ਸਗਲ ਸਹੇਲੀ ਅਪਨੈ ਰਸ ਮਾਤੀ ॥ ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥
ਮੁਸਨਹਾਰ ਪੰਚ ਬਟਵਾਰੇ ॥ ਸੂਨੇ ਨਗਰਿ ਪਰੇ ਠਗਹਾਰੇ ॥2॥
ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ ॥1॥ ਰਹਾਉ ॥
(ਗਉੜੀ ਗੁਆਰੇਰੀ, ਮਃ 5 ਸ੍ਰੀ ਗੁ.ਗ੍ਰੰਥ ਸਾ. ਜੀ ਅੰਕ182)
ਸਭ
ਲੋਕ ਸੋਚਦੇ ਹਨ ਕਿ ਇਹ ਕਿਹੋ ਜਿਹੀ ਹੋਵੇ ? ਮੈਂ ਇਸ ਦਾ ਪੰਥਕ ਜ਼ਮੀਰ ਵਿਚਲਾ ਆਤਮਾ ਦੀ
ਅਵਾਜ਼ ਦਾ ਖ਼ਾਕਾ ਅੱਧੀ ਦਰਜਨ ਵਾਰ ਪੰਥ ਨੂੰ ਪੇਸ਼ ਕਰ ਚੁਕਾ ਹਾਂ। ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਦੇ ਚੁਕਾ ਹਾਂ। ਤੇ ਹੁਣ
ਫਿਰ ਕੌਮ ਨੂੰ ਅਗਾਹ ਕਰਦਾ ਹੋਇਆ ਕਿ ਪੰਥ ਨਾਲ ਫਰੇਬ ਅਤੇ ਧੋਖਾ ਕੀਤਾ ਜਾ ਰਿਹਾ ਹੈ,
ਕਰਾਰੇ ਹੱਥੀ ਇਸ ਨੂੰ ਬਚਾ ਲਵੋ ਦੇ ਹੋਕੇ ਨਾਲ ਪੇਸ਼ ਕਰਦਾ ਹਾਂ ਕਿ :
“ਜੂਨ
84 ਤੋਂ ਆਰੰਭ ਹੋਏ ਘੱਲੂਘਾਰੇ ਦੇ ਸ਼ਹੀਦਾਂ ਦੀ ਕੇਵਲ ਇਕੋ ਇਕ ਯਾਦਗਾਰ ਸ੍ਰੀ ਦਰਬਾਰ
ਸਾਹਿਬ ਕੰਪਲੈਕਸ ਵਿੱਚ ਬਣ ਸਕਦੀ ਹੈ ਤੇ ਉਹ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ
ਉਹ ਹੂ ਬ ਹੂ ਖਾਕਾ ਜਿਹੜਾ ਭਾਰਤੀ ਹਾਕਮਾਂ ਨੇ ਆਪਣੀਆਂ ਐਟਮੀ ਫੌਜਾਂ ਤੋਂ ਹਮਲੇ ਤੋਂ
ਬਾਅਦ ਫੱਟੜ ਰੂਪ ਵਿੱਚ ਆਪਣੇ ਵੱਲੋਂ ਤਬਾਹ ਕਰਕੇ ਛੱਡ ਕੇ ਸਿੱਖਾਂ ਦੀ, ਪੰਥ ਦੀ ਝੋਲੀ
ਵਿੱਚ ਵੰਗਾਰ ਪਾਈ ਸੀ, ਨੂੰ; ਇਕ ਡਿਓੜੀ ਦੇ ਰੂਪ ਵਿੱਚ ਉਸ ਸਥਾਨ ਤੇ ਇਕ ਆਧੁਨਿਕ
ਲੋਹ-ਕੰਕਰੀਟ ਦੇ ਮਾਡਲ ਦੇ ਰੂਪ ਵਿੱਚ ਉਸਾਰ ਕੇ ਸਾਕਾਰ ਕਰ ਦਿੱਤਾ ਜਾਵੇ। ਇਹ ਸ੍ਰੀ ਅਕਾਲ
ਤਖ਼ਤ ਸਾਹਿਬ ਦੇ ਐਨ ਪਿੱਛੇ ਉਸੇ ਜਗ੍ਹਾ ਤੇ ਜਿੱਥੇ ਸ੍ਰੀ ਦਰਬਾਰ ਸਾਹਿਬ ਦਾ ਉਹ ਮੁੱਢਲਾ
ਰਾਹ ਜਿਹੜਾ ਗੁਰੂ ਸਾਹਿਬਾਨਾਂ ਨੇ ਆਪ ਸ੍ਰੀ ਹਰਿਮੰਦਰ ਸਾਹਿਬ ਆਉਣ ਲਈ ਇਸੇ ਸਥਾਨ ਤੇ ਹੀ
ਬਣਵਾਇਆ ਸੀ, ਤੇ ਜੋ ਅਬਦਾਲੀ ਵੇਲੇ ਤਬਾਹ ਹੋਇਆ ਸੀ ਨੂੰ ਇੰਝ ਮੁੜ ਸੁਰਜੀਤ ਕਰ ਦਿੱਤਾ
ਜਾਣਾ ਚਾਹੀਦਾ ਹੈ। ਤਾਂ ਜੋ ਸ੍ਰੀ ਦਰਬਾਰ ਸਾਹਿਬ ਦੀ ਕੁਦਰਤੀ ਦਿੱਖ ਨੂੰ ਹਮੇਸ਼ਾਂ ਲਈ
ਗੁਰੂ ਕਾਲੀਨ ਬਣਾਉਣ ਵੱਲ ਇਕ ਮੋੜਾ ਦਿੱਤਾ ਜਾ ਸਕੇ। ਇਹੋ ਅਸਲ ਕਾਰ ਸੇਵਾ ਹੁਣ ਪੰਥ ਨੂੰ
ਅਰੰਭਣ ਦੀ ਲੋੜ ਹੈ। ਇਸੇ ਲਈ ਰਿਸਰਚ ਅਤੇ ਪੁਰਾਤਨਤਾ ਦੇ ਮਾਹਿਰਾਂ ਰਾਹੀਂ ਅਤੇ ਖਿਆਲ
ਪੇਸ਼ ਕਰਨ ਵਾਲਿਆਂ ਦੀ ਦੇਖ ਰੇਖ ਵਿੱਚ ਇਸ ਹਿਤ ਵਿਉਂਤਬੰਦੀ ਅਤੇ ਸੇਵਾ ਅਰੰਭਣ ਦੀ ਲੋੜ
ਹੈ।……”
ਖ਼ਾਲਸਾ ਪੰਥ ਜੀਓ, ਇਸ ਦੀ ਸੰਪੂਰਨਤਾ ਕਿਵੇਂ ਸੰਭਵ ਹੈ ? ਇਸ ਹਿਤ ਜਰਾ ਸੁਚੇਤ ਹੋ ਕੇ ਪਰਗਟ ਹੋਣ ਦੀ ਤੇ ਇਹ ਸੇਵਾ ਪੂਰੀ ਕਰਨ ਦੀ ਕਿਰਪਾ ਕਰੋ ਜੀ :
ਗਲਤ
ਢੰਗ, ਗਲਤ ਸੰਸਥਾ, ਗਲਤ ਬੰਦਿਆਂ, ਗਲਤ ਸਿਧਾਂਤ, ਗਲਤ ਰੂਪ ਰੇਖਾ ਅਤੇ ਪੰਥ ਨੂੰ ਕੁਰਾਹੇ
ਪਾਉਣ ਵਾਲੀ ਬਣਵਾਈ ਜਾ ਰਹੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਜੂਨ 84 ਦੀ ਇਸ ਗਲਤ
ਯਾਦਗਾਰ ਦਾ ਡਟਵਾਂ ਅਤੇ ਖੁੱਲ ਕੇ ਵਿਰੋਧ ਕਰੋ ਅਤੇ ਸਹੀ ਸੇਧ ਨਾਲ ਜੁੜੋ ਕਿਉਂਕਿ :
ਦਰਬਾਰ ਸਾਹਿਬ ਵਿੱਚ ਜੂਨ 84 ਦੀ ਸ਼ਹੀਦੀ ਯਾਦਗਾਰ ਸਬੰਧੀ
ਕੀ ਸੱਚ ਹੈ ਕੀ ਝੂਠ ਪੰਥ ਸੁਚੇਤ ਹੋਵੇ
ਸਿੱਖਾਂ
ਦੇ ਮਨ ਵਿੱਚ ਸਵਾਲ ਹੈ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਲ ਮੰਜ਼ਿਲ ਵਿੱਚ ਸ਼ਹੀਦੀ
ਗੈਲਰੀ, ਸ਼ਹੀਦੀ ਯਾਦਗਾਰ ਵਜੋਂ ਪੰਥਕ ਧਿਰਾਂ ਅਤੇ ਦਮਦਮੀ ਟਕਸਾਲ ਨੇ ਬਣਾ ਦਿੱਤੀ ਸੀ ਤਾਂ
ਫਿਰ ਨਵੀਂ ਯਾਦਗਾਰ ਕਿਉਂ ? ਜੋ ਦਲ ਇਸ ਲਈ ਸੰਘਰਸ਼ ਕਰਦੇ ਰਹੇ ਤੇ ਕੌਮ ਨੂੰ ਕਹਿੰਦੇ
ਰਹੇ ਹਨ ਕਿ “ਸ਼ਹੀਦੀ ਗੈਲਰੀ ਸ਼ਹੀਦੀ ਯਾਦਗਾਰ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਲ
ਮੰਜ਼ਿਲ ਵਿੱਚ ਬਣਾ ਦਿੱਤੀ ਗਈ ਹੈ” ਤਾਂ ਉਨ੍ਹਾਂ ਹੀ ਦਲਾਂ ਨੇ ਦੁਬਾਰਾ 4 ਮੈਂਬਰੀ ‘ਪੰਥਕ
ਕਮੇਟੀ’ ਜੂਨ 84 ਦੀ ਯਾਦਗਾਰ ਬਣਾਉਣ ਸਬੰਧੀ ਕਿਉਂ ਬਣਾਈ ? ਸਪਸ਼ਟੀਕਰਨ ਤਾਂ ਹੋਣਾ ਹੀ
ਚਾਹੀਦਾ ਹੈ।
ਇਸ
ਚਾਰ ਮੈਂਬਰੀ ਕਮੇਟੀ ਅਤੇ ਇਸ ਨੂੰ ਬਣਾਉਣ ਵਾਲਿਆਂ ਨੇ ਖੁਦ ਇਸ ਦਾ ਮਕਸਦ ਇਹ ਦਸਿਆ ਹੈ
ਕਿ ਇਹ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਏਗੀ ਤੇ ਕਮੇਟੀ ਦੀ ਬਣਾਈ ਗਈ ਇਸੇ ਕੰਮ
ਬਾਬਤ ਵੱਖਰੀ 5 ਮੈਂਬਰੀ ਕਮੇਟੀ ਨਾਲ ਸਹਿਯੋਗ ਕਰਨ ਹਿਤ ਹੀ ਇਹ ਬਣਾਈ ਗਈ ਹੈ। ਜਿਸ ਦਾ
ਸਪਸ਼ਟ ਮਤਲਬ ਹੈ ਕਿ ਹੁਣ ਇਹ ਧਿਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿਣੇ
ਤੇ ਹੀ ਯਾਦਗਾਰ ਹਿਤ ਇਕ ਬਨਾਵਟੀ ਸੰਦ ਵਜੋਂ ਕਠਪੁਤਲੀ ਡਾਂਸ ਕਰਨਗੀਆਂ। ਜੇ ਇੰਝ ਹੀ ਕਰਨਾ
ਸੀ ਤਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਲ ਵਿੱਚ ਬਣਾਈ ਸ਼ਹੀਦੀ ਯਾਦਗਾਰ ਗੈਲਰੀ ਕੀ
ਧੋਖਾ ਸੀ ? ਇਹ ਕਮੇਟੀ ਅਤੇ ਪੰਥਕ ਧਿਰਾਂ ਸਪਸ਼ਟ ਕਰਨ ਕਿ “ਜੂਨ 84 ਦੇ ਸ਼ਹੀਦਾਂ ਦੀ
ਯਾਦਗਾਰ ਵਜੋਂ ਬਣਾਈ ਗਈ ਸ਼ਹੀਦੀ ਯਾਦਗਾਰ ਗੈਲਰੀ” ਦਾ ਕੀ ਹੋਇਆ। ਉਹ ਹੈ ਵੀ ਜਾਂ ਨਹੀਂ ?
ਉਹ ਉਨ੍ਹਾਂ ਕਦੇ ਵੇਖੀ ਸੀ ਜਾਂ ਨਹੀਂ ? “ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਵਜੋਂ ਬਣਾਈ
ਗਈ ਸ਼ਹੀਦੀ ਯਾਦਗਾਰ ਗੈਲਰੀ” ਤੋਂ ਅੱਡ ਹੋਰ ਯਾਦਗਾਰ ਹੁਣ ਨਵੀਂ ਬਣਾਉਣ ਦੀ ਕੀ ਅਤੇ
ਕਿਉਂ ਲੋੜ ਪੈ ਗਈ ਹੈ ?
ਦਮਦਮੀ ਟਕਸਾਲ, ਉਸ ਦੇ ਬੁਲਾਰੇ, ਇਨ੍ਹਾਂ ਨਾਲ ਸਾਂਝ ਪਾ ਕੇ ਚੱਲਣ ਵਾਲੇ ਖਾੜਕੂ ਸੁਰ ਵਾਲੇ, ਸਿੱਖ ਸਟੂਡੈਂਟਸ ਫ਼ੈਡਰੇਸ਼ਨਾਂ, ਹੋਰ (ਅਖੌਤੀ ਸੰਤ) ਸੰਪਰਦਾਵਾਂ ਅਤੇ ਅਕਾਲੀ ਦਲ ਅੰਮ੍ਰਿਤਸਰ ਤੇ ਬਾਕੀ ਅਕਾਲੀ ਧੜੇ ਇਕ ਲੰਮੇ ਸਮੇਂ ਤੋਂ ਕਹਿੰਦੇ ਅਤੇ ਕੌਮ ਵਿੱਚ ਜਨਤਕ ਤੌਰ ਤੇ ਅਰਦਾਸਾਂ ਕਰਕੇ ਇਹ ਕਹਿੰਦੇ ਆਏ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਹਿ ਖ਼ਾਨੇ ਵਿੱਚ ਉਨ੍ਹਾਂ ਵਲੋਂ ਸ਼ਹੀਦੀ ਗੈਲਰੀ ਬਣਾ ਦਿੱਤੀ ਗਈ ਸੀ। ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲਕਿਆਂ ਦੇ ਕਹਿਣ ਤੇ ਬੰਦ ਕਰ ਦਿੱਤਾ ਹੈ। ਇਸ ਨੂੰ ਖੁਲ੍ਹਵਾਉਣ ਲਈ ਇਨ੍ਹਾਂ ਕਈ ਤਰ੍ਹਾਂ ਦੇ ਜਤਨ ਵੀ ਕੀਤੇ ਹਨ। ਪਰ ਹੁਣ ਅਚਾਨਕ ਹੀ ਉਸ ਤੋਂ ਮੁਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯਾਦਗਾਰ ਬਣਾਉਣ ਦੇ ਐਲਾਨ ਤੇ ਫੁੱਲ ਚਾੜ੍ਹਨ ਲੱਗ ਪਏ ਹਨ। ਜਿਸ ਨੇ ਸੰਘਰਸ਼ ਸ਼ੀਲ ਧਿਰਾਂ ਤੇ ਪੰਥਕ ਵਿਸ਼ਵਾਸ ਅਤੇ ਭਰੋਸੇ ਨੂੰ ਡਾਵਾਂ ਡੋਲ ਕਰ ਦਿੱਤਾ ਹੈ। ਮੇਰੇ ਵਰਗਾ ਬੰਦਾ ਹੁਣ ਇਹ ਸੋਚਣ ਲਈ ਮਜਬੂਰ ਹੋ ਗਿਆ ਹੈ ਕਿ ਕੀ ਇਹ ਪਹਿਲਾਂ ਕਹੀਆਂ ਸਾਰੀਆਂ ਹੀ ਗੱਲਾਂ ਨਿਰਾ ਝੂਠ, ਅਤੇ ਧੋਖਾ ਹੀ ਸੀ ? ਅਗਰ ਹਾਂ ਤਾਂ ਫਿਰ ਪੰਥ ਅਜਿਹੇ ਹੀ ਪਰਤੱਖ ਕਮਾਏ ਜਾਂਦੇ ਕਿਰਦਾਰ ਅਤੇ ਅਪਣਾਏ ਜਾਂਦੇ ਕਰਮਾਂ ਕਰਕੇ ਹੀ ਤਾਂ ਖ਼ਾਲਸਤਾਨੀਆਂ ਤੇ ਭਰੋਸਾ ਨਹੀਂ ਕਰਦਾ, ਫਿਰ ਉਸ ਨੂੰ ਕਿਵੇਂ ਗਲਤ ਕਿਹਾ ਜਾ ਸਕਦਾ ਹੈ। ਸਭ ਦੀ ਦੋੜ ਤਾਂ ਇਸੇ ਵਿੱਚ ਹੀ ਲੱਗੀ ਹੈ ਕਿ ਉਹ ਹਰ ਹਰਬੇ ਮੌਕਾ ਲੱਗਦੇ ਸੱਤਾ ਨਾਲ ਨਿਭਣ ਤੇ ਸਾਂਝ ਪਾਉਣ। ਕੀ ਹੁਣ ਵੀ ਕੋਈ ਸ਼ਕ ਬਾਕੀ ਰਹਿ ਗਿਆ ਹੈ ?
