1

Friday, May 4, 2012

ਡਾ. ਹਰਜਿੰਦਰ ਸਿੰਘ ਦਲਗੀਰ ਜੀ ਨੂੰ ਕੁੱਝ ਸਵਾਲ?

Categorized | Articles In Punjabi, Featured, Quick News

ਮੈਨੂੰ ਇਸ ਗੱਲ ਦਾ ਤਾਂ ਪਤਾ ਨਹੀਂ ਕਿ ਤੁਸੀਂ ਕਛਿਹਰਾ ਪਾਉਂਦੇ ਹੋ ਜਾਂ ਨਹੀਂ ਪਰ ਅੱਜ ਫਿਰ ਤੋਂ ਓਹੀ ਕੋਇਲਿਆਂ ਵਾਲੀ ਗਰਮ ਇਸਤਰੀ ਨਾਲ ਤੁਹਾਡੇ ਕਛਿਹਰੇ ਦੇ ਵੱਟ ਕੱਢਣ ਬਾਰੇ ਸੋਚਦਾ ਹੋਇਆ ਕੋਇਲਿਆਂ ਨੂੰ ਧੁਖਾ ਰਿਹਾ ਹਾਂ।
ਸੱਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤੁਹਾਡੀਆਂ ਸੀ.ਡੀਜ਼ ਬਣਾ ਕੇ ਪੰਜਾਬ ਵਿਚ ਵੰਡਣ ਦੀ। ਜਦੋਂ ਸਿੱਖ ਧਰਮ ਵਿਚ ਹੋਈ ਮਿਲਾਵੱਟ ਨੂੰ ਦੂਰ ਕਰਨ ਦੀ ਸੇਵਾ ਅੱਖਾਂ ਸਾਹਮਣੇ ਆਈ ਤਾਂ ਇਤਹਾਸਕ ਪੱਖ ਨੂੰ ਸਾਹਮਣੇ ਰੱਖ ਕੇ ਸਾਰਿਆਂ ਨੇ ਤੁਹਾਡੇ ਨਾਲ ਗੱਲ ਬਾਤ ਕਰਨ ਲਈ ਕਿਹਾ। “ਸਾਖੀਆਂ ਗੁਰੂ ਦੀਆਂ” ਡੀ.ਵੀ.ਡੀ. ਦਸ ਹਜਾਰ ਤਿਆਰ ਹੋ ਚੁੱਕੀ ਹੈ ਤੇ ਇਸ ਵਿਚੋਂ ਪੰਜ ਹਜਾਰ ਪੰਜਾਬ ਵਿਚ ਵੰਡਣ ਤੇ ਪੰਜ ਹਜਾਰ ਬਾਹਰਲੇ ਮੁਲਕਾਂ ਵਿਚ ਵੰਡਣ ਲਈ ਬਿਲਟੀਆਂ ਕੀਤੀਆਂ ਜਾ ਚੁੱਕੀਆਂ ਹਨ। ਮੈਂ ਸਮਝਦਾ ਹਾਂ ਕਿ ਹੁਣ ਤੁਸੀਂ ਸਾਡੇ ਨਾਲ ਨਰਾਜ ਹੋ ਕੇ ਜਾਂ ਦੂਰੀ ਕਰਕੇ ਜਾਂ ਦੁਸ਼ਮਣੀ ਕਰਕੇ ਵੀ ਪਹਿਲੇ ਵਾਲੀ ਨਹੀਂ ਕਰੋਗੇ। ਅਕਾਲ ਤਖਤ ਬਾਰੇ ਤੁਹਾਡੇ ਪਰਚੇ ਦੀਆਂ ਕਈ ਹਜਾਰ ਡੀ.ਵੀ.ਡੀਜ਼ ਉੱਤਰੀ ਅਮਰੀਕਾ ਵਿਚ ਵੰਡੀਆਂ ਜਾ ਚੁੱਕੀਆਂ ਹਨ।ਇਸ ਲਈ ਮੈਂ ਸਾਰੇ ਸਹਿਯੋਗੀ ਸੱਜਣਾਂ ਵਲੋਂ ਤੁਹਾਡਾ ਅੱਜ ਹੀ ਧੰਨਵਾਦ ਕਰਦਾ ਹਾਂ
ਹੁਣ ਵੀਚਾਰੀਏ ਕਿ ਨੀਚ ਲੈਵਲ ਕੀ ਹੁੰਦਾ ਹੈ?
