰਿਵਾਰ ਦਾ ਸਵੇਰੇ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਸਨਮਾਨ ਹੋ ਗਿਆ ਤਾਂ ਫਿਰ ਸ਼ਾਮ ਨੂੰ ਸੋਨੀਆ ਗਾਂਧੀ ਦੇ ਦਰਬਾਰ ਵਿੱਚ ਜਾ ਕੇ ਰਹਿਮ ਮੰਗਣ ਦੀ ਕੀ ਜਰੂਰਤ ਸੀ। ਅਜਿਹਾ ਕਹਿ ਕੇ ਮੈਂ ਇਥੇ ਕਦੇ ਵੀ ਪ੍ਰੋ: ਭੁੱਲਰ ਦੇ ਪਰਿਵਾਰ ਦਾ ਅਪਮਾਨ ਨਹੀਂ ਕਰ ਰਿਹਾ ਹੁੰਦਾ ਸਗੋਂ ਮੇਰਾ ਮਕਸਦ ਪਰਿਵਾਰ ਦੇ ਹੋ ਰਹੇ ਅਪਮਾਨ ਨੂੰ ਰੋਕਣਾ ਹੁੰਦਾ ਹੈ। ਇਥੇ ਮੇਰਾ ਮਕਸਦ ਪ੍ਰੋ : ਭੁੱਲਰ ਦੀ ਜਾਂ ਹੋਰ ਕਿਸੇ ਦੀ ਤੌਹੀਨ ਕਰਨਾ ਨਹੀਂ ਹੁੰਦਾ ਸਗੋਂ ਸੰਘਰਸ਼ ਦੀ ਹੋ ਰਹੀ ਤੌਹੀਨ ਨੂੰ ਰੋਕਣਾ ਹੁੰਦਾ ਹੈ । ਤੁਹਾਨੂੰ ਇਸ ਸਾਰੇ ਵਰਤਾਰੇ ਨੂੰ ਨਿੱਜ ਤੋਂ ਉੱਪਰ ਉੱਠ ਕੇ ਦੇਖਣ ਦੀ ਜਰੂਰਤ ਹੈ।
ਤਾਰਾ ਸਿੰਘ ਜੀ, ਸੰਘਰਸ਼ ਦੌਰਾਨ ਅਗਰ ਦੁਸ਼ਮਣ ਜਾਂ ਦੁਸ਼ਮਣਾਂ ਦੀ ਅਦਾਲਤ ਕਿਸੇ ਸੰਘਰਸ਼ੀ ਯੋਧੇ ਨੂੰ ਮੌਤ ਦੀ ਸਜ਼ਾ ਸੁਣਾਉਂਦਾ ਹੈ ਤਾਂ ਉਸ ਸਮੇਂ ਇੱਕ ਯੋਧੇ ਕੋਲ ਆਪਣੀ ਗੱਲ ਕਹਿਣ ਦਾ, ਆਪਣੇ ਸੰਘਰਸ਼ ਵਾਰੇ ਦੱਸਣ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੁੰਦਾ । ਅਜਿਹੇ ਸਮੇਂ ਇੱਕ ਜਰਨੈਲ ਨੂੰ ਆਪਣੇ ਜਰਨੈਲ ਹੋਣ ਫਰਜ਼ ਅਦਾ ਕਰਨਾ ਚਾਹੀਦਾ ਹੈ । ਕਿਉਂਕਿ ਅਗਰ ਕੋਈ ਜਰਨੈਲ ਹੀ ਦੁਸਮਣ ਤੋਂ ਆਪਣੀ ਜਿੰਦਗੀ ਦੀ ਭੀਖ ਮੰਗੇਗਾ ਤਾਂ ਪਿੱਛੇ ਖੜੀ ਫੌਜ ਕੀ ਕਰੇਗੀ ਤਾਂ ਫਿਰ ਉਸ ਨੂੰ ਸੰਘਰਸ਼ ਦੌਰਾਨ ਕਿਸੇ ਹੋਰ ਨੂੰ ਮਾਰਨ ਦਾ ਕੀ ਹੱਕ ਰਹਿ ਜਾਵੇਗਾ ।
ਬਾਕੀ ਤਾਰਾ ਸਿੰਘ ਤੁਹਾਡੇ ਨਾਲ ਮੇਰੇ ਗਿਲੇ ਸਿਕਵੇ ਜੋ ਵੀ ਹੋਣ ਇੱਕ ਗੱਲ ਬਹੁਤ ਕਲੀਅਰ ਹੈ ਕਿ ਇਸ ਜਨਮ ਵਿੱਚ ਮੇਰਾ ਤੁਹਾਡੇ ਨਾਲ ਕਿਸੇ ਕਿਸਮ ਦਾ ਵੀ ਕੋਈ ਸਬੰਧ ਨਹੀਂ ਹੋਵੇਗਾ। ਤੁਸੀਂ ਆਪਣੇ ਉੱਪਰ ਲੱਗੇ ਇਲਜਾਮਾਂ ਦੇ ਜੁਆਬ ਆਪਣੀ ਕਿਸੇ ਕਮਜੋਰੀ ਕਰਕੇ ਨਹੀਂ ਦਿੱਤੇ ਹੋਣੇ। ਇਲਜਾਮਾਂ ਤੋਂ ਬਾਅਦ ਚੁੱਪ ਰਹਿਣ ਦੇ ਆਪਣੇ ਕੀਮਤੀ ਵਿਚਾਰਾਂ ਨੂੰ ਆਪਣੇ ਤੱਕ ਹੀ ਸੀਮਤ ਰੱਖੋ।
ਤਾਰਾ ਸਿੰਘ ਜੀ, ਤੁਸੀ 31 ਅਗਸਤ ਨੂੰ ਭਾਈ ਦਿਲਾਵਰ ਸਿੰਘ ਨੂੰ ਆਖਰੀ ਫ਼ਤਿਹ ਬੁਲਾਉਣ ਸਮੇਂ ਤੁਹਾਡੇ ਕਹਿਣ ਅਨੁਸਾਰ ਇਹ ਵਾਅਦਾ ਕੀਤਾ ਸੀ ਕਿ ਤੁਸੀ ਭਾਈ ਸਾਹਿਬ ਦੀ ਸੋਚ ਤੇ ਪਹਿਰਾ ਦੇਵੋਗੇ ਪਰ ਤੁਸੀਂ ਤਾਂ ਉਸ ਦੇ ਨਾਲ ਚੰਗਾ ਵਾਅਦਾ ਨਿਭਾਇਆ ਕਿ ਉਸ ਦੀ ਕੁਰਬਾਨੀ ਤੋਂ ਹੀ ਮੁਨਕਰ ਹੋ ਗਏ । ਭਾਈ ਦਿਲਾਵਰ ਸਿੰਘ ਨੇ ਆਪਣੇ ਸਰੀਰ ਦੀ ਬੋਟੀ ਬੋਟੀ ਇਸ ਕਰਕੇ ਕਰਵਾਈ ਸੀ ਤਾਂ ਕਿ ਉਹ ਪੰਜਾਬ ਦੀ ਧਰਤੀ ਤੇ ਹੋ ਰਹੇ ਨਿਰਦੋਸ਼ ਸਿੱਖ ਨੌਜਵਾਨਾਂ ਦੇ ਕਤਲੇਆਮ ਨੂੰ ਰੋਕ ਸਕੇ। ਪਰ ਤੁਸੀਂ ਗੁਆਂਢੀ ਦੇਸ਼ ਵਿੱਚ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਸਮੈਕ ਵੇਚਣ ਦਾ ਵਾਅਦਾ ਵੀ ਤੁਸੀਂ ਭਾਈ ਸਾਹਿਬ ਨਾਲ ਹੀ ਕੀਤਾ ਸੀ । ਤੁਸੀ ਤਾਂ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਾਹੁਣ ਵਾਲਿਆਂ ਨਾਲ , ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਨਾਲ ਰਾਜਸੀ ਸਾਂਝ ਪਾਈ ਬੈਠੇ ਹੋ। ਤੁਸੀਂ ਤਾਂ ਆਪਣਾ ਮੁੱਖ ਦਫ਼ਤਰ ਵੀ “ਸ੍ਰੀ ਅਕਾਲ ਤਖ਼ਤ ਸਾਹਿਬ”ਤੇ ਹੀ ਖੋਲ ਰੱਖਿਆ ਹੈ, ਇਹ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਖੁਲਦਾ ਹੈ ਇਹ ਵੀ ਦੱਸ ਦੇਣਾ ਸੀ । ਇਸ ਦਫ਼ਤਰ ਦਾ ਕੰਟਰੋਲ ਕਿਤੇ ਬੱਬਰ ਖਾਲਸਾ ਜਰਮਨੀ ਦੇ ਮੁਖੀ ਜੱਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਕੋਲ ਤਾਂ ਹੀ ਨਹੀਂ ਹੈ । ਮੈਂ ਹਮੇਸ਼ਾ ਹੀ ਇਹ ਸੋਚਦਾ ਹੁੰਦਾ ਸੀ ਕਿ ਤੁਸੀ ਸਾਰੇ ਹਮੇਸਾ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇਦਾਰ ਸਾਹਿਬਾਨ ਦੀ ਆਲੋਚਨਾ ਹੀ ਕਿਉਂ ਕਰਦੇ ਰਹਿੰਦੇ ਹੋ। ਮੈਨੂੰ ਤਾਂ ਹੁਣ ਪਤਾ ਲੱਗਾ ਹੈ ਕਿ ਤੁਹਾਡਾ ਮੇਨ ਦਫ਼ਤਰ ਹੀ ਉੱਥੇ ਹੈ। ਪਿਛਲੀ ਦਿਨੀ ਹੋਏ ਸੰਘਰਸ਼ ਦੌਰਾਨ ਤੁਹਾਡੇ ਦਫ਼ਤਰ ਦੇ ਇੱਕ ਉੱਚ ਅਹੁਦੇ ਤੇ ਬੈਠੇ ਮੈਂਬਰ ਨਾਲ ਸਾਡਾ ਵਾਹ ਵੀ ਪਿਆ ਸੀ । ਉਏ ਕੁਝ ਤਾਂ ਸ਼ਰਮ ਕਰੋ ਮੱਦਦ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਾਹੁਣ ਵਾਲਿਆਂ ਦੀ ਕਰਨੀ, ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੀ ਕਰਨੀ, ਨਸ਼ਿਆਂ ਦਾ ਕਾਰੋਬਾਰ ਕਰਨਾ, ਦਫ਼ਤਰ ਵੀ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਹੀ ਖੋਲਣਾ।ਵਾਹ! ਚੰਗੇ ਵਾਅਦੇ ਨਿਭਾ ਰਹੇ ਹੋ ਭਾਈ ਦਿਲਾਵਰ ਸਿੰਘ ਨਾਲ । ਕੀ ਤੁਹਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੁੰਦਾ ਕਿ ਤੁਹਾਡੀ ਹਰ ਚੀਜ਼ ਹੀ ਧੋਖਾ ਹੈ । ਤਾਰਾ ਸਿੰਘ ਜੀ, ਤੁਸੀਂ ਬੇਅੰਤ ਕੇਸ ਵਿੱਚ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੱਦਦ ਕਰਨ ਦੀ ਅਪੀਲ ਖਾਲਸਾ ਪੰਥ ਨੂੰ ਕੀਤੀ ਹੈ । ਕੀ ਤੁਸੀਂ ਇਹ ਦੱਸਣ ਦੀ ਖੇਚਲ ਕਰੋਗੇ ਕਿ ਇਹ ਸਾਰੇ ਸਿੰਘ ਤੁਹਾਨੂੰ 17 ਸਾਲ ਬਾਅਦ ਹੀ ਕਿਉਂ ਨਜ਼ਰ ਆਏ ਹਨ? ਤੂੰ ਤਾਂ ਇਨ੍ਹਾਂ ਸਿੰਘਾਂ ਨੂੰ 250 ਰੁ: ਮਹੀਨਾ ਤਨਖਾਹ ਦੇ ਕੇ ਖਰਚਾ ਘੱਟ ਕਰਨ ਦਾ ਉਪਦੇਸ਼ ਵੀ ਦਿੰਦਾ ਹੁੰਦਾ ਸੀ । ਇੰਨਾਂ ਦਿਨਾਂ ਵਿੱਚ ਹੀ ਜੇਲ੍ਹ ਦੀ ਤਲਾਸ਼ੀ ਦੌਰਾਨ ਤੁਹਾਡੇ ਕੋਲੋਂ 70 ਹਜ਼ਾਰ ਰੁ: ਨਕਦ ਬਰਾਮਦ ਹੋਏ ਸਨ। ਹੁਣ ਤੱਕ ਜਿੰਨ੍ਹਾਂ ਨਾਲ ਧੋਖਾ ਕਰਦੇ ਰਹੇ ਹੋ, ਹੁਣ ਅਚਾਨਕ ਉਨ੍ਹਾਂ ਸਿੰਘਾਂ ਦੀ ਮੱਦਦ ਦਾ ਖਿਆਲ ਮਨ ਵਿੱਚ ਕਿਵੇਂ ਆ ਗਿਆ। ਕਿਤੇ ਇਸ ਵਿੱਚ ਵੀ ਕੋਈ ਧੋਖਾ ਤਾਂ ਨਹੀਂ ਹੈ ।
ਖਾਲਸਾ ਜੀ , ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਇਨ੍ਹਾਂ ਝੂਠ ਅਤੇ ਧੋਖੇ ਦੇ ਵਪਾਰੀਆਂ ਤੋਂ ਸੁਚੇਤ ਰਿਹਾ ਜਾਵੇ । ਧਰਮ ਤੇ ਹਮਲਾ ਕਰਨ ਵਾਲਿਆਂ ਨਾਲ ਅਤੇ ਕਾਤਲਾਂ ਨਾਲ ਰਾਜਸੀ ਸਾਂਝ ਰੱਖਣ ਵਾਲੇ ਇਹ ਦਿੱਲੀ ਦਰਬਾਰੀ ਸਾਰੇ ਇੱਕਠੇ ਹੋ ਕੇ ਖਾਲਸੇ ਦੇ ਮਨਾਂ ਵਿੱਚ ਉਂਠੇ ਕੇਸਰੀ ਸਵੈਮਾਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ। ਚੋਰ ਅਤੇ ਲੁਟੇਰੇ ਕਿਸਮ ਦੇ ਲੋਕ , ਅਦਾਲਤਾਂ ਵਿੱਚ ਹੱਥ ਜੋੜੀ ਖੜੇ ਲੋਕ ਵੀ ਮੇਰੇ ਤੇ ਇਲਜ਼ਾਮ ਲਾ ਰਹੇ ਹਨ । ਪਰ ਤੁਸੀਂ ਯਕੀਨ ਕਰਨਾ ਮੇਰਾ ਸੰਘਰਸ਼ ਇਨ੍ਹਾਂ ਝੂਠ ਦੇ ਅਤੇ ਧੋਖੇ ਦੇ ਵਪਾਰੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੈ । ਇਨ੍ਹਾਂ ਮਾਖੌਟਾਧਾਰੀਆਂ ਨੂੰ ਹਰ ਮੋੜ ਤੇ ਮੂੰਹ ਦੀ ਖਾਣੀ ਪਵੇਗੀ ।।

ਤਾਰਾ ਸਿੰਘ , ਜਰਾ ਉਂਠ ਕੇ ਖੜ੍ਹੇ ਹੋਵੋ, ਦੋਨੋਂ ਹੱਥ ਜੋੜੋ ਅਤੇ ਉੱਪਰ ਵੱਲ ਨੂੰ ਮੂੰਹ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਆਪਣੇ ਕੀਤੇ ਹੋਏ ਅਤੇ ਕੀਤੇ ਜਾ ਰਹੇ ਗੁਨਾਹਾਂ ਦੀ ਮਾਫ਼ੀ ਮੰਗੋ ਅਤੇ ਵਾਹਿਗੁਰੂ ਵਾਹਿਗੁਰੂ ਕਰੋ, ਇਸ ਵਿੱਚ ਹੀ ਤੁਹਾਡਾ ਭਲਾ ਹੈ ।
ਖਾਲਸਾ ਜੀ , ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਇਨ੍ਹਾਂ ਝੂਠ ਅਤੇ ਧੋਖੇ ਦੇ ਵਪਾਰੀਆਂ ਤੋਂ ਸੁਚੇਤ ਰਿਹਾ ਜਾਵੇ । ਧਰਮ ਤੇ ਹਮਲਾ ਕਰਨ ਵਾਲਿਆਂ ਨਾਲ ਅਤੇ ਕਾਤਲਾਂ ਨਾਲ ਰਾਜਸੀ ਸਾਂਝ ਰੱਖਣ ਵਾਲੇ ਇਹ ਦਿੱਲੀ ਦਰਬਾਰੀ ਸਾਰੇ ਇੱਕਠੇ ਹੋ ਕੇ ਖਾਲਸੇ ਦੇ ਮਨਾਂ ਵਿੱਚ ਉਂਠੇ ਕੇਸਰੀ ਸਵੈਮਾਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ। ਚੋਰ ਅਤੇ ਲੁਟੇਰੇ ਕਿਸਮ ਦੇ ਲੋਕ , ਅਦਾਲਤਾਂ ਵਿੱਚ ਹੱਥ ਜੋੜੀ ਖੜੇ ਲੋਕ ਵੀ ਮੇਰੇ ਤੇ ਇਲਜ਼ਾਮ ਲਾ ਰਹੇ ਹਨ । ਪਰ ਤੁਸੀਂ ਯਕੀਨ ਕਰਨਾ ਮੇਰਾ ਸੰਘਰਸ਼ ਇਨ੍ਹਾਂ ਝੂਠ ਦੇ ਅਤੇ ਧੋਖੇ ਦੇ ਵਪਾਰੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੈ । ਇਨ੍ਹਾਂ ਮਾਖੌਟਾਧਾਰੀਆਂ ਨੂੰ ਹਰ ਮੋੜ ਤੇ ਮੂੰਹ ਦੀ ਖਾਣੀ ਪਵੇਗੀ ।।
ਮਿਤੀ
28-04-2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ(ਪੰਜਾਬ)
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ(ਪੰਜਾਬ)

ਮੇਰੀ ਸਮੁੱਚੀ ਸਿੱਖ ਕੌਮ ਨੂੰ. ਟਕਸਾਲਾਂ ਨੂੰ ਧਾਰਮਿਕ ਸੰਸਥਾਵਾਂ ਨੂੰ, ਗਰਮ ਖਿਆਲੀ ਜੱਥੇਬੰਦੀਆਂ ਨੂੰ , ਅਜ਼ਾਦੀ ਦੇ ਦਾਅਵੇਦਾਰਾਂ ਨੂੰ ਇਹ ਬੇਨਤੀ ਹੈ ਕਿ ਸਾਰੇ ਹੀ ਲਿਖਤੀ ਤੌਰ ਤੇ ਜੱਥੇਦਾਰ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਅਜਿਹਾ ਹੁਕਮਨਾਮਾ ਜਾਰੀ ਕਰਨ ਦੀ ਬੇਨਤੀ ਕਰਨ ਤਾਂ ਕਿ ਇਸ ਵਾਰ ਜੂਨ ਦੇ ਪਹਿਲੇ ਹਫ਼ਤੇ ਅਜਿਹਾ ਹੁਕਮਨਾਮਾ ਜਾਰੀ ਕਰਕੇ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਸਰਧਾਂਜਲੀ ਦਿੱਤੀ ਜਾ ਸਕੇ।
ੴ
ਸਤਿਕਾਰਯੋਗ ਜੱਥੇਦਾਰ “ਸ੍ਰੀ ਅਕਾਲ ਤਖ਼ਤ ਸਾਹਿਬ” ਜੀ,
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਆਪ ਜੀ
ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਸਿੰਘ ਸਾਹਿਬ
ਜੀ, ਜਿਵੇਂ ਕਿ ਸਮੁੱਚੇ ਖਾਲਸਾ ਪੰਥ ਨੂੰ ਅਤੇ ਆਪ ਜੀ ਨੂੰ ਪਤਾ ਹੀ ਹੈ ਕਿ ਜੂਨ 1984
ਨੂੰ ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਟੈਂਕਾਂ ਅਤੇ
ਤੋਪਾ ਨਾਲ ਹਮਲਾ ਕਰਕੇ ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ
ਢੇਰੀ ਕਰ ਦਿੱਤਾ ਸੀ । ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕਰ ਦਿੱਤਾ ਸੀ, ਇਹ
ਹਮਲਾ ਪੰਜਾਬ ਦੇ 38 ਹੋਰ ਗੁਰਦੁਆਰਿਆਂ ਤੇ ਵੀ ਕੀਤਾ ਗਿਆ ਸੀ । ਫਿਰ ਨਵੰਬਰ 1984 ਨੂੰ
ਇੰਨ੍ਹਾਂ ਹੀ ਕਾਂਗਰਸੀ ਹੁਕਮਰਾਨਾਂ ਨੇ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਦੀ
ਰਾਜਧਾਨੀ ਦਿੱਲੀ ਵਿੱਚ ਅਤੇ ਦੇਸ਼ ਦੇ ਹੋਰ ਕਾਂਗਰਸੀ ਸੱਤਾ ਵਾਲੇ ਰਾਜਾਂ ਵਿੱਚ ਹਜ਼ਾਰਾਂ ਹੀ
ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਸੀ । ਕਾਨੂੰਨ ਦੇ ਰਖਵਾਲਿਆਂ ਨੇ ਤਿੰਨ ਦਿਨ
ਤੱਕ ਕਾਤਲਾਂ ਦਾ ਰੂਪ ਧਾਰਨ ਕਰੀ ਰੱਖਿਆ ਸੀ । ਇੰਨੇ ਜ਼ੁਲਮ ਤੋਂ ਬਾਅਦ ਵੀ ਕਿਸੇ ਕਾਤਲ
ਨੂੰ ਗ੍ਰਿਫਤਾਰ ਤੱਕ ਨਹੀਂ ਕੀਤਾ ਗਿਆ । ਕਾਤਲ ਹੀ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਦੇ
ਢੋਂਗ ਕਰਕੇ ਮਗਰਮੱਛੀ ਹੰਝੂ ਵਹਾਉਂਦੇ ਰਹੇ, ਜਦ ਕਿ ਇਸ ਦੇਸ਼ ਦਾ ਬੱਚਾ -2 ਕਾਤਲਾਂ ਨੂੰ
ਜਾਣਦਾ ਹੈ । ਕਿਸੇ ਅਖ਼ਬਾਰ ਦੀ ਖ਼ਬਰ ਨੂੰ ਜਨਹਿੱਤ ਪਟੀਸ਼ਨ ਮੰਨਣ ਵਾਲੀਆਂ ਹਿੰਦੋਸਤਾਨੀ
ਅਦਾਲਤਾਂ ਹਜ਼ਾਰਾ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ ਮਾਮਲੇ ਵਿੱਚ ਹੁਣ ਤੱਕ ਮੂਕ ਦਰਸਕ ਬਣ
ਕੇ ਕਾਤਲ ਕਾਂਗਰਸੀ ਹੁਕਮਰਾਨਾਂ ਦੇ ਸਾਥੀ ਹੋਣ ਦਾ ਸਬੂਤ ਦਿੰਦੀਆਂ ਰਹੀਆਂ ਹਨ। ਇਨਾਂ
ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਦੇ ਜਖ਼ਮਾਂ ਤੇ ਲੂਣ ਛਿੜਕਣ ਲਈ ਕਈ ਜਾਂਚ ਕਮਿਸ਼ਨ ਬਣਾਏ
ਪਰ ਨਤੀਜਾ ਉੱਥੇ ਦਾ ਉੱਥੇ ਹੀ ਰਿਹਾ । ਸਿੰਘ ਸਾਹਿਬ ਜੀ 28 ਸਾਲਾਂ ਦੇ ਲੰਮੇ ਇੰਤਜਾਰ
ਤੋਂ ਬਾਅਦ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਦੀਆਂ ਰੂਹਾਂ
ਨੂੰ ਅਤੇ ਸਿੱਖ ਕੌਮ ਨੂੰ ਹਿੰਦੋਸਤਾਨੀ ਨਿਆਇਕ ਸਿਸਟਿਮ ਤੋਂ ਅਤੇ ਹਿੰਦੋਸਤਾਨੀ
ਹੁਕਮਰਾਨਾਂ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਰਹੀ ਹੈ । ਸਮੁੱਚੀ ਸਿੱਖ ਕੌਮ ਦੇ ਨੇਤਾ
ਇਨ੍ਹਾਂ ਤਾਕਤਵਰ ਕਾਤਲ ਹੁਕਮਰਾਨਾਂ ਅੱਗੇ ਬੇਵੱਸ ਨਜ਼ਰ ਆ ਰਹੇ ਹਨ। ਇਨ੍ਹਾਂ ਕਾਤਲਾਂ ਦੇ
ਪਾਲੇ ਹੋਏ ਸਿੱਖੀ ਮਾਖੌਟੇ ਵਿੱਚ ਵਿਚਰਦੇ ਆਖੌਤੀ ਪੰਥਕ ਨੇਤਾ ਇਨ੍ਹਾਂ ਕਾਂਗਰਸੀ ਕਾਤਲ
ਹੁਕਮਰਾਨਾਂ ਦੇ ਜ਼ੁਲਮਾਂ ਤੇ ਪਰਦਾ ਪਾਉਣ ਦੀ ਪੂਰੀ ਕੋਸ਼ਿਸ ਕਰ ਰਹੇ ਹਨ। ਸਾਡੀ ਨਵੀਂ
ਪੀੜ੍ਹੀ ਸਮੁੱਚੀ ਕੌਮ ਦੇ ਸਾਹਮਣੇ ਇਹ ਸਵਾਲ ਲਈ ਖੜ੍ਹੀ ਹੈ ਕਿ ਕੀ ਸਿੱਖ ਕੌਮ ਦੇ ਨੇਤਾ
ਕਾਤਲ ਕਾਂਗਰਸੀ ਹੁਕਮਰਾਨਾਂ ਨੂੰ ਗ੍ਰਿਫਤਾਰ ਕਰਵਾ ਕੇ ਇਨਸਾਫ਼ ਲੈਣ ਦੇ ਸਮਰੱਥ ਨਹੀਂ ਹਨ?
ਅਜਿਹੇ ਨਿਰਾਸ਼ਾ ਦੇ ਮਾਹੌਲ ਵਿੱਚ ਜਦੋਂ ਕਿ ਸਿੱਖਾਂ ਨੂੰ ਹਿੰਦੋਸਤਾਨੀ ਹੁਕਮਰਾਨਾਂ ਅਤੇ
ਹਿੰਦੋਸਤਾਨੀ ਅਦਾਲਤਾਂ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ ਤਾਂ ਸਿੰਘ ਸਾਹਿਬ ਜੀ,
ਦੋਨੋਂ ਹੱਥ ਜੋੜ ਕੇ ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਹੁਣ 28 ਸਾਲਾਂ ਦੇ ਲੰਮੇ
ਇੰਤਜਾਰ ਤੋਂ ਬਾਅਦ ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਉਨ੍ਹਾਂ
ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਪਿਛਲੇ 28 ਸਾਲਾਂ ਤੋਂ ਇਨਸਾਫ਼ ਲਈ ਭਟਕਦੀਆਂ ਫਿਰਦੀਆਂ
ਰੂਹਾਂ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਵੇ, ਇਹ ਵਕਤ “ਸ੍ਰੀ ਅਕਾਲ ਤਖ਼ਤ ਸਾਹਿਬ”ਵੱਲੋ
ਨਿਰਣਾਇਕ ਫੈਸਲੇ ਲੈਣ ਦਾ ਹੈ। ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਕਾਂਗਰਸੀ
ਹੁਕਮਰਾਨਾਂ ਨੂੰ ਸਿੱਖਾਂ ਦੀ ਅਣਖ਼ ਅਤੇ ਗੈਰਤ ਦਾ ਅਹਿਸਾਸ ਕਰਵਾਉਣ ਲਈ ਸਿੱਖਾਂ ਦੀ
ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਵੱਲੋਂ ਸਿੱਖਾਂ ਲਈ ਇਹ ਹੁਕਮਨਾਮਾ ਜਾਰੀ
ਕੀਤਾ ਜਾਵੇ ਕਿ ਅਗਰ ਹਿੰਦੋਸਤਾਨੀ ਹੁਕਮਰਾਨ ਅਤੇ ਨਿਆਇਕ ਸਿਸਟਿਮ ਸਿੱਖਾਂ ਨੂੰ ਇਨਸਾਫ਼
ਨਹੀਂ ਦਿੰਦਾ ਤਾਂ ਕੋਈ ਵੀ ਸਿੱਖ, ਸਿੱਖ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ
ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਾ ਰੱਖੇ ।
ਪੰਜਾਬ ਦੀ ਧਰਤੀ ਤੇ ਇਨ੍ਹਾਂ ਕਾਂਗਰਸੀਆਂ ਦੀਆਂ ਰੈਲੀਆਂ ਤੇ , ਮੀਟਿੰਗਾ ਤੇ ਪੂਰਨ ਰੂਪ
ਵਿੱਚ ਪਾਬੰਦੀ ਲਗਾਈ ਜਾਵੇ। ਇਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਕਿਸੇ ਵੀ ਸਿੱਖ ਨੂੰ,
ਸਿੱਖ ਕੌਮ ਦਾ ਗੱਦਾਰ ਘੋਸ਼ਿਤ ਕੀਤਾ ਜਾਵੇ।
ਸਿੰਘ ਸਾਹਿਬ ਜੀ, ਹੁਣ ਕੋਈ ਅਜਿਹਾ ਨਿਰਣਾਇਕ ਫੈਸਲਾ ਹੀ ਦਿੱਲੀ ਦੇ ਪੈਰਾਂ ਵਿੱਚ ਰੁਲਦੇ ਸਿੱਖਾਂ ਦੇ ਸਵੈਮਾਣ ਨੂੰ ਬਹਾਲ ਕਰ ਸਕਦਾ ਹੈ ਅਤੇ ਕਾਤਲਾਂ ਨੂੰ ਆਪਣੇ ਕਾਤਲ ਹੋਣ ਦਾ, ਨਿਆਂਇਕ ਸਿਸਟਿਮ ਨੂੰ ਕਾਤਲਾਂ ਦੇ ਸਾਥੀ ਹੋਣ ਦਾ ਅਹਿਸਾਸ ਕਰਵਾ ਸਕਦਾ ਹੈ।
ਸਿੰਘ ਸਾਹਿਬ ਜੀ, ਅਗਰ ਭਾਰਤੀ ਜਨਤਾ ਪਾਰਟੀ ਦਾ ਕੌਮੀ ਨੇਤਾ ਅਡਵਾਨੀ ਸਿੱਖ ਧਰਮ ਤੇ ਹਮਲਾ ਕਰਵਾਉਣ ਵਿੱਚ ਆਪਣੀ ਪਾਰਟੀ ਵੱਲੋਂ ਦਿੱਤੇ ਸਹਿਯੋਗ ਤੇ ਮਾਣ ਕਰਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਬੰਧ ਨਾ ਰੱਖਣ ਦਾ ਹੁਕਮਨਾਮਾ ਵੀ ਸਿੱਖਾਂ ਲਈ ਜਾਰੀ ਕੀਤਾ ਜਾਵੇ। ਕੋਈ ਵੀ ਸਿੱਖ ਅਜਿਹੀ ਫਿਰਕੂ ਪਾਰਟੀ ਨਾਲ ਕੋਈ ਸਬੰਧ ਨਾ ਰੱਖੇ । ਹੁਣ ਅਜਿਹਾ ਕਰਕੇ ਹੀ ਇੰਨਾਂ ਸਿੱਖ ਧਰਮ ਤੇ ਹਮਲਾ ਕਰਨ ਵਾਲਿਆਂ ਨੂੰ ਅਤੇ ਕਰਵਾਉਣ ਵਾਲਿਆਂ ਨੂੰ ਸਿੱਖਾਂ ਦੇ ਰੋਹ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ । ਇਥੇ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਾਂਗਾ ਕਿ ਮੌਜੂਦਾ ਅਕਾਲੀ ਸਰਕਾਰ ਨੂੰ ਵੀ ਇਹ ਆਦੇਸ ਜਾਰੀ ਕੀਤਾ ਜਾਵੇ ਕਿ ਸ਼ੈਕੜੇ ਹੀ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਪੁਲਿਸ ਅਫ਼ਸਰ ਸੁਮੇਧ ਸਿੰਘ ਸੈਣੀ ਨੂੰ ਪੁਲਿਸ ਮੁਖੀ ਦੇ ਆਹੁਦੇ ਤੋਂ ਤੁਰੰਤ ਹਟਾਇਆ ਜਾਵੇ।
ਮੇਰੀ ਸਮੁੱਚੀ ਸਿੱਖ ਕੌਮ ਨੂੰ. ਟਕਸਾਲਾਂ ਨੂੰ ਧਾਰਮਿਕ ਸੰਸਥਾਵਾਂ ਨੂੰ, ਗਰਮ ਖਿਆਲੀ ਜੱਥੇਬੰਦੀਆਂ ਨੂੰ , ਅਜ਼ਾਦੀ ਦੇ ਦਾਅਵੇਦਾਰਾਂ ਨੂੰ ਇਹ ਬੇਨਤੀ ਹੈ ਕਿ ਸਾਰੇ ਹੀ ਲਿਖਤੀ ਤੌਰ ਤੇ ਜੱਥੇਦਾਰ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਅਜਿਹਾ ਹੁਕਮਨਾਮਾ ਜਾਰੀ ਕਰਨ ਦੀ ਬੇਨਤੀ ਕਰਨ ਤਾਂ ਕਿ ਇਸ ਵਾਰ ਜੂਨ ਦੇ ਪਹਿਲੇ ਹਫ਼ਤੇ ਅਜਿਹਾ ਹੁਕਮਨਾਮਾ ਜਾਰੀ ਕਰਕੇ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਸਰਧਾਂਜਲੀ ਦਿੱਤੀ ਜਾ ਸਕੇ। ਸਿੰਘ ਸਾਹਿਬ ਜੀ, 28 ਸਾਲਾਂ ਦੇ ਲੰਮੇ ਇੰਤਜਾਰ ਤੋਂ ਬਾਅਦ ਇਨ੍ਹਾਂ ਕਾਤਲਾ ਦੇ ਬਾਈਕਾਟ ਦਾ ਹੁਕਮਨਾਮਾ ਸਮੁੱਚੀ ਸਿੱਖ ਲਈ ਮਾਣ ਵਾਲੀ ਗੱਲ ਹੋਵੇਗਾ ਅਤੇ ਇਹ ਕਿਸੇ ਅਲੋਚਨਾ ਦਾ ਕਾਰਣ ਨਹੀਂ ਬਣੇਗਾ, ਸਗੋਂ ਇਹ ਹੁਕਮਨਾਮਾ ਸਮੁੱਚੀ ਸਿੱਖ ਕੌਮ ਦੇ ਮਨਾਂ ਵਿੱਚ ਸਿੱਖ ਧਰਮ ਪ੍ਰਤੀ ਨਵਾਂ ਜੋਸ਼ ਭਰੇਗਾ ਅਤੇ ਕੌਮ ਨੂੰ ਚੜ੍ਹਦੀ ਕਲਾ ਬਖ਼ਸੇਗਾ।

21-4-2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ(ਪੰਜਾਬ)
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ(ਪੰਜਾਬ)