ਕੀ
ਇਹ ਲੋਕ ਹਮੇਸ਼ਾਂ ਬਾਦਲਕਿਆਂ, ਹੋਰ ਸਤਾ ਧਾਰੀ ਧਿਰਾਂ ਦੇ ਹੀ ਤੋਰਿਆ ਤੁਰਦੇ ਰਹਿਣਗੇ ਤੇ
ਇਸਤੇਮਾਲ ਹੁੰਦੇ ਰਹਿਣਗੇ ? ਪੰਥਕ ਬਣਕੇ ਦੁਸ਼ਮਣੀ ਹੰਢਾਉਣ ਵਾਲਿਆਂ ਦਾ ਹੀ ਇਕ ਟੂਲ
ਵਜੋਂ ਕੰਮ ਕਰਦੇ ਰਹਿਣਗੇ ?
ਜੋ
ਲੋਕ “ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਲ ਵਿੱਚ ਸ਼ਹੀਦੀ ਯਾਦਗਾਰ ਗੈਲਰੀ ਬਣਾਈ ਜਾ ਚੁਕੀ
ਹੈ” ਹਮੇਸ਼ਾਂ ਕਹਿੰਦੀਆਂ ਆਈਆਂ ਹਨ, ਹੁਣ ਉਨ੍ਹਾਂ ਪਾਸ ਕੀ ਤਜਵੀਜ਼ ਹੈ ਤੇ ਉਹ ਕਿਉਂ ਹੈ ?
ਇਸ ਦੀ ਪੰਥ ਅੱਗੇ ਪਰਵਾਨਗੀ ਅਤੇ ਸਹਿਮਤੀ ਲਈ ਆਪਣਾ ਖਾਕਾ ਅਤੇ ਸਪਸ਼ਟੀਕਰਨ ਪੇਸ਼ ਕਰਨ।
ਉਹ ਇੰਝ ਕਰਨਗੀਆਂ ਇਸ ਦੀ ਆਸ ਬਹੁਤ ਘਟ ਹੀ ਨਹੀਂ ਮੈਨੂੰ ਤਾਂ ਨਾ ਦੇ ਬਰਾਬਰ ਹੈ। ਇਨ੍ਹਾਂ
ਹੀ ਧਿਰਾਂ ਨੇ ਲਗਭਗ 20 ਸਾਲ ਭਿੰਡਰਾਂਵਾਲਿਆ ਨੂੰ ਜਿਉਂਦਾ ਰੱਖ ਕੇ ਤੇ ਬਣਾਈ ਕਮੇਟੀ
ਵਿਚਲੇ ਹੀ ਬੰਦਿਆਂ ਰਾਹੀਂ ਫਿਰ ਅਚਨਚੇਤ “ਸ਼ਹੀਦ” ਕਰਾਰ ਦੇਣ ਲੱਗਿਆਂ ਕਿਹੜਾ ਆਪਣਾ
ਸਪਸ਼ਟੀਕਰਨ ਅਤੇ ਇੰਝ ਕੌਮ ![]()
ਨੂੰ, ਸਿੱਖ ਸੰਘਰਸ਼ ਨੂੰ ਪਹੁੰਚਾਇਆ ਗਿਆ ਕਦੇ ਨਾ ਮੁੱਕਣ ਵਾਲਾ ਨੁਕਸਾਨ ਲਈ ਕਿਹੜੀ ਮੁਆਫ਼ੀ ਮੰਗੀ ਸੀ ਤੇ ਕਿਹੜਾ ਪਸ਼ਚਾਤਾਪ ਕੀਤਾ ਸੀ ? ਇਸ ਦੀ ਕੌਮ ਵਿੱਚ ਅਤੇ ਧੜੇਬਾਜ਼ੀ ਦੀ ਕੈਦ ਵਿੱਚ ਚਲਦੇ ਪੰਥ ਵਿਚੋਂ ਕਿਸ ਨੇ ਪਰਵਾਹ ਕੀਤੀ ਸੀ ? ਇਸ ਲਈ ਹਮੇਸ਼ਾਂ ਪੰਥ ਨੂੰ ਠਿੱਠ ਕਰਦੇ ਆਪਣੀ ਜੇਬ ਵਿੱਚ ਰੁਪਿਆ ਵਾਂਗ ਵਰਤਦੇ ਆਏ ਹਨ। ਕਿਸੇ ਨੂੰ ਹੈ ਪਰਵਾਹ ? ਜੇ ਵਾਕੇ ਹੀ ਕੋਈ ਸੁਹਿਰਦ ਹੈ ਤਾਂ ਉਨ੍ਹਾਂ ਲਈ ਹੁਣ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਿਥੀ 28 ਜੁਲਾਈ ਤੋਂ ਪਹਿਲਾਂ ਹੀ ਕਰਨਾ ਚਾਹੀਦਾ ਹੈ। 28 ਜੁਲਾਈ ਸ਼੍ਰੋਮਣੀ ਕਮੇਟੀ ਨੇ ਸਿਖਾਂ ਤੋਂ ਆਮ ਕਰਕੇ ਤਜਵੀਜ਼ਾਂ ਦੇਣ ਦੀ ਆਖਰੀ ਤਰੀਕ ਮਿਥੀ ਹੈ। ਇਸ ਲਈ ਇਸ ਨਿਮਿਤ ਪੰਥ ਸਾਹਮਣੇ ਸੱਚਾਈ ਆਉਣੀ ਹੀ ਚਾਹੀਦੀ ਹੈ।
ਨੂੰ, ਸਿੱਖ ਸੰਘਰਸ਼ ਨੂੰ ਪਹੁੰਚਾਇਆ ਗਿਆ ਕਦੇ ਨਾ ਮੁੱਕਣ ਵਾਲਾ ਨੁਕਸਾਨ ਲਈ ਕਿਹੜੀ ਮੁਆਫ਼ੀ ਮੰਗੀ ਸੀ ਤੇ ਕਿਹੜਾ ਪਸ਼ਚਾਤਾਪ ਕੀਤਾ ਸੀ ? ਇਸ ਦੀ ਕੌਮ ਵਿੱਚ ਅਤੇ ਧੜੇਬਾਜ਼ੀ ਦੀ ਕੈਦ ਵਿੱਚ ਚਲਦੇ ਪੰਥ ਵਿਚੋਂ ਕਿਸ ਨੇ ਪਰਵਾਹ ਕੀਤੀ ਸੀ ? ਇਸ ਲਈ ਹਮੇਸ਼ਾਂ ਪੰਥ ਨੂੰ ਠਿੱਠ ਕਰਦੇ ਆਪਣੀ ਜੇਬ ਵਿੱਚ ਰੁਪਿਆ ਵਾਂਗ ਵਰਤਦੇ ਆਏ ਹਨ। ਕਿਸੇ ਨੂੰ ਹੈ ਪਰਵਾਹ ? ਜੇ ਵਾਕੇ ਹੀ ਕੋਈ ਸੁਹਿਰਦ ਹੈ ਤਾਂ ਉਨ੍ਹਾਂ ਲਈ ਹੁਣ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਿਥੀ 28 ਜੁਲਾਈ ਤੋਂ ਪਹਿਲਾਂ ਹੀ ਕਰਨਾ ਚਾਹੀਦਾ ਹੈ। 28 ਜੁਲਾਈ ਸ਼੍ਰੋਮਣੀ ਕਮੇਟੀ ਨੇ ਸਿਖਾਂ ਤੋਂ ਆਮ ਕਰਕੇ ਤਜਵੀਜ਼ਾਂ ਦੇਣ ਦੀ ਆਖਰੀ ਤਰੀਕ ਮਿਥੀ ਹੈ। ਇਸ ਲਈ ਇਸ ਨਿਮਿਤ ਪੰਥ ਸਾਹਮਣੇ ਸੱਚਾਈ ਆਉਣੀ ਹੀ ਚਾਹੀਦੀ ਹੈ।
ਹਮੇਸ਼ਾਂ
ਵਾਂਗ ਹੀ ਜਿਨ੍ਹਾਂ ਲੋਕਾਂ ਨੇ ਜੂਨ 84 ਦਾ ਸਿੱਖ ਨਸਲਘਾਤ ਕਰਵਾਇਆ, ਉਨ੍ਹਾਂ ਦੀ
ਲੀਡਰਸ਼ਿਪ ਨੂੰ ਮਾਣਤਾ ਦੇਣ ਲਈ ਅਤੇ ਆਪ ਧੱਕੇ ਖਾਣ ਲਈ ਉਹ ਸਾਰੀਆਂ ਪੰਥਕ ਧਿਰਾਂ ਹਰ ਸਾਲ
6 ਜੂਨ ਨੂੰ ਨਸਲਘਾਤੀ ਧਿਰਾਂ ਨੂੰ ਮਾਣਤਾ ਦੇਣ ਹਿਤ ਉਨ੍ਹਾਂ ਨਾਲ ਜਾ ਰਲਦੀਆਂ ਹਨ
ਜਿਨ੍ਹਾਂ ਨੇ ਇਸ ਹਮਲੇ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ। ਇਨ੍ਹਾਂ ਅਖੌਤੀ ਪੰਥਕ
ਧਿਰਾਂ ਦੀ ਇਹ ਜਲਾਲਤ ਨਾ ਮੰਨੀ ਜਾਵੇ ਤਾਂ ਹੋਰ ਕੀ ਹੈ ?
