Posted by ਗੁਰਚਰਨ ਸਿੰਘ 'ਜਿਉਣ ਵਾਲਾ' at 1:39 am.
ਸੱਭ
ਤੋਂ ਪਹਿਲਾਂ ਤਾਂ ਇਹ ਗੱਲ ਵੀਚਾਰਣ ਵਾਲੀ ਹੈ ਕਿ 25 ਸਫਿਆਂ ਦੀ ਰਮਾਇਣ ਜੋ ਤੱਤ ਗੁਰਮਿਤ
ਪੀਵਾਰ, ਜੋ ਤਿਨਾਂ ਤੋ ਬਣਿਆ ਹੈ ਸ਼ਾਇਦ ਅੱਜ ਦੋ ਹੀ ਹੋਣ, ਨੇ ਲਿਖੀ ਸੀ ਕਿਸੇ ਨੇ ਇਸਦਾ
ਪਾਠ ਕੀਤਾ ਹੋਵੇਗਾ? ਜਿਹੜਾ ਮਨੁੱਖ ਆਪਣੀ ਗੱਲ ਦੋ ਜਾਂ ਤਿੰਨ ਸਫਿਆਂ ਵਿਚ ਨਹੀਂ ਕਹਿ
ਸਕਦਾ ਉਹ 25 ਸਫਿਆਂ ਵਿਚ ਵੀ ਨਹੀਂ ਕਹਿ ਪਾਏਗਾ। ਗੱਲ ਤਾਂ ਸਿਰਫ ਐਨੀ ਕੁ ਹੀ ਸੀ ਕਿ
ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਅਕਾਲ ਤਖਤ ਦੇ ਪੁਜਾਰੀਆਂ ਕੋਲ ਪੇਸ਼ ਹੋਣਾ ਚਾਹੀਦਾ ਹੈ
ਜਾਂ ਨਹੀਂ। ਕਿਸੇ ਨੂੰ ਕੋਈ ਸੁਝਾਓ ਦੇਣ ਤੋਂ ਪਹਿਲਾ ਇਹ ਵੀ ਵਿਚਾਰ ਲੈਣਾ ਚਾਹੀਦਾ ਸੀ
ਕਿ ਕੀ ਕਿਸੇ ਨੇ ਸਾਨੂੰ ਕੋਈ ਸੁਝਾਓ ਪੁਛਿਆ ਵੀ ਹੈ ਜਾਂ ਨਹੀਂ। ਪ੍ਰੋ. ਸਰਬਜੀਤ ਸਿੰਘ
ਧੂੰਦਾ ਕੋਈ ਇਕ ਵਿਆਕਤੀ ਨਹੀਂ ਉਹ ਇਕ ਸੰਸਥਾ ਨਾਲ ਕੰਮ ਕਰਦਾ ਹੈ ਤੇ ਉਸ ਸੰਸਥਾ ਦਾ
ਪ੍ਰੋ. ਧੂੰਦੇ ਤੇ ਸੱਭ ਤੋਂ ਜਿਆਦਾ ਹੱਕ ਹੈ ਸਲਾਹ ਦੇਣ ਦਾ। ਅਸੀਂ ਕਿਸੇ ਨੇ ਵੀ ਇਹ ਨਹੀਂ
ਵਿਚਾਰਿਆ ਕਿ ਸਾਨੂੰ ਕੋਈ ਹੱਕ ਹੈ ਜਾਂ ਸਾਨੁੰ ਕਿਤਨਾ ਕੁ ਹੱਕ ਹੈ ਪ੍ਰੋ. ਧੂੰਦੇ ਨੂੰ
ਸਲਾਹ ਦੇਣ ਦਾ। ਸਿੱਖ ਲੋਕ ਵਿਹਲੇ ਹਨ ਤੇ “ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥2॥ {ਪੰਨਾ 469}” ਕੋਈ ਕਿਸੇ ਤੋਂ
