1

Saturday, May 19, 2012

ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈਸੀਅਤ ਵੇਖ ਲੈਣ ।











ਦੇਗ ਤੇਗ ਫਤਿਹ
                ੧ਓ ਸਤਿਗੁਰੂ ਪ੍ਰਸਾਦਿ
                                                        ਪੰਥ ਕੀ ਜੀਤ

15 ਅਪ੍ਰੈਲ 2012

ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀਉ,

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਵਿਸ਼ਾ :- ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈਸੀਅਤ ਵੇਖ ਲੈਣ ।

ਅੱਜ ਅਸੀਂ ਸਮੂਹ ਤਿਹਾੜ (ਦਿੱਲੀ) ਜੇਲ੍ਹ ਨੰ: 4 ਦੇ ਸਾਰੇ ਸਿੰਘ ਵਿਸਾਖੀ ਦਾ ਤਿਉਹਾਰ
ਬੜੀ ਸ਼ਰਧਾ ਤੇ ਖੁਸ਼ੀ ਨਾਲ ਮਨਾ ਰਹੇ ਹਾਂ । ਪਹਿਲਾਂ ਮੈਂ ਦੇਸ਼ - ਵਿਦੇਸ਼ ਵਿੱਚ ਵਸਦੀਆਂ
ਸਮੂਹ ਸਿੱਖ ਸੰਗਤਾਂ ਨੂੰ ਵਿਸਾਖੀ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਲੱਖ -
ਲੱਖ ਵਧਾਈ ਦੇਂਦਾ ਹਾਂ । ਹੁਣ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੇਲ੍ਹ
ਵਿੱਚ ਸਿੰਘਾਂ ਬਾਰੇ ਦੱਸਣਾ ਚਾਹੁੰਦਾ ਹੈ ਕਿ ਅਸੀਂ ਇੱਥੇ ਜੇਲ੍ਹ ਵਿੱਚ ਰਹਿਕੇ ਕਿਸ
ਤਰ੍ਹਾਂ ਆਪਣੇ ਦਿਨ - ਤਿਉਹਾਰ ਮਨਾਉਂਦੇ ਹਾਂ । ਇੱਥੇ ਖਾਲਸਾ ਜੀ ਮੈਂ ਜੇਲ੍ਹ ਨੰ: 4
ਦੀ ਗੱਲ ਕਰਨ ਲੱਗਾ ਹਾਂ । ਇੱਥੇ ਜੇਲ੍ਹ ਵਿੱਚ 2200 ਕੁ ਦੇ ਕਰੀਬ ਗਿਣਤੀ ਹੈ । ਸੋ
ਬਾਕੀ ਜੇਲ੍ਹਾਂ ਨਾਲੋਂ ਸਾਡੀ ਜੇਲ੍ਹ ਨੰ: 4 ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਹੈ ਅਤੇ
ਮੈਂ ਇਸੇ ਜੇਲ੍ਹ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ ਬੰਦ ਹਾਂ ਅਤੇ ਜਦੋਂ ਵੀ ਅਸੀਂ
ਆਪਣਾ ਕੋਈ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਹਾਂ ਤਾਂ ਸਾਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵਲੋਂ ਕੋਈ ਰਸਦ ਨਹੀਂ ਮਿਲਦੀ, ਅਸੀਂ ਉਨ੍ਹਾਂ ਕੋਲ ਕਈ ਸੁਨੇਹੇ ਵੀ ਭੇਜ ਚੁੱਕੇ
ਹਾਂ ਪਰ ਕੋਈ ਗੱਲ ਨਹੀਂ ਬਣੀ, ਹਾਂ ਇਹ ਕਮੇਟੀ ਮੁਸਲਮਾਨਾਂ ਦੇ ਰੋਜ਼ੇ ਖੁਲਵਾਉਣ ਜ਼ਰੂਰ
ਆਪਣੇ ਮੁਲਾਜ਼ਿਮ ਭੇਜਦੀ ਹੈ ਅਤੇ ਫਲ - ਫਰੂਟ ਵੀ ਦੇ ਕੇ ਜਾਂਦੇ ਹਨ । ਫਿਰ ਅਸੀਂ ਇੱਥੇ
ਹੀ ਆਪਣੇ ਸਾਰੇ ਪੰਜਾਬੀਆਂ ਤੋਂ ਪੈਸੇ ਇਕੱਠੇ ਕਰਕੇ ਪੂਰੀ ਜੇਲ੍ਹ ਵਾਸਤੇ ਸ਼ਾਮ ਦਾ ਲੰਗਰ
ਸਪੈਸ਼ਲ ਬਣਾਉਂਦੇ ਹਾਂ, ਜਿਹੜਾ ਕਿ ਸਾਰੇ ਪੰਜਾਬੀ ਰਲ - ਮਿਲਕੇ ਖੁੱਦ ਤਿਆਰ ਕਰਦੇ ਹਨ ।
ਪਹਿਲਾਂ ਸਾਨੂੰ ਲਾਇਬਰੇਰੀ ਵਾਰਡ ਵਿੱਚ ਪ੍ਰਸ਼ਾਸ਼ਨ ਨੇ ਸੁਖਮਣੀ ਸਾਹਿਬ ਦਾ ਪਾਠ ਕਰਨ ਦੀ
ਇਜਾਜ਼ਤ ਦਿੱਤੀ ਹੁੰਦੀ ਹੈ । ਉਥੇ ਸਵੇਰੇ ਪਹਿਲਾ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਹੈ,
ਫਿਰ ਜਿਹੜੇ ਸਿੰਘ ਕੀਰਤਨ ਕਰਨ ਜਾਣਦੇ ਹਨ, ਉਹ ਕੀਰਤਨ ਕਰਦੇ ਹਨ ਅਤੇ ਇਹ ਸਾਡਾ 2 ਘੰਟੇ
ਪ੍ਰੋਗਰਾਮ ਚੱਲਦਾ ਹੈ ਅਤੇ ਪ੍ਰਸ਼ਾਸ਼ਨ ਵਲੋਂ ਕਦੇ ਸੁਪਰਡੈਂਟ ਸਾਹਿਬ ਆਪ ਆ ਜਾਂਦੇ ਹਨ ।
ਫਿਰ ਸਾਰੇ ਜਣੇ ਰਲਕੇ ਭੋਗ ਪਾ ਕੇ ਫਿਰ ਆਈਆਂ ਸੰਗਤਾਂ ਨੂੰ ਕੜਾਹ - ਪ੍ਰਸ਼ਾਦ ਵਰਤਦਾ ਹੈ
। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਆਸਣ ਕਰਨ ਤੋਂ ਬਾਅਦ ਉਥੇ ਹੀ ਬੈਠਕੇ
ਚਾਹ, ਬਿਸਕੁੱਟ ਵਗੈਰਾ ਸਭ ਮਿਲਕੇ ਖਾਂਦੇ ਹਾਂ ਅਤੇ ਨਾਲ ਗੱਲਾਂ - ਬਾਤਾਂ ਸ਼ੁਰੂ ਹੋ
ਜਾਂਦੀਆਂ ਹਨ । ਕਿਉਂਕਿ ਇੱਥੇ ਤਿਹਾੜ ਜੇਲ੍ਹ ਦਿੱਲੀ ਤੇ ਪੰਜਾਬ ਦੀਆਂ ਜੇਲ੍ਹਾਂ ਦਾ
ਬਹੁਤ ਫਰਕ ਹੈ । ਸੋ ਕੱਲ ਜਦੋਂ ਸੁਖਆਸਣ ਤੋਂ ਬਾਅਦ ਮੇਰੇ ਤਾਂ ਨਾਲ ਸਾਰੇ ਸਿੰਘ
(ਪੰਜਾਬੀ) ਆਲੇ - ਦੁਆਲੇ ਇਕੱਠੇ ਹੋ ਗਏ ਅਤੇ ਸਾਰੇ ਹੀ ਇਹੀ ਗੱਲਾਂ ਪੁੱਛਣ ਕਿ ਭਾਈ
ਬਲਵੰਤ ਸਿੰਘ ਰਾਜੋਆਣਾ ਕੀ ਹੋ ਗਿਆ, ਕੋਈ ਕਹੇ ਭਾਜੀ ਉਹ ਤਾਂ ਸਾਰਿਆਂ ਨੂੰ ਗਾਲ੍ਹਾਂ
ਕੱਢੀ ਜਾਂਦਾ ਹੈ ਅਤੇ ਉਸ ਦੇ ਸੰਦੇਸ਼ ਅਸੀਂ ਸਾਰਿਆਂ ਨੇ ਬਹੁਤ ਰੀਝ ਨਾਲ ਪੜ੍ਹੇ ਹਨ ਪਰ
ਉਸ ਦੇ ਉਹਨਾਂ ਸੰਦੇਸ਼ਾਂ ਤੋਂ ਤਾਂ ਇਹੀ ਪਤਾ ਚਲਦਾ ਹੈ ਕਿ ਇਹ (ਬਲਵੰਤ ਸਿੰਘ) ਅਕਾਲੀਆਂ
ਦੇ ਹੱਥਾਂ ਵਿੱਚ ਖੇਡ ਰਿਹਾ ਹੈ । ਕੋਈ ਕਹੇ ਭਾਜੀ ਮੈਂ ਸੁਣਿਆ ਕਿ ਇਸ ਨੂੰ ਪੈਸੇ ਵੀ
ਬਹੁਤ ਦਿੱਤੇ ਹਨ ਕਿ ਤੂੰ ਨੌਜਵਾਨਾਂ ਨੂੰ ਹਥਿਆਰਬੰਦ ਸੰਘਰਸ਼ ਨਾਲੋਂ ਤੋੜਕੇ ਇੱਧਰ
ਸ਼ਾਂਤੀ ਦੇ ਪੁਜਾਰੀ ਬਣਾ, ਜਿਵੇਂ ਅੱਜ ਕੱਲ ਇਹ ਸ਼ਾਂਤੀ ਦੇ ਪੁਜਾਰੀ ਬਣ ਰਿਹਾ ਹੈ ਅਤੇ
ਨਾਲ ਤੂੰ ਬੱਬਰ ਖਾਲਸਾ ਵਾਲਿਆਂ ਨੂੰ ਬਦਨਾਮ ਕਰੀ ਚੱਲ ਤੇ ਅਸੀਂ ਤੇਰੇ ਨਾਲ ਹਾਂ । ਸੋ
ਇਹ ਗੱਲਾਂ ਉਹਨਾਂ ਨੇ ਮੈਨੂੰ ਬਿਨਾ ਬੋਲਣ ਤੋਂ ਆਪ ਹੀ ਫਟਾ - ਫਟ ਕਰ ਦਿੱਤੀਆਂ, ਜਿਵੇਂ
ਪਤਾ ਨਹੀਂ ਇਨ੍ਹਾਂ ਵਿੱਚ ਕਿੰਨੇ ਕੁ ਦਿਨਾਂ ਦਾ ਗੁਬਾਰ ਭਰਿਆ ਸੀ । ਫਿਰ ਮੈਨੂੰ ਪੁੱਛਣ
ਲੱਗ ਪਏ ਕਿ ਇਹ ਭਾਈ ਰੇਸ਼ਮ ਸਿੰਘ ਜਰਮਨੀ ਕੌਣ ਹਨ । ਫਿਰ ਮੈਂ ਉਹਨਾਂ ਬਾਰੇ ਚਾਨਣਾ
ਪਾਇਆ ਕਿ ਇਹ ਉਹ ਸਿੰਘ ਨੇ ਜਿਨ੍ਹਾਂ ਦੇ ਆਪਣੇ ਸਕੇ (ਘਰ ਦੇ) ਤਾਂ ਪੁਲਿਸ ਨੇ
ਪ੍ਰਵਾਰਾਂ ਨੂੰ ਬਹੁਤ ਤੰਗ ਕੀਤਾ, ਅੱਗੇ ਰਿਸ਼ਤੇਦਾਰ ਵੀ ਨਹੀਂ ਛੱਡੇ ਸਭ ਦੇ ਪੁਲਿਸ ਦੇ
ਮੁਕਾਬਲੇ ਬਣਾ ਦਿੱਤੇ ਸਨ ਅਤੇ ਇਹ ਸਿੰਘ ਸਾਡੀ ਜਥੇਬੰਦੀ ਦਾ ਸੀਨੀਅਰ ਸਿੰਘ ਹੈ ਅਤੇ 12
- 13 ਸਾਲ ਦੀ ਉਮਰ ਦਾ ਸੰਘਰਸ਼ ਦੇ ਰਾਹ ਪਿਆ ਹੋਇਆ ਹੈ ਅਤੇ ਬਾਣੀ ਤੇ ਬਾਣੀ ਵਿੱਚ ਛੋਟੀ
ਉਮਰ ਤੋਂ ਹੀ ਲੱਗਿਆ ਹੋਇਆ ਹੈ ਅਤੇ ਇਸ ਸਿੰਘ ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ
ਛੋਟੀ ਭੈਣ ਵਿਆਹੀ ਹੋਈ ਹੈ । ਜਿਸ ਨੂੰ ਸਵਰਨੇ ਘੋਟਣੇ (SSP) ਨੇ ਦੇਗ ਵਿੱਚ ਭਾਈ
ਦਿਆਲਾ ਜੀ ਵਾਂਗ ਉਬਾਲ - ਉਬਾਲਕੇ 3 ਜੁਲਾਈ 1987 ਨੂੰ ਸ਼ਹੀਦ ਕੀਤਾ ਸੀ । ਇਹ ਸੁਣਕੇ
ਸਾਰੇ ਸਿੰਘ ਇੱਕਦਮ ਚੁੱਪ ਕਰ ਗਏ । ਉਹ ਮੇਰੇ ਸਾਰੇ ਮੂੰਹ ਵੱਲ ਵੇਖ ਰਹੇ ਸਨ ਅਤੇ ਕੁੱਝ
ਖੜ੍ਹੇ ਸੀ ਤੇ ਕੁੱਝ ਮੇਰੇ ਕੋਲ ਬੈਠੇ ਇਹ ਸਭ ਸੁਣ ਰਹੇ ਸੀ । ਤਾਂ ਇੱਕ ਸਿੰਘ ਨੇ ਕਿਹਾ
ਕਿ ਭਾਈ ਅਸੀਂ ਹਵਾਰੇ ਬਾਰੇ ਵੀ ਬਹੁਤ ਸੁਣਿਆ ਕਿ ਉਹ ਸਵੇਰੇ 1 - 2 ਵਜੇ ਉਠਕੇ
ਨਿੱਤਨੇਮ ਕਰਦਾ ਹੈ ਅਤੇ ਸਰੀਰ ਵੀ ਪੂਰਾ ਫਿੱਟ ਰੱਖਦਾ ਹੈ । ਸੋ ਇਹ ਸਾਰੇ ਸਿੰਘ ਭਾਈ
ਰੇਸ਼ਮ ਸਿੰਘ ਤੇ ਭਾਈ ਹਵਾਰੇ ਬਾਰੇ ਬਲਵੰਤ ਸਿੰਘ ਦੀ ਕੀਤੀ ਬਿਆਨਬਾਜ਼ੀ ਅਤੇ ਹਵਾਰੇ ਉਤੇ
ਸੁੱਟੇ ਚਿੱਕੜ ਦਾ ਸੁਣਕੇ ਇੱਕਦਮ ਗੁੰਸੇ ਵਿੱਚ ਆਏ ਹੋਏ ਸਨ । ਫਿਰ ਇਹ ਕਹਿੰਦੇ ਕਿ ਇਸ
ਹਿਸਾਬ ਨਾਲ ਤਾਂ ਭਾਜੀ ਭਾਈ ਰਾਜੋਆਣਾ ਹੀ ਗਲਤ ਹੈ । ਜਿਹੜਾ ਇੰਨੀ ਕੁਰਬਾਨੀ ਵਾਲੇ
ਸਿੰਘਾਂ ਦੇ ਖਿਲਾਫ ਚਿੱਕੜ ਸੁੱਟ ਰਿਹਾ ਹੈ । ਕੋਈ ਕਹੇ ਇਹ ਉਸ (ਬਲਵੰਤ ਸਿੰਘ) ਨੂੰ
ਬਾਦਲ ਸ੍ਰਕਾਰ ਦੀ ਪੂਰੀ ਸ਼ਹਿ ਹੈ ਅਤੇ ਕੋਈ ਕਹੇ ਇਹ ਇਸ (ਬਲਵੰਤ ਸਿੰਘ) ਤੋਂ ਸ੍ਰਕਾਰੀ
ਏਜੰਸੀਆਂ ਕਰਵਾ ਰਹੀਆਂ ਹਨ । ਸੋ ਇਨ੍ਹਾਂ ਦੀਆਂ ਇਹ ਗੱਲਾਂ ਸੁਣਕੇ ਮੈਂ ਆਪਣੇ ਸੈਲ
ਵਿੱਚ ਆ ਗਿਆ ਅਤੇ ਸੋਚਣ ਲੱਗਾ ਕਿ ਵੇਖੋ ਚਾਹੇ ਇਹ ਸਿੰਘ ਹੋਰ ਕੇਸਾਂ ਵਾਲੇ ਹਨ ਪਰ
ਸਿੰਘਾਂ ਦਾ ਇਨ੍ਹਾਂ ਦੇ ਮਨਾਂ ਵਿੱਚ ਕਿੰਨਾ ਸਤਿਕਾਰ ਤੇ ਪ੍ਰਭਾਵ ਹੈ ।