ਮੈਂ
ਸ਼ੁਰੂ ਤੋਂ ਇਸ ਸਿਧਾਂਤ ਦਾ ਮੁੱਦਈ ਰਿਹਾ ਹਾਂ ਕਿ ਜਿਨ੍ਹਾਂ ਅਕਾਲੀ ਜਾਂ ਹੋਰ ਲੀਡਰਾਂ
ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਅਤੇ ਕੀਤਾ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ
ਢਹਿ ਢੇਰੀ ਕੀਤਾ, ਸਿੱਖਾਂ ਦੀ ਨਸਲਕਸ਼ੀ ਕਰਵਾਉਣ ਤੇ ਕਰਨ ਲਈ ਲੱਖਾਂ ਸਿੰਘਾਂ ਨੂੰ
ਸ਼ਹੀਦ ਕੀਤਾ ਅਤੇ ਕਰਵਾਇਆ, ਉਨ੍ਹਾਂ ਨੂੰ ਪੰਥਕ ਲੀਡਰ ਜਾਂ ਘਟੋ-ਘਟ ਉਹ ਪਰਿਵਾਰ ਹਮੇਸ਼ਾਂ
ਲਈ ਦੋਸ਼ੀ ਮੰਨ ਕੇ ਉਨ੍ਹਾਂ ਦਾ ਹਮੇਸ਼ਾਂ ਲਈ ਬਾਈਕਾਟ ਕਰਨ। ਉਨ੍ਹਾਂ ਨੂੰ ਇਸ ਦਾ
ਅਹਿਸਾਸ ਕਰਾਉਣ ਲਈ ਕਿ ਉਹ ਪੰਥ ਦੋਖੀ ਹਨ, ਉਨ੍ਹਾਂ ਦੀ ਹਰ ਸਟੇਜ ਦਾ, ਹਰ ਸੱਦੇ ਦਾ ਜਨਤਕ
ਪੱਧਰ ਤੇ ਅਤੇ ਐਲਾਨੀਆ ਤੌਰ ਤੇ ਤਿਆਗ ਕਰਿਆ ਕਰਨ। ਉਨ੍ਹਾਂ ਨਾਲ ਕੋਈ ਵੀ ਰਾਬਤਾ ਨਾ
ਰੱਖਣ ਅਤੇ ਉਨ੍ਹਾਂ ਨਾਲ ਕੋਈ ਵੀ ਸਟੇਜ ਸਾਂਝੀ ਨਾ ਕਰਨ। ਤਾਂ ਹੀ ਅਸੀਂ ਇਸ ਨਿਰਣੇ ਤੇ
ਪਹੁੰਚ ਸਕਦੇ ਹਾਂ ਕਿ ਅਸੀਂ ਸਿੱਖ ਆਪਣੇ ਬੁੱਕਲ ਵਿਚਲੇ ਸੱਪਾਂ ਨੂੰ ਵੀ ਬਖ਼ਸ਼ਦੇ ਨਹੀਂ
ਹਾਂ। ਪਰ ਨਹੀਂ । ਮੈਂ ਬਿਲਕੁਲ ਇਸ ‘ਅਸਲ
ਕਰਨ ਯੋਗ ਕੰਮ ਵਿੱਚ ਵੀ ਬਾਕੀ ਪੰਥਕ ਕੰਮਾਂ ਦੀ ਹੀ ਤਰ੍ਹਾਂ’ ਮੈਂ ਅਤੇ ਮੇਰੀ ਜਥੇਬੰਦੀ
ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਇਕੱਲਿਆਂ ਰਹਿ ਜਾਂਦੇ ਹਨ। ਸਭ ਲੋਕ ਮੇਰੀ ਇਸ ਗੱਲ ਦੀ
ਵਿਰੋਧਤਾ ਕਰਦੇ, ਇਨ੍ਹਾਂ ਬੁੱਕਲ ਦੇ ਸੱਪਾਂ ਨਾਲ ਹੀ ਜਾ ਰੁਲਦੇ ਹਨ। ਤੇ ਫਿਰ ਉਨ੍ਹਾਂ
ਤੋਂ ਲਗਾਤਾਰ ਬੇਇੱਜ਼ਤ ਹੁੰਦੇ ਹਨ। ਉਹ ਇਨ੍ਹਾਂ ਨੂੰ ਮੁੱਖ ਸਟੇਜ ਤੇ ਨਹੀਂ ਚੜ੍ਹਨ ਦਿੰਦੇ
ਤੇ ਇਹ ਧੱਕਾ ਮੁੱਕੀ ਕਰਦੇ ਹਨ ਤੇ ਉਹ ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ
ਹੇਠਾਂ ਖਦੇੜ ਦਿੰਦੇ ਹਨ। ਜਿੱਥੇ ਇਹ ਹੋ-ਹੱਲਾ ਕਰਕੇ ਤੇ ਬੈਨਰ ਪੋਸਟਰ ਲਹਿਰਾ ਕੇ, ਮੀਡੀਏ
ਦੀ ਮੰਗ ਤੇ ਸੰਸੈਸ਼ਨ ਪੈਦਾ ਕਰਨ ਲਈ ਮੀਡੀਏ ਦੇ ਲੋਕਾਂ ਲਈ ਪੋਜ਼ ਦੇ ਦੇ ਕੇ, ਜੋ ਕਿ
ਮੀਡੀਏ ਦੀ ਮੰਗ ਹੁੰਦੀ ਹੈ ਇਹ ਲੋਕ ਤਥਾ ਕਥਿਤ ‘ਆਪਣੇ ਨਾਅਰੇ ਬਾਜ਼ੀ ਵਾਲੇ ਖ਼ਾਲਿਸਤਾਨ
ਦੀ’ ਨਾਅਰੇ ਬਾਜ਼ੀ ਕਰਦੇ ਹਨ ਤੇ ਇੰਝ ਵਾਪਸ ਘਰਾਂ ਨੂੰ ਆ ਜਾਂਦੇ ਹਨ। ਇੰਝ ਸਰੇਆਮ ਹਰ
ਸਾਲ ਕਰਵਾਈ ਜਾਂਦੀ ਬੇਇੱਜ਼ਤੀ ਅਤੇ ਇਨ੍ਹਾਂ ਦੋਸ਼ੀਆਂ ਨੂੰ ਹੀ ਇੰਝ ਮਾਣਤਾ ਦੇ ਦੇਣੀ,
ਇਨ੍ਹਾਂ ਲਈ ਕੋਈ ਅਰਥ ਨਹੀਂ ਰੱਖਦੀ ! ਇਨ੍ਹਾਂ ਲਈ ਅਰਥ ਰੱਖਦੀ ਹੈ ਇਹ ਗੱਲ ਕਿ ਸਾਡੀ ਹਰ
ਸਮਾਗਮ ਤੇ ਖ਼ਬਰ ਅਤੇ ਫੋਟੋ ਅਵੱਸ਼ ਲੱਗੇ ਫਿਰ ਚਾਹੇ ਉਹ ਹੁੜਦੰਗ ਪਵਾ ਕੇ ਹੀ ਲੱਗੇ। ਇਸ
ਸਭ ਕਾਸੇ ਅਤੇ ਅਜਿਹੇ ਕਿਰਦਾਰ ਨੇ ਹੀ ਖ਼ਾਲਸਤਾਨ ਨੂੰ, ਖ਼ਾਲਸਤਾਨੀਆਂ ਦੇ ਹਰ ਰਾਹ ਨੂੰ
ਅਤੇ ਖ਼ਾਸ ਤੌਰ ਤੇ ਲੋਕਤੰਤਰੀ ਖ਼ਾਲਸਤਾਨੀਆਂ ਲਈ ਹਰ ਆਸ ਨੂੰ ਹਮੇਸ਼ਾਂ ਲਈ ਬਦਨਾਮੀ ਦਾ
ਬਾਇਸ ਬਣਾ ਕੇ ਨਾ ਭਰੋਸੇਯੋਗ ਬੇਵਿਸ਼ਵਾਸੀ ਵਿੱਚ ਇਨ੍ਹਾਂ ਦੀਆਂ ਅਜਿਹੀਆਂ ਹੀ ਸਾਰੀਆਂ
ਕਾਰਵਾਈਆਂ ਨੇ ਧੁੱਸ ਦਿੱਤਾ ਹੈ।
ਅਜਿਹੇ
ਬਹੁਤ ਸਾਰੇ ਲੋਕ ਤਾਂ ਇੰਝ ਕਰਦੇ ਅਤੇ ਸਹੀ ਲੋਕਾਂ ਦੀ ਮਿੱਥ ਕੇ ਮੁਖ਼ਾਲਫ਼ਤ ਕਰਕੇ ਕੱਛਾ
ਵਜਾਉਂਦੇ ਆਪੋ ਆਪਣੇ ਕੰਮ ਵਿੱਚ ਹੁਣ ਵੀ ਮਸਤ ਅਤੇ ਖੁਸ਼ ਹਨ। ਨੁਕਸਾਨ ਤਾਂ ਪੰਥ ਦਾ ਅਤੇ
ਕੌਮ ਤੇ ਕੌਮੀ ਰਾਸ਼ਟਰੀਅਤਾ ਦਾ ਹੀ ਹੋਇਆ ਹੈ ਤੇ ਲਗਾਤਾਰ ਹੋ ਰਿਹਾ ਹੈ। ਇਹ ਲੋਕ ਤਾਂ
ਧੜੇਬੰਦੀ ਦੀ ਦੁਕਾਨਦਾਰੀ ਵਿੱਚ ਆਪਣੇ ਆਪ ਨੂੰ ਨਿੱਤ ਰੋਜ ਚਮਕ ਦਮਕ ਨਾਲ ਹੀ ਪੇਸ਼ ਕਰਦੇ
ਰਹਿੰਦੇ ਹਨ ।
ਮੈਂ
ਅਜੇਹੀਆਂ ਨਾਲ ਕਦੇ ਕੋਈ ਸਟੇਜ ਸਾਂਝੀ ਨਹੀਂ ਕਰਦਾ ਤੇ ਨਾ ਹੀ ਰੱਬ ਕਰਵਾਏ। ਆਪਣੀ ਗੱਲ
ਕਹਿਣ ਅਤੇ ਲੋਕਾਂ ਤਕ ਪਹੁੰਚਾਉਣ ਲਈ ਮੈਂ ਹਮੇਸ਼ਾਂ ਇਨ੍ਹਾਂ ਸਭਨਾਂ ਧਿਰਾਂ ਨੂੰ ਬੇਨਤੀ
ਕਰਦਾ ਰਿਹਾ ਹਾਂ ਕਿ ਉਹ ਜੂਨ 84 ਦਾ ਅਰਦਾਸ ਸਮਾਗਮ ਆਪਣਾ ਪੰਥਕ ਤੌਰ ਤੇ ਅੱਡ ਕਰਿਆ ਕਰਨ।
ਇਸ ਲਈ ਮੈਂ ਇਨ੍ਹਾਂ ਨੂੰ ਢੈਂਠਲ ਵਿਖੇ ਗੁਰਦੁਆਰਾ ਘੱਲੂਘਾਰਾ ਯਾਦਗਾਰ ਜੂਨ 84 ਢੈਂਠਲ
ਵਿਖੇ; ਲਗਾਤਾਰ ਤਿੰਨ ਸਾਲ ਸੱਦੇ ਦਿੰਦਾ ਰਿਹਾ ਹਾਂ ਪਰ ਇਹ ਉਨ੍ਹਾਂ ਹੁਕਮਰਾਨ ਅਤੇ ਦੋਸ਼ੀ
ਧਿਰਾਂ ਦੀ ਬੁੱਕਲ ਨੂੰ ਤਿਆਗ ਨਹੀਂ ਸਕੇ ਜਿਹੜੇ ਇਸ ਸਭ ਕਾਸੇ ਦੇ ਦੋਸ਼ੀ ਹਨ। ![]()
ਇਨ੍ਹਾਂ ਵਿਚੋਂ ਕੋਈ ਵੀ ਢੈਂਠਲ ਨਹੀਂ ਪੁੱਜਿਆ। ਹਮੇਸ਼ਾਂ ਵੇਖਣ ਵਿੱਚ ਆਇਆ ਹੈ ਕਿ ਜਿਵੇਂ ਇਹ ਹੁਕਮਰਾਨ ਦੋਸ਼ੀ ਚਾਹੁੰਦੇ ਹਨ ਉਵੇਂ ਹੀ ਤੇ ਉਸੇ ਹੀ ਪ੍ਰੋਗਰਾਮ ਤੇ ਇਹ ਤਥਾ ਕਥਤ ਤੌਰ ਤੇ ਮੰਨੀਆਂ ਜਾਂਦੀਆਂ ‘ਪੰਥਕ ਧਿਰਾਂ’ ਤੁਰ ਪੈਂਦੇ ਹਨ। ਮੈਂ ਜਦੋਂ 2004 ਵਿੱਚ ਸ਼ਹੀਦੀ ਯਾਦਗਾਰ ਢੈਂਠਲ ਵਿੱਚ ਬਣਾਉਣੀ ਐਲਾਨ ਕੀਤਾ ਤਾਂ ਇਨ੍ਹਾਂ ਸਭਨਾਂ ਤੋਂ ਹੀ ਇਨ੍ਹਾਂ ਦੋਸ਼ੀ ਧਿਰਾਂ ਨੇ ਉਸ ਦਾ ਵਿਰੋਧ ਕਰਵਾਇਆ ਅਤੇ ਇਹ ਜੋਰ ਸ਼ੋਰ ਨਾਲ ਐਲਾਨ ਕਰਵਾ ਦਿੱਤਾ ਕਿ “ਸ਼ਹੀਦੀ ਯਾਦਗਾਰ ਗੈਲਰੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੇਠਲੀ ਤਲ ਮੰਜ਼ਿਲ ਤੇ ਉਨ੍ਹਾਂ ‘ਕਾਰ ਸੇਵਾ’ ਕਰਦਿਆਂ ਹੀ ਬਣਵਾ ਦਿੱਤੀ ਸੀ। ਇਹ ਗੱਲ ਵੱਖਰੀ ਹੈ ਕਿ ਜੋ ਅੱਜ ਤਕ ਬਣਾਉਣ ਵਾਲਿਆਂ ਤੇ ਅਜਿਹਾ ਦਾਵਾ ਕਰਨ ਵਾਲਿਆਂ ਨੇ ਕਦੇ ਦੇਖੀ ਨਹੀਂ ਹੈ !
ਇਨ੍ਹਾਂ ਵਿਚੋਂ ਕੋਈ ਵੀ ਢੈਂਠਲ ਨਹੀਂ ਪੁੱਜਿਆ। ਹਮੇਸ਼ਾਂ ਵੇਖਣ ਵਿੱਚ ਆਇਆ ਹੈ ਕਿ ਜਿਵੇਂ ਇਹ ਹੁਕਮਰਾਨ ਦੋਸ਼ੀ ਚਾਹੁੰਦੇ ਹਨ ਉਵੇਂ ਹੀ ਤੇ ਉਸੇ ਹੀ ਪ੍ਰੋਗਰਾਮ ਤੇ ਇਹ ਤਥਾ ਕਥਤ ਤੌਰ ਤੇ ਮੰਨੀਆਂ ਜਾਂਦੀਆਂ ‘ਪੰਥਕ ਧਿਰਾਂ’ ਤੁਰ ਪੈਂਦੇ ਹਨ। ਮੈਂ ਜਦੋਂ 2004 ਵਿੱਚ ਸ਼ਹੀਦੀ ਯਾਦਗਾਰ ਢੈਂਠਲ ਵਿੱਚ ਬਣਾਉਣੀ ਐਲਾਨ ਕੀਤਾ ਤਾਂ ਇਨ੍ਹਾਂ ਸਭਨਾਂ ਤੋਂ ਹੀ ਇਨ੍ਹਾਂ ਦੋਸ਼ੀ ਧਿਰਾਂ ਨੇ ਉਸ ਦਾ ਵਿਰੋਧ ਕਰਵਾਇਆ ਅਤੇ ਇਹ ਜੋਰ ਸ਼ੋਰ ਨਾਲ ਐਲਾਨ ਕਰਵਾ ਦਿੱਤਾ ਕਿ “ਸ਼ਹੀਦੀ ਯਾਦਗਾਰ ਗੈਲਰੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੇਠਲੀ ਤਲ ਮੰਜ਼ਿਲ ਤੇ ਉਨ੍ਹਾਂ ‘ਕਾਰ ਸੇਵਾ’ ਕਰਦਿਆਂ ਹੀ ਬਣਵਾ ਦਿੱਤੀ ਸੀ। ਇਹ ਗੱਲ ਵੱਖਰੀ ਹੈ ਕਿ ਜੋ ਅੱਜ ਤਕ ਬਣਾਉਣ ਵਾਲਿਆਂ ਤੇ ਅਜਿਹਾ ਦਾਵਾ ਕਰਨ ਵਾਲਿਆਂ ਨੇ ਕਦੇ ਦੇਖੀ ਨਹੀਂ ਹੈ !