ਰੇਸ਼ਮ , ਜਿਥੋ ਤੱਕ ਤੂੰ ਗੰਗੂ ਦੇ ਸੱਚ ਬੋਲਣ ਦੀ ਮੇਰੇ ਸੱਚ ਬੋਲਣ ਨਾਲ ਤੁਲਨਾ ਕੀਤੀ ਹੈ ਤਾਂ ਮੈਂ ਇਥੇ ਇਹੀ ਕਹਾਂਗਾ ਕਿ ਗੰਗੂ ਦੇ ਸੱਚ ਬੋਲਣ ਪਿੱਛੇ ਮਾਤਾ ਗੁਜਰੀ ਕੋਲ ਜੋ ਧੰਨ ਦੌਲਤ ਸੀ ਉਸ ਪ੍ਰਤੀ ਉਸ ਦੇ ਮਨ ਵਿੱਚ ਆਇਆ ਲਾਲਚ ਅਤੇ ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਾਉਣ ਦੇ ਬਦਲੇ ਮਿਲਣ ਵਾਲੀ ਇਨਾਮ ਦੀ ਰਾਸ਼ੀ ਦਾ ਲਾਲਚ ਸੀ ।ਪਰ ਮੇਰੇ ਵੱਲੋਂ ਅਦਾਲਤ ਵਿੱਚ ਸੱਚ ਬੋਲਣ ਦੇ ਪਿਛੇ ਭਾਵਨਾ ਤੁਹਾਡੇ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦੇ ਕੀਤੇ ਜਾ ਰਹੇ ਅਪਮਾਨ ਨੂੰ ਰੋਕਣਾ ਸੀ ਅਤੇ ਆਪਣੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਨੂੰ ਦੁਸ਼ਮਣਾਂ ਦੀ ਹਿੱਕ ਤੇ ਲਿਖਣਾ ਸੀ । ਮੈਨੂੰ ਪਤਾ ਸੀ ਕਿ ਮੇਰੇ ਸੱਚ ਬੋਲਣ ਨਾਲ ਮੈਨੂੰ ਕੋਈ ਇਨਾਮ ਨਹੀ ਸਗੋਂ ਮੈਨੂੰ ਦੁਸ਼ਮਣਾਂ ਵੱਲੋਂ ਮੌਤ ਦੀ ਸਜ਼ਾ ਦਾ ਇਨਾਮ ਮਿਲੇਗਾ। ਜਦ ਕਿ ਤੁਹਾਡੇ ਵੱਲੋਂ ਝੂਠ ਬੋਲਣ ਪਿੱਛੇ ਵੀ ਗੰਗੂ ਦੇ ਮਨ ਵਿੱਚ ਆਏ ਲਾਲਚ ਦੀ ਤਰ੍ਹਾਂ ਲਾਲਚ ਹੀ ਹੈ । ਕਿਉਂਕਿ ਤੁਸੀ ਇਸ ਕੇਸ ਤੋਂ ਕਰੋੜਾਂ ਰੁ: ਇੱਕਠੇ ਕੀਤੇ ਹਨ ਅਗਰ ਜਾਨ ਹੀ ਚਲੀ ਗਈ ਤਾਂ ਫਿਰ ਇਹ ਪੈਸੇ ਕਿਸ ਕੰਮ ਦੇ । ਤੁਹਾਡੇ ਮਨ ਵਿੱਚ ਇਨ੍ਹਾਂ ਪੈਸਿਆਂ ਨਾਲ ਐਸਪ੍ਰਸਤੀ ਕਰਨ ਦੇ ਖਿਆਲ, ਗੰਗੂ ਦੇ ਮਨ ਵਿੱਚ ਆਏ ਲਾਲਚ ਦੀ ਤਰ੍ਹਾਂ ਹੀ ਹੈ । ਰੇਸ਼ਮ ਗੰਗੂ ਦੇ ਸੱਚ ਅਤੇ ਤੁਹਾਡੇ ਝੂਠ ਵਿਚੋਂ ਇਕੋਂ ਤਰ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੋ ਰਿਹਾ ਹੈ । ਜਦੋ ਕਿ ਮੇਰਾ ਸੱਚ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਸਵਾਰਥ ਦੇ ਆਪਣੇ ਹੱਕਾਂ ਲਈ ਲੜ ਦਾ ਹੋਇਆ ਮੌਤ ਨੂੰ ਸਵੀਕਾਰ ਕਰਦਾ ਹੈ । ਤੁਹਾਡਾ ਸੰਘਰਸ਼ ਕੌਮ ਨੂੰ ਦਿੱਲੀ ਤਖ਼ਤ ਅੱਗੇ ਝੁਕਣ ਲਈ ਮਜ਼ਬੂਰ ਕਰ ਰਿਹਾ ਹੈ ਜਦੋ ਕਿ ਮੇਰਾ ਸੰਘਰਸ਼ “ਸ੍ਰੀ ਅਕਾਲ ਤਖ਼ਤ ਸਾਹਿਬ” ਅੱਗੇ ਸਿਜਦਾ ਕਰਦਾ ਹੈ ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ
ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ , ਪਿਛਲੇ ਦਿਨਾਂ ਤੋਂ ਦੇਸ਼ ਅਤੇ ਵਿਦੇਸ਼
ਵਿੱਚ ਵੱਸਦੇ ਖਾਲਸਾ ਪੰਥ ਵੱਲੋਂ ਕੇਸਰੀ ਪੱਗਾਂ ਬੰਨ ਕੇ, ਕੇਸਰੀ ਨਿਸ਼ਾਨ ਹੱਥ ਵਿੱਚ ਫੜ
ਕੇ ਮੇਰੇ ਵੱਲੋਂ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਸਮਰਪਿਤ ਹੋ ਕੇ ਕੀਤੇ ਜਾ ਰਹੇ
ਸੰਘਰਸ਼ ਨੂੰ ਜੋ ਸਮਰਥਨ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਉਸ ਨੂੰ ਤਾਰਪੀਡੋ ਕਰਨ ਲਈ
ਭਾਰਤੀ ਏਜੰਸੀਆਂ ਅਤੇ ਉਨਾਂ ਦੇ ਪਾਲੇ ਹੋਏ ਪੰਥਕ ਮਾਖੌਟੇ ਵਿੱਚ ਵਿਚਰਦੇ ਕੈਟਾਂ ਵੱਲੋਂ
ਆਪਣੀਆਂ ਸਰਗਰਮੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ। ਮੇਰੇ ਸ਼ਹੀਦ ਹੋਏ ਵੀਰਾਂ ਦੀਆਂ ਲਾਸ਼ਾਂ
ਦਾ ਮੁੱਲ ਵੱਟ ਕੇ ਕਰੋੜਾਂ ਰੁ: ਖਾ ਕੇ ਢਿੱਡ ਤੇ ਹੱਥ ਫੇਰਨ ਵਾਲੇ ਇਹ ਖਾਲਸਾ ਪੰਥ ਵੱਲੋਂ
ਮੈਨੂੰ ਦਿੱਤੇ ਜਾ ਰਹੇ ਸਹਿਯੋਗ ਨੂੰ ਰੋਕਣ ਲਈ ਮੇਰੇ ਸਵਾਲਾਂ ਦੇ ਜੁਆਬ ਦੇਣ ਦੀ ਬਜਾਏ
ਇਲਜਾਮਾਂ ਤੇ ਉੱਤਰ ਆਏ ਹਨ। ਹਾਰੇ ਅਤੇ ਈਨ ਮੰਨਣ ਵਾਲੇ ਇਹ ਲੋਕ ਕੇਸਰੀ ਕਾਫਲੇ ਨੂੰ
ਗੁੰਮਰਾਹ ਕਰਨ ਲਈ ਅਣਖ ਅਤੇ ਗੈਰਤ ਦੇ ਸੰਦੇਸ਼ ਦੇਣ ਲੱਗ ਪਏ ਹਨ। ਮੈਂ ਇਨ੍ਹਾਂ ਦੇ ਹਰ
ਇਲਜ਼ਾਮ ਦਾ, ਇੰਨਾਂ ਦੇ ਹਰ ਸਵਾਲ ਦਾ ਜੁਆਬ ਖਾਲਸਾ ਪੰਥ ਦੀ ਕਚਹਿਰੀ ਵਿੱਚ
ਦੇਵਾਂਗਾ।ਇੰਨਾਂ ਦੇ ਸੰਘਰਸ਼ ਦਾ ਅਤੇ ਇੰਨਾਂ ਦਾ ਅਸਲ ਸੱਚ ਖਾਲਸਾ ਪੰਥ ਸਾਹਮਣੇ ਪੇਸ
ਕਰਾਂਗਾ।
ਖਾਲਸਾ ਜੀ, ਰੇਸ਼ਮ ਕੈਟ ਵੱਲੋਂ ਦਿੱਤੇ ਗਏ ਸਪੱਸਟੀਕਰਣ ਤੇ ਮੈਂ ਇਹੀ ਕਹਾਂਗਾ ਕਿ ਜੋ ਤੂੰ ਕਿਹਾ ਕਿ ਬਾਬਾ ਬਿਨੋਦ ਸਿੰਘ ਤੇ ਸਾਥੀਆਂ ਵੱਲੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਮੁਗਲ ਸਰਕਾਰ ਨਾਲ ਰਲੇ ਹੋਣ ਦੇ ਦੋਸ਼ ਲਗਾਏ ਗਏ ਸਨ। ਪਹਿਲੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਨਾਲ ਆਪਣੀ ਤੁਲਨਾ ਕਰਨ ਦਾ ਤੁਹਾਨੂੰ ਕੀ ਨੈਤਿਕ ਹੱਕ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਈਨ ਨਹੀਂ ਸੀ ਮੰਨੀ , ਤੁਸੀ ਹੁਕਮਰਾਨਾਂ ਦੀ ਈਨ ਮੰਨਣ ਵਾਲੇ ਲੋਕ ਹੋ । ਰੇਸ਼ਮ, ਕੀ ਬਿਨੋਦ ਸਿੰਘ ਵਾਲੀ ਗੱਲ ਤੇਰੇ ਅਤੇ ਤੇਰੇ ਸਾਥੀਆਂ ਤੇ ਜਿਆਦਾ ਨਹੀਂ ਢੁਕਦੀ, ਕਿਉਂਕਿ ਤੁਸੀ ਸਾਰੇ ਪਿਛਲੇ 17 ਸਾਲਾਂ ਤੋਂ ਮੇਰੇ ਤੇ ਇਲਜਾਮ ਹੀ ਤਾਂ ਲਾ ਰਹੇ ਹੋ । ਤਾਂ ਹੀ ਤਾਂ ਮੈਂ 13 ਮਾਰਚ ਤੋਂ ਪਹਿਲਾਂ ਤੱਕ ਬਿਲਕੁਲ ਇੱਕਲਾ ਸੀ । ਰੇਸ਼ਮ ਤੂੰ ਆਪਣੇ ਰਵੀ ਕੈਟ ਨਾਲ ਸਬੰਧਾਂ ਵਾਰੇ ਸਪੱਸ਼ਟ ਨਹੀਂ ਕੀਤਾ, ਨਾ ਹੀ ਤੁਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਹੋਣ ਦੇ ਕਾਰਣ ਹੀ ਦੱਸੇ ਹਨ। ਸਗੋਂ ਮੇਰੇ ਤੋਂ ਇਹ ਪੁੱਛਿਆ ਹੈ ਕਿ ਮੇਂ ਤੇਰੇ ਤੇ 16 ਸਾਲ ਬਾਅਦ ਇਲਜਾਮ ਕਿਉਂ ਲਾਏ ਹਨ ਪਰ ਮੈਂ ਤਾਂ ਸ਼ੁਰੂ ਵਿੱਚ ਹੀ ਤੇਰੀ ਸੱਚਾਈ ਦੱਸ ਦਿੱਤੀ ਸੀ ,ਇਸ ਸਬੰਧੀ ਅਖ਼ਬਾਰਾਂ ਨੂੰ ਲੈਟਰ ਵੀ ਲਿਖੀ ਸੀ , ਪਰ ਕਿਸੇ ਨੇ ਛਾਪੀ ਨਹੀਂ ਸੀ , ਪਰ ਕੀ ਤੂੰ ਇਹ ਦੱਸੇਗਾ ਕਿ ਅਗਰ ਤੂੰ ਠੀਕ ਸੀ ਤਾਂ ਫਿਰ 16 ਸਾਲ ਮੇਰੇ ਨਾਲ ਕੋਈ ਰਾਬਤਾ ਕਿਉਂ ਨਹੀਂ ਕੀਤਾ, ਤੁਸੀ ਸਾਰੇ ਮੇਰੇ ਤੋਂ ਕੰਨੀ ਕਿਉਂ ਕਤਰਾਉਂਦੇ ਰਹੇ, ਤੁਸੀਂ ਮੇਰੀ ਕੋਈ ਮੱਦਦ ਕਿਉਂ ਨਹੀਂ ਕੀਤੀ , ਤੁਸੀ ਮੈਨੂੰ ਇੱਕਲਾ ਕਿਉਂ ਛੱਡਿਆ । ਤੁਸੀ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਕਿਉਂ ਹੋਏ। ਰੇਸ਼ਮ ਜਿਹੜੀ ਤੰ ਦੂਸਰੀ ਗੱਲ ਕਹੀ ਹੈ ਕਿ ਮੈਂ ਜਿਸ ਮਹਾਨ ਹਸਤੀ(ਜਗਤਾਰ ਸਿੰਘ ਹਵਾਰਾ) ਦੇ ਕਾਰਣ ਇਸ ਮੁਕਾਮ ਤੇ ਪਹੁੰਚਿਆ ਹਾਂ ਮੈਂ ਉਸ ਤੇ ਵੀ ਤੁਹਮਤ ਲਾ ਰਿਹਾ ਹਾਂ ਦੇ ਬਾਰੇ ਮੇਰਾ ਇਹੀ ਕਹਿਣਾ ਹੈ ਕਿ ਮੈਂ ਕਿਸੇ ਤੇ ਤੋਹਮਤ ਨਹੀਂ ਲਾਈ, ਅਦਾਲਤ ਵਿੱਚ ਪੇਸ਼ ਕੀਤੇ ਜਾ ਰਹੇ ਤੁਹਾਡੇ ਵਿਚਾਰ ਦੱਸੇ ਹਨ। ਬਾਕੀ ਮੈਂ ਕੱਲ ਵੀ ਇੱਕ ਆਮ ਇਨਸਾਨ ਸੀ ਅਤੇ ਅੱਜ ਵੀ ਇੱਕ ਆਮ ਇਨਸਾਨ ਹੀ ਹਾਂ । ਮੇਰੀ ਕਿਸੇ ਮੁਕਾਮ ਤੇ ਪਹੁੰਚਣ ਦੀ ਕੋਈ ਇੱਛਾ ਨਾ ਕੱਲ ਸੀ ਅਤੇ ਨਾ ਹੀ ਅੱਜ ਹੈ। ਮੈਂ ਕੱਲ ਵੀ ਇੱਕ ਮੁਸਾਫ਼ਰ ਸੀ ਅਤੇ ਅੱਜ ਵੀ ਇਕ ਮੁਸਾਫ਼ਰ ਹੀ ਹਾਂ। ਮੈਂ ਅੱਜ ਜਿਥੇ ਵੀ ਹਾਂ ਤੇਰੀ ਇਸ ਮਹਾਨ ਹਸਤੀ ਦੇ ਕਾਰਣ ਨਹੀਂ ਹਾਂ, ਸਗੋਂ ਸੱਚ ਤਾਂ ਇਹ ਹੈ ਕਿ ਤੁਹਾਡੇ ਅਤੇ ਤੁਹਾਡੀ ਇਸ ਮਹਾਨ ਹਸਤੀ ਦੇ ਕਾਰਣ ਹੀ ਮੇਰੇ ਵੱਲੋਂ ਇੱਕਲੇ ਹੀ ਆਪਣੇ ਬਲਬੂਤੇ ਇੰਨਾਂ ਸੰਘਰਸ਼ ਕਰਣ ਦੇ ਬਾਵਜੂਦ 13 ਮਾਰਚ ਮੇਰੇ ਮੌਤ ਦੀ ਸਜ਼ਾ ਦੇ ਵਰੰਟ ਜਾਰੀ ਹੋਣ ਤੱਕ ਆਮ ਲੋਕ ਮੈਨੂੰ ਅਤੇ ਮੈਨੂੰ ਹੋਈ ਮੌਤ ਦੀ ਸਜ਼ਾ ਵਾਰੇ ਜਾਣਦੇ ਤੱਕ ਨਹੀਂ ਸੀ ਇਹ ਤੁਹਾਡੀ ਅਤੇ ਤੁਹਾਡੀ ਇਸ ਮਹਾਨ ਹਸਤੀ ਦੀ ਪ੍ਰਾਪਤੀ ਹੀ ਤਾਂ ਹੈ ਕਿ ਤੁਸੀਂ 17 ਸਾਲਾਂ ਤੱਕ ਮੈਨੂੰ ਅਤੇ ਮੇਰੇ ਵਿਚਾਰਾਂ ਨੂੰ ਲਕੋਈ ਰੱਖਿਆ। ਤੁਸੀਂ 17 ਸਾਲ ਮੇਰੇ ਤੇ ਹਰ ਉਹ ਇਲਜ਼ਾਮ ਲਾਏ, ਜਿਸ ਨਾਲ ਕੋਈ ਵੀ ਵਿਆਕਤੀ ਟੁੱਟ ਸਕਦਾ ਹੈ, ਹਾਰ ਮੰਨ ਸਕਦਾ ਹੈ । ਤੁਸੀ 17 ਸਾਲ ਮੇਰੀ ਕੋਈ ਮੱਦਦ ਇਸ ਕਰਕੇ ਹੀ ਨਹੀਂ ਕੀਤੀ ਕਿਉਂਕਿ ਤੁਹਾਨੂੰ ਪਤਾ ਸੀ ਕਿ ਮੈਂ ਤੁਹਾਡਾ ਸੱਚ ਜਾਣਦਾ ਹਾਂ । ਰੇਸ਼ਮ ਆਪਣੀ ਇਸ ਮਹਾਨ ਹਸਤੀ ਨੂੰ ਇਹ ਜਰੂਰ ਪੁੱਛ ਲੈਣਾ ਕਿ 31 ਅਗਸਤ 1995 ਨੂੰ ਬੇਅੰਤ ਸਿੰਘ ਦੇ ਕਤਲ ਸਮੇਂ ਉਹ ਕਿੱਥੇ ਸੀ ਫਿਰ ਹੀ ਫੈਸਲਾ ਕਰਨਾ ਕਿ ਕੌਣ ਕਿਸ ਮੁਕਾਮ ਤੇ ਕਿਸ ਕਰਕੇ ਹੈ । ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਪਿਛਲੇ 17 ਸਾਲਾਂ ਤੋਂ ਤੁਹਾਡੇ ਵੱਲੋਂ ਮੁਨਕਰ ਹੋਣਾ ਅਤੇ ਉਸ ਦੀ ਕੁਰਬਾਨੀ ਤੇ ਕਰੋੜਾਂ ਰੁ:ਇੱਕਠੇ ਕਰਕੇ ਉਸ ਨੂੰ ਨੋਚ ਨੋਚ ਕੇ ਖਾਣਾ ਹੀ ਤੁਹਾਡੀ ਪ੍ਰਾਪਤੀ ਹੈ । ਪਰ ਇਹ ਉਸ ਅਕਾਲ-ਪੁਰਖ ਵਾਹਿਗੁਰੂ ਦੀ ਕ੍ਰਿਪਾ ਹੈ ਕਿ ਮੈਂ ਪਿਛਲੇ 17 ਸਾਲਾਂ ਤੋਂ ਇੱਕਲਾ ਹੀ ਆਪਣੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਨੂੰ ਆਪਣੇ ਸ਼ੀਨੇ ਵਿੱਚ ਸਮੋਈ ਆਪਣੇ ਬਲਬੂਤੇ ਤੇ ਇੰਨਾਂ ਔਖੇ ਰਾਹਾਂ ਤੇ ਤੁਰਦਾ ਰਿਹਾ, ਦੁਸ਼ਮਣਾਂ ਅਤੇ ਦੋਸਤਾਂ ਨਾਲ ਲੜਦਾ ਰਿਹਾ। ਬੇਸੱਕ ਦੁਸ਼ਮਣਾਂ ਅੱਗੇ ਕਦੇ ਸਿਰ ਨਹੀਂ ਝੁਕਾਇਆ, ਉਨ੍ਹਾਂ ਦੀ ਈਨ ਨਹੀਂ ਮੰਨੀ, ਉਨ੍ਹਾਂ ਦੀ ਦਿੱਤੀ ਮੌਤ ਦੀ ਸਜ਼ਾ ਨੂੰ ਹੱਸ ਕੇ ਸਵੀਕਾਰ ਕੀਤਾ ਅਤੇ ਆਪਣੀ ਮੌਤ ਨਾਲ ਦੁਸ਼ਮਣਾਂ ਦੀ ਹਿੱਕ ਤੇ ਕੇਸਰੀ ਝੰਡਾ ਲਹਿਰਾਉਣ ਦਾ ਖਾਲਸਾ ਪੰਥ ਨਾਲ ਵਚਨ ਕੀਤਾ,ਸਮੁੱਚਾ ਖਾਲਸਾ ਪੰਥ ਬਿਨਾਂ ਕਿਸੇ ਆਗੂ ਤੋਂ 10 ਦਿਨਾਂ ਦੇ ਵਿੱਚ ਕੇਸਰੀ ਪੱਗਾਂ ਬੰਨ ਕੇ, ਕੇਸਰੀ ਝੰਡੇ ਹੱਥ ਵਿੱਚ ਫੜ ਕੇ ਮੇਰੇ ਨਾਲ ਆ ਖੜਾ ਹੋਇਆ, ਇਹ ਮੇਰੀ ਅਤੇ ਮੇਰੇ ਸੰਘਰਸ਼ ਦੀ ਪ੍ਰਾਪਤੀ ਹੈ, ਮੇਰੀ ਇਹ ਪ੍ਰਾਪਤੀ ਤੁਹਾਡੀ ਕਿਸੇ ਮਹਾਨ ਹਸਤੀ ਦੇ ਕਾਰਣ ਨਹੀਂ ਹੈ। ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣਾ ਮੇਰੀ ਪ੍ਰਾਪਤੀ ਹੈ, ਜਿਸ ਦੀ ਕੁਰਬਾਨੀ ਤੋਂ ਤੁਸੀ ਅਜੇ ਤੱਕ ਮੁਨਕਰ ਹੋ।
ਰੇਸ਼ਮ, ਜਿਹੜਾ ਤੂੰ ਇਹ ਕਿਹਾ ਹੈ ਕਿ 87 ਤੋਂ ਲੈ 1994 ਤੱਕ ਮੈਂ ਆਪਣੇ ਆਪ ਕੁਝ ਕਿਉਂ ਨਹੀਂ ਕਰ ਸਕਿਆ ਦੇ ਬਾਰੇ ਮੈਂ ਇਹੀ ਕਹਾਗਾਂ ਕਿ ਇਸ ਹੋਈ ਦੇਰੀ ਲਈ ਮਾਫੀ ਚਾਹੁੰਦਾ ਹਾਂ, ਪਰ ਕੀ ਤੂੰ ਇਹ ਦੱਸਣ ਦੀ ਖੇਚਲ ਕਰੇਗਾ ਕਿ 1984 ਤੋਂ ਲੈ ਕੇ 2012 ਤੱਕ ਤੂੰ ਕੁਝ ਮੇਰੇ ਨਾਲੋਂ ਬਿਹਤਰ ਕਿਉਂ ਨਹੀਂ ਕੀਤਾ। ਤੂੰ ਸਹੀਦ ਹੋਏ ਵੀਰਾਂ ਦਾ ਸਾਥੀ ਹੋਣ ਦਾ ਦਾਅਵਾ ਕਰਦਾ ਏ ਪਰ ਖੁਦ ਪਿਛਲੇ 17 ਸਾਲਾਂ ਤੋਂ ਗ੍ਰਿਫਤਾਰੀ ਤੋਂ ਡਰਦਾ ਸੱਤ ਸਮੁੰਦਰ ਪਾਰ ਜਰਮਨੀ ਵਿੱਚ ਲੁਕਿਆ ਬੈਠਾ ਏ, ਇਥੇ ਆ, ਜਰੂਰੀ ਨਹੀਂ ਕਿ ਤੇਰੀ ਗ੍ਰਿਫਤਾਰੀ ਹੀ ਹੋਵੇ , ਹੋ ਸਕਦਾ ਹੈ ਤੂੰ ਏ.ਕੇ.47 ਲੈਕੇ ਜੂਝਦਾ ਹੋਇਆ ਆਪਣੇ ਸਾਥੀਆਂ ਦੀ ਤਰ੍ਹਾਂ ਸ਼ਹੀਦ ਹੋ ਜਾਵੇ। ਤੂੰ ਆਪਣੀ ਮਹਾਨ ਹਸਤੀ ਨੂੰ ਇਹ ਜਰੂਰ ਪੁੱਛਣਾ ਕਿ ਉਹ ਇਸ ਸਮੇਂ ਦੌਰਾਨ ਭੱਜ ਕੇ ਪਾਕਿਸਤਾਨ ਕਿਉਂ ਚਲਿਆ ਗਿਆ ਸੀ। ਤੈਨੂੰ ਮੇਰੇ ਵੱਲੋਂ ਹੋਈ ਦੇਰੀ ਤੇ ਤਾਂ ਇਤਰਾਜ਼ ਹੈ ਪਰ ਖੁਦ ਇੰਨਾਂ ਵੱਡਾ ਨਾਮ “ਬੱਬਰ ਖਾਲਸਾ ਜਰਮਨੀ ਦੇ ਮੁਖੀ ਜੱਥੇਦਾਰ ਭਾਈ ਰੇਸ਼ਮ ਸਿੰਘ ਬੱਬਰ” ਰੱਖਣ ਤੇ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਹੁੰਦੀ । ਚੰਗਾ ਹੁੰਦਾ ਜੇਕਰ ਆਪਣੀ ਮਹਾਨ ਹਸਤੀ ਦੀ ਬਜਾਏ ਤੂੰ ਆਪਣੀ ਖੁਦ ਦੀ ਫੋਟੋ ਅਖ਼ਬਾਰ ਵਿੱਚ ਦਿੰਦਾ ਕਿਉਂਕਿ ਬਿਆਨ ਤੇਰੇ ਵੱਲੋਂ ਹੈ, ਤੇਰੀ ਸਕਲ ਲੋਕ ਦੇਖ ਤਾਂ ਲੈਂਦੇ ।
ਰੇਸ਼ਮ , ਜਿਥੋ ਤੱਕ ਤੂੰ ਗੰਗੂ ਦੇ ਸੱਚ ਬੋਲਣ ਦੀ ਮੇਰੇ ਸੱਚ ਬੋਲਣ ਨਾਲ ਤੁਲਨਾ ਕੀਤੀ ਹੈ ਤਾਂ ਮੈਂ ਇਥੇ ਇਹੀ ਕਹਾਂਗਾ ਕਿ ਗੰਗੂ ਦੇ ਸੱਚ ਬੋਲਣ ਪਿੱਛੇ ਮਾਤਾ ਗੁਜਰੀ ਕੋਲ ਜੋ ਧੰਨ ਦੌਲਤ ਸੀ ਉਸ ਪ੍ਰਤੀ ਉਸ ਦੇ ਮਨ ਵਿੱਚ ਆਇਆ ਲਾਲਚ ਅਤੇ ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਾਉਣ ਦੇ ਬਦਲੇ ਮਿਲਣ ਵਾਲੀ ਇਨਾਮ ਦੀ ਰਾਸ਼ੀ ਦਾ ਲਾਲਚ ਸੀ ।ਪਰ ਮੇਰੇ ਵੱਲੋਂ ਅਦਾਲਤ ਵਿੱਚ ਸੱਚ ਬੋਲਣ ਦੇ ਪਿਛੇ ਭਾਵਨਾ ਤੁਹਾਡੇ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦੇ ਕੀਤੇ ਜਾ ਰਹੇ ਅਪਮਾਨ ਨੂੰ ਰੋਕਣਾ ਸੀ ਅਤੇ ਆਪਣੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਨੂੰ ਦੁਸ਼ਮਣਾਂ ਦੀ ਹਿੱਕ ਤੇ ਲਿਖਣਾ ਸੀ । ਮੈਨੂੰ ਪਤਾ ਸੀ ਕਿ ਮੇਰੇ ਸੱਚ ਬੋਲਣ ਨਾਲ ਮੈਨੂੰ ਕੋਈ ਇਨਾਮ ਨਹੀ ਸਗੋਂ ਮੈਨੂੰ ਦੁਸ਼ਮਣਾਂ ਵੱਲੋਂ ਮੌਤ ਦੀ ਸਜ਼ਾ ਦਾ ਇਨਾਮ ਮਿਲੇਗਾ। ਜਦ ਕਿ ਤੁਹਾਡੇ ਵੱਲੋਂ ਝੂਠ ਬੋਲਣ ਪਿੱਛੇ ਵੀ ਗੰਗੂ ਦੇ ਮਨ ਵਿੱਚ ਆਏ ਲਾਲਚ ਦੀ ਤਰ੍ਹਾਂ ਲਾਲਚ ਹੀ ਹੈ । ਕਿਉਂਕਿ ਤੁਸੀ ਇਸ ਕੇਸ ਤੋਂ ਕਰੋੜਾਂ ਰੁ: ਇੱਕਠੇ ਕੀਤੇ ਹਨ ਅਗਰ ਜਾਨ ਹੀ ਚਲੀ ਗਈ ਤਾਂ ਫਿਰ ਇਹ ਪੈਸੇ ਕਿਸ ਕੰਮ ਦੇ । ਤੁਹਾਡੇ ਮਨ ਵਿੱਚ ਇਨ੍ਹਾਂ ਪੈਸਿਆਂ ਨਾਲ ਐਸਪ੍ਰਸਤੀ ਕਰਨ ਦੇ ਖਿਆਲ, ਗੰਗੂ ਦੇ ਮਨ ਵਿੱਚ ਆਏ ਲਾਲਚ ਦੀ ਤਰ੍ਹਾਂ ਹੀ ਹੈ । ਰੇਸ਼ਮ ਗੰਗੂ ਦੇ ਸੱਚ ਅਤੇ ਤੁਹਾਡੇ ਝੂਠ ਵਿਚੋਂ ਇਕੋਂ ਤਰ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੋ ਰਿਹਾ ਹੈ । ਜਦੋ ਕਿ ਮੇਰਾ ਸੱਚ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਸਵਾਰਥ ਦੇ ਆਪਣੇ ਹੱਕਾਂ ਲਈ ਲੜ ਦਾ ਹੋਇਆ ਮੌਤ ਨੂੰ ਸਵੀਕਾਰ ਕਰਦਾ ਹੈ । ਤੁਹਾਡਾ ਸੰਘਰਸ਼ ਕੌਮ ਨੂੰ ਦਿੱਲੀ ਤਖ਼ਤ ਅੱਗੇ ਝੁਕਣ ਲਈ ਮਜ਼ਬੂਰ ਕਰ ਰਿਹਾ ਹੈ ਜਦੋ ਕਿ ਮੇਰਾ ਸੰਘਰਸ਼ “ਸ੍ਰੀ ਅਕਾਲ ਤਖ਼ਤ ਸਾਹਿਬ” ਅੱਗੇ ਸਿਜਦਾ ਕਰਦਾ ਹੈ ।
ਬਾਕੀ ਰੇਸ਼ਮ ਤੂੰ ਜਿਹੜਾ ਲਿਖਿਆ ਹੈ ਕਿ ਤੁਹਾਡੀ ਇਸ ਮਹਾਨ ਹਸਤੀ ਦੀ ਸੋਚ ਬਾਹਰ ਆ ਕੇ ਜੂਝਦੇ ਹੋਏ ਸੰਘਰਸ਼ ਕਰ ਰਹੇ ਕੌਮ ਦੇ ਮਹਾਨ ਜਰਨੈਲ ਦਲਜੀਤ ਸਿੰਘ ਬਿੱਟੂ ਅਤੇ ਸਿਮਰਨਜੀਤ ਸਿੰਘ ਮਾਨ ਦੀ ਸੋਚ ਵਰਗੀ ਹੈ । ਇਥੇ ਮੈਂ ਇਹ ਕਹਾਂਗਾ ਕਿ ਮੈਨੂੰ ਖੁਸੀ ਹੈ ਕਿ ਤੂੰ ਇਸ ਸੱਚ ਨੂੰ , ਆਪਣੀ ਸੋਚ ਨੂੰ ਸਵੀਕਾਰ ਕੀਤਾ ਹੈ । ਕਿਉਂਕਿ ਬਿੱਟੂ ਅਤੇ ਮਾਨ ਦੀ ਸੋਚ ਨੂੰ ਸਾਰਾ ਖਾਲਸਾ ਪੰਥ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ।ਸ਼ਹੀਦਾਂ ਦੇ ਪਰਿਵਾਰਾਂ ਦੇ ਨਾਮ ਤੇ ਕਰੋੜਾ ਰੁ: ਖਾ ਕੇ ਢਿੱਡ ਤੇ ਹੱਥ ਫੇਰਨ ਵਾਲੇ ਇਨ੍ਹਾਂ ਲੋਕਾਂ ਦਾ ਸੱਚ ਪੂਰੀ ਕੌਮ ਜਾਣਦੀ ਹੈ । ਸਿੱਖ ਸੰਘਰਸ਼ ਨੂੰ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ ਅਤੇ ਸੰਤ ਜਰਨੈਲ ਸਿੰਘ ਖਾਲਸਾ ਦੀ ਸ਼ਹਾਦਤ ਤੋਂ ਸੁਰੂ ਹੋਏ ਸੰਘਰਸ਼ ਨੂੰ ਦਿੱਲੀ ਦੇ ਪੈਰਾਂ ਵਿੱਚ ਰੋਲਣ ਤੱਕ ਦਾ ਸਫ਼ਰ ਹੀ ਇਨ੍ਹਾਂ ਨੇਤਾਵਾਂ ਦੀ ਮਹਾਨ ਪ੍ਰਾਪਤੀ ਹੈ ।ਮੈਨੂੰ ਪਤਾ ਹੈ ਕਿ ਤੁਹਾਡੇ ਸੰਘਰਸ਼ ਦਾ ਮਨੋਰਥ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ ਤਾਂ ਹੀ ਇਹ ਤੁਹਾਡੀ ਪ੍ਰੇਰਨਾ ਦਾ ਸਰੋਤ ਹਨ। ਤੁਹਾਡੇ ਇਹ ਪ੍ਰੇਰਨਾ ਦੇ ਸਰੋਤ ਨੇਤਾ ਸਿੱਖ ਧਰਮ ਤੇ ਹਮਲਾ ਕਰਨ ਵਾਲੀ, “ਸ੍ਰੀ ਅਕਾਲ ਤਖ਼ਤ ਸਾਹਿਬ”ਨੂੰ ਢਹਿ ਢੇਰੀ ਕਰਨ ਵਾਲੀ , ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਦੀ ਚੋਣਾਂ ਵਿੱਚ ਮੱਦਦ ਕਰਕੇ ਆਪਣੇ ਵੱਲੋਂ ਲੜੇ ਜਾ ਰਹੇ ਸੰਘਰਸ਼ ਦੇ ਸੱਚ ਦਾ ਪ੍ਰਗਟਾਵਾ ਅਕਸਰ ਕਰਦੇ ਰਹਿੰਦੇ ਹਨ। ਰਿਕਾਰਡ ਤੋੜ ਵੋਟਾਂ ਨਾਲ ਜਿੱਤਣ ਤੋਂ ਲੈ ਕੇ ਸ੍ਰੋਮਣੀ ਕਮੇਟੀ ਦੀ ਚੋਣ ਹਾਰ ਜਾਣ ਦਾ ਸਫ਼ਰ ਇੰਨਾਂ ਦੇ ਸੰਘਰਸ਼ ਦੇ ਸੱਚ ਨੂੰ ਬਿਆਨ ਕਰਦਾ ਹੈ । 27 ਤਰੀਕ ਨੂੰ ਦਲਜੀਤ ਸਿੰਘ ਬਿੱਟੂ ਦਾ ਹਵਾਰੇ ਨੂੰ ਅਦਾਲਤ ਵਿੱਚ ਮਿਲਣ ਜਾਣਾ ਅਤੇ ਉਸ ਦੀ ਲੈਟਰ ਜਾਰੀ ਕਰਨਾ ਤੁਹਾਡੇ ਸਾਰਿਆ ਦੇ ਗੱਠਜੋੜ ਦੀ ਮੂੰਹ ਬੋਲਦੀ ਕਹਾਣੀ ਹੈ । ਇਹੀ ਬਿੱਟੂ ਜਦੋਂ ਸੰਘਰਸ਼ ਕਰਨ ਦਾ ਸਮਾਂ ਸੀ ਉਸ ਸਮੇਂ ਸੰਘਰਸ਼ ਦੇ ਪੈਸਿਆ ਨਾਲ ਜਮੀਨ ਖ੍ਰੀਦ ਕੇ ਖੇਤੀ ਕਰਨ ਲੱਗ ਪਿਆ ਅਤੇ ਫਿਰ ਸੰਵਿਧਾਨ ਦਾ ਬੀਬਾ ਪੁੱਤ ਬਣ ਪੰਥਕ ਨੇਤਾ ਬਣ ਗਿਆ। ਤੁਸੀ ਆਪਣੇ ਸੰਘਰਸ਼ ਅਤੇ ਸੋਚ ਦਾ ਪ੍ਰਗਟਾਵਾ ਖੁਦ ਕੀਤਾ ਹੈ ਇਸ ਦੀ ਮੈਨੂੰ ਖੁਸੀ ਹੈ । ਕੀ ਤੁਹਾਨੂੰ ਬੇਅੰਤ ਸਿੰਘ ਦੇ ਪੋਤੇ ਦੀ ਚੋਣਾਂ ਵਿੱਚ ਕੀਤੀ ਮੱਦਦ ਦਾ ਭੋਰਾ ਵੀ ਗਿਲਾ ਨਹੀਂ ਹੈ ਕੀ ਤੂੰ “ਸ੍ਰੀ ਗੁਰੂ ਗ੍ਰੰਥ ਸਾਹਿਬ” ਦੀ ਕਸਮ ਖਾ ਕੇ ਦੱਸੇਗਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਤੁਸੀ ਕਿਸ ਪਾਰਟੀ ਦੀ ਹਮਾਇਤ ਕੀਤੀ ਹੈ । ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਮਾਨ ਨੂੰ ਕਿੰਨੀਆ ਵੋਟਾ ਮਿਲੀਆ ਇਹ ਤਾਂ ਸ਼ਰਮ ਕਾਰਣ ਕਿਸੇ ਅਖ਼ਬਾਰ ਨੇ ਵੀ ਨਹੀਂ ਦੱਸਿਆ । ਇਹੀ ਤੁਹਾਡੀ ਪ੍ਰਾਪਤੀ ਹੈ । ਇਹੀ ਤੁਹਾਡਾ ਸੰਘਰਸ਼ ਹੈ ।
ਰੇਸ਼ਮ ਜਿੱਥੇ ਤੱਕ ਚੋਣਾਂ ਵਿੱਚ ਮੇਰੇ ਵੱਲੋਂ ਅਕਾਲੀ ਦਲ ਦੀ ਹਮਾਇਤ ਅਤੇ ਹੁਣ ਰੋਸ ਕਰਨ ਦਾ ਸਵਾਲ ਹੈ ਤਾਂ ਮੈਂ ਇਹੀ ਕਹਾਂਗਾ ਕਿ ਮੇਰੇ ਵੱਲੋਂ ਸ੍ਰੋਮਣੀ ਅਕਾਲੀ ਦਲ ਦੀ ਚੋਣਾਂ ਵਿੱਚ ਕੀਤੀ ਹਮਾਇਤ ਦੇ ਪਿੱਛੇ ਜੋ ਭਾਵਨਾ ਸੀ ਉਹ ਇਹ ਸੀ ਕਿ ਮੈਂ ਪੰਜਾਬ ਦੀ ਧਰਤੀ ਤੇ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਨੂੰ ਹਰਾਉਣਾ ਚਾਹੁੰਦਾ ਸੀ । ਜਿਸ ਦੀ ਤੁਸੀ ਮੱਦਦ ਕਰ ਰਹੇ ਸੀ । ਮੇਰੇ ਵੱਲੋਂ ਨੀਲੀਆਂ ਪੱਗਾਂ ਵਾਲਿਆਂ ਨਾਲ ਰੋਸ ਕਰਨ ਪਿੱਛੇ ਵੀ ਮੇਰੀਆਂ ਭਾਵਨਾਵਾਂ ਕੌਮੀ ਸਨ, ਮੇਰੀ ਇੱਛਾ ਸੀ ਕਿ ਅਕਾਲੀ ਦਲ ਦਿੱਲੀ ਤੋਂ ਮੇਰੇ ਲਈ ਰਹਿਮ ਨਾ ਮੰਗੇ ਸਗੋਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਕਟਹਿਰੇ ਵਿੱਚ ਖੜਾ ਕਰੇ, ਅਕਾਲੀ ਦਲ ਵੱਲੋਂ ਕੌਮ ੀ ਭਾਵਨਾਵਾਂ ਦਾ ਪ੍ਰਗਟਾਵਾ ਨਾ ਕਰਨਾ ਹੀ ਮੇਰੇ ਰੋਸ ਦਾ ਕਾਰਣ ਸੀ । ਤੈਨੂੰ ਇਕ ਗੱਲ ਹੋਰ ਦੱਸ ਦੇਵਾ ਜਦ ਮੈਂ ਪੈਦਾ ਹੋਇਆ ਅਕਾਲੀ ਸੀ , ਹੁਣ ਵੀ ਮੈਂ ਅਕਾਲੀ ਹਾਂ ਅਤੇ ਮਰਾਂਗਾ ਤਦ ਵੀ ਅਕਾਲੀ ਹੀ ਹੋਵਾਂਗਾ । ਜੇਕਰ ਇਹ ਅਕਾਲੀ ਦਲ ਮੇਰਾ ਦੋਸਤ ਨਹੀਂ ਹੈ ਤਾਂ ਦੁਸ਼ਮਣ ਵੀ ਨਹੀਂ ਹੈ । ਪਰ ਤੂੰ ਆਪਣੇ ਕਾਂਗਰਸ ਨਾਲ ਸਬੰਧਾਂ ਵਾਰੇ ਅਤੇ ਉਨ੍ਹਾਂ ਕਾਤਲਾਂ ਦੀ ਕੀਤੀ ਹਮਾਇਤ ਵਾਰੇ ਕੁਝ ਵੀ ਸਪੱਸਟ ਨਹੀ ਕੀਤਾ, ਨਾ ਹੀ ਤੁਸੀ ਇਹ ਸਪੱਸਟ ਕੀਤਾ ਹੈ ਕਿ ਜੇਕਰ ਇਹ ਕਾਤਲ ਤੁਹਾਡੇ ਦੋਸਤ ਹਨ ਤਾਂ ਫਿਰ ਤੁਸੀਂ ਅਜ਼ਾਦੀ ਕਿਸ ਤੋਂ ਮੰਗ ਰਹੇ ਹੋ । ਮੈਨੂੰ ਪਤਾ ਜਦੋਂ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਤਾਂ ਤੁਹਾਡਾ ਖਾਲਿਸਤਾਨ ਬਣ ਜਾਂਦਾ ਹੈ । ਸ਼ਹੀਦ ਪਰਿਵਾਰਾਂ ਨਾਲ ਰਿਸਤੇਦਾਰੀਆਂ ਅਤੇ ਕਾਤਲਾਂ ਨਾਲ ਯਾਰੀਆਂ ਕਿੱਥੋ ਦਾ ਸੰਘਰਸ਼ ਹੈ ।ਤੁਹਾਡਾ ਹਰ ਸਾਹ, ਤੁਹਾਡਾ ਹਰ ਕੰਮ ਸ਼ਹੀਦਾ ਨਾਲ ਧੋਖਾ ਹੈ । ਤੁਹਾਡਾ ਬਿਆਨ ਕੋਈ ਹੋਰ ਲਿਖਦਾ ਹੈ , ਨਾਮ ਕਿਸੇ ਹੋਰ ਦਾ ਹੁੰਦਾ ਹੈ ਅਤੇ ਫੋਟੋ ਕਿਸੇ ਹੋਰ ਦੀ ਹੁੰਦੀ ਹੈ ਕੁਲ ਮਿਲਾ ਕੇ ਕਿਹਾ ਜਾਵੇ ਤਾਂ ਤੁਹਾਡਾ ਅਧਾਰ ਹੀ ਧੋਖਾ ਹੈ । ਰੀਸ ਕਰਨ ਵਾਲੇ ਲੋਕ ਮੌਕਾਪ੍ਰਸਤ ਹੁੰਦੇ ਹਨ। ਖਾਲਸਾ ਜੀ , ਤੁਹਾਡੇ ਵੱਲੋਂ ਮੈਨੂੰ ਦਿੱਤੇ ਜਾ ਰਹੇ ਸਹਿਯੋਗ ਅਤੇ ਮੇਰੀ ਕੀਤੀ ਜਾ ਰਹੀ ਮੱਦਦ ਦੇ ਕਾਰਣ ਦੁਸ਼ਮਣੀ ਫੌਜਾਂ ਦੇ ਖੜੇ ਕੀਤੇ ਝੂਠ ਦੇ ਮਹਿਲ ਗਿਰਨ ਲੱਗ ਪਏ ਹਨ। ਸ਼ਹੀਦਾਂ ਦੀਆਂ ਲਾਸਾਂ ਤੇ ਬਣਾਈਆਂ ਝੂਠ ਅਤੇ ਧੋਖੇ ਦੀਆਂ ਦੁਕਾਨਾਂ ਦੇ ਦਰਵਾਜੇ ਬੰਦ ਹੋ ਰਹੇ ਹਨ । ਦੁਸਮਣੀ ਫੌਜਾਂ ਵਿੱਚ ਭਗਦੜ ਦਾ ਮਾਹੌਲ ਹੈ , ਸਾਰੇ ਹੀ ਝੂਠ ਅਤੇ ਧੋਖੇ ਦੇ ਵਪਾਰੀ ਇਧਰੋ ਓਧਰੋ ਇੱਕਠੇ ਹੋ ਕੇ ਮੇਰੇ ਨਿੱਹਥੇ ਅਤੇ ਇੱਕਲੇ ਨਾਲ ਯੁੱਧ ਕਰਨ ਦੀ ਤਿਆਰੀ ਕਰ ਰਹੇ ਹਨ।ਮੇਰਾ ਵੀ ਇਨਾਂ ਨਾਲ ਨਿਰਨਾਇਕ ਲੜਾਈ ਲੜਨ ਦਾ ਇਰਾਦਾ ਹੈ ਤਾਂ ਕਿ ਖਾਲਸਾ ਪੰਥ ਨੂੰ ਇਨਾਂ ਦੀ ਅਸਲੀਅਤ ਦਾ ਪਤਾ ਲੱਗ ਸਕੇ। ਮੇਰਾ ਸਾਰੇ ਹੀ ਪੰਥਕ ਮਾਖੌਟੇ ਵਿੱਚ ਵਿਚਰਦੇ ਕੈਟਾਂ ਨੂੰ ਇਹ ਚੈਲੰਜ ਹੈ ਕਿ ਉਹ ਆਪਣੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਾਰੇ ਦੱਸਣ ਲਈ ਅਤੇ ਬਹਿਸ ਲਈ ਅੱਗੇ ਆਉਣ । ਇਨਾਂ ਦੁਸਮਣੀ ਫੋਜਾਂ ਨਾਲ ਏਕਤਾ ਕਰਨੀ ਸੱਪ ਨੂੰ ਦੁੱਧ ਪਿਲਾਉਣ ਦੇ ਬਰਾਬਰ ਹੈ । ਇਨਾਂ ਦੁਸਮਣੀ ਅਤੇ ਦਿੱਲੀ ਦਰਬਾਰੀ ਫੌਜਾਂ ਨੂੰ ਛੱਡ ਕੇ ਬਾਕੀ ਸਾਰਾ ਖਾਲਸਾ ਪੰਥ ਇੱਕ ਕੇਸਰੀ ਝੰਡੇ ਥੱਲੇ ਇੱਕਠਾ ਹੀ ਹੈ । ਸਾਰੇ ਪੰਥ ਦਾ ਏਕਾ ਹੈ ।
ਖਾਲਸਾ ਜੀ , ਇਥੇ ਪੰਥਕ ਮਾਖੌਟੇ ਵਿੱਚ ਵਿਚਰਦੀਆਂ ਅਤੇ ਵਿਦੇਸ਼ਾਂ ਦੇ ਗੁਰਦੁਰਆਰਿਆਂ ਦੇ ਕਾਬਜ ਇਨਾਂ ਦੁਸਮਣੀ ਫੋਜਾਂ ਦਾ ਕੰਮ ਹੀ ਇਹ ਹੈ ਕਿ ਜਿਹੜਾ ਵੀ ਸਹਿਯੋਗ ਖਾਲਸਾ ਪੰਥ ਵੱਲੋਂ ਸ਼ਹੀਦ ਹੋਏ ਵੀਰਾਂ ਦੇ ਪਰਿਵਾਰਾ ਲਈ , ਜਾ ਜੂਝਦੇ ਜੇਲ੍ਹਾਂ ਵਿੱਚ ਬੰਦ ਸਿੰਘਾ ਲਈ ਦਿੱਤਾ ਜਾਂਦਾ ਹੈ ਉਸ ਨੂੰ ਸਹੀ ਹੱਥਾ ਤੱਕ ਪਹੁੰਚਣ ਨਾ ਦੇਣਾ ਹੈ । ਇਨਾਂ ਦੇ ਸੰਘਰਸ਼ ਦਾ ਮਨੋਰਥ ਖਾਲਸਾ ਪੰਥ ਦੀ ਅਣਖ਼ ,ਗੈਰਤ ਅਤੇ ਸਵੈਮਾਨ ਨੂੰ ਦਿੱਲੀ ਦੇ ਪੈਰਾਂ ਵਿੱਚ ਰੋਲਣਾ ਹੈ । ਜਦ ਕਿ ਮੇਰੇ ਵੱਲੋਂ ਆਪਣੀ ਦਸਾਂ ਨਹੁੰਾਂ ਦੀ ਕਿਰਤ ਕਮਾਈ ਨਾਲ ਕੀਤੇ ਗਏ ਅਤੇ ਕੀਤੇ ਜਾ ਰਹੇ ਸੰਘਰਸ਼ ਦਾ ਮਨੋਰਥ ਦਿੱਲੀ ਅੱਗੇ ਬਿਨਾਂ ਸਿਰ ਝੁਕਾਏ ਆਪਣੇ ਹੱਕ ਮੰਗਣੇ ਅਤੇ ਇਨਸਾਫ ਮੰਗਣਾ ਹੈ । ਕੌਮ ਦੀ ਚੜ੍ਹਦੀ ਕਲਾ ਹੀ ਮੇਰੇ ਜੀਵਨ ਦਾ ਮਨੋਰਥ ਹੈ । ਅਜ਼ਾਦੀ ਮੇਰੀ ਮੰਜ਼ਿਲ ਹੈ। ਖਾਲਸਾ ਜੀ , ਸ਼ਹੀਦ ਪਰਿਵਾਰਾਂ ਦੀ ਦੁਰਦਸ਼ਾ ਅਤੇ ਇਨਾਂ ਕੈਟਾਂ ਦੀ ਖੁਸਹਾਲੀ ਦਾ ਆਪਸ ਵਿੱਚ ਬਹੁਤ ਗੂੜਾ ਸਬੰਧ ਹੈ ।