ਖਾਲਸਾ ਜੀਉ, ਬਲਵੰਤ ਸਿੰਘ ਰਾਜੋਆਣਾ ਬਾਦਲ ਸ੍ਰਕਾਰ ਦੀ ਸ਼ਹਿ ਤੇ ਇਹ ਸਿਆਸੀ ਡਰਾਮਾ ਕਰ
ਰਿਹਾ ਹੈ । ਦੂਜਾ ਸ੍ਰਕਾਰੀ ਮਸ਼ੀਨਰੀ ਵੀ ਇਸ ਦੇ ਨਾਲ ਹੈ । ਜਿਸ ਕਰਕੇ ਇਹ ਬੱਬਰ ਖਾਲਸਾ
ਇੰਟਰਨੈਸ਼ਨਲ ਜਥੇਬੰਦੀ ਦੇ ਸਿੰਘਾਂ ਨੂੰ ਕੈਟ ਤੱਕ ਕਹਿ ਰਿਹਾ ਹੈ । ਇਸ ਦੇ ਵਿੱਚ ਇਸ ਦਾ
ਕੋਈ ਕਸੂਰ ਨਹੀਂ ਹੈ ਸਗੋਂ ਭਾਰਤ ਦੀਆਂ ਖੁੱਫੀਆ ਏਜੰਸੀਆਂ ਨੂੰ ਹੁਣ ਇਹ ਇੱਕ ਹੋਰ ਨਵਾਂ
ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਵਾਰਸ ਮਿਲ ਹੀ ਗਿਆ, ਹੁਣ ਇਸ ਲੌਂਗੋਵਾਲ ਦੇ ਵਾਰਸ
(ਬਲਵੰਤ ਸਿੰਘ) ਨੂੰ ਮੂਹਰੇ ਲਾ ਕੇ ਅਜੇ ਪਤਾ ਨਹੀਂ ਕੀ ਕੁੱਝ ਹੋਣਾ ਹੈ । ਸਭ ਤੋਂ
ਪਹਿਲਾਂ ਤਾਂ ਇਸ ਤੋਂ ਭਾਈ ਰੇਸ਼ਮ ਸਿੰਘ ਜਰਮਨੀ ਨੂੰ ਬਦਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ
ਹੈ । (ਦਰਅਸਲ ਜਿਹੜਾ ਆਪ ਕੈਟ ਹੁੰਦਾ ਹੈ । ਉਹ ਫੱਟ ਦੇਣੀ ਦੂਜੇ ਨੂੰ ਕੈਟ ਕਹਿਣ ਲੱਗੇ
ਦੇਰ ਨਹੀਂ ਲਾਉਂਦਾ । ਕਿਉਂਕਿ ਸਾਨੂੰ ਪਹਿਲਾ ਸ੍ਰਕਾਰੀ ਏਜੰਸੀਆਂ ਬਾਰੇ ਕੁੱਝ ਨਹੀਂ
ਪਤਾ ਸੀ ਕਿ ਇਹ ਕਿਵੇਂ ਕਰਦੇ ਹਨ । ਪਰ ਹੁਣ ਜਦ ਆਪ ਦਿੱਲੀ ਫੜ੍ਹੇ ਗਏ ਤਾਂ ਜਦੋਂ ਇਹ
ਸਪੈਸ਼ਲ ਸੈਲ ਵਿੱਚ ਲਿਜਾਕੇ ਪੁੱਛ - ਗਿੱਛ ਕਰਦੇ ਹਨ । ਉਦੋਂ ਪਤਾ ਚਲਦਾ ਹੈ ਕਿ ਸਾਡਾ
ਦੁਸ਼ਮਣ ਕਿੰਨੇ ਘਟੀਆ ਤੋਂ ਘਟੀਆ ਤਰੀਕੇ ਸਾਨੂੰ ਜਾਂ ਸਾਡੇ ਸੀਨੀਅਰ ਸਿੰਘਾਂ ਨੂੰ ਜਿਹੜੇ
ਵਿਦੇਸ਼ਾਂ ਵਿੱਚ ਚਲੇ ਗਏ ਹਨ, ਉਹਨਾਂ ਨੂੰ ਕਿਵੇਂ ਬਦਨਾਮ ਕਰਦੇ ਹਨ । ਭਾਰਤ ਦੀ ਖੁਫੀਆ
ਏਜੰਸੀਆਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਇਨ੍ਹਾਂ ਨੂੰ ਹੀ ਆਪਸ ਵਿੱਚ ਪਾੜ੍ਹ ਦੇਵੋ,
ਇਹ ਆਪੇ ਹੀ ਲੜ - ਲੜ ਕੇ ਮਰ ਜਾਣਗੇ, ਖਾਲਸਾ ਜੀਉ ਤੁਹਾਨੂੰ 1984 ਦਾ ਬਲਿਊ ਸਟਾਰ
ਅਪ੍ਰੇਸ਼ਨ ਜਿਹੜਾ ਭਾਰਤ ਦੀਆਂ ਫੌਜਾਂ ਨੇ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤਾ ਸੀ । ਉਸ
ਤੋਂ ਪਹਿਲਾਂ ਦੇ ਹਾਲਾਤਾਂ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ । ਅਪ੍ਰੇਸ਼ਨ ਬਲਿਊ
ਸਟਾਰ ਤੋਂ ਪਹਿਲਾ ਉਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਿੰਘ ਹੁੰਦੇ ਸੀ ਅਤੇ ਨਾਲ
ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਟੌਹੜਾ ਵਗੈਰਾ ਪਰ ਹਰੇਕ ਸਿੰਘ ਇਨ੍ਹਾਂ
ਸਾਰਿਆਂ ਦਾ ਸਤਿਕਾਰ ਕਰਿਆ ਕਰਦਾ ਸੀ ਪਰ ਇਹ ਲੌਂਗੋਵਾਲ, ਬਾਦਲ ਤੇ ਟੌਹੜਾ ਜਦੋਂ ਸੰਤਾਂ
ਦੀ ਸਟੇਜ ਮੰਜੀ ਸਾਹਿਬ ਹਾਲ ਵਿੱਚ ਲੱਗਦੀ ਸੀ ਤਾਂ ਇਹ ਤਿਕੜੀ ਵੀ ਮੂਹਰੇ ਬੈਠੀ ਹੁੰਦੀ
ਸੀ ਅਤੇ ਉਦੋਂ ਸੰਤਾਂ ਅਤੇ ਹੋਰ ਸਿੰਘਾਂ ਨਾਲ ਖਾਸਿਲਤਾਨ ਜ਼ਿੰਦਾਬਾਦ ਦੇ ਨਾਹਰੇ ਵੀ
ਮਾਰਦੇ ਸੀ । ਜਿਸ ਕਰਕੇ ਭੋਲੇ - ਭਾਲੇ ਸਿੱਖਾਂ ਨੂੰ ਤਾਂ ਇਹੀ ਭਰਮ ਸੀ ਕਿ ਇਹ ਵੀ
ਸੰਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਤੇ ਇਹ ਤਿੰਨੇ ਬਾਦਲ, ਟੌਹੜਾ ਤੇ
ਲੌਂਗੋਵਾਲ ਇੰਦਰਾ ਗਾਂਧੀ ਦੇ ਦਰਬਾਰ ਵਿੱਚ ਜਾ ਕੇ ਸੰਤਾਂ ਦੇ ਖਿਲਾਫ ਗੱਲਾਂ ਵੀ ਕਰ
ਆਉਂਦੇ ਸਨ ਅਤੇ ਜ਼ੋਰ ਦੇ ਕੇ ਕਹਿੰਦਾ ਕਿ ਉਹ (ਸੰਤ ਭਿੰਡਰਾਂਵਾਲੇ) ਸਾਡੀ ਨਹੀਂ ਮੰਨਦਾ,
ਬਹੁਤ ਅੜਬ ਬੰਦਾ ਹੈ ਅਤੇ ਇੰਦਰਾ ਗਾਂਧੀ ਨੂੰ ਛੇਤੀ ਤੋਂ ਛੇਤੀ ਕਾਰਵਾਈ ਕਰਨ ਨੂੰ ਆਖ
ਕੇ ਫਿਰ ਲੋਕਾਂ ਦੇ ਮੂਹਰੇ ਆਣ ਬੈਠਦੇ ਤੇ ਇਹ ਇਹਨਾਂ ਲੋਕਾਂ ਦਾ ਦੋਗਲਾ ਚਿਹਰਾ ਸੀ ਪਰ
ਉਸ ਸਮੇਂ ਕਿਸੇ ਨੂੰ ਨਹੀਂ ਪਤਾ ਚੱਲਿਆ ਜਦੋਂ ਕਿ ਇਹਨਾਂ ਨੇ ਵੀ ਸੰਤ ਭਿੰਡਰਾਂਵਾਲਿਆਂ
ਨਾਲ ਸੌਂਹ ਖਾਧੀ ਸੀ ਕਿ ਅਸੀਂ ਤੇਰੇ ਨਾਲ ਹੀ ਸ਼ਹੀਦੀ ਪਾਵਾਂਗੇ ਅਤੇ ਜਦੋਂ ਬਲਿਊ ਸਟਾਰ
ਅਪ੍ਰੇਸ਼ਨ ਹੋਇਆ ਤਾਂ ਇਹ ਸਭ ਤੋਂ ਪਹਿਲਾਂ ਬਾਹਾਂ ਖੜ੍ਹੀਆਂ ਕਰਕੇ ਬਾਹਰ ਆ ਗਏ ਅਤੇ ਫੌਜ
ਨੂੰ ਇਹਨਾਂ ਸਾਰਿਆਂ ਨੂੰ ਸੁਰੱਖਿਅਤ ਕੱਢਣ ਦਾ ਹੁੱਕਮ ਸੀ । ਜਿਹੜਾ ਉਨ੍ਹਾਂ ਨੇ
ਨਿਭਾਇਆ, ਸੋ ਖਾਲਸਾ ਜੀਉ, ਇਹ ਇਨ੍ਹਾਂ ਲੋਕਾਂ ਦਾ ਕਿਰਦਾਰ ਇਸ 1984 ਵਿੱਚ ਜਦੋਂ
ਅਪ੍ਰੇਸ਼ਨ ਬਲਿਊ ਸਟਾਰ ਹੋਇਆ ਸੀ, ਸੋ ਹੁਣ ਗੱਲ ਕਰਦੇ ਹਾਂ ਬਲਵੰਤ ਸਿੰਘ ਰਾਜੋਆਣਾ ਦੀ,
ਇਸ ਨੂੰ ਵੀ ਬੜੀ ਸੋਚੀ - ਸਮਝੀ ਸਾਜ਼ਿਸ਼ ਦੇ ਅਧੀਨ ਪਹਿਲਾ ਤਾਂ 13 ਮਾਰਚ ਦੀ ਤਰੀਕ ਨੂੰ
ਫਾਂਸੀ ਲਾਉਣ ਦੇ ਵਰੰਟ ਆ ਗਏ ਅਤੇ ਉਸ ਤੋਂ ਅਗਲੇ ਦਿਨ ਅਕਾਲੀ ਸ੍ਰਕਾਰ ਨੂੰ ਸੌਂਹ
ਚੁੱਕਣੀ ਸੀ, ਨਵੀਂ ਸ੍ਰਕਾਰ ਦੀ, ਸੋ ਲੋਕਾਂ ਦਾ ਧਿਆਨ ਇੱਕਦਮ ਆਪਣੇ ਵਲੋਂ ਹਟਾ ਕੇ
ਬਲਵੰਤ ਸਿੰਘ ਵੱਲ ਕਰ ਦਿੱਤਾ, ਫਿਰ ਜਦੋਂ ਭਾਈ ਸਾਹਿਬ ਨੂੰ ਇਸ਼ਾਰਾ ਹੋਇਆ ਤਾਂ ਉਸਨੇ ਵੀ
ਕੌਮ ਦੇ ਨਾਮ ਹਰ ਰੋਜ਼ ਸੰਦੇਸ਼ (ਕੌਮੀ ਸੰਦੇਸ਼) ਦੇਣੇ ਸ਼ੁਰੂ ਕਰ ਦਿੱਤੇ, ਜਿਹੜੇ ਕਿ ਹਰ
ਸਿੱਖ ਨੇ ਪੜ੍ਹੇ ਹੀ ਹੋਣੇ ਅਤੇ ਹੋਰ ਡਰਾਮੇਬਾਜ਼ੀ ਵੀ ਬਹੁਤ ਕੀਤੀ । ਇਹ ਸਿਰਫ ਤੇ ਸਿਰਫ
ਸੀ ਕਿ ਬਲਵੰਤ ਸਿੰਘ ਨੂੰ ਹੀਰੋ ਬਣਾਣਾ ਅਤੇ ਜਗਤਾਰ ਸਿੰਘ ਹਵਾਰਾ ਦੇ ਅਕਾਲੀ ਦਲ
ਮੁੱਢੋਂ ਹੀ ਖਿਲਾਫ ਹੈ । ਚਲੋ ਅਸੀਂ ਵੀ ਤਿਹਾੜ ਜੇਲਾਂ ਵਿੱਚ ਕੌਮ ਦੇ ਨਾਮ ਭੇਜੇ
ਇਸਤਿਹਾਰ ਪੜ੍ਹੇ ਹੀ ਹਨ, ਸਭ ਵਿੱਚ ਇਸ ਬੰਦੇ ਨੇ ਕਿਸੇ ਪੁਰਾਣੇ ਖਾੜਕੂ ਸਿੰਘ ਨੂੰ
ਨਹੀਂ ਬਖਸ਼ਿਆ, ਇੱਥੋਂ ਤੱਕ ਕਿ ਹਥਿਆਰਬੰਦ ਸੰਘਰਸ਼ ਨੂੰ ਵੀ ਗਲਤ ਕਹਿਣ ਲੱਗ ਪਿਆ, ਜਦੋਂ
ਕਿ ਅਦਾਲਤ ਜਾਂ ਲੋਕਾਂ ਦੇ ਸਾਹਮਣੇ ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰਦਾ । ਸੋ
ਇਸ ਦੇ ਇਹ ਦੋ ਰੂਪ ਸਾਨੂੰ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਭੁਲੇਖਾ ਪਾਉਂਦੇ ਹਨ
। ਬਾਕੀ ਕੌਮ ਨੂੰ ਵੀ ਥੋੜਾ ਸੋਚ - ਵਿਚਾਰ ਕੇ ਫੈਸਲਾ ਕਰਨਾ ਚਾਹੀਦਾ ਹੈ ।