ਇਹ
ਲੋਕ ਕੌਮ ਵਿੱਚ ਸਾਲਾਂ ਤੋਂ ਇਹੀ ਰੋਲਾ ਪਾਉਂਦੇ ਆ ਰਹੇ ਹਨ ਤੇ ਇਸ ਲਈ ਨਾਅਰੇਬਾਜ਼ੀ,
ਦਰਬਾਰ ਸਾਹਿਬ ਸਮੂਹ ਵਿੱਚ ਅਤੇ ਬਾਹਰ ਸਤਿਆਗ੍ਰਹਿ ਵੀ ਕਰਦੇ ਆਏ ਹਨ ਕਿ ਇਹ ਸ਼ਹੀਦੀ
ਗੈਲਰੀ ਖੋਲੀ ਜਾਵੇ। ਕਾਫੀ ਹੁੜਦੰਗ ਵੀ ਪਾਉਂਦੇ ਆਏ ਹਨ। ਬੈਨਰ, ਪੋਸਟਰ ਇੱਥੋਂ ਤਕ ਕਿ
ਸ਼ਹੀਦੀ ਗੈਲਰੀ ਦੇ ਹੋਰਡਿੰਗ ਬੋਰਡ ਤਕ ਲਟਕਾਉਂਦੇ ਆਏ ਹਨ। ਇਹ ਗੱਲਾਂ ਕੋਈ ਬਹੁਤ
ਪੁਰਾਣੀਆਂ ਨਹੀਂ ਹਨ। ਇਹ ਸਭ ਗੱਲਾਂ ਸਿੱਖਾਂ ਨੂੰ ਤੇ ਇਨ੍ਹਾਂ ਇੰਝ ਕਰਨ ਵਾਲਿਆਂ ਨੂੰ
ਹਮੇਸ਼ਾਂ ਯਾਦ ਰੱਖਣੀਆਂ ਚਾਹੀਦੀਆਂ ਹਨ । ਇਤਿਹਾਸਕ ਰੋਜ਼ਨਾਮਚੇ ਅਤੇ ਤੱਥ, ਘਟਨਾ ਕ੍ਰਮ
ਅਤੇ ਪ੍ਰੋਗਰਾਮ ਇਨ੍ਹਾਂ ਦੀਆਂ ਹਮੇਸ਼ਾਂ ਹੀ ਗਵਾਹੀਆਂ ਭਰਦੇ ਭਰਦੇ ਅਤੇ ਸਮੇਂ ਦਾ ਸੱਚ
ਉਘੇੜਦੇ ਰਹਿਣਗੇ।
ਮੈਂ
ਓਦੋਂ ਤੋਂ ਹੀ ਕਹਿੰਦਾ ਆ ਰਿਹਾ ਹਾਂ ਕਿ ਅਜਿਹੀ ਕੋਈ ਸ਼ਹੀਦੀ ਯਾਦਗਾਰ ਅਤੇ ਗੈਲਰੀ ਕਦੇ
ਵੀ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਕਿਸੇ ਨੇ ਵੀ ਨਹੀਂ ਬਣਾਈ ਸੀ। ਇਹ ਸਭ ਇਸ ਲਈ ਹੋ
ਰਿਹਾ ਹੈ ਕਿ ਅਸੀਂ ਢੈਂਠਲ ਵਿਖੇ ਯਾਦਗਾਰ ਨਾ ਬਣਾ ਸਕੀਏ। ਸਾਡੇ ਢੈਂਠਲ ਦੇ ਪ੍ਰੋਜੈਕਟ
ਨੂੰ ਤਾਰਪੀਡੋ ਕਰਵਾਇਆ ਜਾ ਰਿਹਾ ਸੀ ਤੇ ਇੰਝ ਕਰਨਾ ਇਨ੍ਹਾਂ ਦੀ ਮਨਸ਼ਾ ਸੀ। ਬਸ। ਇਹ ਸਭ
ਕੁਝ ਹੁਣ ਸਵੈ ਸਿੱਧ ਹੋ ਚੁੱਕਿਆ ਹੈ।
ਪਰ
ਹਮੇਸ਼ਾਂ ਚਕਾਚੌਂਧ, ਭੀੜ, ਹੁੜਦੰਗ ਅਤੇ ਨਾਅਰੇਬਾਜ਼ੀ ਪਸੰਦ ਕਰਨ ਵਾਲੀ ਰੁਚੀ ਵਿੱਚ ਪਾ
ਦਿੱਤੀ ਗਈ ਕੌਮ ਇਸ ਤੋਂ ਬਾਹਰ ਨਿਕਲੇਗੀ ? ਅਗਰ ਇਸ ਕੈਦ ਤੋਂ ਮੁਕਤ ਹੋ ਸਕੇਗੀ ਤਾਂ ਹੀ
ਸਮਝ ਸਕੇਗੀ। ਖੈਰ … ਮੈਂ ਹੱਥਲੇ ਸਫੇਦ ਪੱਤਰ ਵਿੱਚ ਇਨ੍ਹਾਂ ਸਭਨਾਂ ਵਲੋਂ ਆਪਣੇ ਝੂਠ ਨੂੰ
ਹੁਣ ਕਿਵੇਂ ਸਵੀਕਾਰ ਕਰ ਲਿਆ ਗਿਆ ਹੈ, ਸਿਰਫ਼ ਇਸੇ ਗੱਲ ਤੋਂ ਸਿੱਖਾਂ ਦੀਆਂ ਬੰਦ ਪਈਆਂ
ਅੱਖਾਂ ਨੂੰ ਖੋਲ੍ਹਣਾ ਚਾਹੁੰਦਾ ਹਾਂ।
ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਸਿੱਖ ਜਜ਼ਬਾਤਾਂ ਨੂੰ ਅਕਾਲੀ ਦਲ ਬਾਦਲ
ਨਾਲ ਜੋੜਨ ਲਈ ਕਈ ਪ੍ਰੋਜੈਕਟ ਚੋਣ ਵਰ੍ਹੇ ਵਿੱਚ ਅਰੰਭ ਕਰਨ ਦੇ ਨਿਰਦੇਸ਼ ‘ਬਾਦਲ ਪਰਿਵਾਰ’
ਵਲੋਂ ਮਿਲੇ ਹੋਏ ਹਨ। ‘ਦਲ ਖ਼ਾਲਸਾ’ ਆਪਣੀ ਵੈਬ ਤੇ ਚਾੜ੍ਹੀ ਕਈ ਤਰ੍ਹਾਂ ਦੀ ਜਾਣਕਾਰੀ
ਵਿੱਚ ਇਹ ਵੀ ਲਿਖਦਾ ਹੈ ਕਿ “ਉਨ੍ਹਾਂ ਨੂੰ ਸ. ਮੱਕੜ ਨੇ ਕਿਹਾ ਹੈ ਕਿ ਉਹ…ਵੇਖੋ ਉਨ੍ਹਾਂ
ਦਾ ਹੀ ਇਸ਼ਤਿਹਾਰ ਵਿੱਚ ਲਿਖਿਆ ਕਥਨ……
ਇਹ
ਗੱਲ ਵੀ ਤੱਥਾਂ ਸਮੇਤ ਸਬੂਤ ਹੈ ਕਿ ਇਹ ਲੋਕ ਭਲੀ ਪਰਕਾਰ ਜਾਣਦੇ ਹਨ ਕਿ ਸ੍ਰੀ ਮੱਕੜ
ਰਾਹੀਂ ਬਾਦਲ ਪਰਿਵਾਰ ਪੰਥਕ ਹਿਤਾਂ ਅਤੇ ਜਜ਼ਬਾਤਾਂ ਦਾ ਸ਼ੋਸ਼ਣ ਕਰਦਾ ਚਲਾ ਆ ਰਿਹਾ ਹੈ
ਤੇ ਅਗਲਾ ਸ਼ੋਸ਼ਣ ਸ਼ਹੀਦੀ ਯਾਦਗਾਰ ਵਜੋਂ ਹੋਵੇਗਾ ਇਸ ਦਾ ਇਨ੍ਹਾਂ ਨੂੰ ਇਲਮ ਪਹਿਲਾਂ ਹੀ
ਸੀ !! ਅਚੰਭੇ ਵਾਲੀ ਗੱਲ ਨਹੀਂ ਹੈ ?
ਇਹ
ਪਰਿਵਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ
ਗੁਰੂ ਵਰੋਸਾਏ ਅਕਾਲ ਬਖਸ਼ਿਸ਼ ਲੰਗਰ ਨੂੰ ਵੀ ‘ਬਾਦਲ ਪਰਿਵਾਰ ਦਾ ਲੰਗਰ ਬਣਾਉਣ ਤੇ
ਪ੍ਰਚਾਰਨ’ ਤੋਂ ਬਾਅਦ ਇਸ ਦਾ ਕੀ ਹਸ਼ਰ ਸਤਿਗੁਰੂ ਨੇ ਕੀਤਾ ਹੈ ਉਸ ਤੋਂ ਕੋਈ ਸਿੱਖਿਆ ਸਤਾ
ਦੇ ਹੰਕਾਰ ਵਿੱਚ ਲੈ ਨਹੀਂ ਸਕੇ ਹਨ। ਇਹ ਪਰਤੱਖ ਹੈ। ਨਹੀਂ ਤਾਂ ਨੰਨ੍ਹੀ ਛਾਂ ਅਤੇ ਬੂਟੇ
ਵੰਡ ‘ਗੋਲਕ ਦੀ ਚੋਰੀ’ ਕੀ ਬੰਦ ਨਾ ਹੋ ਜਾਂਦੀ ? ਪਰ ਨਹੀਂ । ਇਨ੍ਹਾਂ ਪੰਥਕ ਧਿਰਾਂ ਦੇ
ਹੀ ਸਹਿਯੋਗ ਤੇ ਸਰਗਰਮੀ ਨਾਲ ਬਾਦਲਕਿਆਂ ਦੀ ਚਰਣੀ ਲਾਉਣ ਦਾ ਬੰਦੋਬਸਤ ਕੀਤਾ ਜਾਂਦਾ ਰਿਹਾ
ਹੈ। ਜਿਸ ਵਿੱਚ ਇਹ ਸਫਲ ਹੋਏ ਹਨ। ਬਾਦਲ ਦੇ ਹੀ ਚਰਣੀ ਲਾਉਣ ਲਈ ਹੁਣ ਦੂਜਾ ਬੰਦੋਬਸਤ ਹੈ
‘ਸ਼ਹੀਦੀ ਯਾਦਗਾਰ ਉਸਾਰਨ ਦਾ’।
ਵੈਸੇ
ਮੈਂ ਜੂਨ 84 ਦੇ ਨਸਲਘਾਤ ਵਿਚੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਅਤੇ ਉਸ ਰਾਹੀਂ ਪੰਜਾਬ
ਭਰ ਵਿੱਚ ਨਵੰਬਰ 84 ਤਕ ਤੇ, ਉਸ ਤੋਂ ਬਾਅਦ ਸਿੱਖ ਨੌਜਵਾਨਾਂ ਦੇ ਸਰੇਆਮ ਨਸਲ ਘਾਤ ਤਕ
ਨੂੰ ਵਿੱਚੋਂ ਮਾਇਨਸ ਜਾਂ ਮਨਫ਼ੀ ਕਰ ਕੇ, ਸਿਰਫ਼ ‘ਸ੍ਰੀਮਤੀ ਇੰਦਰਾ ਗਾਂਧੀ ਦੇ ਸੁਧਾਈ’
ਤੋਂ ਬਾਅਦ ਹੋਏ ਕਤਲੇ ਆਮ ਦੀ ਗੱਲ ਕਰਨ ਵਾਲੇ ਅਤੇ ਇਸ ਹਿਤ ਦੋਸ਼ੀਆਂ ਨੂੰ ਸਜਾ ਦੇ ਕੇ
ਸਿੱਖ ਜਜ਼ਬਾਤਾਂ ਨੂੰ ਮੁੜ ਕੈਸ਼ ਕਰਨ ਵਾਲਿਆਂ ਨੂੰ ਵੀ ਸਿੱਖੀ ਚੇਤਨਾ ਅਤੇ ਅੰਤਰ ਆਤਮਾ
ਦੀ ਅਵਾਜ਼ ਦਾ ਸ਼ੋਸ਼ਣ ਕਰਨ ਵਾਲੇ ਹੀ ਸਮਝਦਾ ਹਾਂ। ਮੈਂ ਤਾਂ ਅਜਿਹੇ ਸਭਨਾਂ ਨੂੰ ਸਪਸ਼ਟ
ਕੰਮ ਕਰਦੇ ਪਾਉਂਦਾ ਹਾਂ ਕਿ ਉਹ ਵੀ ਬਾਦਲਕਿਆਂ ਨੂੰ ਹੀ ਸਿੱਖ ਕੌਮ ਦਾ ਸਮਰਥਨ ਦਿਵਾਉਣ
ਵਾਲੇ ਕੰਮ, ਪ੍ਰਚਾਰ ਅਤੇ ਸਰਗਰਮੀ ਹੰਢਾ ਰਹੇ ਹਨ। ਇਸ ਤੋਂ ਵੱਧ ਕੁਝ ਵੀ ਨਹੀਂ ਹੈ।
ਕਿਉਂਕਿ, ਸ੍ਰੀਮਤੀ ਇੰਦਰਾ ਗਾਂਧੀ ਦੀ ਸੁਧਾਈ ਤੋਂ ਬਾਅਦ ਜੋ ਕੁਝ ਵੀ ਪੂਰੇ ਭਾਰਤ ਵਿੱਚ
ਸਿੱਖਾਂ ਨਾਲ ਨਸਲ ਘਾਤੀ ਕੰਮ ਹੋਇਆ ਉਹ ਉਤਨੀ ਵੱਢੀ ਅਹਿਮੀਅਤ ਉਕਾ ਹੀ ਨਹੀਂ ਰੱਖਦੇ
ਜਿੰਨੀ ਵੱਡੀ ਅਤੇ ਗੰਭੀਰ ਸ਼੍ਰੋਮਣੀ ਪਹਿਲ ਸ੍ਰੀ ਦਰਬਾਰ ਸਾਹਿਬ ਤੇ ਕੀਤਾ ਗਿਆ ਹਮਲਾ ਅਤੇ
ਇਸ ਰਾਹੀਂ ਅਰੰਭਿਆਂ ਗਿਆ ਬਹੁਪੱਖੀ ਬਹੁਧਿਰੀ ਸਿੱਖੀ ਦਾ ਨਸਲ ਘਾਤ ਰੱਖਦਾ ਹੈ। ਜੇ 1-6
ਜੂਨ 84 ਦਾ ਨਸਲ ਘਾਤ ਨਾ ਹੁੰਦਾ ਤਾਂ ਫਿਰ ਨਾ ਤਾਂ ਸ੍ਰੀਮਤੀ ਗਾਂਧੀ ਦੀ ਸੁਧਾਈ ਪੰਥ
ਖ਼ਾਲਸੇ ਵਲੋਂ ਹੁੰਦੀ ਤੇ ਨਾ ਹੀ ਜੋ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਹੋਇਆ ਉਹ ਸਿੱਖਾਂ
ਦਾ ਨਸਲਘਾਤ ਹੁੰਦਾ। ਇਹ ਸਿਰਫ਼ ਮੈਂ ਹੀ ਨਹੀਂ ਮੰਨਦਾ। ਮੇਰੇ ਇਸ ਵਿਚਾਰ ਦੀ ਪ੍ਰੋੜ੍ਹਤਾ
ਸਿੱਖ ਇਤਿਹਾਸ, ਵਿਰਸਾ ਅਤੇ ਛੋਟਾ, ਵੱਡਾ ਘਲੂਘਾਰਾ ਵੀ ਕਰਦਾ ਹੈ। ਪੜਚੋਲ ਕਰਕੇ ਵੇਖ
ਲਓ।ਇਸ ਲਈ ਮੈਂ ਸਿੱਖ ਨਸਲ ਘਾਤ ਵਿੱਚ ਦਰਬਾਰ ਸਾਹਿਬ ਦੇ ਹਮਲੇ ਰਾਹੀਂ ਹੋਇਆ ਨਸਲ ਘਾਤ
ਅਤੇ ਇਸ ਤੋਂ ਬਾਅਦ 1996 ਤਕ ਚਲਿਆ ਸਿੱਖਾਂ ਦਾ ਮਾਨਵੀ ਸਰੀਰਕ, ਮਾਨਸਿਕ, ਬੌਧਿਕ,
ਸਭਿਅਤਾ ਦਾ ਅਤੇ ਆਰਥਿਕਤਾ ਦਾ ਨਸਲ ਘਾਤ ਤੇ ਉਸ ਤੋਂ ਬਾਅਦ ਹੁਣ ਤਕ ਲਗਾਤਾਰ ਜਾਰੀ
ਬਹੁਪੱਖੀ ਨਸਲ ਘਾਤ ਨੂੰ ਛੱਡ ਕੇ ਅਤੇ ਭੁਲਾ ਕੇ ਸਿਰਫ਼ ਨਵੰਬਰ 84 ਦੇ ਨਸਲ ਘਾਤ ਦੇ ਰੌਣੇ
ਰੌਣ ਵਾਲਿਆਂ ਨੂੰ ਮੈਂ ਪੰਥਕ ਨਹੀਂ ਮੰਨਦਾ। ਇਸ ਦਾ ਪਰਤੱਖ ਕਾਰਨ ਹੈ ਕਿ ਉਨ੍ਹਾਂ ਨੂੰ
ਇਸ ਦੀ ਪੂਰੀ ਸਮਝ ਹੈ ਤੇ ਉਹ ਮਿਥੀ ਸਾਜ਼ਿਸ਼ ਅਧੀਨ ਇਸ ਦੀ ਸੂਝ ਹੁੰਦੇ ਹੋਏ ਵੀ ਇਸ ਦੀ
ਗੱਲ ਮਿੱਥ ਕੇ ਅਤੇ ਜਾਣ ਬੁਝ ਕੇ ਛੱਡਦੇ ਹਨ। ਇਸ ਲਈ ਮੈਂ ਜਦ ਸਪਸ਼ਟ ਅਤੇ ਨਿਰਪੱਖ ਗੱਲ
ਕਰਦਾ ਹਾਂ ਤਾਂ ਬਹੁਤਿਆਂ ਨੂੰ ਬੁਰੀ ਲੱਗਦੀ ਹੈ। ਪਰ ਕੀ ਕੀਤਾ ਜਾ ਸਕਦਾ ਹੈ ? ਸੱਚ ਤੋਂ
ਪਰਹੇਜ਼ ਰੱਖ ਕੇ ਕੌਮ ਆਪਣਾ ਕਦੇ ਕੁਝ ਵੀ ਨਹੀਂ ਉਸਾਰ ਸਕਦੀ, ਇਹ ਅਟੱਲ ਸੱਚ ਹੈ। ਇਸ ਲਈ
ਮੈਂ ਕਦੇ ਵੀ ਕਿਸੇ ਵੀ ਵਿਚਾਰ ਜਾਂ ਦਲੀਲ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ
ਸਾਹਿਬ ਤੇ ਕੀਤੇ ਹਮਲੇ ਤੋਂ ਬਾਅਦ “ਸਿੱਖੀ ਦੇ ਸਰਬ ਪੱਖੀ ਤੇ ਸਰਬ ਵਿਆਪੀ” ਕੀਤੇ ਜਾ ਰਹੇ
ਨਸਲ ਘਾਤ ਨੂੰ ਛੱਡ ਕੇ ਨਵੰਬਰ ਦੇ ਇਕ ਕਾਰਕ ਨਸਲ ਘਾਤ ਦੀ ਗੱਲ ਕੌਮੀ ਪਹਿਲ ਦੀ ਬਣਾ ਕੇ
ਕਰਨਾ ਮੈਂ ਕਦੇ ਉਵੇਂ ਹੀ ਠੀਕ ਨਹੀਂ ਸਮਝਦਾ। ਇਹ ਵੀ ਉਵੇਂ ਦਾ ਹੀ ਸਿੱਖ ਨਸਲਘਾਤ ਦੀ
ਯਾਦਗਾਰ ਨਾਲ ਸਬੰਧਤ ਅਪਰਾਧ ਹੈ ਜਿਵੇਂ ਹੁਣ ਇਹ ਸਭ ਪੰਥਕ ਧਿਰਾਂ ਸ਼ਹੀਦੀ ਯਾਦਗਾਰ ਗੈਲਰੀ
ਦੀ ਆਪਣੀ ਕਹੀ ਗੱਲ, ਅਤੇ ਉਸ ਲਈ ਲੰਮੇ ਸਿਰੇ ਤੋਂ ਅਰੰਭੇ ਆਪਣੇ ਹੀ ਸੰਘਰਸ਼ ਨੂੰ ਖੁਦ
ਆਪ ਹੀ ਗਲਤ ਸਾਬਤ ਕਰ ਚੁਕੇ ਹਨ । ਇਨ੍ਹਾਂ ਸਭਨਾ ਪੰਥਕ ਧਿਰਾਂ ਤੇ ਕੀ ਹੁਣ ਵੀ ਭਰੋਸਾ
ਕਰਨਾ ਚਾਹੀਦਾ ਹੈ ? ਇਹ ਸੋਚਣਾ ਤਾਂ ਸਿੱਖਾਂ ਨੇ ਹੈ। ਫੈਸਲਾ ਤਾਂ ਕੌਮ ਦੇ ਹੀ ਹੱਥ ਹੈ।
ਜੇ ਅੱਜ ਤਕ ਆਪਣੀ ਬਰਬਾਦੀ ਕਰਾਉਂਦੀ ਆ ਰਹੀ ਕੌਮ ਹਾਲੇ ਵੀ ਨਹੀਂ ਸੁਚੇਤ ਹੁੰਦੀ ਤਾਂ ਫਿਰ
ਹੋਰ ਬਰਬਾਦੀ ਤੋਂ ਇਸ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
ਸਿੱਖ
ਅਵਾਮ ਵਲੋਂ ਅਪਣਾਈ ਗਈ ਇਹ ਮੂਕ ਸਹਿਮਤੀ ਅਤੇ ਲਾਪਰਵਾਹੀ ਹੀ ਹੈ ਜਿਸ ਦਾ ਇਹ ਮੌਕਾ
ਪ੍ਰਸਤ ਲੋਕ ਭਰਪੂਰ ਫਾਇਦਾ ਚੁੱਕਦੇ ਪਏ ਹਨ ਤੇ ਅੱਗੇ ਵੀ ਚੁੱਕੀ ਜਾਣਗੇ ?