ਤੁਹਾਡੇ ਕੋਲੋਂ ਕੁੱਝ ਲੈ ਕੇ ਮੁੱਕਰ ਗਿਆ ਹੋਵਾਂ ਤਾਂ ਤੁਸੀਂ ਲਿਖ ਸਕਦੇ ਸੀ ਕਿ ਮੈਂ ਨੀਚ ਲੈਵਲ ਦਾ ਕੰਮ ਕੀਤਾ ਹੈ। ਤੁਹਾਡੇ ਨਾਲ ਕੋਈ ਵਾਹਦਾ ਕਰਕੇ ਮੁੱਕਰ ਗਿਆ ਹੋਵਾਂ, ਤੁਹਾਡੇ ਨਾਲ ਕੋਈ ਧੋਖਾ ਕੀਤਾ ਹੋਵੇ ਤਾਂ, ਤੁਹਾਡੇ ਨਾਲ ਕੋਈ ਮਕਾਰੀ ਕੀਤੀ ਹੋਵੇ ਤਾਂ ਤੁਹਾਨੂੰ ਲਿਖਣਾ ਸੋਭਦਾ ਸੀ ਕਿ ਮੈਂ ਨੀਚ ਹਾਂ ਪਰ ਮੈਂ ਤਾਂ ਲੋਕਾਂ ਦਾ ਧਿਆਨ ਤੁਹਾਡੀਆਂ ਲਿਖਤਾਂ ਵੱਲ ਦੁਆਇਆ ਹੈ ਕਿ ਤੁਸੀਂ ਗੁਰੂ ਸਹਿਬਾਨ ਦਾ ਆਪਣੀਆਂ ਲਿਖਤਾਂ ਵਿਚ ਕਿਵੇਂ ਅਪਮਾਨ ਕਰ ਰਹੇ ਹੋ। ਦਸਮੇ ਪਾਤਸ਼ਾਹ ਦੇ ਤਿੰਨ ਵਿਆਹਾਂ ਬਾਰੇ ਤੁਹਾਡੇ ਕੋਲ ਪ੍ਰਮਾਣਿਕਤਾ ਕੀ ਹੈ? ਹੁਣ ਫੈਸਲਾ ਲੋਕ ਕਰਨਗੇ ਕਿ ਨੀਚ ਕੌਣ ਹੈ?
ਗੁਰੂ ਪਿਤਾ ਦੇ ਇਕ ਸਹੁਰੇ ਪਿੰਡ ਦਾ ਨਾਮ ‘ਗੁਰੂ ਕਾ ਲਹੌਰ’। ਬਾਕੀ ਦੇ ਦੋ ਪਿੰਡਾਂ ਦੇ ਨਾਮ ਦੱਸੋ ਜਿੱਥੇ ਗੁਰੂ ਜੀ ਇਕ ਤੋਂ ਬਾਅਦ ਇਕ ਹੋਰ ਪਤਨੀ ਨੂੰ ਵਿਆਹੁਣ ਜਾਂਦੇ ਰਹੇ? ਤੁਹਾਡੀ ਜਾਣਕਾਰੀ ਦਾ ਸਰੋਤ ਕੀ ਹੈ ਬਾਰੇ ਚਾਨਣਾ ਨਾਲ ਦੀ ਨਾਲ ਪਾਉਂਦੇ ਜਾਣਾ ਜੀ? ਭਾਈ ਵੀਰ ਸਿੰਘ ਵਾਂਗੂ ਕਿਤੇ ਇਹ ਨਾ ਲਿਖ ਦੇਣਾ ਕਿ ਮੇਰੇ ਨਾਨੇ ਦੇ ਬਸਤੇ ਵਿਚੋਂ ਇਕ ਕਿਤਾਬ ਮੈਨੂੰ ਮਿਲੀ ਸੀ ਜਿਹੜੀ ਹੁਣ ਗੁਆਚ ਚੁੱਕੀ ਹੈ।
ਦੂਸਰੇ ਦੋ ਵਿਆਹਾਂ ਦੀਆਂ ਤਰੀਖਾਂ ਬਾਰੇ ਵੀ ਚਾਨਣਾ ਪਾਊਣ ਦੀ ਕ੍ਰਿਪਾਲਤਾ ਕਰਨੀ ਜੀ?