ਮਿਤੀ 14-4-2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।

ਸਿੰਘ ਸਾਹਿਬ ਜੀ , ਆਪਣਿਆਂ ਦੀ ਹੀ ਬੇਗਾਨਗੀ ਦਾ ਸ਼ਿਕਾਰ ਇਹ ਸਿੱਖ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਆਪਣੇ ਉੱਜੜੇ ਅਤੇ ਵੀਰਾਨ ਹੋਏ ਘਰਾਂ ਨੂੰ ਦੇਖਣ ਲਈ ਤਰਸ ਰਹੇ ਹਨ। ਆਉ ਅਸੀਂ ਸਾਰੇ ਮਿਲ ਕੇ “ ਸ੍ਰੀ ਅਕਾਲ ਤਖ਼ਤ ਸਾਹਿਬ” ਦੀ ਰਹਿਨੁਮਾਈ ਹੇਠ ਇੱਕ ਅਜਿਹੀ ਲਹਿਰ ਪੈਦਾ ਕਰੀਏ , ਜਿਸ ਨਾਲ ਇਨ੍ਹਾਂ ਜੇਲ੍ਹਾਂ ਵਿੱਚ ਸੜ ਰਹੇ ਨੌਜਵਾਨਾਂ ਦੀ ਰਿਹਾਈ ਸੰਭਵ ਹੋ ਸਕੇ।
ੴ
ਸਤਿਕਾਰਯੋਗ ,
ਜੱਥੇਦਾਰ “ਸ੍ਰੀ ਅਕਾਲ ਤਖ਼ਤ ਸਾਹਿਬ”
ਸਿੰਘ ਸਹਿਬਾਨ ਗਿਆਨੀ ਗੁਰਬਚਨ ਸਿੰਘ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਆਪ ਜੀ ਦੀ ਚੜ੍ਹਦੀ
ਕਲਾ ਲਈ ਉਸ ਅਕਾਲ ‐ ਪੁਰਖ ਅੱਗੇ ਅਰਦਾਸ ਕਰਦਾ ਹਾਂ । ਸਿੰਘ ਸਾਹਿਬ ਜੀ ਮੈਂ ਬਹੁਤ ਹੀ
ਸਤਿਕਾਰ ਨਾਲ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ । ਆਪ ਜੀ ਵੱਲੋਂ
“ਬੰਦੀ ਛੋੜ ਦਿਵਸ” ਅਤੇ “ਹੋਲਾ ਮਹੱਲਾ” ਤੇ ਸਿੱਖ ਕੌਮ ਦੇ ਨਾਮ ਸੰਦੇਸ਼ ਵਿੱਚ ਜੋ ਸਿੱਖ
ਸੰਘਰਸ਼ ਨਾਲ ਸਬੰਧਤ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਰਕਾਰ ਨੂੰ ਜੋ ਆਦੇਸ ਦਿੱਤਾ ਗਿਆ
ਹੈ, ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੁਝ ਸਾਰਥਿਕ ਯਤਨਾਂ ਦੀ ਲੋੜ ਹੈ । ਸੱਭ ਤੋਂ
ਪਹਿਲਾਂ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਕੋਈ ਵੀ ਬੇਕਸੂਰ ਸਿੱਖ ਨੌਜਵਾਨ ਜੇਲ੍ਹ ਵਿੱਚ ਬੰਦ
ਨਹੀਂ ਹੈ । ਇੰਨ੍ਹਾਂ ਨੌਜਵਾਨਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਇੰਨ੍ਹਾਂ ਨੌਜਵਾਨਾਂ ਨੇ
ਸਿੱਖ ਕੌਮ ਦੇ ਮਾਣ ਸਨਮਾਨ ਲਈ , ਅਣਖ , ਇੱਜਤ ਲਈ ਆਪਣੇ ਆਪ ਨੂੰ , ਆਪਣੇ ਅਤੇ ਆਪਣੇ
ਘਰਦਿਆਂ ਦੇ ਭਵਿੱਖ ਨੂੰ ਕੁਰਬਾਨ ਕਰ ਦਿੱਤਾ ।ਇੰਨ੍ਹਾਂ ਸਿੱਖ ਨੌਜਵਾਨਾਂ ਦੀ ਤਰਾਸਦੀ ਇਹ
ਹੈ ਕਿ ਸਿੱਖ ਕੌਮ ਦੇ ਨੇਤਾਵਾਂ ਨੇ ਇੰਨ੍ਹਾਂ ਸਿੱਖ ਨੌਜਵਾਨਾਂ ਦਾ ਸਨਮਾਨ ਕਰਨ ਦੀ ਬਜਾਏ
ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਕਿ ਜਿਵੇਂ ਉਨ੍ਹਾਂ ਨੂੰ ਕੋਈ ਛੂਤ ਦੀ
ਬੀਮਾਰੀ ਲੱਗੀ ਹੋਵੇ। ਠੀਕ ਇਸ ਦੇ ਉਲਟ ਜਦ ਨਵੰਬਰ 1984 ਨੂੰ ਦਿੱਲੀ ਦੀ ਕਾਂਗਰਸ ਸਰਕਾਰ
ਦੇ ਕਹਿਣ ਤੇ ਕਾਂਗਰਸੀ ਵਰਕਰਾਂ ਨੇ ਨਿਰਦੋਸ਼ ਸਿੱਖਾਂ ਤੇ , ਬੱਚਿਆਂ ਤੇ , ਬੀਬੀਆਂ ਤੇ ,
ਬਜੁਰਗਾਂ ਤੇ ਜੋ ਕਹਿਰ ਵਰਤਾਇਆ ਇਸ ਨੂੰ ਵਾਰ- ਵਾਰ ਲਿਖਣ ਦੀ ਜਰੂਰਤ ਨਹੀਂ ਹੈ । ਅਜਿਹਾ
ਕਹਿਰ ਵਰਤਾਉਣ ਵਾਲੇ ਕਾਂਗਰਸੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਦੇਸ ਦੇ ਉੱਚੇ ਅਹੁਦਿਆਂ
ਨਾਲ ਨਿਵਾਜਿਆਂ । ਕਿਸੇ ਇੱਕ ਵੀ ਕਾਤਲ ਨੂੰ ਤੱਤੀ ਵਾ ਨਾ ਲੱਗਣ ਦਿੱਤੀ ਗਈ ਅਤੇ ਉਨ੍ਹਾਂ
ਦੀ ਹਿਫ਼ਾਜਤ ਆਪਣੇ ਧੀਆਂ ਪੁੱਤਰਾਂ ਵਾਂਗ ਕੀਤੀ । ਇਸੇ ਤਰਾਂ ਹੀ ਜਦ ਗੋਧਰਾ ਕਾਂਡ ਤੋਂ
ਬਾਅਦ ਗੁਜਰਾਤ ਵਿੱਚ ਹਜ਼ਾਰਾਂ ਬੇਕਸੂਰ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲੀ ਬੀ.ਜੇ .ਪੀ .
ਦੀ ਸਰਕਾਰ ਨੇ ਵੀ ਕਾਤਲਾਂ ਦੀ ਹਿਫ਼ਾਜਤ ਕੀਤੀ ਅਤੇ ਅਜਿਹਾ ਕਹਿਰ ਵਰਤਾਉਣ ਵਾਲੇ ਮੋਦੀ
ਵਰਗੇ ਲੋਕ ਰਾਜ ਦੇ ਮੁੱਖ ਮੰਤਰੀ ਬਣ ਗਏ । ਠੀਕ ਇਸ ਦੇ ਉਲਟ ਜਦ ਸਿੱਖ ਕੌਮ ਦੀ , ਸਿੱਖ
ਧਰਮ ਦੀ ਹਿੰਦੋਸਤਾਨੀ ਹਕੂਮਤ ਵੱਲੋਂ ਕੀਤੀ ਬੇਪਤੀ ਦਾ ਬਦਲਾ ਲੈਣ ਲਈ ਸਿੱਖ ਨੌਜਵਾਨਾਂ ਨੇ
ਹਥਿਆਰ ਚੁੱਕੇ ਤਾਂ ਕੌਮ ਦੇ ਰਾਜਸੀ ਅਤੇ ਧਾਰਮਿਕ ਨੇਤਾ ਉਨ੍ਹਾਂ ਨੌਜਵਾਨਾਂ ਨੂੰ ਮੰਝਦਾਰ
ਵਿੱਚ ਛੱਡ ਕਾਤਲ ਹਿੰਦੋਸਤਾਨੀ ਹੁਕਮਰਾਨਾਂ ਅੱਗੇ ਆਪਣੀ ਦੇਸ ਭਗਤੀ ਸਾਬਤ ਕਰਨ ਤੇ ਲੱਗੇ
ਰਹੇ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਜਿਹੜੇ ਸਿਂਖ ਨੌਜਵਾਨ ਹਿੰਦੋਸਤਾਨੀ ਅਦਾਲਤਾਂ
ਵੱਲੋਂ ਦਿੱਤੀ ਗਈ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਲਈ ਜ਼ਮੀਨੀ ਤੌਰ ਤੇ ਕੰਮ
ਕਰਨ ਦੀ ਲੋੜ ਹੈ । ਇਸ ਦੇ ਲਈ ਸੱਭ ਤੋਂ ਪਹਿਲਾਂ “ ਸ੍ਰੀ ਅਕਾਲ ਤਖ਼ਤ ਸਾਹਿਬ” ਦੀ
ਰਹਿਨੁਮਾਈ ਹੇਠ ਇਕ ਸੂਝਵਾਨ ਵਿਆਕਤੀਆਂ ਦੀ ਕਮੇਟੀ ਬਣਾਈ ਜਾਵੇ ।ਇਹ ਕਮੇਟੀ ਵੱਖ-2
ਜੇਲ੍ਹਾਂ ਵਿੱਚ ਬੰਦ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਦੇ ਕੇਸਾਂ ਦੇ ਵੇਰਵੇ
ਇੱਕਠੇ ਕਰੇ ਅਤੇ ਆਪਣੀ ਪੂਰੀ ਜਾਣਕਾਰੀ {ਰਿਪੋਰਟ} “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਪੇਸ
ਕਰੇ। ਫਿਰ “ਸ੍ਰੀ ਅਕਾਲ ਤਖ਼ਤ ਸਾਹਿਬ” ਵੱਲੋਂ ਅਕਾਲੀ ਸਰਕਾਰ ਨੂੰ ਇੱਨਾਂ ਨੌਜਵਾਨਾਂ ਨੂੰ
ਜੇਲ੍ਹਾਂ ਤੋਂ ਰਿਹਾਅ ਕਰਨ ਲਈ ਆਦੇਸ ਦਿੱਤਾ ਜਾਵੇ।
ਸਿੰਘ ਸਾਹਿਬ ਜੀ , ਅਗਰ ਆਪ ਜੀ ਵੱਲੋਂ ਇਹ ਕੋਸ਼ਿਸ ਕੀਤੀ ਜਾਂਦੀ ਹੈ ਤਾਂ ਇਸ ਨਾਲ ਭਾਰਤੀ ਨਿਆਇਕ ਸਿਸਟਿਮ ਦੇ ਦੋਹਰੇ ਮਾਪਦੰਡਾਂ ਦੀ ਇੱਕ ਨਵੀਂ ਕਹਾਣੀ ਸਾਹਮਣੇ ਆਏਗੀ। ਇਹ ਹਿੰਦੋਸਤਾਨੀ ਨਿਆਇਕ ਸਿਸਟਿਮ ਸਿੱਖ ਨੌਜਵਾਨਾਂ ਲਈ ਹੋਰ ਮਾਪਦੰਡ ਅਪਣਾ ਰਿਹਾ ਹੈ । ਸਾਰੇ ਦੇਸ ਵਿੱਚ ਉਮਰ ਕੈਦ ਦੀ ਸਜ਼ਾ ਵਾਲੇ ਵਿਆਕਤੀ ਨੂੰ ਵੱਖ -2 ਅਧਿਕਾਰਾਂ ਦੇ ਤਹਿਤ 14 ਸਾਲ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ । ਜਦ ਕਿ ਸੰਘਰਸ਼ ਨਾਲ ਸਬੰਧਤ ਸਿੱਖ ਨੌਜਵਾਨਾਂ ਦੇ ਦਰਦ ਦੀ ਕਹਾਣੀ ਹੋਰ ਹੀ ਹੈ । ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਭਾਈ ਗੁਰਮੀਤ ਸਿੰਘ ਇੰਜੀਨੀਅਰ , ਭਾਈ ਲਖਵਿੰਦਰ ਸਿੰਘ ਪਟਿਆਲਾ , ਭਾਈ ਸਮਸ਼ੇਰ ਸਿੰਘ , ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਭਾਈ ਹਰਜੀਤ ਸਿੰਘ ਕਾਲਾ ਹਰਪਾਲਪੁਰ ਆਪਣੀ ਉਮਰ ਕੈਦ ਪੂਰੀ ਕਰ ਪਿਛਲੇ 16 ਸਾਲਾਂ ਤੋਂ ਜੇਲ੍ਹਾਂ ਵਿੱਚ ਸੜ੍ਹ ਰਹੇ ਹਨ। ਇਨ੍ਹਾਂ ਨੌਜਵਾਨਾਂ ਦੀ ਰਿਹਾਈ ਤਾਂ ਦੂਰ , ਇਹ ਸਿੱਖ ਨੌਜਵਾਨ ਕਾਨੂੰਨੀ ਛੁੱਟੀ {ਪੈਰੋਲ } ਲਈ ਵੀ ਤਰਸ ਰਹੇ ਹਨ। ਇਸੇ ਤਰਾਂ ਪੰਜਾਬ ਦੀਆਂ ਅਤੇ ਦੇਸ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਹੋਰ ਵੀ ਅਜਿਹੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੌਜਵਾਨ ਹੋਣਗੇ।
ਸਿੰਘ ਸਾਹਿਬ ਜੀ , ਆਪਣਿਆਂ ਦੀ ਹੀ ਬੇਗਾਨਗੀ ਦਾ ਸ਼ਿਕਾਰ ਇਹ ਸਿੱਖ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਆਪਣੇ ਉੱਜੜੇ ਅਤੇ ਵੀਰਾਨ ਹੋਏ ਘਰਾਂ ਨੂੰ ਦੇਖਣ ਲਈ ਤਰਸ ਰਹੇ ਹਨ। ਆਉ ਅਸੀਂ ਸਾਰੇ ਮਿਲ ਕੇ “ ਸ੍ਰੀ ਅਕਾਲ ਤਖ਼ਤ ਸਾਹਿਬ” ਦੀ ਰਹਿਨੁਮਾਈ ਹੇਠ ਇੱਕ ਅਜਿਹੀ ਲਹਿਰ ਪੈਦਾ ਕਰੀਏ , ਜਿਸ ਨਾਲ ਇਨ੍ਹਾਂ ਜੇਲ੍ਹਾਂ ਵਿੱਚ ਸੜ ਰਹੇ ਨੌਜਵਾਨਾਂ ਦੀ ਰਿਹਾਈ ਸੰਭਵ ਹੋ ਸਕੇ। ਅਗਰ ਇਹ ਪਵਿੱਤਰ ਕਾਰਜ “ ਸ੍ਰੀ ਅਕਾਲ ਤਖ਼ਤ ਸਾਹਿਬ” ਦੀ ਰਹਿਨੁਮਾਈ ਹੇਠ ਇੱਕ ਅਜਿਹੀ ਲਹਿਰ ਪੈਦਾ ਕਰੀਏ, ਜਿਸ ਨਾਲ ਇਨ੍ਹਾਂ ਜੇਲ੍ਹਾਂ ਵਿੱਚ ਸੜ ਰਹੇ ਨੌਜਵਾਨਾਂ ਦੀ ਰਿਹਾਈ ਸੰਭਵ ਹੋ ਸਕੇ। ਅਗਰ ਇਹ ਪਵਿੱਤਰ ਕਾਰਜ “ਸ੍ਰੀ ਅਕਾਲ ਤਖ਼ਤ ਸਾਹਿਬ” ਵੱਲੋਂ ਆਪਣੀ ਰਹਿਨੁਮਾਈ ਹੇਠ ਮੌਜੂਦਾ ਅਕਾਲੀ ਸਰਕਾਰ ਤੋਂ ਕਰਵਾਇਆ ਜਾਂਦਾ ਹੈ ਤਾਂ ਇਸ ਨਾਲ ਸਿੱਖ ਨੌਜਵਾਨਾਂ ਵਿੱਚ ਇਕ ਨਵਾਂ ਕੌਮੀ ਜਜ਼ਬਾ ਪੈਦਾ ਹੋਵੇਗਾ ਅਤੇ ਅਕਾਲੀ ਸਰਕਾਰ ਵਿੱਚ ਸਿੱਖ ਨੌਜਵਾਨਾਂ ਦਾ ਵਿਸਵਾਸ਼ ਵਧੇਗਾ । ਇਹੀ ਨਿੰਦਕਾਂ ਨੂੰ ਮੂੰਹ ਤੋੜ ਜੁਆਬ ਹੋਵੇਗਾ ।

ਖਾਲਸਾ ਪੰਥ ਨੂੰ ਹਮੇਸਾਂ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।

ਵਿਸਾਖੀ ਦਾ ਸ਼ੰਦੇਸ਼
ਬੱਚਿਓ ਅੱਜ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹੁਣ ਤੁਸੀ ਆਪਣੇ ਘਰ (ਸਿੱਖੀ ਸਰੂਪ) ਵਿੱਚ ਵਾਪਸ ਆ ਜਾਓ। ਮੈਂ ਜਾਣਦਾ ਹਾਂ ਕਿ ਤੁਸੀਂ ਕਿਤੇ ਬਹੁਤ ਦੂਰ ਨਹੀਂ ਸੀ ਗਏ, ਤੁਸੀਂ ਤਾਂ ਆਪਣੇ ਆਗੂਆਂ ਦੇ ਕਿਰਦਾਰ ਤੋਂ ਨਿਰਾਸ਼ ਹੋ ਕੇ ਘਰ ਦੇ ਬਾਹਰ ਹੀ ਰਖਵਾਲੇ ਬਣੇ ਖੜੇ ਸੀ । ਪਿਛਲੇ ਦਿਨੀ ਤੁਹਾਡੇ ਵੱਲੋਂ ਕੇਸਰੀ ਪੱਗਾਂ ਬੰਨ ਕੇ ਕੇਸਰੀ ਨਿਸਾਨ ਹੱਥ ਵਿੱਚ ਫੜ ਕੇ ਕੀਤੇ ਹੋਏ ਸੰਘਰਸ਼ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ
ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਮੇਰੀ ਕੌਮ ਦੇ
ਨੌਜਵਾਨ ਵਾਰਸੋ ਪਿਛਲੇ ਦਿਨੀਂ ਤੁਹਾਡੇ ਵੱਲੋਂ ਕੇਸਰੀ ਨਿਸ਼ਾਨ ਹੱਥ ਵਿੱਚ ਫੜ ਕੇ ਕੀਤੇ
ਹੋਏ ਸੰਘਰਸ਼ ਨੇ ਪੂਰੀ ਦੁਨੀਆਂ ਦਾ ਧਿਆਨ ਖਾਲਸਾ ਪੰਥ ਵੱਲ ਖਿੱਚਿਆ ਹੈ। ਹਰ ਪਾਸੇ ਝੂਲਦੇ
ਕੇਸਰੀ ਨਿਸਾਨ ਖਾਲਸਾ ਪੰਥ ਦੀ ਨਿਰਾਸ਼ ਫ਼ਿਜਾ ਵਿੱਚ ਨਵਾਂ ਜੋਸ਼ ਭਰ ਗਏ। ਬੱਚਿਓ ਅੱਜ ਮੈਂ
ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹੁਣ ਤੁਸੀ ਆਪਣੇ ਘਰ (ਸਿੱਖੀ ਸਰੂਪ) ਵਿੱਚ
ਵਾਪਸ ਆ ਜਾਓ। ਮੈਂ ਜਾਣਦਾ ਹਾਂ ਕਿ ਤੁਸੀਂ ਕਿਤੇ ਬਹੁਤ ਦੂਰ ਨਹੀਂ ਸੀ ਗਏ, ਤੁਸੀਂ ਤਾਂ
ਆਪਣੇ ਆਗੂਆਂ ਦੇ ਕਿਰਦਾਰ ਤੋਂ ਨਿਰਾਸ਼ ਹੋ ਕੇ ਘਰ ਦੇ ਬਾਹਰ ਹੀ ਰਖਵਾਲੇ ਬਣੇ ਖੜੇ ਸੀ ।
ਪਿਛਲੇ ਦਿਨੀ ਤੁਹਾਡੇ ਵੱਲੋਂ ਕੇਸਰੀ ਪੱਗਾਂ ਬੰਨ ਕੇ ਕੇਸਰੀ ਨਿਸਾਨ ਹੱਥ ਵਿੱਚ ਫੜ ਕੇ
ਕੀਤੇ ਹੋਏ ਸੰਘਰਸ਼ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ । ਬੱਚਿਓ ਆਪਣਾ ਘਰ ਦੁਨੀਆ ਦੇ ਸਾਰੇ
ਘਰਾਂ ਨਾਲੋਂ ਅਨੌਖਾ ਅਤੇ ਅੱਦਭੁੱਤ ਹੈ। ਇਸ ਦੀਆਂ ਨੀਹਾਂ ਸ੍ਰੀ ਗੁਰੁ ਨਾਨਕ ਦੇਵ ਜੀ ਨੇ
ਖੁਦ ੳਾਪਣੇ ਹੱਥਾਂ ਨਾਲ ਰੱਖੀਆਂ ਸਨ, ਫਿਰ ਗੁਰੂ ਅੰਗਦ ਦੇਵ ਜੀ ਨੇ , ਗੁਰੂ ਅਮਰਦਾਸ ਜੀ
ਨੇ, ਗੁਰੁ ਰਾਮਦਾਸ ਜੀ ਨੇ ਇਨਾਂ ਨੀਹਾਂ ਤੇ ਦੀਵਾਰਾਂ ਦੀ ਉਸਾਰੀ ਆਪਣੇ ਹਂਥਾਂ ਨਾਲ ਕੀਤੀ
, ਫਿਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਆਪਣੇ ਘਰ
ਦਾ ਲੈਂਟਰ ਲਾਇਆ ਸੀ, ਫਿਰ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ
ਸੀਸ ਕਟਵਾ ਕੇ ਇਸ ਘਰ ਨੂੰ ਪਲਸਤਰ ਕੀਤਾ ਸੀ, ਫਿਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਨੇ ਚਾਰੇ ਸਾਹਿਬਜਾਦੇ ਧਰਮ ਤੋਂ ਵਾਰ ਕੇ ਇਸ ਅਨੋਖੇ ਘਰ ਦੇ ਉੱਤੇ ਕੇਸਰੀ ਝੰਡੇ ਲਹਿਰਾਏ
ਸਨ। ਫਿਰ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ . ਮਾਈ ਭਾਗੋ , ਹੋਰ ਲੱਖਾਂ
ਸਿੱਖਾਂ ਨੇ ਬੰਦ ਬੰਦ ਕਟਵਾਕੇ, ਚੜਖੜੀਆਂ ਤੇ ਚੜ ਕੇ, ਆਰਿਆਂ ਨਾਲ ਸ਼ੀਸ ਚਿਰਵਾਂ ਕੇ,
ਮਾਵਾਂ ਨੇ ਆਪਣੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਆਪਣੇ ਗਲਾ ਵਿੱਚ ਪਵਾ ਕੇ ਆਪਣੇ ਘਰ ਦਾ
ਬਗੀਚਾ ਤਿਆਰ ਕੀਤਾ, ਇਸ ਬਗੀਚੇ ਦੀ ਖੁਸਬੂ ਨੇ ਪੂਰੀ ਦੁਨੀਆਂ ਨੂੰ ਆਪਣੀ ਹੋਂਦ ਦਾ
ਅਹਿਸਾਸ ਕਰਵਾਇਆ । ਤੁਸੀਂ ਹੀ ਦੱਸੋ ਬੱਚਿਓ ਕੀ ਕੋਈ ਅਜਿਹੇ ਅਨੋਖੇ ਘਰ ਤੋਂ ਬਾਹਰ ਜਾਣਾ
ਚਾਹੇਗਾ ਮੇਰੀ ਬੇਨਤੀ ਸਵੀਕਾਰ ਕਰਦੇ ਹੋਏ ਆਪਣੇ ਘਰ ਵਾਪਸ ਆ ਜਾਓ। ਘਰ ਵਾਪਸ ਆਉਣ ਸਮੇਂ
ਇੱਕ ਗੱਲ ਦਾ ਖਿਆਲ ਜਰੂਰ ਰੱਖਣਾ ਕਿ ਇੱਕ ਅਕਾਲ-ਪੁਰਖ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ,
ਇੱਕ “ਸ੍ਰੀ ਅਕਾਲ ਤਖ਼ਤ ਸਾਹਿਬ” ਤੋਂ ਇਲਾਵਾ ਤੁਹਾਡਾ ਸਿਰ ਹੋਰ ਕਿਸੇ ਅੱਗੇ ਨਹੀਂ ਝੁਕਣਾ
ਚਾਹੀਦਾ। ਮਾਇਆ ਅਤੇ ਸਾਜ਼ਿਸਾਂ ਦੀ ਦਲਦੱਲ ਵਿੱਚ ਫਸੇ ਸਾਧ ਲਾਣੇ ਤੋਂ ਸੁਚੇਤ ਹੋ ਕੇ ਨਾਮ
ਜਪਣ , ਕਿਰਤ ਕਰਨ ਅਤੇ ਵੰਡ ਛਕਣ ਦੇ ਸੰਕਲਪ ਦੇ ਧਾਰਨੀ ਬਣ ਕੇ ਆਪਣਾ ਜੀਵਨ ਬਤੀਤ ਕਰਨਾ।
ਬੱਚਿਓ ਸਿੱਖੀ ਸਰੂਪ ਵਿੱਚ ਆ ਕੇ ਜਿੰਦਗੀ ਦੇ ਹਰ ਖੇਤਰ ਵਿੱਚ ਇਸ ਤਰ੍ਹਾਂ ਵਿਚਰੋ ਕੇ
ਦੁਨੀਆਂ ਝੁਕ ਕੇ ਸਾਨੂੰ ਸਲਾਮ ਕਰੇ। ਅੰਮ੍ਰਿਤ ਵੇਲੇ ਉੱਠੋ , ਵਾਹਿਗੁਰੂ ਦਾ ਨਾਮ ਜਪੋ ,
ਪਿੰਡ ਪਿੰਡ ਖੇਡਾਂ ਦੇ ਮੈਦਾਨ ਬਣਾਓ , ਕਸਰਤਾਂ ਕਰੋ, ਚੰਗੀ ਖੁਰਾਕ ਖਾਉ ਨਸ਼ਿਆਂ ਨੂੰ
ਦੁਸ਼ਮਣ ਸਮਝ ਕੇ ਦੂਰ ਸੁੱਟ ਦਿਓ, ਆਪਣੇ ਆਲੇ ਦੁਆਲੇ ਅਜਿਹਾ ਮਾਹੌਲ ਸਿਰਜੋ ਕਿ ਪੂਰੀ
ਦੁਨੀਆਂ ਹੈਰਾਨ ਰਹਿ ਜਾਏ । ਅੰਗਰੇਜਾਂ ਦੇ ਬਰਗਰ, ਪੀਜਿਆ ਨਾਲੋਂ ਸਾਡੀ ਮੱਕੀ ਦੀ ਰੋਟੀ
ਸਰੋਂ ਦਾ ਸਾਗ ਚਾਟੀ ਦੀ ਲੱਸੀ ਕਿਤੇ ਤਾਕਤਵਰ ਅਤੇ ਸੁਆਦਲੀ ਹੈ । ਪਹਿਲਾਂ ਸਾਨੂੰ ਖੁਦ
ਆਪਣੇ ਸਿੱਖ ਹੋਣ ਤੇ ਮਾਣ ਕਰਨਾ ਪਵੇਗਾ । ਫਿਰ ਹੀ ਦੁਨੀਆਂ ਸਾਡੇ ਤੇ ਮਾਣ ਕਰੇਗੀ ।
ਬੱਚਿਓ ਮੇਰੀ ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਤੁਸੀ ਇਸ ਮਾਣਮੱਤੇ ਅਨੋਖੇ ਘਰ ਦੀ ਸ਼ਾਨ
ਬਣੋ। ਬੱਚਿਓ ਜਦੋਂ ਮੈਂ ਤੁਹਾਨੂੰ ਆਪਣੇ ਘਰ ਸਿੱਖੀ ਸਰੂਪ ਵਿੱਚ ਵਾਪਸ ਆਉਣ ਦੀ ਬੇਨਤੀ ਕਰ
ਰਿਹਾ ਹਾਂ ਤਾਂ ਮੇਰੇ ਮਨ ਵਿੱਚ ਆਪਣੇ ਘਰ ਦੇ ਅੰਦਰ ਬੈਠੇ ਮੈਂਬਰਾਂ ਦਾ ਵੀ ਖਿਆਲ ਹੈ।
ਮੇਰੀ ਘਰ ਦੇ ਅੰਦਰ ਬੈਠੇ ਮੈਂਬਰਾਂ ਨੂੰ ਇਹ ਬੇਨਤੀ ਹੈ ਕਿ ਉਹ ਦੁਨੀਆਂ ਦੇ ਇਸ ਅਨੋਖੇ
ਅਤੇ ਅਦਭੁੱਤ ਘਰ ਨੂੰ ਰੋਜੀ ਰੋਟੀ ਦਾ ਸਾਧਨ ਜਾ ਲੈਣ ਦੇਣ ਦੀ ਦੁਕਾਨ ਨਾ ਬਣਾਉਣ ਸਗੋਂ ਇਸ
ਨੂੰ ਕੌਮ ਦੀ ਅਣਖ਼ , ਗੈਰਤ ਅਤੇ ਸਵੈਮਾਨ ਦਾ ਪ੍ਰਤੀਕ ਹੀ ਰਹਿਣ ਦੇਣ । ਆਉ ਸਾਰੇ ਰਲ ਕੇ
ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਆਪਣੇ ਘਰ ਵਾਪਸ ਆਉਣ ਦਾ ਪ੍ਰਣ ਕਰੀਏ ਅਤੇ ਆਪਣੇ ਗੁਰੂ
ਦੇ ਲੜ ਲੱਗੀਏ । ਮੇਰੇ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਵਿਸਾਖੀ ਦੀਆਂ ਲੱਖ ‐ਲੱਖ
ਮੁਬਾਰਕਾਂ । ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਨੌਜਵਾਨਾਂ ਵੱਲੋਂ ਮਿਲੇ ਪਿਆਰ ਲਈ ਮੈਂ
ਹਮੇਸ਼ਾਂ ਤੁਹਾਡਾ ਰਿਣੀ ਰਹਾਂਗਾਂ ।
ਰੱਬ ਰਾਖਾ।
ਮਿਤੀ 7-4-2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ:16 ਕੇਂਦਰੀ ਜੇਲ੍ਹ
ਪਟਿਆਲਾ
ਕੋਠੀ ਨੰ:16 ਕੇਂਦਰੀ ਜੇਲ੍ਹ
ਪਟਿਆਲਾ

ਮੇਰੇ ਜੋ ਵੀ ਵਿਚਾਰ ਹਨ ਉਹ ਸਾਰੇ ਮੈਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤੇ ਹਨ ਪਰ ਜਗਤਾਰ ਹਵਾਰੇ ਹੋਣਾ ਦੇ ਜਾਂ ਇਨ੍ਹਾਂ ਨੂੰ ਪਾਲਣ ਵਾਲੇ ਲੋਕਾਂ ਦੇ ਵਿਚਾਰ ਕੀ ਹਨ ਇਹ ਜਾਨਣ ਦੀ ਮੈਂ ਪਿਛਲੇ 17 ਸਾਲਾਂ ਤੋਂ ਕੋਸ਼ਿਸ ਕਰ ਰਿਹਾ ਹਾਂ। ਜੇਕਰ ਇਨਾਂ ਦੇ ਕੋਈ ਵਿਚਾਰ ਹਨ ਉਹ ਖਾਲਸਾ ਪੰਥ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾਣ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਉਸ ਅਕਾਲ-ਪੁਰਖ ਵਾਹਿਗੁਰੂ
ਅੱਗੇ ਅਰਦਾਸ ਕਰਦਾ ਹਾਂ। ਪਿਛਲੇ ਦਿਨੀਂ ਜਗਤਾਰ ਸਿੰਘ ਹਵਾਰਾ ਵੱਲੋਂ ਰੇਸ਼ਮ ਸਿੰਘ ਬੱਬਰ
ਜਰਮਨੀ ਵਾਰੇ ਦਿੱਤੇ ਗਏ ਸਪੱਸ਼ਟੀਕਰਣ ਵਿੱਚ ਜੋ ਇਹ ਕਿਹਾ ਗਿਆ ਹੈ ਕਿ ਉਸ ਦੇ ਮੇਰੇ
ਵਿਚਕਾਰ ਵਿਚਾਰਕ ਮੱਤਭੇਦ ਹਨ ਪਰ ਸਾਡੀ ਮੰਜਿਲ ਇੱਕ ਹੈ। ਇਸ ਵਾਰੇ ਮੈਂ ਇਹ ਕਹਾਂਗਾਂ ਕਿ
ਵਿਚਾਰਕ ਮੱਤਭੇਦ ਉੱਥੇ ਹੁੰਦੇ ਹਨ। ਜਿਥੇ ਕੋਈ ਵਿਚਾਰ ਹੋਣ ਮੇਰੇ ਜੋ ਵੀ ਵਿਚਾਰ ਹਨ ਉਹ
ਸਾਰੇ ਮੈਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤੇ ਹਨ ਪਰ ਜਗਤਾਰ ਹਵਾਰੇ ਹੋਣਾ ਦੇ
ਜਾਂ ਇਨ੍ਹਾਂ ਨੂੰ ਪਾਲਣ ਵਾਲੇ ਲੋਕਾਂ ਦੇ ਵਿਚਾਰ ਕੀ ਹਨ ਇਹ ਜਾਨਣ ਦੀ ਮੈਂ ਪਿਛਲੇ 17
ਸਾਲਾਂ ਤੋਂ ਕੋਸ਼ਿਸ ਕਰ ਰਿਹਾ ਹਾਂ। ਜੇਕਰ ਇਨਾਂ ਦੇ ਕੋਈ ਵਿਚਾਰ ਹਨ ਉਹ ਖਾਲਸਾ ਪੰਥ ਦੀ
ਕਚਹਿਰੀ ਵਿੱਚ ਪੇਸ਼ ਕੀਤੇ ਜਾਣ ਕਿਉਂਕਿ ਹਵਾਰਾ ਜਿਸ ਸੰਵਿਧਾਨ ਦੇ, ਕਾਨੂੰਨ ਦੇ ਖਿਲਾਫ਼
ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਪ੍ਰੇਰਦਾ ਹੈ, ਉਹੀ ਹਵਾਰਾ ਖੁਦ ਉਸੇ ਕਾਨੂੰਨ ਅੱਗੇ
ਹੱਥ ਜੋੜੀ ਖੜਾ ਆਪਣੀ ਜਿੰਦਗੀ ਦੀ ਭੀਖ ਮੰਗ ਰਿਹਾ ਹੈ। ਆਪਣੇ ਆਪ ਨੂੰ ਨਿਰਦੋਸ਼ ਕਹਿ ਰਿਹਾ
ਹੈ। ਇਹੀ ਹਵਾਰਾ ਆਪਣੇ ਪਾਲੇ ਹੋਏ ਟੁੱਕੜਬੋਚ ਲਿਖਾਰੀਆਂ ਤੋਂ ਆਪਣੇ ਆਪ ਨੂੰ “ਮਨੁੱਖੀ
ਬੰਬਾਂ” ਦਾ ਸਿਰਜਕ , ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੂੰ ਬੱਬਰ ਸਾਬਤ
ਕਰਨ ਦੀ ਕੋਸ਼ਿਸ ਕਰਦਾ ਹੈ ਅਤੇ ਖੁਦ ਹਿੰਦੋਸਤਾਨੀ ਅਦਾਲਤ ਵਿੱਚ ਕੌਮੀ ਸ਼ਹੀਦ ਭਾਈ ਦਿਲਾਵਰ
ਸਿੰਘ ਜੈ ਸਿੰਘ ਵਾਲਾ ਦੀ ਕੁਰਬਾਨੀ ਤੋਂ ਮੁਨਕਰ ਹੋ ਕੇ ਇਹ ਕਹਿ ਰਿਹਾ ਹੈ ਕਿ ਇਹ ਕੇਸ
(ਬੇਅੰਤ ਕੇਸ) ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ ਅਤੇ ਦਿਲਾਵਰ ਸਿੰਘ ਨਾਲ ਉਸ ਦਾ ਕੋਈ
ਸਬੰਧ ਨਹੀਂ ਹੈ । ਇਹੀ ਹਵਾਰਾ ਰੇਸ਼ਮ ਵਰਗੇ ਕੈਟ ਦੇ ਵਾਰੇ ਸਪੱਸਟੀਕਰਣ ਦੇਣ ਨੂੰ ਆਪਣਾ
ਕੌਮੀ ਫਰਜ਼ ਸਮਝਦਾ ਹੈ ਅਤੇ ਕੌਮੀ ਸਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਮਜ਼ਾਕ
ਉਡਾਉਂਦੇ ਸਮੇਂ ਆਪਣਾ ਕੌਮੀ ਫਰਜ ਭੁੱਲ ਜਾਂਦਾ ਹੈ । ਇਹੀ ਹਵਾਰਾ ਚੋਣਾਂ ਵਿੱਚ ਸਿੱਖ ਧਰਮ
ਤੇ ਹਮਲਾ ਕਰਨ ਵਾਲੀ, ਹਜ਼ਾਰਾ ਨਿਰਦੋਸ਼ ਸਿੱਖਾਂ ਦੀ ਕਾਤਲ ਅਤੇ ਨਿਰਦੋਸ਼ ਸਿੱਖਾਂ ਦੇ
ਕਾਤਲਾਂ ਦੀ ਹਿਫਾਜਤ ਕਰਨ ਵਾਲੀ ਕਾਂਗਰਸ ਪਾਰਟੀ ਦੀ ਹਮਾਇਤ ਕਰਦਾ ਹੈ ਅਤੇ ਅਜ਼ਾਦੀ ਦੇ
ਸੰਘਰਸ਼ ਦਾ ਨੁਮਾਇੰਦਾ ਹੋਣ ਦਾ , ਇਨ੍ਹਾਂ ਕਾਤਲਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ
ਮੇਰੇ ਵੀਰਾਂ ਦਾ ਵਾਰਸ ਹੋਣ ਦਾ ਦਾਅਵਾ ਵੀ ਕਰਦਾ ਹੈ । ਇੱਕ ਪਾਸੇ ਜ਼ਾਲਮਾਂ ਅਤੇ ਕਾਤਲਾਂ
ਦੇ ਨੁਮਾਇੰਦਿਆਂ ਦੀ ਹਮਾਇਤ ਕਰਨਾ, ਦੂਜੇ ਪਾਸੇ ਸੰਘਰਸ਼ੀ ਹੋਣ ਦਾ ਦਾਅਵਾ ਵੀ ਕਰਨਾ,
ਗੁੰਮਰਾਹਕੁੰਨ ਗੱਲਾਂ ਹਨ। ਕਾਨੂੰਨ ਦੇ ਖਿਲਾਫ਼ ਹਥਿਆਰ ਚੁੱਕਣ ਵਾਲਾ ਇਹੀ ਹਵਾਰਾ ਸੁਪਰੀਮ
ਕੋਰਟ ਵੱਲੋਂ ਇਹ ਕਹੇ ਜਾਣ ਤੇ ਕਿ ਕਿਉਂ ਨਾ ਤੈਨੂੰ ਫਾਂਸੀ ਕਰ ਦਿੱਤੀ ਜਾਵੇ ਦੇ ਜੁਆਬ
ਵਿੱਚ ਆਪਣੇ ਮਹਿੰਗੇ ਵਕੀਲ ਲਈ ਉਸੇ ਸਿਸਟਿਮ ਅੱਗੇ ਹੱਥ ਜੋੜੀ ਖੜਾ ਹੈ । ਖਾਲਸਾ ਜੀ ਜੇਕਰ
ਆਪਣੇ ਕੌਮੀ ਫਰਜ਼ ਭੁੱਲ ਕੇ ਦੁਸ਼ਮਣਾਂ ਅੱਗੇ ਝੁਕ ਜਾਣਾ ਅਤੇ ਆਪਣੀ ਜਾਨ ਬਚਾਉਣਾ ਹੀ
ਸੰਘਰਸ਼ ਹੈ ਤਾਂ ਫਿਰ ਸਹਿਬਜ਼ਾਦਿਆਂ ਤੋਂ ਜਿਆਦਾ ਕੀਮਤੀ ਜਾਨਾਂ ਕਿਸ ਦੀਆ ਹੋ ਸਕਦੀਆ ਹਨ।
ਖਾਲਸਾ ਜੀ , ਹਵਾਰੇ ਵਰਗੇ ਜਾਂ ਇੰਨਾਂ ਨੂੰ ਪਾਲਣ ਵਾਲੇ ਲੋਕਾਂ ਦਾ ਕਿਰਦਾਰ ਅਤੇ ਕਰਮ ਹੀ ਇਨ੍ਹਾਂ ਦੇ ਅਸਲ ਸੱਚ ਨੂੰ ਬਿਆਨ ਕਰਦਾ ਹੈ । ਇਨ੍ਹਾਂ ਵੱਲੋਂ ਮੇਰੀ 6 ਮਹੀਨੇ ਪਹਿਲਾਂ ਲਿਖੀ ਲੈਟਰ ਦਾ ਜੁਆਬ ਉਸ ਸਮੇਂ ਆਉਣਾ ਜਦੋਂ ਮੇਰੀ ਅਤੇ ਸਮੁੱਚੇ ਖਾਲਸਾ ਪੰਥ ਦੀ ਦਿੱਲੀ ਦੇ ਕਾਤਲ ਹੁਕਮਰਾਨਾਂ ਨਾਲ ਲੜਾਈ ਚੱਲ ਰਹੀ ਸੀ, ਇਹ ਗੱਲ ਹੀ ਇੰਨਾਂ ਦੇ ਅਸਲ ਸੱਚ ਨੂੰ ਬਿਆਨ ਕਰਦੀ ਹੈ। ਟੁੱਕੜਬੋਚ ਲਿਖਾਰੀਆਂ ਨੂੰ ਹਵਾਰੇ ਵੱਲੋਂ ਅਦਾਲਤ ਵਿੱਚ ਦਿੱਤਾ 313 ਦਾ ਬਿਆਨ ਵੀ ਖਾਲਸਾ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰਨਾ ਚਾਹੀਦਾ ਹੈ ਤਾਂ ਕਿ ਮਨੁੱਖੀ ਬੰਬਾਂ ਦੇ ਸਿਰਜਕ ਦਾ ਸੱਚ ਖਾਲਸਾ ਪੰਥ ਜਾਣ ਸਕੇ।
ਖਾਲਸਾ ਜੀ, ਇਹੀ ਹਵਾਰੇ ਹੋਣੀ ਕੌਮ ਦਾ ਕਰੋੜਾਂ ਰੁ: ਖਰਚ ਕੇ ਆਪਣੇ ਵਕੀਲਾਂ ਰਾਹੀ ਉਸੇ ਭਾਰਤੀ ਨਿਆਇਕ ਸਿਸਟਿਮ ਅੱਗੇ ਹੱਥ ਜੋੜੀ ਖੜੇ ਇਨਸਾਫ਼ ਅਤੇ ਰਹਿਮ ਦੀ ਮੰਗ ਕਰ ਰਹੇ ਹਨ ਜਿਸ ਸਿਸਟਿਮ ਦੇ ਖਿਲਾਫ਼ ਇਹ ਹਥਿਆਰ ਚੁੱਕਣ ਦਾ ਦਾਅਵਾ ਕਰਦੇ ਹਨ। ਜਦੋਂ ਕਿ ਦੂਜੇ ਪਾਸੇ ਮੈਂ ਇੱਕ ਗਰੀਬ ਸਿੱਖ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੇ ਭਾਰਤੀ ਨਿਆਇਕ ਸਿਸਟਿਮ ਅੱਗੇ ਝੁਕਣ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਵੱਲੋਂ ਦਿੱਤੀ ਮੌਤ ਦੀ ਸਜ਼ਾ ਨੂੰ ਹੱਸ ਕੇ ਸਵੀਕਾਰ ਕੀਤਾ। ਹੁਣ ਇਹ ਫੈਸਲਾ ਖਾਲਸਾ ਪੰਥ ਨੇ ਕਰਨਾ ਹੈ ਕਿ ਕੀ ਇਨ੍ਹਾਂ ਦੀ ਸੋਚ ਅਤੇ ਮੇਰੀ ਸੋਚ ਦੀ ਮੰਜਿਲ ਇੱਕ ਹੋ ਸਕਦੀ ਹੈ । ਕੀ ਇਨ੍ਹਾਂ ਦੇ ਵਿਚਾਰਾਂ ਅਤੇ ਮੇਰੇ ਵਿਚਾਰਾਂ ਦਾ ਆਪਸ ਵਿੱਚ ਕੋਈ ਸਬੰਧ ਹੋ ਸਕਦਾ ਹੈ ? ਹਵਾਰੇ ਵੱਲੋਂ ਦਿੱਤੇ ਗਏ ਸਪੱਸਟੀਕਰਣ ਤੇ ਮੈਂ ਇਹੀ ਕਹਾਂਗਾ ਕਿ (ਟੋਬੇ ਦਾ ਗਵਾਹ ਡੱਡੂ)।

ਤੁਹਾਡੇ ਵੱਲੋਂ ਕਾਤਲਾਂ ਨੂੰ ਕਟਹਿਰੇ ਵਿੱਚ ਖੜਾ ਨਾ ਕਰਨ ਦਾ ਤੁਹਾਡਾ ਕਰਮ ਤੁਹਾਡੇ ਵੱਲੋਂ ਪਹਿਨੇ ਹੋਏ ਈਮਾਨਦਾਰੀ, ਨਿਰਪੱਖਤਾ ਦੇ ਮਾਖੌਟੇ ਨੂੰ ਉਤਾਰਦਾ ਰਹੇਗਾ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ
ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਪਿਛਲੇ ਦਿਨੀ ਦਿੱਲੀ ਦੀ ਇੱਕ ਅਦਾਲਤ ਵੱਲੋਂ 1984
ਦੇ ਕਤਲੇਆਮ ਕੇਸ ਦੀ ਸੁਣਵਾਈ ਕਰਦਿਆਂ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਦੀ ਯਾਦ ਵਿੱਚ ਦੋ
ਮਿੰਟ ਦਾ ਮੋਨ ਧਾਰਨ ਕਰਨਾ ਇਕ ਅਦਾਲਤੀ ਨੌਟੰਕੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। 27
ਸਾਲਾਂ ਬਾਅਦ ਪੀੜਤਾਂ ਨੂੰ ਇਨਸਾਫ਼ ਦੇਣ ਦੀ ਬਜਾਏ, ਕਾਤਲਾਂ ਨੂੰ ਜੇਲ੍ਹ ਭੇਜਣ ਦੀ ਬਜਾਏ
ਸਿਰਫ਼ ਦੋ ਮਿੰਟ ਦਾ ਮੋਨ ਧਾਰਨ ਕਰਨਾ ਪੀੜਤਾਂ ਦੇ ਜਖ਼ਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ।
ਕਿਉਂਕਿ ਦਿੱਲੀ ਦੀਆਂ ਗਲੀਆਂ ਵਿੱਚ ਕੋਹ ਕੋਹ ਕੇ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ
ਦੀਆਂ ਰੂਹਾਂ ਪਿਛਲੇ 27 ਸਾਲਾਂ ਤੋਂ ਮੋਨ ਧਾਰੀ ਬੈਠੀਆਂ ਇਨਸਾਫ਼ ਦੀ ਉਡੀਕ ਕਰ ਰਹੀਆਂ ਹਨ
ਇਹ ਜਾਣਦੀਆਂ ਹੋਈਆਂ ਕਿ ਇਹ ਇਨਸਾਫ਼ ਉਨ੍ਹਾਂ ਨੂੰ ਕਦੇ ਵੀ ਨਹੀਂ ਮਿਲੇਗਾ। ਉਹ ਭਾਰਤੀ
ਹੁਕਮਰਾਨੋਂ ਅਤੇ ਨਿਆਂ ਦੀ ਕੁਰਸੀ ਤੇ ਬੈਠੇ ਨਿਆਂ ਪ੍ਰਨਾਲੀ ਦੇ ਨੁਮਾਇੰਦੇਓ ਤੁਹਾਡੇ
ਵੱਲੋਂ ਕਾਤਲਾਂ ਨੂੰ ਕਟਹਿਰੇ ਵਿੱਚ ਖੜਾ ਨਾ ਕਰਨ ਦਾ ਤੁਹਾਡਾ ਕਰਮ ਤੁਹਾਡੇ ਵੱਲੋਂ ਪਹਿਨੇ
ਹੋਏ ਈਮਾਨਦਾਰੀ, ਨਿਰਪੱਖਤਾ ਦੇ ਮਾਖੌਟੇ ਨੂੰ ਉਤਾਰਦਾ ਰਹੇਗਾ। ਸਿਂਖਾਂ ਦਾ ਨਿਆਂ
ਪ੍ਰਨਾਲੀ ਵਿੱਚ ਵਿਸਵਾਸ਼ ਇਨਸਾਫ਼ ਤੋਂ ਬਿਨਾਂ ਕਦੇ ਵੀ ਬਹਾਲ ਨਹੀਂ ਹੋ ਸਕਦਾ , ਕਾਨੂੰਨ ਦੇ
ਰਖਵਾਲੇ ਅਤੇ ਭਾਰਤੀ ਹੁਕਮਰਾਨ ਇਸ ਸੱਚ ਨੂੰ ਜਾਣ ਲੈਣ।
ਮਿਤੀ 7-4-2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ

ਪਿਛਲੇ ਦਿਨੀ ਗੁਰਦਾਸਪੁਰ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ ਨੌਜਵਾਨ ਭਾਈ ਜਸਪਾਲ ਸਿੰਘ ਸਿੱਖ ਕੌਮ ਦੀ ਅਣਖ, ਗੈਰਤ ਅਤੇ ਕੌਮੀ ਸਵੈਮਾਨ ਲਈ ਸੁਰੂ ਹੋਏ ਸ਼ਾਤਮਈ ਸੰਘਰਸ਼ ਦਾ ਪਹਿਲਾਂ ਸ਼ਹੀਦ ਹੈ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਖਾਲਸਾ ਜੀ, ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜਦੀ ਕਲਾ ਲਈ ਉਸ ਅਕਾਲ
‐ਪੁਰਖ ਵਾਹਿਗੁਰੂ ਅੱਗੇ ਅਰਕਾਸ ਕਰਦਾ ਹਾਂ। ਪਿਛਲੇ ਦਿਨੀ ਗੁਰਦਾਸਪੁਰ ਪੁਲਿਸ ਦੀ ਗੋਲੀ
ਨਾਲ ਸ਼ਹੀਦ ਹੋਇਆ ਨੌਜਵਾਨ ਭਾਈ ਜਸਪਾਲ ਸਿੰਘ ਸਿੱਖ ਕੌਮ ਦੀ ਅਣਖ, ਗੈਰਤ ਅਤੇ ਕੌਮੀ
ਸਵੈਮਾਨ ਲਈ ਸੁਰੂ ਹੋਏ ਸ਼ਾਤਮਈ ਸੰਘਰਸ਼ ਦਾ ਪਹਿਲਾਂ ਸ਼ਹੀਦ ਹੈ। ਸਮੁੱਚੀ ਕੌਮ ਭਾਈ ਜਸਪਾਲ
ਸਿੰਘ ਤੇ ਮਾਣ ਅਤੇ ਫ਼ਖਰ ਮਹਿਸੂਸ ਕਰਦੀ ਹੈ। ਇਸ ਮੌਕੇ ਤੇ ਮੈਂ ਭਾਈ ਜਸਪਾਲ ਸਿੰਘ ਦੇ
ਪਰਿਵਾਰ ਨਾਲ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਾ ਹੋਇਆ ਇਹ ਕਹਾਂਗਾ ਕਿ ਕੌਮੀ ਸਹਾਦਤਾਂ ਤੇ
ਹਮੇਸ਼ਾਂ ਮਾਣ ਹੀ ਕੀਤਾ ਜਾਂਦਾ ਹੈ। ਮੇਰੀ “ਸ੍ਰੀ ਅਕਾਲ ਤਖ਼ਤ ਸਾਹਿਬ”ਦੇ ਜੱਥੇਦਾਰ ਸਿੰਘ
ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਇਹ ਬੇਨਤੀ ਹੈ ਕਿ ਕੌਮੀ ਸੰਘਰਸ਼ ਦੌਰਾਨ
ਸ਼ਹੀਦ ਹੋਏ ਇਸ ਨੌਜਵਾਨ ਭਾਈ ਜਸਪਾਲ ਸਿੰਘ ਦੀ ਫੋਟੋ ਸਿੱਖ ਅਜਾਇਬ ਘਰ ਵਿੱਚ ਲਗਾ ਕੇ ਉਸ
ਸ਼ਹੀਦ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਣਦਾ ਮਾਨ ‐ਸਨਮਾਨ ਦਿੱਤਾ ਜਾਵੇ।
ਖਾਲਸਾ ਜੀ ਪਿਛਲੇ ਦਿਨੀ ਹਿੰਦੋਸਤਾਨ ਦੀ ਸੁਪਰੀਮ ਕੋਰਟ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਪ੍ਰੋ. ਭੁੱਲਰ ਦੇ ਕੇਸ ਦੀ ਸੁਣਵਾਈ ਕਰਦਿਆ ਜੋ ਮੇਰੇ ਵਾਰੇ ਟਿੱਪਣੀਆਂ ਕੀਤੀਆਂ ਹਨ, ਉਸ ਤੇ ਮੈਂ ਇਹ ਕਹਾਂਗਾ ਕਿ ਪਿਛਲੇ ਦਿਨੀ ਸਮੁੱਚੀ ਦੁਨੀਆਂ ਵਿੱਚ ਖਾਲਸਾ ਪੰਥ ਵੱਲੋਂ ਕੀਤੇ ਗਏ ਸੰਘਰਸ,ਲਹਿਰਾਏ ਗਏ ਕੇਸਰੀ ਨਿਸਾਨਾਂ ਤੋਂ ਸੁਪਰੀਮ ਕੋਰਟ ਭੈ-ਭੀਤ ਨਜ਼ਰ ਆਉਦੀ ਹੈ। ਇਸ ਸੁਪਰੀਮ ਕੋਰਟ ਨੂੰ ਖਾਲਸਾ ਪੰਥ ਵੱਲੋਂ ਮੁੱਖ ਮੰਤਰੀ ਦੇ ਕਤਲ ਵਿੱਚ ਦੋਸ਼ੀ ਠਹਿਰਾਏ ਗਏ ਵਿਆਕਤੀ ਨੂੰ ਦਿੱਤੇ ਸਮਰਥਨ ਤੇ ਇਤਰਾਜ ਹੈ। ਮੈਂ ਇਥੇ ਇਨਾਂ ਸੁਪਰੀਮ ਇਨਾਂ ਸੁਪਰੀਮ ਕੋਰਟ ਦੇ ਜੱਜਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਨਾਂ ਨੇ ਦਿੱਲੀ ਦੇ ਤਖ਼ਤੇ ਤੇ ਬੈਠੇ ਭਾਰਤੀ ਹੁਕਮਰਾਨਾਂ ਨੂੰ ਕਦੇ ਇਹ ਕਿਉਂ ਨਹੀਂ ਪੁੱਛਿਆ ਕਿ ਤੁਹਾਨੂੰ “ਸ੍ਰੀ ਦਰਬਾਰ ਸਾਹਿਬ”ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਨ ਦੀ ਕੀ ਜਰੂਰਤ ਸੀ, ਕਦੇ ਇਹ ਨਹੀ ਪੁੱਛਿਆ ਕਿ ਹੁਕਮਰਾਨੋ ਤੁਹਾਨੂੰ ਪਰਕਰਮਾ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਦੀ ਕੀ ਜਰੂਰਤ ਸੀ। ਸੁਪਰੀਮ ਕੋਰਟ ਦੇ ਜੱਜਾਂ ਨੇ ਕਦੇ ਦਿੱਲੀ ਦੇ ਹੁਕਮਰਾਨਾਂ ਨੂੰ ਇਹ ਕਿਉਂ ਨਹੀਂ ਪੁੱਛਿਆ ਕਿ ਦਿੱਲੀ ਦੀਆਂ ਗਲੀਆਂ ਵਿੱਚ ਤਿੰਨ ਦਿਨ ਭਜਾ ਭਜਾ ਕੇ ਮਾਰੇ ਗਏ ਨਿਰਦੋਸ਼ ਸਿੱਖਾਂ ਦੇ ਕਾਤਲ ਕਿੱਥੇ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਬਲਾਤਕਾਰ ਕਰਕੇ ਕੋਹ ਕੋਹ ਕੇ ਮਾਰਨ ਵਾਲੇ ਉਹ ਬਲਾਤਕਾਰੀ ਕਾਤਲ ਕਿੱਥੇ ਹਨ। ਸੁਪਰੀਮ ਕੋਰਟ ਨੇ ਦਿੱਲੀ ਦੇ ਹੁਕਮਰਾਨਾਂ ਤੋਂ ਕਦੇ ਇਹ ਕਿਉਂ ਨਹੀਂ ਪੁੱਛਿਆ ਕਿ ਪੰਜਾਬ ਦੀ ਧਰਤੀ ਤੇ ਮਾਰੇ ਗਏ 25,000 ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੀ ਪਹਿਚਾਣ ਕਿਉਂ ਅਜੇ ਤੱਕ ਨਹੀਂ ਹੋਈ, ਇਨਾਂ ਨੌਜਵਾਨਾਂ ਨੂੰ ਕਤਲ ਕਰਨ ਵਾਲਿਆ ਦੇ ਖਿਲਾਫ਼ ਮੁਕੱਦਮਾ ਕਿਉਂ ਨਹੀਂ ਕਰਜ ਕੀਤਾ ਗਿਆ। ਸੁਪਰੀਮ ਕੋਰਟ ਨੇ ਕਦੇ ਇਹ ਕਿਉਂ ਨਹੀਂ ਪੁੱਛਿਆ ਕਿ ਬੇਅਂਤ ਸਿੰਘ ਦੀ ਸਰਕਾਰ ਦੇ ਸਮੇਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲਾਂ ਖਿਲਾਫ਼ ਕੋਈ ਮੁਕੱਦਮਾ ਕਿਉਂ ਦਰਜ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਨੂੰ ਦਿੱਲੀ ਦੇ ਹੁਕਮਰਾਨਾਂ ਵੱਲੋਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਦਿੱਤੇ ਗਏ ਸਮਰਥਨ ਤੇ ਇਤਰਾਜ ਕਿਉਂ ਨਹੀਂ ਹੈ। ਜੇਕਰ ਸੁਪਰੀਮ ਕੋਰਟ ਇਨਾਂ ਸਾਰੇ ਮਾਮਲਿਆਂ ਤੇ ਖਾਮੋਸ਼ ਹੈ ਤਾਂ ਉਸ ਨੂੰ ਖਾਲਸਾ ਪੰਥ ਵੱਲੋਂ ਮੈਨੂੰ ਦਿੱਤੇ ਸਮਰਥਨ ਤੇ, ਮੇਰੇ ਹੱਕ ਵਿੱਚ ਕੀਤੇ ਸ਼ਾਤਮਈ ਸੰਘਰਸ਼ ਤੇ ਇਤਰਾਜ ਕਰਨ ਦਾ ਜਾਂ ਕੋਈ ਟਿੱਪਣੀ ਕਰਨ ਦਾ ਕੀ ਨੈਤਿਕ ਹੱਕ ਹੈ।ਜਦਕਿ ਮੈਂ ਤਾਂ ਆਪਣੇ ਕੀਤੇ ਹੋਏ ਕੰਮ ਨੂੰ ਅਦਾਲਤ ਵਿੱਚ ਸਵੀਕਾਰ ਕੀਤਾ ਹੈ ਅਤੇ ਮਿਲੀ ਸਜ਼ਾ ਭੁਗਤਣ ਲਈ ਵੀ ਤਿਆਰ ਹਾਂ । ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਤੋਂ ਬਾਅਦ ਦੇਸ਼ ਭਗਤੀ ਦਾ ਮਾਖੌਟਾ ਪਾਈ ਫਿਰਦੇ ਕਾਤਲ ਭਾਰਤੀ ਹੁਕਮਰਾਨਾਂ ਤੇ ਸੁਪਰੀਮ ਕੋਰਟ ਨੇ ਕਦੇ ਕੋਈ ਟਿੱਪਣੀ ਕਿਉਂ ਨਹੀਂ ਕੀਤੀ । ਮੇਰੇ ਵਾਰੇ ਅਤੇ ਖਾਲਸਾ ਪੰਥ ਵੱਲੋਂ ਕੀਤੇ ਸ਼ਾਂਤਮਈ ਸੰਘਰਸ਼ ਵਾਰੇ ਸੁਪਰੀਮ ਕੋਰਟ ਵੱਲੋਂ ਕੀਤੀ ਹੋਈ ਟਿੱਪਣੀ ਜੱਜਾਂ ਦੀ ਇਕਤਰਫਾ , ਪੱਖਪਾਤੀ ਅਤੇ ਫਿਰਕੂ ਸੋਚ ਦਾ ਪ੍ਰਗਟਾਵਾ ਕਰ ਰਹੀ ਹੈ। ਸੁਪਰੀਮ ਕੋਰਟ ਵੱਲੋਂ ਕੀਤੀ ਟਿੱਪਣੀ ਤੇ ਸਿੱਖ ਆਗੂਆ ਦਾ, ਸਿੱਖ ਬੁੱਧੀਜੀਵੀਆਂ ਦਾ,ਸੰਤਾਂ ਮਹਾਪੁਰਸਾਂ ਦਾ ਖਾਮੋਸ ਹੋਣਾ ਡੂੰਘੀ ਚਿੰਤਾ ਦਾ ਵਿਸ਼ਾ ਹੈ।
ਖਾਲਸਾ ਜੀ, ਮੈਨੂੰ ਜੋ ਚੰਡੀਗੜ੍ਹ ਜਾ ਦਿੱਲੀ ਲਿਜਾਣ ਦੀਆਂ ਖਬਰਾਂ ਹਨ ਮੈਂ ਇਹੀ ਕਹਾਂਗਾ ਕਿ ਪਹਿਲਾਂ ਵੀ ਮੈਂ 14 ਸਾਲ ਚੰਡੀਗੜ੍ਹ ਦੀ ਜੇਲ੍ਹ ਵਿੱਚ ਹੀ ਰਿਹਾ ਹਾਂ। ਦਿੱਲੀ ਹੋਵੇ ਜਾਂ ਕਲਕੱਤਾ ਫ਼ਾਂਸੀ ਦਾ ਤਖਤਾ ਅਤੇ ਰੱਸਾ ਇੱਕੋ ਤਰ੍ਹਾਂ ਦੇ ਹੀ ਹੁੰਦੇ ਹਨ। ਆਪਣਾ ਹੱਕ ਅਤੇ ਸੱਚ ਦਾ ਸੰਘਰਸ਼ ਹਰ ਜਗ੍ਹਾਂ ਜਾਰੀ ਰਹੇਗਾ। ਇਨ੍ਹਾਂ ਦੁਸਟ ਕਾਤਲ ਭਾਰਤੀ ਹੁਕਮਰਾਨਾਂ ਅੱਗੇ ਕਦੇ ਅਤੇ ਕਿਤੇ ਵੀ ਸਿਰ ਨਹੀਂ ਝੁਕਾਇਆ ਜਾਵੇਗਾ। ਖਾਲਸਾ ਪੰਥ ਦੀ ਚੜ੍ਹਦੀ ਕਲਾ ਹੀ ਆਪਣੇ ਜੀਵਨ ਦਾ ਮਨੋਰਥ ਹੈ, ਅਜ਼ਾਦੀ ਮੇਰੀ ਮੰਜਿਲ ਹੈ।

31-3-2012
ਕੋਠੀ ਨੰ;16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ

ਖਾਲਸਾ ਜੀ, ਮੇਰਾ ਇਹ ਜੀਵਨ ਖਾਲਸਾ ਪੰਥ ਦੀ ਅਮਾਨਤ ਹੈ। ਮੇਰਾ ਹਰ ਪਲ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸੇਵਾ ਨੂੰ ਸਮਰਪਿਤ ਹੈ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ
ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ ਮੇਰਾ ਜੀਵਨ ਉਸ ਅਕਾਲ-ਪੁਰਖ ਵਾਹਿਗੁਰੂ
ਨੂੰ, ਸੱਚ ਨੂੰ ਅਤੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਸਮਰਪਿਤ ਹੈ। ਝੂਠ, ਧੋਖਾ , ਫਰੇਬ,
ਮਕਾਰੀ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ। ਖਾਲਸਾ ਜੀ ਮੈਨੂੰ ਫ਼ਾਂਸੀ ਦੇ ਤਖ਼ਤੇ ਤੇ ਚੜ੍ਹਨ
ਦਾ ਕੋਈ ਗਿਲਾ ਨਹੀਂ ਸੀ , ਫ਼ਾਂਸੀ ਤੇ ਲੱਗੀ ਰੋਕ ਦੀ ਕੋਈ ਖੁਸ਼ੀ ਨਹੀਂ ਹੈ । ਇਹ ਵਰਤਾਰਾ
ਮੇਰੇ ਲਈ ਆਮ ਦੀ ਤਰ੍ਹਾਂ ਹੀ ਹੈ ।
ਖਾਲਸਾ ਜੀ, ਪਿਛਲੇ ਦਿਨੀ ਖਾਲਸਾ ਪੰਥ ਵੱਲੋਂ ਕੀਤੇ ਗਏ ਸੰਘਰਸ਼ ਤੇ ਮੈਂ ਇਹੀ ਕਹਾਂਗਾ ਕਿ ਇਹ ਜਿੱਤ ਹੈ ਸਮੁੱਚੇ ਖਾਲਸਾ ਪੰਥ ਦੀ , ਬਿਨਾਂ ਕਿਸੇ ਆਗੂ ਦੀ ਅਗਵਾਈ ਦੇ ਅਸਲ ਖਾਲਸਾ ਵੱਲੋਂ ਕੀਤੇ ਗਏ ਸੰਘਰਸ਼ ਦੀ , ਇਹ ਜਿੱਤ ਹੈ ਖਾਲਸੇ ਵੱਲੋਂ ਲਹਿਰਾਏ ਗਏ ਕੇਸਰੀ ਝੰਡਿਆਂ ਦੀ, ਇਹ ਜਿੱਤ ਹੈ ਮੇਰੇ ਬਜੁਰਗਾਂ ਵੱਲੋਂ , ਮੇਰੀਆਂ ਮਾਵਾਂ ‐ਭੇਣਾਂ ਵੱਲੋਂ , ਮੇਰੇ ਵੀਰਾਂ ਵੱਲੋਂ, ਬੱਚਿਆਂ ਵੱਲੋਂ ਸੜਕਾਂ ਤੇ ਨਿਕਲ ਕੇ ਕੇਸਰੀ ਨਿਸ਼ਾਨ ਹੱਥ ਵਿੱਚ ਫੜਕੇ ਲਗਾਏ ਗਏ ਜੈਕਾਰਿਆਂ ਦੀ, ਜਿਸ ਨੇ ਦਿੱਲੀ ਦੀਆਂ ਕੰਧਾਂ ਹਿਲਾ ਦਿੱਤੀਆਂ। ਖਾਲਸਾ ਜੀ, ਕੱਲ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੇਰੇ ਸ਼ਹੀਦ ਹੋਏ ਵੀਰਾਂ ਦਾ ਸੁਪਨਾ ਪੂਰਾ ਹੋ ਗਿਆ ਹੋਵੇ। ਹਰ ਪਾਸੇ ਝੂਲਦੇ ਕੇਸਰੀ ਨਿਸ਼ਾਨ ਜਿਵੇਂ ਖਾਲਸਾ ਰਾਜ ਦੀ ਸਥਾਪਨਾ ਦਾ ਐਲਾਨ ਕਰ ਰਹੇ ਹੋਣ । ਇਹ ਜਿੱਤ ਹੈ ਜੋਸ਼ੀਲੇ ਨੌਜਵਾਨਾਂ ਦੇ ਪੈਰਾਂ ਵਿੱਚ ਪਏ ਛਾਲਿਆਂ ਦੀ ਜਿਨਾਂ ਨੇ ਦਿਨ ‐ਰਾਤ ਮਿਹਨਤ ਕਰਕੇ ਪਿੰਡ-ਪਿੰਡ ਜਾ ਕੇ ਬਿਨਾਂ ਰੁਕੇ, ਬਿਨਾਂ ਥੱਕੇ ਸ਼ੰਘਰਸ਼ ਵਿੱਚ ਜੋਸ਼ ਭਰ ਦਿੱਤਾ।
ਖਾਲਸਾ ਜੀ, ਮੇਰਾ ਇਹ ਜੀਵਨ ਖਾਲਸਾ ਪੰਥ ਦੀ ਅਮਾਨਤ ਹੈ। ਮੇਰਾ ਹਰ ਪਲ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸੇਵਾ ਨੂੰ ਸਮਰਪਿਤ ਹੈ। ਪ੍ਰਮਾਤਮਾ ਦੀ ਰਜ਼ਾ ਜੋ ਵੀ ਹੋਈ ਮੈਂ ਉਸ ਨੂੰ ਹੱਸ ਕੇ ਸਵੀਕਾਰ ਕਰਾਂਗਾ ਅਤੇ ਇਸ ਵਰਤਾਰੇ ਤੇ ਇਹ ਕਹਾਂਗਾ ਇਹ ਹੈ;-
ਪੰਥ ਕੀ ਜੀਤ
ਵੱਲੋਂ;-

ਰਾਜ ਕਰੇਗਾ ਖਾਲਸਾ
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ; 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।
ਕੋਠੀ ਨੰ; 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।

ਹੁਣ ਅਸੀਂ ਦੁਸ਼ਮਣ ਨੂੰ ਦੁਸ਼ਮਣ ਦੇ ਹਥਿਆਰ ਨਾਲ ਹੀ ਮਾਤ ਦੇਵਾਂਗੇ ।ਅਸੀਂ ਹੁਣ ਪਹਿਲਾਂ ਤਾਕਤ ਹਾਸਲ ਕਰਾਂਗੇ ਅਤੇ ਫਿਰ ਦੁਸਮਣਾਂ ਤੋਂ ਆਪਣੇ ਹੱਕ ਮੰਗਾਗੇ। ਇਹ ਸੰਘਰਸ਼ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਅਤੇ ਹੋਸ਼ ਨਾਲ ਲੜਨ ਵਾਲਾ ਹੈ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ
ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ, ਦਿੱਲੀ ਦੇ ਭੇਜੇ ਟੈਕਾਂ ਅਤੇ ਤੋਪਾਂ
ਨਾਲ ਢਹਿਢੇਰੀ ਹੋਇਆ ਪਿਆ “ਸ੍ਰੀ ਅਕਾਲ ਤਖ਼ਤ ਸਾਹਿਬ” ਹੋਵੇ, ਹਜ਼ਾਰਾਂ ਨਿਰਦੋਸ਼ ਸਰਧਾਲੂਆਂ
ਦੀਆਂ ਪ੍ਰਕਰਮਾ ਵਿੱਚ ਪਈਆਂ ਲਾਸਾਂ ਹੋਣ, ਦਿੱਲੀ ਦੀਆਂ ਗਲੀਆਂ ਵਿੱਚ ਕਾਂਗਰਸੀ
ਹੁਕਮਰਾਨਾਂ ਵੱਲੋਂ ਨਿਰਵਸਤਰ ਕਰਕੇ ਭਜਾ ਭਜਾ ਕੇ ਮਾਰੀਆਂ ਸਿੱਖਾਂ ਦੀਆਂ ਧੀਆਂ ਭੈਣਾਂ
ਹੋਣ, ਗਲਾ ਵਿੱਚ ਟਾਇਰ ਪਾ ਕੇ ਸਾੜੇ ਬਜੁਰਗ ਹੋਣ, ਕੋਹ ਕੋਹ ਕੇ ਮਾਰੇ ਗਏ ਬੱਚੇ ਹੋਣ, ਇਸ
ਤੋਂ ਬਾਅਦ ਵੀ ਜੇਕਰ ਕਿਸੇ ਕੌਮ ਦੇ ਨੌਜਵਾਨ ਹਥਿਆਰ ਨਾ ਚੁੱਕਣ, ਤਾਂ ਕੀ ਤੁਸੀ ਉਸ ਕੌਮ
ਦੇ ਨੌਜਵਾਨਾਂ ਨੂੰ ਅਣਖੀ , ਦਲੇਰ, ਗੈਰਤਮੰਦ ਕਹਿਣਾ ਪਸੰਦ ਕਰੋਗੇ?ਖਾਲਸਾ ਜੀ ਜਿਹੜੇ
ਸਿੱਖ ਨੌਜਵਾਨ ਕੌਮ ਦੀ ਅਣਖ਼ ਅਤੇ ਗੈਰਤ ਲਈ ਕੁਰਬਾਨ ਹੋ ਗਏ, ਹੱਸ ਹੱਸ ਕੇ ਸ਼ਹੀਦੀਆਂ
ਪ੍ਰਾਪਤ ਕਰ ਗਏ, ਉਨ੍ਹਾਂ ਨੂੰ ਬਾਅਦ ਵਿੱਚ ਗੁੰਮਰਾਹ ਹੋਏ ਨੌਜਵਾਨ ਕਿਹਾ ਗਿਆ, ਅੱਤਵਾਦੀ
ਕਿਹਾ ਗਿਆ। ਜਿਹੜੇ ਕੌਮੀ ਨੇਤਾਵਾਂ ਨੇ ਇਨਾਂ ਕਾਤਲਾਂ ਦੀ ਈਨ ਮੰਨ ਲਈ , ਜ਼ਾਲਮਾਂ ਅੱਗੇ
ਝੁਕ ਗਏ,ਉਨ੍ਹਾਂ ਨੂੰ ਫ਼ਖਰ-ਏ-ਕੌਮ ਐਵਾਰਡ ਦਿੱਤੇ ਗਏ। ਇਹ ਹੁਣ ਖਾਲਸੇ ਦੇ ਸੋਚਣ ਅਤੇ
ਸਮਝਣ ਦੀ ਵਾਰੀ ਹੈ ਕਿ ਕੌਮ ਤੋਂ, ਧਰਮ ਤੋਂ ਕੁਰਬਾਨ ਹੋ ਜਾਣ ਵਾਲੇ ਨੌਜਵਾਨ , ਕੌਮ ਦਾ
ਫ਼ਖਰ ਹਨ ਜਾਂ ਕਾਤਲਾਂ ਦੀ ਈਨ ਮੰਨ ਲੈਣ ਵਾਲੇ।
ਖਾਲਸਾ ਜੀ, ਮੇਰਾ ਕਿਸੇ ਹਿੰਦੋਸਤਾਨੀ ਰਾਸਟਰਪਤੀ ਜਾਂ ਪ੍ਰਧਾਨ ਮੰਤਰੀ ਅੱਗੇ ਕੋਈ ਬੇਨਤੀ ਜਾਂ ਰਹਿਮ ਮੰਗਣ ਦਾ ਕੋਈ ਇਰਾਦਾ ਨਹੀਂ ਹੈ। ਮੈਂ 31 ਮਾਰਚ ਨੂੰ ਦੁਸਮਣਾਂ ਦੇ ਸੁਨੇਹੇ ਦਾ ਇੰਤਜਾਰ ਕਰਾਂਗਾ। ਅਗਰ ਮੈਂ ਆਪਣੇ ਸ਼ਹੀਦ ਹੋਏ ਵੀਰਾਂ ਦੇ ਟੋਲੇ ਵਿੱਚ ਸਾਮਿਲ ਹੋ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰਾ ਇਹ ਜੀਵਨ ਸਫਲ ਰਿਹਾ।ਮੇਰੀ ਖਾਲਸਾ ਪੰਥ ਦੇ ਸਮੁੱਚੇ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਹੈ ਕਿ ਉਹ ਮੇਰੀ ਮੌਤ ਤੋਂ ਬਾਅਦ ਵੀ ਕਿਸੇ ਵੀ ਤਰਾਂ ਦੇ ਹਥਿਆਰਬੰਦ ਸੰਘਰਸ਼ ਵਿੱਚ ਸਾਮਿਲ ਨਾ ਹੋਣ । ਇਹ ਸਮਾਂ ਜਮੀਨ ਨੂੰ ਖੋਦਣ ਅਤੇ ਖਾਲਸਾਈ ਬੀਜ ਬੀਜਣ ਦਾ ਹੈ। ਇਹ ਸਮਾਂ ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਸਰਮਾਏਦਾਰ ਨੇਤਾਵਾਂ ਦੀ ਗੁਲਾਮੀ ਤੋਂ ਮੁਕਤੀ ਪਾਉਣ ਦਾ ਹੈ। ਕੌਮ ਦੀ ਵਾਗਡੋਰ ਕੌਮ ਦੇ ਅਸਲ ਵਾਰਸਾਂ ਦੇ ਹੱਥ ਦੇਣ ਦਾ ਹੈ ।ਖਾਲਸਾ ਜੀ ਪਹਿਲਾਂ ਦੁਸਮਣਾਂ ਨੇ ਸਾਨੂੰ ਆਪਣੀਆਂ ਚਾਲਾਂ ਵਿੱਚ ਫਸਾ ਕੇ ਖ਼ਤਮ ਕੀਤਾ। ਹੁਣ ਅਸੀਂ ਦੁਸ਼ਮਣ ਨੂੰ ਦੁਸ਼ਮਣ ਦੇ ਹਥਿਆਰ ਨਾਲ ਹੀ ਮਾਤ ਦੇਵਾਂਗੇ ।ਅਸੀਂ ਹੁਣ ਪਹਿਲਾਂ ਤਾਕਤ ਹਾਸਲ ਕਰਾਂਗੇ ਅਤੇ ਫਿਰ ਦੁਸਮਣਾਂ ਤੋਂ ਆਪਣੇ ਹੱਕ ਮੰਗਾਗੇ। ਇਹ ਸੰਘਰਸ਼ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਅਤੇ ਹੋਸ਼ ਨਾਲ ਲੜਨ ਵਾਲਾ ਹੈ। ਕੌਮ ਦੇ ਬੁੱਧੀਜੀਵੀ ਹਾਕਮਾਂ ਦੀ ਚਾਪਲੂਸੀ ਛੱਡ ਕੇ ਆਪਣੇ ਅਸਲ ਫ਼ਰਜ ਨਿਭਾਉਣ ।ਮੇਰੀ ਇਹੀ ਇੱਛਾ ਹੈ ਕਿ ਖਾਲਸਾ ਪੰਥ ਹਰ ਲੜਾਈ ਵਿੱਚ ਜੇਤੂ ਸਾਬਤ ਹੋਵੇ। ਖਾਲਸੇ ਦੀ ਧਰਤੀ ਤੇ ਝੁਲਾਏ ਕੇਸਰੀ ਨਿਸ਼ਾਨ ਨਿਸ਼ਚੇ ਹੀ ਇੱਕ ਸੁਨਹਿਰੀ ਅਤੇ ਮਾਣਮੱਤੇ ਭਵਿੱਖ ਦੀ ਸਿਰਜਨਾ ਕਰਨਗੇ। ਦੁਨੀਆਂ ਦੇ ਹਰ ਕੋਨੇ ਵਿੱਚ ਲਹਿਰਾਏ ਗਏ ਕੇਸਰੀ ਝੰਡਿਆ ਨੂੰ ਦੇਖ ਮੇਰੇ ਸ਼ਹੀਦ ਹੋਏ ਵੀਰਾਂ ਦੀਆਂ ਰੂਹਾਂ ਖੁਸ਼ੀ ‐ਖੁਸ਼ੀ ਖਾਲਸੇ ਵੱਲੋਂ ਦਿੱਤੀ ਹੋਈ ਇਸ ਸਰਧਾਂਜਲੀ ਨੂੰ ਪ੍ਰਵਾਨ ਕਰ ਰਹੀਆਂ ਹਨ। ਖਾਲਸਾ ਪੰਥ ਦੀ ਚੜ੍ਹਦੀ ਕਲਾ ਹੀ ਮੇਰੇ ਜੀਵਨ ਦਾ ਮਨੋਰਥ ਹੈ। ਅਜ਼ਾਦੀ ਮੇਰੀ ਮੰਜ਼ਿਲ ਹੈ ।

ਮਿਤੀ 28-3-2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ ;16
ਕੇਂਦਰੀ ਜੇਲ੍ਹ ਪਟਿਆਲਾ
WWW.SANGHARSHDASACH.COM
ਕੋਠੀ ਨੰ ;16
ਕੇਂਦਰੀ ਜੇਲ੍ਹ ਪਟਿਆਲਾ

ਮੇਰਾ ਹਰ ਸਾਹ, ਹਰ ਪਲ ਆਪਣੇ ਗੁਰੂ ਨੂੰ , ਸੱਚ ਨੂੰ ਅਤੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਸਮਰਪਿਤ ਰਹੇਗਾ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ
ਲਈ ਉਸ ਅਕਾਲ- ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਕੱਲ “ਸ੍ਰੀ ਅਕਾਲ ਤਖ਼ਤ
ਸਾਹਿਬ” ਵੱਲੋਂ ਜੋ ਮੈਨੂੰ ਦਿੱਤਾ ਹੋਇਆ “ਜਿੰਦਾ ਸ਼ਹੀਦ” ਦਾ ਖਿਤਾਬ ਮੇਰੀ ਇਸ ਨੂੰ ਵਾਪਸ
ਲੈਣ ਦੀ ਬੇਨਤੀ ਨੂੰ ਰੱਦ ਕਰਦੇ ਹੋਏ ਪੰਜ ਸਿੰਘ ਸਾਹਿਬਾਨ ਵੱਲੋਂ ਮੇਰੇ ਲਈ ਇਹ ਖਿਤਾਬ
ਬਰਕਰਾਰ ਰੱਖਿਆ ਹੈ । ਮੈਂ ਇਸ ਫੈਸਲੇ ਤੇ ਇਹੀ ਕਹਾਂਗਾ ਕਿ ਇਸ ਰੂਹਾਨੀ ਵਕਾਲਤ ਵਿੱਚ ਮੈਂ
ਆਪਣਾ ਕੇਸ ਹਾਰ ਕੇ ਵੀ ਅਨੰਦਿਤ ਮਹਿਸੂਸ ਕਰ ਰਿਹਾ ਹਾਂ । ਮੈਂ ਇਥੇ ਇੱਕ ਗੱਲ ਹੋਰ
ਸਪੱਸਟ ਕਰਨਾ ਚਾਹੁੰਦਾ ਹਾਂ ਕਿ ਮੈਂ ਇਸ ਖਿਤਾਬ ਨੂੰ ਲੈਣ ਤੋਂ ਇਨਕਾਰ ਨਹੀਂ ਸੀ ਕੀਤਾ
ਸਗੋਂ ਕੁਝ ਸਿਂਖੀ ਸਿਧਾਂਤਾਂ ਕੲਰਣ ਇਸ ਖਿਤਾਬ ਨੂੰ ਵਾਪਿਸ ਲੈਣ ਦੀ ਬੇਨਤੀ ਕੀਤੀ ਸੀ ।
ਖਾਲਸਾ ਜੀ ਹੋਣ ਮੈਂ ਆਪਣੇ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਅਂਗੇ , ਸ੍ਰੀ ਅਕਾਲ ਤਖ਼ਤ
ਸਾਹਿਬ ਅੱਗੇ ਅਤੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਅੱਗੇ ਦੋਨੋਂ ਹੱਥ ਜੋੜ ਕੇ ਆਪਣਾ
ਸੀਸ ਨਿਵਾਉਂਦਾ ਹੋਇਆ ਇਸ ਦਿੱਤੇ ਹੋਏ ਮਾਣ ਨੂੰ “ਜਿੰਦਾ ਸ਼ਹੀਦ” ਦੇ ਖਿਤਾਬ ਨੂੰ ਸਵੀਕਾਰ
ਕਰਦਾ ਹਾਂ। ਨਿਸ਼ਚੇ ਇਹ ਇਹ ਖਿਤਾਬ ਮੈਨੂੰ ਆਪਣੇ ਮਿਸ਼ਨ ਪ੍ਰਤੀ , ਆਪਣੇ ਧਰਮ ਪ੍ਰਤੀ ਹੋਰ
ਜਿੰਮੇਵਾਰ ਬਣਾਏਗਾ। ਮੈਂ ਇਸ ਮਾਨ-ਸਨਮਾਨ ਦੀਆਂ ਕਦਰਾਂ- ਕੀਮਤਾਂ ਨੂੰ ਕਾਇਮ ਰੱਖਣ ਦੀ
ਹਮੇਸ਼ਾ ਕੋਸ਼ਿਸ਼ ਕਰਦਾ ਰਹਾਂਗਾ । ਮੇਰਾ ਹਰ ਸਾਹ, ਹਰ ਪਲ ਆਪਣੇ ਗੁਰੁ ਨੂੰ , ਸੱਚ ਨੂੰ ਅਤੇ
“ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਸਮਰਪਿਤ ਰਹੇਗਾ।
ਖਾਲਸਾ ਪੰਥ ਦੀ ਮਾਣ ਮੱਤੀ ਧਰਤੀ ਤੇ ਕੰਨਾਂ ਵਿੱਚ ਮੁੰਦਰਾਂ ਪਾਈ ਫਿਰਦੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨ ਬੱਚਿਆਂ ਨੂੰ , ਆਪਣੇ ਸਿੱਖੀ ਪਹਿਰਾਵੇ ਤੋਂ ਦੂਰ ਜੀਨਾਂ ਪਾਈ ਫਿਰਦੀਆਂ ਬੱਚੀਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਸਾਨੂੰ ਆਪਣੇ ਅਮੀਰ ਵਿਰਸੇ ਤੇ ਅਤੇ ਆਪਣੇ ਸਿੱਖ ਹੋਣ ਤੇ ਮਾਣ ਕਰਨਾ ਚਾਹੀਦਾ ਹੈ । ਸਾਨੂੰ ਤੱਤੀ ਤਵੀ ਤੇ ਬੈਠੇ, ਸ਼ਸਿ ਕਟਵਾਉਂਦੇ ਗੁਰੁ ਸਾਹਿਬਾਨ ਦੇ ਜੀਵਨ ਤੋਂ , ਨੀਹਾਂ ਵਿੱਚ ਆਡੋਲ ਖੜੇ ਸਾਹਿਬਜਾਂਦਿਆਂ ਦੇ ਜੀਵਨ ਤੋਂ, ਮਾਤਾ ਗੁਜਰੀ ਦੇ ਜੀਵਨ ਤੋਂ , ਮਾਈ ਭਾਗੋ ਦੇ ਜੀਵਨ ਤੋਂ ਸੇਧ ਲੈ ਕੇ ਸਿੱਖੀ ਵਿੱਚ ਪਰਪੱਕ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਨੌਜਵਾਨ ਆਪਣੇ ਮਾਂ- ਬਾਪ ਦਾ, ਆਪਣੀਆਂ ਭੈਣਾਂ ਦਾ, ਭੈਣਾਂ ਆਪਣੇ ਮਾਪਿਆਂ ਦਾ, ਆਪਣੇ ਵੀਰਾਂ ਦਾ ਮਾਣ ਬਣਨ। ਸਾਨੂੰ ਪੱਛਮੀ ਦੇਸ਼ਾਂ ਦੀ ਜੀਵਨ ਸ਼ੈਲੀ ਦੀ ਰੀਸ ਕਰਨ ਨਾਲੋਂ , ਹਰ ਖੇਤਰ ਵਿੱਚ ਖੁਦ ਅਜਿਹੇ ਕੰਮ ਕਰਨੇ ਚਾਹੀਦੇ ਹਨ ਕਿ ਸਾਰੀ ਦੁਨੀਆਂ ਸਾਡੇ ਸਿੱਖੀ ਸਰੂਪ ਤੇ ਮਾਣ ਕਰੇ । ਆਉ ਅਸੀਂ ਸਾਰੇ ਰਲ ਕੇ ਆਪਣੇ ਗੁਰੂਆਂ ਦੁਆਰਾ ਦਰਸਾਏ ਮਾਰਗ ਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਸੱਚੀਆਂ ਸੁੱਚੀਆਂ ਕਦਰਾਂ- ਕੀਮਤਾਂ ਨਾਲ ਉੱਚਾ ਚੁੱਕੀਏ, ਅਤੇ ਆਪਣੇ ਵਿਰਸੇ ਤੇ ਮਾਣ ਕਰਦੇ ਹੋਏ ਇਸ ਧਰਤੀ ਦਾ ਮਾਣ ਬਣੀਏ। ਇੱਕ ਤੰਦਰੁਸਤ ਅਤੇ ਨਰੋਏ ਸਮਾਜ ਦੀ ਸਿਰਜਨਾ ਦੀ ਨੀਂਹ ਰੱਖੀਏ । ਆਪਣੇ ਗੁਰੂਆਂ ਦੇ ਸੁਪਨਿਆ ਨੂੰ ਪੂਰਾ ਕਰੀਏ। ਸੱਚ ਦੇ ਰਾਜ ਖਾਲਸਾ ਰਾਜ ਦੀ ਸਥਾਪਨਾ ਕਰੀਏ।

ਕੇਂਦਰੀ ਜੇਲ੍ਹ ਪਟਿਆਲਾ।
ਕੋਠੀ ਨੰ; 16
ਕੇਂਦਰੀ ਜੇਲ੍ਹ ਪਟਿਆਲਾ।

ਖਾਲਸਾ ਜੀ ਮੈਂ ਇਥੇ ਇਕ ਗੱਲ ਹੋਰ ਸਪੱਸਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਨੂੰ ਕਿਸੇ ਫਿਰਕੂ ਭਾਜਪਾ ਦੀ, ਕਿਸੇ ਕਾਂਗਰਸੀ ਕੈਪਟਨ ਦੀ , ਕਿਸੇ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰ ਦੀ ਹਮਦਰਦੀ ਦੀ ਕੋਈ ਲੋੜ ਨਹੀਂ ਹੈ। ਇਨ੍ਹਾਂ ਕਾਤਲਾਂ ਦੇ ਨੁਮਾਇੰਦਿਆ ਤੋਂ ਹਮਦਰਦੀ ਦੀ ਕੋਈ ਲੋੜ ਨਹੀਂ ਹੈ। ਇਨ੍ਹਾਂ ਕਾਤਲਾਂ ਦੇ ਨੁਮਾਇੰਦਿਆਂ ਤੋਂ ਹਮਦਰਦੀ ਮੰਗਣਾ ਮੇਰੇ ਹਜ਼ਾਰ ਜਨਮ ਦੇ ਸੁਪਨਿਆਂ ਵਿੱਚ ਵੀ ਨਹੀਂ ਹੈ ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ- ਪੁਰਖ
ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ ਅਂਜ ਜੋ ਸਮੁੱਚੇ ਅਖ਼ਬਾਰਾਂ ਵਿੱਚ ਇਹ
ਖ਼ਬਰਾਂ ਛਪੀਆਂ ਹਨ ਕਿ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਫਾਂਸ਼ੀ
ਦੀ ਸਜ਼ਾ ਦੇ ਖਿਲਾਫ਼ ਹਿੰਦੋਸਤਾਨ ਦੇ ਰਾਸਟਰਪਤੀ ਕੋਲ ਰਹਿਮ ਦੀ ਅਪੀਲ ਕਰੇਗੀ ਮੇਰਾ ਇਨਾਂ
ਲੋਕਾਂ ਨੂੰ ਇਹੀ ਕਹਿਣਾ ਹੈ ਕਿ
ਮੇਰੇ ਲਈ ਕਾਤਲਾਂ ਤੋਂ ਰਹਿਮ ਮੰਗ ਕੇ ਖਾਲਸਾ ਪੰਥ ਦੇ ਸਵੈਮਾਨ ਨੂੰ ਦਿੱਲੀ ਦੇ ਪੈਰਾਂ
ਵਿੱਚ ਰੋਲਣ ਦੀ ਕੋਸ਼ਿਸ ਨਾ ਕਰਨਾ।
ਮੈਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੇਰਾ ਸਮੁੱਚਾ
ਸੰਘਰਸ ਮੇਰੀ ਮੌਤ ਦੀ ਸਜ਼ਾ ਜਾਂ ਮੇਰੇ ਜੀਵਨ ਨਾਲ ਸਬੰਧਤ ਨਹੀਂ ਹੈ, ਨਾ ਹੀ ਮੇਰਾ ਸੰਘਰਸ਼
ਮੇਰੀ ਕੈਦ ਜਾਂ ਰਿਹਾਈ ਨਾਲ ਸਬੰਧਤ ਹੈ। ਮੇਰਾ ਸੰਘਰਸ਼ ਆਪਣੇ ਹੱਕਾਂ ਲਈ ਲੜ੍ਹਦਾ ਹੋਇਆ
ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਸ ਸੰਘਰਸ਼ ਪਿੱਛੇ ਚਾਹੇ ਜਾਨ ਜਾਵੇ ਜਾਂ ਜੀਵਨ ਮਿਲੇ ਇਸ
ਗੱਲ ਦਾ ਕੋਈ ਮਹੱਤਵ ਨਹੀਂ ਹੈ। ਖਾਲਸਾ ਜੀ, 13 ਤਰੀਕ ਤੋਂ ਲੈ ਕੇ “ਸ੍ਰੀ ਅਕਾਲ ਤਖ਼ਤ
ਸਾਹਿਬ” ਦੇ ਆਦੇਸ ਆਉਣ ਤੱਕ ਖਾਮੋਸ਼ ਬੈਠੇ ਅਕਾਲੀ ਨੇਤਾਵਾਂ , ਆਪਣੇ ਕੌਮੀ ਫ਼ਰਜਾਂ ਤੋਂ
ਮੁਨਕਰ ਅਕਾਲੀ ਨੇਤਾਵਾਂ , ਸ਼ਹੀਦਾ ਦੀਆਂ ਯਾਦਗਾਰਾਂ ਬਣ ਕੇ ਪੈਸੇ ਦੇ ਜੋਰ ਤੇ ਸਥਾਪਤ ਹੋਏ
ਅਕਾਲੀ ਨੇਤਾਵਾਂ ,ਆਪਣੇ ਫ਼ਰਜਾਂ ਤੋਂ ਬੇਮੁੱਖ ਹੋ ਕੇ ਸ਼ਹੀਦਾਂ ਦੇ ਵਾਰਿਸ ਬਣੇ ਇਨਾਂ
ਅਕਾਲੀ ਨੇਤਾਵਾਂ ਦੇ ਸੱਚ ਨੂੰ ਪੂਰਾ ਖਾਲਸਾ ਪੰਥ ਜਾਣ ਚੁੱਕਾਂ ਹੈ । ਹੁਣ ਇਨ੍ਹਾਂ ਨੂੰ
ਖਾਲਸਾ ਪੰਥ ਦੇ ਮਨਾਂ ਵਿੱਚ ਜਾਗੀ ਅਣਖ ਅਤੇ ਗੈਰਤ ਦੀ ਹਨੇਰੀ ਵਿੱਚ , ਖਾਲਸੇ ਦੀ ਧਰਤੀ
ਤੇ ਝੁਲੇ ਕੇਸਰੀ ਨਿਸ਼ਾਨਾਂ ਦੀ ਹਨੇਰੀ ਵਿੱਚ ਆਪਣਾ ਆਪ ਇਕ ਤਿਨਕੇ ਦੀ ਤਰ੍ਹਾਂ ਉੱਡਦਾ
ਹੋਇਆ ਨਜ਼ਰ ਆ ਰਿਹਾ ਹੈ । ਖਾਲਸਾ ਜੀ ਇਨ੍ਹਾਂ ਮਾਖੌਟਾ ਧਾਰੀ ਨੀਲੀ ਪੱਗ ਵਾਲੇ ਨੇਤਾਵਾਂ
ਨੂੰ ਮੇਰਾ ਇਹੀ ਕਹਿਣਾ ਹੈ ਕਿ ਜੇਕਰ ਉਹ ਦਿੱਲੀ ਤੋਂ ਉਨ੍ਹਾਂ ਜ਼ੁਲਮ ਦਾ ਸ਼ਿਕਾਰ ਹੋਏ
ਹਜ਼ਾਰਾਂ ਨਿਰਦੋਸ਼ ਸਿੱਖਾਂ ਲਈ ਇਨਸਾਫ਼ ਦੀ ਮੰਗ ਨਹੀਂ ਕਰ ਸਕਦੇ , ਆਪਣੇ ਹੱਕ ਨਹੀਂ ਮੰਗ
ਸਕਦੇ ਤਾਂ ਉਹ ਖਾਲਸੇ ਦੀ ਧਰਤੀ ਤੇ ਇਨਸਾਫ਼ ਲਈ ਝੂਲਦੇ ਕੇਸਰੀ ਨਿਸ਼ਾਨਾਂ ਦੇ ਮਾਣ- ਸਨਮਾਨ
ਨੂੰ, ਖਾਲਸੇ ਦੀ ਅਣਖ਼ ਅਤੇ ਗੈਰਤ ਨੂੰ ਦਿੱਲੀ ਦੇ ਪੈਰਾਂ ਵਿੱਚ ਰੋਲਣ ਦੀ ਕੋਸ਼ਿਸ ਨਾ ਕਰਨ ।
ਮੈਨੂੰ ਕੌਵੀ ਫ਼ਰਜਾਂ ਤੋਂ ਭਗੌੜੇ ਇਨ੍ਹਾਂ ਧੋਖੇਬਾਜ ਨੇਤਾਵਾਂ ਦੀ ਕਿਸੇ ਹਮਦਰਦੀ ਦੀ ਕੋਈ
ਲੋੜ ਨਹੀਂ ਹੈ । ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਤੋਂ ਮੇਰੇ ਲਈ ਰਹਿਮ ਮੰਗਣ
ਵਾਲੇ, ਉਨ੍ਹਾਂ ਅੱਗੇ ਹੱਥ ਜੋੜਨ ਵਾਲੇ ਅਕਾਲੀ ਨੇਤਾਵਾਂ ਨਾਲ ਮੇਰਾ ਕੋਈ ਸਬੰਧ ਨਹੀਨ ਹੈ ।
ਮੈਂ 31 ਤਰੀਕ ਨੂੰ ਦੁਸਮਣਾਂ ਦੇ ਸੁਨੇਹੇ ਦਾ ਇੰਤਜ਼ਾਰ ਕਰਾਂਗਾ ਮੇਰਾ ਇਨ੍ਹਾਂ ਨੀਲੀ ਪੱਗ
ਵਾਲੇ ਨੇਤਾਵਾਂ ਨੂੰ ਇਹੀ ਕਹਿਣਾ ਹੈ ਜੇਕਰ ਉਨ੍ਹਾਂ ਵਿੱਚ ਦਿੱਲੀ ਤੋਂ ਇਨਸਾਫ਼ ਮੰਗਣ ਦੀ
ਹਿੰਮਤ ਨਹੀਂ ਹੈ ਤਾਂ ਉਹ ਆਪਣੀਆਂ ਪੱਗਾਂ ਅਤੇ ਕ੍ਰਿਪਾਨਾਂ ਲਾਹ ਕੇ ਖਾਕੀ ਨਿੱਕਰ ਅਤੇ
ਟੋਪ ਿਪਹਿਨ ਲੈਣ । ਖਾਲਸੇ ਦੇ ਮਨਾਂ ਵਿੱਚ ਉੱਠੀ ਸਵੈਮਾਨ ਦੀ ਹਨੇਰੀ ਨੂੰ ਗੁੰਮਰਾਹ ਕਰਨ
ਦੀ ਕੋਸ਼ਿਸ ਨਾ ਕਰਨ ਕਿਉਂਕਿ ਖਾਲਸਾ ਹੁਣ ਜਾਗ ਚੁੱਕਾ ਹੈ।
ਖਾਲਸਾ ਜੀ ਮੈਂ ਇਥੇ ਇਕ ਗੱਲ ਹੋਰ ਸਪੱਸਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਨੂੰ ਕਿਸੇ ਫਿਰਕੂ ਭਾਜਪਾ ਦੀ, ਕਿਸੇ ਕਾਂਗਰਸੀ ਕੈਪਟਨ ਦੀ , ਕਿਸੇ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰ ਦੀ ਹਮਦਰਦੀ ਦੀ ਕੋਈ ਲੋੜ ਨਹੀਂ ਹੈ। ਇਨ੍ਹਾਂ ਕਾਤਲਾਂ ਦੇ ਨੁਮਾਇੰਦਿਆ ਤੋਂ ਹਮਦਰਦੀ ਦੀ ਕੋਈ ਲੋੜ ਨਹੀਂ ਹੈ। ਇਨ੍ਹਾਂ ਕਾਤਲਾਂ ਦੇ ਨੁਮਾਇੰਦਿਆਂ ਤੋਂ ਹਮਦਰਦੀ ਮੰਗਣਾ ਮੇਰੇ ਹਜ਼ਾਰ ਜਨਮ ਦੇ ਸੁਪਨਿਆਂ ਵਿੱਚ ਵੀ ਨਹੀਂ ਹੈ ।
ਖ਼ਬਰਦਾਰ ਰੁਕੋ

26-3-2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ; 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।
ਕੋਠੀ ਨੰ; 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ।

ਮੇਰੀ ਭੈਣ ਦਾ ਅਪਮਾਨ ਕਰਨ ਵਾਲੇ ਕਿਸੇ ਵਿਆਕਤੀ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਰਹੇਗਾ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਮੈਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਇਹ ਸਪੱਸਟ ਕਰਨਾ ਚਾਹੁੰਦਾ ਹਾਂ ਕਿ ਮੇਰੇ ਖੂਨ ਦੇ
ਰਿਸ਼ਤੇ ਵਿਚੋਂ ਮੇਰਾ ਇਸ ਦੁਨੀਆਂ ਵਿੱਚ ਇੱਕ ਹੀ ਰਿਸ਼ਤਾ ਹੈ । ਉਹ ਮੇਰੀ ਭੈਣ ਬੀਬੀ
ਕਮਲਦੀਪ ਕੌਰ ਹੈ। ਮੇਰੇ ਇਸ ਰਿਸ਼ਤੇ ਵਿੱਚ ਮੇਰਾ ਪੂਰਾ ਸੰਸਾਰ ਹੀ ਸਿਮਟਿਆ ਹੋਇਆ ਹੈ।
ਮੇਰੀ ਭੈਣ ਦਾ ਅਪਮਾਨ ਕਰਨ ਵਾਲੇ ਕਿਸੇ ਵਿਆਕਤੀ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਰਹੇਗਾ।
ਬਾਕੀ ਸਾਰੇ ਮੇਰੇ ਦੂਰ ਦੇ ਰਿਸ਼ਤੇਦਾਰ ਹਨ, ਕੁਝ ਤਾਂ 10 ਦਿਨ ਪਹਿਲਾਂ ਹੀ ਪੈਦਾ ਹੋਏ ਹਨ।
ਬੇਅੰਤ ਸਿੰਘ ਦੇ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਕਿਸੇ ਵੀ ਪਰਿਵਾਰਕ ਮੈਂਬਰ ਨਾਲ ਮੇਰਾ
ਕੋਈ ਰਿਸ਼ਤਾ ਨਹੀਂ ਰਹੇਗਾ। ਹੁਣ ਤਾਂ ਸਮੁੱਚਾ ਖਾਲਸਾ ਪੰਥ ਹੀ ਮੇਰਾ ਰਿਸਤੇਦਾਰ ਹੈ । ਇਸ
ਦੀ ਚੜ੍ਹਦੀ ਕਲਾ ਹੀ ਮੇਰੇ ਜੀਵਨ ਦਾ ਮਨੋਰਥ ਹੈ।
ਮਿਤੀ
26-3-2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ; 16 ਕੇਂਦਰੀ ਜੇਲ੍ਹ
ਪਟਿਆਲਾ
ਕੋਠੀ ਨੰ; 16 ਕੇਂਦਰੀ ਜੇਲ੍ਹ
ਪਟਿਆਲਾ

