1

Saturday, May 19, 2012

ਖਾਲਸਾ ਜੀ ਚਿੱਠੀਆਂ ਦੇ ਤੀਰ ਢਾਈ ਲੱਖ ਦੇ ਕਾਤਲਾਂ ਵੱਲ ਨੂੰ ਕਰੋ ..... ਨਿਰਮਲ ਸਿੰਘ ਜਰਮਨੀ .....ਟੈਲੀਫੋਨ 00491787071050

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਸਤਿਕਾਰਯੋਗ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਆਪ ਜੀ ਦਾ ਸਿੱਖ ਪੰਥ ਪ੍ਰਤੀ ਪਿਆਰ, ਜਜ਼ਬਾ, ਦਿੱਲੀ ਦਰਬਾਰ ਨੂੰ ਵੰਗਾਰ, ਸਿੱਖੀ ਦੀ ਇਨਕਲਾਬੀ ਵਿਚਾਰਧਾਰਾ, ਹੱਕ ਸੱਚ ਅਤੇ ਮਾਨਵੀ ਨੇਕੀ ਤੇ ਇਮਾਨਦਾਰੀ ਦਾ ਲੰਮਾ ਪੈਂਡਾ ਤਹਿ ਕਰਦੇ ਫਾਂਸੀ ਦੇ ਤੱਖਤੇ ਤੱਕ ਹੀ ਨਹੀ ਸਗੋਂ ਖਾਲਸਾ ਰਾਜ ਦੀ ਪ੍ਰਾਪਤੀ ਦੇ ਸੰਘਰਸ਼ ਤੱਕ ਆਪਜੀ ਦੇ ਇਸ ਵਿਚਾਰ ਦੀ ਸੋਚ ਨੂੰ ਲੱਖ ਲੱਖ ਵਾਰੀ ਪ੍ਰਣਾਮ। ਬੋਲਿ ਸੁ ਧਰਮੀੜਿਆ ਮੋਨਿ ਕਤ ਧਾਰੀ ਰਾਮ॥ (ਗੁਰੂ ਗੰ੍ਰਥ ਸਾਹਿਬ) ਦੁਨੀਆ ਵਿੱਚ ਆਪ ਜੀ ਵਰਗੇ ਸੂਰਮੇ ਵਿਰਲੇ ਹੀ ਹਨ, ਜੋ ਬੁਰਾਈ ਦਾ ਮੁਕਾਬਲਾ ਕਰਦੇ ਹਨ, ਅੱਜ ਤਾਂ ਜੱਗ ਵਿੱਚ ਬੱਸ ਚੁੱਪ ਕਰਕੇ ਵੇਖਣ ਵਾਲੇ ਅਤੇ ਤਜਾਰਤ ਕਰਨ ਵਾਲੇ ਹੀ ਰਹਿ ਗਏ ਹਨ। ਧੰਨ ਹਨ ਉਹ ਵੀਰ ਜੋ ਸਿੱਖ ਰਾਜ ਦੀ ਪ੍ਰਾਪਤੀ ਦੇ ਸੰਘਰਸ਼ ਤੇ ਚੱਲਦੇ ਸ਼ਹੀਦੀ ਪ੍ਰਾਪਤ ਕਰ ਗਏ। ਉਹ ਵੀ ਵੀਰ ਸਤਿਕਾਰਯੋਗ ਹਨ ਜੋ ਸੰਘਰਸ਼ ਦੇ ਪਾਧੀ ਜ਼ੇਲਾਂ ਵਿੱਚ ਤਸੀਹੇ ਝੱਲ ਰਹੇ ਹਨ। ਉਮਰ ਕੈਦ ਦੀਆ ਸਜ਼ਾਵਾਂ ੨-੨ ਗੁਣਾ ਤੋਂ ਵੀ ਵੱਧ। ਸਿੱਖ ਨੂੰ ਇਹੋ ਜਿਹੀਆ ਸਰਕਾਰਾਂ ਜਾਂ ਦੇਸ਼ ਕੋਲੋ ਇੰਨਸਾ/ ਦੀ ਕਦੇ ਵੀ ਉਮੀਦ ਨਹੀ। ਆਪ ਜੀ ਦੇ ਸਾਥੀ ਭਾਈ ਦਿਲਾਵਰ ਸਿੰਘ ਜੀ ਬਹੁਤ ਵੱਡਭਾਗੀ ਸਨ, ਜਿੰਨਾ ਦੇ ਹਿੱਸੇ ੫੦ ਹਜ਼ਾਰ ਸਿੱਖਾਂ ਦੇ ਕਾਤਲ ਨੂੰ ਮਾਰਨ ਦੀ ਸੇਵਾ ਹਿੱਸੇ ਆਈ। ਧੰਨ ਹਨ ਦਿਲਾਵਰ ਸਿੰਘ ਜਿੰਨਾ ਨੇ ਫ਼ੁਦ ਆਪਣੇ ਆਪ ਨੂੰ ਬੰਬ ਬਣਾ ਲਿਆ। ਇਹ ਸਿਰ/ ਗੁਰੂ ਦੀ ਕ੍ਰਿਪਾ ਨਾਲ ਹੀ ਹੋ ਸਕਦਾ ਹੈ। ਉਦਾਹਰਣ: ਦੇਖ ਲਵੋਂ ਭਾਈ ਸਾਹਿਬ ਜੀ ਆਪਜੀ ੩੧ ਮਾਰਚ ਫਾਂਸੀ ਤਹਿ ਹੋ ਗਈ, ਜ਼ਾਲਮਾਂ ਨੇ ਆਪਣਾ ਹੁਕਮ ਸੁਣਾ ਦਿੱਤਾ। ਆਪ ਜੀ ਹੱਸ ਹੱਸ ਕੇ ਫਾਂਸੀ ਦੇ ਰੱਸੇ ਨੂੰ ਉਡੀਕ ਰਹੇ ਸੀ। ਉਧਰ ਗੁਰਦਾਸਪੁਰ ਵਿੱਚ ਭਾਈ ਜਸਪਾਲ ਸਿੰਘ ਜੀ ੨੮ ਮਾਰਚ ਨੂੰ ਸ਼ਾਤੀ ਮਈ ਸੰਘਰਸ਼ ਵਿੱਚ ਸ਼ਹੀਦੀ ਪਾ ਗਏ। ਸ਼ਹਾਦਤ ਵੀ ਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਹਿੱਸੇ ਨਹੀ ਆਉਂਦੀ। ਏਕ ਖਾਲਸਾ ਸ਼ਹਾਦਤ ਲਈ /ਾਂਸੀ ਦੇ ਤੱਖਤੇ ਖੜ੍ਹਾ ਦੂਜ਼ਾ ਉਸ ਤੋਂ ਪਹਿਲਾ ਸ਼ਹਾਦਤ ਪ੍ਰਾਪਤ ਕਰ ਗਿਆ। ਬਿਨਾਂ ਭਾਗਾ ਤੋਂ ਕੁੱਝ ਨਹੀ ਮਿਲਦਾ। ਵੀਰ ਜੀਓ ਆਪਜੀ ਨੂੰ ਭਾਈ ਤਾਰਾ ਜੀ, ਭਾਈ ਭਿਊਰਾ ਜੀ ਅਤੇ ਸ. ਰੇਸ਼ਮ ਸਿੰਘ ਨੂੰ ਬਹੁਤ ਬਹੁਤ ਨਿਮਰਤਾ ਸਾਹਿਤ ਬੇਨਤੀ ਹੈ ਕਿ ਤੁਸੀ ਸਾਰੇ ਸੰਘਰਸ਼ ਦੇ ਪਾਧੀ ਹੋ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਤਰਾਂ ਹੀ ਸਿੱਖ ਕੋਮ ਆਪ ਸਾਰਿਆ ਤੇ ਬਹੁਤ ਮਾਣ ਕਰਦੀ ਹੈ ਅਤੇ ਬਾਕੀ ਵੀਰਾਂ ਦਾ ਵੀ ਬਹੁਤ ਸਤਿਕਾਰ ਕਰਦੀ ਹੈ। ਵੀਰੋ ਜੱਦ ਖਾਲਿਸਤਾਨ ਸੰਘਰਸ਼ ਚੱਲਦੇ ਚੱਲਦੇ, ਬੁਲੰਦੀਆਂ ਨੂੰ ਸ਼ੂਹ ਰਿਹਾ ਸੀ ਤਾਂ ਉਸ ਸਮੇਂ ਪੰਥਕ ਲੀਡਰਸ਼ਿਪ ਵਿੱਚ ਆਵਿਸ਼ਵਾਸੀ ਅਤੇ ਆਪੋ ਆਪਣੇ ਪਾਪ ਦੇ ਕਾਰਨ ਆਏ ਖਲਾਅ ਨੇ ਇਸ ਸੰਘਰਸ਼ ਨੂੰ ਹੇਠਾਂ ਡਿੱਗਾ ਦਿੱਤਾ ਅਤੇ ਇਸ ਦੇ ਦੁਆਲੇ ਬਹੁਤ ਉੱਚੀਆ ਕੰਧਾ ਉਸਾਰ ਦਿੱਤੀਆ ਗਈਆ। ਪਰ ਫਿਰ ਭਾਈ ਰਾਜੋਆਣਾ ਜੀ ਵੱਲ ਵੇਖ ਕੇ ਸਾਰੀ ਸਿੱਖ ਕੋਮ ਵਿੱਚ ਆਸ ਦੀ ਨਵੀ ਕਿਰਨ ਜਾਗੀ ਅਤੇ ਸਿੱਖ ਕੋਮ ਨੇ ਉਸਨੂੰ ਦਿਲੋ ਹੁੰਗਾਰ ਦੇ ਕੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਪਰ ਅੱਜ ਸਾਰਿਆਂ ਨੂੰ ਆਪਸੀ ਗਠਜੋੜ ਅਤੇ ਇਕਮੁੱਠ ਹੋਣ ਦੀ ਬਜਾਏ ਤੁਸੀ ਸਿਆਣੇ ਹੁੰਦੇ ਹੋਏ ਵੀ ਚਿੱਠੀਆਂ ਦੇ ਤੀਰ ਚੱਲਾਕੇ ਆਪਸ ਵਿੱਚ ਉਲਝਣ ਲੱਗ ਪਏ ਹੋ। ਕਈ ਵਾਰ ਐਸੀ ਸਥਿਤੀ ਆ ਜਾਂਦੀ ਹੈ ਕਿ ਆਪਣੇ ਹੀ ਦੁਸ਼ਮਣ ਲੱਗਣ ਲੱਗ ਪੈਂਦੇ ਹਨ। ਐਸੀ ਸਥਿਤੀ ਵਿੱਚ ਪੰਥਕ ਹਿੱਤਾ ਨੂੰ ਮੁੱਖ ਰੱਖਕੇ ਆਪਣੀ ਜਾਣੇ ਅਣਜਾਣੇ ਹੋਈ ਭੁੱਲ ਨੂੰ ਸੁਧਾਰਨ ਲਈ ਕੋਮ ਨਾਲ ਵਚਨਬੰਧ ਰਹਿਕੇ ਪੰਥਕ ਕਾਰਜਾਂ ਲਈ ਆਪਾ ਵਾਰਨ ਲਈ ਤਿਆਰ ਹੋਣਾ ਚਾਹੀਦਾ ਹੈ। ਕਈ ਵਾਰ ਅਸੀ ਆਪਣੇ ਆਪ ਨੂੰ ਚੰਗਾ ਸਾਬਿਤ ਕਰਨ ਲਈ ਉਹ ਗੱਲ ਕਰ ਜਾਂਦੇ ਹਾਂ ਜਿਸਦਾ ਕੋਮ ਅਤੇ ਸੰਘਰਸ਼ ਨਾਲ ਦੂਰ ਦਾ ਵੀ ਵਾਸਤਾ ਨਹੀ ਹੁੰਦਾ, ਅਜਿਹਾ ਕਰਕੇ ਸਿਰ/ ਸੰਗਤਾਂ ਦੇ ਹਾਸੇ ਦੇ ਪਾਤਰ ਜਾਂ ਫਿਰ ਸਰਕਾਰ ਲਈ ਮੁੱ/ਤ ਦੇ ਮੋਹਰੇ ਬਣਕੇ ਪੰਥ ਦਾ ਹੀ ਨੁਕਸਾਨ ਕਰਦੇ ਹਾਂ ਅਤੇ ਸੰਗਤਾਂ ਨੂੰ ਦੁਬਿਦਾ ਵਿੱਚ ਪਾਉਂਦੇ ਹਾਂ। ਫਿਰ ਇੱਕ ਦੂਜੇ ਦੀਆ ਧੱਜੀਆ ਉਡਾਕੇ, ਵਿਰੋਧਤਾ ਦੇ ਜਰਿਏ ਝੱਗਾ ਚੁੱਕਕੇ ਆਪਣਾ ਹੀ ਢਿੱਡ ਨੰਗਾ ਕਰਕੇ, ਇੱਕ ਦੂਜੇ ਨੂੰ ਭੰਢਣ ਵਾਲੀ ਗੱਲ ਕਰਦੇ ਹਾਂ। ਆਮ ਸੰਗਤਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਾਂ ਜੋ ਕਿ ਧਾਰਮਿਕ ਸਿਆਸਤ ਪੱਖੋ ਇੰਨੀਆ ਜਾਗਰੂਕ ਨਹੀ ਹੁੰਦੀਆ। ਵੀਰ ਜੀਓ ਜੇ ਤੁਸੀ ਖਾਲਸਾ ਰਾਜ ਦੇ ਸੰਘਰਸ਼ ਦੀ ਜੰਗ ਵਿੱਚ ਜਰਨੈਲ ਹੋ ਤਾਂ ਫਿਰ ਬਿਰਤੀ ਤੇਜ਼ ਅਤੇ ਦੂਰ ਅੰਦੇਸ਼ੀ ਬੁੱਧੀ ਤੇ ਸੂਝ ਬੂਝ ਵਾਲੇ ਵਿਚਾਰ ਰੱਖੋ। ਗੁਰੂ ਨੂੰ ਸਮਰਪਿਤ ਸੋਚ ਰੱਖਕੇ, ਇੱਕ ਧਰਮੀ ਪਹਿਰੇਦਾਰ ਜ਼ਨਰਲ ਸੁਬੇਗ ਸਿੰਘ ਵਾਂਗ ਸ਼ਾਸਤਰਾਂ ਦੇ ਮੂੰਹ ਸਰਕਾਰ ਵੱਲ ਕਰੋ, ਜਿਸਨੇ ਦਰਬਾਰ ਸਾਹਿਬ, ਅਕਾਲ ਤੱਫ਼ਤ ਸਾਹਿਬ , ਜੋ ਸਿੱਖੀ ਦਾ ਆਦਰਸ਼ ਹੈ, ਉਸ ਤੇ ਹਮਲਾ ਕਰਕੇ ਲੱਖਾ ਸਿੱਖਾ ਨੂੰ ਸ਼ਹੀਦ ਕੀਤਾ। ਵੀਰੋ ਤੁਸੀ ਤਾਂ ਅੱਜ ਦੁਸ਼ਮਣ ਸਰਕਾਰ ਵੱਲ ਘੱਟ ਧਿਆਨ ਦੇ ਕੇ ਆਪਸੀ ਜ਼ਲੂਸ ਜ਼ਿਆਦਾ ਕੱਡ ਰਹੇ ਹੋ। ਕੌਣ ਸੱਚਾ? ਕੌਣ ਗਲਤੀ ਕਰ ਚੁੱਕਾ? ਕੌਣ ਕੇਣ ਦੋਸ਼ੀ? ਇਹ ਫੈਂਸਲਾ ਪੰਥ ਤੇ ਛੱਡ ਦਿਉ ਜੀ। ਇੰਨੀ ਦੇਰ ਬਾਅਦ ਅੱਜ ਸਮੇਂ ਨੇ ਕਰਵਟ ਲਈ ਅਤੇ ਸਿੱਖੀ ਦੇ ਹੱਕ ਦੀ ਗੱਲ ਉੱਠੀ ਹੈ ਅਤੇ ਨੋਜ਼ਵਾਨਾਂ ਵਿੱਚ ਨਸ਼ੇ ਛੱਡਕੇ ਦਸਤਾਰ ਸਜਾਉਣ ਦੀ ਜਾਗਰਤੀ ਪੈਦਾ ਹੋਈ ਹੈ। ਇਸ ਲਈ ਹੁਣ ਤੁਸੀ ਆਪੇ ਜੱਜ ਅਤੇ ਰੱਬ ਨਾ ਬਣੋ। ਆਪ ਜੀ ਵੱਲੋ ਇੰਨੇ ਚੰਗੇ ਤੇ ਮਾੜੇ ਪੱਖ ਸਾਹਮਣੇ ਆਉਣ ਕਰਕੇ ਵੀ ਸੰਗਤਾਂ ਦਾ ਕਿਸੇ ਹੱਦ ਤੱਕ ਆਪ ਜੀ ਪ੍ਰਤੀ ਸਤਿਕਾਰ ਹੈ। ਬੇਨਤੀ ਹੈ ਕਿ ਆਪ ਜੀ ਚਿੱਠੀਆਂ ਦੇ ਤੀਰ ਚਲਾਉਣਾ ਬੰਦ ਕਰੋ। ਇਸ ਦੀ ਬਜਾਏ ਆਪਣੀ ਤਾਕਤ ਤੇ ਸੋਚ ਪੰਥ ਦੀ ਏਕਤਾ ਤੇ ਅੱਗਲੇ ਉਦੇਸ਼ਾ ਲਈ ਖਾਲਿਸਤਾਨ ਦੀ ਪ੍ਰਾਪਤੀ ਲਈ ਵਰਤੋਂ ਜੀ। ਚਿੱਠੀਆ ਦਾ ਫੈਂਸਲਾ ਸਮਾਂ ਆਉਣ ਤੇ ਹੋ ਜਾਵੇਗਾ, ਇਹ ਸੱਭ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਉੱਤੇ ਛੱਡ ਦਿਉ ਜੀ। ਸਚੁ ਸਭਨਾ ਦਾ ਖਸਮ ਹੈ ਵੀਰ ਰਾਜੋਆਣਾ ਜੀ ਤੁਹਾਡੇ ਨਾਲ ਸਾਰਾ ਪੰਥ ਹੈ ਤੁਹਾਡੇ ਤੇ ਕੋਈ ਵੀ ਦੋਸ਼ ਨਹੀ ਲੱਗਾ ਸਕਦਾ। ਨਿਮਰਤਾ ਸਾਹਿਤ ਆਪ ਜੀ ਨੂੰ ਅਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪ ਜੀ ਦੀਆ ਚਿੱਠੀਆਂ ਨਾਲ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਤੇ ਬਹੁਤ ਦੁੱਖ ਪਹੁੰਚਦਾ ਹੈ, ਫ਼ਾਸ ਕਰਕੇ ਨਵੀ ਪੀੜੀ ਦੀ ਸਮਝ ਤੋਂ ਇਹ ਸੱਭ ਗੱਲਾ ਬਾਹਰ ਹਨ। ਕਿਤੇ ਇਸ ਤਰਾਂ ਨਾ ਹੋਵੇ ਕਿ ਤੁਹਾਡੀਆ ਚਿੱਠੀਆਂ ਪੜ੍ਹਕੇ ਇਹਨਾਂ ਦਾ ਸਿੱਖੀ ਉੱਪਰੋ ਵਿਸ਼ਵਾਸ ਉੱਠ ਜਾਵੇ। ਇਸ ਲਈ ਕੋਸ਼ਿਸ਼ ਕਰੋ ਕਿ ਅਜਿਹਾ ਨਾਂ ਹੋਵੇ ਅਤੇ ਸਿੱਖੀ ਦੀ ਪ੍ਰਫੁੱਲਤਾ ਵਿੱਚ ਕੋਈ ਕਮੀ ਨਾਂ ਆਵੇ। ਆਸ ਰੱਖਦਾ ਹਾਂ ਕਿ ਆਪ ਜੀ ਬੇਨਤੀ ਜ਼ਰੂਰ ਪ੍ਰਵਾਨ ਕਰੋਗੇ। ੱੱਰਾਜ ਕਰੇਗਾ ਖਾਲਸਾੱੱ ਪੰਥ ਕੀ ਜੀਤ। ਦਾਸ ਨਿਰਮਲ ਸਿੰਘ (ਨਿਮਾਣਾ ਜਿਹਾ ਸਿੱਖ) 0178-7071050

banner




No comments:

Post a Comment