ਘਟਨਾ
ਕ੍ਰਮ ਤੇ ਗੌਰ ਕਰੋ। ਇਸ ਦੀ ਦਿਸ਼ਾ ਅਤੇ ਸੰਕੇਤਾਂ ਨੂੰ ਸਮਝੋ। ਇਸ ਦੀ ਪਿੱਠ ਭੂਮੀ
ਵਿਚਲੀ ਮਾਰੂ ਸਾਜ਼ਿਸ਼ ਤੋਂ ਪਰਦਾ ਚੁੱਕਦੀ ਸਭ ਧਿਰਾਂ ਦੀ ਉਸ ਤੇਲ ਦੀ ਵਗਦੀ ਧਾਰ ਨੂੰ
ਵੇਖੋ ਜੋ ਉਸੇ ਦਿਸ਼ਾ ਵੱਲ ਜਾ ਰਹੀ ਹੈ ਜਿੱਧਰ ਸੱਤਾਧਾਰੀ, ਪੰਥ ਦੁਸ਼ਮਨ ਅਤੇ ਸਿੱਖੀ ਦਾ
ਘਾਣ ਕਰਨ ਤੇ ਕਰਾਉਣ ਵਾਲੇ ਲੈ ਜਾਣਾ ਚਾਹੁੰਦੇ ਹਨ।
1. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ 6 ਜੂਨ 2011 ਨੂੰ ਐਲਾਨ ਕਰਦੀ ਹੈ ਕਿ ਜੂਨ 84 ਦੀ ਯਾਦਗਾਰ ਬਣਾਈ ਜਾਵੇਗੀ।
2. ਸਾਰੀਆਂ
ਪੰਥਕ ਧਿਰਾਂ ਜੋ ਉੱਥੇ ਮੌਜੂਦ ਸਨ ਬਿਨਾ ਇਸ ਗੱਲ ਦਾ ਧਿਆਨ ਰੱਖੇ ਤੇ ਬਿਨਾ ਆਪਣੇ
ਪਹਿਲਾਂ ਦੇ ਸਟੈਂਡ ਨੂੰ ਚੇਤਾ ਰੱਖੇ ਇਸ ਦਾ ਸਵਾਗਤ ਕਰਦੀਆਂ ਹਨ। ਤੇ ਸਹਿਯੋਗ ਦੇਣ ਦੇ
ਵਾਅਦੇ ਕਰਦੀਆਂ ਹਨ।
3. ਕਹਿੰਦੇ
ਹਨ ਨਾ ਝੂਠ ਦੇ ਪੈਰ ਨਹੀਂ ਹੁੰਦੇ । ਇਸੇ ਨੂੰ ਸੱਚ ਸਾਬਤ ਕਰ ਆਪਣੇ ਇਸ ਘੋਲ, ਸਟੈਂਡ
ਅਤੇ ਦਾਵੇ ਨੂੰ ਭੁਲਾ ਕੇ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਲ ਤੇ ਸ਼ਹੀਦੀ ਯਾਦਗਾਰ
ਗੈਲਰੀ ਦੀ ਸਥਾਪਨਾ ਕੀਤੀ ਜਾ ਚੁਕੀ ਹੈ” ਅਤੇ ਮੰਗ ਕਿ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਉਸ ਨੂੰ ਲੋਕਾਂ ਲਈ ਖੋਲੇ” ਨੂੰ ਸਭ ਭੁੱਲ ਜਾਂਦੇ ਹਨ। ਮੀਡੀਆ ਤਾਂ ਪਹਿਲਾਂ ਹੀ
ਵਿਕਾਉ ਸਥਾਪਤ ਹੋ ਚੁਕਾ ਹੈ । ਇਸ ਲਈ ਇਨ੍ਹਾਂ ਨੂੰ ਕੋਣ ਕਹਿੰਦਾ ਕੀ ਰਾਣੀ ਅੱਗਾ ਢੱਕ !!
ਸਭਨਾ ਦਾ ਨੰਗੇਜ ਬਾਹਰ ਉਘੜ ਆਇਆ ਹੈ !!!
4. ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਾਈ ਪੰਜ ਮੈਂਬਰੀ ਕਮੇਟੀ ਹਰਕਤ ਵਿੱਚ ਨਹੀਂ ਆਉਂਦੀ
ਤਾਂ “ਪੰਥਕ ਧਿਰਾਂ” ਆਪਣੀ ਨਕਸਲਾਈਟ ਤੇ ਕਾਮਰੇਡ ਦਿੱਖ ਵਾਲੀ ਚਾਰ ਮੈਂਬਰੀ ਕਮੇਟੀ ਦਾ
ਐਲਾਨ ਕਰ ਦਿੰਦੀ ਹੈ। ਚਕਾਚੌਂਧ ਸਭ ਨੂੰ ਕਿੰਨੀ ਪਿਆਰੀ ਹੈ ਕਿ ਇਸ ਵਿੱਚ ਉਹ ਵੀ ਬਿਨਾ
ਕਿਸੇ ਹੀਲ-ਹੁੱਜਤ ਸ਼ਾਮਲ ਹੋ ਜਾਂਦੇ ਹਨ ਜਿਨ੍ਹਾਂ ਦੀ ਨਕਸਲਾਈਟ ਤੇ ਕਾਮਰੇਡੀ ਪਿੱਠ-ਭੂਮੀ
ਤੇ ਸਰਗਰਮ ਪੇ ਰੋਲ਼ੀ ‘ਰਜਿਸਟਰੀ’ ਨਹੀਂ ਹੈ। ਉਹ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ
ਦੌਰਾ ਵੀ ਇਨ੍ਹਾਂ ਧਿਰਾਂ ਦੇ ਲੀਡਰਾਂ ਨਾਲ ਕਰ ਆਉਂਦੀ ਹੈ। ਇਹ ਐਲਾਨ ਵੀ ਕਰ ਦਿੱਤਾ
ਜਾਂਦਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਲਈ ਹੀ ਬਣਾਈ ਗਈ
ਹੈ । ਵਾਹ ! ਤੇ ਫਿਰ ਪਹਿਲਾਂ ਕੌਮ ਨੂੰ ਬੇਵਕੂਫ਼ ਬਣਾਉਣ ਲਈ “ਸ਼ਹੀਦੀ ਯਾਦਗਾਰ ਵਜੋਂ
ਸ਼ਹੀਦੀ ਗੈਲਰੀ ਲਈ” ਸੰਘਰਸ਼ ਕਿਉਂ ਕਰਦੇ ਰਹੇ ਹੋ ਭਾਈ ? ਅਤੇ ਮੱਕੜ ਤੇ ਬਾਦਲਕਿਆਂ ਨੂੰ
ਉਪਰੋਕਤ ਕਥਨ ਕੀਤੀਆਂ ਗੱਲਾਂ ਕਾਹਦੇ ਲਈ ਕਹਿੰਦੇ ਆਏ ਹੋ ?
5. ਇਨ੍ਹਾਂ ਨੂੰ ਨੁੱਕਰੇ ਲਾਉਣ ਅਤੇ ਇਸਤੇਮਾਲ ਕਰਕੇ ਆਪਣਾ ਰਾਹ ਸਾਫ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ‘ਬਾਦਲ ਪਰਿਵਾਰ ਪੰਥ’ ਆਪਣਾ ਇਸ਼ਤਿਹਾਰ ਦੇ ਕੇ ਆਪਣੇ ਆਪ ਨੂੰ ਸਰਬ ਸਾਂਝੀ ਤੇ ਸਰਬ ਵਿਆਪੀ ਸਭ ਦੀ ਸਾਂਝੀ ਰਾਏ ਨਾਲ ਤੁਰਨ ਵਾਲੀ ਧਿਰ ਸਥਾਪਿਤ ਕਰਨ ਲਈ ਇਹ ਇਸ਼ਤਿਹਾਰ ਦੇ ਕੇ ਬਾਜ਼ੀ ਮਾਰਦਾ ਹੈ ਇਸ਼ਤਿਹਾਰ ਪੜ੍ਹੋ :
6. ਹੁਣ ਇਸ ਪੰਥਕ ਧਿਰ ਪਾਸ ਕੀ ਤਜਵੀਜ਼ ਹੈ ਉਹ ਇਕ ਉਸੇ ਹੀ ਆਮ ਲਾਈਨ ਵਿੱਚ ਨੁੱਕਰੇ ਲੱਗ ਚੁਕੀ ਹੈ ਜਿੱਥੇ ਬਾਕੀ ਸਭ ਆਪਣੀਆਂ ਜਾਤੀ ਤਜਵੀਜ਼ਾਂ ਜਾਂ ਸੰਸਥਾ ਵਲੋਂ ਜਮਾਤੀ ਤਜਵੀਜ਼ਾਂ ਦੇਣਗੇ। ਉਹ ਲੋਕ ਤਾਂ ਫਿਰ ਵੀ ਆਪਣੀ ਸੰਸਥਾ ਤੋਂ ਪਰਵਾਨਗੀ ਲੈ ਕੈ ਦੇਣਗੇ ਪਰ ਇਹ ਕੀ ਕਰੇਗੀ ?