ਅੱਗੇ ਖਾਲਸਾ ਜੀਉ ਮੈਂ ਤੁਹਾਨੂੰ ਇਸ ਦੇ ਬੁੜ੍ਹੈਲ ਜੇਲ ਦੇ ਸਮੇਂ ਦਾ ਚਾਨਣਾ ਪਾ ਰਿਹਾ
ਹਾਂ । ਦਾਸ ਸਾਲ 2000 / 2001 ਦੇ ਸਮੇਂ ਦੌਰਾਨ ਬੁੜ੍ਹੈਲ ਜ਼ੇਲ ਵਿੱਚ ਇੱਕ ਪੁਰਾਣੇ
1984 ਦੇ ਪਰਚੇ ਵਿੱਚ ਭਗੌੜਾ (P. O.) ਹੋਣ ਕਰਕੇ 10 ਮਹੀਨੇ ਰਹਿਕੇ ਆਇਆ ਸੀ । ਉਥੇ
ਇਹਨਾਂ ਸਭ ਸਿੰਘਾਂ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ । ਉਥੇ ਇੱਕ ਗੁਰਦੁਆਰਾ
ਬੈਰਕ ਸੀ, ਜਿਸ ਵਿੱਚ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ
ਭਿਊਰਾ, ਨਵਜੋਤ ਸਿੰਘ, ਨਸੀਬ ਸਿੰਘ, ਸ਼ਮਸ਼ੇਰ ਸਿੰਘ ਇਹ ਸਾਰੇ ਗੁਰਦੁਆਰਾ ਬੈਰਕ ਵਿੱਚ ਸਨ
। ਬੁੜ੍ਹੈਲ ਜੇਲ ਜਦੋਂ ਤੋਂ ਬਣੀ ਹੈ, ਉਸ ਵਿੱਚ ਉਸ ਸਮੇਂ ਤੋਂ ਹੀ ਗੁਰਦੁਆਰਾ ਸਾਹਿਬ
ਬਣਿਆ ਹੋਇਆ ਹੈ ਅਤੇ ਗੁਰਦੁਆਰਾ ਸਾਹਿਬ ਦੀ ਛੱਤ ਉਤੇ ਅਲੱਗ - ਅਲੱਗ ਦਿਸ਼ਾ ਵੱਲ ਲਾਊਡ
ਸਪੀਕਰ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਸੈਲਾਂ ਵਿੱਚ ਬਲਵੰਤ ਸਿੰਘ ਰਾਜੋਆਣਾ, ਲਖਵਿੰਦਰ
ਸਿੰਘ ਤੇ ਗੁਰਮੀਤ ਸਿੰਘ ਰਹਿੰਦੇ ਸੀ । ਸੋ ਸ਼ਾਮ ਨੂੰ ਪਾਠ ਕਰਨ ਦੀ ਡਿਊਟੀ ਲਖਵਿੰਦਰ
ਸਿੰਘ ਦੀ ਹੁੰਦੀ ਸੀ ਅਤੇ ਅਰਦਾਸ ਭਾਈ ਜਗਤਾਰ ਸਿੰਘ ਹਵਾਰਾ ਖੁੱਦ ਕਰਦੇ ਸੀ ਅਤੇ ਸਵੇਰੇ
4 ਵਜੇ ਦਾ ਪਾਠ ਭਾਈ ਜਗਤਾਰ ਸਿੰਘ ਹਵਾਰਾ ਕਰਦੇ ਸੀ । ਕਿਉਂਕਿ ਉਨ੍ਹਾਂ ਦੀ ਗਿਣਤੀ
ਗੁਰਦੁਆਰਾ ਸਾਹਿਬ ਵਿੱਚ ਹੀ ਸੀ ਅਤੇ ਇਹ ਤਕਰੀਬਨ ਜਦੋਂ ਤੋਂ ਇਹ ਸਿੰਘ (1995) ਵਿੱਚ
ਜੇਲ੍ਹ ਵਿੱਚ ਆਏ ਸੀ ਉਦੋਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਸੀ ਅਤੇ ਇਹਨਾਂ ਵਿੱਚੋਂ
ਕਈਆਂ (ਜਿਵੇਂ ਹਵਾਰਾ, ਤਾਰਾ, ਭਿਊਰਾ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਨਸੀਬ ਸਿੰਘ ਤੇ
ਨਵਜੋਤ ਸਿੰਘ) ਅੰਮ੍ਰਿਤਪਾਨ ਕੀਤਾ ਹੋਇਆ ਸੀ । ਬਾਕੀ ਉਹਨਾਂ ਤੋਂ ਅਤੇ ਹੋਰ ਪੰਜਾਬੀ
ਸਿੱਖ ਜਿਨ੍ਹਾਂ ਵਿੱਚੋਂ ਕਈਆਂ ਨੇ ਖੁੱਦ ਵੀ ਇਹਨਾਂ ਸਿੰਘਾਂ ਨਾਲ ਅੰਮ੍ਰਿਤਪਾਨ ਕਰ ਲਿਆ
ਸੀ, ਇਹ ਬੰਦ ਹੋਰ ਅਲੱਗ - ਅਲੱਗ ਕੇਸਾਂ ਵਿੱਚ ਸਨ । ਬਾਕੀ ਇਹਨਾਂ ਸਭ ਸਿੰਘਾਂ ਤੋਂ
ਪਤਾ ਚੱਲਿਆ ਕਿ ਇਹ ਮੰਗ ਪ੍ਰਸ਼ਾਸ਼ਨ ਤੋਂ ਮੰਗਵਾਉਣ ਲਈ ਸਾਨੂੰ ਇੱਕ ਮਹੀਨੇ ਤੋਂ ਵੀ
ਜ਼ਿਆਦਾ ਦਿਨ ਭੁੱਖ ਹੜਤਾਲ ਰੱਖਣੀ ਪਈ, ਫਿਰ ਜਾ ਕੇ ਪ੍ਰਸ਼ਾਸ਼ਨ ਨੇ ਹਾਂ ਕਰ ਦਿੱਤੀ ਸੀ
ਅਤੇ ਅੰਮ੍ਰਿਤਪਾਨ ਕਰਵਾਉਣ ਵਾਸਤੇ ਦਮਦਮੀ ਟਕਸਾਲ ਤੋਂ ਭਾਈ ਅਮਰੀਕ ਸਿੰਘ ਜਥੇ ਸਮੇਤ ਆਏ
ਸਨ । ਸੋ ਇੱਥੇ ਬਲਵੰਤ ਸਿੰਘ ਜਿਹੜਾ ਉਸ ਸਮੇਂ ਸਿਰ ਤੇ ਉਸਤਰਾ ਫਰਾਕੇ ਗੰਜਾ ਘੁੰਮਦਾ
ਹੁੰਦਾ ਸੀ, ਸੋ ਇਸ ਨੂੰ ਵੀ ਹਵਾਰੇ ਹੁਰਾਂ ਸੁਨੇਹਾ ਭੇਜਿਆ ਕਿ ਭਾਈ ਸਾਹਿਬ ਤੁਸੀਂ ਵੀ
ਅੰਮ੍ਰਿਤ ਛਕ ਲਵੋ ਤਾਂ ਇਹ ਤਿਆਰ ਹੋ ਗਿਆ ਅਤੇ ਭਾਈ ਅਮਰੀਕ ਸਿੰਘ ਉਨ੍ਹਾਂ ਅੱਗੋਂ ਵਾਲ
ਰੱਖਣ ਦਾ ਇਸ ਤੋਂ ਬਚਨ ਲੈ ਕੇ ਇਸ ਨੂੰ ਸਿਰੋਪਾਓ ਦੇ ਦਿੱਤਾ ਤੇ ਬਾਕੀ ਸਭ ਸਿੰਘਾਂ ਨੇ
ਜੈਕਾਰੇ ਛੱਡੇ, ਨਾਲ ਸਭ ਨੇ ਖੁਸ਼ੀ - ਖੁਸ਼ੀ ਇਸ ਨੂੰ ਗਲ ਲਗਾਇਆ । ਸੋ ਉਹ ਇਹ ਕਾਰਵਾਈ
ਕਰਕੇ ਚਲੇ ਗਏ ਅਤੇ ਇਹ ਮਹਾਂਪੁਰਸ਼ ਨੇ, ਜਿਹੜਾ ਅੱਜ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ
ਘੱਟ ਗੱਲ ਨਹੀਂ ਕਰਦਾ । ਕੁੱਝ ਹੀ ਦਿਨਾਂ ਵਿੱਚ ਫਿਰ ਸਿਰ ਉਤੇ ਉਸਤਰਾ ਫਰਵਾ ਦਿੱਤਾ
ਅਤੇ ਕਲੀਨ ਸ਼ੇਵ ਹੋ ਗਿਆ ਅਤੇ ਆਪਣੇ ਸਿਰ ਦੇ ਵਾਲ ਤੇ ਦਾੜ੍ਹੀ ਦੇ ਵਾਲ ਇਸ ਸਖਸ਼ ਨੇ
ਪਹਿਲਾਂ ਨਾਲੀ ਦੇ ਚੀਕ (ਪਾਣੀ) ਵਿੱਚ ਚੰਗੀ ਤਰ੍ਹਾਂ ਰਗੜੇ ਅਤੇ ਫਿਰ ਇੱਕ ਪੋਲੀਥੀਨ
ਲਫਾਫੇ ਵਿੱਚ ਪਾ ਕੇ ਨਾਈ ਨੂੰ ਕਹਿੰਦਾ (ਜਿਹੜਾ ਜੇਲ ਵਿੱਚ ਵਾਲ ਕੱਟਦਾ ਹੁੰਦਾ ਹੈ) ਕਿ
ਇਹ ਜਾ ਕੇ ਹਵਾਰੇ ਨੂੰ ਦੇ ਆ ਅਤੇ ਨਾਲ ਕਹਿਣਾ ਕਿ ਇਹ ਫੜ੍ਹ ਆਪਣੀ ਸਿੱਖੀ, ਮੈਨੂੰ ਕੋਈ
ਲੋੜ ਨਹੀਂ ਇਸ ਦੀ, ਖਾਲਸਾ ਜੀਓ, ਇਸ ਸਖਸ਼ ਵਿੱਚ ਉਸ ਸਮੇਂ ਇੰਨਾਂ ਘੁਮੰਡ ਭਰਿਆ ਪਿਆ
ਹੋਇਆ ਸੀ । ਇਹ ਗੱਲ ਮੈਂ 2000 / 2001 ਦੀ ਕਰ ਰਿਹਾ ਹਾਂ । ਸੋ ਜਦੋਂ ਉਸ ਨਾਈ ਨੇ ਜਾ
ਕੇ ਗੁਰਦੁਆਰੇ ਵਾਲੀ ਬੈਰਕ ਜਿੱਥੇ ਹੋਰ ਸਿੰਘ ਵੀ ਬੈਠੇ ਸੀ । ਉਹ ਸਾਰੀ ਗੱਲ ਦੱਸੀ ਕਿ
ਬਲਵੰਤ ਸਿੰਘ ਨੇ ਇਹ ਵਾਲ ਦਿੱਤੇ ਹਨ ਤੇ ਨਾਲ ਕੁੱਝ ਕਹਿਣ ਲਈ ਵੀ ਕਿਹਾ ਸੀ ਪਰ ਉਹ
ਵਿਚਾਰਾ ਦੱਸੇ ਨਾ ਕਿ ਕਿਤੇ ਮੇਰੇ ਨਾ ਕੁੱਟ ਪੈ ਜਾਵੇ । ਸੋ ਹਵਾਰੇ ਨੇ ਉਸ ਨਾਈ ਨੂੰ
ਕਿਹਾ ਕਿ ਨਹੀਂ ਯਾਰ ਤੂੰ ਦੱਸ ਤਾਂ ਸਹੀ ਉਹ ਕੀ ਕਹਿੰਦਾ ਹੈ । ਤਾਂ ਜਦੋਂ ਨਾਈ ਨੇ
ਬਲਵੰਤ ਸਿੰਘ ਦੀ ਆਖੀ ਗੱਲ ਸੁਣਾਈ ਤਾਂ ਸਭ ਹੈਰਾਨ ਰਹਿ ਗਏ ਕਿ ਇਹ ਇਸ ਨੇ ਬਹੁਤ ਵੱਡੀ
ਬੱਜ਼ਰ ਗਲਤੀ ਕੀਤੀ ਹੈ । ਫਿਰ ਉਥੇ ਹੀ ਸਾਰੇ ਸਿੰਘਾਂ ਨੇ ਬਲਵੰਤ ਸਿੰਘ ਨਾਲ ਬਾਈਕਾਟ
ਕਰਨ ਦਾ ਫੈਸਲਾ ਕੀਤਾ । ਇਸ ਫੈਸਲੇ ਤੇ ਅਖੀਰ ਤੱਕ ਹਵਾਰਾ, ਤਾਰਾ ਤੇ ਭਿਉਰਾ ਹੀ ਖੜ੍ਹੇ
ਰਹੇ । ਬਾਕੀ ਤਾਂ ਹੌਲੀ - ਹੌਲੀ ਬਲਵੰਤ ਸਿੰਘ ਨਾਲ ਬੋਲਣ ਵੀ ਲੱਗ ਪਏ ਸੀ । ਸੋ ਇਹ
ਤਾਂ ਇਹੋ ਜਿਹੀਆਂ ਹਰਕਤਾਂ ਕਰਦਾ ਰਿਹਾ ਹੈ ।

ਸੋ ਖਾਲਸਾ ਜੀਓ, ਇਸ ਸਖਸ਼ (ਬਲਵੰਤ ਸਿੰਘ) ਨੇ ਪਿੱਛੇ ਜਿਹੇ ਭਾਈ ਜਗਤਾਰ ਸਿੰਘ ਹਵਾਰਾ
ਉਤੇ ਜਿਹੜੀ ਤੋਹਮਤ ਲਗਾਈ ਹੈ, ਉਸ ਵਿੱਚ ਕਿਤੇ ਕੋਈ ਦੋ ਰਾਵਾਂ ਨਹੀਂ ਹਨ ਅਤੇ ਮੈਂ
ਤੁਹਾਨੂੰ ਦੱਸ ਦੇਂਦਾ ਹਾਂ ਕਿ ਇਹ ਬਲਵੰਤ ਸਿੰਘ ਅੱਜ ਇਹ ਗੱਲ ਭੁੱਲ ਰਿਹਾ ਹੈ ਕਿ ਇਹ
ਅੱਜ ਜਿਸ ਮੁਕਾਮ ਉਤੇ ਪਹੁੰਚਿਆ ਹੈ, ਇਹ ਭਾਈ ਹਵਾਰੇ ਦੀ ਬਦੌਲਤ ਹੀ ਹੈ । ਨਹੀਂ ਤਾਂ
ਇਹ ਸਿਰਫ ਪੁਲਿਸ ਲਾਇਨ ਪਟਿਆਲਾ ਤੋਂ ਸਟੈਡੀਅਮ (ਵਾਈ. ਪੀ. ਐਸ.) ਤੱਕ ਸਿਰਫ ਸਾਈਕਲ
ਉਤੇ ਚੱਕਰ ਲਾਉਣ ਜੋਗਾ ਹੀ ਸੀ । ਅੱਜ ਜਿਸ ਦਾ ਮੈਂ ਤੁਹਾਨੂੰ ਪਿੱਛੇ ਦੱਸ ਚੁੱਕਿਆ ਹਾਂ
ਕਿ ਇਸ ਕੇਸ ਵਿੱਚ ਸਾਰੇ 8 ਸਿੰਘ ਵੀ ਇੰਨੇ ਹੀ ਸਤਿਕਾਰ ਦੇ ਬਰਾਬਰ ਪਾਤਰ ਹਨ ।
ਜਿਨ੍ਹਾਂ ਦਾ ਨਾਮ ਅੱਜ ਕੱਲ ਕੋਈ ਅਖਬਾਰ ਨੇ ਤਾਂ ਕੀ ਦੇਣਾ ਸੀ, ਬਲਕਿ ਇਸ ਘੁਮੰਡ ਨੂੰ
ਤਾਂ ਜ਼ਰੂਰ ਲੈਣਾ ਚਾਹੀਦਾ ਸੀ । ਕਿਉਂਕਿ ਇਹ ਇਕੱਲਾ ਹੀ ਇਸ ਕੇਸ ਵਿੱਚ 17 ਸਾਲ ਜੇਲ
ਕੱਟਣ ਵਾਲਾ ਨਹੀਂ ਹੈ । ਬਾਕੀ ਦੇ ਸਿੰਘ ਵੀ 17 - 17 ਸਾਲ ਕੱਟ ਚੁੱਕੇ ਹਨ । ਪਰ
ਬਦਕਿਸਮਤੀ ਕਿ ਉਨ੍ਹਾਂ ਨੂੰ ਵੀ ਕੋਈ ਪੰਥਕ ਸ੍ਰਕਾਰ ਦਾ ਥਾਪੜਾ ਨਹੀਂ ਹੈ ਅਤੇ ਹਵਾਰੇ
ਦੇ ਬਾਰੇ ਗਲਤ ਕਹਿਣਾ ਚੰਦ ਉਤੇ ਥੁੱਕਣ ਬਰਾਬਰ ਹੈ । ਜਦੋਂ ਕਿ ਚੰਦ ਨੂੰ ਕੋਈ ਫਰਕ
ਨਹੀਂ ਪੈਂਦਾ, ਉਸ ਦੀ ਰੋਸ਼ਨੀ ਉਸੇ ਹੀ ਤਰ੍ਹਾਂ ਰਹਿਣੀ ਹੈ ਪਰ ਥੁੱਕ ਇਸ ਦੇ ਮੂੰਹ ਉਤੇ
ਹੀ ਪੈਣਾ ਹੈ ਅਤੇ ਮੈਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ ਕਿ ਅੱਜ ਜਗਤਾਰ ਸਿੰਘ ਹਵਾਰਾ
10 ਇਹੋ ਜਿਹੇ ਬਲਵੰਤ ਸਿੰਘ ਪੈਦਾ ਕਰ ਸਕਦਾ ਹੈ ਪਰ ਬਲਵੰਤ ਸਿੰਘ ਇੱਕ ਹਵਾਰਾ ਨਹੀਂ
ਬਣਾ ਸਕਦਾ । ਇਸ ਦਾ ਸਿਰਫ ਤੇ ਸਿਰਫ ਬੱਬਰ ਖਾਲਸਾ ਜਥੇਬੰਦੀ ਨੂੰ ਬਦਨਾਮ ਕਰਨ ਉਤੇ ਹੀ
ਜ਼ੋਰ ਲੱਗਿਆ ਹੋਇਆ ਹੈ ਅਤੇ ਇਹ ਸਭ ਜਾਣਦੇ ਹਨ ਕਿ ਬੇਅੰਤ ਸਿੰਘ ਕਾਂਡ ਵੀ ਬੱਬਰ ਖਾਲਸਾ
ਜਥੇਬੰਦੀ ਦਾ ਹੀ ਕਾਂਡ ਸੀ । ਅੱਜ ਭਾਵੇਂ ਇਹ ਪੈਸੇ ਲੈ ਕੇ 'ਖਾਲਿਸਤਾਨ ਲਿਬਰੇਸ਼ਨ
ਫੋਰਸ' ਦੇ ਜਿੰਨੇ ਮਰਜ਼ੀ ਨਾਹਰੇ ਮਾਰੀ ਜਾਵੇ, ਇਸ ਵਿੱਚ ਕੋਈ ਸਚਾਈ ਨਹੀਂ ਅਤੇ ਪਿੱਛੇ
ਜਿਹੇ ਇਸ ਨੇ ਇੱਕ ਹੋਰ ਬਿਆਨ ਦਿੱਤਾ ਕਿ ਜੇਲਾਂ ਵਿੱਚ ਬੰਦ ਸਿੰਘਾਂ ਦੀ ਆਰਥਿਕ ਮਦਦ
ਸੰਤ ਬਲਜੀਤ ਸਿੰਘ ਦਾਦੂਵਾਲ ਵੀ ਕਰ ਰਹੇ ਹਨ । ਸੋ ਖਾਲਸਾ ਜੀਉ, ਇਹ ਆਰਥਿਕ ਮਦਦ
(ਪੈਸਿਆਂ ਦੀ) ਸਿਰਫ ਤੇ ਸਿਰਫ ਇਸ ਦੀ ਤੇ ਇਸ ਦੇ ਘਰ ਦੀ ਜ਼ਰੂਰ ਕਰਦੇ ਹੋਣਗੇ ਅਤੇ ਮੈਂ
ਅੱਜ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਅੱਜ ਤਿਹਾੜ ਜੇਲ ਵਿੱਚ ਚਾਰ ਸਾਲਾਂ ਤੋਂ ਵੱਧ
ਸਮਾਂ ਹੋ ਚੱਲਿਆ ਹੈ ਅਤੇ ਪਹਿਲਾ ਨਾਭਾ ਜੇਲ ਵਿੱਚ ਵੀ ਬੰਦ ਰਿਹਾ ਹਾਂ ਅਤੇ ਮੈਂ ਤਾਂ
ਇਸ ਸਮੇਂ ਦੌਰਾਨ ਕਦੇ ਸੰਤ ਬਲਜੀਤ ਸਿੰਘ ਦਾਦੂਵਾਲ ਵਾਲੇ ਵੇਖੇ ਨਹੀਂ ਅਤੇ ਸਾਡੀ ਤਿਹਾੜ
ਦੇ ਸਿੰਘਾਂ ਤੇ ਨਾਭੇ ਦੇ ਸਿੰਘਾਂ ਦੀ ਪੈਸੇ ਵਲੋਂ ਮਦਦ ਤੇ ਵਕੀਲਾਂ ਦਾ ਖਰਚਾ ਯੌਰਪ ਦੀ
ਸਿੱਖ ਸੰਗਤ ਹੀ ਕਰ ਰਹੀ ਹੈ । ਜਿਸ ਦਾ ਰਿਕਾਰਡ ਮੇਰੇ ਕੋਲ ਮੌਜੂਦ ਹੈ ਅਤੇ ਅੱਗੋਂ ਇਹ
ਸੇਵਾ ਭਾਈ ਬਲਬੀਰ ਸਿੰਘ ਬੈਂਸ ਸਾਹਿਬ ਤੇ ਭਾਈ ਜੋਗਾ ਸਿੰਘ ਜੀ ਕਰਾ ਰਹੇ ਹਨ ।
ਜਿਨ੍ਹਾਂ ਨੂੰ ਇਹ ਸ੍ਰਕਾਰ ਦੇ ਬੰਦੇ ਦੱਸ ਰਿਹਾ ਹੈ ਅਤੇ ਹਥਿਆਰਬੰਦ ਸੰਘਰਸ਼ ਨੂੰ ਨਿੰਦ
ਰਿਹਾ ਹੈ । ਜੋ ਕਿ ਸਿੱਖੀ ਸਿਧਾਂਤਾਂ ਤੋਂ ਉਲਟ ਹੈ । ਇਸ ਤੋਂ ਪੰਥ ਨੂੰ ਅੰਦਾਜ਼ਾ ਲਗਾ
ਲੈਣਾ ਚਾਹੀਦਾ ਹੈ ਕਿ ਸ੍ਰਕਾਰ ਦੇ ਹੱਥਾਂ ਵਿੱਚ ਕੌਣ ਖੇਡ ਰਿਹਾ ਹੈ ਅਤੇ ਇਹੀ ਭਾਈ
ਬਲਵੰਤ ਸਿੰਘ ਰਾਜੋਆਣਾ ਸਾਹਿਬ ਸਾਲ 2004 ਤੋਂ ਪਹਿਲਾ ਕਰਿਆ ਕਰਦਾ ਸੀ ਕਿ ਮੇਰਾ ਤਾਂ
ਗੁਰੂ ਗ੍ਰੰਥ ਸਾਹਿਬ ਵਿੱਚ ਬਿਲਕੁੱਲ ਹੀ ਵਿਸ਼ਵਾਸ਼ ਨਹੀਂ ਹੈ । ਮੈਂ ਤਾਂ ਗੁਰੂ ਗ੍ਰੰਥ
ਸਾਹਿਬ ਨੂੰ ਮੰਨਦਾ ਨਹੀਂ ਜਿਸ ਤੇ ਫਿਰ ਸਾਰੇ ਸਿੰਘ ਹੈਰਾਨ ਹੋਏ ਪਰ ਉਨ੍ਹਾਂ ਨੇ ਫਿਰ
ਪੱਕਾ ਇਰਾਦਾ ਕਰ ਲਿਆ ਸੀ ਕਿ ਇਸ ਨਾਲ ਲੜਣ ਦਾ ਕੋਈ ਫਾਇਦਾ ਨਹੀਂ ਅਤੇ ਜੇਲ ਪ੍ਰਸ਼ਾਸ਼ਨ
ਤਾਂ ਖੁੱਦ ਚਾਹੁੰਦਾ ਹੁੰਦਾ ਹੈ ਕਿ ਇਹ ਆਪਸ ਵਿੱਚ ਲੜਯ ਅਤੇ ਅਸੀਂ ਤਮਾਸ਼ਾ ਵੇਖੀਏ ਤੇ
ਬਾਕੀ ਸਾਰੀ ਜੇਲ ਨੇ ਤਾਂ ਵੇਖਣਾ ਹੀ ਹੁੰਦਾ ਹੈ । ਇਹ ਆਪ ਤਾਂ ਇਹੋ ਜਿਹਾ ਹੈ ਹੀ ਦੂਜਾ
ਨਾਲ ਫਿਰ ਲੋਕਾਂ ਨੂੰ ਜੇਲ ਵਿੱਚ ਓਸ਼ੋ ਰਜਨੀਸ਼ ਦੀਆਂ ਕਿਤਾਬਾਂ ਪੜਣ ਬਾਰੇ ਆਖਿਆ ਕਰੇ ਕਿ
ਇਹ ਕਿਤਾਬਾਂ ਪੜ੍ਹਕੇ ਮਨ ਨੂੰ ਸ਼ਾਤੀ ਮਿਲਦੀ ਹੈ ਅਤੇ ਨਾਲ ਆਖਿਆ ਕਰੇ ਕਿ ਮੈਂ ਤਾਂ ਓਸ਼ੋ
ਦਾ ਬਹੁਤ ਵੱਡਾ ਫੈਨ ਸੀ ਅਤੇ ਭਾਈ ਦਿਲਾਵਰ ਸਿੰਘ ਅਤੇ ਮੈਂ ਇਸ ਦੇ ਵਿਚਾਰ ਸੁਣਦੇ
ਹੁੰਦੇ ਸੀ । ਨਾਲ ਜੇਲ ਮੁਲਾਜ਼ਿਮਾਂ ਨੂੰ ਵੀ ਆਖਿਆ ਕਰੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ
ਕੁੱਝ ਨਹੀਂ ਹੈ ਜੇ ਤੁਸੀਂ ਪ੍ਰਮਾਤਮਾਂ ਦੇ ਦਰਸ਼ਣ ਕਰਨੇ ਹਨ ਤਾਂ ਇਹ ਰਜਨੀਸ਼ ਓਸੋ ਦੀਆਂ
ਕਿਤਾਬਾਂ ਪੜ੍ਹੋ, ਜਿਹੜੇ ਕਿ ਪਹਿਲਾਂ ਤਾਂ ਇਸ ਦੀ ਹਾਂ ਵਿੱਚ ਹਾਂ ਕਰ ਦਿਆ ਕਰਨ ਤੇ
ਫਿਰ ਪਿੱਛੋਂ ਇਸ ਦਾ ਹੀ ਮਜ਼ਾਕ ਉਡਾਉਂਦੇ ਰਹੇ । ਸੋ ਖਾਲਸਾ ਜੀ, ਇਹ ਭਾਈ ਬਲਵੰਤ ਸਿੰਘ
ਨੇ ਜਿਹੜੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਘੱਟ ਗੱਲ ਨਹੀਂ ਕਰ ਰਹੇ ਤੇ ਖਾਲਿਸਤਾਨ
ਜ਼ਿੰਦਾਬਾਦ ਦੇ ਨਾਹਰੇ ਮਾਰਦੇ ਹਨ ਪਰ ਇਹ ਸਭ ਲੋਕ ਵਿਖਾਵਾ ਹੀ ਹੈ ।