ਖਾਲਸਾ ਜੀ ਕੱਲ “ਸ੍ਰੀ ਅਕਾਲ ਤਖ਼ਤ ਸਾਹਿਬ”ਵੱਲੋਂ ਜੋ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਇਸ ਤੇ ਮੈਂ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੰਦਾ ਹਾਂ । ਇਹ ਅਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਸਮੁੱਚੀਆਂ ਕੌਮੀ ਭਾਵਨਾਵਾਂ ਦੀ ਜਿੱਤ ਹੈ। ਪਿਛਲੇ 17 ਸਾਲਾਂ ਤੋਂ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ ਕੁਰਬਾਨੀ ਤੋਂ ਮੁਨਕਰ ਤਾਕਤਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ
ਉਸ ਅਕਾਲ ‐ਪੁਰਖ ਵਾਹਿਗੁਰੂ ਅਂਗੇ ਅਰਦਾਸ ਕਰਦਾ ਹਾਂ।ਖਾਲਸਾ ਜੀ ਕੱਲ “ਸ੍ਰੀ ਅਕਾਲ ਤਖ਼ਤ
ਸਾਹਿਬ”ਵੱਲੋਂ ਜੋ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੂੰ ਕੌਮੀ ਸ਼ਹੀਦ ਦਾ ਦਰਜਾ
ਦਿੱਤਾ ਗਿਆ ਹੈ ਇਸ ਤੇ ਮੈਂ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੰਦਾ ਹਾਂ । ਇਹ ਅਜ਼ਾਦੀ ਦੇ
ਸੰਘਰਸ਼ ਨੂੰ ਸਮਰਪਿਤ ਸਮੁੱਚੀਆਂ ਕੌਮੀ ਭਾਵਨਾਵਾਂ ਦੀ ਜਿੱਤ ਹੈ। ਪਿਛਲੇ 17 ਸਾਲਾਂ ਤੋਂ
ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ ਕੁਰਬਾਨੀ ਤੋਂ ਮੁਨਕਰ ਤਾਕਤਾਂ ਦੇ ਮੂੰਹ ਤੇ
ਕਰਾਰੀ ਚਪੇੜ ਹੈ। ਯਕੀਕਨ ਹੀ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ ਕੁਰਬਾਨੀ ਕੌਮ ਦੇ
ਹਨੇਰੇ ਰਾਹਾਂ ਨੂੰ ਰੁਸ਼ਨਾਏਗੀ । ਸਿਂਖ ਨੌਜਵਾਨਾਂ ਦੇ ਮਨਾਂ ਵਿੱਚ ਆਪਣੇ ਧਰਮ ਤੋਂ, ਆਪਣੀ
ਕੌਮ ਤੋਂ ਜਾਨਾਂ ਵਾਰਨ ਦਾ ਜ਼ਜ਼ਬਾ ਪੈਦਾ ਕਰੇਗੀ।
ਖਾਲਸਾ ਜੀ, ਜਿੱਥੋਂ ਤੱਕ ਮੈਨੂੰ ਜਿੰਦਾ ਸ਼ਹੀਦ ਦਾ ਖਿਤਾਬ ਦੇਣ ਦੀ ਗੱਲ ਹੈ, ਮੈਂ ਬਹੁਤ ਹੀ ਸਤਿਕਾਰ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਰੋਮ ਰੋਮ ਆਪਣੇ ਧਰਮ ਨੂੰ, “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਸਮਰਪਿਤ ਹੈ, “ਸ੍ਰੀ ਅਕਾਲ ਤਖ਼ਤ ਸਾਹਿਬ” ਵੱਲੋਂ ਮੇਰੇ ਲਈ ਪ੍ਰਗਟਾਈਆਂ ਗਈਆਂ ਇਹ ਭਾਵਨਾਵਾਂ , ਮੇਰੇ ਲਈ ਯਕੀਕਨ ਹੀ ਇਹ ਬਹੁਤ ਮਾਣ ਵਾਲੀ ਗੱਲ ਹੈ। ਮੈਂ ਬਹੁਤ ਹੀ ਸਤਿਕਾਰ ਨਾਲ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਮੇਰੇ ਸੰਘਰਸ਼ ਦਾ ਮਨੋਰਥ ਸਿੱਖੀ ਦੇ ਮਾਰਗ ਤੇ ਚੱਲ ਕੇ, ਪੁਰਾਤਨ ਸਿੱਖ ਪ੍ਰਪਰਾਵਾਂ ਨੂੰ, ਕਦਰਾਂ ਕੀਮਤਾਂ ਨੂੰ ਕਾਇਮ ਕਰਨਾ ਹੈ। ਇਸ ਸਬੰਧ ਵਿੱਚ ਮੇਰੇ ਵਿਚਾਰ ਇਹ ਹਨ ਕਿ ਕੋਈ ਅਜਿਹੀ ਰੀਤ ਨਾ ਪਾਈ ਜਾਵੇ, ਜਿਸ ਕਾਰਣ ਭਵਿੱਖ ਵਿੱਚ ਸਾਨੂੰ ਕਿਸੇ ਨਿਰਾਸਾ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਸ਼ਹੀਦ ਦਾ ਦਰਜਾ ਬਹੁਤ ਉੱਚਾ ਹੈ। ਜਦੋ ਕਿਸੇ ਵਿਆਕਤੀ ਦੇ ਮਨ ਵਿੱਚ ਇਸ ਮਾਰਗ ਤੇ ਚੱਲ ਕੇ ਕੋਈ ਕੌਮੀ ਕਾਰਜ ਕਰਨ ਦੀ ਇੱਛਾ ਜਾਗਦੀ ਹੈ ਉਸ ਦੇ ਮਨ ਵਿੱਚ ਮਿਲੇ ਹੋਏ ਕਾਰਜ ਨੂੰ ਪੂਰਾ ਕਰਕੇ ਆਪਣੇ ਧਰਮ ਪ੍ਰਤੀ , ਆਪਣੀ ਕੌਮ ਪ੍ਰਤੀ ਆਪਣਾ ਫਰਜ਼ ਨਿਭਾਉਣਾ ਹੁੰਦਾ ਹੈ। ਇਹ ਖਿਤਾਬ ਸ਼ਹੀਦੀ ਉਪਰੰਤ ਉਸ ਨਾਲ ਸਬੰਧਤ ਕੌਮ ਉਸ ਨੂੰ ਦਿੰਦੀ ਹੈ ਤਾਂ ਕਿ ਉਸ ਦੀ ਸ਼ਹੀਦੀ ਕੌਮ ਲਈ ਪ੍ਰੇਰਨਾ ਦਾ ਸਰੋਤ ਬਣੇ, ਕੌਮ ਉਸ ਦੀ ਸ਼ਹੀਦੀ ਤੇ ਮਾਣ ਕਰੇ।
ਖਾਲਸਾ ਜੀ, ਮੇਰੇ ਵਾਰੇ ਜੋ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਹਨ ਮੈਂ ਉਨਾਂ ਦਾ ਸਤਿਕਾਰ ਕਰਦਾ ਹਾਂ । ਪਰ ਇੱਕ ਜਿਉਂਦੇ ਵਿਆਕਤੀ ਨੂੰ ਚਾਹੇ ਉਹ ਮੈਂ ਹੋਵਾਂ, ਚਾਹੈ ਕੋਈ ਹੋਰ, ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹ ਕੋ ਵੱਖ-2 ਸੱਚ ਹਨ “ਜਾਂ ਸ਼ਹੀਦ ਜਾਂ ਜਿੰਦਾ” ਜੋ ਜਿਉਂਦਾ ਹੈ ਉਸ ਨੂੰ ਸ਼ਹੀਦ ਦਾ ਦਰਜਾ ਦੇਣਾ ਠੀਕ ਨਹੀਂ ਹੈ। ਕਿਉਂਕਿ ਇਸ ਖਿਤਾਬ ਨਾਲ ਕੌਮ ਗਿਰਾਵਟ ਵੱਲ ਨੂੰ ਜਾਵੇਗੀ, ਹਰ ਕੋਈ ਵਕਤ ਆਉਣ ਤੇ ਸ਼ਹੀਦ ਹੋਣ ਦੀ ਬਜਾਏ, ਜਿੰਦਾ ਸ਼ਹੀਦ ਦਾ ਖਿਤਾਬ ਲੈ ਕੇ ਮਾਣ ਹਾਸਲ ਕਰਨਾ ਚਾਹੇਗਾ। ਯਕੀਕਨ ਹੀ ਇਹ ਫੈਸਲਾ, ਇਹ ਖਿਤਾਬ ਸ਼ਹਾਦਤਾਂ ਦੇ ਰਾਹ ਦੀ ਰੁਕਾਵਟ ਬਣੇਗਾ। ਖਾਲਸਾ ਜੀ ਮੈਂ ਇੱਕ ਗਰੀਬ ਸਿਂਖ ਹਾਂ , ਕਿਸੇ ਖਿਤਾਬ ਨੂੰ ਪਾਉਣ ਦੀ ਮੇਰੀ ਕੋਈ ਇੱਛਾ ਨਹੀਂ ਹੈ। ਕਿਉਂਕਿ ਮੇਰਾ ਕਾਰਜ ਅਜੇ ਅਧੂਰਾ ਹੈ, ਮੇਰੀ ਮੰਜਿਲ ਅਜੇ ਦੂਰ ਹੈ, ਮੈਂ ਅਜੇ ਰਸਤੇ ਦਾ ਮੁਸਾਫ਼ਰ ਹਾਂ। ਮੇਰੀ ਕੋਸ਼ਿਸ ਤਾਂ ਕੌਮੀ ਦਰਦ ਨੂੰ, ਕੌਮ ਤੇ ਹੋਏ ਜ਼ੁਲਮ ਨੂੰ ਦਿੱਲੀ ਦੇ ਮੱਥੇ ਤੇ ਲਿਖਣ ਦੀ ਹੈ। ਮੇਰੇ ਵੱਲੋਂ ਇਹ ਸਿੱਖੀ ਦੇ ਮਾਰਗ ਤੇ, ਸੱਚ ਦੇ ਮਾਰਗ ਤੇ ਚੱਲਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ ਹੈ। ਮੇਰੀ “ਸ੍ਰੀ ਅਕਾਲ ਤਖ਼ਤ ਸਾਹਿਬ”ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਅਤੇ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਮੈਂਨੂੰ ਦਿੱਤਾ ਇਹ “ਜਿੰਦਾ ਸ਼ਹੀਦ” ਦਾ ਖਿਤਾਬ ਵਾਪਸ ਲਿਆ ਜਾਵੇ ਅਤੇ ਇਸ ਖਿਤਾਬ ਦੀ ਹੋਂਦ ਨੂੰ ਮੁੱਢੋ ਹੀ ਖ਼ਤਮ ਕਰ ਦਿੱਤਾ ਜਾਵੇ । ਇਹ ਖਿਤਾਬ ਦੇ ਕੇ ਮੈਨੂੰ ਬਿੱਟੇ ਵਰਗੇ ਲੋਕਾਂ ਵਿੱਚ ਸਾਮਿਲ ਨਾ ਕੀਤਾ ਜਾਵੇ । ਮੇਰੇ ਲਈ “ਸ੍ਰੀ ਅਕਾਲ ਤਖ਼ਤ ਸਾਹਿਬ”ਦਾ ਅਸੀਰਵਾਦ ਹੀ ਸੱਭ ਤੋਂ ਵੱਡਾ ਖਿਤਾਬ ਹੈ। ਖਾਲਸਾ ਪੰਥ ਮੇਰੀ ਇਸ ਬੇਨਤੀ ਨੂੰ ਸਵੀਕਾਰ ਕਰੇ।
ਖਾਲਸਾ ਜੀ, ਮੇਰੇ ਵਾਰੇ “ਸ੍ਰੀ ਅਕਾਲ ਤਖ਼ਤ ਸਾਹਿਬ” ਤੋਂ ਜੋ ਸਮੁੱਚੀਆਂ ਸਿੱਖ ਜੱਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ, ਬੇਸੱਕ ਇਹ ਸੰਘਰਸ਼ ਮੇਰੀ ਸੋਚ ਦਾ ਹਿੱਸਾ ਨਹੀਂ ਹੈ ਪਰ ਫਿਰ ਵੀ ਮੇਰੀ ਸਾਰੀਆਂ ਹੀ ਸੰਸਥਾਵਾਂ ਨੂੰ , ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਕੋਈ ਸੰਘਰਸ਼ ਕਰਦੇ ਸਮੇਂ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਸਿੰਘ ਸਾਹਿਬਾਨਾਂ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਿਆ ਜਾਵੇ ਕਿਸੇ ਵੀ ਨੂੰ ਪ੍ਰੇਸਾਨ ਨਾ ਕੀਤਾ ਜਾਵੇ। ਕਾਂਗਰਸੀ ਹੁੱਲੜਬਾਜਾ ਤੋਂ ਸੁਚੇਤ ਰਿਹਾ ਜਾਵੇ। ਜੋ ਵੀ ਕੋਈ ਸੰਘਰਸ਼ ਕਰ ਰਿਹਾ ਹੈ ਜਾਬਤੇ ਵਿੱਚ ਰਹਿ ਕੇ ਹੀ ਕੀਤਾ ਜਾਵੇ।ਮੇਰੀ ਇੱਛਾ ਇੱਕ ਬਿਹਤਰ ਸਮਾਜ ਦੀ ਸਿਰਜਨਾ ਹੈ। ਖਾਲਸਾ ਪੰਥ ਦੀ ਚੜ੍ਹਦੀ ਕਲਾ ਹੈ।

ਹੇ ਦਿੱਲੀ , ਭੁੱਲਗੇ, ਨਾ ਜਾਣੀਂ
ਤੇਰੇ ਮੱਥੇ ਤੇ, ਮੈਂ ਹੀ ਲਿਖੂਗਾ, ਤੇਰੇ ਜ਼ੁਲਮ ਦੀ ਕਹਾਣੀ ।
ਹੇ ਦਿੱਲੀ , ਭੁੱਲਗੇ, ਨਾ ਜਾਣੀਂ
ਤੇਰੇ ਮੱਥੇ ਤੇ, ਮੈਂ ਹੀ ਲਿਖੂਗਾ, ਤੇਰੇ ਜ਼ੁਲਮ ਦੀ ਕਹਾਣੀ ।
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ
ਵਾਹਿਗੁਰੂ ਅਂਗੇ ਅਰਦਾਸ ਕਰਦਾ ਹਾਂ। ਸਮੁੱਚੇ ਖਾਲਸਾ ਪੰਥ ਵੱਲੋਂ ਲਹਿਰਾਏ ਗਏ ਅਤੇ
ਲਹਿਰਾਏ ਜਾ ਰਹੇ ਕੇਸਰੀ ਨਿਸਾਨਾਂ ਤੇ ਮੈਂ ਮਾਣ ਕਰਦਾ ਹਾਂ। ਮੇਰੀ ਸਮੁੱਚੇ ਖਾਲਸਾ ਪੰਥ
ਨੂੰ ਇਹ ਬੇਨਤੀ ਹੈ ਕਿ ਉਹ ਕਾਲੀ,ਕਾਂਗਰਸੀਆਂ ਦੀ ਕੈਦ ਚੋਂ ਬਾਹਰ ਆ ਕੇ ਦਸਮੇਸ਼ ਪਿਤਾ ਦੀ
ਸਿੱਖੀ ਨੂੰ ਸਮਰਪਿਤ ਹੋਣ। ਇਹ ਸਮਾਂ ਕੌਮ ਦੀ ਤਕਦੀਰ ਬਦਲਣ ਦਾ ਹੈ । ਇੰਨੀ ਦਿਨੀਂ ਹਰ
ਪਿੰਡ, ਹਰ ਸ਼ਹਿਰ ਜਿਥੇ ਵੀ ਖਾਲਸੇ ਦਾ ਵਾਸ ਹੈ, ਖਾਲਸਾ ਪੰਥ ਦੇ ਵਾਰਿਸ ਇੱਕਠੇ ਹੋ ਕੇ
ਪੰਜਵੇਂ ਪਾਤਿਸਾਹ , ਨੌਵੇਂ ਪਾਤਿਸਾਹ ਦੀਆਂ ਸ਼ਹੀਦੀਆਂ ਦੀਆਂ, ਸਾਹਿਬਜਾਦਿਆਂ ਦੀ ਸ਼ਹੀਦੀ
ਦੀਆਂ ਵਾਰਾਂ ਗਾਈਆਂ ਜਾਣ, ਹਰ ਪਿੰਡ , ਸਹਿਰ ਵਿੱਚ ਖਾਲਸਾਈ ਝੰਡੇ ਲੈ ਕੇ ਸੜਕਾਂ ਤੇ
ਮਾਰਚ ਕਰਦੇ ਹੋਏ ਖਾਲਸਾਈ ਜੈਕਾਰੇ ਲਾਏ ਜਾਣ, ਕੌਮ ਦੇ ਮਾਣਮੱਤੇ ਇਤਿਹਾਸ ਤੋਂ ਨੌਜਵਾਨਾਂ
ਨੂੰ ਜਾਣੂ ਕਰਵਾਇਆ ਜਾਵੇ। ਨੌਜਵਾਨ ਆਪਣੇ ਨਿੱਜੀ ਗਿਲੇ, ਸ਼ਿਕਵੇ ਭੁਲਾ ਕੇ ਇਨ੍ਹਾਂ
ਇਤਿਹਾਸਕ ਪਲਾਂ ਵਿੱਚ ਇੱਕਠੇ ਹੋਣ ਅਤੇ ਆਪਣੇ-2 ਇਲਾਕੇ ਵਿੱਚ, ਆਪਣੇ ਆਪਣੇ ਸਾਧਨਾਂ ਰਾਹੀ
ਖਾਲਸਾਈ ਝੰਡੇ ਲੈ ਕੇ ਮਾਰਚ ਕੱਡਣ ੳਤੇ ਜੈਕਾਰੇ ਲਾਉਣ, ਸਿੱਖੀ ਕਦਰਾਂ-ਕੀਮਤਾਂ ਦੀ ਗੱਲ
ਕਰਨ, ਤਾਂ ਕਿ 5 ਸਾਲ ਤੋਂ ਲੈ ਕੇ 15 ਸਾਲਾਂ ਦੇ ਬੱਚਿਆਂ ਦੇ ਮਨਾਂ ਵਿੱਚ ਜੈਕਾਰਿਆਂ
ਨਾਲ, ਖਾਲਸਾਈ ਮਾਰਚਾਂ ਨਾਲ ਉਹ ਜ਼ਜ਼ਬਾ ਪੈਦਾ ਕੀਤਾ ਜਾ ਸਕੇ ਜਿਹੜਾ ਆਉਣ ਵਾਲੇ ਸਮੇਂ ਵਿੱਚ
ਦੁਸ਼ਮਣਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਚਣੋਤੀਆਂ ਦਾ ਸਾਹਮਣਾ ਕਰ ਸਕੇ।
ਮੇਰੀ ਸਿੱਖ ਕੌਮ ਦੇ ਨੌਜਵਾਨ ਬੱਚੇ, ਬੱਚੀਆਂ ਨੂੰ ਇਹੀ ਸ਼ੰਦੇਸ ਹੈ ਕਿ ਉਹ ਪੱਛਮੀ ਸੱਭਿਆਚਾਰ ਦੇ ਪਿੱਛੇ ਭੱਜਣ ਦੀ ਬਜਾਏ ਆਪਣੇ ਸਰੀਰਾਂ ਵਿੱਚ , ਬੱਚੀਆਂ ਆਪਣੀਆਂ ਕੁੱਖਾਂ ਵਿੱਚ ਉੁਹ ਰਸ ਪੈਦਾ ਕਰਨ ਜਿਹੜੇ ਮਾਈ ਭਾਗੋ ਦੀਆਂ ਵਾਰਿਸਾਂ , ਚੜਖੜੀਆਂ ਤੇ ਚੜੇ, ਆਰਿਆਂ ਨਾਲ ਚਿਰਵਾਏ ਗਏ, ਖੋਪੜੀਆਂ ਲਹਾਉਣ ਵਾਲੇ ਸ਼ਹੀਦਾਂ ਦੇ ਵਾਰਿਸਾਂ ਨੂੰ ਪੈਦਾ ਕਰਨ ਤਾਂ ਕਿ ਦਿੱਲੀ ਦੇ ਮਕਾਰ ਕਾਤਲਾਂ ਕੋਲੋਂ ਕੌਮ ਨੂੰ ਅਜ਼ਾਦ ਕਰਵਾਇਆ ਜਾ ਸਕੇ। ਮੈਂ ਇਹ ਲੜਾਈ ਜਾਰੀ ਰੱਖਣੀ ਚਾਹੁੰਦਾ ਹਾਂ।

22-3-2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ;16
ਕੇਂਦਰੀ ਜੇਲ੍ਹ ਪਟਿਆਲਾ
ਕੋਠੀ ਨੰ;16
ਕੇਂਦਰੀ ਜੇਲ੍ਹ ਪਟਿਆਲਾ

ਜਿਥੇ ਮੁਕਦੀ ਮਜਨੂਆਂ ਰਾਝਿਆਂ ਦੀ,
ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ।
ਸਾਡੇ ਲੜਦਿਆਂ ਲੜਦਿਆਂ ਸਿਰ ਲਹਿ ਗਏ,
ਫਿਰ ਵੀ ਜਿਸਮ ਚੋਂ ਗਈ ਨਾ ਜਾਨ ਸਾਡੀ।
ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ,
ਫਿਰ ਵੀ ਸੀ ਨਾ ਕਿਹਾ ਜੁਬਾਨ ਸਾਡੀ।
ਤਰਦੇ ਰਹੇ ਨੇ ਲੋਕ ਝਨਾਂ ਅੰਦਰ,
ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ।
ਸਾਡੇ ਇਸ਼ਕ ਨੂੰ ਪਰਖਿਆ ਰੰਬੀਆਂ ਨੇ,
ਸਾਡੇ ਪਿਆਰ ਨੂੰ ਪਰਖਿਆ ਆਰੀਆਂ ਨੇ।
ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ।
ਸਾਡੇ ਲੜਦਿਆਂ ਲੜਦਿਆਂ ਸਿਰ ਲਹਿ ਗਏ,
ਫਿਰ ਵੀ ਜਿਸਮ ਚੋਂ ਗਈ ਨਾ ਜਾਨ ਸਾਡੀ।
ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ,
ਫਿਰ ਵੀ ਸੀ ਨਾ ਕਿਹਾ ਜੁਬਾਨ ਸਾਡੀ।
ਤਰਦੇ ਰਹੇ ਨੇ ਲੋਕ ਝਨਾਂ ਅੰਦਰ,
ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ।
ਸਾਡੇ ਇਸ਼ਕ ਨੂੰ ਪਰਖਿਆ ਰੰਬੀਆਂ ਨੇ,
ਸਾਡੇ ਪਿਆਰ ਨੂੰ ਪਰਖਿਆ ਆਰੀਆਂ ਨੇ।
ੴ
ਸਤਿਕਾਰ ਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫ਼ਤਹਿ॥
ਖਾਲਸਾ ਜੀ ਸਿੱਖ ਕੌਮ ਦੇ ਮੌਜੂਦਾ ਮੌਕਾ ਪ੍ਰਸਤ ਤੇ ਨਿੰਪੁਸਕ ਸੋਚ ਦੇ ਧਾਰਨੀ ਆਗੂਆਂ
ਵੱਲੋਂ ਅਤੇ ਇਨ੍ਹਾਂ ਦੁਆਰਾ ਪਾਲੇ ਹੋਏ ਠੱਗ ਕਿਸਮ ਦੇ ਮਹਾਂਪੁਰਸਾਂ ਵੱਲੋਂ ਆਮ ਸਿੱਖਾਂ
ਦੀ ਬੀਮਾਰ ਕੀਤੀ ਮਾਨਸਿਕਤਾ ਨੂੰ ਦੇਖ ਕੇ ਸ਼ਾਇਦ ਦਿੱਲੀ ਨੇ ਇਹ ਭਰਮ ਪਾਲ ਲਿਆ ਸੀ ਕਿ ਉਸ
ਨੇ ਅੱਜ ਪੂਰੇ ਖਾਲਸਾ ਪੰਥ ਨੂੰ ਗੁਲਾਮ ਬਣਾ ਲਿਆ ਹੈ। ਮੈਂ ਦਿੱਲੀ ਦੇ ਤਖ਼ਤ ਤੇ ਬੈਠੇ
ਨਿਰਦੋਸ਼ ਸਿੱਖਾਂ ਦੇ ਕਾਤਲ ਭਾਰਤੀ ਹੁਕਮਰਾਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਉਹ
ਖਾਲਸੇ ਦੀ ਜਨਮ-ਭੂਮੀ ਤੇ ਲਹਿਰਾਏ ਜਾ ਰਹੇ ਕੇਸਰੀ ਨਿਸ਼ਾਨਾਂ ਨੂੰ ਦੇਖ ਲੈਣ ਅਤੇ ਇਹ ਜਾਣ
ਲੈਣ ਕਿ ਖਾਲਸੇ ਨੂੰ ਕਦੇ ਕੋਈ ਗੁਲਾਮ ਨਹੀਂ ਬਣਾ ਸਕਿਆ। ਮੇਰੇ ਸ਼ਹੀਦ ਹੋਏ ਹਜ਼ਾਰਾਂ ਵੀਰਾਂ
ਦੇ ਸੁਪਨੇ ਅੱਜ ਵੀ ਖਾਲਸਾ ਪੰਥ ਦੇ ਦਿਲਾਂ ਵਿੱਚ ਜਿਉਂਦੇ ਹਨ। ਮੇਰੀ ਖਾਲਸਾ ਦੇ ਅਣਖੀਲੇ
ਵਾਰਿਸਾਂ ਨੂੰ, ਅਤੇ ਕੌਮ ਦੀ ਅਜ਼ਾਦੀ ਲਈ ਸ਼ਹੀਦ ਹੋਏ ਮੇਰੇ ਵੀਰਾਂ ਦੇ ਪਰਿਵਾਰਾਂ ਨੂੰ ਇਹ
ਬੇਨਤੀ ਹੈ ਕਿ ਉਹ ਆਪਣੇ ਘਰਾਂ ਉਪਰ ਕੇਸਰੀ ਨਿਸ਼ਾਨ ਝੁਲਾਉਣ ਅਤੇ ਆਪਣੇ ਸ਼ਹੀਦ ਹੋਏ ਵੀਰਾਂ
ਦੀ ਸੋਚ ਤੇ ਮਾਣ ਕਰਨ। ਪੰਜ ਦਰਿਆਵਾਂ ਦੀ ਲਹੂ-ਲੁਹਾਣ ਹੋਈ ਧਰਤੀ ਮਾਂ ਅੱਜ ਲੰਮੀ
ਨਿਰਾਸ਼ਾ ਤੋਂ ਬਾਅਦ ਖਾਲਸੇ ਵੱਲੋਂ ਲਹਿਰਾਏ ਗਏ ਇਨ੍ਹਾਂ ਕੇਸਰੀ ਨਿਸ਼ਾਨਾਂ ਨੂੰ ਦੇਖ ਕੇ
ਹੱਸਦੀ ਹੋਈ ਨਜ਼ਰ ਆ ਰਹੀ ਹੈ। ਮੇਰੇ ਸ਼ਹੀਦ ਹੋਏ ਵੀਰਾਂ ਦੀਆਂ ਰੂਹਾਂ ਵੀ ਅੱਜ ਗੂੜੀ
ਨਿਰਾਸ਼ਾ ਦੀ ਨੀਂਦ ਚੋਂ ਉੱਠ ਕੇ ਖਾਲਸੇ ਦੀ ਧਰਤੀ ਤੇ ਚੱਲ ਰਹੇ ਇਸ ਵਰਤਾਰੇ ਨੂੰ ਦੇਖ ਕੇ
ਖੁਸੀ ਵਿੱਚ ਝੂਮ ਰਹੀਆਂ ਹਨ। ਮੈਂ ਦੂਰ ਕਿਸੇ ਕੋਨੇ ਤੇ ਖੜਾ ਇਨ੍ਹਾਂ ਨੂੰ ਖੁਸ਼ ਦੇਖ ਕੇ
ਅਨੰਦਿਤ ਮਹਿਸੂਸ ਕਰ ਰਿਹਾ ਹਾਂ।
ਖਾਲਸਾ ਜੀ, ਮੈਂ ਪਿਛਲੇ 17 ਸਾਲਾਂ ਤੋਂ ਆਪਣੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਦੀ ਜੋਤ ਨੂੰ ਆਪਣੇ ਸੀਨੇ ਵਿੱਚ ਜਗਾਈ ਰੱਖਿਆ, ਮੇਰੀ ਭੈਣ ਬੀਬੀ ਕਮਲਦੀਪ ਕੌਰ ਨੇ ਇਸ ਜੋਤ ਵਿੱਚ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਰੂਪੀ ਤੇਲ ਪਾ ਕੇ ਇਸ ਜੋਤ ਨੂੰ ਜਗਦਾ ਰੱਖਿਆ। ਦੁਸ਼ਮਣ ਅਤੇ ਦੋਸਤ ਲੰਮੇ ਸਮੇਂ ਤੋਂ ਸਾਡੇ ਸਿਦਕ ਨੂੰ ਪਰਖਦੇ ਆ ਰਹੇ ਹਨ।
ਖਾਲਸਾ ਜੀ, ਕੱਲ 19 ਮਾਰਚ ਨੂੰ “ਸ਼੍ਰੀ ਅਕਾਲ ਤਖ਼ਤ ਸਾਹਿਬ” ਵੱਲੋਂ ਜੋ ਮੈਨੂੰ ਪਾਤਸ਼ਾਹੀ ਜਾਮਾ ਬਖ਼ਸ਼ਿਸ਼ ਕੀਤਾ ਗਿਆ ਹੈ ਮੈਂ ਇਸ ਨੂੰ ਆਪਣੇ ਸ਼ਹੀਦ ਹੋਏ ਵੀਰਾਂ ਨੂੰ ਅਤੇ ਪੰਜ ਦਰਿਆਵਾਂ ਦੀ ਲਹੂ ਲੁਹਾਣ ਹੋਈ ਧਰਤੀ ਮਾਂ ਨੂੰ ਸਮਰਪਿਤ ਕਰਦਾ ਹਾਂ। ਕਿਉਂਕਿ ਇਸ ਧਰਤੀ ਮਾਂ ਦੇ ਦਰਦ ਅਤੇ ਸ਼ਹੀਦ ਹੋਏ ਵੀਰਾਂ ਦੀਆਂ ਕੁਰਬਾਨੀਆਂ ਹੀ ਅੱਜ ਤੱਕ ਮੇਰੀ ਤਾਕਤ ਰਹੀਆਂ ਹਨ। ਖਾਲਸਾ ਜੀ, 31 ਤਰੀਕ ਨੂੰ ਚਾਹੇ ਪਟਿਆਲਾ ਹੋਵੇ, ਚਾਹੇ ਚੰਡੀਗੜ੍ਹ, ਚਾਹੇ ਦਿੱਲੀ, ਚਾਹੇ ਕਾਲੇ ਪਾਣੀ ਦਾ ਫਾਂਸੀ ਦਾ ਤਖ਼ਤਾ ਹੋਵੇ ਇਸ ਨਾਲ ਮੈਨੂੰ ਜਾਂ ਮੇਰੀ ਸੋਚ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮੈਂ 31 ਤਰੀਕ ਦੀ ਸਵੇਰ ਨੂੰ ਗੁਰੂ ਰਾਮ ਦਾਸ ਸਰੋਵਰ ਦੇ ਪਵਿੱਤਰ ਜਲ ਨਾਲ ਇਸਨਾਨ ਕਰਕੇ, ਪਾਤਸ਼ਾਹੀ ਜਾਮਾ ਪਹਿਨ ਕੇ ਦਸਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਗੋਦੀ ਦਾ ਨਿੱਘ ਮਾਨਣ ਲਈ ਦੁਸ਼ਮਣਾਂ ਦੇ ਸੁਨੇਹੇ ਦਾ ਇੰਤਜਾਰ ਕਰਾਂਗਾ। ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਕਾਤਲ ਹੁਕਮਰਾਨਾਂ ਤੋਂ ਕੌਮ ਦੀ ਅਜ਼ਾਦੀ ਮੇਰੇ ਜੀਵਨ ਦਾ ਮਨੋਰਥ ਹੈ। ਮੇਰੇ ਵੱਲੋਂ ਆਪਣੇ ਸ਼ਹੀਦ ਹੋਏ ਵੀਰਾਂ ਨੂੰ ਇਹ ਸਰਧਾਂਜਲੀ ਹੈ।।

ਮਿਤੀ : 20.03.2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ

ਖਾਲਸਾ ਜੀ, ਮੈਂ ਹਮੇਸ਼ਾਂ ਤੋਂ ਹੀ ਸਪੱਸ਼ਟ ਸੋਚ ਦਾ ਧਾਰਨੀ ਰਿਹਾ ਹਾਂ। ਮੇਰੇ ਜੀਵਨ ਦੇ ਦੋ ਹੀ ਸੱਚ ਹਨ “ਹਾਂ ਜਾਂ ਨਾ” ਵਿੱਚ ਵਿਚਾਲੇ ਦੀ ਰਾਜਨੀਤੀ ਨਾਲ ਮੇਰਾ ਕਦੇ ਹੋਈ ਵਾਸਤਾ ਨਹੀਂ ਰਿਹਾ। ਇੱਥੇ ਮੈਂ ਪੰਜਾਬ ਦੇ ਮੌਜੂਦਾ ਨੀਲੀ ਪੱਗ ਵਾਲੇ ਹੁਕਮਰਾਨਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੇਰੇ ਵਾਰੇ ਵਿੱਚ ਆਪਣੀ ਸੋਚ ਸਪੱਸ਼ਟ ਕਰਨ ਕਿ ਖਾਲਸੇ ਦੀ ਸੋਚ ਨਾਲ ਖੜੇ ਹਨ ਜਾਂ ਕਾਤਲਾਂ ਵਾਲੇ ਪਾਸੇ।
ੴ
ਸਤਿਕਾਰ ਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕੀ ਫਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ
ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਜਾ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ
ਜਦੋਂ ਜੂਨ 1984 ਨੂੰ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਨੇ ਆਪਣੀ ਸਿੱਖ ਵਿਰੋਧੀ
ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਧਰਮ ਤੇ ਆਪਣੀਆਂ ਫੌਜਾਂ ਭੇਜ ਕੇ ਟੈਂਕਾਂ ਅਤੇ
ਤੋਪਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ,
ਹਜ਼ਾਰਾਂ ਨਿਰੋਦਸ਼ ਸਰਧਾਲੂਆਂ ਦਾ ਕਤਲੇਆਮ ਕਰ ਦਿੱਤਾ ਸੀ, ਫਿਰ ਨਵੰਬਰ 1984 ਨੂੰ ਦਿੱਲੀ
ਦੀਆਂ ਗਲੀਆਂ ਵਿੱਚ ਹਜਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਸੀ, ਸਿੱਖਾਂ ਦੀਆਂ
ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟ ਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਸੀ। ਦਸ਼ਮੇਸ਼
ਪਿਤਾ ਦੀ ਸਿੱਖੀ ਦੀ ਹੋਈ ਬੇਪਤੀ ਅਤੇ ਕੌਮ ਤੇ ਹੋਏ ਜੁਲਮ ਦੇ ਖਿਲਾਫ਼, ਸਿੱਖੀ ਦੇ ਮਾਰਗ
ਤੇ ਚੱਲਦਿਆਂ ਗੈਰਤਮੰਦ ਸਿੱਖ ਨੌਜਵਾਨਾਂ ਨੇ ਇਨ੍ਹਾਂ ਕਾਤਲਾਂ ਦੇ ਖਿਲਾਫ਼ ਹਥਿਆਰ ਚੁੱਕੇ
ਅਤੇ ਆਪਣੇ ਧਰਮ ਤੋਂ ਹੱਸ ਹੱਸ ਕੇ ਕੁਰਬਾਨ ਹੋ ਗਏ। ਅਣਖੀ ਨੌਜਵਾਨਾਂ ਨੇ ਅਜਿਹੇ ਜਾਲਮ
ਹੁਕਮਰਾਨਾਂ ਤੋਂ, ਦੇਸ਼ ਤੋਂ ਅਜ਼ਾਦੀ ਦੀ ਮੰਗ ਕੀਤੀ। ਦਿੱਲੀ ਦੇ ਕਾਤਲ ਹੁਕਮਰਾਨਾਂ ਨੇ
ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ, ਜਖਮਾਂ ਤੇ ਮੱਲ੍ਹਮ ਲਾਉਣ ਦੀ ਬਜਾਏ ਪੰਜਾਬ ਦੀ ਧਰਤੀ
ਤੇ ਜੁਲਮ ਦੀ ਹਨੇਰੀ ਲਿਆ ਦਿੱਤੀ। ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ
ਚੁੱਕ ਕੇ ਉਨ੍ਹਾਂ ਦਾ ਕਤਲ ਕਰਕੇ, ਉਨ੍ਹਾਂ ਦੀਆਂ ਲਾਸਾਂ ਨੂੰ ਲਵਾਰਿਸ ਕਹਿ ਕੇ ਸਾੜ
ਦਿੱਤਾ, ਧੱਕੇ ਨਾਲ ਹੀ ਪੰਜਾਬ ਦੀ ਧਰਤੀ ਤੇ ਕਾਂਗਰਸ ਦੀ ਸਰਕਾਰ ਬਣਾ ਬੇਅੰਤ ਸਿੰਘ ਨੂੰ
ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ। ਫਿਰ ਇਹੀ ਬੇਅੰਤ ਸਿੰਘ ਹਜਾਰਾਂ ਸਿੱਖ ਨੌਜਵਾਨਾਂ
ਦਾ ਕਤਲ ਕਰਵਾ ਕੇ ਸ਼ਾਂਤੀ ਦਾ ਮਸੀਹਾ ਬਣ ਬੈਠਾ। ਬੇਅੰਤ ਸਿੰਘ ਨੇ ਲੋਕਰਾਜੀ ਤਰੀਕੇ ਨਾਲ
ਸ਼ੰਘਰਸ਼ ਕਰ ਰਹੇ ਅਕਾਲੀਆਂ ਦੇ ਸਿਰਾਂ ਵਿੱਚ ਡਾਂਗਾਂ ਮਾਰੀਆਂ, ਇਨ੍ਹਾਂ ਦੀਆਂ ਪੱਗਾਂ ਨੂੰ
ਪੈਰਾਂ ਵਿੱਚ ਰੋਲਿਆ, ਇਨ੍ਹਾਂ ਦੀਆਂ ਲੱਗੀਆਂ ਸਟੇਜਾਂ ਨੂੰ ਪੱਟਿਆ। ਪੰਜਾਬ ਦੀ ਲਹੂ
ਲੁਹਾਣ ਹੋਈ ਧਰਤੀ ਤੇ ਬੰਬਈ ਦੀਆਂ ਕੰਜਰੀਆਂ ਨੂੰ ਨਚਾਇਆ। ਅਜਿਹੇ ਵਿੱਚ ਜਦੋਂ ਦਿੱਲੀ ਦੇ
ਹੁਕਮਰਾਨਾਂ ਨੇ ਇਹ ਭਰਮ ਪਾਲ ਲਿਆ ਕਿ ਉਨ੍ਹਾਂ ਨੇ ਸੱਭ ਕੁੱਝ ਖ਼ਤਮ ਕਰ ਦਿੱਤਾ, ਉਸ ਸਮੇਂ
ਖ਼ਾਲਸਾ ਜੀ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ, ਨੇ 31 ਅਗਸਤ 1995 ਨੂੰ
ਦਸਮੇਸ਼ ਪਿਤਾ ਦੀ ਸਿੱਖੀ ਨੂੰ ਸਮਰਪਿਤ ਹੋ ਕੇ ਸੈਕਟਰੀਏਟ ਵਿੱਚ ਜੁਲਮ ਦੇ ਪ੍ਰਤੀਕ ਬੇਅੰਤ
ਸਿੰਘ ਨੂੰ ਹਵਾ ਵਿੱਚ ਉਡਾ ਦਿੱਤਾ ਅਤੇ ਖੁਦ ਵੀ ਫੀਤਾ ਫੀਤਾ ਹੋ ਗਿਆ। ਉਸ ਸਮੇਂ ਮੈਂ ਭਾਈ
ਦਿਲਾਵਰ ਸਿੰਘ ਦੇ ਨਾਲ ਸੀ ਮੈਨੂੰ ਆਪਣੇ ਕੀਤੇ ਹੋਏ ਕੰਮ ਦਾ ਕੋਈ ਅਫਸੋਸ ਨਹੀਂ ਹੈ।
ਖਾਲਸਾ ਜੀ, ਹੁਣ ਮੈਨੂੰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੇ ਭਾਰਤੀ ਨਿਆਇਕ ਸਿਸਟਿਮ ਵੱਲੋਂ ਅਤੇ ਭਾਰਤੀ ਹੁਕਮਰਾਨਾਂ ਵੱਲੋਂ ਫਾਂਸੀ ਤੇ ਲਟਕਾਉਣ ਦਾ ਹੁਕਮ ਆਇਆ ਹੈ। ਮੈਂ ਦਿੱਲੀ ਦੇ ਤਖ਼ਤੇ ਤੇ ਬੈਠੇ ਕਾਤਲ ਹੁਕਮਰਾਨਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਸਿੱਖ ਕੌਮ ਦੀ ਅਜ਼ਾਦੀ ਦਾ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ। ਮੈਂ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਸਮਰਪਿਤ ਹੋ ਕੇ ਇੰਨਾ ਦੁਸ਼ਟ ਕਾਤਲਾਂ ਅੱਗੇ ਝੁਕਣ ਤੋਂ ਇਨਕਾਰ ਕਰਦਾ ਹਾਂ। ਮੈਂ ਹਿੰਦੋਸਤਾਨ ਤੋਂ ਅਜ਼ਾਦੀ ਦੀ ਮੰਗ ਕਰਦਾ ਹੋਇਆ ਖਾਲਿਸਤਾਨ ‐ ਜਿੰਦਾਬਾਦ ਕਹਿੰਦਾ ਹਾਂ।
ਖਾਲਸਾ ਜੀ, ਮੈਂ ਹਮੇਸ਼ਾਂ ਤੋਂ ਹੀ ਸਪੱਸ਼ਟ ਸੋਚ ਦਾ ਧਾਰਨੀ ਰਿਹਾ ਹਾਂ। ਮੇਰੇ ਜੀਵਨ ਦੇ ਦੋ ਹੀ ਸੱਚ ਹਨ “ਹਾਂ ਜਾਂ ਨਾ” ਵਿੱਚ ਵਿਚਾਲੇ ਦੀ ਰਾਜਨੀਤੀ ਨਾਲ ਮੇਰਾ ਕਦੇ ਹੋਈ ਵਾਸਤਾ ਨਹੀਂ ਰਿਹਾ। ਇੱਥੇ ਮੈਂ ਪੰਜਾਬ ਦੇ ਮੌਜੂਦਾ ਨੀਲੀ ਪੱਗ ਵਾਲੇ ਹੁਕਮਰਾਨਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੇਰੇ ਵਾਰੇ ਵਿੱਚ ਆਪਣੀ ਸੋਚ ਸਪੱਸ਼ਟ ਕਰਨ ਕਿ ਖਾਲਸੇ ਦੀ ਸੋਚ ਨਾਲ ਖੜੇ ਹਨ ਜਾਂ ਕਾਤਲਾਂ ਵਾਲੇ ਪਾਸੇ। ਜੇਕਰ ਨੀਲੀ ਪੱਗ ਵਾਲੇ ਅੱਜ ਦੇ ਹੁਕਮਰਾਨ ਜਿੰਨਾਂ ਦੀਆਂ ਪੱਗਾਂ ਬੇਅੰਤ ਸਿੰਘ ਦੇ ਪੈਰਾਂ ਵਿੱਚ ਰੁਲਦੀਆਂ ਸਨ, ਮੈਨੂੰ ਮਾਰਨਾ ਚਾਹੁੰਦੇ ਹਨ ਤਾਂ ਮੇਰੇ ਵੱਲੋਂ ਉਨ੍ਹਾਂ ਦੀ ਅਜਿਹੀ ਸੋਚ ਦਾ ਸਵਾਗਤ ਹੈ। ਮੇਰਾ ਕਿਸੇ ਅੱਗੇ ਕੋਈ ਵੀ ਬੇਨਤੀ ਕਰਨ ਦਾ ਕੋਈ ਇਰਾਦਾ ਨਹੀਂ ਹੈ। ਸਮੁੱਚੇ ਖਾਲਸਾ ਪੰਥ ਨੂੰ ਮੇਰਾ ਇਹੀ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਮੇਰੇ ਨਾਲ ਹਮਦਰਦੀ ਹੈ ਜਾਂ ਜੋ ਮੇਰੀ ਸੋਚ ਤੇ ਮਾਣ ਕਰਦੇ ਹਨ ਉਹ ਆਪਣੇ ਘਰਾਂ ਤੇ ਕੇਸਰੀ ਝੰਡੇ ਲਹਿਰਾ ਕੇ ਦਿੱਲੀ ਨੂੰ ਇਹ ਸੰਦੇਸ਼ ਦੇਣ ਕਿ ਤੂੰ ਜਿੰਨੇ ਮਰਜੀ, ਸਿਰ ਕੱਟ ਲਵੀਂ ਇਹ ਖਾਲਸੇ ਦੇ ਝੰਡੇ ਤੇਰੇ ਹਰ ਜੁਲਮ ਤੋਂ ਬਾਅਦ ਹੋਰ ਵੀ ਉੱਚੇ ਲਹਿਰਾਉਣਗੇ। ਰਾਜੋਆਣਾ ਵਾਸੀਆਂ ਵੱਲੋਂ ਲਹਿਰਾਏ ਗਏ ਕੇਸਰੀ ਝੰਡਿਆਂ ਤੇ ਮੈਂ ਮਾਣ ਕਰਦਾ ਹਾਂ।
ਖਾਲਸਾ ਜੀ, 31 ਮਾਰਚ ਨੂੰ ਮੈਂ ਹੱਸ ਕੇ ਫਾਂਸੀ ਦੇ ਤਖ਼ਤੇ ਤੇ ਚੜ੍ਹ ਜਾਵਾਂਗਾ ਪਰ ਕਦੇ ਵੀ ਸਿੱਖਾਂ ਦੀ ਸਰਵ-ਉੱਚ ਅਦਾਲਤ “ਸ਼੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਾਹੁਣ ਵਾਲੇ ਭਾਰਤੀ ਹੁਕਮਰਾਨਾਂ ਅੱਗੇ, ਹਜਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੇ ਭਾਰਤੀ ਨਿਆਇਕ ਸਿਸਟਿਮ ਅੱਗੇ ਕਦੇ ਵੀ ਸਿਰ ਨਹੀਂ ਝੁਕਾਵਾਂਗਾ, ਹਮੇਸਾਂ ਲਈ ਖਾਲਸੇ ਦਾ ਝੰਡਾ ਦਿੱਲੀ ਦੀ ਹਿੱਕ ਤੇ ਲਹਿਰਾ ਕੇ ਜਾਵਾਂਗਾ।