ਪਿਛੇ ਕਿਉਂ ਰਹੇ ਜਾਂ ਇਉਂ ਕਹਿ ਲਓ ਬਈ ‘ਤਾਏ ਦੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ’।
ਤੱਤ ਗੁਰਮਿਤ ਪ੍ਰੀਵਾਰ ਜੀ! ਇਸ ਵਾਰ ਤਾਂ ਤੁਸੀਂ 25 ਸਫੇ ਲਿਖ ਮਾਰੇ ਜਦੋਂ ਮੈਂ ਤੁਹਾਨੂੰ
ਸਿਰਫ ਇਤਨਾ ਕੁ ਸਵਾਲ ਹੀ ਪਾਇਆ ਸੀ ਕਿ ਬਈ ਤੁਸੀਂ ਆਪਣੇ ਮੈਂਬਰਾਂ ਦੀ ਲਿਸਟ ਜਾਰੀ ਕਰੋ
ਤਾਂ ਤੁਹਾਡਾ ਜਵਾਬ ਸੀ, “ ਸਿੱਖ ਮਾਰਗ ਤੇ ਫਲਾਣੇ ਦਿੱਨ ਵਾਲੀ ਫਲਾਣੀ ਚਿੱਠੀ ਖੋਲੋ ਤੇ
ਤੁਹਾਨੂੰ ਸਾਡੇ ਮੈਂਬਰਾ ਦੇ ਨਾਮ ਮਿਲ ਜਾਣਗੇ”।ਅੰਦਰ ਬੈਠ ਕੇ ਲੇਖ ਜਾਂ ਚਿੱਠੀਆਂ ਲਿਖ ਦੇਣੀਆਂ ਬਹੁਤ ਅਸਾਨ ਹਨ। ਬੰਦ ਕਮਰੇ ਵਿਚ ਸਾਈਕਲ ਨੂੰ ਸਟੈਂਡ ਤੇ ਖੜਾ ਕਰਕੇ ਪੈਡਲ ਮਾਰਨ ਨਾਲ ਕੋਈ ਫਾਸਲਾ ਤਹਿ ਨਹੀਂ ਹੁੰਦਾ। ਕਿਸੇ ਨੂੰ ਬਗੈਰ ਪੁਛਿਆ ਸੁਝਾਓ ਦੇਣ ਦਾ ਕੋਈ ਲਾਭ ਨਹੀਂ। ਪਰ ਕੀਤਾ ਤੁਸੀਂ ਵੀ ਏਹੋ। ਪਤਾ ਤਾਂ ਓਦੋਂ ਲੱਗਦਾ ਹੈ ਜਦੋਂ ਸਾਹਮਣੇ ਦੁਮਾਲਿਆਂ ਵਾਲੇ, ਸਿਰਾਂ ਤੇ ਚੱਕਰਾਂ ਤੇ ਖੰਡਿਆਂ ਵਾਲੇ ਬੈਠੇ ਹੋਣ ਤੇ ਫਿਰ ਵੀ ਤੁਸੀਂ ਆਪਣੀ ਗੱਲ ਨਿਰਵਿਗਨ ਸਰੋਤਿਆਂ ਤਾਈਂ ਪਹੁੰਚਾ ਸਕੋ। ਅੰਦਰ ਬੈਠ ਕੇ ਢੋਲ ਤਾਂ ਹਰ ਕੋਈ ਵਜਾ ਸਕਦਾ ਹੈ ਪਰ ਸਟੇਜ ਤੇ ਖੜ ਕੇ ਬਾਕੀ ਦੇ ਸਾਜ ਵਜਾਉਣ ਵਾਲਿਆਂ ਨਾਲ ਤਾਲ ਮਿਲਾ ਕੇ ਢੋਲ ਵਜਾਈਏ ਤਾਂ ਹੀ ਪਤਾ ਲੱਗਦਾ ਹੈ ਕਾਰੀਗਰੀ ਦਾ। ਸੁੱਕੀ ਖੂਹੀ ਵਿਚ ਭਾਂਵੇਂ ਆਪਾਂ ਸਾਰੀ ਦਿਹਾੜੀ ਡੋਲ ਵਗਾਈ ਜਾਈਏ ਪਾਣੀ ਦਾ ਇਕ ਵੀ ਘੜਾ ਭਰਨ ਵਿਚ ਸਫਲ ਨਹੀਂ ਹੋ ਸਕਦੇ।