ਖਾਲਿਸਤਾਨੀ ਲਹਿਰ ਦੇ ਆਗੂਆਂ ਪ੍ਰਤੀ ਘਟੀਆ ਕਿਸਮ ਦੀ ਸ਼ਬਦਾਵਲੀ ਵਰਤਣੀ ਕਿਹੜੀ ਸੋਚ ਦੀ
ਪ੍ਰਤੀਕ ਹੈ । ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹੁਣ ਮਾਨਸਿਕ
ਕਮਜ਼ੋਰ ਹੋ ਚੁੱਕਿਆ ਹੈ ਹੋਰ ਕੁੱਝ ਨਹੀਂ । ਇਸ (ਬਲਵੰਤ ਸਿੰਘ) ਨੇ ਪਿੱਛੇ ਜਿਹੇ ਆਪਣੇ
ਕੌਮੀ ਸੰਦੇਸ਼ਾਂ ਵਿੱਚ ਖਾਲਿਸਤਾਨ ਲਹਿਰ ਬਾਰੇ ਬਹੁਤ ਕੁੱਝ ਉਲਟਾ ਸਿੱਧਾ ਬੋਲਿਆ ਅਤੇ
ਇੱਥੋਂ ਤੱਕ ਕਿ ਜਿਹੜੇ ਸਿੰਘ ਨਿੱਕੀ ਉਮਰੇ ਇਸ ਸੰਘਰਸ਼ ਵਿੱਚ ਪਏ ਹਨ ਅਤੇ ਉਹਨਾਂ ਦੇ ਘਰ
ਬਾਰ ਪੁਲਿਸ ਨੇ ਉਜਾੜ ਦਿੱਤੇ, ਉਹਨਾਂ ਬਾਰੇ ਇਸ ਨੇ ਕੈਟ ਤੱਕ ਆਖਿਆ ਅਤੇ ਇਸ ਦੀ ਆਪਣੇ
ਆਪ ਉਤੇ ਇੰਨਾ ਘੁਮੰਡ ਆ ਗਿਆ ਕਿ ਮੈਂ ਪਤਾ ਨਹੀਂ ਕਿੰਨੀ ਵੱਡੀ ਸੇਵਾ ਕਰ ਬੈਠਿਆ, ਇੱਥੇ
ਮੈਂ ਖਾਲਸਾ ਪੰਥ ਨੂੰ ਇਹ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਬੇਅੰਤ ਸਿੰਘ ਕੇਸ ਵਿੱਚ 8
- 9 ਸਿੰਘਾਂ ਬੱਬਰ ਖਾਲਸਾ ਨੇ ਇੱਕ ਗਰੁੱਪ ਬਣਾ ਕੇ ਇਸ ਕੇਸ ਲਈ ਤਿਆਰ ਕੀਤਾ ਅਤੇ ਸਭ
ਨੇ ਆਪਣੀ - ਆਪਣੀ ਬਣਦੀ ਡਿਊਟੀ ਨਿਭਾ ਦਿੱਤੀ । ਜਿਸ ਕਰਕੇ ਇਹ ਕਾਂਡ ਸਿਰੇ ਚੜ੍ਹਿਆ ਸੀ
। ਕਿਸੇ ਨੇ ਕਾਰ ਦਾ ਇੰਤਯਾਮ ਕੀਤਾ, ਕਿਸੇ ਨੇ ਕਮਰੇ ਦਾ, ਕਿਸੇ ਨੇ ਟਰੱਕਾਂ ਆਦਿ
ਵਗੈਰਾ, ਸੋ ਇਹ ਹੁਣ ਜਿਹੜਾ ਰੌਲਾ ਪਾ ਰਿਹਾ ਹੈ ਕਿ ਮੈਂ ਤੇ ਦਿਲਾਵਰ ਸਿੰਘ ਦੀ ਆਪਸ
ਵਿੱਚ ਮਨੁੱਖੀ ਬੰਬ ਵਾਲੀ ਬੈਲਟ ਨੂੰ ਲੈ ਕੇ ਲੜਾਈ ਹੋਈ ਸੀ ਕਿ ਸ਼ਹੀਦ ਹੋਣ ਮੈਂ ਜਾਣਾ
ਹੈ ਅਤੇ ਫਿਰ ਟਾਸ ਕੀਤੀ ਤੇ ਭਾਈ ਦਿਲਾਵਰ ਸਿੰਘ ਦਾ ਨੰਬਰ ਆ ਗਿਆ । ਜਿਸ ਕਰਕੇ ਉਹ
ਸ਼ਹੀਦ ਹੋ ਗਿਆ, ਖਾਲਸਾ ਜੀਉ, ਇਹ ਸਭ ਕੁੱਝ ਝੂਠ ਗੱਲਾਂ  ਹਨ । ਇਸ ਬੰਦੇ ਨੂੰ ਸ਼ੁਰੂ
ਤੋਂ ਹੀ ਇਹ ਰਿਹਾ ਹੈ ਕਿ ਮੈਂ ਹੀ ਇਸ ਕੇਸ ਵਿੱਚ ਮੁੱਖ ਰੋਲ (ਅਦਾਲਤ ਵਿੱਚ) ਬਣਾ । ਸੋ
ਇੱਥੇ ਇਸ ਦਾ ਕਹਿਣਾ ਕਿ ਬੇਅੰਤ ਸਿੰਘ ਨੂੰ ਮੈਂ ਤੇ ਦਿਲਾਵਰ ਸਿੰਘ ਨੇ ਹੀ ਮਾਰਿਆ ਹੈ ।
ਇਹ ਸਭ ਝੂਠ ਹੈ ਹੀ ਹੈ ਪਰ ਜਿਹੜੇ ਹੋਰ ਸਿੰਘ 17 ਸਾਲਾਂ ਤੋਂ ਜੇਲ੍ਹ ਕੱਟ ਰਹੇ ਹਨ ।
ਉਹਨਾਂ ਦਾ ਇਹ ਸਿੱਧਾ ਅਪਮਾਨ ਕਰ ਰਿਹਾ ਹੈ । ਹਾਂ ਇਹ ਜ਼ਰੂਰ ਮੰਨਦੇ ਹਾਂ ਕਿ ਇਸ ਨੂੰ
ਅਕਾਲੀ ਸ੍ਰਕਾਰ ਨੇ ਪੰਜਾਬ ਲਿਆਕੇ ਅਤੇ ਅਖਬਾਰਾਂ ਵਿੱਚ ਵੀ ਇਸ ਦੇ ਬਿਆਨ ਲਗਾ ਕੇ ਜ਼ਰੂਰ
ਜਥੇਬੰਦੀ (ਬੱਬਰ ਖਾਲਸਾ) ਅਤੇ ਜਥੇਬੰਦੀ ਦੇ ਪੁਰਾਣੇ ਸਿੰਘਾਂ ਖਿਲਾਫ ਵਰਤਣਾ ਸ਼ੁਰੂ ਕਰ
ਦਿੱਤਾ ਹੈ । ਜਿਹੜਾ ਇਹ ਅੱਜ ਕੱਲ ਕਰ ਰਿਹਾ ਹੈ । ਜੇ ਕੋਈ ਜਗਤਾਰ ਸਿੰਘ ਹਵਾਰਾ ਦੇ
ਹੱਕ ਵਿੱਚ ਲਿਖਦਾ ਹੈ ਤਾਂ ਇਹ ਉਹਨਾਂ ਨੂੰ ਟੁੱਕੜ - ਬੋਚ ਲਿਖਾਰੀ ਦਾ ਖਿਤਾਬ ਦੇਂਦਾ
ਹੈ ਪਰ ਆਪ ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦਾ ਕਿ ਸੰਨ 2004 ਤੋਂ ਪਹਿਲਾ ਕੀ ਸੀ ।
ਸੋ ਖਾਲਸਾ ਜੀਉ, ਇਹ ਮੈਂ ਇਕੱਲਾ ਨਹੀਂ ਆਖ ਰਿਹਾ ਬਲਕਿ ਸੰਨ 2004 ਤੋਂ ਪਹਿਲਾ ਜਿਹੜਾ
ਵੀ ਕੋਈ ਕਿਸੇ ਕੇਸ ਦੇ ਸਿਲਸਿਲੇ ਵਿੱਚ ਬੁੜੈਲ ਜੇਲ ਗਿਆ ਹੋਵੇ ਤਾਂ ਉਹ ਇਸ ਬਾਰੇ
ਤੁਹਾਨੂੰ ਸਭ ਕੁੱਝ ਦੱਸ ਦੇਵੇਗਾ । ਬਾਕੀ ਕਹਾਵਤ ਹੈ ਕਿ ਢੋਲ ਦੂਰੋਂ ਵੱਜਦੇ ਹੀ ਚੰਗੇ
ਲਗਦੇ ਹਨ, ਕੋਲ ਆਉਣ ਤੇ ਤਾਂ ਰੌਲਾ ਹੀ ਪੈਂਦਾ ਹੈ ।