ਖ਼ਾਲਿਸਤਾਨ ਜਿੰਦਾਬਾਦ
ਮਿਤੀ : 16.03.2012
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16,
ਕੇਂਦਰੀ ਜੇਲ, ਪਟਿਆਲਾ।
ਕੋਠੀ ਨੰ: 16,
ਕੇਂਦਰੀ ਜੇਲ, ਪਟਿਆਲਾ।

ਆਖਰ ਸ੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਆਉਣ ਵਾਲੀ ਪੀੜ੍ਹੀ ਨੂੰ, ਖਾਲਸਾ ਪੰਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜਿਹੜਾ ਵੀ ਸਿੱਖ ਧਰਮ ਤੇ ਹਮਲਾ ਕਰਨ ਵਾਲਿਆ ਅੱਗੇ , ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਭਾਰਤੀ ਹੁਕਮਰਾਨਾਂ ਅੱਗੇ ਝੁਕ ਜਾਵੇਗਾ, ਉਨ੍ਹਾਂ ਅੱਗੇ ਹੱਥ ਜੋੜਕੇ ਤਰਲੇ ਕਰੇਗਾ ਅਸੀਂ ਉਸ ਨੂੰ ਸਨਮਾਨਿਤ ਕਰਾਂਗੇ ਅਤੇ ਜਿਹੜਾ ਇਨ੍ਹਾਂ ਦੁਸ਼ਟਾਂ ਅੱਗੇ ਝੁਕਣ ਤੋਂ ਇਨਕਾਰ ਕਰੇਗਾ ਉਸ ਨਾਲ ਸਾਡਾ ਕੋਈ ਵਾਸਤਾ ਨਹੀਂ ਰਹੇਗਾ,ਉਸਨੂੰ ਅਸੀਂ ਇੱਕਲਾ ਛੱਡ ਦਿਆਂਗੇ , ਉਸ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਜਾਵੇਗੀ ਜਿਵੇਂ ਕਿਸੇ ਛੂਤ ਦੀ ਬੀਮਾਰੀ ਵਾਲੇ ਵਿਆਕਤੀ ਤੋਂ ਬਣਾਈ ਜਾਂਦੀ ਹੈ।
ੴ
ਸਤਿਕਾਰਯੋਗ ਪ੍ਰਧਾਨ ਸਾਹਿਬ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ
ਜੱਥੇਦਾਰ ਅਵਤਾਰ ਸਿੰਘ ਮੱਕੜ ਜੀ,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ
ਪਹਿਲਾ ਮੈਂ ਸਮੁੱਚੇ ਖਾਲਸਾ ਪੰਥ ਦੀ ਅਤੇ ਆਪ ਜੀ ਦੀ ਚੜ੍ਹਦੀ ਕਲਾ ਲਈ ਉਸ ਅਕਾਲ ‐ਪੁਰਖ
ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਪ੍ਰਧਾਨ ਸਾਹਿਬ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਸਿੱਖਾਂ ਦੀ ਸਰਵ-ਉੱਚ ਧਾਰਮਿਕ ਸੰਸਥਾ ਹੈ, ਜਿਸ ਦਾ ਮੁਖ ਉਦੇਸ ਗੁਰੁ ਸਾਹਿਬਾਨ
ਦੁਆਰਾ ਸਥਾਪਿਤ ਕੀਤੇ ਗਏ ਧਾਰਮਿਕ ਅਸਥਾਨਾਂ ਦੀ ਸੇਵਾ-ਸੰਭਾਲ , ਸਿੱਖ ਧਰਮ ਦਾ ਪ੍ਰਚਾਰ
ਅਤੇ ਪ੍ਰਸਾਰ ਦੁਨੀਆਂ ਦੇ ਹਰ ਕੋਨੇ ਵਿੱਚ ਕਰਨ ਦੀ ਜਿੰਮੇਵਾਰੀ ਹੈ। ਗੁਰੁ ਸਾਹਿਬਾਨ
ਵੱਲੋਂ ਤੱਤੀ ਤਵੀ ਤੇ ਬੈਠ ਕੇ, ਸੀਸ ਕਟਵਾ ਕੇ,ਸਰਬੰਸ ਧਰਮ ਤੋਂ ਵਾਰ ਕੇ, ਸਾਹਿਬਜਾਦਿਆਂ
ਵੱਲੋਂ ਨੀਹਾਂ ਵਿੱਚ ਖੜ ਕੇ ਅਤੇ ਮਾਣਮੱਤੇ ਸਿੱਖਾਂ ਵੱਲੋਂ ਬੰਦ ‐ਬੰਦ ਕਟਵਾ ਕੇ,
ਖੋਪੜੀਆਂ ਲੁਹਾ ਕੇ, ਦੇਗਾਂ ਵਿੱਚ ਉੱਬਲ ਕੇ. ਸ਼ੀਸ ਆਰਿਆਂ ਨਾਲ ਚਿਰਵਾ ਕੇ, ਚੜਖੜੀਆਂ ਤੇ
ਚੜ ਕੇ. ਧਰਮ ਤੋਂ ਹੱਸ- ਹੱਸ ਕੇ ਜਾਨਾਂ ਵਾਰ ਕੇ,ਦੁਸਮਣਾਂ ਦੀ ਈਨ ਨਾ ਮੰਨ ਕੇ, ਫਾਂਸੀ
ਦੇ ਰੱਸਿਆਂ ਨੂੰ ਚੁੰਮ ਕੇ, ਜੋ ਕਦਰਾਂ ਕੀਮਤਾਂ ਸਿੱਖ ਪੰਥ ਦੀ ਝੋਲੀ ਪਾਈਆਂ ਗਈਆਂ ਹਨ,
ਉਨ੍ਹਾਂ ਨੂੰ ਘਰ-ਘਰ ਪਹੁੰਚਾਉਣ ਦਾ ਪਵਿੱਤਰ ਕਾਰਜ ਵੀ ਇਸ ਸੰਸਥਾ ਦੇ ਹਿੱਸੇ ਹੀ ਆਉਂਦਾ
ਹੈ । ਤੁਸੀ ਉਸ ਸੰਸਥਾ ਦੇ ਮੁਖੀ ਹੋ। ਮੈਂ ਬਹੁਤ ਹੀ ਸਤਿਕਾਰ ਨਾਲ ਆਪ ਜੀ ਨਾਲ ਕੁਝ
ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ । ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਦਿੱਲੀ ਦੇ
ਤਖ਼ਤ ਤੇ ਬੈਠੇ ਭਾਰਤੀ ਹੁਕਮਰਾਨਾਂ ਦੀ ਸਿੱਖਾਂ ਪ੍ਰਤੀ ਜਾਂ ਸਿੱਖ ਧਰਮ ਪ੍ਰਤੀ ਜੋ ਸੋਚ
ਅਜ਼ਾਦੀ ਤੋਂ ਬਾਅਦ ਸੀ ਅੱਜ ਵੀ ਉਹੀ ਹੈ । ਚਾਹੇ ਉਹ ਅਜ਼ਾਦੀ ਤੋਂ ਬਾਅਦ ਸਿੱਖਾਂ ਨੂੰ
ਜਰਾਇਮ ਪੇਸ਼ਾ ਕੌਮ ਐਲਾਨਣ ਦੀ ਗੱਲ ਹੋਵੇ, ਚਾਹੇ ਪੰਜਾਬੀ ਸੂਬਾ ਬਣਾਉਣ ਦੀ ਗੱਲ ਹੋਵੇ,
ਚਾਹੇ ਜੂਨ 1984 ਨੂੰ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ “ਸ੍ਰੀ ਦਰਬਾਰ ਸਾਹਿਬ” ਤੇ
ਟੈਕਾਂ ਤੋਪਾਂ ਨਾਲ ਵਰਾਏ ਗਏ ਗੋਲਿਆਂ ਦੀ ਗੱਲ ਹੋਵੇ, ਢਹਿ ਢੇਰੀ ਹੋ ਗਏ “ ਸ੍ਰੀ ਅਕਾਲ
ਤਖ਼ਤ ਸਾਹਿਬ” ਦੀ ਗੱਲ ਹੋਵੇ, ਪ੍ਰਕਰਮਾ ਵਿੱਚ ਮਾਰੇ ਗਏ ਸ਼ੈਕੜੇ ਨਿਰਦੋਸ਼ ਸਰਧਾਲੂਆਂ ਦੀ
ਗੱਲ ਹੋਵੇ, ਨਵੰਬਰ 1984 ਨੂੰ ਦਿੱਲੀ ਦੀਆ ਗਲੀਆਂ ਵਿੱਚ ਬਲਾਤਕਾਰ ਕਰਕੇ ਕੋਹ ਕੋਹ ਕੇ
ਮਾਰੀਆਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਗੱਲ ਹੋਵੇ, ਗਲਾ ਵਿੱਚ ਟਾਇਰ ਪਾ ਕੇ ਸਾੜੇ ਗਏ
ਸਿੱਖਾਂ ਦੀ ਗੱਲ ਹੋਵੇ, ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਦੇਖ ਕੇ ਅੱਖਾਂ
ਬੰਦ ਕਰੀ ਬੈਠੇ ਭਾਰਤੀ ਨਿਆਇਕ ਸਿਸਟਿਮ ਦੀ ਗੱਲ ਹੋਵੇ, ਪੰਜਾਬ ਦੀ ਧਰਤੀ ਤੇ ਰਾਸਟਰਪਤੀ
ਰਾਜ ਲਗਾ ਕੇ ਨਦੀਆਂ, ਦਰਿਆਵਾਂ ਵਿੱਚ ਰੁਲਦੀਆਂ ਸਿੱਖ ਨੌਜਵਾਨਾਂ ਦੀਆਂ ਲਾਸਾਂ ਦੀ ਗੱਲ
ਹੋਵੇ, ਘਰਾਂ ਤੋਂ ਚੁੱਕ ਕੇ ਕੋਹ ਕੋਹ ਕੇ ਮਾਰ ਸੁੱਟੇ ਅਤੇ ਲਵਾਰਿਸ ਕਹਿ ਕੇ ਸਾੜੀਆਂ
ਸਿੱਖ ਨੌਜਵਾਨਾਂ ਦੀਆਂ ਲਾਸਾਂ ਦੀ ਗੱਲ ਹੋਵੇ, ਜਾਂ ਫਿਰ ਅੱਜ ਦੀ ਤਰੀਕ ਵਿੱਚ ਸ੍ਰੋਮਣੀ
ਕਮੇਟੀ ਦੀਆਂ ਚੋਣਾਂ ਹੋਣ ਦੇ ਬਾਵਜੂਦ ਵੀ ਇਜਲਾਸ ਨਾ ਬੁਲਾ ਕੇ ਸਿੱਖਾਂ ਦੇ ਚੁਣੇ ਹੋਏ
ਨੁਮਾਇੰਦਿਆ ਨੂੰ ਜਲੀਲ ਕਰਨ ਦੀ ਗੱਲ ਹੋਵੇ। ਦਿੱਲੀ ਦੇ ਹੁਕਮਰਾਨਾਂ ਦੀ ਸੋਚ ਸਿੱਖਾਂ
ਪ੍ਰਤੀ ਜੋ ਪਹਿਲਾਂ ਸੀ ਅੱਜ ਵੀ ਉਹੀ ਹੈ ।ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੇ ਹਮੇਸਾਂ
ਹੀ ਧਰਮ ਦੇ ਮਾਰਗ ਤੇ ਚੱਲਣ ਵਾਲੇ ਅਤੇ ਚੰਗਾ ਕੰਮ ਕਰਨ ਵਾਲੇ ਸਿੱਖਾਂ ਦੀ ਹੌਸਲਾ ਹਫਜਾਈ
ਕੀਤੀ ਹੈ । ਹਮੇਸ਼ਾਂ ਹੀ ਆਪਣੇ ਗਲ ਨਾਲ ਲਾਇਆ ਹੈ । ਪ੍ਰਧਾਨ ਸਾਹਿਬ, ਮੌਜੂਦਾ ਸਮੇਂ ਦੇ
ਦੌਰਾਨ ਇੱਕੋ ਹੀ ਸੰਘਰਸ਼ ਵਿੱਚ , ਤਕਰੀਬਨ ਇਕੋ ਜਿਹੇ ਕੰਮ ਬਦਲੇ ਸਾਨੂੰ ਦੋ ਸਿੱਖ
ਨੌਜਵਾਨਾਂ ਨੂੰ ਹਿੰਦੋਸਤਾਨੀ ਅਦਾਲਤਾਂ ਨੇ ਮੌਤ ਦੀ ਸਜ਼ਾ ਸੁਣਾਈ ਹੈ । ਸ.ਦਵਿੰਦਰਪਾਲ
ਸਿੰਘ ਭੁੱਲਰ ਇਕ ਡਿਗਰੀਆ ਹਾਸਲ ਕਰਨ ਵਾਲੇ ਪ੍ਰੋਫੈਸਰ ਹਨ ਅਤੇ ਮੈਂ ਇਕ ਆਮ ਸਿੱਖ। ਮੈਂ
ਤਕਰੀਬਨ ਪਿਛਲੇ 10-11 ਸਾਲਾਂ ਤੋਂ ਇਹ ਜਾਨਣ ਦੀ ਕੋਸ਼ਿਸ ਕਰ ਰਿਹਾ ਹਾਂ ਕਿ ਸਿੱਖਾਂ ਦੇ
ਕੌਮੀ ਨੇਤਾਵਾਂ ਦਾ, ਧਾਰਮਿਕ ਸੰਸਥਾਵਾਂ ਦਾ, ਜੱਥੇਬੰਦੀਆ ਦਾ. ਅਖ਼ਬਾਰਾਂ ਦਾ, ਮੈਗਜੀਨਾਂ
ਦਾ ਭੁੱਲਰ ਸਾਹਿਬ ਤੇ ਮਿਹਰਬਾਨ ਹੋਣ ਦਾ ਆਖਿਰ ਕਾਰਣ ਕੀ ਹੈ । ਅੱਜ ਭੁੱਲਰ ਸਾਹਿਬ ਦਾ,
ਉਸ ਦੇ ਪਰਿਵਾਰ ਦਾ, ਕਦੇ ਇੰਗਲੈਂਡ ਵਿੱਚ, ਕਦੇ ਅਮਰੀਕਾ ਵਿੱਚ, ਕਦੇ ਕੈਨੇਡਾ ਵਿੱਚ, ਕਦੇ
“ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਕਦੇ ਸ੍ਰੋਮਣੀ ਕਮੇਟੀ ਵੱਲੋਂ , ਕਦੇ ਦਿੱਲੀ ਕਮੇਟੀ
ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ । ਇਥੇ ਮੇਰੀਆਂ ਇੰਨਾਂ ਗੱਲਾਂ ਦਾ ਭਾਵ ਈਰਖਾ ਬਿਲਕੁਲ
ਵੀ ਨਹੀਂ ਹੈ । ਸਗੋਂ ਮੈਂ ਤਾਂ ਇਹ ਜਾਨਣ ਦੀ ਕੋਸ਼ਿਸ ਕਰ ਰਿਹਾ ਹਾਂ ਕਿ ਆਖਿਰ ਇੱਕ ਸਿੱਖ
ਉਹ ਕਿਹੜਾ ਕੰਮ ਕਰੇ ਕਿ ਇੰਨਾਂ ਸਾਰੀਆਂ ਹੀ ਸੰਸਥਾਵਾਂ ਦੇ ਸਨਮਾਨ ਦਾ ਹੱਕਦਾਰ ਬਣੇ।
ਭੁੱਲਰ ਵਾਰੇ ਜਿੰਨਾ ਕੁ ਸੰਖੇਪ ਤੌਰ ਤੇ ਮੈਂ ਜਾਣਦਾ ਹਾਂ ਕਿ ਪ੍ਰੋ . ਭੁੱਲਰ ਇਕ ਖਾੜਕੂ
ਜੱਥੇਬੰਦੀ ਦਾ ਮੁਖੀ ਸੀ ਜਿਸ ਦਾ ਉਦੇਸ ਹਿੰਦੋਸਤਾਨ ਤੋਂ ਅਜ਼ਾਦੀ ਲੈਣਾ ਸੀ। ਸੰਘਰਸ਼ ਦੌਰਾਨ
ਭੁੱਲਰ ਨੇ ਕਈ ਬੰਬ ਧਮਾਕੇ ਕੀਤੇ, ਪਰ ਗ੍ਰਿਫਤਾਰ ਹੋਣ ਤੋਂ ਬਾਅਦ ਭੁੱਲਰ ਨੇ ਦੁਸ਼ਮਣਾਂ
ਦੀ ਅਦਾਲਤ ਵਿੱਚ ਆਜ਼ਾਦੀ ਮੰਗਣ ਜਾਂ ਆਜ਼ਾਦੀ ਦੀ ਗੱਲ ਕਰਨ ਦੀ ਥਾਂ ਆਪਣੇ ਆਪ ਨੂੰ ਨਿਰਦੋਸ਼
ਕਿਹਾ, ਜਿਸ ਨਿਆਇਕ ਸਿਸਟਿਮ ਦੇ ਖਿਲਾਫ਼ ਭੁੱਲਰ ਨੇ ਹਥਿਆਰਬੰਦ ਸੰਘਰਸ਼ ਲੜਿਆ, ਗ੍ਰਿਫਤਾਰ
ਹੋਣ ਤੋਂ ਬਾਅਦ ਉਸੇ ਨਿਆਇਕ ਸਿਸਟਿਮ ਵਿੱਚ ਭਰੋਸਾ ਪ੍ਰਗਟ ਕੀਤਾ ਪਰ ਇਸ ਭਾਰਤੀ ਨਿਆਇਕ
ਸਿਸਟਿਮ ਨੇ ਪ੍ਰੋ . ਭੁੱਲਰ ਦੀਆ ਸਾਰੀਆ ਦਲੀਲਾਂ ਰੱਦ ਕਰਦੇ ਹੋਏ ਉਸ ਨੂੰ ਮੌਤ ਦੀ ਸਜ਼ਾ
ਸੁਣਾਈ । ਭੁੱਲਰ ਨੇ ਸਿੱਖ ਧਰਮ ਤੇ ਹਮਲਾ ਕਰਨ ਵਾਲੇ, ਹਜ਼ਾਰਾਂ ਹੀ ਨਿਰਦੋਸ਼ ਸਿੱਖਾ ਦੇ
ਕਾਤਲਾਂ ਅੱਗੇ ਆਪਣੇ ਉਪਰ ਰਹਿਮ ਕਰਨ ਦੀ ਬੇਨਤੀ ਕੀਤੀ ਅਤੇ ਆਪਣੀ ਜਿੰਦਗੀ ਦੀ ਭੀਖ ਮੰਗੀ ।
ਜਿਸ ਨੂੰ ਭਾਰਤੀ ਹੁਕਮਰਾਨਾਂ ਨੇ ਠੁਕਰਾ ਦਿੱਤਾ । ਪ੍ਰਧਾਨ ਸਾਹਿਬ ਸਿੱਖਾਂ ਦੇ ਗੋਰਵਮਈ
ਇਤਿਹਾਸ ਵਿੱਚ ਅਜਿਹੀ ਕਿਸੇ ਘਟਨਾ ਦਾ ਜਿਕਰ ਨਹੀਂ ਆਉਦਾ ਕਿ ਕਿਸੇ ਸਿੱਖ ਜਰਨੈਲ ਨੇ ਸਿੱਖ
ਧਰਮ ਤੇ ਹਮਲਾ ਕਰਨ ਵਾਲਿਆ ਦੀ ਈਨ ਮੰਨੀ ਹੋਵੇ। ਮੈਂ ਆਪ ਜੀ ਤੋਂ ਇਹ ਜਾਨਣਾ ਚਾਹੁੰਦਾ
ਹਾਂ ਕਿ ਕੀ ਭੁੱਲਰ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਰਮ ਤੇ ਹਮਲਾ ਕਰਨ ਵਾਲਿਆ ਅਤੇ
ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਹੁਕਮਰਾਨਾਂ ਅੱਗੇ ਝੁਕ ਜਾਣ ਬਦਲੇ, ਉਨ੍ਹਾਂ ਦੀ
ਈਨ ਮੰਨ ਲੈਣ ਬਦਲੇ, ਆਪਣੇ ਕੀਤੇ ਹੋਏ ਕੰਮਾ ਤੋਂ ਮੁਨਕਰ ਹੋ ਜਾਣ ਬਦਲੇ ਹੀ ਸਨਮਾਨਿਤ
ਕੀਤਾ ਜਾ ਰਿਹਾ ਹੈ । ਕੀ ਦੁਸ਼ਮਣਾਂ ਅੱਗੇ ਝੁਕ ਜਾਣਾ ਹੀ ਦਸਮੇਸ਼ ਪਿਤਾ ਦੀ ਬਖ਼ਸੀ ਹੋਈ
ਸਿੱਖੀ ਹੈ? ਕੀ ਅਜਿਹੀ ਸੋਚ ਨੂੰ ਸਨਮਾਨਿਤ ਕਰਨਾ ਹੀ ਸ੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ
ਹੈ? ਕੀ ਇਹੀ ਨੇ ਸਿੱਖੀ ਦੀਆ ਕਦਰਾ ਕੀਮਤਾ ? ਪ੍ਰਧਾਨ ਸਾਹਿਬ ਮੌਕਾਪ੍ਰਸਤੀ ਦੀ ਰਾਜਨੀਤੀ
ਕਾਰਣ ਪ੍ਰੋ . ਭੁੱਲਰ ਲਈ ਪੂਰੀ ਸਿੱਖ ਕੌਮ ਨੇ, ਸ੍ਰੋਮਣੀ ਕਮੇਟੀ ਨੇ, ਟਕਸਾਲਾਂ ਨੇ, ਕਦੇ
ਚੰਡੀਗੜ੍ਹ ਵਿੱਚ , ਕਦੇ ਦਿੱਲੀ ਵਿੱਚ ਜਾ ਕੇ ਕਾਤਲ ਹੁਕਮਰਾਨਾਂ ਅੱਗੇ ਤਰਲੇ ਕੀਤੇ,
ਰਹਿਮ ਮੰਗਿਆ ਉਹ ਵੀ ਉਨ੍ਹਾ ਹੁਕਮਰਾਨਾ ਤੋਂ ਜਿੰਨਾਂ ਨੇ ਸਿੱਖ ਧਰਮ ਤੇ ਹਮਲਾ ਕੀਤਾ,
ਜਿੰਨਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ। ਪੂਰੀ ਕੌਮ ਨੇ ਪ੍ਰੋ. ਭੁੱਲਰ
ਦੇ ਰਹਿਮ ਤੇ, ਰਹਿਮ ਲਈ ਕੀਤੀ ਕਾਨੂੰਨੀ ਚਾਰਾਜੋਈ ਤੇ ਕੌਮ ਦੇ ਕਰੋੜਾਂ ਰੁ:ਖਰਚ ਕੀਤੇ,
ਅੱਧਾ ਘੰਟਾ ਅਦਾਲਤ ਵਿੱਚ ਬੋਲਣ ਦੇ ਬਦਲੇ 10-10 ਲੱਖ ਫਸਿ ਲੈਣ ਵਾਲੀ ਜੇਠਮਲਾਨੀ ਤੁਲਸੀ
ਵਾਲੇ ਨਾਮੀ ਵਕੀਲ ਕੀਤੇ, ਉਹ ਵੀ ਉਸ ਨਿਆਇਕ ਸਿਸਟਿਮ ਤੋਂ ਇਨਸਾਫ਼ ਮੰਗਣ ਲਈ ਜਿਸ ਨੇ
ਹਮੇਸ਼ਾ ਹੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰੀ ਰੱਖੀਆਂ।
ਪ੍ਰਧਾਨ ਸਾਹਿਬ ਕੀ ਅਜਿਹੀਆ ਕੋਸ਼ਿਸਾ ਕਰਨੀਆਂ, ਇੰਨਾ ਤੇ ਕੌਮ ਦਾ ਕਰੋੜਾ ਰੁ: ਖਰਚ ਕਰਨਾ
ਹੀ ਦਸਮੇਸ਼ ਪਿਤਾ ਦੀ ਬਖ਼ਸੀ ਹੋਈ ਸਿੱਖੀ ਦਾ ਪ੍ਰਚਾਰ ਹੈ। ਹੁਣੇ ਜਿਹੇ ਹੀ ਤੁਸੀ ਛੋਟੇ
ਘੱਲੂਘਾਰੇ , ਵੱਡੇ ਘੱਲੂਘਾਰੇ ਦੀਆ ਯਾਦਗਾਰਾਂ ਬਣਾਈਆਂ ਹਨ। ਤੁਸੀ ਖਾਲਸਾ ਵਿਰਾਸਤੀ
ਕੰਪਲੈਕਸ ਕੌਮ ਨੂੰ ਸਮਰਪਿਤ ਕੀਤਾ ਹੈ । ਕੀ ਝੁਕ ਜਾਣਾ ਹੀ ਸਿੱਖੀ ਦੀ ਵਿਰਾਸਤ ਹੈ । ਕੀ
ਇਹ ਯਾਦਗਾਰਾਂ ਸਾਨੂੰ ਝੁਕ ਜਾਣ ਦਾ ਸੰਦੇਸ਼ ਦਿੰਦੀਆ ਹਨ ਜਾਂ ਫਿਰ ਸ਼ਹੀਦਾਂ ਦੇ ਮਾਰਗ ਤੇ
ਚੱਲਣ ਦਾ ਉਪਦੇਸ਼ । ਅਸੀਂ ਯਾਦਗਾਰਾਂ ਉਨਾਂ ਲੋਕਾਂ ਦੀਆਂ ਬਣਾ ਰਹੇ ਹਾਂ ਜਿੰਨਾਂ ਨੇ ਈਨ
ਨਾ ਮੰਨੀ, ਜਿੰਨਾਂ ਨੇ ਸ਼ਹਾਦਤਾਂ ਦੇਣੀਆਂ ਪ੍ਰਵਾਨ ਕੀਤੀਆਂ ਪਰ ਅਸੀਂ ਸਨਮਾਨ ਉਨਾਂ ਦਾ ਕਰ
ਰਹੇ ਹਾਂ ਜਿੰਨਾਂ ਨੇ ਝੁਕਣਾ ਮੰਨਜੂਰ ਕੀਤਾ, ਜਿੰਨਾ ਨੇ ਧਰਮ ਤੇ ਹਮਲਾ ਕਰਨ ਵਾਲਿਆ ਦੀ
ਈਨ ਮੰਨੀ । ਪ੍ਰਧਾਨ ਸਾਹਿਬ ਦੂਜੇ ਪਾਸੇ ਮੈਂ ਇੱਕ ਆਮ ਸਿੱਖ ਜਿਸ ਨੇ ਆਪਣੇ ਜੇਲ੍ਹ ਦੇ 17
ਸਾਲਾਂ ਦੇ ਸਫ਼ਰ ਦੇ ਦੌਰਾਨ ਇਕ ਵੀ ਵਕੀਲ ਨਹੀਂ ਕੀਤਾ , ਗ੍ਰਿਫਤਾਰ ਹੋਣ ਤੋਂ ਬਾਅਦ
ਹਿੰਦੋਸਤਾਨੀ ਅਦਾਲਤਾਂ ਵਿੱਚ ਆਪਣੇ ਕੀਤੇ ਹੋਏ ਕੰਮ ਨੂੰ ਸਵੀਕਾਰ ਕੀਤਾ ਅਤੇ ਹਿੰਦੋਸਤਾਨੀ
ਅਦਾਲਤਾਂ ਵਿੱਚ ਹਮੇਸਾਂ ਇਹੀ ਕਿਹਾ ਕਿ ਜਿਸ ਦੇਸ਼ ਨੇ ਸਿੱਖ ਧਰਮ ਤੇ ਹਮਲਾ ਕਰਕੇ,
ਸਿੱਖਾਂ ਦੀ ਸਰਵ-ਉੱਚ ਅਦਾਲਤ”ਸ੍ਰੀ ਅਕਾਲ ਤਖ਼ਤ ਸਾਹਿਬ”ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ
ਢੇਰੀ ਕੀਤਾ ਹੈ ਉਸ ਦੇਸ਼ ਦੀ ਕਿਸੇ ਵੀ ਅਦਾਲਤ ਅੱਗੇ ਅਤੇ ਜਿਹੜਾ ਕਾਨੂੰਨ ਨਿਰਦੋਸ਼ ਸਿੱਖਾਂ
ਦੇ ਕਾਤਲਾਂ ਤੇ ਲਾਗੂ ਨਹੀਂ ਹੁੰਦਾ ਉਸ ਕਾਨੂੰਨੀ ਸਿਸਟਿਮ ਅੱਗੇ ਕੋਈ ਵੀ ਅਪੀਲ, ਕੋਈ ਵੀ
ਬੇਨਤੀ ਕਰਨ ਤੋਂ ਇਨਕਾਰ ਕਰਦਾ ਹਾਂ ਇਨਾਂ ਭਾਰਤੀ ਅਦਾਲਤਾਂ ਨੇ ਮੈਨੂੰ ਮੇਰੇ ਕੰਮ ਬਦਲੇ
ਮੌਤ ਦੀ ਸਜ਼ਾ ਦਾ ਤੋਹਫਾ ਦਿੱਤਾ ਜਿਸ ਨੂੰ ਮੈਂ ਹੱਸ ਕੇ ਸਵੀਕਾਰ ਕੀਤਾ ਅਤੇ ਇਨ੍ਹਾਂ ਦੁਸਟ
ਭਾਰਤੀ ਹੁਕਮਰਾਨਾਂ ਅੱਗੇ ਝੁਕਣ ਤੋਂ ਕੋਈ ਬੇਨਤੀ ਕਰਨ ਤੋਂ ਇਨਕਾਰ ਕੀਤਾ, ਸਿੱਖੀ ਦੀਆਂ
ਮਹਾਨ ਕਦਰਾਂ ਕੀਮਤਾਂ ਤੇ ਚੱਲਣ ਦੀ ਕੋਸ਼ਿਸ ਕੀਤੀ । ਪਰ ਇਸ ਪੂਰੇ ਸਫ਼ਰ ਦੌਰਾਨ ਕਿਸੇ ਵੀ
ਸੰਸਥਾ ਨੇ ਮੇਰੀ ਕੋਈ ਮੱਦਦ ਨਹੀਂ ਕੀਤੀ । ਮੈਂ ਆਪਣਾ ਘਰ ਵੇਚ, ਆਪਣੀ ਜਾਇਦਾਦ ਵੇਚ ਕੇ
ਨਿੰਰਤਰ ਆਪਣੇ ਸਫ਼ਰ ਤੇ ਚਲਦਾ ਰਿਹਾ। ਪ੍ਰਧਾਨ ਸਾਹਿਬ, ਹੁਣ ਜਦੋਂ ਮੈਂ ਆਪਣੇ 16-17 ਸਾਲਾ
ਜੇਲ੍ਹ ਦੇ ਸਫ਼ਰ ਤੋਂ ਬਾਅਦ ਸਿੱਖਾਂ ਦੇ ਸਰਵ-ਉਚ ਧਾਰਮਿਕ ਸੰਸਥਾ ਸ੍ਰੋਮਣੀ ਕਮੇਟੀ ਨੂੰ
ਗੁਰੁ ਰੂਪ ਜਾਣ ਇਸ ਤੋਂ ਸਹਿਯੋਗ ਮੰਗਿਆ ਤਾਂ ਭੁੱਲਰ ਦੇ ਰਹਿਮ ਤੇ ਕਰੋੜਾਂ ਰੁ:ਖਰਚਣ
ਵਾਲੀ ਸ੍ਰੋਮਣੀ ਕਮੇਟੀ , ਵਕੀਲਾਂ ਦੇ ਅੱਧੇ ਘੰਟੇ ਦਾ 10-10 ਲੱਖ ਰੁ:ਦੇਣ ਵਾਲੀ
ਸ੍ਰੋਮਣੀ ਕਮੇਟੀ , ਕਰੋੜਾ ਰੁ: ਦਾ ਤੇਲ ਗੱਡੀਆ ਵਿੱਚ ਫੂਕਣ ਵਾਲੀ ਸ੍ਰੋਮਣੀ ਕਮੇਟੀ,
ਸਿੱਖੀ ਦੀਆਂ ਮਹਾਨ ਕਦਰਾਂ. ਕੀਮਤਾਂ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੀ ਸ੍ਰੋਮਣੀ
ਕਮੇਟੀ, ਵੱਲੋਂ ਮੈਨੂੰ ਪੰਜ ਲੱਖ ਦੀ ਮੱਦਦ ਕੀਤੀ ਗਈ । ਪ੍ਰਧਾਨ ਸਾਹਿਬ ਇਕ ਪਾਸੇ ਕਾਤਲਾਂ
ਅੱਗੇ ਝੁਕ ਜਾਣ ਵਾਲਿਆਂ ਤੇ ਕਰੋੜਾਂ ਰੁ: ਖਰਚਣਾ,ਕਦੇ ਚੰਡੀਗੜ੍ਹ, ਕਦੇ ਦਿੱਲੀ ਵਿੱਚ ਜਾ
ਕੇ ਵੱਡੇ-2 ਇੱਕਠ ਕਰਨੇ,ਧਰਮ ਤੇ ਹਮਲਾ ਕਰਨ ਵਾਲਿਆ ਤੋਂ ਰਹਿਮ ਦੀ ਮੰਗ ਕਰਨਾ, ਉਨ੍ਹਾਂ
ਅੱਗੇ ਹੱਥ ਜੋੜਨੇ। ਦੂਜੇ ਪਾਸੇ ਮੇਰੇ ਘਰਦਿਆਂ ਨੂੰ ਤੁਹਾਡੇ ਵੱਲੋਂ ਮਿਲਣ ਤੋਂ ਇਨਕਾਰ
ਕਰਨਾ ਤੁਹਾਡੇ ਵੱਲੋ ਕੀਤੇ ਜਾ ਰਹੇ ਧਰਮ ਪਰਚਾਰ ਦੀ ਮੂੰਹ ਬੋਲਦੀ ਤਸਵੀਰ ਹੈ । ਪ੍ਰਧਾਨ
ਸਾਹਿਬ, ਤੁਹਾਡੇ ਘਰ ਤੋਂ ਦੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਾਡਾ ਗਰੀਬਾਂ ਦਾ ਘਰ ਹੈ
ਜਿਥੇ ਮੇਰੀ ਭੈਣ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ । ਤੁਸੀ ਸਿੱਖੀ ਕਦਰਾਂ ਕੀਮਤਾਂ ਨੂੰ
ਰੋਲਣ ਲਈ ਸੈਂਕੜੇ ਕਿਲੋਮੀਟਰਾਂ ਦਾ ਸਫ਼ਰ ਤਹਿ ਕੀਤਾ ਹੈ ਪਰ ਮਾਣ ਕਰਨ ਲਈ ਸਿਰਫ਼ ਤਿੰਨ
ਕਿਲੋਮੀਟਰ ਦਾ ਸਫ਼ਰ ਤਹਿ ਨਹੀਂ ਕਰ ਸਕੇ ਕਿੰਨਾ ਚੰਗਾ ਹੁੰਦਾ ਜੇਕਰ ਤੁਸੀ ਮੇਰੇ ਘਰ ਗੇੜਾ
ਮਾਰ ਆਉਂਦੇ, ਸਾਡੇ ਘਰ ਤੇ ਝੂਲਦਾ ਖਾਲਸੇ ਦਾ ਝੰਡਾ ਦੇਖ ਆਉਂਦੇ ਜਾਂ ਮੈਨੂੰ ਹੀ ਕਦੇ
ਪਟਿਆਲਾ ਜੇਲ੍ਹ ਵਿੱਚ ਮਿਲ ਜਾਂਦੇ ਪਰ ਅਫ਼ਸੋਸ ਸ਼ਾਇਦ ਇਹ ਸੱਭ ਤੁਹਾਡੇ ਧਰਮ ਪ੍ਰਚਾਰ ਦਾ
ਹਿੱਸਾ ਨਹੀਂ ਹੈ । ਪ੍ਰਧਾਨ ਸਾਹਿਬ ਸਿਰਫ਼ ਸਟੇਜਾਂ ਤੇ ਭਾਸ਼ਣ ਦੇਣ ਨਾਲ ਧਰਮ ਦਾ ਪ੍ਰਚਾਰ
ਨਹੀਂ ਹੁੰਦਾ । ਇਕ ਸਿੱਖ ਦਾ ਜੀਵਨ ਹੀ ਧਰਮ ਦਾ ਅਸਲ ਪ੍ਰਚਾਰ ਹੈ । ਇੱਕ ਸਿੱਖ ਕਿਸ
ਤਰ੍ਹਾਂ ਜੀਵਿਆ, ਕਿਸ ਤਰ੍ਹਾਂ ਜੀਵਨ ਵਿੱਚ ਵਿਚਰਿਆ ਅਤੇ ਕਿਸ ਤਰ੍ਹਾਂ ਮਰਿਆ। ਇਹ ਸੱਭ ਹੀ
ਅਸਲ ਵਿੱਚ ਕਿਸੇ ਧਰਮ ਦਾ ਪ੍ਰਚਾਰ ਹੈ। ਜਿਸ ਰਸਤੇ ਤੇ ਅਸੀਂ ਖੁਦ ਨਾ ਚੱਲ ਸਕਦੇ ਹੋਈਏ
ਜਾਂ ਜਿਹੜੀਆਂ ਗੱਲਾਂ ਸਾਡੇ ਖੁਦ ਤੇ ਲਾਗੂ ਨਾ ਹੁੰਦੀਆਂ ਹੋਣ, ਉਨ੍ਹਾਂ ਦਾ ਜਿੰਨਾ ਮਰਜੀ
ਪ੍ਰਚਾਰ ਕਰੀ ਜਾਵੋ। ਇਹ ਸਟੇਜੀ ਗੱਲਾਂ ਸਟੇਜਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ ਇਨਾਂ
ਦਾ ਸੁਣਨ ਵਾਲਿਆ ਤੇ ਕੋਈ ਸਾਰਥਿਕ ਪ੍ਰਭਾਵ ਨਹੀਂ ਪੈਂਦਾ। ਪ੍ਰਧਾਨ ਸਾਹਿਬ ਜੇਕਰ
ਤੁਹਾਡੀਆਂ ਨਜ਼ਰਾਂ ਵਿੱਚ ਸ੍ਰੋਮਣੀ ਕਮੇਟੀ ਦੀਆਂ ਨਜ਼ਰਾਂ ਵਿੱਚ ਪ੍ਰੋ. ਭੁੱਲਰ ਪੰਥ ਦਾ
ਮਹਾਨ ਸਪੂਤ ਹੈ ਤਾਂ ਕ੍ਰਿਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਤੁਹਾਡੀ ਨਜ਼ਰ ਵਿੱਚ ,
ਸ੍ਰੋਮਣੀ ਕਮੇਟੀ ਦੀ ਨਜ਼ਰ ਵਿੱਚ ਮੇਰਾ ਦਰਜਾ ਕੀ ਹੈ ।ਤਾਂ ਕਿ ਇਸ ਸਚਾਈ ਤੋਂ ਸਾਰਾ ਪੰਥ
ਜਾਣੂ ਹੋ ਸਕੇ। ਪ੍ਰਧਾਨ ਸਾਹਿਬ, ਮੈਂ ਆਪ ਜੀ ਨੂੰ ਸਹਿਯੋਗ ਲਈ ਜੋ ਲੈਟਰ ਲਿਖੀ ਸੀ ਉਸ
ਬਦਲੇ ਤੁਹਾਡੇ ਵੱਲੋਂ ਲਗਾਈਆਂ ਗਈਆਂ ਸ਼ਰਤਾਂ ਠੀਕ ਨਹੀਂ ਹਨ। ਕੀ ਜਦੋਂ ਕੁਰਬਾਨੀ ਕਰਨ ਦਾ
ਸਮਾਂ ਆਉਂਦਾ ਹੈ ਕੀ ਉਸ ਸਮੇਂ ਵੀ ਇਹ ਕਿਹਾ ਜਾਂਦਾ ਹੈ ਕਿ ਬੀ.ਏ. ਕਰਨ ਵਾਲੇ ਪਹਿਲਾਂ
ਕੁਰਬਾਨੀ ਕਰਨਗੇ। ਬਾਕੀ ਸਿੱਖ ਬਾਅਦ ਵਿੱਚ । ਕੀ ਸ੍ਰੋਮਣੀ ਕਮੇਟੀ ਵਿੱਚ ਕੰਮ ਕਰਦੇ ਸਾਰੇ
ਸਿੱਖ ਬੀ.ਏ. ਪਾਸ ਹਨ ?
ਪ੍ਰਧਾਨ ਸਾਹਿਬ, ਪ੍ਰੋ. ਭੁੱਲਰ ਕੋਲ ਵੀ ਬਹੁਤ ਡਿਗਰੀਆਂ ਹਨ , ਜਦ ਕਿ ਮੈਂ ਇਕ ਆਮ ਸਿੱਖ । ਮੈਨੂੰ ਪਤਾ ਤੁਸੀ ਵੀ ਸਿੱਖ ਦਾ ਕੰਮ ਨਹੀਂ ਡਿਗਰੀ ਦੇਖ ਕੇ ਮੱਦਦ ਕਰਦੇ ਹੋ। ਆਖਰ ਸ੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਆਉਣ ਵਾਲੀ ਪੀੜ੍ਹੀ ਨੂੰ, ਖਾਲਸਾ ਪੰਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜਿਹੜਾ ਵੀ ਸਿੱਖ ਧਰਮ ਤੇ ਹਮਲਾ ਕਰਨ ਵਾਲਿਆ ਅੱਗੇ , ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਭਾਰਤੀ ਹੁਕਮਰਾਨਾਂ ਅੱਗੇ ਝੁਕ ਜਾਵੇਗਾ, ਉਨ੍ਹਾਂ ਅੱਗੇ ਹੱਥ ਜੋੜਕੇ ਤਰਲੇ ਕਰੇਗਾ ਅਸੀਂ ਉਸ ਨੂੰ ਸਨਮਾਨਿਤ ਕਰਾਂਗੇ ਅਤੇ ਜਿਹੜਾ ਇਨ੍ਹਾਂ ਦੁਸਟਾਂ ਅੱਗੇ ਝੁਕਣ ਤੋਂ ਇਨਕਾਰ ਕਰੇਗਾ ਉਸ ਨਾਲ ਸਾਡਾ ਕੋਈ ਵਾਸਤਾ ਨਹੀਂ ਰਹੇਗਾ,ਉਸਨੂੰ ਅਸੀਂ ਇੱਕਲਾ ਛੱਡ ਦਿਆਂਗੇ , ਉਸ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਜਾਵੇਗੀ ਜਿਵੇਂ ਕਿਸੇ ਛੂਤ ਦੀ ਬੀਮਾਰੀ ਵਾਲੇ ਵਿਆਕਤੀ ਤੋਂ ਬਣਾਈ ਜਾਂਦੀ ਹੈ।
ਪ੍ਰਧਾਨ ਸਾਹਿਬ , ਤੁਸੀ ਪ੍ਰੋ. ਭੁੱਲਰ ਦੇ ਪਰਿਵਾਰ ਨੂੰ ਸਵੇਰੇ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਸਨਮਾਨਿਤ ਕੀਤਾ ਅਤੇ ਉਹ ਸ਼ਾਮ ਨੂੰ ਸਿੱਖਾਂ ਦੇ ਕਾਤਲਾਂ ਦੀ ਮੁਖੀ ਸੋਨੀਆ ਗਾਂਧੀ ਦੇ ਦਰਬਾਰ ਵਿੱਚ ਰਹਿਮ ਦੀ ਮੰਗ ਕਰ ਰਿਹਾ ਸੀ ।ਹੁਣ ਤੱਕ ਤਾਂ ਮੈਂ ਇਹੀ ਪੜਿਆ ਅਤੇ ਸੁਣਿਆ ਹੈ ਕਿ ਸਿੱਖ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਅਰਦਾਸ ਕਰਕੇ ਸ਼ਹਾਦਤਾਂ ਪ੍ਰਾਪਤ ਕਰਦੇ ਰਹੇ ਹਨ, ਆਪਣੇ ਹੱਕ ਮੰਗਦੇ ਰਹੇ ਹਨ, ਪਰ ਕੋਈ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਅਰਦਾਸ ਕਰਕੇ ਸਿੱਖ ਧਰਮ ਤੇ ਹਮਲਾ ਕਰਨ ਵਾਲਿਆ ਕਾਤਲਾਂ ਤੋਂ ਰਹਿਮ ਮੰਗ ਰਿਹਾ ਹੈ ਇਹ ਸੱਭ ਤਾਂ ਤੁਹਾਡੇ ਧਰਮ ਪ੍ਰਚਾਰ ਦੇ ਹਿੱਸੇ ਹੀ ਆਇਆ ਹੈ । ਤੁਹਾਡੇ ਸਾਰੇ ਫੈਸਲਿਆ ਦਾ. ਤੁਹਾਡੇ ਹਿਸਾਬ ਕਿਤਾਬ ਦਾ ਸਬੰਧ ਰਾਜਨੀਤੀ ਨਾਲ ਹੈ ਜਦੋਂ ਕਿ ਮੇਰੇ ਹਿਸਾਬ ਕਿਤਾਬ ਦਾ ਸਬੰਧ ਸਿੱਖੀ ਕਦਰਾਂ, ਕੀਮਤਾਂ ਨਾਲ ਹੈ । ਮੈਂ ਕੋਈ ਸੰਸਥਾ ਨਹੀਂ, ਮੈਂ ਕੋਈ ਜੱਥੇਬੰਦੀ ਨਹੀਂ, ਮੈਂ ਇਤਹਾਸ ਦਾ ਇੱਕ ਪੰਨਾ ਹਾਂ , ਤੁਹਾਡਾ ਸਹਿਯੋਗ ਜਿਸ ਤਰ੍ਹਾਂ ਦਾ ਵੀ ਰਹੇਗਾ , ਇਸ ਤੇ ਸੱਚੋ ਸੱਚ ਬਿਲਕੁਲ ਉਹੀ ਦਰਜ ਹੋਵੇਗਾ।
ਪ੍ਰਧਾਨ ਸਾਹਿਬ, ਪ੍ਰੋ .ਭੁੱਲਰ ਦੇ ਪਰਿਵਾਰ ਨਾਲ, ਪ੍ਰੋ. ਭੁੱਲਰ ਨਾਲ ਇੱਕ ਸਿੱਖ ਹੋਣ ਦੇ ਨਾਤੇ ਮੇਰੀ ਵੀ ਹਮਦਰਦੀ ਹੈ। ਪਰ ਜਿਥੋਂ ਤੱਕ ਸੰਘਰਸ਼ ਦਾ ਸਬੰਧ ਹੈ , ਮੈਂ ਇਹ ਜਾਨਣ ਦੀ ਕੋਸ਼ਿਸ ਕਰ ਰਿਹਾ ਹਾਂ ਕਿ ਆਖ਼ਰ ਮੇਰੇ ਸੰਘਰਸ਼ ਵਿੱਚ ਉਹ ਕਿਹੜੀ ਕਮੀ ਰਹਿ ਗਈ ਜਾਂ ਫਿਰ ਸ੍ਰੋਮਣੀ ਕਮੇਟੀ ਦੇ ਕਿਸੇ ਵੀ ਸਿੱਖ ਦੀ ਮੱਦਦ ਕਰਨ ਦੇ ਜਿਹੜੇ ਮਾਪਦੰਡ ਹਨ। ਉਹ ਕਿਹੜੀਆਂ ਸਰਤਾਂ ਹਨ ਜਿਸ ਨੂੰ ਮੈਂ ਪੂਰਾ ਨਹੀਂ ਕਰ ਸਕਿਆ । ਭੁੱਲਰ ਦੀ ਮੱਦਦ ਇਸ ਲਈ ਕਿਉਂਕਿ ਉਹ ਫਾਂਸੀ ਕੋਠੀ ਵਿੱਚ ਰਹਿ ਕੇ ਮਾਨਸਿਕ ਰੋਗੀ ਹੋ ਗਿਆ, ਮੇਰੀ ਮੱਦਦ ਇਸ ਲਈ ਨਹੀਂ ਕਿਉਂਕਿ ਮੈਂ ਸਰੀਰਕ ਤੰਦਰੁਸਤੀ ਨਾ ਹੋਣ ਦੇ ਬਾਵਜੂਦ ਵੀ ਫਾਂਸੀ ਕੋਠੀ ਵਿੱਚ ਚੜ੍ਹਦੀ ਕਲਾ ਵਿੱਚ ਹਾਂ । ਮੇਰਾ 17 ਸਾਲਾਂ ਤੱਕ ਬਿਨਾਂ ਕਿਸੇ ਬਾਹਰੀ ਮੱਦਦ ਦੇ ਦੁਸ਼ਮਣਾਂ ਅੱਗੇ ਨਾ ਝੁਕਣਾ , ਚੜ੍ਹਦੀ ਕਲਾ ਵਿੱਚ ਰਹਿਣਾ ਮੇਰੀ ਅਤੇ ਮੇਰੀ ਸਿੱਖੀ ਦੀ ਜਿੱਤ ਹੈ। ਇਹ ਤੁਹਾਡੀ ਅਤੇ ਤੁਹਾਡੀਆਂ ਸੰਸਥਾਵਾਂ ਦੀ ਨੈਤਿਕ ਹਾਰ ਹੈ। ਸਿੱਖੀ ਦੇ ਹਰੇ ਭਰੇ ਬਾਗ ਵਿੱਚ ਮੈਂ ਦੂਰ ਕਿਸੇ ਕੋਨੇ ਤੇ ਸਿੱਖੀ ਕਦਰਾਂ, ਕੀਮਤਾਂ ਨੂੰ ਆਪਣੇ ਸ਼ੀਨੇ ਨਾਲ ਲਾਈ ਖੜ੍ਹਾ ਬਲਦੇ ਹੋਏ ਇੱਕ ਬਿਰਖ ਦੀ ਤਰ੍ਹਾਂ ਤੁਹਾਡੇ ਵੱਲੋਂ ਦਿੱਤੇ ਹੋਏ ਸਹਿਯੋਗ ਵੱਲ ਦੇਖ ਰਿਹਾ ਹਾਂ ।
ਪ੍ਰਧਾਨ ਸਾਹਿਬ, ਮੇਰੇ ਵੱਲੋਂ ਸਿੱਖ ਧਰਮ ਤੇ ਹਮਲਾ ਕਰਨ ਵਾਲਿਆ ਅੱਗੇ, ਸਿੱਖਾਂ ਦੇ ਕਾਤਲਾਂ ਅੱਗੇ, ਸਿੱਖਾਂ ਦੇ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੇ ਨਿਆਂਇਕ ਸਿਸਟਿਮ ਅੱਗੇ ਝੁਕਣ ਤੋਂ ਇਨਕਾਰ ਕਰਨਾ,ਇਹ ਮੇਰਾ ਆਪਣੇ ਧਰਮ ਨੂੰ , ਆਪਣੇ ਗੁਰੂ ਨੂੰ , “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਸਮਰਪਣ ਹੈ । ਮੇਰੇ ਵੱਲੋਂ ਇਹ ਸਰਧਾਂਜਲੀ ਹੈ ਉਨ੍ਹਾਂ ਸਿੱਖਾਂ ਨੂੰ ਜਿੰਨਾਂ ਧਰਮ ਦੀ ਰਾਖੀ ਕਰਦੇ ਹੋਏ, ਦਸ਼ਮਣਾ ਨਾਲ ਲੜਦੇ ਹੋਏ, ਜੂਝਦੇ ਹੋਏ ਸ਼ਹਾਦਤਾਂ ਦਿੱਤੀਆਂ ਜਾਂ ਜਿਹੜੇ ਨਿਰਦੋਸ਼ ਸਿੱਖ ਭੈਣ ਭਰਾ ਇਨ੍ਹਾਂ ਕਾਤਲ ਹੁਕਮਰਾਨਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਗਏ। ਇਹ ਸਰਧਾਂਜਲੀ ਹੈ ਉਨ੍ਹਾਂ ਸਿੱਖਾਂ ਨੂੰ ਜਿੰਨਾਂ ਨੇ ਦੁਸ਼ਮਣਾ ਦੀ ਈਨ ਨਾ ਮੰਨੀ।
ਪ੍ਰਧਾਨ ਸਾਹਿਬ, ਮੈਨੂੰ ਉਮੀਦ ਸੀ ਕਿ ਤੁਸੀ ਸਾਡੇ ਸਿਰ ਤੇ ਹੱਥ ਰੱਖੋਗੇ, ਬੱਚਿਆ ਨੂੰ ਸਹਾਰਾ ਦੇਵੋਗੇ ਇਸੇ ਲਈ ਮੈਂ ਤੁਹਾਨੂੰ ਬੇਨਤੀ ਕੀਤੀ ਸੀ । ਪਰ ਅਫ਼ਸੋਸ ਤੁਹਾਡੇ ਵਿਚਾਰ ਨੇ ਮੈਨੂੰ ਨਿਰਾਸ਼ ਹੀ ਕੀਤਾ ਹੈ। ਇਸ ਹਾਲਤ ਵਿੱਚ ਜੇਕਰ ਸਾਨੂੰ ਗੁਰੁ ਘਰ ਤੋਂ ਵੀ ਨਿਰਾਸ਼ਾ ਮਿਲੀ ਹੈ ਤਾਂ ਸੱਚ ਜਾਨਣਾ ਮੇਰਾ ਆਪਣੇ ਮਾਰਗ ਪ੍ਰਤੀ ਨਿਸਚਾ ਹੋਰ ਵੀ ਪ੍ਰਪੱਕ ਹੋ ਗਿਆ ਹੈ । ਪ੍ਰਧਾਨ ਸਾਹਿਬ, ਮੇਰਾ ਖਾਲਸ ਪੰਥ ਨਾਲ , ਤੁਹਾਡੇ ਨਾਲ ਇਹੀ ਵਾਅਦਾ ਹੈ ਕਿ ਹਾਲਾਤ ਜੋ ਵੀ ਹੋਣ , ਤੁਹਾਡਾ ਸਹਿਯੋਗ ਜੋ ਵੀ ਹੋਵੇ, ਮੈਂ ਸਿੱਖ ਧਰਮ ਤੇ ਹਮਲਾ ਕਰਕੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕਰਨ ਵਾਲੇ ਕਾਤਲ ਭਾਰਤੀ ਹੁਕਮਰਾਨਾਂ ਤੋਂ ਜਿੰਦਗੀ ਦੀ ਭੀਖ ਨਹੀਂ ਮੰਗਾਂਗਾ , ਉਨ੍ਹਾਂ ਅੱਗੇ ਕਦੇ ਨਹੀਂ ਝੁਕਾਂਗਾ , ਨਾ ਹੀ ਤੁਹਾਨੂੰ ਜਾ ਹੋਰ ਕਿਸੇ ਨੂੰ ਅਜਿਹਾ ਕਰਨ ਲਈ ਕਹਾਂਗਾ। ਜਿਸ ਦਿਨ ਵੀ ਭਾਰਤੀ ਹੁਕਮਰਾਨਾਂ ਦਾ ਮੈਨੂੰ ਫਾਂਸੀ ਦੇ ਤਖ਼ਤੇ ਤੇ ਚਾੜਨ ਦਾ ਹੁਕਮ ਆਵੇਗਾ ਉਸ ਦਿਨ ਸਾਰਾ ਖਾਲਸਾ ਪੰਥ ਅਤੇ ਤੁਸੀ ਧਰਮ ਪ੍ਰਚਾਰਕ ਇੱਕ ਪਾਸੇ ਖੜ੍ਹ ਕੁ ਇੱਕ ਆਮ ਸਿੱਖ ਅਤੇ ਦਿੱਲੀ ਦੇ ਕਾਤਲ ਹੁਕਮਰਾਨਾਂ ਵਿੱਚ ਜੋ ਵੀ ਵਾਰਤਾਲਾਪ ਹੋਵੇਗੀ, ਜੋ ਵੀ ਸੀਨ ਹੋਵੇਗਾ, ਉਸ ਨੂੰ ਸਿਰਫ ਸੁਣੋਗੇ, ਦੇਖੋਗੇ ਅਤੇ ਮਹਿਸੂਸ ਕਰੋਗੇ । ਹੋਰ ਕੁਝ ਵੀ ਕਰਨ ਦੀ ਤੁਹਾਨੂੰ ਇਜਾਜਤ ਨਹੀਂ ਹੋਵੇਗੀ । ਉਸ ਦਿਨ ਇਤਿਹਾਸ ਦੇ ਪੰਨੇ ਤੇ ਮੈਂ ਜੋ ਵੀ ਲਿਖਾਂਗਾ ਉਸ ਨੂੰ ਪੜ੍ਹ ਕੇ ਹਰ ਸਿੱਖ ਆਪਣੇ ਸਿੱਖ ਹੋਣ ਤੇ ਮਾਣ ਕਰੇਗਾ । ਉਸ ਦਿਨ ਤੁਸੀ ਆਪਣੇ ਧਰਮ ਪ੍ਰਚਾਰ ਅਤੇ ਮੇਰੇ ਧਰਮ ਪ੍ਰਚਾਰ ਵਿੱਚ ਫ਼ਰਕ ਜਰੂਰ ਮਹਿਸੂਸ ਕਰੋਗੇ। ਬਾਕੀ ਕਰਨ ਅਤੇ ਕਰਵਾਉਣ ਵਾਲਾ ਤਾਂ ਵਾਹਿਗੁਰੂ ਆਪ ਹੀ ਹੈ , ਮੇਰੀ ਤਾਂ ਉਸ ਅਕਾਲ-ਪੁਰਖ ਨੂੰ ਸਮਰਪਤਿ ਹੋ ਕੇ ਸਿੱਖੀ ਦੇ ਮਾਰਗ ਤੇ ਚੱਲਣ ਦੀ ਇੱਕ ਕੋਸ਼ਿਸ ਹੈ ।
ਪ੍ਰਧਾਨ ਸਾਹਿਬ, ਮੈਨੂੰ ਕਿਤੇ ਦੱਲੇ ਕਿਸਮ ਦੇ ਕਾਂਗਰਸੀ ਪੰਥਕ ਲੋਕਾਂ ਦਾ ਹਿੱਸਾ ਨਾ ਸਮਝ ਲੈਣਾ, ਤੁਹਾਨੂੰ ਇਹ ਲੈਟਰ ਦੇਣ ਤੋਂ ਬਾਅਦ ਮੇਰੇ ਘਰ ਦਾ ਕੋਈ ਵੀ ਮੈਂਬਰ ਤੁਹਾਡੇ ਦਰਵਾਜੇ ਤੇ ਕਦੇ ਨਹੀਂ ਆਵੇਗਾ। ਬਾਕੀ ਰੱਬ ਰਾਖਾ।

25-2-2012
ਬਲਵੰਤ ਸਿੰਘ ਰਾਜੋਆਣਾ
ਫਾਂਸੀ ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ
ਨੇੜੇ ਦੂਖ ਨਿਵਾਰਨ ਗੁਰਦੁਆਰਾ ਸਾਹਿਬ
ਪੰਜਾਬ
ਫਾਂਸੀ ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ
ਨੇੜੇ ਦੂਖ ਨਿਵਾਰਨ ਗੁਰਦੁਆਰਾ ਸਾਹਿਬ
ਪੰਜਾਬ
1. ਇੱਕ ਕਾਪੀ “ਸ੍ਰੀ ਅਕਾਲ ਤਖ਼ਤ ਸਾਹਿਬ”ਦੇ ਜੱਥੇਦਾਰ ਸਾਹਿਬ ਨੂੰ।
2. ਇਕ ਕਾਪੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ।

ਇਸ ਸਿਸਟਿਮ ਨੂੰ ਸੱਤ ਵਾਰ ਫਾਂਸੀ ਦੀ ਸਜ਼ਾ ਪਾ ਚੁੱਕੇ ਕਿਸ਼ੋਰੀ ਲਾਲ ਹੋਣਾ ਦਾ ਵਿਵਹਾਰ ਚੰਗਾ ਨਜ਼ਰ ਆਉਂਦਾ ਹੈ, ਜਦ ਕਿ ਇਸ ਕਿਸ਼ੋਰੀ ਲਾਲ ਤੋਂ ਵੀ ਜਿਆਦਾ ਉਮਰ ਕੈਦ ਕੱਟ ਚੁੱਕੇ ਸਿੱਖ ਨੌਜਵਾਨ ਇਨ੍ਹਾਂ ਮੰਦਿਰਾਂ ਦੇ ਪੁਜਾਰੀਆਂ ਨੂੰ ਅੱਤਵਾਦੀ ਹੀ ਨਜ਼ਰ ਆਉਂਦੇ ਹਨ।
ੴ
ਭਾਰਤੀ ਨਿਆਂਇਕ ਸਿਸਟਿਮ ਨੇ ਹਮੇਸ਼ਾ ਤੋਂ ਹੀ ਸਿੱਖਾਂ ਲਈ ਦੋਹਰੇ ਮਾਪਦੰਡ ਅਪਣਾਏ ਹਨ। ਨਿਆਂ ਦੀ ਦੇਵੀ ਦੇ ਅੱਖਾਂ ਤੇ ਬੰਨੀ ਹੋਈ ਪੱਟੀ ਇੱਕ ਧੋਖਾ ਹੈ, ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇਕ ਕੋਸ਼ਿਸ ਹੈ । ਜਦ ਕਿ ਸੱਚ ਇਹ ਹੈ ਕਿ ਇਨਾਂ ਆਖੌਤੀ ਇਨਸਾਫ਼ ਦੇ ਮੰਦਿਰਾਂ ਨੇ (ਅਦਾਲਤਾਂ ਨੇ) ਕਦੇ ਵੀ ਮਜਲੂਮਾਂ ਨਾਲ ਇਨਸਾਫ਼ ਨਹੀਂ ਕੀਤਾ , ਸਗੋਂ ਉਨ੍ਹਾਂ ਦੇ ਜਖ਼ਮਾਂ ਤੇ ਲੂਣ ਹੀ ਛਿੜਕਿਆ ਹੈ। ਇਸ ਮੰਦਿਰ ਦੇ ਪੁਜਾਰੀ (ਜੱਜ)ਪੱਖਪਾਤੀ ਅਤੇ ਭ੍ਰਿਸਟ ਕਿਸਮ ਦੇ ਲੋਕ ਹਨ। ਇਹ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਬੰਦੇ ਦਾ ਧਰਮ. ਜਾਤ , ਨਸਲ ਦੇਖਦੇ ਹਨ, ਇਹ ਦੇਖਦੇ ਹਨ ਕਿ ਇਸ ਬੰਦੇ ਦੀ ਨਸਲ, ਧਰਮ ਪ੍ਰਤੀ ਦਿੱਲੀ ਦੇ ਤਖ਼ਤੇ ਤੇ ਬਿਰਾਜਮਾਨ ਲੋਕਾਂ ਦੀ ਕੀ ਸੋਚ ਹੈ। ਇਹ ਪੁਜਾਰੀ ਉਸ ਸੋਚ ਨੂੰ ਅਧਾਰ ਬਣਾ ਕੇ ਹੀ ਫੈਸਲੇ ਕਰਦੇ ਹਨ। ਇਸੇ ਲਈ ਹੀ ਤਾਂ ਜਦ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਵੱਡੇ ਪੱਧਰ ਤੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟ ਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ । ਅਜਿਹਾ ਕਹਿਰ ਵਰਤਾਉਣ ਵਾਲੇ ਕਾਤਲਾਂ ਨਾਲ ਦੇਸ਼ ਭਗਤਾਂ ਵਾਂਗ ਵਰਤਾਉ ਕੀਤਾ ਗਿਆ। ਇਨ੍ਹਾਂ ਕਾਤਲਾਂ ਨੂੰ ਗ੍ਰਿਫ਼ਤਾਰ ਤਾਂ ਕੀ ਕਰਨਾ ਸੀ, ਸਗੋਂ ਉੱਚੇ ਅਹੁਦੇ ਦੇ ਕੇ, ਮੰਤਰੀ ਬਣਾ ਕੇ ਸਨਮਾਨਿਤ ਕੀਤਾ ਗਿਆ। ਠੀਕ ਇਸ ਦੇ ਉਲਟ ਜਦ ਸਿੱਖਾਂ ਦੇ ਸਰਵ-ਉੱਚ ਧਾਰਮਿਕ ਸਥਾਨ ਤੇ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਨੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ, ਹਜ਼ਾਰਾਂ ਹੀ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ। ਇਸ ਦੇ ਰੋਸ ਵਜੋਂ ਜਦੋਂ ਕੁਝ ਸਿੱਖ ਨੌਜਵਾਨਾਂ ਨੇ ਹਥਿਆਰ ਚੁੱਕੇ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਸਿੱਖਾਂ ਨੂੰ ਅਂਤਵਾਦੀ ਕਹਿ ਕੇ, ਬਿਨਾਂ ਕਿਸੇ ਅਪੀਲ ਅਤੇ ਦਲੀਲ ਦੇ ਖ਼ਤਮ ਕਰ ਦਿੱਤਾ ਗਿਆ, ਉਨ੍ਹਾਂ ਦੀਆਂ ਲਾਸ਼ਾਂ ਨੂੰ ਨਦੀਆਂ, ਨਾਲਿਆਂ ਵਿੱਚ ਰੋੜ ਦਿੱਤਾ ਗਿਆ, ਲਵਾਰਿਸ ਕਹਿ ਕੇ ਸਾੜ ਦਿੱਤਾ ਗਿਆ। ਅਜਿਹਾ ਜ਼ੁਲਮ ਕਰਨ ਵਾਲੇ ਅਧਿਕਾਰੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਪੂਰੇ ਵਰਤਾਰੇ ਤੇ ਨਿਆਂ ਦੀ ਦੇਵੀ, ਇਨਸਾਫ਼ ਦੇ ਮੰਦਿਰਾਂ ਦੇ ਪੁਜਾਰੀ ਖ਼ਾਮੋਸ ਰਹਿ ਕੇ ਕਾਤਲਾਂ ਦਾ, ਜ਼ਾਲਮਾਂ ਦਾ ਪੱਖ ਪੂਰਦੇ ਰਹੇ। ਇਸ ਸਿਸਟਿਮ ਨੂੰ ਸੱਤ ਵਾਰ ਫਾਂਸੀ ਦੀ ਸਜ਼ਾ ਪਾ ਚੁੱਕੇ ਕਿਸੋਰੀ ਲਾਲ ਹੋਣਾ ਦਾ ਵਿਵਹਾਰ ਚੰਗਾ ਨਜ਼ਰ ਆਉਂਦਾ ਹੈ, ਜਦ ਕਿ ਇਸ ਕਿਸੋਰੀ ਲਾਲ ਤੋਂ ਵੀ ਜਿਆਦਾ ਉਮਰ ਕੈਦ ਕੱਟ ਚੁੱਕੇ ਸਿੱਖ ਨੌਜਵਾਨ ਇਨ੍ਹਾਂ ਮੰਦਿਰਾਂ ਦੇ ਪੁਜਾਰੀਆਂ ਨੂੰ ਅੱਤਵਾਦੀ ਹੀ ਨਜ਼ਰ ਆਉਂਦੇ ਹਨ। ਇਸੇ ਲਈ ਹੀ ਮੈਂ ਕਦੇ ਇਨ੍ਹਾਂ ਆਖੌਤੀ ਇਨਸਾਫ਼ ਦੇ ਮੰਦਿਰਾਂ ਦੀ ਕਿਸੇ ਕਾਰਵਾਈ ਦਾ ਹਿੱਸਾ ਨਹੀਂ ਬਣਿਆ, ਸਗੋਂ ਹਰ ਵਾਰ ਇਨ੍ਹਾਂ ਨੂੰ ਇਨ੍ਹਾਂ ਦਾ ਅਸਲ ਚਿਹਰਾ ਦਿਖਾਉਣ ਦੀ ਕੋਸ਼ਿਸ ਹੀ ਕੀਤੀ ਹੈ। ਭਾਰਤੀ ਨਿਆਇਕ ਸਿਸਟਿਮ ਕਦੇ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕੇਗਾ। ਇਨ੍ਹਾਂ ਕਾਤਲਾਂ ਨੂੰ ਸਨਮਾਨਿਤ ਕਰਨ ਵਾਲੇ, ਇਨਾਂ ਨੂੰ ਜੱਫੀਆਂ ਪਾਉਣ ਵਾਲੇ ਦੱਲੇ ਕਿਸਮ ਦੇ ਸਿੱਖ ਵੀ ਇਨਸਾਫ਼ ਦੇ ਰਾਹ ਦਾ ਰੋੜਾ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਵਾਲਿਆਂ ਨੂੰ , ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਾਂਗਰਸੀ ਆਗੂਆਂ ਨਾਲ ਰਾਜਸੀ ਸਾਂਝ ਰੱਖਣ ਵਾਲੇ, ਜਾਂ ਜ਼ੁਲਮ ਨੂੰ ਭੁੱਲ ਜਾਣ ਵਾਲੇ ਲੋਕਾਂ ਨੂੰ ਡੇਰਾ ਮੁਖੀ ਦੇ ਖਿਲਾਫ਼ ਸੰਘਰਸ਼ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ।
ਮਿਤੀ 14-2-2012
ਬਲਵੰਤ
ਸਿੰਘ ਰਾਜੋਆਣਾ
ਕੇਂਦਰੀ ਜੇਲ੍ਹ (ਪਟਿਆਲਾ)
ਪੰਜਾਬ
ਕੇਂਦਰੀ ਜੇਲ੍ਹ (ਪਟਿਆਲਾ)
ਪੰਜਾਬ

ਪੰਜਾਬ ਵਿੱਚ 30 ਜਨਵਰੀ ਨੂੰ ਹੋ ਰਹੀਆਂ ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ
ੴ
ਸਤਿਕਾਰਯੋਗ ਖਾਲਸਾ ਜੀਓ,,
ਵਾਹਿਗੁਰੂ ਜੀ ਕੀ ਫ਼ਤਿਹ॥
ਸੱਭ ਤੋਂ
ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਅੱਗੇ ਦੁਆ ਕਰਦਾ
ਹਾਂ। ਮੇਰੀ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਪੰਜਾਬ ਵਿੱਚ 30 ਜਨਵਰੀ ਨੂੰ ਹੋ
ਰਹੀਆਂ ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ
ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ, ਤਾਂ
ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਕਾਂਗਰਸ , ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ
ਕਾਂਗਰਸ , ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਣ ਵਾਲੀ
ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ ਤੋਂ ਦੂਰ ਰੱਖਿਆ ਜਾ ਸਕੇ। ਪੰਜਾਬ ਦੀ ਧਰਤੀ ਤੇ
ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਨੂੰ ਸੱਚੀ
ਸਰਧਾਂਜਲੀ ਹੋਵੇਗੀ ।
ਖਾਲਸਾ ਜੀਓ, ਮੈਂ ਇਥੇ ਇੱਕ ਗੱਲ ਹੋਰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਦਿਨੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆ ਵੱਲੋਂ ਸਿੱਧੂਪੁਰ ਵਿਖੇ ਸਮਾਗਮ ਦੌਰਾਨ ਜੋ ਮੇਰੇ ਪਰਿਵਾਰ ਨੂੰ ਸਨਮਾਨਿਤ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਪਾਈਆਂ ਗਈਆਂ ਹਨ ਇਹ ਬਿਲਕੁਲ ਹੀ ਝੂਠ ਅਤੇ ਗੁੰਮਰਾਹਕੁੰਨ ਹਨ, ਕਿਉਂਕਿ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਸਮਾਗਮ ਵਿੱਚ ਸਾਮਿਲ ਨਹੀਂ ਹੋਇਆ । ਜਦ ਕਿ ਸੱਚ ਤਾਂ ਇਹ ਹੈ ਕਿ ਮੈਂਨੂੰ ਜੇਲ੍ਹ ਵਿੱਚ 17ਵਾਂ ਸਾਲ ਚੱਲ ਰਿਹਾ ਹੈ, ਇਸ ਦੌਰਾਨ ਕਦੇ ਵੀ ਨਾ ਤਾਂ ਅਕਾਲੀ ਦਲ ਅੰਮ੍ਰਿਤਸਰ ਦੇ ਕਿਸੇ ਨੁਮਾਇੰਦੇ ਨੇ ਅਤੇ ਨਾ ਹੀ ਸਿਮਰਨਜੀਤ ਸਿੰਘ ਮਾਨ ਨੇ ਕਦੇ ਮੈਨੂੰ ਮਿਲਣ ਦੀ ਕੋਈ ਕੋਸ਼ਿਸ ਕੀਤੀ ਹੈ, ਨਾ ਹੀ ਮੇਰੀ ਕਦੇ ਇਨ੍ਹਾਂ ਗੁੰਮਰਾਹਕੁੰਨ ਲੋਕਾਂ ਨੂੰ ਮਿਲਣ ਦੀ ਇੱਛਾ ਹੋਈ ਹੈ । ਇਨ੍ਹਾਂ ਲੋਕਾਂ ਦਾ ਸਬੰਧ ਮੇਰੇ ਨਾਲ ਨਹੀ, ਸਗੋਂ ਮੇਰੀ ਫੋਟੋ ਨਾਲ ਹੈ ਜਿਸ ਨੂੰ ਅਕਸਰ ਇਹ ਲੋਕ ਆਪਣੇ ਸਮਾਗਮਾਂ ਵਿੱਚ ਲਾ ਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ। ਅੱਜ ਮੈਂ ਇਥੇ ਇਹ ਸਪੱਸ਼ਟ ਕਰਦਾ ਹਾਂ ਕਿ ਨਾ ਹੀ ਅਕਾਲੀ ਦਲ ਅੰਮ੍ਰਿਤਸਰ ਨਾਲ ਅਤੇ ਨਾ ਹੀ ਸਿਮਰਨਜੀਤ ਸਿੰਘ ਮਾਲ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ।

ਮਿਤੀ-03-1-2012.
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲ(ਪੰਜਾਬ)
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲ(ਪੰਜਾਬ)

ਮੈਂ ਦੀਵਾਲੀ ਵਾਲੇ ਦਿਨ ਵੀ ਫਾਂਸੀ ਦੇ ਤਖ਼ਤੇ ਦੇ ਆਲੇ ਦੁਆਲੇ ਦੀਪ ਮਾਲਾ ਕਰਕੇ ਤੁਹਾਨੂੰ ਯਾਦ ਕੀਤਾ ਸੀ ਅਤੇ ਮੇਰਾ ਤੁਹਾਡੇ ਨਾਲ ਇਹੀ ਵਾਅਦਾ ਹੈ ਕਿ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲਿਆਂ ਕਾਤਲਾਂ ਅੱਗੇ , ਕਾਤਲਾਂ ਦੀ ਹਿਫ਼ਾਜਤ ਕਰਨ ਵਾਲੇ ਭਾਰਤੀ ਨਿਆਇਕ ਸਿਸਟਿਮ ਅੱਗੇ ਕਦੇ ਵੀ ਸਿਰ ਨਹੀਂ ਝੁਕਾਵਾਂਗਾ। ਮੇਰੇ ਵੱਲੋਂ ਤੁਹਾਨੂੰ ਇਹੀ ਦਿਲੀ ਸਰਧਾਂਜਲੀ ਹੈ।
ੴ
ਸਤਿਕਾਰਯੋਗ ਖਾਲਸਾ ਜੀਓ,
ਖਾਲਸਾ ਪੰਥ ਦੀ ਧਰਤੀ ਤੇ ਨਵੰਬਰ 2011 ਦਾ ਪਹਿਲਾਂ ਹਫ਼ਤਾ ਬਹੁਤ ਹੀ
ਅਫ਼ਸੋਸਨਾਕ , ਨਿਰਾਸ਼ਾਜਨਕ ਅਤੇ ਸ਼ਰਮਨਾਕ ਰਿਹਾ। ਇਸ ਧਰਤੀ ਤੇ ਵਿਚਰ ਰਹੇ ਰਾਜਸੀ , ਧਾਰਮਿਕ
ਅਤੇ ਕੌਮ ਦੇ ਬੁੱਧੀਜੀਵੀ ਵਰਗ ਦੇ ਕਿਰਦਾਰ ਨੂੰ ਬਿਆਨ ਕਰ ਗਿਆ। ਖਾਲਸਾ ਪੰਥ ਨੂੰ ਆਪਣੇ
ਧਰਮ ਤੇ ਹੋਏ ਹਮਲੇ ਨੂੰ ,10,000 ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਨੂੰ ਭੁੱਲ ਜਾਣ
ਦੀਆਂ ਨਸੀਹਤਾਂ ਦੇਣ ਵਾਲੇ ਦਿੱਲੀ ਦੇ ਮਕਾਰ ਅਤੇ ਕਾਤਲ ਹੁਕਮਰਾਨਾਂ ਵੱਲੋਂ ਖਾਲਸਾ ਪੰਥ
ਦੇ ਵਿਹੜੇ ਵਿੱਚ 31 ਅਕਤੂਬਰ 2011 ਨੂੰ ਵੱਡੇ ਅਤੇ ਛੋਟੇ ਅਖ਼ਬਾਰਾਂ ਰਾਹੀ ਭੇਜੀਆਂ ਇੰਦਰਾ
ਗਾਂਧੀ ਦੀਆਂ ਵੱਡੀਆਂ ਵੱਡੀਆਂ ਤਸ਼ਵੀਰਾਂ ਜਿਵੇਂ ਕਹਿ ਰਹੀਆਂ ਹੋਣ ਕਿ ਸਿੱਖ ਕੌਮ ਦਾ
ਬੱਚਾ-2 ਇਹ ਜਾਣ ਲਵੇ ਕਿ ਇਸੇ ਇੰਦਰਾ ਨੇ ਤੁਹਾਡੇ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ
ਕਰਕੇ ਤੁਹਾਡੀ ਸਰਵ- ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਮਿੱਟੀ ਵਿੱਚ ਮਿਲਾਇਆ
ਸੀ, ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ ਸੀ , ਤੁਹਾਨੂੰ ਇਸ ਅੱਗੇ ਸਿਰ
ਝੁਕਾਉਣਾ ਹੀ ਪਵੇਗਾ। ਪੂਰੀ ਸਿੱਖ ਕੌਮ ਲਈ ਇਹ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਜਿੰਨਾਂ
ਯੋਧਿਆਂ ਨੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਨੇ ਸਿੱਖ ਕੌਮ ਦੀ ਦਿੱਲੀ
ਦੇ ਪੈਰਾਂ ਵਿੱਚ ਰੁਲਦੀ ਪੱਗ ਨੂੰ ਮੁੜ ਖਾਲਸਾ ਪੰਥ ਦੇ ਸਿਰ ਤੇ ਰੱਖਿਆ ਸੀ ਉਨ੍ਹਾਂ ਦੀਆਂ
ਕੁਰਬਾਨੀਆਂ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਗਿਆ। ਕਰੋੜਾਂ ਅਤੇ ਅਰਬਾਂਪਤੀ ਸਿੱਖਾਂ
ਵਿਚੋਂ ਕਿਸੇ ਇੱਕ ਸਿੱਖ ਨੇ ਵੀ ਇਹ ਹਿੰਮਤ ਨਹੀਂ ਦਿਖਾਈ ਕਿ ਇੰਨਾਂ ਯੋਧਿਆਂ ਦੀਆਂ
ਵੱਡੀਆਂ-2 ਤਸਵੀਰਾਂ ਅਖ਼ਬਾਰਾਂ ਵਿੱਚ ਛਪਵਾ ਕੇ ਖਾਲਸਾ ਪੰਥ ਦੀ ਨਵੀਂ ਪੀੜ੍ਹੀ ਨੂੰ, ਪੂਰੀ
ਦੁਨੀਆਂ ਨੂੰ ਇਹ ਦੱਸਿਆ ਜਾਂਦਾ ਕਿ ਜਿਸ ਨੇ ਵੀ ਸਿੱਖ ਧਰਮ ਤੇ ਹਮਲਾ ਕੀਤਾ ਉਹ ਮਿਟ
ਜਾਂਦਾ ਰਿਹਾ ਹੈ। ਖਾਲਸਾ ਪੰਥ ਦੇ ਜਖ਼ਮਾਂ ਨੂੰ ਕੁਰੇਦਣ ਵਾਲੀਆਂ ਤਸਵੀਰਾਂ ਤੋਂ ਅਗਲੇ ਹੀ
ਦਿਨ ਇੱਕ ਨਵੰਬਰ 2011 ਨੂੰ ਇੰਦਰਾ ਗਾਂਧੀ ਨੂੰ ਆਪਣੀ ਮਾਂ ਸਮਝਣ ਵਾਲੇ ਪੰਜਾਬ ਦੇ ਬੇਸ਼ਰਮ
ਕਾਂਗਰਸੀ ਆਗੂ, ਜਿੰਨਾਂ ਨੂੰ ਇਸ ਦਿਨ ਪੂਰੀ ਸਿੱਖ ਕੌਮ ਤੋਂ , ਜ਼ੁਲਮ ਦਾ ਸ਼ਿਕਾਰ ਹੋਏ
ਉਨ੍ਹਾਂ ਹਜ਼ਾਰਾਂ ਨਿਰਦੋਸ਼ ਸਿੱਖਾਂ ਤੋਂ , ਬਲਾਤਕਾਰ ਕਰਕੇ ਕੋਹ-ਕੋਹ ਮਾਰੀਆਂ ਸਿੱਖਾਂ
ਦੀਆਂ ਧੀਆਂ ਭੇਣਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਸੀ ਕਿ ਅਸੀਂ ਉਨ੍ਹਾਂ ਹੀ ਕਾਤਲਾਂ ਅੱਗੇ
ਜੀ ਹਜੂਰੀ ਕਰਨ ਵਾਲੇ ਉਨ੍ਹਾਂ ਦੇ ਨੁਮਾਇੰਦੇ ਹਾਂ ਉਹ ਆਗੂ 1 ਨਵੰਬਰ ਨੂੰ ਤਲਵੰਡੀ ਸਾਬੋ
ਵਿਖੇ ਨੰਗੀਆਂ ਤਲਵਾਰਾਂ ਲਹਿਰਾ ਕੇ ਜਿਵੇਂ ਕਹਿ ਰਹੇ ਹੋਣ ਕਿ ਦੋ ਸਿੱਖ ਨੌਜਵਾਨਾਂ ਨੇ
ਸਾਡੀ ਮਾਂ ਨੂੰ ਮਾਰਿਆ ਸੀ , ਤਾਂ ਅੱਜ ਦੇ ਦਿਨ ਅਸੀਂ ਦਸ ਹਜ਼ਾਰ ਸਿੱਖ ਮਾਰੇ ਸਨ,
ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟੀਆਂ ਸਨ, ਅੱਜ ਅਸੀਂ ਤਲਵਾਰਾਂ ਲਹਿਰਾ ਕੇ ਇਸ
ਗੱਲ ਦਾ ਜਸ਼ਨ ਮਨਾ ਰਹੇ ਹਾਂ ਕਿ ਅਸੀਂ ਇੱਕ ਵੀ ਕਾਤਲ ਨੂੰ ਤੱਤੀ ਵਾ ਨਹੀਂ ਲੱਗਣ ਦਿੱਤੀ ,
ਗ੍ਰਿਫਤਾਰ ਤੱਕ ਨਹੀਂ ਹੋਣ ਦਿੱਤਾ । ਕਾਂਗਰਸੀ ਆਗੂਆਂ ਵੱਲੋਂ ਇੱਕ ਨਵੰਬਰ ਨੂੰ ਕੀਤਾ
ਗਿਆ ਇਹ ਡਰਾਮਾ ਸਿਰਫ਼ ਇਤਫ਼ਾਕ ਨਹੀਂ ਸਗੋਂ ਜਾਣ ਬੁੱਝ ਕੇ ਆਪਣੇ ਦਿੱਲੀ ਬੈਠੇ ਕਾਤਲ
ਨੇਤਾਵਾਂ ਨੂੰ ਖੁਸ਼ ਕਰਨ ਲਈ ਅਤੇ ਖਾਲਸਾ ਪੰਥ ਨੂੰ ਚੜਾਉਣ ਲਈ ਕੀਤਾ ਗਿਆ ਹੈ । ਇੱਕ
ਨਵੰਬਰ 2011 ਨੂੰ ਸੱਭ ਤੋਂ ਵੱਧ ਦਿਲ ਦਖਾਉਣ ਵਾਲੀ ਗੱਲ ਇਹ ਰਹੀ ਕਿ ਖਾਲਸਾ ਪੰਥ ਦੀ
ਅਗਵਾਈ ਕਰਦੀ ਅਕਾਲੀ ਪਾਰਟੀ ਦੇ ਬਜੁਰਗ ਨੇਤਾ ਅਤੇ ਕਰਤਾ ਧਰਤਾ ਜਿੰਨ੍ਹਾਂ ਨੂੰ ਇਸ ਦਿਨ
ਦਿੱਲੀ ਵਿੱਚ ਅਜ਼ਾਦ ਘੁੰਮਦੇ ਕਾਤਲਾਂ ਦੇ ਖਿਲਾਫ਼ , ਇੰਨ੍ਹਾਂ ਕਾਤਲਾਂ ਨੂੰ ਦੇਖ ਕੇ ਅੱਖਾਂ
ਬੰਦ ਕਰ ਲੈਣ ਵਾਲੇ ਭਾਰਤੀ ਨਿਆਇਕ ਸਿਸਟਿਮ ਅੱਗੇ ਵੱਡੇ ਪੱਧਰ ਤੇ ਰੋਸ ਮੁਜਾਹਰੇ ਕਰਕੇ
ਪੂਰੀ ਦੁਨੀਆਂ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਸ਼ਾਤੀ ਦਾ ਮਾਖੋਟਾ ਪਾਈ ਫਿਰਦੇ ਇਨ੍ਹਾਂ
ਹੁਕਮਰਾਨਾਂ ਦਾ ਅਸਲੀ ਚਿਹਰਾ ਕਿੰਨਾ ਘਿਨਾਉਣਾ ਹੇ। ਇਸੇ ਦਿਨ ਇਹ ਅਕਾਲੀ ਨੇਤਾ ਆਪਣੇ
ਸੱਭਿਆਚਾਰ ਨੂੰ ਭੁੱਲ ਕੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਤੇ ਮੁੰਬਈ ‐ ਦੀਆਂ
ਅਰਧ ਨਗਨ ਡਾਂਸਰਾਂ ਦੇ ਡਾਂਸ ਦਾ ਅਨੰਦ ਲੈ ਰਹੇ ਸਨ । ਕਿੰਨਾ ਚੰਗਾ ਹੁੰਦਾ ਜੇਕਰ ਇਹ
ਵਿਸ਼ਵ ਕਬੱਡੀ ਕੱਪ ਉੱਨਾਂ ਜ਼ੁਲਮ ਦਾ ਸ਼ਿਕਾਰ ਹੋਏ ਹਜ਼ਾਰਾਂ ਸਿੱਖਾਂ ਨੂੰ ਸਰਧਾਂਜਲੀ ਭੇਟ
ਕਰਨ ਤੋਂ ਬਾਅਦ ਕੀਰਤਨ ਦਰਬਾਰ, ਅਤੇ ਢਾਡੀ ਦਰਬਾਰ ਨਾਲ ਸੁਰੂ ਕੀਤਾ ਜਾਂਦਾ ।ਇਹ ਕਬੱਡੀ
ਕੱਪ ਉਨ੍ਹਾਂ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਸਮਰਪਿਤ ਕਰ ਦਿੱਤਾ ਜਾਂਦਾ । ਇਸ
ਮੌਕੇ ਕੁਝ ਇਕ ਸੁਹਿਰਦ ਕਲਮਾਂ ਨੂੰ ਛੱਡ ਕੇ, ਵੱਡੀਆਂ -2 ਕਲਮਾਂ ਦਾ, ਸਿੱਖ
ਬੁੱਧੀਜੀਵੀਆਂ ਦਾ, ਭਗਤ ਸਿੰਘ ਦੇ ਵਾਰਿਸ ਬਣੇ ਫਿਰਦੇ ਨੇਤਾਵਾਂ ਦਾ ਕਾਤਲਾਂ ਦੇ ਹੱਕ
ਵਿੱਚ ਖਾਮੋਸ਼ ਹੋ ਜਾਣਾ ਭਵਿੱਖ ਲਈ ਸੁੱਭ ਸੰਕੇਤ ਨਹੀਂ ਹੈ। ਪੰਜਾਬ ਦੀ ਧਰਤੀ ਦੀ ਇੱਟ ਇੱਟ
ਉਤੇ ਬੈਠੇ ਸਾਧਾਂ ਸੰਤਾਂ ਦਾ ਕਾਤਲਾਂ ਵਾਰੇ ਮੂੰਹ ਨਾ ਖੋਲਣਾ , ਪੀੜਤਾਂ ਦੇ ਹੱਕ ਵਿੱਚ
ਹਾਅ ਦਾ ਨਾਹਰਾ ਨਾ ਮਾਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ।ਕੌਮੀ ਸ਼ਹੀਦਾਂ ਨੂੰ ਅਤੇ
ਪੀੜਤਾਂ ਨੂੰ ਭੁੱਲ ਕੇ ਚੇਤਨਾ ਸਮਾਗਮਾਂ ਦੇ ਵੱਡੇ-2 ਇਸਤਿਹਾਰ ਅਖ਼ਬਾਰਾਂ ਵਿੱਚ ਪ੍ਰਕਾਸ਼ਤ
ਕਰਵਾਉਣ ਵਾਲੇ ਇਹ ਲੋਕ ਅਕਸਰ ਤੁਹਾਨੂੰ ਸਟੇਜਾਂ ਤੇ ਸਹਿਬਜਾਂਦਿਆਂ ਦੀਆਂ ਬਹਾਦਰੀ ਦੀਆਂ
ਕਹਾਣੀਆਂ . ਮੁਗਲਾਂ ਦੇ ਜ਼ੁਲਮ ਦੀਆਂ ਕਹਾਣੀਆਂ ਸੁਣਾਉਦੇ ਨਜ਼ਰ ਆਉਣਗੇ. ਕਿਉਕਿ ਮੁਗਲ ਹੁਣ
ਖ਼ਤਮ ਹੋ ਗਏ ਉਨ੍ਹਾਂ ਵਾਰੇ ਜੋ ਮਰਜੀ ਕਹੀ ਜਾਵੋ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ । ਪਰ
ਇਹ ਲੋਕ 27 ਸਾਲ ਪਹਿਲਾਂ ਹੋਈਆਂ ਦਿਲ ਕਬਾਊ ਘਟਨਾਵਾਂ ਦਾ ਜਿਕਰ ਤੱਕ ਨਹੀਂ ਕਰਨਗੇ
ਕਿਉਂਕਿ ਅਜਿਹਾ ਕਹਿਰ ਵਰਤਾਉਣ ਵਾਲੇ ਕਾਤਲ ਅਜੇ ਜਿਉਂਦੇ ਹਨ, ਸੱਤਾ ਵਿੱਚ ਹਨ, ਤਾਕਤਵਰ
ਹਨ, ਉਨ੍ਹਾਂ ਵਾਰੇ ਕੁਝ ਕਿਹਾ ਤਾਂ ਵਿਦੇਸ਼ਾਂ ਦੇ ਟੂਰ ਬੰਦ ਹੋ ਸਕਦੇ ਹਨ, ਜੇਲ੍ਹ ਯਾਤਰਾ
ਦੀ ਵੀ ਸੰਭਵਾਨਾ ਹੈ, ਜਾਨ ਵੀ ਜਾ ਸਕਦੀ ਹੈ ਕੁਲ ਮਿਲਾ ਕੇ ਪੂਰਾ ਗੋਰਖ ਧੰਦਾ ਹੀ ਬੰਦ ਹੋ
ਸਕਦਾ ਹੈ । ਸਿੱਖੀ ਦੇ ਭੇਸ ਵਿੱਚ ਵਿਚਰ ਰਹੇ, ਸੱਚ ਨੂੰ ਸੱਚ ਨਾ ਕਹਿਣ ਵਾਲੇ, ਕਾਤਲਾਂ
ਦੀ ਬੁੱਕਲ ਦਾ ਨਿੱਘ ਮਾਣਦੇ ਇੰਨਾਂ ਸਟੇਜੀ ਕਲਾਕਾਰਾਂ ਨੂੰ ਸੰਤ ਕਹਿਣਾ ਠੀਕ ਨਹੀਂ
ਹੈ।ਤਿੰਨ ਫੁੱਟ ਦੀਆਂ ਕ੍ਰਿਪਾਨਾਂ ਚੁੱਕੀ ਫਿਰਦੇ, ਹਥਿਆਰਬੰਦ ਸੰਘਰਸ਼ ਨਾਲੋਂ ਨਾਤਾ ਤੋੜਨ
ਵਾਲੇ ਕੌਮੀ ਨੇਤਾਵਾਂ ਦਾ , ਇਨ੍ਹਾਂ ਸਾਧਾਂ ਦਾ ਸਾਹਿਬਜਾਦਿਆਂ ਨਾਲ, ਬਾਬਾ ਬੰਦਾ ਸਿੰਘ
ਬਹਾਦਰ ਨਾਲ, ਬਾਬਾ ਦੀਪ ਸਿੰਘ ਨਾਲ ਸਬੰਧ ਕਿਵੇਂ ਹੋ ਸਕਦਾ ਹੈ । ਜਿਹੜੀਆਂ ਕ੍ਰਿਪਾਨਾਂ
ਇੰਨੇ ਜ਼ੁਲਮ ਤੋਂ ਬਾਅਦ ਵੀ ਮਿਆਨ ਵਿਚੋਂ ਬਾਹਰ ਨਾ ਨਿਕਲੀਆਂ ਹੋਣ ਤਾਂ ਫਿਰ ਉਹ ਕਦੋ ਬਾਹਰ
ਨਿਕਲਣਗੀਆਂ ।ਅੱਜ ਪੂਰੀ ਕੌਮ ਹੀ ਇੰਨਾਂ ਤਾਕਤਵਰ ਅਤੇ ਸੱਤਾ ਤੇ ਕਾਬਜ ਕਾਤਲਾਂ ਅੱਗੇ
ਬੇਵੱਸ ਜਿਹੀ ਨਜ਼ਰ ਆਉਦੀ ਹੈ। ਅੱਜ ਦਾ ਸਮਾਂ ਇਹੀ ਕਹਿ ਰਿਹਾ ਹੈ ਕਿ ਸਿੱਖਾਂ ਨੇ ਪੂਰੀ
ਤਰਾਂ ਦਿੱਲੀ ਦੀ ਗੁਲਾਮੀ ਨੂੰ ਕਬੂਲ ਕਰ ਲਿਆ ਹੈ । ਸਾਡੇ ਲੋਕਾਂ ਵਿੱਚ ਇਨਸਾਫ਼ ਲੈਣ ਦੀ
ਹਿੰਮਤ ਨਹੀਂ ਹੈ । ਇਹ ਸਮਾਂ ਸਿੱਖ ਕੌਮ ਲਈ ਬਹੁਤ ਹੀ ਅਫ਼ਸੋਸਜਨਕ , ਨਿਰਾਸ਼ਾਜਨਕ, ਅਤੇ
ਸ਼ਰਮਨਾਕ ਹੈ। ਪੂਰੀ ਸਿੱਖ ਕੌਮ ਨੂੰ ਜ਼ੁਲਮ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ ਵੀਰਾਂ ਤੋਂ,
ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਤੋਂ . ਇੱਜਤਾਂ ਲੁੱਟਕੇ ਕੋਹ ਕੋਹ ਕੇ ਮਾਰੀਆਂ ਸਿੱਖਾਂ
ਦੀਆਂ ਧੀਆਂ- ਭੇਣਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।
ਜ਼ੁਲਮ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ , ਅਤੇ ਜ਼ੁਲਮ ਦਾ ਸ਼ਿਕਾਰ ਹੋਏ ਮੇਰੀ ਕੌਮ ਦੇ ਮੇਰੇ ਵੀਰੋ ਤੁਸੀ ਇਸ ਵਰਤਾਰੇ ਤੇ ਨਿਰਾਸ਼ ਨਾ ਹੋ ਜਾਣਾ । ਮੈਂ ਦੀਵਾਲੀ ਵਾਲੇ ਦਿਨ ਵੀ ਫਾਂਸੀ ਦੇ ਤਖ਼ਤੇ ਦੇ ਆਲੇ ‐ਦੁਆਲੇ ਦੀਪ ਮਾਲਾ ਕਰਕੇ ਤੁਹਾਨੂੰ ਯਾਦ ਕੀਤਾ ਸੀ ਅਤੇ ਮੇਰਾ ਤੁਹਾਡੇ ਨਾਲ ਇਹੀ ਵਾਅਦਾ ਹੈ ਕਿ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲਿਆਂ ਕਾਤਲਾਂ ਅੱਗੇ , ਕਾਤਲਾਂ ਦੀ ਹਿਫ਼ਾਜਤ ਕਰਨ ਵਾਲੇ ਭਾਰਤੀ ਨਿਆਇਕ ਸਿਸਟਿਮ ਅੱਗੇ ਕਦੇ ਵੀ ਸਿਰ ਨਹੀਂ ਝੁਕਾਵਾਂਗਾ। ਮੇਰੇ ਵੱਲੋਂ ਤੁਹਾਨੂੰ ਇਹੀ ਦਿਲੀ ਸਰਧਾਂਜਲੀ ਹੈ।