7. ਹੁਣ
ਪੰਥਕ ਧਿਰਾਂ ਤੇ ਇਨ੍ਹਾਂ ਦੀ ਬਣਾਈ ਇਹ ਕਮੇਟੀ ਕਿਵੇਂ ਇਸ ਗੱਲ ਨੂੰ ਤੋਰੇਗੀ ਕਿ ਉਹ ਵੀ
ਆਪਣੀ ਤਜਵੀਜ਼ ਸਾਰੇ ਪੰਥ ਤੋਂ ਸਲਾਹਾਂ ਲੈ ਕੇ ਹੀ ਦੇਵੇਗੀ ? ਜਾਂ ਆਪਣੇ ਤੌਰ ਤੇ ਇਕੱਲੀ
ਦੇਵੇਗੀ ? ਜਾਂ ਆਪਣੀਆਂ ਹੀ ਉਨ੍ਹਾਂ ਧਿਰਾਂ ਦੀ ਇਕ ਸਾਂਝੀ ਰਾਏ ਦੇਵੇਗੀ ਜਿਹੜੀਆਂ
ਇਨ੍ਹਾਂ ਨਾਲ ਸਹਿਮ
ਤ
ਹਨ ਤੇ ਕਹਿੰਦੀਆਂ ਆ ਰਹੀਆਂ ਹਨ ਕਿ “ਜੂਨ 84 ਦੀ ਸ਼ਹੀਦੀ ਯਾਦਗਾਰ ਤਾਂ ਸ੍ਰੀ ਅਕਾਲ
ਤਖ਼ਤ ਸਾਹਿਬ ਦੀ ਤਲ ਮੰਜ਼ਿਲ ਤੇ ਬਣਾਈ ਜਾ ਚੁਕੀ ਹੈ, ਜੋ ਤਿਆਰ ਹੈ” ਪਰ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲ੍ਹਦੀ ਨਹੀਂ । ਇਨ੍ਹਾਂ ਸਵਾਲਾਂ ਤੋਂ ਬਚਨ ਦਾ ਇਹ ਬੜਾ
ਚਲਾਕੀ ਭਰਪੂਰ ਉਵੇਂ ਦਾ ਹੀ ਫਿਰ ਰਾਹ ਅਖਤਿਆਰ ਕਰਦੀਆਂ ਹਨ ਜਿਵੇਂ ਇਨ੍ਹਾਂ ਲਗਭਗ 20 ਸਾਲ
ਭਾਈ ਜਰਨੈਲ ਸਿੰਘ ਖ਼ਾਲਸਾ ਨੂੰ ਜੀਵਤ ਰੱਖ ਕੇ ਤੇ ਫਿਰ ਰਾਤੋਂ ਰਾਤ ਉਨ੍ਹਾਂ ਨੂੰ ਸਦੀ
ਦਾ ਮਹਾਨ ਸਿੱਖ ਸ਼ਹੀਦ ਐਲਾਨਣ ਲਈ ਇਕ ਕਮੇਟੀ ਬਣਾ ਕੇ, ਉਸ ਹਿਤ ਇਸ਼ਤਿਹਾਰ ਦੇ ਕੇ ਆਪਣਾ ਲਗਾਤਾਰ 20 ਸਾਲ ਕੀਤਾ ਅਪਰਾਧ ਅਤੇ ਪਾਪ ਛੁਪਾ ਲਿਆ ਸੀ। ਇਨ੍ਹਾਂ ਨੇ ਵੀ ਇਸ਼ਤਿਹਾਰ ਦੇ ਦਿੱਤਾ –![]()
ਜਿਹੜਾ ਦੋਸ਼ ਲਾ ਕੇ ਇਹ ਕਮੇਟੀ ਪੰਥਕ ਧਿਰਾਂ ਨੇ ਬਣਾਈ ਸੀ ਕਿ ‘ਸ਼੍ਰੋਮਣੀ ਕਮੇਟੀ ਵਲੋਂ
ਬਣਾਈ ਗਈ ਕਮੇਟੀ ਨੇ ਹਾਲੇ ਤਕ ਕੁਝ ਵੀ ਨਹੀਂ ਕੀਤਾ ਹੈ’ ਜਿਸ ਕਰਕੇ ਉਨ੍ਹਾਂ ਨੂੰ ਆਪਣੀ
ਕਮੇਟੀ ਬਣਾਉਣੀ ਪਈ ਹੈ। ਉਸੇ ਹੀ ਲੀਹ ਤੇ ਚਲਦੇ ਪੰਥਕ ਧਿਰਾਂ ਦੀ ਕਮੇਟੀ ਨੇ ਵੀ ਕੋਈ
ਰਿਪੋਰਟ “ਖ਼ਾਲਸਾ ਪੰਥ” ਨੂੰ ਸਮਿਟ ਨਹੀਂ ਕੀਤੀ ਹੈ। ਦਰਅਸਲ ਇਹ ਸਭ ਹੀ “ਪੰਥ” ਨੂੰ ਤਾਂ
‘ਠਿੱਠ’ ਕਰਕੇ ਪੰਥ ਦੇ ਨਾਉਂ ਤੇ ਆਪਣੀ ਮਰਜ਼ੀ ਚਲਾਉਣ ਵਿੱਚ ਹੀ ਮਾਹਰ ਹਨ।
ਇਸੇ
ਕਰਕੇ ਇਹ ਸਭ ਹੁਣ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰਦੁਆਰਾ ਥੜ੍ਹਾ ਸਾਹਿਬ ਨੇੜੇ
ਸ਼੍ਰੋਮਣੀ ਕਮੇਟੀ ਵਲੋਂ ਬਿਨਾਂ ਕਿਸੇ ਖ਼ਾਕੇ ਨੂੰ ਪੇਸ਼ ਕੀਤੇ ਦਿੱਤੀ ਗਈ ਕਾਰ ਸੇਵਾ ਤੇ
ਦੜ ਵੱਟ ਚੁੱਪ ਹਨ !
ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਨੇ ਪਹਿਲਾਂ ਅਖ਼ਬਾਰਾਂ ਵਿੱਚ ਇਹ ਕਿਹਾ ਸੀ ਕਿ ਜੂਨ 84 ਦੀ ਯਾਦਗਾਰ
ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਪਿਛਲੇ ਪਾਸੇ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ
ਜਾਂਦੇ ਹਨ ਉੱਥੇ ਕਾਲੇ ਪੱਥਰ ਤੇ ਸਭ ਸ਼ਹੀਦਾਂ ਦੇ ਨਾਮ ਉਕਰ ਕੇ ਉਸਾਰੀ ਜਾਵੇਗੀ। ਇਹ
ਕਮੇਟੀ ਵਲੋਂ ਇਸ ਨਿਮਿਤ ਬਣਾਈ ਗਈ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਅਨੁਸਾਰ ਹੈ।
ਠੀਕ
ਹੈ। ਸ਼੍ਰੋਮਣੀ ਕਮੇਟੀ ਦੀ ਮੰਨ ਲਈ ਗੱਲ। ਪਰ ਕੀ ਪੰਥਕ ਧਿਰਾਂ ਦੇ ਵਿਦਵਾਨਾਂ ਦੀ ਕਮੇਟੀ
ਦੀ ਵੀ ਇਹੋ ਰਾਏ ਸੀ। ਉਹ ਤਾਂ ਮੂੰਹ ਵਿੱਚ ਘੁੰਙਣੀਆਂ ਪਾ ਕੇ ਸੋ ਹੀ ਗਏ । ਕੋਈ
ਪ੍ਰਤੀਕਰਮ ਨਹੀਂ ਆਇਆ । ਕਿਉਂ ? ਨਾ ਕੋਈ ਰਿਪੋਰਟ ਤੇ ਨਾ ਕੋਈ ਪ੍ਰਤਿਕਰਮ! ਸਮੁੱਚੇ ਤੌਰ
ਤੇ ਸਿੱਖ ਤਾਂ ਉਂਝ ਹੀ ਸੁੱਤਾ ਪਿਆ ਹੈ।
ਇਹੋ
ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਆਪਣੇ ਇਸ ਦਿੱਤੇ ਬਿਆਨ ਅਤੇ
ਪੇਸ਼ ਕੀਤੇ ਖਰੜੇ ਤੋਂ ਮੁਕਰ ਕੇ ਯਕਦਮ ਇਹ ਐਲਾਨ ਕਰਦੀ ਹੈ ਕਿ ਹੁਣ ਯਾਦਗਾਰ ਗੁਰਦੁਆਰਾ
ਧੜ੍ਹਾ ਸਾਹਿਬ ਦੇ ਪਾਸ ਬਣਾਈ ਜਾਵੇਗੀ। ਉਹ ਕਿਹੋ ਜਿਹੀ ਹੋਵੇਗੀ ਇਸ ਦਾ ਕੋਈ ਵੀ ਖਰੜਾ
ਪੇਸ਼ ਨਹੀਂ ਕੀਤਾ ਜਾਂਦਾ। ਹਾਂ ਇਹ ਐਲਾਨ ਅਵੱਸ਼ ਕਰ ਦਿੱਤਾ ਜਾਂਦਾ ਹੈ ਕਿ ਇਸ ਦੀ
ਕਾਰਸੇਵਾ ਦੀ ਜਿੰਮੇਵਾਰੀ ‘ਦਮਦਮੀ ਟਕਸਾਲ ਭਿੰਡਰਾਂ ਵਾਲਿਆਂ ਦੇ ਭਾਈ ਹਰਨਾਮ ਸਿੰਘ
ਧੁੰਮਾਂ ਨੂੰ ਦਿੱਤੀ ਜਾਂਦੀ ਹੈ’।
ਕੀ
ਹੁਣ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਬਦਲ ਗਈ ਹੈ। ਜਾਂ ਕਿ ਪੰਥਕ ਧਿਰਾਂ ਦੀ ਚਾਰ
ਮੈਂਬਰੀ ਕਮੇਟੀ ਦੀ ਰਿਪੋਰਟ ਬਦਲ ਗਈ ਹੈ ? ਪੰਥ ਨੂੰ ਕੁਝ ਵੀ ਦੱਸਨ ਦੀ ਇਹ ਲੋਕ ਇਸ ਲਈ
ਲੋੜ ਨਹੀਂ ਸਮਝਦੇ ਕਿ ਇਹ ਸਭ ਆਪਸ ਵਿੱਚ ਰਲੇ ਹੋਏ ਹਨ ਤੇ ਕੌਮ ਨੂੰ ਕਿਵੇਂ ਚੰਗੀ ਤਰ੍ਹਾਂ
ਲੁੱਟਣਾ ਹੈ ਤੇ ਲੁਟ ਦਾ ਮਾਲ ਕੀਵੇਂ ਆਪਸ ਵਿੱਚ ਵੰਡਣਾ ਹੈ ਇਸ ਪ੍ਰਤੀ ਅੰਦਰੋਂ ਇਕ ਮਤ
ਹੋ ਚੁਕੇ ਹਨ। ਹੁਣ ਪੰਥਕ ਧਿਰਾਂ ਅਤੇ ਪੰਥ ਚੁੱਪ ਕਿਉਂ ਹੈ ?
ਮੈਂ
ਸਮੁੱਚੇ ਪੰਥ ਨੂੰ ਲੱਭਦਾ ਫਿਰਦਾ ਹਾਂ ਕਿ ਉਹ ਕਿਤੇ ਮਿਲੇ ਤਾਂ ਉਸ ਨੂੰ ਮੈਂ ਕਹਾਂ ਕਿ
ਪੰਥ ਜਿਓ ਜਾਗੋ, ਬੜੀ ਪਹਿਲਾਂ ਤੋਂ ਜਾਗਣ ਦਾ ਵੇਲਾ ਆ ਗਿਆ ਹੈ। ਪੰਥ ਤਾਂ ਹਰ ਸਿੱਖ ਦੀ
ਆਤਮਾ ਵਿੱਚ ਸੀ ਪਰ ਹੁਣ ਹਰ ਸਿੱਖ ਦੀ ਜ਼ਮੀਰ ਵਿੱਚ ਸਿਰਫ਼ ਧੜਾ ਅਤੇ ਸਤਾ ਦਿੱਖਦੀ ਹੈ।
ਪੰਥ ਤਾਂ ਕਿਤੇ ਹੈ ਹੀ ਨਹੀਂ ! ਸਿੱਖੀ ਵਿਚਾਰੀ ਕੀ ਕਰੇ ? ਮੈਂ ਤਾਂ ਕੂਕਰ ਹਾਂ ।
ਅਲਾਰਮ ਦੇਣਾ ‘ਜਾਗਤੇ ਰਹੋ ਦਾ ਸਮੇਂ ਰਹਿੰਦੇ ਹੋਕਾ ਦੇਣਾ’ ਮੇਰਾ ਕਰਮ-ਫਰਜ਼ ਹੈ। ਜੋ ਮੈਂ
ਕਰ ਰਿਹਾ ਹਾਂ। ਪਰ ਜੇ ਘਰ ਦਾ ਮਾਲਕ ਕੁਝ ਸੁਣਨਾ ਹੀ ਨਾ ਚਾਹੇ ਤਾਂ ਕੂਕਰ ਵੀ ਕੀ ਕਰੇ
?
ਜਰਾ
ਯਾਦ ਕਰੋ । ਜੂਨ 84 ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹ ਕੇ
ਦੁਬਾਰਾ ਬਣਾਉਣ ਦੀ ਸੇਵਾ ਵੀ ਸ਼੍ਰੋਮਣੀ ਕਮੇਟੀ ਵਲੋਂ ‘ਦਮਦਮੀ ਟਕਸਾਲ’ ਨੂੰ ਹੀ ਦਿੱਤੀ
ਗਈ ਸੀ। ਓਦੋਂ ਕੀ ਹੋਇਆ ਸੀ ? ਸਾਨੂੰ ਸਭਨਾਂ ਨੂੰ ਭੁਲਣਾ ਨਹੀਂ ਚਾਹੀਦਾ। ਦਮਦਮੀ ਟਕਸਾਲ
ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੰਗਤਾਂ ਤੋਂ ਇਕੱਠਾ ਕੀਤਾ ਗਿਆ ਸੋਨਾ ਚੋਰੀ
ਹੋ ਗਿਆ। ਜਿਸ ਦੀ ਅੱਜ ਤਕ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੰਨਾ ਸੀ ?
ਕਿਸਨੇ ਚੋਰੀ ਕੀਤਾ ? ਉਹ ਮਿਲਿਆ ਜਾਂ ਨਹੀਂ ? ਬਾਕੀ ਦਾ ਕਿੱਥੇ ਖੁਰਦ ਬੁਰਦ ਹੋ ਗਿਆ ?
ਕਿਤਨਾ ਲੱਗਾ ਤੇ ਕਿਤਨਾ ਬਚਿਆ ?