ਇਸ ਨੂੰ ਪਿੱਛੇ ਜਿਹੇ ਆਪਣੇ ਇੱਕ ਬਿਆਨ ਵਿੱਚ ਪ੍ਰੋਂ ਦਵਿੰਦਰਪਾਲ ਸਿੰਘ 'ਭੁੱਲਰ' ਬਾਰੇ
ਵੀ ਬੜਾ ਉਲਟਾ ਸਿੱਧਾ ਬਿਆਨ ਦਿੱਤਾ ਸੀ ਅਤੇ ਉਨ੍ਹਾਂ ਬਾਰੇ ਲਿਖਦਾ ਹੈ ਕਿ ਕੌਮ ਭੁੱਲਰ
ਪਿੱਛੇ ਲੱਗੀ ਫਿਰਦੀ ਹੈ ਜਿਹੜਾ ਜੇਲ ਦੀ ਕਾਲ ਕੋਠੜੀ ਵਿੱਚ ਮਾਨਸਿਕ ਰੋਗੀ ਹੋ ਗਿਆ ਹੈ
। ਪਹਿਲੀ ਗੱਲ ਤਾਂ ਬਲਵੰਤ ਸਿੰਘ ਰਾਜੋਆਣਾ ਨੇ ਹੁਣ ਤੱਕ ਜਿਹੜੀ ਬੁੜੈਲ ਜੇਲ ਵਿੱਚ
ਸਮਾਂ ਗੁਜ਼ਾਰਿਆ ਹੈ, ਉਹ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਹੀ ਕੱਟਿਆ ਹੈ । ਇਹ ਹਵਾਰੇ
ਹੋਰਾਂ ਦੇ ਖਿਲਾਫ ਹਰ ਇੱਕ ਗੱਲ ਪ੍ਰਸ਼ਾਸ਼ਨ ਨੂੰ ਦੱਸਦਾ ਰਹਿੰਦਾ ਸੀ । ਉਹ ਵੀ ਸਿਰਫ
ਆਪਣੀਆਂ ਸਹੂਲਤਾਂ ਲੈਣ ਲਈ ਅਤੇ ਬਾਕੀ ਹੁਣ ਪਟਿਆਲੇ (ਪੰਜਾਬ) ਦੀ ਜੇਲ ਵਿੱਚ ਆ ਕੇ ਤਾਂ
ਵੀ. ਆਈ. ਪੀ. ਸਹੂਲਤਾਂ ਮਿਲਣੀਆਂ ਹੀ ਸਨ । ਕਿਉਂਕਿ ਪੰਥਕ ਸ੍ਰਕਾਰ ਦਾ ਮੋਹਰਾ ਜੂ
ਬਣਿਆ ਹੋਇਆ ਹੈ ਅਤੇ ਸ੍ਰਕਾਰੀ ਮਸ਼ੀਨਰੀ ਵੀ ਇਸ ਦੇ ਨਾਲ ਹੈ । (ਲੋਕਾਂ ਨੂੰ ਅਪੀਲਾਂ ਕਰ
ਰਿਹਾ ਹੈ ਕਿ ਵੋਟਾਂ ਅਕਾਲੀ - ਭਾਜਪਾ ਸ੍ਰਕਾਰ ਨੂੰ ਪਾਉ) ਦਾਸ ਇਸ (ਬਲਵੰਤ ਸਿੰਘ) ਨੂੰ
ਬੇਨਤੀ ਕਰਦਾ ਹੈ ਕਿ ਉਹ ਇੱਥੇ ਤਿਹਾੜ ਜੇਲ ਦੀ ਕਾਲ ਕੋਠੜੀ ਵਿੱਚ ਭੁੱਲਰ ਸਾਹਿਬ ਵਾਂਗ
੫ ਸਾਲ ਹੀ ਕੱਟਕੇ ਵਿਖਾਵੇ, ਜੇ ਨਾ ਇਹ ਖੁੱਦ ਵੀ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਵੇ,
(ਪੰਜਾਬ ਦੀ ਜੇਲ ਦਾ ਤੇ ਦਿੱਲੀ ਦੀ ਤਿਹਾੜ ਜੇਲ ਦਾ ਜ਼ਮੀਨ ਅਸਮਾਨ ਦਾ ਫਰਕ ਹੈ) ਅੱਗੇ
ਗੱਲ ਕਰਦੇ ਹਾਂ ਇਸ ਦਾ ਭੁੱਲਰ ਸਾਹਿਬ ਬਾਰੇ ਦਿੱਤਾ ਬਿਆਨ, ਇਹ ਸਖਸ਼ ਜਿਹੜਾ ਬੁੜੈਲ ਜੇਲ
ਵਿੱਚ ਅਦਾਲਤੀ ਕਾਰਵਾਈ ਦੌਰਾਨ 'ਖਾਲਿਸਤਾਨ ਲਿਬਰੇਸ਼ਨ ਫੋਰਸ' ਜ਼ਿੰਦਾਬਾਦ ਦੇ ਨਾਹਰੇ
ਮਾਰਦਾ ਹੁੰਦਾ ਸੀ । ਇਸ ਨੂੰ ਉਦੋਂ ਇਹੀ ਭੁੱਲਰ ਸਾਹਿਬ ਖਰਚਾ ਪਹੁੰਚਾਉਂਦੇ ਹੁੰਦੇ ਸੀ
ਅਤੇ ਭੁੱਲਰ ਸਾਹਿਬ ਨੇ ਇਸ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਤੂੰ ਹੁਣ ਜਿਸ ਮੁਕਾਮ ਉਤੇ
ਪਹੁੰਚਿਆ ਹੈ, ਉਥੇ ਜਥੇਬੰਦੀ ਤੋਂ ਉਪਰ ਉਠਕੇ ਗੱਲ ਕਰਿਆ ਕਰ ਅਤੇ ਇਹ ਜਥੇਬੰਦੀ ਦੇ
ਚੱਕਰ ਵਿੱਚ ਨਾ ਪੈਣਾ ਪਰ ਇਸ ਦੇ ਇਸ ਘੁਮੰਡ ਨੇ ਕਿ ਨਹੀਂ ਮੈਂ ਤਾਂ ਚਾਹੇ ਕੁੱਝ ਵੀ ਹੋ
ਜਾਵੇ ਬੱਬਰ ਖਾਲਸਾ ਦੇ ਖਿਲਾਫ ਹੀ ਗੱਲ ਕਰਨੀ ਹੈ । ਸੋ ਇਹ ਸਖਸ਼ ਜਿਹੜਾ ਅੱਜ ਉਨ੍ਹਾਂ
ਨੂੰ ਮਾਨਸਿਕ ਰੋਗੀ ਹੋ ਗਿਆ ਆਖ ਰਿਹਾ ਹੈ, ਇਸ ਨੇ ਉਸ ਦਾ ਧੰਨਵਾਦ ਤਾਂ ਕੀ ਕਰਨਾ ਸੀ ।
ਇਸ ਘੁਮੰਡੀ ਨੂੰ ਇਹ ਨਹੀਂ ਪਤਾ ਕਿ ਤੂੰ ਸੰਘਰਸ਼ ਦੀ ਇਕੱਲਾ ਹੀ ਸੇਵਾ ਨਹੀਂ ਕਰ ਰਿਹਾ ।
ਪਿਛਲੇ ਸਮੇਂ ਦੌਰਾਨ ਪਤਾ ਨਹੀਂ ਕਿੰਨੇ ਹੀ ਹਜ਼ਾਰਾਂ ਨੌਜਵਾਨ ਸ਼ਹੀਦੀਆਂ ਪਾ ਚੁੱਕੇ ਹਨ ।
ਉਹ ਕੋਈ ਆਪਣੇ ਘਰ ਲਈ ਨਹੀਂ, ਸਗੋਂ ਆਪਣੀ ਕੌਮ ਦੀ ਅਣਖ ਤੇ ਗੈਰਤ ਨੂੰ ਮੁੱਖ ਰੱਖਕੇ
ਸ਼ਹੀਦ ਹੋਏ ਹਨ ਅਤੇ ਸੰਘਰਸ਼ ਲਈ ਕੀਤੀ ਸੇਵਾ ਕੋਈ ਵੀ ਵੱਡੀ - ਛੋਟੀ ਨਹੀਂ ਹੁੰਦੀ, ਸਭ
ਸਨਮਾਨ ਦੇ ਪਾਤਰ ਹੁੰਦੇ ਹਨ । ਦਾਸ ਪਿਛਲੇ 6 - 7 ਸਾਲਾਂ ਤੋਂ ਵੱਖ - ਵੱਖ ਜੇਲਾਂ
ਵਿੱਚ ਬੰਦ ਰਹਿ ਚੁੱਕਿਆ ਹੈ ਅਤੇ ਮੇਰੇ ਨਾਲ ਇਸ ਸਮੇਂ ਦੌਰਾਨ ਭਾਈ ਦਲਜੀਤ ਸਿੰਘ
ਬਿੱਟੂ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਲਾਲ ਸਿੰਘ
ਅਕਾਲਗੜ੍ਹ ਸਨ । ਇਨ੍ਹਾਂ ਸਿੰਘਾਂ ਨਾਲ ਦਾਸ ਨੂੰ ਇੱਕ ਹੀ ਕਾਲ ਕੋਠੜੀ ਵਿੱਚ ਰਹਿਕੇ
ਇਨ੍ਹਾਂ ਸਿੰਘਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਪਰ ਇਨ੍ਹਾਂ ਸਾਰੇ ਸਿੰਘਾਂ ਵਿੱਚ
ਮੈਂ ਘੁਮੰਡ ਵਾਲੀ ਗੱਲ ਮੈਂ ਕਦੇ ਨਹੀਂ ਮੂੰਹੋਂ ਸੁਣੀ ਕਿ ਅਸੀਂ ਇਹ ਕਰ ਦਿੱਤਾ ਪਰ ਕੌਮ
ਸਾਨੂੰ ਪੁੱਛ ਨਹੀਂ ਰਹੀ, ਸਗੋਂ ਜਦੋਂ ਵੀ ਇਨ੍ਹਾਂ ਨਾਲ ਗੱਲ ਕਰਨੀ ਤਾਂ ਸਾਰਿਆਂ ਨੇ
ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਆਖਣਾ ਅਤੇ ਇਹ ਸਾਰੇ ਹੀ ਸੰਘਰਸ਼ ਵਿੱਚ ਛੋਟੀ ਉਮਰ
ਤੋਂ ਤੁਰੇ ਹੋਏ ਹਨ ਪਰ ਫਿਰ ਵੀ ਕੌਮੀ ਘਰ ਲਈ ਤਿਆਰ ਅਤੇ ਇਨ੍ਹਾਂ ਦੇ ਵਿਚਾਰ ਵੀ ਇਹੀ
ਹਨ ਕਿ ਸਾਡੀ ਲੜਾਈ ਅਜੇ ਖਤਮ ਨਹੀਂ ਹੋਈ ਹਾਂ ਡਾਊਨ ਫਾਲ ਜ਼ਰੂਰ ਆ ਜਾਂਦਾ ਹੈ, ਕਿਉਂਕਿ
ਸਾਡੀ ਲੜਾਈ ਇੱਕ ਵੱਡੀ ਤਾਕਤਵਰ ਪਾਵਰ ਨਾਲ ਹੈ । ਇਹ ਤਾਂ ਹਰ ਤਨਜ਼ੀਮ (ਮੂਵਮੈਂਟ) ਵਿੱਚ
ਆਉਂਦੇ ਰਹਿੰਦੇ ਹਨ । ਕਦੇ ਤੁਹਾਡਾ ਪੱਲੜਾ ਭਾਰੀ ਹੋ ਜਾਂਦਾ ਹੈ ਤੇ ਕਦੇ ਸ੍ਰਕਾਰ ਦਾ ।
ਅਤੇ ਇਹ ਸਾਰੇ ਹੀ ਸਿੰਘ ਬਾਣੀ ਨਾਲ ਜੇਲ ਆਉਣ ਤੋਂ ਪਹਿਲਾ (ਚਾਹੇ ਲੜਾਈ ਦੇ ਮੈਦਾਨ
ਵਿੱਚ ਹੋਣ) ਸ਼ੁਰੂ ਤੋਂ ਹੀ ਪ੍ਰਪੱਕ ਹਨ । ਇਹ ਭਾਈ ਸਾਹਿਬ ਨੇ ਅਜੇ 2 - 3 ਸਾਲਾਂ ਤੋਂ
ਹੀ ਅੰਮ੍ਰਿਤਪਾਨ ਕੀਤਾ ਹੈ ਅਤੇ ਨਵਾਂ - ਨਵਾਂ ਸਿੰਘ ਸਜਿਆ ਹੈ ਅਤੇ ਇਨ੍ਹਾਂ ਸਿੰਘਾਂ
ਨੂੰ ਮੱਤਾਂ ਦੇ ਰਿਹਾ ਹੈ । ਹੁਣ ਦਾਸ ਦੀ ਤਿਹਾੜ ਜੇਲ ਵਿੱਚ ਆ ਕੇ ਭੁੱਲਰ ਸਾਹਿਬ ਨਾਲ
ਵੀ ਕਈ ਮੁਲਾਕਾਤਾਂ ਹੋਈਆਂ (ਇੱਥੇ ਦਿੱਲੀ 'ਚ ਜੇਲਾਂ ਅਲੱਗ - ਅਲੱਗ ਹਨ ਅਤੇ ਸਿੰਘ ਇੱਕ
ਦੂਜੇ ਨੂੰ ਜਾਂ ਹਸਪਤਾਲ ਮਿਲ ਸਕਦੇ ਹਨ ਜਾਂ ਫਿਰ ਕੋਰਟ ਪੇਸ਼ੀ ਉਤੇ) ਅਤੇ ਉਨ੍ਹਾਂ ਨਾਲ
ਵੀ ਵਿਚਾਰ ਸਾਂਝੇ ਹੋਏ, ਉਹ ਵੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ । ਬਿਮਾਰੀ
ਇਨਸਾਨ ਨੂੰ ਕਦੇ ਦੱਸਕੇ ਨਹੀਂ ਆਉਂਦੀ, ਇਹ ਤਾਂ ਮਨੁੱਖੀ ਸਰੀਰ ਹੈ ਅਤੇ ਰਹੀ ਭੁੱਲਰ
ਸਾਹਿਬ ਦੀ ਚੜ੍ਹਦੀ ਕਲਾ ਦੀ ਗੱਲ, ਉਹ ਸਵੇਰੇ ਢਾਈ ਵਜੇ ਉਠਕੇ ਨਿੱਤਨੇਮ ਕਰਦੇ ਹਨ ਅਤੇ
ਇਹ ਉਨ੍ਹਾਂ ਦਾ ਪਿਛਲੇ ਜੇਲ 17 ਸਾਲਾਂ ਤੋਂ ਹੀ ਰਟੀਨ ਨਾਲ ਚੱਲ ਰਿਹਾ ਹੈ ਅਤੇ ਦਿਨੇ
ਵੀ ਬਾਣੀ ਪੜ੍ਹਦੇ ਰਹਿੰਦੇ ਹਨ । ਪ੍ਰੋ: ਭੁੱਲਰ ਉਹ ਇਨਸਾਨ ਹਨ, ਜਿਨ੍ਹਾਂ ਦਾ ਮੌਜੂਦਾ
ਅਕਾਲੀ ਸ੍ਰਕਾਰ ਦੇ ਡੀ. ਜੀ. ਪੀ. ਸੁਮੇਧ ਸੈਣੀ ਨੇ ਖਾੜਕੂਵਾਦ ਦੌਰਾਨ ਘਰੋਂ ਚੁੱਕ ਕੇ
ਪਿਤਾ ਜੀ, ਭੁੱਲਰ ਸਾਹਿਬ ਦੇ ਮਾਸੜ ਸਾਹਿਬ ਤੇ ਚਾਚੇ ਦੇ ਮੁੰਡੇ ਨੂੰ ਸ਼ਹੀਦ ਕਰ ਦਿੱਤਾ
ਸੀ । ਅੱਜ ਇਹ ਸਖਸ਼ ਇਨ੍ਹਾਂ ਨੂੰ ਮਾਨਸਿਕ ਰੋਗੀ ਆਖਕੇ ਭੰਡ ਰਿਹਾ ਹੈ ਅਤੇ ਭੁੱਲਰ
ਸਾਹਿਬ ਉਹ ਇਨਸਾਨ ਹਨ, ਜਿਨ੍ਹਾਂ ਨੇ ਇੱਕ ਜਥੇਬੰਦੀ ਦੀ ਅਗਵਾਈ ਕੀਤੀ । ਕੀ ਇਹ ਉਨ੍ਹਾਂ
ਦੀ ਰੀਸ ਕਰ ਸਕਦਾ ਹੈ ? ਇਹ ਜਿਹੜੀ ਬਾਦਲ ਸ੍ਰਕਾਰ ਇਸ ਉਤੇ ਮਿਹਰਬਾਨ ਹੋਈ ਹੈ । ਇਸ ਹੀ
ਸ੍ਰਕਾਰ ਨੇ ਪ੍ਰੋ: ਭੁੱਲਰ ਸਾਹਿਬ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਹਲਫਿਆ ਬਿਆਨ ਦੇ ਕੇ
ਆਖਿਆ ਕਿ ਭੁੱਲਰ ਇੱਕ ਅੱਤਵਾਦੀ ਹੈ । ਇਸ ਤੇ ਕਿਸੇ ਕਿਸਮ ਦਾ ਰਹਿਮ ਨਾ ਕੀਤਾ ਜਾਵੇ
ਅਤੇ ਇੱਕ ਪਾਸੇ ਇਹ ਸਖਸ਼ ਹੈ, ਜਿਸ ਦੀ ਫਾਂਸੀ ਲਈ ਬਾਦਲ ਆਪ ਚੱਲਕੇ ਦਿੱਲੀ ਪਹੁੰਚਿਆ ।
ਹਾਂ ਜੇ ਇਹੀ ਬਾਦਲ ਭੁੱਲਰ ਸਾਹਿਬ ਤੇ ਜਗਤਾਰ ਸਿੰਘ ਹਵਾਰੇ ਲਈ ਵੀ ਇਸੇ ਤਰ੍ਹਾਂ ਕੋਸ਼ਿਸ਼
ਕਰੇ ਤਾਂ ਇਹ ਸਿੰਘ ਵੀ ਰਿਹਾਅ ਹੋ ਸਕਦੇ ਹਨ । (ਹਵਾਰੇ ਲਈ ਪੰਜਾਬ ਸ੍ਰਕਾਰ ਤੇ ਸੀ.
ਬੀ. ਆਈ.) ਸੁਪਰੀਮ ਕੋਰਟ ਜਾ ਚੁੱਕੀਆਂ ਹਨ ਕਿ ਇਸ ਨੂੰ ਫਾਂਸੀ ਦਿੱਤੀ ਜਾਵੇ) ਪਰ
ਇਕੱਲੇ ਬਲਵੰਤ ਸਿੰਘ ਲਈ ਕਰਨਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ । ਜਿਸ ਤੋਂ ਆਮ ਸਿੱਖ
ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ । ਬਾਕੀ ਇਸ ਨੇ ਭਾਈ ਹਵਾਰੇ ਦੀ ਸੋਚ ਦੀ ਗੱਲ ਕੀਤੀ
ਹੈ ਪਰ ਇਸ ਦੀ ਆਪਣੀ ਸੋਚ ਦਾ ਇਸ ਦੇ ਆਪਣੇ ਘਰ ਵਾਲਿਆਂ ਨੂੰ ਅੱਜ ਤੱਕ ਨਹੀਂ ਸਮਝ ਆਈ,
ਬਾਕੀ ਨਾਲ ਦੇ ਸਿੰਘ ਤਾਂ ਕੀ ਚੀਜ਼ ਹਨ । ਕਦੇ ਇਹ ਬਾਦਲ ਦਲ ਨੂੰ ਵੋਟਾਂ ਪਾਉਣ ਦੀ ਅਪੀਲ
ਕਰਦਾ ਹੈ ਅਤੇ ਜੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪੇਸ਼ੀ ਤੇ ਆਕੇ ਬਿਆਨ ਦੇ
ਗਏ ਤਾਂ ਇਸ ਨੇ ਸਾਨੂੰ ਕਾਂਗਰਸ ਨਾਲ ਰਲਣ ਦਾ ਰੌਲਾ ਪਾਇਆ ਪਰ ਅਸੀਂ ਤਾਂ ਸਿਰਫ ਕੈਪਟਨ
ਸਾਹਿਬ ਦੀ ਸਿੱਖੀ ਪ੍ਰਤੀ ਸੋਚ ਦੀ ਸ਼ਲਾਘਾ ਕਰਦੇ ਹਾਂ, ਨਾ ਕਿ ਕਾਂਗਰਸ ਦੀ, ਬਾਕੀ
ਕੈਪਟਨ ਸਾਹਿਬ ਦੀ ਸਿੱਖੀ ਪ੍ਰਤੀ ਭਾਵਨਾ ਨੂੰ ਸਾਰਾ ਪੰਜਾਬ ਜਾਣਦਾ ਹੈ । ਪਰ ਇਸ ਨੂੰ
ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਬਾਦਲ ਐਂਡ ਕੰਪਨੀ ਦੀ ਤੂੰ ਹਮਾਇਤ ਕਰ ਰਿਹਾ
ਹੈ, ਇਸ ਦੀ ਪਾਰਟੀ ਨੇ ਇਜ਼ਹਾਰ ਆਲਮ ਵਰਗਿਆਂ ਦੀ ਪਤਨੀ ਨੂੰ ਟਿਕਟ ਦਿੱਤਾ ਅਤੇ ਉਹ ਜਿੱਤ
ਵੀ ਗਈ ਅਤੇ ਸ੍ਰਕਾਰ ਬਣਨ ਸਾਰ ਪੁਲਿਸ ਮੁਖੀ ਸੁਮੇਧ ਸੈਣੀ ਵਰਗਾ ਬਦਨਾਮ ਪੁਲਿਸ ਅਫਸਰ
ਦਾ ਲਾਉਣਾ, ਜਿਨ੍ਹਾਂ ਨੇ ਹਜ਼ਾਰਾਂ ਹੀ ਸਿੱਖ ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ
ਕੀਤੇ ਅਤੇ ਇਹ ਉਸ ਸ੍ਰਕਾਰ ਨੂੰ ਵੋਟਾਂ ਪਾਉਣ ਲਈ ਅਪੀਲਾਂ ਕਰ ਰਿਹਾ ਹੈ । ਮੈਂ ਇਸ ਨੂੰ
ਪੁੱਛਣਾ ਚਾਹੁੰਦਾ ਹਾਂ ਕਿ ਫਿਰ ਤਾਂ ਤੂੰ ਵੀ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੇ
ਕਾਤਲਾਂ ਨੂੰ ਹੀ ਵੋਟਾਂ ਦੇਣ ਬਾਰੇ ਆਖ ਰਿਹਾ ਹੈ । ਇਨ੍ਹਾਂ ਬਾਦਲਾਂ ਤੋਂ ਤਾਂ ਕੈਪਟਨ
ਸਾਹਿਬ ਸੌ ਦਰਜ਼ੇ (100%) ਚੰਗਾ ਹੈ । ਸੋ ਖਾਲਸਾ ਜੀ ਇਹ ਇਸ ਬੰਦੇ ਦੀ ਸੋਚ ਹੈ । ਜਿਸ
ਤੋਂ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ ।

ਮੈਂ ਅਖੀਰ ਵਿੱਚ ਖਾਲਸਾ ਪੰਥ ਦੀ ਕਚਹਿਰੀ ਵਿੱਚ ਪੱਖ ਰੱਖ ਰਿਹਾ ਹਾਂ, ਜਿਹੜੇ ਇਸ ਨੂੰ
ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣ ਦਾ ਰੌਲਾ ਪਾ ਰਹੇ ਹਨ । ਖਾਲਸਾ ਜੀਉ, ਇਹ
ਸ਼ਖਸ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨ ਦੇ ਬਿਲਕੁਲ ਕਾਬੁਲ ਨਹੀਂ ਹੈ । ਹੁਣ ਇਹ
ਖਾਲਸਾ ਪੰਥ ਨੇ ਸੋਚਣਾ ਹੈ ਕਿ ਇਹ ਰਜਨੀਸ਼ ਓਸ਼ੋ ਦੇ ਚੇਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ
ਦਾ ਜਥੇਦਾਰ ਬਣਾਉਣਾ ਹੈ ਕਿ ਨਹੀਂ ? ਬਾਕੀ ਜ਼ਿਆਦਾ ਰੌਲਾ ਮਾਨ ਸਾਹਿਬ ਹੀ ਪਾ ਰਹੇ ਪਰ
ਇਸ ਨੇ ਉਨ੍ਹਾਂ ਨੂੰ ਵੀ ਆਖ ਦਿੱਤਾ ਕਿ ਮਾਨ ਸਾਹਿਬ ਮੇਰੇ ਨਾਮ ਉਤੇ ਮਾਇਆ ਦੇ ਗੱਫੇ
ਇਕੱਠੇ ਕਰ ਰਹੇ ਹਨ । ਸੋ ਮਾਨ ਸਾਹਿਬ ਜੀ ਢੋਲ ਦੂਰੋਂ ਵੱਜਦੇ ਹੀ ਚੰਗੇ ਲੱਗਦੇ ਹਨ ।
ਸੋ ਹੁਣ ਵੀ ਸਮਾਂ ਹੈ ਇਸ ਨੂੰ ਨੇੜੇ ਹੋ ਕੇ ਵੇਖਣ ਦਾ, ਬਾਕੀ ਗੁਰੂ ਭਲਾ ਕਰੇਗਾ ।

ਗੁਰੂ ਪੰਥ ਦਾ ਦਾਸ
ਬਲਜੀਤ ਸਿੰਘ ਭਾਊ
ਸੈਂਟਰਲ ਜੇਲ ਨੰ: 4 (ਹਾਈ ਰਿਸਕ ਨੰ: 3)
ਤਿਹਾੜ, ਨਵੀਂ ਦਿੱਲੀ 11006

ਬੱਬਰ ਖਾਲਸਾ ਇੰਟਰਨੈਸ਼ਨਲ ਵਲੋਂ ਵਾਦ ਵਿਵਾਦ ਨੂੰ ਪਿੱਛੇ ਛੱਡ ਕੇ ਇੱਕ ਜੁਟ ਰਹਿਣ ਦੀ ਅਪੀਲ

ਭਾਈ ਰੇਸ਼ਮ ਸਿੰਘ, ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਛੱਡ ਚੁੱਕੇ ਹਨ।

 ਭਾਈ ਬਲਵੰਤ ਸਿੰਘ  ਵਲੋ ਭਾਈ ਰੇਸ਼ਮ ਸਿੰਘ ਖਿਲਾਫ ਲਾਇਆ ਦੋਸ਼ ਗੱਲਤ।

 ਦਿਲਾਵਰ ਸਿੰਘ ਬੱਬਰ ਪੂਰਨ ਤੋ ਤੇ ਬੱਬਰ ਖਾਲਸਾ ਅਤੇ ਪੰਥ ਦੇ ਸ਼ਹੀਦ ਹਨ।

 ਆਦਲਤ ਚ ਕੇਸ ਲੜਨਾ ਤੇ ਬਿਆਨ ਦੇਣਾ ਜੰਗ ਦੇ ਪੈਤੜੇ, ਆਦਲਤੀ ਬਿਆਨਾਂ ਨਾਲ ਕੋਈ ਪੰਥ ਤੋ ਭਗੌੜਾ ਨਹੀ ਹੋ ਜਾਂਦਾ ।

 ਭਾਈ ਬਲਵੰਤ ਸਿੰਘ ਕੌਮ ਨੂੰ ਆਪਣਾ ਪ੍ਰੋਗਰਾਮ ਦੇਣ ਕੇ ਉਹ ਕਿਵੇ ਕੌਮ ਨੂੰ ਆਜ਼ਾਦੀ ਦੀ ਰਾਹ ਤੇ ਤੋਰਣਗੇ।

