1

Saturday, May 19, 2012

ਸੁਖਵਿੰਦਰ ਸਿੰਘ ਨੂੰ ਐਸ.ਡੀ.ਐਮ ਸੰਗਰੂਰ ਦੇ ਦਫਤਰ ਵਿਚ ਬਿਆਨ ਦੇਣ ਲਈ ਬੁਲਾਇਆ ਗਿਆ ਸੀ

ਸੁਖਵਿੰਦਰ ਸਿੰਘ ਨੂੰ ਐਸ.ਡੀ.ਐਮ ਸੰਗਰੂਰ ਦੇ ਦਫਤਰ ਵਿਚ ਬਿਆਨ ਦੇਣ ਲਈ ਬੁਲਾਇਆ ਗਿਆ ਸੀ
ਅੱਜ ਮਿਤੀ 18-5-12 ਨੂੰ ਸੁਖਵਿੰਦਰ ਸਿੰਘ ਨੂੰ ਐਸ.ਡੀ.ਐਮ ਸੰਗਰੂਰ ਦੇ ਦਫਤਰ ਵਿਚ ਬਿਆਨ ਦੇਣ ਲਈ ਬੁਲਾਇਆ ਗਿਆ ਸੀ, ਇਸ ਮੌਕੇ ਐਸ.ਡੀ.ਐਮ ਸੰਗਰੂਰ ਦੂਜੀ ਧਿਰ ਨੂੰ ਵੀ ਆਪਣੀ ਸਫਾਈ ਦੇਣ ਲਈ ਬੁਲਾਇਆ ਸੀ, ਪਰ 2 ਘੰਟੇ ਉਡੀਕ ਕਰਨ ਤੋਂ ਬਾਅਦ ਵੀ, ਜੱਦ ਦੂਜੀ ਧਿਰ ਨਾ ਪਹੁੰਚੀ ਤਾਂ ਅਧਿਕਾਰੀ ਵਲੋਂ ਸੁਖਵਿੰਦਰ ਸਿੰਘ ਦੇ ਬਿਆਨ ਨੋਟ ਕੀਤੇ ਗਏ।
ਬਿਆਨ ਨੋਟ ਕਰਨ ਤੋਂ ਇਲਾਵਾ ਅਧਿਕਾਰੀਆਂ ਨੂੰ ਇਕ ਵਾਰ ਫਿਰ ਸੁਖਵਿੰਦਰ ਸਿੰਘ ਦੀ ਜਾਨ ਮਾਲ ਦੀ ਹਿਫਾਜਤ ਕਰਨ ਲਈ ਇਕ ਬੇਨਤੀ ਪੱਤਰ ਦਿਤਾ ਗਿਆ, ਜਿਸ ਤੇ ਐਸ.ਡੀ.ਐਮ ਵਲੋਂ ਉਸਦੀ ਜਾਨ ਮਾਲ ਦੀ ਹਿਫਾਜਤ ਕਰਨ ਦਾ ਭਰੋਸਾ ਦਵਾਇਆ ਗਿਆ।
ਮੌਕੇ 'ਤੇ ਵੱਡੀ ਗਿਣਤੀ `ਚ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡਿਆ ਦਾ ਜਮਾਵੜਾ ਸੀ, ਜਿਨ੍ਹਾਂ ਸੁਖਵਿੰਦਰ ਸਿੰਘ ਕੋਲੋਂ ਉਸ ਨਾਲ ਬੀਤੀ ਸਾਰੀ ਘਟਨਾ ਦੀ ਜਾਣਕਾਰੀ ਲਈ। ਇਸ ਮੌਕੇ ਫਤਹਿ ਮਲਟੀਮੀਡਿਆ, ਸਿੰਘ ਸਭਾ ਲਹਿਰ ਅਤੇ ਏਕ ਨੂਰ ਖਾਲਸਾ ਫੌਜ ਦੇ ਵੀਰ ਵੱਡੀ ਗਿਣਤੀ 'ਚ ਹਾਜਿਰ ਸਨ। (ਫਤਹਿ ਮਲਟੀਮੀਡੀਆ)
 
ਸੁਖਵਿੰਦਰ ਸਿੰਘ ਬਲਿਆਲ ਪਤਰਕਾਰਾਂ ਨੂੰ ਜਾਣਕਾਰੀ ਦਿੰਦਾ ਹੋਇਆ ਤੇ ਨਾਲ ਫਤਹਿ ਮਲਟੀਮੀਡਿਆ, ਸਿੰਘ ਸਭਾ ਲਹਿਰ, ਏਕ ਨੂਰ ਖਾਲਸਾ ਫੌਜ

No comments:

Post a Comment