ਇਹੋ
ਦਮਦਮੀ ਟਕਸਾਲ ਦੀ ਹੀ ਸੇਵਾ ਨਾਲ ਉਸਰਿਆ ਸ੍ਰੀ ਅਕਾਲ ਤਖ਼ਤ ‘ਅਕਾਲ ਪੁਰਖ ਨੇ ਵੀ ਪਰਵਾਨ
ਨਹੀਂ ਕੀਤਾ’ ਤੇ ਉਸ ਦੇ ਸਾਰੇ ਲੈਂਟਰ ਚੋਣ ਲੱਗ ਪਏ।ਸਾਧ ਸੰਗਤ ਜੀਓ, ਗੁਰਸਿੱਖੋ ਇਹ ਹੁਣੇ
ਦੀਆਂ ਹੀ ਗੱਲਾਂ ਹਨ, ਬਹੁਤ ਪੁਰਾਣੀਆਂ ਨਹੀਂ ਹਨ। ਜਿਹੜਾ ਸੋਨਾ ਕਲਸਾਂ ਤੇ ਅਤੇ ਤਖਤ
ਸਾਹਿਬ ਦੀਆਂ ਛੱਜਿਆਂ ਨੁਮਾ ਵਾਧਿਆਂ ਤੇ ਲਾਇਆ ਗਿਆ ਸੀ ਉਹ ਸਾਰੇ ਪੱਤਰੇ ਕਾਲੇ ਪੈ ਗਏ ।
ਕਿਸੇ ਨੇ ਕੋਈ ਵੀ ਇੰਕਵਾਇਰੀ ਨਹੀਂ ਬਿਠਾਈ । ਸਭ ਚੁੱਪ ਦੜ ਵੱਟ ਆਪੋ ਆਪਣੇ ਸਵਾਰਥਾਂ
ਦੀਆਂ ਰੋਟੀਆਂ ਜੂਨ 84 ਦੇ ਸ਼ਹੀਦਾਂ ਦੇ ਨਾਮ ਤੇ ਸੇਕਦੇ ਰਹੇ। ਸਿਰਫ਼ ਇਸ ਲਈ ਕਿਉਂਕਿ ਉਸ
ਵਕਤ ਜਥੇਦਾਰ ਟੌਹੜਾ ਨੂੰ ਇਸ ਦਮਦਮੀ ਟਕਸਾਲ ਦੀ ਆਪਣੀਆਂ ਸਿਆਸੀ ਰੋਟੀਆਂ ਅਤੇ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਭੱਠੀ ਤਪਦੀ ਰੱਖਣ ਲਈ ਲੋੜ ਸੀ; ਇਸ ਲਈ
ਉਸ ਨੇ ਇਨ੍ਹਾਂ ਨੂੰ ਤੇ ਇਨ੍ਹਾਂ ਰਾਹੀਂ ਹੁੜਦੰਗ ਪਾਉਣ ਵਾਲਿਆਂ ਨੂੰ ਇੰਝ “ਖਰੀਦ” ਕੇ
ਸ਼ਾਂਤ ਵੀ ਕੀਤਾ ਤੇ ਬਾਦਲ ਨੂੰ ‘ਠਿੱਬੀ’ ਵੀ ਲਾਈ। ਪੰਥ ਦਾ ਅਤੇ ਪੰਥ ਦੇ ਜਜ਼ਬਾਤਾਂ ਦਾ
ਤਾਂ ਇੰਝ ਸ਼ੋਸ਼ਣ ਹੀ ਕੀਤਾ ਗਿਆ ਸੀ।
ਹੁਣ
ਫਿਰ ਇੰਝ ਹੀ ਕੀਤਾ ਜਾ ਰਿਹਾ ਹੈ। ਪੰਥਕ ਜਜ਼ਬਾਤਾਂ ਦਾ ਸ਼ੋਸ਼ਣ ਕਰਨ ਲਈ ਹੀ ਇਹ “ਖਰੀਦ”
ਸੇਵਾ ਹੁਣ ਫਿਰ ਦਮਦਮੀ ਟਕਸਾਲ ਨੂੰ ਬਾਦਲ ਵਲੋਂ ਇਸ ਲਈ ਦਿੱਤੀ ਗਈ ਹੈ ਕਿ ਉਹ ਵਿਧਾਨ
ਸਭਾ ਚੋਣਾਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਅਖੌਤੀ ਸੰਤ ਸਮਾਜ ਤੋਂ ਮਿਲੇ ਵੋਟ
ਨੂੰ ਸ਼ਾਂਤ ਰੱਖ ਕੇ ਉਨ੍ਹਾਂ ਨੂੰ ਵੀ ਸਤਾ ਦੇ ਗੱਫੇ ਵੰਡਣਾ ਚਾਹੁੰਦਾ ਹੈ। ਜੋ ਇਨ੍ਹਾਂ
ਦੀ ਮੰਗ ਵੀ ਸੀ। ਹੁਣ ਕਿਸੇ ‘ਧੁੰਮੇ’ ਜਾਂ ਪਹਿਲਾਂ ਵਾਂਗ ਕਿਸੇ ‘ਬ੍ਰਹਮ-ਗਿਆਨੀ’ ਨੂੰ
‘ਚੇਅਰਮੈਨ’ ਤਾਂ ਲਾਇਆ ਨਹੀਂ ਜਾ ਸਕਦਾ। ਸੋ ਗੁਰੂ ਕੀ ਗੋਲਕ ਅਤੇ ਪੰਥ ਦੀ ਮਾਇਆ ਅਤੇ
ਸਰਮਾਇਆ ਦਾ ਮੂੰਹ ਖੋਲ ਦਿੱਤਾ ਗਿਆ ਹੈ। ਜਿੰਨੀ ਚਾਹੋ ਛੱਕ ਲਓ ! ਇਸ ਸਾਰੇ ਕੁਨਬੇ ਨੂੰ
ਕੰਮ ਲਾਉਣ ਦੀ ਲੋੜ ਸੀ । ਸੋ ਲਾ ਦਿੱਤਾ ਗਿਆ ਹੈ।ਸਿੱਖ ਸਮਝਣ ਤਾਂ ਮਕਸਦ ਸਾਫ ਹਨ।
ਉਪਰੋਕਤ ਜ਼ਿਕਰ ਕੀਤੇ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਾਲੇ ਉਸ
ਦੀ ਨਵੇਂ ਚੁਣੇ ਮੈਂਬਰਾਂ ਦੇ ਜਿਉਣ ਤੇ ਤਲਵਾਰ ਲਟਕਦੀ ਹੈ। ਇਸ ਲਈ ਕੌਮ ਨੂੰ, ਸਿੱਖਾਂ
ਨੂੰ ਜਜ਼ਬਾਤੀ ਬਣਾਈ ਰੱਖਣ ਦੀ ਲੋੜ ਹੈ। ਲੋਕ ਸਭਾ ਦੀਆਂ ਚੋਣਾਂ ਆਨ ਵਾਲੀਆਂ ਹਨ ਇਸ ਲਈ
ਕਾਂਗਰਸ ਦੇ ਖ਼ਿਲਾਫ਼ ਮਾਹੌਲ ਭਖਾਈ ਰੱਖਣ ਦੀ ਲੋੜ ਹੈ। ਜਜ਼ਬਾਤੀ ਸਿੱਖ ਫੇਰ ਕਦੇ ਅਕਾਲੀ
ਲੀਡਰਸ਼ਿਪ ਤੋਂ ਖਫ਼ਾ ਨਾ ਹੋ ਜਾਣ ਇਸ ਲਈ ਉਨ੍ਹਾਂ ਨੂੰ ਉਲਝਾਈ ਰੱਖਣ ਦੀ ਲੋੜ ਹੈ। ਅਕਾਲੀ
ਸਰਕਾਰ ਦੇ ਮਾੜੇ ਕੰਮਾਂ ਤੋਂ, ਭ੍ਰਿਸ਼ਟਤਾ ਜਗ ਜ਼ਾਹਿਰ ਹੁੰਦੀ ਤੇ ਅੱਖਾਂ ਤੇ ਪੱਟੀ
ਭਨਾਈ ਰੱਖਣ ਦੀ ਲੋੜ ਹੈ। ਸਦੀਆਂ ਤੋਂ ‘ਧਰਮ’ ਅਤੇ ‘ਧਾਰਮਿਕ’ ਮੁੱਦਿਆਂ ਨੂੰ ਸਤਾ ਤੇ
ਬੈਠੇ ਲੋਕਾਂ ਵਲੋਂ ਵੋਟਰਾਂ ਨੂੰ ਸੁਆਈ ਰੱਖਣ ਅਤੇ ਉਨ੍ਹਾਂ ਦੇ ਮਾੜੇ ਕੰਮਾਂ ਤੇ ਪਰਦਾ
ਪਾਈ ਰੱਖਣ ਲਈ ਇਕ “ਹਫ਼ੀਮ” ਵਜੋਂ ਮਿੱਠੀ ਤੇ ਸੁਆਦਲੀ ਲੋਰੀ ਦੇ ਤੋਰ ਤੇ ਇਸਤੇਮਾਲ ਕੀਤਾ
ਜਾਂਦਾ ਆ ਰਿਹਾ ਹੈ ਅਤੇ ਧਰਮ ‘ਇਸਤੇਮਾਲ’ ਹੁੰਦਾ ਆ ਰਿਹਾ ਹੈ। ਬਸ ਇਸੇ ਲਈ ਹੀ ਹੁਣ ਬਿਨਾ
ਕਿਸੇ ਪਲੈਨਿੰਗ ਤੋਂ, ਬਿਨਾ ਕਿਸੇ ਨਕਸ਼ੇ ਤੋਂ, ਬਿਨਾਂ ਕਿਸੇ ਰੋਲ ਮਾਡਲ ਤੋਂ, ਬਿਨਾਂ
ਕਿਸੇ ਵੀ ਸਿਧਾਂਤ ਤੋਂ ਇਹ ਜੂਨ 84 ਦੀ ਕਾਰ ਸੇਵਾ ਦੇ ਦਿੱਤੀ ਗਈ ਹੈ।
ਕਿੰਨੀ
ਅਚੰਭੇ ਵਾਲੀ ਗੱਲ ਹੈ ਕਿ ਸਮੁੱਚੀਆਂ ਪੰਥਕ ਧਿਰਾਂ, ਖ਼ਾਲਸਤਾਨੀ ਧਿਰਾਂ, ਆਪਣੇ ਆਪ ਨੂੰ
ਪੰਥ ਦਾ ਦਿਮਾਗ ਅਤੇ ਚੇਤਨਾ ਦੱਸਣ ਵਾਲੀਆਂ ਧਿਰਾਂ ਸਭ ਚੁੱਪ, ਸੁੰਨ, ਦੜ ਵੱਟ ਕੇ ਆਪ
ਆਪਣੇ ਗੱਫਿਆਂ ਦੇ ਇੰਤਜ਼ਾਰ ਵਿੱਚ ਆਪਣੇ ਘਰ ਦੇ ਏਅਰ ਕੰਡੀਸ਼ਨ ਝਰੋਖਿਆਂ ਵਿੱਚੋਂ ਨਜ਼ਰਾਂ
ਵਛਾਈ ਇੰਤਜ਼ਾਰ ਵਿੱਚ ਹਨ। ਜਦੋਂ ਕੋਈ ਟੁਕੜਾ ਦਹਿਲੀਜ਼ ਤਕ ਨਾ ਆਇਆ ਤਾਂ ਬੋਲਾਂਗੇ ਨਹੀਂ
ਤਾਂ ਜੋ ਮਿਲਿਆ ਰੱਬ ਭਲੀ !!
ਖ਼ਾਲਸਾ
ਜੀਓ, ਮੈਂ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਇਸ ਫਰੇਬ ਦਾ ਆਪਣਾ ਪੁਰਾ ਤਾਣ ਲਾ
ਕੇ, ਆਪਣੇ ਹਰ ਇਕ ਸਾਧਨ ਰਾਹੀਂ ਡੱਟ ਕੇ ਵਿਰੋਧ ਕਰੋ। ਇਹ ਪੰਥ ਨਾਲ ਬਹੁਤ ਵੱਡਾ ਗੁਨਾਹ
ਕੀਤਾ ਜਾ ਰਿਹਾ ਹੈ। ਪਹਿਲਾਂ ਤਾਂ ਅਜਿਹੀ ਬਿਨਾਂ ਕਿਸੇ ਪਲੈਨਿੰਗ ਅਤੇ ਰੂਪ ਰੇਖਾ ਦੀ ਜੂਨ
84 ਦੀ ਯਾਦਗਾਰ ਕੌਮ ਨੂੰ ਪਰਵਾਨ ਹੀ ਨਹੀਂ ਕਰਨੀ ਚਾਹੀਦੀ। ਦੂਜਾ ਦਮਦਮੀ ਟਕਸਾਲ ਵਲੋਂ
ਜਿਹੜੀ ਜੂਨ 84 ਨੂੰ ਕਰਨ ਅਤੇ ਕਰਾਉਣ ਵਾਲੀਆਂ ਧਿਰਾਂ ਸਨ ਉਨ੍ਹਾਂ ਦੇ ਪੈਰਾਂ ਥੱਲੇ ਵਿਛ
ਚੁਕੀ ਹੈ ਉਸ ਰਾਹੀਂ ਸੇਵਾ ਨੂੰ ਉਪਰੋਕਤ ਪਹਿਲਾਂ ਦੇ ਤਜਰਬਿਆਂ ਨੂੰ ਵੀ ਵੇਖਦੇ ਹੋਏ ਕਦਾ
ਚਿਤ ਪਰਵਾਨ ਨਹੀਂ ਕਰਨਾ ਚਾਹੀਦਾ।
ਜੂਨ
84 ਤੋਂ ਆਰੰਭ ਹੋਏ ਘੱਲੂਘਾਰੇ ਦੇ ਸ਼ਹੀਦਾਂ ਦੀ ਕੇਵਲ ਇਕੋ ਇਕ ਯਾਦਗਾਰ ਸ੍ਰੀ ਦਰਬਾਰ
ਸਾਹਿਬ ਕੰਪਲੈਕਸ ਵਿੱਚ ਬਣ ਸਕਦੀ ਹੈ ਤੇ ਉਹ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ
ਉਹ ਹੂ ਬ ਹੂ ਖਾਕਾ ਜਿਹੜਾ ਭਾਰਤੀ ਹਾਕਮਾਂ ਨੇ ਆਪਣੀਆਂ ਐਟਮੀ ਫੌਜਾਂ ਤੋਂ ਹਮਲੇ ਤੋਂ
ਬਾਅਦ ਫੱਟੜ ਰੂਪ ਵਿੱਚ ਆਪਣੇ ਵੱਲੋਂ ਤਬਾਹ ਕਰਕੇ ਛੱਡ ਕੇ ਸਿੱਖਾਂ ਦੀ, ਪੰਥ ਦੀ ਝੋਲੀ
ਵਿੱਚ ਵੰਗਾਰ ਪਾਈ ਸੀ, ਨੂੰ; ਇਕ ਡਿਓੜੀ ਦੇ ਰੂਪ ਵਿੱਚ ਉਸ ਸਥਾਨ ਤੇ ਇਕ ਆਧੁਨਿਕ
ਲੋਹ-ਕੰਕਰੀਟ ਦੇ ਮਾਡਲ ਦੇ ਰੂਪ ਵਿੱਚ ਉਸਾਰ ਕੇ ਸਾਕਾਰ ਕਰ ਦਿੱਤਾ ਜਾਵੇ। ਇਹ ਸ੍ਰੀ ਅਕਾਲ
ਤਖ਼ਤ ਸਾਹਿਬ ਦੇ ਐਨ ਪਿੱਛੇ ਉਸੇ ਜਗ੍ਹਾ ਤੇ ਜਿੱਥੇ ਸ੍ਰੀ ਦਰਬਾਰ ਸਾਹਿਬ ਦਾ ਉਹ ਮੁੱਢਲਾ
ਰਾਹ ਜਿਹੜਾ ਗੁਰੂ ਸਾਹਿਬਾਨਾਂ ਨੇ ਆਪ ਸ੍ਰੀ ਹਰਿਮੰਦਰ ਸਾਹਿਬ ਆਉਣ ਲਈ ਇਸੇ ਸਥਾਨ ਤੇ ਹੀ
ਬਣਵਾਇਆ ਸੀ, ਤੇ ਜੋ ਅਬਦਾਲੀ ਵੇਲੇ ਤਬਾਹ ਹੋਇਆ ਸੀ ਨੂੰ ਇੰਝ ਮੁੜ ਸੁਰਜੀਤ ਕਰ ਦਿੱਤਾ
ਜਾਣਾ ਚਾਹੀਦਾ ਹੈ। ਤਾਂ ਜੋ ਸ੍ਰੀ ਦਰਬਾਰ ਸਾਹਿਬ ਦੀ ਕੁਦਰਤੀ ਦਿੱਖ ਨੂੰ ਹਮੇਸ਼ਾਂ ਲਈ
ਗੁਰੂ ਕਾਲੀਨ ਬਣਾਉਣ ਵੱਲ ਇਕ ਮੋੜਾ ਦਿੱਤਾ ਜਾ ਸਕੇ। ਇਹੋ ਅਸਲ ਕਾਰ ਸੇਵਾ ਹੁਣ ਪੰਥ ਨੂੰ
ਅਰੰਭਣ ਦੀ ਲੋੜ ਹੈ। ਇਸੇ ਲਈ ਰਿਸਰਚ ਅਤੇ ਪੁਰਾਤਨਤਾ ਦੇ ਮਾਹਿਰਾਂ ਰਾਹੀਂ ਅਤੇ ਖਿਆਲ
ਪੇਸ਼ ਕਰਨ ਵਾਲਿਆਂ ਦੀ ਦੇਖ ਰੇਖ ਵਿੱਚ ਇਸ ਹਿਤ ਵਿਉਂਤਬੰਦੀ ਅਤੇ ਸੇਵਾ ਅਰੰਭਣ ਦੀ ਲੋੜ