ਗੁਰੂ ਪਿਆਰੇ ਖਾਲਸਾ ਜੀਓ,                                                                                                       ਮਿਤੀ 19.05.2012
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਜਦੋ ਤੋ ਸ਼੍ਰਿਸਟੀ ਹੋਂਦ ਵਿਚ ਆਈ ਨਾਲ ਹੀ ਪਾਪ ਤੇ ਪੁੰਨ ਦੀ ਉਤਪੱਤੀ ਵੀ ਹੋਈ, ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥ ਜਦੋ ਸ਼੍ਰਿਸਟੀ ਦਾ ਪ੍ਰਸਾਰ ਹੁੰਦਾ ਗਿਆ ਦੋਵੇ ਤਰ੍ਹਾ ਦੇ ਵਿਚਾਰ ਰੱਖਣ ਵਾਲੇ ਲੋਕ ਬਰਾਬਰ ਚੱਲਦੇ ਰਹੇ। ਪਦਾਰਥਵਾਦ ਅਤੇ ਅਧਿਆਤਮਵਾਦ ਦੋਵੇ ਜੀਵਨ ਢੰਗ ਚੱਲਦੇ ਰਹੇ, ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥ ਮਨੁੱਖਤਾ ਦੇ ਇਤਿਹਾਸ ਵਿਚ ਇਹ ਗੱਲ ਮਿਲਦੀ ਹੈ ਕਿ ਦੋਵਾਂ ਧਾਰਾਵਾਂ ਦੇ ਲੋਕਾਂ ਵਿਚ ਇਕ ਸਿਧਾਂਤਕ ਵੱਖਰੇਵਾਂ ਰਿਹਾ ਹੈ। ਇਕ ਪਾਸੇ ਅਕਾਲ ਪੁਰਖ ਨੂੰ ਮੰਨਣ ਵਾਲੇ ਗੁਰੂ ਦੇ ਭੈ ਅੰਦਰ ਜੀਉਣ ਵਾਲੇ ਸੱਚ ਅਤੇ ਗੁਰਮੱਤ ਦੇ ਰਸਤੇ ਤੇ ਚੱਲਣ ਵਾਲੇ ਲੋਕ ਹਨ। ਅਤੇ ਦੂਜੇ ਪਾਸੇ ਅਕਾਲ ਪੁਰਖ ਦੀ ਹੋਂਦ ਤੋਂ ਮੁਨਕਰ ਕੂੜ ਅਤੇ ਮੰਨਮੱਤ ਤੇ ਚੱਲਣ ਵਾਲੇ ਲੋਕ ਸਨ। ਇਹਨਾਂ ਦੋਵਾਂ ਵਿਚਾਰਾ ਦੇ ਲੋਕਾਂ ਵਿਚ ਕਦੇ ਆਪਸ ਵਿਚ ਬਣ ਨਹੀਂ ਆਈ, ਭਗਤਾ ਤੈ ਸੈਸਾਰੀਆ ਜੋੜੁ ਕਰੇ ਨ ਆਇਆ॥ ਇਸੇ ਕਰਕੇ ਇਹਨਾਂ ਦੋਵਾਂ ਧਾਰਾਵਾਂ ਦੇ ਲੋਕਾਂ ਵਿਚ ਆਪਸੀ ਟੱਕਰਾਅ ਹਮੇਂਸਾ ਤੋ ਚੱਲਦਾ ਰਿਹਾ ਹੈ। ਦੁਨੀਆਂ ਵਿਚ ਜਦੋਂ ਰਾਜਨਿਤਕ ਸਿਸਟਮ ਅਰੰਭ ਹੋਇਆ ਤਾਂ ਸੱਤਾ ਵਿਚ ਆਏ ਲੋਕ ਹਉਮੇ ਲਾਲਚ ਅਤੇ ਵਿਸ਼ੇ ਵਿਕਾਰੀ ਬਿਰਤੀ ਵਿਚ ਗਿਰਸਤ ਹੋ ਗਏ ਅਤੇ ਇਹਨਾਂ ਸੱਤਾਧਾਰੀ ਲੋਕਾਂ ਨੇ ਬਾਦਸ਼ਾਹੀ ਸਿਸਟਮ ਚੱਲਾ ਕੇ ਪੀੜੀ ਦਰ ਪੀੜੀ ਸੱਤਾ ਨੂੰ ਆਪਣੇ ਹੱਥਾਂ ਵਿਚ ਰੱਖਣ ਦਾ ਸਿਸਟਮ ਬਣਾ ਲਿਆ। ਅੱਗੇ ਜਾ ਕੇ ਇਹ ਸਿਸਟਮ ਭਾਂਵੇ ਜਮਹੂਰੀ ਸ਼ਕਲ ਅਖਤਿਆਰ ਕਰ ਗਿਆ ਪਰ ਫਿਰ ਵੀ ਇਹੀ ਲੋਕ ਸੱਤਾ ਤੇ ਕਾਬਜ਼ ਰਹੇ। ਰਾਜ ਸ਼ਕਤੀ ਤੇ ਆਪਣੀ ਪਕੜ ਹਮੇਸ਼ਾ ਬਣਾਈ ਰੱਖਣ ਲਈ ਇਹ ਲੋਕ ਜਨਤਾ ਤੇ ਹਰ ਤਰ੍ਹਾਂ ਨਾਲ ਜੁਲਮ ਕਰਨ ਲੱਗੇ। ਲੋਕਾਂ ਦੇ ਬੁਨਆਦੀ ਅਧਿਕਾਰ ਖੋਹ ਲਏ ਗਏ। ਧਾਰਿਮਕ ਪਾੰਖਡ ਵਾਦੀ ਅਤੇ ਕਰਮ ਕਾਂਡੀ ਸਮਾਜਿਕ ਨਾ ਬਰਾਬਰੀ ਦੇ ਧਾਰਨੀ ਕਾਇਰ ਲੋਕ ਡਰਦੇ ਹੋਏ ਸੱਤਾਧਾਰੀ ਲੋਕਾਂ ਦੇ ਨਾਲ ਮਿਲ ਕੇ ਮਨੁੱਖਤਾ ਤੇ ਜੁਲਮ ਢਉਣ ਲੱਗੇ ਇਥੋ ਤੱਕ ਕੇ ਇਹਨਾਂ ਲੋਕਾਂ ਨੇ ਜਾਤੀਵਾਦ ਫੈਲਾ ਕੇ ਕਈ ਮਨੁੱਖਾਂ ਨੂੰ ਜਨਮ ਤੋ ਹੀ ਉੱਚੇ ਅਤੇ ਕਈਆਂ ਨੂੰ ਜਨਮ ਤੋ ਹੀ ਨੀਚ ਗਰਦਾਨ ਦਿੱਤਾ। ਉਪ-ਮਹਾਂ ਦੀਪ ਦੇ ਲੋਕ ਵੀ ਇਹਨਾਂ ਦੋਹਾਂ ਤਾਕਤਾਂ ਦੇ ਜੁਲਮ ਦੀ ਚੱਕੀ ਵਿਚ ਪਿਸ ਰਹੇ ਸਨ। ਇਹਨਾਂ ਦੀ ਤਾਕਤ ਨੂੰ ਦੇਖਕੇ ਕੋਈ ਵੀ ਇਹਨਾਂ ਵਿਰੁੱਧ ਆਵਾਜ਼ ਉਠਾਉਣ ਲਈ ਤਿਆਰ ਨਹੀਂ ਸੀ। ਇਸੇ ਸਮੇਂ ਸਾਹਿਬ ਸ੍ਰੀ ਗੁਰੂ ਨਾਨਾਕ ਸਾਹਿਬ ਜੀ ਨੇ ਇਹਨਾਂ ਮਜਲੂਮ ਲੋਕਾਂ ਨੂੰ ਜੁਲਮਾਂ ਤੋ ਛੁੱਟਕਾਰਾ ਦਿਵਉਣ ਲਈ ਸਿੱਖ ਧਰਮ ਦੀ ਨੀਂਹ ਰੱਖੀ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਜਨਤਾ ਨੂੰ ਪਾਖੰਡ ਅਤੇ ਕਰਮ ਕਾਂਡਾ ਚੋ ਕੱਢ ਕੇ ਇਕ ਅਕਾਲ ਪੁਰਖ ਦੀ ਭਗਤੀ ਦਾ ਮਾਰਗ ਦੱਸਿਆ। ਜਿਸ ਨਾਲ ਆਪਣੇ ਆਪ ਨੂੰ ਕਮਜੋਰ ਸੱਮਝਣ ਵਾਲੇ ਲੋਕਾਂ ਦੇ ਅੰਦਰੋ ਡਰ ਭੈ ਖਤਮ ਕੀਤਾ ਅਤੇ ਫਿਰ ਰਾਜੇ ਸੀਹ ਮੁਕਦਮ ਕੁੱਤੇ ਕਹਿ ਕੇ ਜੁਲਮ ਤੇ ਜਾਲਮ ਨਾਲ ਟੱਕਰ ਲੈਣ ਦਾ ਰਾਹ ਦਿਖਾਇਆ ਅਤੇ ਇਸੇ ਸੱਚ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ਼ਹੀਦੀ ਦੇ ਕੇ ਤਿਆਗ ਤੇ ਕੁਰਬਾਨੀ ਦਾ ਮਾਰਗ ਦੱਸਿਆ। ਜਦੋਂ ਕਿਸੇ ਵਸੀਲੇ ਨਾਲ ਵੀ ਜਾਲਮ ਆਪਣੇ ਜੁਲਮ ਤੋ ਨਹੀਂ ਰੁਕ ਰਿਹਾ ਸੀ ਤਾਂ ਜਾਲਮ ਦੇ ਖਿਲਾਫ ਹਥਿਆਰਬੰਦ ਸੰਘਰਸ਼ ਜਰੂਰੀ ਹੋ ਗਿਆ ਸੀ, ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥  ਇਕ ਪਾਸੇ ਸੱਤਾਧਾਰੀਆਂ ਕੋਲ ਹਰ ਤਰ੍ਹਾ ਦੇ ਲਾਮ ਲੱਸਕਰ ਫੌਜਾਂ ਅਤੇ ਜੰਗੀ ਸਾਜੋ ਸਮਾਨ ਵੱਡੀ ਗਿਣਤੀ ਵਿਚ ਸੀ ਅਤੇ ਦੂਜੇ ਪਾਸੇ ਜੁਲਮ ਦੇ ਖਿਲਾਫ ਲੜਨ ਵਾਲਿਆਂ ਕੋਲ ਵਸੀਲਿਆਂ ਦੀ ਬਹੁਤ ਘਾਟ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਕਾਲ ਪੁਰਖ ਦੇ ਓਟ ਆਸਰੇ ਤੇ ਭਰੋਸਾ ਅਤੇ ਜਾਲਮ ਉਪਰ ਛੁਪ ਕੇ ਵਾਰ ਕਰਨ ਦੀ ਗੁਰੀਲਾ ਯੁੱਧ ਨੀਤੀ ਦਾ ਰਾਹ ਦਿਖਾਇਆ। ਇਸ ਤਰ੍ਹਾਂ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲਦਿਆਂ ਹੋਇਆਂ ਖਾਲਸਾ ਵੱਡੇ ਤੋ ਵੱਡੇ ਤਾਕਤਵਰ ਜਾਲਮ ਨਾਲ ਟੱਕਰ ਲੈਦਾ ਆਇਆ ਹੈ। ਇਸ ਟੱਕਰ ਵਿਚ ਜਾਲਮ ਬਾਬਰਕਿਆਂ ਤੇ ਚੰਦੂਕਿਆਂ ਦੇ ਨਾਮ ਨਾਲ ਜਾਣੇ ਜਾਣ ਲੱਗੇ ਅਤੇ ਖਾਲਸਾ ਬਾਬੇਕਿਆਂ ਜਾ ਗੁਰੂਕਿਆਂ ਨਾਮ ਨਾਲ ਮਸਹੂਰ ਹੋਏ। ਅੱਜ ਵੀ ਚੰਦੂਕਿਆ ਤੇ ਗੁਰੂਕਿਆ ਦੀ ਟੱਕਰ ਚੱਲ ਰਹੀ ਹੈ। ਜਦੋ ਤੋ ਇਹ ਟੱਕਰ ਸੁਰੂ ਹੋਈ ਹੈ ਤਾਂ ਇਸ ਸੰਘਰਸ਼ ਵਿਚ ਗੁਰੂਕਿਆ ਨੇ ਬਹੁਤ ਹੀ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜਾਲਮ ਦੇ ਖੇਮਿਆ ਵਿਚ ਭਗਦੜ ਮਚਾਈ ਰੱਖੀ ਪਰ ਇਤਿਹਾਸ ਦਾ ਦੁੱਖਦਾਇਕ ਪੰਨਾ ਇਹ ਵੀ ਹੈ ਕੇ ਕਈ ਵਾਰ ਗੁਰੂਕਿਆ ਦੇ ਕੈਂਪ ਵਿਚ ਮਨਮਤ ਦਾ ਵਰਤਾਰਾ ਵਰਤ ਜਾਦਾ ਰਿਹਾ ਹੈ। ਜਦੋ ਜਦੋ ਵੀ ਇਹ ਵਰਤਾਰਾ ਵਰਤਿਆ ਖਾਲਸੇ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਤਿਹਾਸ ਗਵਾਹ ਹੈ ਕਿ ਮਾਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਤੋ ਬਆਦ ਇਹ ਵਰਤਾਰਾ ਵਰਤਿਆ ਤਾ ਸਿੱਖ ਸਰਦਾਰ ਆਪਸੀ ਕੱਤਲੋ ਗਾਰਤ ਵਿਚ ਫੱਸ ਕੇ ਰਾਜ ਗਵਾ ਬੈਠੇ। ਕਦੀ ਕਦੀ ਸਿੱਖ ਮਿਸਲਾ ਦੇ ਆਪਸੀ ਟੱਕਰਾਅ ਦੇ ਰੂਪ ਵਿਚ ਵੀ ਇਹ ਵਰਤਾਰਾ ਵਰਤਦਾ ਰਿਹਾ ਹੈ। ਬੜੇ ਦੁੱਖ ਅਤੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕੇ ਅੱਜ ਕੱਲ ਫਿਰ ਸੰਘਰਸ਼ ਕਰ ਰਹੇ ਲੋਕਾਂ ਵਿਚ ਮੱਨਮਤ ਦਾ ਵਰਤਾਰਾ ਵਰਤ ਗਿਆ ਹੈ। ਜਿਸ ਦੇ ਫੱਲ ਸਰੂਪ ਮੀਡੀਐ ਵਿਚ ਲਫਜ਼ੀ ਤੋਰ ਤੇ ਇਲਜਾਮ ਤਰਾਸ਼ੀ ਦੀ ਜੰਗ ਸੁਰੂ ਹੋਈ ਹੋਈ ਹੈ।  ਗੁਰੂ ਸਾਹਿਬ ਨੇ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਅਓਗੁਣਾਂ ਨੂੰ ਪਹਿਚਾਣ ਦੇ ਹੋਏ ਇਹਨਾ ਨੂੰ ਬਾਹਰ ਕੱਢਣ ਦਾ ਉਪਦੇਸ਼ ਦਿੱਤਾ ਸੀ, ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥ ਪਰ ਅਸ਼ੀ ਦੂਸਰਿਆਂ ਦੇ ਅੳਗੁਣਾਂ ਲੱਭ ਲੱਭ ਕੇ ਨਸ਼ਰ ਕਰਨ ਲੱਗ ਪਏ। ਗੁਰੂ ਸਾਹਿਬ ਨੇ ਸਾਨੂੰ ਆਪਸੀ ਪਿਆਰ ਅਤੇ ਭਰਾਤਰੀ ਭਾਵਨਾ ਨਾਲ ਰਹਿਣ ਦਾ ਉਪਦੇਸ਼ ਦਿੱਤਾ ਸੀ, ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ ਪਰ ਅਸੀਂ ਈਰਖਾ ਤੇ ਸਾੜਾ ਕਰਨ ਲੱਗ ਪਏ। ਗੁਰੂ ਸਾਹਿਬ ਨੇ ਸਾਨੂੰ ਨਿਵ ਚੱਲਣ ਦਾ ਉਪਦੇਸ਼ ਦਿੱਤਾ ਸੀ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਪਰ ਅਸੀ ਆਪਣੇ ਆਪ ਨੂੰ ਉੱਚਾ ਤੇ ਦੂਸਰਿਆਂ ਨੂੰ ਨੀਵਾਂ ਸਮਝੱਣ ਲੱਗ ਪਏ, ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ॥ ਗੁਰੂ ਸਾਹਿਬ ਨੇ ਸਾਨੂੰ ਮਿੱਠਾ ਬੋਲਣ ਦਾ ਉਪਦੇਸ਼ ਦਿੱਤਾ ਸੀ ਤਾਂ ਅਸੀਂ ਗਾਲ ਗਲੋਚ ਤੱਕ ਪਾਹੁੰਚ ਗਏ, ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀਂ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ ਇਹਨਾਂ ਹਲਾਤਾਂ ਵਿਚ ਗੁਰੂ, ਖਾਲਸੇ ਦੀ ਬਾਂਹ ਕਿਵੇਂ ਫੜੇਗਾ। ਇਕ ਦੂਜੇ ਨੂੰ ਮਾੜਾ ਕਹਿ ਕੇ ਅਤੇ ਨੀਵਾਂ ਵਿਖਾ ਕੇ ਕਹਿਣ ਵਾਲੇ ਨੂੰ ਭਾਂਵੇ ਖੁਸੀਂ ਮਿਲਦੀ ਹੋਵੇਗੀ ਪਰ ਇਹ ਸਭ ਕੁਝ ਪੜ੍ਹ ਸੁਣ ਕੇ ਸਿੱਖ ਸੰਗਤਾਂ ਵਿਚ ਨਿਰਾਸ਼ਤਾ ਫੈਲ ਰਹੀ ਹੈ। ਅਤੇ ਦੁਸ਼ਮਣ ਦੇ ਖੇਮਿਆਂ ਵਿਚ ਖੁਸੀਂ ਦੀ ਲਹਿਰ ਚੱਲ ਰਹੀ ਹੈ। ਇਸ ਤਰ੍ਹਾਂ ਅਸੀਂ ਸਭ ਕੁਝ ਕਰਕੇ ਦੁਸਮਣ ਦਾ ਹੱਥ ਵਟਾ ਰਹੇ ਹਾਂ। ਅਸੀਂ ਇਹ ਸਮਝਦੇ ਹਾਂ ਜੇ ਕੋਈ ਕਿਸੇ ਕਿਸਮ ਦੀ ਗਲਤ ਫਹਿਮੀ ਜਾਂ ਆਪਸੀ ਮੱਤ ਭੇਦ ਪੈਦਾ ਹੁੰਦੇ ਹਨ ਤਾਂ ਇਹਨਾਂ ਨੂੰ ਰੱਲ ਮਿਲਕੇ ਬੈਠ ਕੇ ਮੀਡੀਐ ਵਿਚ ਆਏ ਬਗੈਰ ਸੁਲਝਾ ਲੈਣਾ ਚੰਗੀ ਗੱਲ ਹੈ। ਅਸੀ ਸਮਝਦੇ ਹਾਂ ਕਿ ਜਿਥੇ ਮੀਡੀਐ ਵਿਚ ਇਕ ਦੂਜੇ ਤੇ ਇਲਜਾਮ ਤਰਾਸ਼ੀ ਨਾਲ ਸੰਗਤਾਂ ਵਿਚ ਮਾਯੂਸੀ ਫੈਲਦੀ ਹੈ ਉਥੇ ਗੁਸੇ ਵਿਚ ਆ ਕੇ ਇਕ ਦੂਜੇ ਦੇ ਜਵਾਬ ਦਿੰਦਿਆਂ ਸੰਘਰਸ਼ ਦੇ ਬਹੁਤ ਸਾਰੇ ਰਾਜ ਨੰਗੇ ਹੋ ਜਾਂਦੇ ਹਨ। ਜਿਸ ਦਾ ਦੁਸ਼ਮਣ ਨੂੰ ਫਾਇਦਾ ਹੁੰਦਾ ਹੈ ਅਤੇ ਕੌਮ ਨੂੰ ਨੁਕਸਾਨ ਹੁੰਦਾ ਹੈ।