ਜੇ ਤੁਹਾਨੂੰ ਉਨ੍ਹਾ ਦੇ ਸਾਲੇ ਸਾਲੀਆਂ ਅਤੇ ਸੱਸ ਸਹੁਰੇ ਦੇ ਨਾਵਾਂ ਦਾ ਵੀ ਪਤਾ ਹੋਵੇ ਤਾਂ ਲਿਖਣ ਤੋਂ ਸੰਕੋਚ ਨਾ ਕਰਨਾ?
ਇਹ ਵੀ ਲਿਖ ਦੇਣਾ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਸਿਧਾਂਤ ਤੋਂ ਵਾਕਿਫ ਸਨ ਜਾਂ ਨਹੀਂ? ਕਿਉਂਕਿ ਗੁਰੂ ਸਿਧਾਂਤ ਤਾਂ ਸਿਰਫ ਇਕ ਪਤਨੀ ਜਾਂ ਇਕ ਵਿਆਹ ਦੀ ਗੱਲ ਕਰਦਾ ਹੈ ਤੇ ਤੁਸੀਂ ਦਸਮ ਪਿਤਾ ਜੀ ਦੀ ਪਹਿਲੀ ਪਤਨੀ ਹਾਲੇ ਬਿਮਾਰ ਹਾਲਤ ‘ਚ ਜੀਵਤ ਹੈ ਤੇ ਝੱਟ ਦੂਜੀ ਨਾਲ ਵਿਆਹ। ਦੂਜੀ ਹਾਲੇ ਬਿਮਾਰ ਹਾਲਤ ‘ਚ ਜੀਵਤ ਹੈ ਤੇ ਫੱਟ ਤੀਜੀ ਨਾਲ ਵਿਆਹ। ਕ੍ਰਿਪਾ ਕਰਕੇ ਪਹਿਲੀਆਂ ਦੋ ਦੇ ਚਲਾਣੇ ਦੀ ਮਿਤੀ/ਤਰੀਖ ਜਰੂਰ ਲਿਖ ਭੇਜਣਾ ਤਾਂ ਕਿ ਆਪਣੀ ਦੂਰੀ ਨੂੰ ਕਮ ਕੀਤਾ ਜਾ ਸਕੇ।
ਤੁਸੀਂ ਇਹ ਲਿਖਦੇ ਹੋ ਕਿ ਸਾਹਿਬਜਾਦਾ ਅਜੀਤ ਸਿੰਘ ਜੀਵਤ ਜੰਗ ਵਿਚੋਂ ਬੱਚ ਕੇ ਨਿਕਲ ਗਿਆ ਤੇ ਉਸਨੇ ਵਿਆਹ ਕਰਵਾ ਲਿਆ ਤੇ ਉਸਦੇ ਬੱਚੇ ਦਾ ਨਾਮ ਹਠੀ ਸਿੰਘ ਤੇ ਅੱਗੇ ਉਲਾਦ ਬੁਰਹਾਰਨਪੁਰ ਵੱਸਣ ਲੱਗੀ।
ਕੀ ਸਾਹਿਬਜਾਦੇ ਅਜੀਤ ਸਿੰਘ ਨਾਲ ਮੁਗਲੀਆ ਸਰਕਾਰ ਦੀ ਕੋਈ ਸੰਧੀ ਹੋ ਗਈ ਸੀ ਜਿਸ ਕਰਕੇ ਉਹ ਜੰਗ ਵਿਚੋਂ ਬੱਚ ਕੇ ਨਿਲਕਣ ਵਿਚ ਕਾਮਯਾਬ ਹੋ ਗਿਆ ਜਦੋਂ ਕਿ ਕਈ ਹਜਾਰਾਂ ਨੇ ਘੇਰਾ ਪਾਇਆ ਹੋਇਆ ਹੈ?