ਰਾਜਿਸਥਾਨ ਦੇ ਜਹਾਜ ਨੂੰ ਇਕ ਵਾਰ ਖਾਣ ਨੂੰ ਮਿਲ ਜਾਏ ਤਾਂ ਉਹ ਇਤਨਾ ਕੁ ਖਾ ਲੈਂਦਾ ਹੈ ਕਿ ਅਗਲੇ ਭਾਂਵੇਂ ਪੰਜ ਦਿਨ ਖਾਣ ਨੂੰ ਨਾ ਮਿਲੇ ਤਾਂ ਵੀ ਗੁਜਾਰਾ ਹੋ ਜਾਂਦਾ ਹੈ। ਪਾਣੀ ਵੀ ਉਹ ਰੱਜ ਕੇ ਪੀ ਲਵੇ ਤਾਂ ਅਗਲਾ ਹਫਤਾ ਫਿਰ ਪਾਣੀ ਦੀ ਲੋੜ ਵੀ ਨਹੀਂ ਪੈਂਦੀ। ਪਿਛਲੇ ਤਿੰਨ ਕੁ ਹਫਤੇ ਸਾਰਿਆਂ ਨੇ ਰੱਜ ਰੱਜ ਕੇ ਸਲਾਹਾਂ ਦਿੱਤੀਆਂ। ਇਸ ਤਰ੍ਹਾਂ ਲੱਗ ਰਿਹ ਸੀ ਕਿ ਜਿਵੇਂ ਅੱਜ ਜਾਂ ਕੱਲ੍ਹ ਕੋਈ ਪਹਾੜ ਟੁੱਟਣ ਵਾਲਾ ਹੀ ਹੈ। ਜੇ ਕੋਈ ਸਲਾਹ ਦੇਣ ਵਿਚ ਪਿਛੇ ਰਹਿ ਗਿਆ ਤਾਂ ਪਤਾ ਨਹੀਂ ਪ੍ਰੋ. ਧੂੰਦਾ ਜੀ ਕੋਈ ਗਲਤੀ ਹੀ ਨਾ ਕਰ ਜਾਣ। ਪਹਾੜ ਵੀ ਕੋਈ ਨਹੀਂ ਟੁੱਟਿਆ ਤੇ ਪ੍ਰੋ. ਧੰਦਾ ਜੀ ਨੇ ਹਾਲੇ ਕੋਈ ਗਲਤੀ ਵੀ ਕੋਈ ਨਹੀਂ ਕੀਤੀ। ਚਲੋ ਖੈਰ ਸੱਲਾ ਹੈ। ਜਿਨ੍ਹਾ ਜਿਨ੍ਹਾਂ ਨੇ ਵੀ ਸਲਾਹਾ ਦਿੱਤੀਆ ਉਨ੍ਹਾਂ ਸਾਰਿਆ ਦਾ ਮੈਂ ਪ੍ਰੋ. ਸਰਬਜੀਤ ਸਿੰਘ ਧੂੰਦਾ ਵਲੋਂ ਧੰਨਵਾਦ ਕਰਦਾ ਹਾਂ (ਸਰਬਜੀਤ ਸਿੰਘ ਵੀਰ ਨੂੰ ਪੁੱਛ ਕੇ ਲਿਖ ਰਿਹਾ ਹਾਂ)।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ
No comments:
Post a Comment