ਸਭ ਤੋ ਪਹਿਲਾ ਭਾਈ ਬਲਵੰਤ ਸਿੰਘ ਵਲੋ ਭਾਈ ਰੇਸ਼ਮ ਸਿੰਘ ਉਪਰ ਰਵੀ ਕੈਟ ਨਾਲ ਮਿਲੀ ਭੁਗਤ ਕਰਕੇ ਉਸ ਨੂੰ (ਭਾਈ ਬਲਵੰਤ ਸਿੰਘ) ਫੜਾਇ ਜਾਣ ਦਾ ਦੋਸ਼ ਲਾਇਆ ਗਿਆ ਸੀ। ਇਸ ਤੋ ਬਆਦ ਭਾਈ ਰੇਸ਼ਮ ਸਿੰਘ ਨੇ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਇਸ ਬਾਰੇ ਸਪੱਸ਼ਟ ਕਰਨ ਲਈ ਕਿਹਾ ਸੀ। ਪਰ ਮੈ ਉਹਨਾਂ ਨੂੰ ਜਵਾਬ ਦਿੱਤਾ ਸੀ ਕੇ ਕੁਝ ਸਮਾ ਰੁਕ ਜਾਵੋ। ਇਹ ਗੱਲ ਸਪੱਸ਼ਟ ਹੋ ਜਾਵੇਗੀ ਪਰ ਭਾਈ ਰੇਸ਼ਮ ਸਿੰਘ 31 ਮਾਰਚ ਤੋ ਪਹਿਲਾ ਪਹਿਲਾ ਇਸ ਗੱਲ ਨੂੰ ਮੀਡੀਐ ਵਿਚ ਸਪੱਸ਼ਟ ਕਰਨ ਤੇ ਜੋਰ ਦੇ ਰਿਹਾ ਸੀ। ਉਸ ਦਾ ਖਿਆਲ ਸੀ ਕੇ ਜੇ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤੇ ਮੇਰੇ ਤੇ ਕਲੰਕ ਜਿਉ ਦਾ ਤਿਉ ਰਹਿ ਜਾਵੇਗਾ ਪਰ ਮੈ ਫਿਰ ਵੀ ਭਾਈ ਰੇਸ਼ਮ ਸਿੰਘ ਨੂੰ ਚੁੱਪ ਰਹਿਣ ਦੀ ਹੀ ਸਲਾਹ ਦਿੱਤੀ ਸੀ ਕਿਉਕਿ ਮੇਰੇ ਇਹ ਵਿਚਾਰ ਸੀ ਕਿ ਇਸ ਕਾਰਨ ਦਾ ਪਤਾ ਲਾਇਆ ਜਾਵੇ ਕਿ ਇੰਨੇ ਲੰਬੇ ਅਰਸੇ ਤੋ ਬਆਦ ਮੀਡੀਆ ਵਿਚ ਇਹ ਗੱਲ ਕਿਉ ਆਈ ਅਤੇ ਦੂਸਰਾ ਮੈ ਇਹ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਭਾਈ ਬਲਵੰਤ ਸਿੰਘ ਨਾਲ ਸੰਪਰਕ ਕਰਕੇ ਇਸ ਬਾਰੇ ਸਪੱਸ਼ਟ ਕਰ ਦਿੱਤਾ ਜਾਵੇ ਤਾਂ ਕੇ ਖੁੱਲ੍ਹੇ ਆਮ ਵਾਦ ਵਿਵਾਦ ਸੁਰੂ ਨਾ ਹੋਵੇ। ਬਹੁਤ ਜਿਆਦਾ ਜੋਰ ਦਾਰ ਮੰਗ ਤੇ ਭਾਈ ਜਗਤਾਰ ਸਿੰਘ ਹਵਾਰਾ ਵਲੋ ਇਸ ਬਾਰੇ ਸਪੱਸਟ ਕਰ ਦਿੱਤਾ ਗਿਆ। ਉਸ ਤੋ ਬਆਦ ਭਾਈ ਬਲਵੰਤ ਸਿੰਘ ਵਲੋ ਭਾਈ ਜਗਤਾਰ ਸਿੰਘ ਹਵਾਰਾ ਤੇ ਦੋਸ਼ ਲਾਏ ਗਏ। ਇਸ ਤੋ ਬਆਦ ਅਸੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੁੱਪ ਰਹਿਣ ਲਈ ਕਿਹਾ ਜੋ ਉਹਨਾਂ ਨੇ ਪਰਵਾਨ ਕਰ ਲਿਆ, ਪਰ ਇਹ ਵਿਵਾਦ ਰੁਕਣ ਦੀ ਬਜਾਏ ਮੀਡੀਐ ਵਿਚ ਹੋਰ ਵੱਧ ਗਿਆ ਅਤੇ ਇਕ ਦੂਜੇ ਤੇ ਇਲਜਾਮ ਤਰਾਸ਼ੀ ਦੀ ਭਿਆਨਕ ਸ਼ਕਲ ਅਖਤਿਆਰ ਕਰ ਗਿਆ। ਬਹੁਤ ਸਾਰੇ ਸਵਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਡੇ ਕੋਲੋ ਵੀ ਪੁੱਛੇ ਜਾਂਦੇ ਰਹੇ ਪਰ ਅਸੀਂ ਵਾਦ ਵਿਵਾਦ ਵਿਚ ਨਾ ਪੈਣਾ ਠੀਕ ਸਮਝਿਆ ਕੌਮ ਪ੍ਰਤੀ ਜੋ ਕਹਿਣਾ ਬਣਦਾ ਸੀ ਉਹ ਮੈਂ 21.4.2012 ਵਾਲੇ ਬਿਆਨ ਵਿਚ ਕਹਿ ਚੁੱਕਾ ਹਾਂ। ਪਰ ਅੱਜ ਵੀ ਦੋ ਗੱਲਾਂ ਅਜੀਹੀਆਂ ਮੇਰੇ ਸਾਹਮਣੇ ਖੜੀਆਂ ਹਨ ਜਿੰਨ੍ਹਾਂ ਨੂੰ ਕਹਿ ਕੇ ਬਾਰ ਬਾਰ ਮੈਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਜਾਂ ਤਾਂ ਮੈ ਇਸ ਬਾਰੇ ਕੁਝ ਕਹਿਣ ਤੋ ਡਰਦਾ ਹਾਂ ਜਾਂ ਫਿਰ ਇਹਨਾਂ ਗੱਲਾਂ ਦਾ ਮੇਰੇ ਕੋਲ ਜਵਾਬ ਨਹੀ ਹੈ ਪਰ ਮੀਡੀਐ ਵਿਚ ਜੋ ਕੁਝ ਹੋ ਰਿਹਾ ਹੈ ਇਸ ਵਿਚ ਸਾਮਲ ਹੋਣਾ ਪੰਥ ਦੇ ਭਲੇ ਵਿਚ ਨਹੀਂ ਹੈ। ਇਹ ਦੋ ਗੱਲਾਂ ਹਨ ਇਕ ਤਾ ਕੁਝ ਲੋਕ ਇਹ ਕਹਿ ਰਹੇ ਹਨ ਕਿ ਤੁਸੀਂ ਜੁੰਮੇਵਾਰ ਲੀਡਰ ਹੋ। ਭਾਈ ਰੇਸ਼ਮ ਸਿੰਘ ਬਾਰੇ ਸਪੱਸਟ ਕਰਨਾ ਤੁਹਾਡਾ ਫ਼ਰਜ਼ ਬਣਦਾ ਹੈ। ਹੈਰਾਨੀ ਦੀ ਗੱਲ ਹੈ ਕਿ ਮੇਰੇ ਕੋਲੋ ਸੱਪਸ਼ਟੀਕਰਨ ਦਿਵਾਉਣ ਲਈ ਮੈਨੂੰ ਜੁੰਮੇਵਾਰ ਜਾ ਰਹਿਨਨੁਮਾ ਕਹਿ ਰਹੇ ਹਨ। ਕਿਸੇ ਵੇਲੇ ਉਹੀ ਲੋਕ ਮੇਰੇ ਖਿਲਾਫ ਇਕ ਚਪੜਾਸੀ ਨਾਲੋ ਵੀ ਘਟੀਆਂ ਸਬਦਾਵਲੀ ਵਰਤ ਰਹੇ ਹੁੰਦੇ ਹਨ ਅਤੇ ਦੂਸਰਾ ਭਾਈ ਬਲਵੰਤ ਸਿੰਘ ਵਲੋ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲਾਂ ਵਲੋ ਅਦਾਲਤ ਵਿਚ ਦਿੱਤੇ ਗਏ ਬਿਆਨ ਨੂੰ ਅਧਾਰ ਬਣਾਕੇ ਇਹ ਪੁੱਛ ਰਹੇ ਹਨ ਕਿ ਬੱਬਰ ਖਾਲਸਾ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਤੋ ਮੁਨਕਰ ਕਿਉ ਹੋਇਆ ਹੈ। ਅੱਜ ਮੈ ਇਹਨਾਂ ਦੋਨਾ ਗੱਲਾਂ ਦਾ ਜਵਾਬ ਦੇ ਰਿਹਾ ਹਾਂ। ਮੇਰੇ ਬੋਲਣ ਦਾ ਇਹ ਮਕਸਦ ਹੈ ਕਿ ਅੱਗੇ ਤੋ ਇਹ ਵਿਵਾਦ ਰੁਕ ਜਾਵੇ। ਸਭ ਤੋ ਪਹਿਲੀ ਗੱਲ ਇਹ ਹੈ ਕਿ ਚੱਲਦੇ ਹੋਏ ਸੰਘਰਸ ਵਿਚ ਸਾਰੀਆਂ ਜੱਥੇਬੰਦੀਆਂ ਵਿਚ ਕਈ ਐਸੇ ਬੰਦੇ ਘੁਸਪੈਠ ਕਰ ਗਏ ਜਿਹੜੇ ਦੁਸ਼ਮਣ ਨਾਲ ਮਿਲੇ ਹੋਏ ਸਨ। ਜਿੰਨ੍ਹਾਂ ਨੇ ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਕਰਵਾਇਆ ਇਹਨਾਂ ਵਿਚੋ ਇਕ ਰਵੀ ਕੈਟ ਜੋ ਬੱਬਰ ਖਾਲਸਾ ਦੇ ਗੁਰਦਾਸਪੁਰ ਵਾਲੇ ਗੁਰਪ ਵਿਚ ਸਾਮਲ ਹੋ ਗਿਆ ਜੋ ਜੱਥੇਬੰਦੀ ਵਿਚ ਵਿਚਰਦਾ ਰਿਹਾ ਅਖੀਰ ਵਿਚ ਉਹ ਭਾਈ ਬਲਵੰਤ ਸਿੰਘ ਨੂੰ ਫੜਉਣ ਵਿਚ ਕਾਮਯਾਬ ਹੋ ਗਿਆ। ਇਸ ਘਟੀਆ ਕਾਰੇ ਵਿਚ ਭਾਈ ਰੇਸ਼ਮ ਸਿੰਘ ਦੀ ਮਿਲੀ ਭੁਗਤ ਨਹੀਂ ਸੀ। ਭਾਈ ਰੇਸ਼ਮ ਸਿੰਘ ਭਾਈ ਬਲਵੰਤ ਸਿੰਘ ਤੇ ਭਾਈ ਜਗਤਾਰ ਸਿੰਘ ਹਵਾਰਾ ਦਾ ਬਹੁਤ ਸਤਿਕਾਰ ਕਰਦਾ ਸੀ ਅਤੇ ਦੋਵੇ ਦੇ ਫੜੇ ਜਾਣ ਦਾ ਇਸ ਨੇ ਬਹੁਤ ਦੁੱਖ ਮਹਿਸੂਸ ਕੀਤਾ ਸੀ।  ਦੂਸਰਾ ਭਾਈ ਬਲਵੰਤ ਸਿੰਘ ਵਲੋ ਭਾਈ ਰੇਸ਼ਮ ਸਿੰਘ ਨੂੰ ਲਿੱਖੀ 12.5.2012 ਚਿੱਠੀ ਵਿਚ ਇਹ ਕਿਹਾ ਗਿਆ ਹੈ ਕਿ ਮੈਨੂੰ 8 ਮਹੀਨਿਆਂ ਵਿਚ ਬੱਬਰ ਖਾਲਸਾ ਵੱਲੋ ਜਵਾਬ ਨਹੀ ਮਿਲਿਆ। ਮੈ ਇਸ ਬਾਰੇ ਪਹਿਲਾ ਵੀ ਇਹ ਸੱਪਸ਼ਟ ਕਰ ਚੁੱਕਾ ਹਾਂ ਕਿ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਾਥੀਆਂ ਵਲੋ ਆਦਲਤ ਵਿਚ ਦਿੱਤਾ ਗਿਆ ਬਿਆਨ ਸੰਘਰਸ ਦਾ ਜੰਗੀ ਦਾ-ਪੇਚੀ ਪੈਤੜਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੰਗਾਂ ਯੁੱਧਾਂ ਵਿਚ ਦੁਸ਼ਮਣ ਨੂੰ ਚਕਮਾਂ ਦੇਣ ਲਈ ਅਜਿਹੇ ਜੰਗੀ ਦਾ-ਪੇਚੀ ਪੈਤੜੇ ਵਰਤੇ ਜਾਂਦੇ ਰਹੇ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਦੁਸ਼ਮਣ ਦੇ ਅੱਖੀ ਘੱਟਾ ਪਉਣ ਲਈ ਜੰਗ ਦੇ ਸਮੇ ਉੱਚ ਦਾ ਪੀਰ ਬਣੇ ਸਨ ਪਰ ਸਿੱਖਾਂ ਲਈ ਉਹ ਗੁਰੂ ਸਾਹਿਬ ਹੀ ਸਨ। ਇਸੇ ਤਰ੍ਹਾਂ ਇਤਿਹਾਸ ਤੋ ਸੇਧ ਲੈਦੇ ਹੋਏ ਜਿਹੜੀ ਗੱਲ ਦੁਸ਼ਮਣ ਸਾਹਮਣੇ ਕਹੀ ਜਾਂਦੀ ਹੈ ਉਹ ਪੰਥਕ ਸਫਾਂ ਵਿਚ ਹਕੀਕਤ ਦਾ ਦਰਜਾ ਨਹੀਂ ਰੱਖਦੀ ਤੇ ਨਾ ਹੀ ਅਜਿਹੇ ਪੈਤੜੇ ਨੂੰ ਸਾਹਮਣੇ ਰੱਖ ਕੇ ਕੋਈ ਕਿਸੇ ਦੀ ਪੰਥ ਪ੍ਰਤੀ ਵਚਨਬੱਧਤਾ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਇਸ ਅਦਾਲਤੀ ਬਿਆਨ ਨੂੰ ਸਾਹਮਣੇ ਰੱਖ ਕੇ ਭਾਈ ਦਿਲਾਵਰ ਸਿੰਘ ਦੀ ਸਹੀਦੀ ਤੋ ਮੁਨਕਰ ਹੋਣਾ ਨਹੀ ਕਿਹਾ ਜਾ ਸਕਦਾ ਹੈ। ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਸਿੱਖ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਹੈ ਅਤੇ ਨਾ ਹੀ ਭਾਈ ਹਵਾਰਾ ਵਲੋ ਅਦਾਲਤੀ ਬਿਆਨ ਨੂੰ ਸਾਹਮਣੇ ਰੱਖ ਕੇ ਭਾਈ ਦਿਲਾਵਰ ਸਿੰਘ ਨੂੰ ਬੱਬਰ ਖਾਲਸਾ ਤੋ ਦੂਰ ਨਹੀਂ ਲਿਜਾਇਆ ਜਾ ਸਕਦਾ।
ਮੈ ਇਹਨਾਂ ਗੱਲਾਂ ਬਾਰੇ ਬੱਬਰ ਖਲਸਾ ਇੰਟਰਨੈਸ਼ਲ ਵਲੋ ਸੰਗਤਾਂ ਦੇ ਸਨਮੁੱਖ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਫੈਸਲਾ ਖਾਲਸਾ ਪੰਥ ਤੇ ਹੈ। ਜੇ ਸਾਡਾ ਪੱਖ ਗਲਤ ਹੈ ਅਤੇ ਭਾਈ ਬਲਵੰਤ ਸਿੰਘ ਦਾ ਪੱਖ ਠੀਕ ਹੈ। ਤਾਂ ਕੌਮ ਸਾਨੂੰ ਆਪੇ ਅੱਲਗ ਥੱਲਗ ਕਰ ਦੇਵੇਗੀ। ਨਾ ਹੀ ਕੋਈ ਨੌਜਵਾਨ ਸਾਡੇ ਜੱਥੇਬੰਦੀ ਵਿਚ ਭਰਤੀ ਹੋਵੇਗਾ ਨਾ ਹੀ ਕੋਈ ਸਿੱਖ ਸਾਨੂੰ ਪਨਾਹ ਦੇਵੇਗਾ ਅਤੇ ਨਾ ਹੀ ਸਾਡੀ ਕੋਈ ਮਾਲੀ ਮਦਦ ਕਰੇਗਾ। ਜੋ ਕੌਮ ਫੈਸਲਾ ਕਰੇਗੀ ਸਾਡੇ ਸਿਰ ਮੱਥੇ ਤੇ ਪਰ ਇਸ ਤੋ ਬਆਦ ਮੀਡੀਅ ਵਿਚ ਬਾਰ ਬਾਰ ਇਕੋ ਹੀ ਗੱਲ ਕਰਨ ਤੋ ਗੁਰੇਜ ਕਰਨਾ ਚਾਹੀਦਾ ਹੈ। ਧੀਰਜ ਨਾਲ ਕੌਮ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਇਥੇ ਮੈ ਭਾਈ ਬਲਵੰਤ ਸਿੰਘ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪ ਜੀ ਦੀ ਕੌਮ ਪ੍ਰਤੀ ਬਹੁਤ ਹੀ ਵੱਡੀ ਕੁਰਬਾਨੀ ਹੈ। ਜਿਸ ਨੂੰ ਮੁੱਖ ਰੱਖਦਿਆਂ ਤੁਹਾਡੀ ਇਕ ਅਪੀਲ ਉਤੇ ਸਾਰਾ ਸਿੱਖ ਜਗਤ ਕੇਸਰੀ ਰੰਗ ਵਿਚ ਰੰਗਿਆ ਗਿਆ। ਬੇਨਤੀ ਹੈ ਕਿ ਹੁਣ ਤੁਸ਼ੀ ਵਾਦ ਵਿਵਾਦਾਂ ਤੋ ਉਚੇ ਉਠ ਕੇ ਕੌਮ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਕੋਈ ਪੋਲਿਸੀ ਪ੍ਰੋਗਰਾਮ ਦੇ ਦੇਵੋ ਜਿਸ ਤੇ ਅਮਲ ਕਰਕੇ ਸਿੱਖ ਕੌਮ ਅਜ਼ਾਦੀ ਹਾਸਲ ਕਰ ਸਕੇ। ਕੌਮ ਤੁਹਾਡੀ ਗੱਲ ਸੁਣਦੀ ਹੈ ਅਤੇ ਤੁਹਾਡੇ ਕਹਿ ਤੇ ਜਰੂਰ ਅਮਲ ਕਰੇਗੀ।
ਇਥੇ ਮੈ ਇਹ ਗੱਲ ਸੱਪਸ਼ਟ ਕਰਨੀ ਚਾਹੁੰਦਾ ਹਾਂ ਕਿ ਬੱਬਰ ਖਲਸਾ ਇੰਟਰਨੈਸ਼ਲ ਵਲੋ ਅਸੀਂ ਉਹਨਾਂ ਬਿਆਨਾਂ ਦੇ ਜਵਾਬਦੇਹ ਹਾਂ ਜਿਹੜੇ ਮੇਰੇ ਤੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋ ਦਿੱਤੇ ਗਏ। ਬਾਕੀ ਜੋ ਵੀ ਬਿਆਨ ਦਿੱਤੇ ਗਏ ਹਨ ਉਹ ਸੰਬਧਤ ਲੋਕਾਂ ਵਲੋ ਵਿਅਕਤੀਗਤ ਤੋਰ ਤੇ ਦਿੱਤੇ ਗਏ ਹਨ। ਬੱਬਰ ਖਲਸਾ ਇੰਟਰਨੈਸ਼ਲ ਦਾ ਉਹਨਾਂ ਬਿਆਨਾਂ ਨਾਲ ਕੋਈ ਸੰਬਧ ਨਹੀ ਨਾ ਹੀ ਉਹਨਾਂ ਬਿਆਨਾਂ ਸਬੰਧੀ ਬੱਬਰ ਖਲਸਾ ਇੰਟਰਨੈਸ਼ਲ ਜਵਾਬਦੇਹ ਹੈ। ਕਿਸੇ ਵੀ ਬਿਆਨ ਦੇ ਜਵਾਬ ਵਿਚ ਬੱਬਰ ਖਲਸਾ ਇੰਟਰਨੈਸ਼ਲ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਇਥੇ ਇਕ ਗੱਲ ਹੋਰ ਵੀ ਸੱਪਸ਼ਟ ਕਰਨੀ ਜਰੂਰੀ ਹੈ ਕਿਉ ਕਿ ਸੰਗਤਾਂ ਨਾਮ ਤੋ ਵੀ ਭੁਲੇਖਾ ਖਾ ਰਹੀਆਂ ਹਨ। ਭਾਈ ਰੇਸ਼ਮ ਸਿੰਘ ਨੇ ਬੱਬਰ ਖਲਸਾ ਇੰਟਰਨੈਸ਼ਲ ਦੀ ਮੁੱਖਧਾਰਾ ਤੋ ਅਲੱਗ ਹੋ ਕੇ ਆਪਣੀ ਜੱਥੇਬੰਦੀ ਬੱਬਰ ਖਲਸਾ ਜਰਮਨੀ ਬਣਾਈ ਹੋਈ ਹੈ। ਜਿਸ ਦਾ ਕੇ ਉਹ ਖੁਦ ਮੁੱਖੀ ਹੈ ਇਸ ਕਰਕੇ ਭਾਈ ਰੇਸ਼ਮ ਸਿੰਘ ਵਲੋ ਕੋਈ ਵੀ ਦਿੱਤਾ ਗਿਆ ਬਿਆਨ ਉਹਨਾਂ ਦਾ ਆਪਣਾ ਵਿਅਕਤੀਗਤ ਹੋ ਸਕਦਾ ਜਾਂ ਉਹਨਾਂ ਦੀ ਆਪਣੀ ਜੱਥੇਬੰਦੀ ਦਾ। ਬੱਬਰ ਖਲਸਾ ਇੰਟਰਨੈਸ਼ਲ ਉਹਨਾਂ ਦਾ ਜਵਾਬਦੇਹ ਨਹੀ ਹੈ। ਅਖੀਰ ਵਿਚ ਮੈ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕੇ ਇਲਜਾਮ ਤਰਾਸ਼ੀ ਵਾਲੇ ਬਿਆਨ ਬਿਲ ਕੁਲ ਬੰਦ ਕਰ ਦਿਓ। ਇਹਨਾਂ ਬਿਆਨਬਾਜੀਆਂ ਤੋ ਸਿੱਖ ਸਗੰਤ ਬਹੁਤ ਦੁੱਖੀ ਹੈ। ਗੁਰੂ ਸਾਹਿਬ ਦੇ ਦੱਸੇ ਹੋਏ ਉਪਦੇਸ਼, ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥ ਤੇ ਪਹਿਰਾ ਦਿੰਦੇ ਹੋਏ ਨਿਮਰਤਾ ਵਿਚ ਰਹਿਣਾ ਚਾਹੀਦਾ ਹੈ ਕੋੜੇ ਲਫਜ਼ ਬੋਲ ਕੇ ਜਾਂ ਗਲਤ ਇਲਜਾਮ ਲਾ ਕੇ ਕਿਸੇ ਦਾ ਦਿਲ ਨਹੀ ਦੁਖਉਣਾ ਚਾਹੀਦਾ। ਜੇ ਅਸੀਂ ਕਿਸੇ ਦਾ ਦਿਲ ਦੁਖਾਵਾਂਗੇ ਤਾਂ ਸਾਡਾ ਦਿਲ ਵੀ ਕੋਈ ਦੁਖਾਵੇਗਾ।
ਅਖੀਰ ਵਿਚ ਸਗੰਤਾਂ ਦੇ ਸਨਮੁੱਖ ਮੈ ਇਹ ਬੇਨਤੀ ਕਰਨੀ ਚਾਹੁੰਦਾ ਹਾਂ। ਜਿਹੜਾ ਵੀ ਗੁਰਸਿਖ ਆਜ਼ਾਦੀ ਦੇ ਸੰਘਰਸ ਵਿਚ ਯੋਗਦਾਨ ਪਾ ਰਿਹਾ ਉਸ ਦਾ ਡੱਟ ਕੇ ਸਾਥ ਦੇਵੋ। ਮੈ ਇਹ ਵੀ ਕਹਿਣਾ ਚਾਹਾਂਗਾ ਕਿ ਆਜ਼ਾਦੀ ਲੜਾਈ ਲੜ ਰਹੇ ਸਾਰੇ ਗੁਰਸਿੱਖ ਮੇਰੇ ਤੋ ਉਚੇ ਤੇ ਚੰਗੇ ਹਨ,
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥
    ਗੁਰੂ ਪੰਥ ਦਾ ਦਾਸ
       ਵਾਧਾਵਾ ਸਿੰਘ
             ਮੁੱਖ ਸੇਵਾਦਾਰ,
 ਬੱਬਰ ਖਾਲਸਾ ਇੰਟਰਨੈਸ਼ਨਲ



No comments:

Post a Comment