ਜਾਂ ਫਿਰ ਦੂਸਰੇ ਲਫਜਾਂ ਵਿਚ ਜੰਗੀ ਭਗੌੜਾ ਕਿਹਾ ਜਾ ਸਕਦਾ ਹੈ। ਇਹ ਕਹਿ ਕੇ ਤੁਸੀਂ ਕਿਤੇ ਗੁਰੂ ਪਿਤਾ ਤੇ ਉਨ੍ਹਾ ਦੀ ਸੰਤਾਨ ਦਾ ਅਪਮਾਨ ਤਾਂ ਨਹੀਂ ਕਰ ਰਹੇ?
ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਜਦੋਂ ਪੰਜਾਬ ਵਿਚ ਸਿੱਖ ਰਾਜ ਸਥਾਪਤ ਹੋ ਚੁੱਕਿਆ ਸੀ ਤਾਂ ਸਾਹਿਬਜਾਦਾ ਅਜੀਤ ਸਿੰਘ ਜੀ ਦੀ ਉਲਾਦ ਨੂੰ ਪੰਜਾਬ ਵਿਚ ਆ ਕੇ ਇਹ ਦੱਸਣ ਵਿਚ ਕੀ ਮੁਸ਼ਕਲ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਅੰਸ਼-ਬੰਸ ਵਿਚੋਂ ਹਾਂ? ਹੋ ਸਕਦਾ ਹੈ ਕਿ ਸਿੱਖ ਜਗਤ ਉਨ੍ਹਾਂ ਨੂੰ ਹੀ ਰਾਜੇ ਦੇ ਰੂਪ ਵਿਚ ਸਵੀਕਾਰ ਕਰ ਲੈਂਦਾ?
ਤੁਸੀਂ ਪਾਲ ਸਿੰਘ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਡਰ ਦਾ ਡਟ ਕੇ ਵਿਰੋਧ ਕਰਦੇ ਆ ਰਹੇ ਹੋ। ਇਸਦੇ ਮੁਕਾਬਲੇ ਵਿਚ ਤੁਸੀਂ ਕੋਈ ਹੋਰ ਵਧੀਆ ਕੈਲੰਡਰ ਬਣਾਇਆ ਹੈ? ਨਹੀਂ। ਮੇਰੀ ਸਮਝ ਵਿਚ ਤੁਹਾਡਾ ਵਿਰੋਧ ਇਸ ਕਰਕੇ ਹੈ ਕਿ ਜਿਸ ਕਮੇਟੀ ਨੇ ਉਹ ਕੈਲੰਡਰ ਪਾਸ ਕਰਨਾ ਸੀ ਤੁਹਾਨੂੰ ਉਸ ਦਾ ਡਾਰੈਕਟਰ ਨਹੀਂ ਥਾਪਿਆ ਗਿਆ। ਮੈਂ ਇਹ ਤੁਹਾਡੇ ਤੇ ਤੁਹਮਤ ਨਹੀਂ ਲਗਾ ਰਿਹਾ ਸਗੋਂ ਭਰੋਸੇਯੋਗ ਵਸੀਲੇ ਰਾਹੀਂ ਪਤਾ ਕਰਕੇ ਲਿਖ ਰਿਹਾ ਹਾਂ।