ਹੈ। ਇਸ ਫੱਟੜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀ ਇਹ ਵੰਗਾਰ ਜਿਸ ਦੀ ਮੂੰਹ ਬੋਲਦੀ
ਤਸਵੀਰ ਹੈ ਇਹ :
ਇਸ ਡਿਓੜ੍ਹੀ ਵਿੱਚ ਸ਼ਹੀਦ ਸਿੰਘਾਂ ਦੇ ਸ਼ਹੀਦੀ ਪ੍ਰਾਪਤੀ ਸਮੇਂ ਵਰਗੇ ਬੁੱਤ ਸਾਕਾਰ ਰੂਪ ਵਿੱਚ ਬਣਵਾਏ ਜਾਣ ਤਾਂ ਜੋ ਸੰਗਤਾਂ ਇਸ ਖੂਨੀ ਲਾਲ ਵਿਹੜੇ ਵਿੱਚੋਂ ਦੀ ਹੁੰਦੀਆਂ ਹੋਈਆਂ, ਅਬਦਾਲੀ ਤੋਂ ਲੈ ਕੇ ਵਰਤਮਾਨ ਤਕ ਦੇ ਸ੍ਰੀ ਦਰਬਾਰ ਸਾਹਿਬ ਅਤੇ ਖ਼ਾਲਸਾ ਪੰਥ ਦੇ ਸਜੀਵ ਇਤਿਹਾਸ ਵਿੱਚੋਂ ਦੀ ਹੁੰਦੀਆਂ ਹੋਈਆਂ ਦਰਸ਼ਨਾਂ ਲਈ ਅੰਦਰ ਆਉਣ। ਇਹ ਵੰਗਾਰ ਕੌਮ ਨੂੰ ਆਪਣੇ ਆਪ ਸਦੀਵੀ ਕਾਲ ਲਈ ਜੀਵਤ, ਜਾਗਰਿਤ, ਅੱਡਰੀ, ਵਿਲੱਖਣ, ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਉਸ ਅਰਦਾਸ ਲਈ ਹਮੇਸ਼ਾਂ ਤਤਪਰ ਰੱਖੇਗੀ ਜਿਸ ਹਿਤ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ “ਧਰਮ ਯੁੱਧ ਮੋਰਚਾ” ਲੱਗਾ ਸੀ ਤੇ ਜੋ ਹਾਲੇ ਤਕ ਆਪਣੇ ਮਕਸਦ “ਮਤਾ ਅਨੰਦਪੁਰ ਦਾ” ਜਿਸ ਅਨੁਸਾਰ:
ਨੂੰ ਪੂਰਾ ਕਰਾਉਣ ਵਿੱਚ ਅਧੂਰਾ ਹੀ ਪਿਆ ਹੈ। ਤੇ ਉਹ ਲੀਡਰਸ਼ਿਪ ਜਿਹੜੀ ਇਸ ਤੋਂ ਕੌਮ ਦਾ ਮੂੰਹ ਫਿਰਵਾ ਚੁਕੀ ਹੈ ਇਸ ਨੂੰ ਹਮੇਸ਼ਾਂ ਲਈ ਮੁਕਾ ਦੇਣ ਲਈ ਹੀ ਕੋਝੇ ਹਥਕੰਡੇ ਵਰਤ ਰਹੀ ਹੈ। ਇਸ ਇਕ ਯਤਨ ਨਾਲ ਪੰਥ ਦੇ, ਗੁਰੂ ਗਰ ਦੇ, ਖ਼ਾਲਸੇ ਦੇ, ਸਿੱਖੀ ਦੇ ਸਾਰੇ ਹੀ ਦੁਸ਼ਮਣਾਂ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਇਸ
ਦੀ ਉਸਾਰੀ ਵਰਤਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿੱਛੇ ਉਸ ਸਥਾਨ ਤੇ ਹੋਣੀ
ਚਾਹੀਦੀ ਹੈ ਜਿੱਥੇ ਹੁਣ ਨਵੇਂ ਕਮਰੇ ਸ੍ਰੀ ਅਖੰਡ ਪਾਠ ਸਾਹਿ ਰੱਖਣ ਲਈ ਬਣਵਾਏ ਗਏ ਹਨ।
ਇਹ ਕਮਰੇ ਤਾ ਫਿਰ ਇਸ ਫੱਟੜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਡਲ ਵਿੱਚ ਬਣਵਾਏ ਜਾ ਸਕਦੇ
ਹਨ। ਇਸੇ ਵਿੱਚ ਹੀ ਪੁਰਾ ਵਰਤਮਾਨ ਘੱਲੂਘਾਰੇ ਦਾ ਇਤਿਹਾਸ, ਪੇਂਟਿੰਗ ਰਾਹੀਂ ਅਤੇ
ਕੰਪਯੂਟਰੀਕ੍ਰਿਤ ਬੋਲਦਾ ਤੇ ਨਾਲ ਹੀ ਰੋਜ਼ਾਨਾ ਸ਼ਾਮ ਨੂੰ “ਲਾਈਟ ਐਂਡ ਸਾਉਂਡ” ਪ੍ਰੋਗਰਾਮ
ਵਿੱਚ ਚਿਤਵਦਾ ਹੋਣਾ ਚਾਹੀਦਾ ਹੈ।
ਖ਼ਾਲਸਾ
ਜਿਓ, ਸਮੇਂ ਨੂੰ ਮੋੜਾਂ ਦੇਣਾਂ ਤੁਹਾਡੇ ਹੱਥ ਵਿੱਚ ਹੈ। ਮੈਂ ਤਾਂ ਸਿਰਫ਼ ਕੂਕਰ ਸੁਚੇਤ
ਹੋਣ ਤੇ ਜਾਗਦੇ ਰਹੋ ਲਈ ਨਗਾਰਾ ਹੀ ਵਜਾ ਸੱਕਦਾ ਹਾਂ । ਸੋ ਤੁਹਾਡੀ ਦਹਿਲੀਜ਼ ਤੇ ਇਹ
ਨਗਾਰਾ ਵਜਾ ਰਿਹਾ ਹਾਂ। ਚਾਹੈ ਹਾਲੇ ਹੋਰ ਜਿੰਨੀ ਦੇਰ ਮਰਜ਼ੀ ਨਾ ਬਣੇ ਜੂਨ 84 ਦੀ
ਯਾਦਗਾਰ। ਪਰ ਜੇ ਪੰਥ ਬਣਾਏ ਤਾਂ ਫਿਰ ਅਵੱਸ਼ ਇਸੇ ਰੂਪ ਰੇਖਾ ਵਿੱਚ ਹੀ ਬਣਾਵੇ। ਤਾਂ ਜੋ
ਸ੍ਰੀ ਦਰਬਾਰ ਸਾਹਿਬ ਜੀ ਦੇ ਪੁਰਾਤਨ ਗੁਰੂ ਕਾਲੀਨ ਆਲੇ ਦੁਆਲੇ ਨੂੰ ਨਾਲ ਸਜੀਵਤਾ ਦਿੰਦੇ
ਹੋਏ ਖ਼ਾਲਸਾ ਆਪਣੇ ਵਰਤਮਾਨ ਨੂੰ ਰਹਿੰਦੀਆਂ ਪੀੜ੍ਹੀਆਂ ਤਕ ਸਜੀਵਤਾ ਹੱਕ ਅਤੇ ਸੱਚ ਦੀ
ਦ੍ਰਿੜਤਾ ਨਾਲ ਦੇਵੇ। ਇਸ ਜੰਗ ਨੂੰ ਫ਼ਤਹਿ ਕਰਨ ਦਾ ਜੈਕਾਰਾ ਪੰਥ ਨੇ ਆਪ ਹੀ ਛੱਡਣਾ
ਹੈ……ਮੈਂ ਇੰਤਜ਼ਾਰ ਵਿੱਚ ਹਾਂ।
ਪੰਥ ਨੂੰ ਹੱਕ ਹੈ ਕਿ ਉਹ ਇਨ੍ਹਾਂ ਧਿਰਾਂ ਤੋਂ ਅਤੇ ਇਸ ਕਮੇਟੀ ਤੋਂ ਇਸ ਹਿਤ ਸਪਸ਼ਟੀਕਰਨ ਲਵੇ।ਇਸ ਦਾ ਪੰਥ ਨਿਰਣਾ ਕਰੇ।
ਦੋਗਲਾਪਣ
ਛੱਡੋ। ਖ਼ਾਲਸਾ ਜੀ ਜੇ ਹੁਣ ਵੀ ਤੁਸੀ ਇਹੋ ਵਿਚਾਰ ਧੜੇਬੰਦੀ ਦੀ ਕੈਦ ਵਿੱਚ ਬਣਾਈ ਰੱਖਿਆ
ਤੇ ਇਸੇ ਪਾਲਸੀ ਤੇ ਹੀ ਅਮਲ ਕਰੀ ਗਏ ਕਿ ਆਪਣੇ ਬੰਦੇ ਹਨ, ਚੁੱਪ ਰਹੋ। ਤਾਂ ਯਾਦ ਰੱਖਿਆ
ਜੇ ਕਿ ਭਵਿੱਖ ਵਿੱਚ ਤੁਸੀ ਸਾਰੇ ਆਮ ਪਬਲਿਕ ਅਤੇ ਚੇਤਨ ਬੁੱਧੀ ਸਮਾਜ ਅਖਵਾਉਂਦੇ ਵੀ ਪੰਥ
ਦੇ ਉਤਨੇ ਹੀ ਗੁਨਹਗਾਰ ਸਮਝੇ ਤੇ ਠਹਿਰਾਏ ਜਾਵੋਗੇ ਜਿਤਨਾ ਕਿ ਪੰਥ ਦੋਖੀ ਅਤੇ ਪੰਥ
ਦੁਸ਼ਮਨ ਮੰਨਿਆਂ ਜਾਵੇਗਾ। ਫੈਸਲਾ ਤੁਹਾਡੇ ਹੱਥ ਹੈ। ਤੁਹਾਡਾ ਸਹੀ ਫੈਸਲਾ ਹੀ ਕੌਮ ਦਾ
ਪੰਥ ਦਾ ਭਵਿੱਖ ਨੂੰ ਨਿਰਮਾਣ ਕਾਰੀ ਅਤੇ ਪ੍ਰਾਪਤੀਆਂ ਵਾਲਾ ਬਣਾ ਸਕਦਾ ਹੈ। ਤੁਹਾਡਾ ਹਰ
ਗਲਤ ਫੈਸਲਾ ਤੁਹਾਨੂੰ ਅਤੇ ਪੰਥ ਨੂੰ ਹੋਰ ਨਿਰਾਸ਼ਤਾ, ਉਪਰਾਮਤਾ, ਢਹਿੰਦੀ ਕਲਾ ਅਤੇ
ਬੇਭਰੋਸਗੀ ਦੀ ਦਲਦਲ ਵਿੱਚ ਫਸਾਈ ਜਾਵੇਗਾ ।
ਸਮਾਂ ਆ ਗਿਆ ਹੈ ਕਿ ਹੁਣ ਤੁਸੀ ਸੱਚ ਹੱਕ ਲਈ ਕਾਫਲਾ ਬਣ ਕੇ ਨਿੱਤਰੋ…
ਖ਼ਾਲਸਾ ਜੀ ! ਹੋਲੇ ਮੁਹੱਲੇ ਦਾ ਸੰਕਲਪ ਹੈ …ਹੱਲਾ ਬੋਲ ਤੇ ਫਤਹਿ ਕਰ।
ਸਾਨੂੰ ਇਹੋ ਸਿਧਾਂਤ ਕੇਸਗੜ੍ਹ ਸਾਹਿਬ ਤੋਂ ਮਿਲਿਆ ਹੈ।
ਮੈਂ
ਇਹ ਸੁਫੇਦ ਪੱਤਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ
ਸਾਹਿਬ ਸਮੇਤ ਪੰਜ ਸਿੰਘ ਸਾਹਿਬਾਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ
ਹੀ ਈ ਮੇਲ ਕਰਕੇ ਭੇਜ ਰਿਹਾ ਹਾਂ। ਉਨ੍ਹਾਂ ਨੂੰ ਮੈਂ ਪਹਿਲਾਂ ਵੀ ਦਰਜਨਾਂ ਖ਼ਤ ਭੇਜ ਚੁਕਾ
ਹਾਂ । ਅੱਜ ਤਕ ਉਨ੍ਹਾਂ ਇਕ ਦਾ ਵੀ ਜਵਾਬ ਨਹੀਂ ਦਿੱਤਾ। ਇਹ ਤਾਂ ਉਹ ‘ਪੱਥਰ’ ਸੰਸਥਾ ਦਾ
ਰੂਪ ਧਾਰ ਗਈ ਹੈ ਜਿਸ ਦਾ ਹੰਕਾਰ ਇਤਨਾ ਵੱਢਾ ਹੈ ਕਿ ਉਹ ਪਾਵਤੀ ਭੇਜਣ ਦਾ ਸ਼ਿਸ਼ਟਾਚਾਰ
ਵੀ ਨਹੀਂ ਨਿਭਾਉਂਦੀ। ਇਹੋ ਹਾਲ ਸਿੰਘ ਸਾਹਿਬਾਨਾਂ ਦੇ ਦਫ਼ਤਰ ਦਾ ਵੀ ਹੋ ਚੁਕਾ ਹੈ।
ਉਨ੍ਹਾਂ ਨੂੰ ਮੈਂ ਅੱਧੀ ਦਰਜਨ ਤੋਂ ਵੱਧ ਵਾਰ ਮਿਲ ਕੇ ਵੀ ਪੱਤਰ ਅਤੇ ਪੰਥ ਦੇ ਭਲੇ ਲਈ
ਮੈਮੋਰੈਂਡਮ ਸੰਗਤੀ ਰੂਪ ਵਿੱਚ ਵੀ ਦਿੱਤੇ ਹਨ। ਉਨ੍ਹਾਂ ਨੈ ਵੀ ਨਿਰਾਸ਼ ਹੀ ਕੀਤਾ ਹੈ।
ਕਿਸੇ ਦੀ ਵੀ ਪਹੁੰਚ ਤਕ ਦੇਣਾ ਆਪਣੇ ਸ਼ਿਸ਼ਟਾਚਾਰ ਦੇ ਉਹ ਵੀ ਖ਼ਿਲਾਫ਼ ਮੰਨਦੇ
ਹਨ।ਕਾਰਵਾਈ ਹੋਈ ਜਾਂ ਹੋਵੇਗੀ ਜਾਂ ਭੇਜਣ ਵਾਲਾ ਗਲਤ ਹੈ ਆਦਿ ਬਾਰੇ ਸੂਚਿਤ ਕਰਨਾ ਤਾਂ
ਉਨ੍ਹਾਂ ਨੇ ਆਪਣਾ ਸਭਿਆਚਾਰ ਹੀ ਨਹੀਂ ਬਣਾਇਆ ਹੈ। ਪਰ ਉਹ ਸਾਡੇ ਸੰਸਥਾ ਤੇ ਬਿਰਾਜਮਾਨਤਾ
ਕਰਕੇ ਸਤਿਕਾਰਤ ਹਨ ਤੇ ਰਹਿਣਗੇ । ਇਸ ਲਈ ਇਹ ਸੁਫੇਦ ਪੱਤਰ ਵੀ ਉਨ੍ਹਾਂ ਨੂੰ ਭੇਜ ਰਿਹਾ
ਹਾਂ। ਸ਼ਾਇਦ ਉਹ ਮੈਨੂੰ ਨਾਚੀਜ਼ ਨੂੰ ਕਦੇ ਸੁਣਨ ਲਈ ਥੋੜਾ ਜਿਹਾ ਸਮਾਂ ਕੱਢ ਸਕਣ, ਅਜਿਹੀ
ਆਸ ਹਮੇਸ਼ਾਂ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਂ ਤਖ਼ਤਾਂ ਦੀ ਨੁਮਾਇੰਦਗੀ ਕਰਦੇ
ਸਿੰਘ ਸਾਹਿਬਾਨਾਂ ਤੋਂ ਰਹੇਗੀ…
ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਸ਼ਾਬਕਾ ਐਮ.ਪੀ.
ਜਪੁ-ਘਰ, ਭਾਦਸੋਂ ਰੋਡ ਸਾਹਮਣੇ ਬਸ ਅੱਡਾ ਜੱਸੋਵਾਲ,
ਡਾਕਘਰ ਸਿੱਧੂਵਾਲ ਪਟਿਆਲਾ (ਪੰ) 147001
No comments:
Post a Comment