ਮਿਤੀ 8-11-2011
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ(ਪੰਜਾਬ)
ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ(ਪੰਜਾਬ)

ਬੱਬਰ ਖਾਲਸਾ ਇੰਟਰਨੈਸ਼ਨਲ ਭਾਈ ਦਿਲਾਵਰ ਸਿੰਘ ਵਾਰੇ ਆਪਣੀ ਸੋਚ ਅਤੇ ਸਥਿਤੀ ਸਪੱਸਟ ਕਰੇ।
ੴ
ਬੱਬਰ ਖਾਲਸਾ ਇੰਟਰਨੈਸ਼ਨਲ ਭਾਈ ਦਿਲਾਵਰ ਸਿੰਘ ਵਾਰੇ ਆਪਣੀ ਸੋਚ ਅਤੇ ਸਥਿਤੀ ਸਪੱਸ਼ਟ ਕਰੇ। ਕਿਉਕਿ ਇਸ ਜੱਥੇਬੰਦੀ ਨਾਲ ਸਬੰਧਤ ਸੱਤ ਸਮੁੰਦਰ ਪਾਰ ਬੈਠੇ ਕੁਝ ਲੋਕ ਕਦੇ ਇੰਗਲੈਂਡ , ਕਦੇ ਜਰਮਨੀ ਦੇ ਗੁਰਦੁਆਰਿਆਂ ਵਿੱਚ ਭਾਈ ਦਿਲਾਵਰ ਸਿੰਘ ਦੇ ਨਾਮ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਲਿਖ ਕੇ , ਉਨ੍ਹਾਂ ਦੇ ਬਰਸੀ ਸਬੰਧੀ ਸਮਾਗਮ ਕਰਕੇ ਸਿਰਫ ਡਾਲਰਾਂ ਲਈ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਜਦੋ ਕਿ ਹਿੰਦੋਸਤਾਨ ਦੀ ਧਰਤੀ ਤੇ ਇਸ ਜੱਥੇਬੰਦੀ ਦਾ ਆਪੂ ਬਣਿਆ ਮੁਖੀ ਜਗਤਾਰ ਸਿੰਘ ਹਵਾਰਾ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਹੀ ਮੁਨਕਰ ਹੈ । ਉਹ ਆਪਣੇ ਵਕੀਲਾਂ ਤੇ ਕੌਮ ਦਾ ਲੱਖਾਂ ਰੁ: ਖਰਚ ਕੇ ਪਿਛਲੇ 16 ਸਾਲਾਂ ਤੋਂ ਸਬੰਧਤ ਅਦਾਲਤਾਂ ਵਿੱਚ ਇਹੀ ਸਾਬਤ ਕਰਨ ਦੀ ਕੋਸਿਸ਼ ਕਰ ਰਿਹਾ ਹੈ ਕਿ (ਬੇਅੰਤ ਹੱਤਿਆ ਕਾਂਡ) ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ । ਇਸ ਸਬੰਧੀ ਜਗਤਾਰ ਸਿੰਘ ਹਵਾਰਾ ਦੇ ਮੌਜੂਦਗੀ ਵਿੱਚ ਇਨ੍ਹਾਂ ਦੇ ਵਕੀਲਾਂ ਵੱਲੋਂ ਅਦਾਲਤਾਂ ਵਿੱਚ ਕੀਤੀ ਹੋਈ ਬਹਿਸ ਅਦਾਲਤੀ ਰਿਕਾਰਡ ਬਣਕੇ ਇਕ ਇਤਿਹਾਸਕ ਦਸਤਾਵੇਜ਼ ਬਣ ਚੁੱਕੀ ਹੈ ।
ਮੈਂ ਇਸ ਜੱਥੇਬੰਦੀ ਨਾਲ ਸਬੰਧਤ ਲੋਕਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਅਗਰ ਇੰਨਾਂ ਦੇ ਮੁਖੀ ਦੀ ਸੋਚ ਅਨੁਸਾਰ ਇਹ ਕੇਸ ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ ਤਾਂ ਭਾਈ ਦਿਲਾਵਰ ਸਿੰਘ ਸ਼ਹੀਦ ਕਿਸ ਤਰ੍ਹਾਂ ਹੋ ਗਿਆ , ਬੱਬਰ ਕਿਸ ਤਰ੍ਹਾਂ ਹੋ ਗਿਆ । ਬੱਬਰ ਖਾਲਸਾ ਆਪਣੇ ਵੱਲੋਂ ਅਪਣਾਏ ਜਾ ਰਹੇ ਦੋਹਰੇ ਮਾਪਦੰਡਾਂ ਵਾਰੇ ਖਾਲਸਾ ਪੰਥ ਨੂੰ ਜੁਆਬ ਦੇਵੇ।
ਮੈਂ ਰੇਸ਼ਮ ਸਿੰਘ ਜਰਮਨੀ ਵਾਲੇ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ 22 ਦਸੰਬਰ 1995 ਨੂੰ ਤੂੰ ਮੈਨੂੰ ਜਿਸ ਵਿਆਕਤੀ ਨੂੰ ਮਿਲਣ ਲਈ ਭੇਜਿਆ ਸੀ ਉਹ ਵਿਆਕਤੀ ਮੈਨੂੰ ਗ੍ਰਿਫ਼ਤਾਰ ਕਰਨ ਵਾਲੀ ਪਟਿਆਲਾ ਪੁਲਿਸ ਪਾਰਟੀ ਦੀ ਅਗਵਾਈ ਕਰ ਰਿਹਾ ਸੀ ਅਤੇ ਤੇਰੇ ਨਾਲ ਲਗਾਤਾਰ ਸੰਪਰਕ ਵਿੱਚ ਸੀ । ਗ੍ਰਿਫਤਾਰੀ ਤੋਂ ਬਾਅਦ ਮੈਨੂੰ ਪਤਾ ਲੱਗਾ ਸੀ ਕਿ ਉਹ ਵਿਅਕਤੀ ਰਵਿੰਦਰ ਸਿੰਘ ਰਵੀ ਬਟਾਲੇ ਦਾ ਇਕ ਪੁਲਿਸ ਕੈਟ ਹੈ ਅਤੇ ਉਸ ਨੇ ਪਹਿਲਾਂ ਵੀ ਕਈ ਸਿੰਘਾਂ ਦਾ ਨੁਕਸਾਨ ਕਰਵਾਇਆ ਸੀ । ਸੰਘਰਸ਼ ਨਾਲ ਸਬੰਧਤ ਬਹੁਤ ਸਾਰੇ ਲੋਕ ਉਸ ਦੀ ਅਸਲੀਅਤ ਤੋਂ ਜਾਣੂ ਸਨ। ਮੈਂ ਗ੍ਰਿਫਤਾਰ ਹੋਣ ਤੋਂ ਪਹਿਲਾਂ ਤੁਹਾਡੇ ਵੱਲੋਂ ਦਿੱਤਾ ਹੋਇਆ ਸਾਈਨਾਈਡ ਦਾ ਕੈਪਸੂਲ ਖਾ ਕੇ ਜਿਉਂਦੇ ਹੱਥ ਨਾ ਆਉਣ ਦਾ ਆਪਣਾ ਵਾਅਦਾ ਨਿਭਾ ਦਿੱਤਾ ਸੀ ਪਰ ਤੁਹਾਡਾ ਉਹ ਸਾਈਨਾਈਡ ਦਾ ਕੈਪਸੂਲ ਵੀ ਨਕਲੀ ਹੀ ਨਿਕਲਿਆ ਸੀ । ਰੇਸ਼ਮ ਜਰਮਨੀ ਵਾਲਾ ਰਵਿੰਦਰ ਰਵੀ ਪੁਲਿਸ ਕੈਟ ਨਾਲ ਆਪਣੇ ਸਬੰਧਾ ਵਾਰੇ ਸੰਗਤਾਂ ਨੂੰ ਸਪੱਸ਼ਟ ਕਰੇ ਅਤੇ ਇਹ ਦੱਸੇ ਕਿ ਮੈਨੂੰ ਗ੍ਰਿਫਤਾਰ ਕਰਵਾਉਣ ਦੇ ਪਿੱਛੇ ਤੇਰੇ ਤੋਂ ਇਲਾਵਾ ਹੋਰ ਕੌਣ ‐ਕੌਣ ਲੋਕ ਸਨ।
ਮੇਰੀ ਸੰਘਰਸ਼ ਦੇ ਰਸਤੇ ਤੇ ਚੱਲਣ ਵਾਲੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਇਸ ਰਸਤੇ ਤੇ ਚੱਲਦਿਆਂ ਉਹ ਜੋ ਵੀ ਕਰਨ ਬਹੁਤ, ਹੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਕਰਨ ਅਤੇ ਫਿਰ ਗ੍ਰਿਫਤਾਰ ਹੋਣ ਦੀ ਸੂਰਤ ਵਿੱਚ ਹਿੰਦੋਸਤਾਨੀ ਅਦਾਲਤਾਂ ਵਿੱਚ ਆਪਣੇ ਕੀਤੇ ਹੋਏ ਕੰਮਾਂ ਨੂੰ ਸਵੀਕਾਰ ਕਰਨ, ਇਹ ਦੱਸਣ ਕਿ ਉਨ੍ਹਾਂ ਦਾ ਇਸ ਕੰਮ ਨੂੰ ਕਰਨ ਪਿੱਛੇ ਕੀ ਮਨੋਰਥ ਸੀ । ਨਹੀਂ ਤਾਂ ਹਥਿਆਰ ਚੁੱਕ ਕੇ ਸੰਘਰਸ਼ ਦਾ ਦਾਅਵਾ ਕਰਨਾ, ਅਦਾਲਤਾਂ ਵਿੱਚ ਆ ਕੇ ਆਪਣੇ ਕੀਤੇ ਹੋਏ ਕੰਮਾਂ ਤੋਂ ਮੁਨਕਰ ਹੋ ਜਾਣਾ , ਸੰਘਰਸ਼ ਨਾਲ , ਸ਼ਹੀਦ ਹੋਏ ਵੀਰਾਂ ਨਾਲ ਅਤੇ ਆਪਣੇ ਆਪ ਨਾਲ ਹੀ ਧੋਖਾ ਹੈ ।
27-9-2011
ਵੱਲੋ
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ

ਸਿੱਖ ਧਰਮ ਤੇ ਹਮਲਾ ਕਰਨ ਵਾਲੇ ਕਾਂਗਰਸੀਆਂ ਦੇ ਇਸਾਰਿਆਂ ਤੇ ਆਪਣੇ ਏਜੰਟਾਂ ਦਾ ਪੰਥਕ ਮੋਰਚਾ ਬਣਾ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਕਰਨ ਦੀ ਕੋਸ਼ਿਸ ਕਰਦੇ ਹਨ ਤਾਂ ਇਹ ਇਨਾਂ ਲੋਕਾਂ ਦੇ ਹਰਾਮਪੁਣੇ ਦੀ ਹੱਦ ਹੈ । ਸਿੱਖ ਧਰਮ ਤੇ ਹਮਲਾ ਕਰਨ ਵਾਲੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਾਂਗਰਸੀਆਂ ਨਾਲ ਸਬੰਧ ਰੱਖਣ ਵਾਲੇ ਲੋਕ ਅਗਰ ਪੰਥਕ ਹਨ ਤਾਂ ਇਨਾਂ ਜ਼ਾਲਮਾਂ ਅਤੇ ਕਾਤਲਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ ਲੋਕ ਕੌਣ ਸਨ ?
ੴ
ਸਤਿਗੁਰ ਪ੍ਰਸਾਦਿ
ਸੱਭ ਤੋਂ ਪਹਿਲਾਂ
ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਅੱਗੇ ਦੁਆ ਕਰਦਾ ਹਾਂ।
ਜੂਨ 1984 ਨੂੰ ਹਿੰਦੋਸਤਾਨੀ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਟੈਂਕਾਂ ਅਤੇ
ਤੋਪਾਂ ਨਾਲ ਹਮਲਾ ਕਰਕੇ , ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ
ਢਹਿ ਢੇਰੀ ਕਰ ਦਿੱਤਾ ਸੀ । ਫਿਰ ਨਵੰਬਰ 1984 ਨੂੰ ਇੰਨਾਂ ਹੀ ਕਾਂਗਰਸੀ ਹੁਕਮਰਾਨਾਂ ਨੇ
ਤਿੰਨ ਦਿਨ ਹਜ਼ਾਰਾਂ ਹੀ ਬੇਕਸੂਰ ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿੱਚ ਭਜਾ-ਭਜਾ ਕੇ
ਕਤਲੇਆਮ ਕਰ ਦਿੱਤਾ ਸੀ, ਸਿੱਖਾਂ ਦੀਆਂ ਧੀਆਂ ‐ਭੈਣਾਂ ਦੀਆਂ ਇੱਜਤਾਂ ਲੁੱਟ ਕੇ ਉਨਾਂ ਨੂੰ
ਕੋਹ-ਕੋਹ ਕੇ ਮਾਰ ਦਿੱਤਾ ਸੀ।ਫਿਰ ਇਨਾਂ ਹੀ ਕਾਤਲ ਕਾਂਗਰਸੀ ਹੁਕਮਰਾਨਾਂ ਦੇ ਇਸਾਰਿਆਂ
ਤੇ ਪੰਜਾਬ ਦੀ ਪਵਿੱਤਰ ਧਰਤੀ ਇਕ ਦਹਾਕੇ ਤੱਕ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੀ ਰਹੀ
ਸੀ । ਪੰਜਾਬ ਦੀ ਧਰਤੀ ਦੇ ਵਾਰਿਸ 25,000 ਸਿੱਖ ਨੌਜਵਾਨਾਂ ਨੂੰ ਉਨਾਂ ਦੇ ਘਰਾਂ ਤੋਂ
ਚੁੱਕ ਕੇ, ਉਨਾਂ ਦਾ ਕਤਲ ਕਰਕੇ , ਉਨਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਕੇ ਸਾੜ ਦਿੱਤਾ
ਗਿਆ ਸੀ । ਸਿੱਖ ਧਰਮ ਤੇ, ਸਿੱਖ ਕੌਮ ਤੇ ਅਜਿਹਾ ਜੁਲਮ ਢਾਹੁਣ ਵਾਲੇ ਕਾਂਗਰਸੀ
ਹੁਕਮਰਾਨਾਂ ਨਾਲ ਰਾਜਸੀ ਸਾਂਝ ਰੱਖਣ ਵਾਲੇ ਪੰਥਕ ਮਾਖੌਟਾ ਪਾਈ ਫਿਰਦੇ ਅਤੇ ਸ਼ਹੀਦਾਂ ਦੇ
ਵਾਰਿਸ ਬਣੇ ਫਿਰਦੇ ਕਾਂਗਰਸੀ ਏਜੰਟ ਅਕਸਰ ਤੁਹਾਨੂੰ ਜੂਨ ਦੇ ਪਹਿਲੇ ਹਫ਼ਤੇ “ਸ੍ਰੀ ਅਕਾਲ
ਤਖ਼ਤ ਸਾਹਿਬ” ਤੇ ਤਖ਼ਤੀਆਂ ਚੁੱਕੀ ਫਿਰਦੇ , ਨਵੰਬਰ ਦੇ ਪਹਿਲੇ ਹਫ਼ਤੇ ਪੰਜਾਬ ਬੰਦ ਦੇ ਸੱਦੇ
ਦਿੰਦੇ ਅਤੇ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਦੇ ਦਿਖਾਈ ਦੇਣਗੇ । ਤਾਂ ਹੀ
ਤਾਂ ਇੰਨਾਂ ਏਜੰਟਾਂ ਨੂੰ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਨ ਵਾਲੀ ਅਤੇ
ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਅਤੇ ਘੱਟ
ਗਿਣਤੀਆਂ ਦੀ ਰਖਵਾਲੀ ਪਾਰਟੀ ਨਜ਼ਰ ਆਉਦੀ ਹੈ । ਦਿੱਲੀ
ਦਾ ਇੱਕ ਵਪਾਰੀ ਪਰਮਜੀਤ ਸਿੰਘ ਸਰਨਾ ਅਗਰ ਕਾਤਲ ਕਾਂਗਰਸੀਆਂ ਨੂੰ ਸਿਰਪਾਉ ਦੇ ਕੇ
ਸਨਮਾਨਿਤ ਕਰਦਾ ਹੈ , ਰਾਹੁਲ ਗਾਂਧੀ ਦੇ ਪੈਰਾਂ ਨੂੰ ਹੱਥ ਲਗਾਉਂਦਾ ਹੈ ਜਾਂ ਉਸ ਨੂੰ
ਆਪਣਾ ਰਿਸਤੇਦਾਰ ਬਣਾਉਂਦਾ ਹੈ ਤਾਂ ਮੈਨੂੰ ਕੋਈ ਇਤਰਾਜ ਨਹੀਂ ਹੈ। ਹਾਂ ਅਗਰ ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਜਿਹਾ ਕਰਦਾ ਹੈ ਤਾਂ ਮੇਰਾ ਇਹੀ ਕਹਿਣਾ ਹੈ ਕਿ
ਸਰਨੇ ਵਰਗੇ ਲੋਕ ਸਿੱਖੀ ਦੇ ਮੱਥੇ ਤੇ ਕਲੰਕ ਹਨ, ਸਾਡੀ ਗੁਲਾਮ ਮਾਨਸਿਕਤਾ ਦਾ ਪ੍ਰਤੀਕ
ਹਨ। ਸਰਨੇ ਵਰਗੇ ਲੋਕ ਅਗਰ ਪੰਜਾਬ ਦੀ ਪਵਿੱਤਰ ਧਰਤੀ ਤੇ ਸਿੱਖ ਧਰਮ ਤੇ ਹਮਲਾ ਕਰਨ ਵਾਲੇ
ਕਾਂਗਰਸੀਆਂ ਦੇ ਇਸਾਰਿਆਂ ਤੇ ਆਪਣੇ ਏਜੰਟਾਂ ਦਾ ਪੰਥਕ ਮੋਰਚਾ ਬਣਾ ਕੇ ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਕਰਨ ਦੀ ਕੋਸ਼ਿਸ ਕਰਦੇ ਹਨ ਤਾਂ ਇਹ ਇਨਾਂ ਲੋਕਾਂ ਦੇ
ਹਰਾਮਪੁਣੇ ਦੀ ਹੱਦ ਹੈ । ਸਿੱਖ ਧਰਮ ਤੇ ਹਮਲਾ ਕਰਨ ਵਾਲੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ
ਕਤਲੇਆਮ ਕਰਨ ਵਾਲੇ ਕਾਂਗਰਸੀਆਂ ਨਾਲ ਸਬੰਧ ਰੱਖਣ ਵਾਲੇ ਲੋਕ ਅਗਰ ਪੰਥਕ ਹਨ ਤਾਂ ਇਨਾਂ
ਜ਼ਾਲਮਾਂ ਅਤੇ ਕਾਤਲਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ ਲੋਕ ਕੌਣ ਸਨ ? ਮੇਰੇ
ਖਾਲਸਾ ਪੰਥ ਨੂੰ ਇਹੀ ਬੇਨਤੀ ਹੈ ਕਿ ਪੰਥਕ ਮਾਖੌਟਾ ਪਾਈ ਫਿਰਦੇ ਕਾਂਗਰਸ ਦੇ ਏਜੰਟਾਂ ਨੂੰ
ਵੋਟਾਂ ਪਾਉਣ ਦੀ ਬਜਾਏ ਇਨਾਂ ਦੇ ਛਿੱਤਰ ਮਾਰੇ ਜਾਣ ਤਾਂ ਕਿ ਇਨਾਂ ਦੁਸਟ ਲੋਕਾਂ ਨੂੰ
ਸਿੱਖ ਧਰਮ ਤੋਂ ਦੂਰ ਰੱਖਿਆ ਜਾ ਸਕੇ।
ਖਾਲਸਾ ਪੰਥ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
ਮਿਤੀ :16-08-2011
ਖਾਲਸਾ ਪੰਥ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
ਸ. ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ. 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ
ਕੋਠੀ ਨੰ. 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ

.ਜਿਹੜੇ ਲੋਕਾਂ ਨੇ ਸਿਰਫ ਇਸ ਕਰਕੇ ੨੬ ਅਕਾਲੀ ਉਮੀਦਵਾਰ ਮਾਰ ਦਿੱਤੇ ਕਿਉਂਕਿ ਉਹ ਸੰਵਿਧਾਨ ਦੇ ਤਹਿਤ ਚੋਣਾਂ ਲੜ੍ਹ ਰਹੇ ਸਨ। ਅੱਜ ਉਹੀ ਲੋਕ ਖੁਦ ਉਸੇ ਸੰਵਿਧਾਨ ਦੇ ਤਹਿਤ ਸੰਘਰਸ਼ ਅਤੇ ਚੋਣਾਂ ਲੜ੍ਹਨ ਦੀ ਗੱਲ ਕਰਦੇ ਹਨ । ਅਜਿਹੇ ਲੋਕਾਂ ਨੂੰ ਅਜਿਹਾ ਕਰਨ ਦਾ ਕੀ ਨੈਤਿਕ ਹੱਕ ਹੈ
6.9.2009.
ਪਿਆਰੀ ਭੈਣ ਕਮਲ,
ਬਹੁਤ ਹੀ ਪਿਆਰ ਭਰੀ
ਸਤਿ ਸ੍ਰੀ ਅਕਾਲ ।
ਤੁਹਾਡੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਬਹੁਤ ਸਾਰੀਆਂ ਖੁਸ਼ੀਆਂ ਲਈ ਉਸ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ । ਰਾਜੇ ਕੱਲ ਮੈਨੂੰ ਮੁਲਾਕਾਤ ਦੀ ਉਡੀਕ ਨਹੀਂ ਸੀ ਪਰ ਤੁਸੀ ਅਚਾਨਕ ਆ ਗਏ ਮਨ ਨੂੰ ਬਹੁਤ ਖੁਸ਼ੀ ਹੋਈ । ਫਿਰ ਡੈਡੀ ਜੀ ਨੂੰ ਮਿਲਿਆ ਨੂੰ ਵੀ ਕਾਫੀ ਸਮਾਂ ਹੋ ਗਿਆ ਸੀ । ਬੱਚਿਆਂ ਦੀਆਂ ਗੱਲਾਂ ਸੁਣਕੇ ਮਨ ਨੂੰ ਅਜੀਬ ਜਿਹਾ ਅਨੰਦ ਮਿਲਦਾ ਹੈ । ਅਜੈਦੀਪ ਪਿਆਰਾ ਅਤੇ ਸ਼ਰਾਰਤੀ ਜਿਹਾ ਲੱਗਦਾ ਹੈ । ਤੇਰੀ ਮਮਤਾ ਦੇਖ ਕੇ ਮਨ ਦੁਆਵਾਂ ਨਾਲ ਭਰ ਜਾਂਦਾ ਹੈ ਕਿ ਸੱਚੇ ਪਾਤਿਸਾਹ ਇਹ ਪਿਆਰ ਹਮੇਸਾਂ ਕਾਇਮ ਰਹੇ ਅਤੇ ਵਧਦਾ ਰਹੇ ਅਤੇ ਤੇਰੀ ਕ੍ਰਿਪਾ ਦ੍ਰਿਸਟੀ ਹਮੇਸ਼ਾਂ ਇਸੇ ਤਰਾਂ ਬਣੀ ਰਹੇ। ਇਸ ਪਿਆਰ ਦੀ ਅਹਿਮੀਅਤ ਮੇਰੇ ਤੋਂ ਜਿਆਦਾ ਕੋਈ ਨਹੀਂ ਸਮਝ ਸਕਦਾ । ਕਈ ਵਾਰ ਬਲਜੀਤ ਵਾਰੇ ਵੀ ਜਾਨਣ ਨੂੰ ਦਿਲ ਕਰਦਾ ਹੈ ਕਿ ਉਸ ਦਾ ਬੱਚਿਆਂ ਨਾਲ ਰਿਸਤਾ ਕਿਹੋ ਜਿਹਾ ਹੈ । ਬੱਚਿਆਂ ਤੋਂ ਅਤੇ ਉਨ੍ਹਾਂ ਦੀਆਂ ਗੱਲਾਂ ਤੋਂ ,ਉਨ੍ਹਾਂ ਦੇ ਕੱਪੜਿਆਂ ਤੋਂ ਇਹੀ ਮਹਿਸੂਸ ਹੁੰਦਾ ਹੈ ਕਿ ਬਲਜੀਤ ਵੀ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਾ ਹੈ । ਪ੍ਰਮਾਤਮਾ ਮਿਹਰ ਰੱਖੇ। ਅੱਜ ਤੁਸੀ ਵੀ ਅਖਬਾਰਾਂ ਵਿੱਚ ਇੰਨਾ ਪਾਖੰਡੀ ਲੋਕਾਂ ਦਾ ਇਸਤਿਹਾਰ ਦੇਖਿਆ ਹੋਵੇਗਾ। ਏਨਾ ਵੱਡਾ ਇਸਤਿਹਾਰ ਹੀ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਲੋਕਾਂ ਪਿੱਛੇ ਕਾਫ਼ੀ ਤਾਕਤਵਰ ਤਾਕਤਾਂ ਕੰਮ ਕਰਦੀਆਂ ਹਨ।ਸਿਰਲੇਖ ਸੀ ''ਸੌੜੇ ਸਿਆਸੀ ਹਿੱਤਾਂ ਲਈ ਪੰਜਾਬ ਅਤੇ ਇਸ ਦੀ ਨੌਜਵਾਨੀ ਨੂੰ ਬਰਬਾਦ ਕਰਨਾ ਬੰਦ ਕਰੋ।'' ਕਿੰਨੀ ਅਜੀਬ ਗੱਲ ਹੈ ਕਿ ਜਿਹੜੇ ਲੋਕ ਹਜ਼ਾਰਾਂ ਹੀ ਨੌਜਵਾਨਾਂ ਦੇ ਕਾਤਲ ਹਨ ਉਨ੍ਹਾਂ ਨੂੰ ਅੱਜ ਪੰਜਾਬ ਦੀ ਨੌਜਵਾਨੀ ਦਾ ਫਿਕਰ ਜਾਗ ਗਿਆ ਕਿਉਂਕਿ ਹੱਥਕੜੀ ਆਪਣੇ ਹੱਥਾਂ ਵਿੱਚ ਲੱਗ ਗਈ । ਨੀਚੇ ਲਿਖਿਆ ਸੀ ਪੰਥ ਦੀ ਹੈਤੈਸੀ , ਮੈਨੂੰ ਬਹੁਤ ਦੁੱਖ ਹੋਇਆ ਕਿ ਜਿਹੜੇ ਲੋਕ ਪੰਜਾਬ ਅਤੇ ਪੰਥ ਦੇ ਦੁਸਮਣ ਹਨ , ਉਨ੍ਹਾਂ ਨੇ ਹੈਤੈਸੀ ਹੋਣ ਦਾ ਮਾਖੌਟਾ ਪਾ ਲਿਆ । ਦਰਅਸਲ ਇਨ੍ਹਾਂ ਪਿੱਛੇ ਉਹੀ ਏਜੰਸੀਆਂ ਕੰਮ ਕਰ ਰਹੀਆਂ ਹਨ ਜਿੰਨਾਂ ਨੇ ਪਹਿਲਾਂ ਪੰਜਾਬ ਦੀ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੁਨ ਨਾਲ ਰੰਗਿਆ। ਪਹਿਲਾਂ ਇਹ ਸੰਘਰਸ਼ ਸਿੱਖਾਂ ਦੀਆਂ ਧਾਰਮਿਕ ਅਤੇ ਰਾਜਨੀਤਕ ਸਖਸੀਅਤਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੁਰੂ ਕੀਤਾ ਸੀ । ਫਿਰ ਹੌਲੀ ਹੌਲੀ ਇਹ ਸੰਘਰਸ਼ ਦਿੱਲੀ ਦੀਆਂ ਕੋਝੀਆਂ ਚਾਲਾਂ ਦਾ ਸ਼ਿਕਾਰ ਹੋ ਗਿਆ ਅਤੇ ਧਰਮ ਤੇ ਹਮਲਾ ਹੋ ਗਿਆ ਅਤੇ ਸਾਰੀਆਂ ਸਿੱਖ ਜੱਥੇਬੰਦੀਆਂ ਨੂੰ ਅਜ਼ਾਦੀ ਮੰਗਣ ਲਈ ਮਜ਼ਬੂਰ ਹੋਣਾ ਪਿਆ ਕਿਉਂਕਿ ਸਿੱਖਾਂ ਦੀ ਮਾਨਸਿਕਤਾ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ ਸੀ । ਇਸੇ ਜ਼ੁਲਮ ਅਤੇ ਰੋਸ ਕਰਕੇ ਹੀ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਪਹਿਲਾਂ ਸੰਘਰਸ਼ ਦੇ ਸੁਰੂਆਤੀ ਦੌਰ ਵਿੱਚ ਇਹ ਸੰਘਰਸ਼ ਫਿਰਕੂ ਨਹੀਂ ਸੀ । ਹਿੰਦੂ ਵੀ ਅਤੇ ਹੋਰ ਧਰਮਾਂ ਦੇ ਲੋਕਾਂ ਵਿੱਚ ਉਨ੍ਹਾਂ ਨੌਜਵਾਨਾਂ ਪ੍ਰਤੀ ਕੋਈ ਮਾੜੀ ਭਾਵਨਾ ਜਾ ਡਰ ਨਹੀਂ ਸੀ । ਫਿਰ ਏਜੰਸੀਆਂ ਨੇ ਘੁਸਪੈਡ ਕੀਤੀ , ਪੰਥਕ ਕਮੇਟੀਆਂ ਬਣਾਈਆਂ ਅਤੇ ਇਨ੍ਹਾਂ ਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ, ਸੰਘਰਸ਼ ਨੂੰ ਹੀ ਗੁੰਮਰਾਹ ਕਰ ਦਿੱਤਾ । ਸਮਾਜ ਅਤੇ ਦੇਸ਼ ਵਿੱਚ ਇਸ ਸੰਘਰਸ਼ ਪ੍ਰਤੀ ਵਿਰੋਧ ਪੈਦਾ ਕਰਨ ਵਾਲੀਆਂ ਕਾਰਵਾਈਆਂ ਕਰਵਾਈਆਂ ਅਤੇ ਸੰਘਰਸ਼ ਨੂੰ ਬਦਨਾਮ ਕੀਤਾ। ਇੰਨ੍ਹਾਂ ਏਜੰਸੀਆਂ ਨੇ ਹੀ ਨੌਜਵਾਨਾਂ ਨੂੰ, ਸਿੱਖਾਂ ਨੂੰ ਸਿੱਖਾਂ ਦੇ ਵਿਰੁੱਧ ਵਰਤਿਆ । ਅਕਾਲੀਆਂ ਨੂੰ ਚੁਣ ਚੁਣ ਕੇ ਮਰਵਾਉਣਾ ਸੁਰੂ ਕੀਤਾ । ਜਦ ਅਕਾਲੀ ਦਲ ਨੇ ਸੰਵਿਧਾਨ ਵਿੱਚ ਵਿਸਵਾਸ਼ ਪ੍ਰਗਟ ਕਰਕੇ ਚੋਣਾਂ ਲੜਨ ਦੀ ਹਿੰਮਤ ਕੀਤੀ ਤਾਂ ਇਹੀ ਪੰਥਕ ਕਮੇਟੀ ਨੇ ਚੋਣਾਂ ਦਾ ਬਾਈਕਾਟ ਕੀਤਾ ਅਤੇ ਸੰਵਿਧਾਨ ਦੇ ਤਹਿਤ ਚੋਣਾਂ ਨਾ ਲੜ੍ਹਨ ਦਾ ਹੁਕਮ ਦਿੱਤਾ ਅਤੇ ਚੋਣਾਂ ਲੜਨ ਬਦਲੇ ਜਾ ਇਸ ਦੀ ਆੜ ਵਿੱਚ ਚੁਣ ਚੁਣ ਕੇ ਅਕਾਲੀਆਂ ਨੂੰ ਮਰਵਾਇਆ ਤਾਂ ਕਿ ਕਾਂਗਰਸ ਦੀ ਜਿੱਤ ਯਕੀਨੀ ਹੋ ਸਕੇ ਅਤੇ ਅਕਾਲੀ ਲੀਡਰਸਿਪ ਜਾ ਸਿੱਖ ਨੇਤਾਵਾਂ ਨੂੰ ਮਾਰ ਕੇ ਸਿੱਖਾਂ ਨੂੰ ਨੇਤਾ ਵਿਹੂਣੇ ਕਰ ਦਿੱਤਾ ਜਾਏ । ਅੱਜ ਵੀ ਸੁਖਵੀਰ ਬਾਦਲ ਦੀ ਜਾਨ ਨੂੰ ਖ਼ਤਰਾ ਇਸੇ ਹੀ ਸੋਚ ਦਾ ਪ੍ਰਤੀਕ ਹੈ ਅਤੇ ਉਹੀ ਲੋਕ ਇਸ ਕੰਮ ਲਈ ਸਰਗਰਮ ਹਨ। ਫਿਰ ਹਜ਼ਾਰਾਂ ਨੌਜਵਾਨਾਂ ਨੂੰ ਮਰਵਾ ਕੇ, ਅਕਾਲੀਆਂ ਨੂੰ ਮਰਵਾ ਕੇ ਉਹੀ ਪੰਥਕ ਕਮੇਟੀ ਅਚਾਨਕ ਪ੍ਰਗਟ ਹੋ ਗਈ ਅਤੇ ਇਨ੍ਹਾਂ ਦੇ ਖਿਲਾਫ ਕਮਜ਼ੋਰ ਕੇਸ ਦਰਜ ਕਰਕੇ ਜਾਣਬੁੱਝ ਕੇ ਹੀ ਇਨ੍ਹਾਂ ਨੂੰ ਅਦਾਲਤਾਂ ਤੋਂ ਬਰੀ ਕਰਵਾਇਆ । ਤਾਂ ਕਿ ਉਹ ਫਿਰ ਤੋਂ ਲੋਕਾਂ ਵਿੱਚ ਵਿਚਰ ਸਕਣ ਅਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਸਕਣ । ਇਕ ਗੱਲ ਮੈਂ ਹੋਰ ਨੋਟ ਕੀਤੀ ਹੈ ਜਿੰਨੇ ਵੀ ਖਾਲਿਸਤਾਨੀ ਵਿਚਾਰਧਾਰਾ ਵਾਲੇ ਹੋਣ ਦਾ ਦਿਖਾਵਾ ਕਰਦੇ ਹਨ ਇਹ ਕੋਈ ਜਸਟਿਸ , ਕੋਈ ਮੇਜਰ ਜਨਰਲ , ਕੋਈ ਸਾਬਕਾ ਆਈ ਏ ਐਸ , ਕੋਈ ਰਾਜਦੂਤ , ਇਸ ਤੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇੰਨ੍ਹਾਂ ਲੋਕਾਂ ਦੀ ਅਸਲੀਅਤ ਕੀ ਹੈ । ਇਨ੍ਹਾਂ ਲੋਕਾਂ ਦਾ ਅਜ਼ਾਦੀ ਦੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ ਇਹ ਸਿਰਫ ਏਜੰਸੀਆਂ ਦੇ ਪ੍ਰੋਗਰਾਮ ਲਾਗੂ ਕਰਦੇ ਹਨ ਅਤੇ ਪੰਥ ਪ੍ਰਤੀ ਵਿਰੋਧ ਪੈਦਾ ਕਰਨਾ, ਆਮ ਲੋਕਾਂ ਦੇ ਮਨਾਂ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰਨਾ ਇੰਨ੍ਹਾਂ ਦਾ ਮੁੱਖ ਏਜੰਡਾ ਹੈ । ਤਾਂ ਹੀ ਕਾਂਗਰਸ ਦੀ ਸਰਕਾਰ ਬਣਨ ਲਈ ਰਾਹ ਪੱਧਰਾ ਹੁੰਦਾ ਹੈ । ਇੰਨ੍ਹਾਂ ਨੂੰ ਜੋ ਫੰਡ ਮਿਲਦੇ ਹਨ ਉਹ ਵੀ ਏਜੰਸੀਆ ਦੇ ਥਰੂ ਵਾਇਆ ਬਾਹਰਲੇ ਦੇਸ ਉਥੇ ਵੀ ਇਨ੍ਹਾਂ ਦੇ ਮੋਹਰੇ ਫਿੱਟ ਕੀਤੇ ਹੁੰਦੇ ਹਨ । ਕਿਸੇ ਨੂੰ ਸੱਕ ਵੀ ਨਹੀਂ ਹੁੰਦਾ । ਮੇਰਾ ਆਪਣਾ ਵਿਚਾਰ ਹੈ ਕਿ ਅਗਰ ਅਜ਼ਾਦੀ ਦੇ ਸੰਘਰਸ਼ ਵੱਲ ਨੂੰ ਅੱਗੇ ਵਧਣਾ ਹੈ ਤਾਂ ਸਾਨੂੰ ਦੂਸਰੇ ਧਰਮਾਂ ਦਾ , ਦੂਸਰੀਆਂ ਜਾਤਾਂ ਦਾ ਫਿਰਕਿਆਂ ਦਾ , ਵਿਸਵਾਸ ਜਿੱਤਣਾ ਪਵੇਗਾ । ਉਹ ਸਾਰੇ ਲੋਕ ਸਾਡੀ ਵਿਚਾਰਧਾਰਾ ਵਿੱਚ ਆਪਣੇ ਆਪ ਨੂੰ ਸਰੁੱਖਿਅਤ ਮਹਿਸੂਸ ਕਰਨ ਅਤੇ ਸਾਡੀ ਵਿਚਾਰਧਾਰਾ ਦਾ ਸਨਮਾਨ ਕਰਨ । ਸਾਡੀ ਵਿਚਰਧਾਰਾ ਸਰਵ ਧਰਮ, ਇਨਸਾਫ਼ ਅਤੇ ਮਨੁੱਖੀ ਵਿਕਾਸ ਵਾਲੀ ਹੋਣੀ ਚਾਹੀਦੀ ਹੈ । ਨਾ ਕਿ ਗੁਰਦੁਆਰਿਆਂ ਵਾਲੀ । ਪਹਿਲਾਂ ਦਿੱਲੀ ਟੋਹੜੇ ਰਾਹੀ ਪੰਥ ਦਾ ਨੁਕਸਾਨ ਕਰਦੀ ਰਹੀ ਹੈ ਹੁਣ ਇਨ੍ਹਾਂ ਨੂੰ ਇਕ ਅਜਿਹੇ ਹੀ ਨੇਤਾ ਦੀ ਲੋੜ ਹੈ ਇਸੇ ਲਈ ਬਿੱਟੂ ਦਾ ਪ੍ਰਚਾਰ ਇਕ ਸੋਚੀ ਸਮਝੀ ਸਾਜ਼ਿਸ ਤਹਿਤ ਹੀ ਕੀਤਾ ਜਾ ਰਿਹਾ ਹੈ । ਜਦ ਕਿ ਇਕ ਹਾਰਿਆ ਹੋਇਆ ਵਿਆਕਤੀ , ਸੰਘਰਸ਼ ਦਾ ਭਾਗੌੜਾ , ਆਪਣੇ ਹੀ ਸਾਥੀਆਂ ਨੂੰ ਮਰਵਾਉਣ ਵਾਲਾ ਵਿਆਕਤੀ ਪੰਥ ਦਾ ਨੇਤਾ ਕਿਵੇਂ ਹੋ ਸਕਦਾ ਹੈ । ਰਾਜੇ ਮੈਂ ਇਨ੍ਹਾਂ ਦੀ ਹਰ ਗੱਲ ਦਾ ਜੁਆਬ ਦੇਣਾ ਚਾਹੁੰਦਾ ਹੈ ਅਤੇ ਇਨ੍ਹਾਂ ਤੋਂ ਬਹੁਤ ਸਾਰੇ ਸਵਾਲ ਪੁੱਛਣਾ ਚਾਹੁੰਦਾ ਹਾਂ । ਪਰ ਹਾਏ ਉਏ ਰੱਬਾ ਮੇਰੀ ਇਹ ਬੇਬੱਸੀ । ਮੇਰਾ ਕਈ ਵਾਰ ਦਿਲ ਕਰਦਾ ਮੈਂ ਕੰਧ ਵਿੱਚ ਸਿਰ ਮਾਰਾ। ਮੇਰੇ ਖੁਨ ਦਾ ਕਤਰਾ ਕਤਰਾ ਅਕਾਲੀ ਹੈ ਮੈਂ ਹਮੇਸਾ ਪੰਥ ਦੀ ਚੜ੍ਹਦੀ ਕਲਾ ਵਾਰੇ ਹੀ ਸੋਚਦਾ ਹਾਂ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਲੋਕਾਂ ਨੂੰ ਨੰਗਾ ਕਰਨਾ ਚਾਹੁੰਦਾ ਹਾਂ ।ਹੋਰ ਰਾਜੇ ਇਕ ਤੂੰ ਕਿਹਾ ਸੀ ਕਿ ਮੈਂ ਇਨਾਂ ਦੀ ਫੋਟੌ ਵਾਲੀ ਰਾਜਨੀਤੀ ਬੰਦ ਨਹੀਂ ਕਰਵਾ ਸਕਿਆ। ਤੈਨੂੰ ਤਾਂ ਪਤਾ ਹੀ ਹੈ ਇਨ੍ਹਾਂ ਨੇ ਤਾਂ ਮੈਨੂੰ ਪਾਗਲ ਦਾ ਪ੍ਰਚਾਰ ਹੀ ਕਰ ਦਿੱਤਾ ਸੀ ਅਤੇ ਤੁਹਾਡੀਆਂ ਕੋਸ਼ਿਸਾ ਸਦਕਾ ਮੇਰਾ ਸੱਚ ਮਾੜਾ ਮੋਟਾ ਬਾਹਰ ਆ ਸਕਿਆ ਹੈ । ਮੈਂ ਇੱਕਲਾ ਬੇਵੱਸ । ਇਨ੍ਹਾਂ ਦੀ ਪੂਰੀ ਫੌਜ , ਦਿੱਲੀ ਦੀ ਤਾਕਤ ਫਿਰ ਵੀ ਮੈਂ ਹਾਂ ਇਹ ਸੱਭ ਪ੍ਰਮਾਤਮਾ ਦੀ ਕ੍ਰਿਪਾ ਹੈ । ਜਿਹੜੇ ਲੋਕਾਂ ਨੇ ਸਿਰਫ ਇਸ ਕਰਕੇ ੨੬ ਅਕਾਲੀ ਉਮੀਦਵਾਰ ਮਾਰ ਦਿੱਤੇ ਕਿਉਂਕਿ ਉਹ ਸੰਵਿਧਾਨ ਦੇ ਤਹਿਤ ਚੋਣਾਂ ਲੜ੍ਹ ਰਹੇ ਸਨ। ਅੱਜ ਉਹੀ ਲੋਕ ਖੁਦ ਉਸੇ ਸੰਵਿਧਾਨ ਦੇ ਤਹਿਤ ਸੰਘਰਸ਼ ਅਤੇ ਚੋਣਾਂ ਲੜ੍ਹਨ ਦੀ ਗੱਲ ਕਰਦੇ ਹਨ । ਅਜਿਹੇ ਲੋਕਾਂ ਨੂੰ ਅਜਿਹਾ ਕਰਨ ਦਾ ਕੀ ਨੈਤਿਕ ਹੱਕ ਹੈ । ਗੱਲਾਂ ਬਹੁਤ ਹਨ ਕਾਗਜ਼ ਖਤਮ ਹੋ ਗਿਆ । ਮੇਰੇ ਵੱਲੋਂ ਤੈਨੂੰ ਅਤੇ ਬਲਜੀਤ ਨੂੰ ਅਤੇ ਬੱਚਿਆਂ ਨੂੰ ਅਜੈਦੀਪ ਅਤੇ ਨੂਰ ਬੇਟੇ ਨੂੰ ਬਹੁਤ-ਬਹੁਤ ਪਿਆਰ । ਮੰਮੀ ਡੈਡੀ ਨੂੰ ਵੀ ਸਤਿ ਸ੍ਰੀ ਅਕਾਲ । ਲੈਟਰ ਲਿਖਦੇ ਰਹਿਣਾ । ਮੈਨੂੰ ਨਹੀਂ ਲੱਗਦਾ ਕਿ ਕੋਈ ਅਖ਼ਬਾਰ ਆਪਣੀ ਕੋਈ ਗੱਲ ਛਾਪੇਗਾ । ਚਲੋ ਕੋਈ ਗੱਲ ਨਹੀ ਅਗਰ ਪ੍ਰਮਾਤਮ ਨੂੰ ਇਹੀ ਮਨਜ਼ੂਰ ਹੈ ਤਾਂ ਇਹੀ ਠੀਕ ਹੈ ।

ਤੇਰਾ ਵੀਰ ਬਲਵੰਤ ਸਿੰਘ

.
ਪਰ ਜਿੰਨਾਂ ਨੇ ਕੌਮ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਉਨ੍ਹਾਂ ਦੀਆਂ ਬਰਸੀਆਂ ਤੇ ਤਾਂ ਮੇਲੇ ਲੱਗਣੇ ਹੀ ਚਾਹੀਦੇ ਹਨ।
23.6.2009.
No comments:
Post a Comment