ਸ੍ਰ. ਗੁਰਤੇਜ ਸਿੰਘ ਚੰਡੀਗ੍ਹੜ ਨੇ ਖਾੜਕੂ ਤਲਵਿੰਦਰ ਸਿੰਘ ਬੱਬਰ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਕਿਵੇਂ ਖਾੜਕੂ ਬਣਿਆ ਤੇ ਕਿਵੇਂ ਉਹ ਖਤਮ ਕੀਤਾ ਗਿਆ। ਤੁਹਾਡੀ ਉਨ੍ਹਾ ਨਾਲ ਕੋਈ ਦੂਰੀ ਨਹੀਂ ਸੀ ਪਰ ਤੁਸੀਂ ਬੈਲਜੀਅਮ ਵਾਲੇ ਸੁਰਜੀਤ ਸਿੰਘ ਛੰਦੌੜੀ ਹੋਰਾਂ ਤੋਂ ਥੋੜੀ ਬਹੁਤ ਜਾਣਕਾਰੀ ਹਾਸਲ ਕਰਕੇ ਫਟ ਦੂਰੀ ਵਧਾਉਣ ਲਈ ਇਹ ਲਿਖ ਮਾਰਿਆ ਕਿ ਮੈਂ ਖੜਕੂਆਂ ਨੂੰ ਮਿਲਦਾ ਰਿਹਾ ਹਾਂ ਤੇ ਸ੍ਰ. ਗੁਰਤੇਜ ਸਿੰਘ ਹੋਰਾਂ ਜੋ ਲਿਖਿਆ ਹੈ ਉਹ ਗਲਤ ਹੈ।
ਤੁਸੀਂ ਇੰਗਲੈਂਡ ਰਹਿਦੇ ਹੋ। B-40, India office liberary London ਇਸ ਹੱਥ ਲਿਖਤ ਖਰੜੇ ਵਿਚ ਕਿਸੇ ਬਾਲੇ ਨਾਮੀ ਵਿਆਕਤੀ ਦਾ ਨਾਮ ਬਾਲਾ ਨਹੀਂ। ਇਹ ਹੱਥ ਲਿਖਤ ਸੱਭ ਤੋਂ ਪੁਰਾਣੀ ਮੰਨੀ ਜਾਂਦੀ ਹੈ।ਤੁਸੀਂ ਕਿਸ ਬਾਲੇ ਵਾਲੀ ਜਨਮ ਸਾਖੀ ਨੂੰ ਅਸਲੀ ਵਜੋਂ ਮੰਨਦੇ ਹੋ? ਕੀ ਉਹ ਤੁਹਾਡੀ ਆਪਣੀ ਲਿਖੀ ਹੋਈ ਹੈ ਜਿਸ ਵਿਚ ਗੁਰੂ ਨਾਨਕ ਪਿਤਾ ਦਾ ਜਨਮ ਦਿਨ ਕਤਕ ਦੀ ਪੂਰਨ ਮਾਸ਼ੀ ਦਾ ਲਿਖਿਆ ਹੋਇਆ ਹੈ? ਜਨਮ ਸਾਖੀ ਪਰੰਪਰਾ, ਕਰਤਾ ਕਿਰਪਾਲ ਸਿੰਘ ਜੀ, ਵਿਚ ਲਿਖਦੇ ਹਨ ਕਿ ਜੋ ਹੱਥ ਲਿਖਤ ਖਰੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਿਆ ਹੈ ਉਸ ਵਿਚ ਅਤੇ ਬਾਕੀ ਸੱਭ ਜਨਮ ਸਾਖੀਆਂ, ਪੁਰਾਤਨ ਜਨਮ ਸਾਖੀ, ਜਨਮ ਸਾਖੀ ਮੇਹਰਬਾਨ ਵਾਲੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, ਵਿਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਨ ਵੈਸਾਖ ਦਾ ਹੀ ਲਿਖਿਆ ਹੋਇਆ ਹੈ। ਕਿਉਂਕਿ ਤੁਸੀਂ ਕਰਮ ਸਿੰਘ ਹਿਸਟੋਰੀਆਨ ਨੂੰ ਗਲਤ ਕਰਨਾ ਹੈ ਇਸ ਕਰਕੇ ਤੁਸੀਂ ਪ੍ਰੋ. ਸਾਹਿਬ ਸਿੰਘ ਆਦਿ ਨੂੰ ਗਲਤ ਕਰਦੇ ਕਰਦੇ ਲੋਕਾਂ ਨੂੰ ਮੁੜ ਪੁੱਠੇ ਰਸਤੇ ਪਾਉਣ ਲਈ ਸਾਧਾਂ ਵਾਲੀ ਰੱਟ ਲਾਈ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਕਤਕ ਪੂਰਨ ਮਾਸ਼ੀ ਦਾ ਬਣਾ ਧਰਿਆ।
ਡਾ. ਹਰਜਿੰਦਰ ਸਿੰਘ ਦਲਗੀਰ ਜੀ! ਤੁਸੀਂ ਕਿਸੇ ਨੂੰ ਦਲਾਲ, ਦੱਲਾ, ਨੀਚ ਅਤੇ 25 ਜਨਵਰੀ 2012 ਇਤਹਾਸ ਵਿਚ ਕਾਲੇ ਦਿਵਸ ਵਜੋਂ ਜਾਣਿਆ ਜਾਵੇਗਾ ਆਦਿ। ਇਨ੍ਹਾ ਸਾਰਿਆਂ ਨੂੰ ਬੁਰਾ-ਭਲਾ ਕਹਿਣਾ ਕੀ ਤੁਹਾਡੇ ਵਰਗੇ ਪੜ੍ਹੇ ਲਿਖੇ ਸੱਜਣਾਂ ਨੂੰ ਸੋਭਦਾ ਹੈ? ਤੁਹਾਨੂੰ ਆਪਣੀ ਬਣੀ ਨਿਬੇੜਨੀ ਚਾਹੀਦੀ ਹੈ। ਤੁਹਾਡੇ ਕੋਲੋਂ ਸਰਬਜੀਤ ਸਿੰਘ ਧੂੰਦੇ ਨੇ ਕੋਈ ਸਲਾਹ ਨਹੀਂ ਪੁੱਛੀ ਸੀ ਫਿਰ ਤੁਸੀਂ ਇਸ ਨੂੰ ਪੰਥਕ ਮਸਲਾ ਕਿਉਂ ਬਣਾ ਧਰਿਆ? ਜੇ ਤੁਸੀਂ ਇਸ ਨੂੰ ਪੰਥਕ ਮਸਲਾ ਹੀ ਬਣਾਇਆ ਹੈ ਤਾਂ ਪਹਿਲਾਂ ਇਹ ਦੱਸੋਂ ਕਿ ਤੁਹਾਨੂੰ ਇਸ ਮਸਲੇ ਨੂੰ ਨਿਬੇੜਨ ਲਈ ਕਿਸੇ ਨੇ ਅਹੁਦੇਦਾਰੀ ਦਿੱਤੀ ਹੈ? ਇਸ ਕਰਕੇ ਹੁਣ ਸਵਾਲ ਪੁੱਛਣਾ ਬਣਦਾ ਹੈ ਕਿ ਤੁਸੀਂ ਪੀ.ਐਚ.ਡੀ ਕਿਥੌਂ ਕੀਤੀ ਹੈ? ਤੁਹਾਡਾ ਗਾਈਡ ਕੌਣ ਸੀ? ਕਿਸ ਸਾਲ ਵਿਚ ਮੁਕੰਮਲ ਕੀਤੀ ਹੈ?
ਡਾ. ਹਰਜਿੰਦਰ ਸਿੰਘ ਦਲਗੀਰ ਜੀ ਹੁਣ ਤੁਹਾਡੇ ਕੋਲੋੰ ਮੁਆਫੀ ਮੰਗਣ ਦਾ ਸਵਾਲ ਖੜਾ ਹੋ ਗਿਆ। ਤੁਹਾਨੂੰ ਹੁਣ ਇਕ ਤਖਤ ਸਿਰਜ ਲੈਣਾ ਚਾਹੀਦਾ ਹੈ ਤੇ ਤੁਸੀਂ ਪੁਜਾਰੀ ਆਪ ਬਣ ਕੇ ਬੈਠ ਜਾਓ। ਪ੍ਰੋ ਸਰਬਜੀਤ ਸਿੰਘ ਧੂੰਦਾ ਤਾਂ ਕੀ ਮੈਂ ਵੀ ਤੁਹਾਡੇ ਪੇਸ਼ ਹੋ ਕੇ 2006 ਵਾਲੇ ਸੰਦੇਸ਼ ਨੂੰ ਬਖਸ਼ਾਉਣ ਲਈ ਆਪ ਜੀ ਕੋਲ ਭੱਜਿਆ ਆਵਾਂਗਾ।
ਦਲਗੀਰ ਜੀ ਜੇਕਰ ਤੁਸੀਂ ਪੇਂਡੂ ਜਾਂ ਸ਼ਹਿਰੀ ਇਲਾਕੇ ਵਿਚ ਕੰਮ ਕੀਤਾ ਹੁੰਦਾ ਤਾਂ ਤੁਹਾਨੂੰ ਪਤਾ ਚੱਲਦਾ ਕਿ ਕਿਸੇ ਇਲਾਕੇ ਵਿਚ ਕੰਮ ਕਰਨਾ ਕਿਤਨਾ ਮੁਸ਼ਕਲ ਹੈ।ਦਿੱਲੀ ਦੇ ਉਸ ਇਲਾਕੇ ਦਾ ਨਾਮ ਮੈਂ ਨਹੀਂ ਲਿਖ ਸਕਦਾ ਪਰ ਜੋ ਅੱਜ ਮੇਰੇ ਨਾਲ ਬੀਤੀ ਉਹ ਮੈਂ ਸਾਰਿਆਂ ਸੱਜਣਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਇਕ ਸਕੂਲ ਨੂੰ ਦੋ ਪ੍ਰਚਾਰਕ/ਅਧਿਆਪਕ ਚਾਹੀਦੇ ਹਨ ਤੇ ਗੁਰਮਤਿ ਗਿਆਨ ਕਾਲਜ ਦੇ ਸੱਭ ਤੋਂ ਦੋ ਵਧੀਆ ਪ੍ਰਚਾਰਕ ਲੈ ਕੇ ਉਨ੍ਹਾ ਕੋਲ ਮੈਂ ਦਿੱਲੀ ਪਹੁੰਚ ਗਿਆ ਪਰ ਉਨ੍ਹਾ ਇਸ ਕਰਕੇ ਰੱਦ ਕਰ ਦਿੱਤੇ ਕਿ ਇਸ ਕਾਲਜ ਵਿਚ ਪ੍ਰੋ. ਸਰਬਜੀਤ ਸਿੰਘ ਧੂੰਦਾ ਪੜ੍ਹਾਉਂਦੇ ਹਨ ਤੇ ਪ੍ਰੋ.ਇੰਦਰ ਸਿੰਘ ਘੱਗਾ ਇਸ ਕਾਲਜ ਵਿਚ ਪੜ੍ਹਾਉਂਦੇ ਰਹੇ ਹਨ। ਇਹ ਦੋਵੇਂ ਅਕਾਲ ਤਖਤ ਤੋਂ ਬਾਗੀ ਹਨ। ਕ੍ਰਿਪਾ ਕਰਕੇ ਆਪਣਾ ਰਸਤਾ ਨਾਪੋ।
‘ਆਜ ਤਕ’ ਇਤਨਾ ਕੁ ਹੀ ਕਾਫੀ ਹੈ ਬਾਕੀ ਤੁਹਾਡੇ ਜਵਾਬ ਆਉਣ ਤੇ। ਧੰਨਵਾਦ।
ਗੁਰੁ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ।

No comments:

Post a Comment