1

Saturday, May 5, 2012

ਅਖੀਰ ਬੋਲਣਾ ਹੀ ਪਿਆ......

ਵੈਸੇ ਤਾਂ ਮੈਂ ਨਕਲੀ ਪਛਾਣ ਵਾਲੀਆਂ ਸਖਸ਼ੀਅਤਾਂ ਨੂੰ ਕਦੀਂ ਵੀ ਕਿਸੇ ਰੂਪ ਵਿੱਚ ਜਵਾਬ ਦੇਣਾ ਵਾਜਿਬ ਨਹੀਂ ਸਮਝਿਆ ਕਿਉਂ ਕਿ ਹਮੇਸ਼ਾ ਸੱਚ ਨੇ ਸਾਹਮਣੇ ਆ ਹੀ ਜਾਣਾ ਹੁੰਦਾ ਹੈ ਅਤੇ ਅੱਜ ਤੱਕ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਸੱਚ ਝੂਠ ਦਾ ਨਿਤਾਰਾ ਜਰੂਰ ਹੁੰਦਾ ਰਿਹਾ ਹੈ।ਕਈ ਵਾਰ ਮਨੁੱਖ ਆਪਣੀ ਲਗਨ ਵਿੱਚ ਕਿਸੇ ਕਾਰਜ ਲਈ ਯਤਨਸ਼ੀਲ ਹੁੰਦਾ ਹੈ ਅਤੇ ਕੁਝ ਲੋਕ ਜਿੰਨਾਂ ਨੂੰ ਕਿਸੇ ਵੀ ਉਸਾਰੂ ਕਾਰਜ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਉਹ ਕੇਵਲ ਕਾਰਜਸ਼ੀਲ ਧਿਰ ਦੀਆਂ ਲੱਤਾਂ ਖਿਚਣ ਜਾਂ ਇਲਜਾਮ ਲਗਾਉਣ ਤੱਕ ਹੀ ਸੀਮਤ ਹੁੰਦੇ ਹਨ।ਉਸ ਦਾ ਵੱਡਾ ਕਾਰਨ ਸ਼ਾਇਦ ਇਹ ਹੁੰਦਾ ਹੈ ਕਿ ਅਜਿਹੇ ਲੋਕਾਂ ਕੋਲ ਕਿਸੇ ਉਸਾਰੂ ਕਾਰਜ ਦੀ ਅਣਹੋਂਦ ਕਰਕੇ ਇਲਜ਼ਾਮਬਾਜੀ ਲਈ ਵਕਤ ਬਹੁਤ ਹੁੰਦਾ ਹੈ ਅਤੇ ਦੂਸਰਾ ਇਹ ਲੋਕ ਆਪਣੀ ਪਹਿਚਾਣ ਛੁਪਾ ਕੇ ਗੱਲ ਕਰਕੇ ਕੇਵਲ ਤੁਹਾਡਾ ਧਿਆਨ ਹੀ ਮਿਥੇ ਹੋਏ  ਨਿਸ਼ਾਨੇ ਤੋਂ ਹਟਾਉਂਦੇ ਹਨ ਜੋ ਕਿ ਸ਼ਾਇਦ ਉਹਨਾਂ ਦਾ ਵੇਤਨਕਾਰੀ ਫਰਜ ਹੁੰਦਾ ਹੈ।ਇਹ ਕੁਝ ਵੀਰ ਤਾਂ ਅੇਸੈ ਹਨ ਕਿ ਜਿੰਨਾ ਦਾ ਕੰਮ ਮੇਰੇ ਖਿਲਾਫ ਲਿਖਣਾ ਜਾਂ ਫਿਰ ਮੇਰੇ ਖਿਲਾਫ ਕੋਈ ਨਾ ਕੋਈ ਆਡਿਓ/ਵੀਡਿਓ ਤਿਆਰ ਕਰਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨਾ ਹੂੰਦਾ ਹੈ ।ਸ਼ਾਇਦ ਮੇਰਾ ਵੀ ਇਹੀ ਕਸੂਰ ਹੈ ਕਿ ਤਾਂ ਆਪਣਾ ਕਾਰਜ ਕਰਦਾ ਰਹਿੰਦਾ ਹਾਂ ਅਤੇ ਕੁਝ ਵੀਰ ਬੱਸ ਮੇਰੀ ਵਿਰੋਧਤਾ ਕਰਨ ਵਿੱਚ ਹੀ ਆਪਣਾ ਫਰਜ ਨਿਭਾਈ ਜਾਂਦੇ ਹਨ।
ਮੇਰੇ ਬਾਰੇ ਕਿਹਾ ਜਾ ਰਿਹਾ ਕਿ ਭਾਈ ਬਲਵੰਤ ਸਿੰਘ ਵਲੋਂ ਲਿਖੀਆਂ ਜਾ ਰਹੀਆਂ ਚਿੱਠੀਆਂ ਦਾ ਲਿਖਾਰੀ ਡਾ :ਉਦੋਕੇ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸੰਨ 2006-07 ਵਿੱਚ ਭਾਈ ਬਲਵੰਤ ਸਿੰਘ ਬਾਰੇ ਵਿਸ਼ੇਸ਼ ਅੰਕ ਮਾਸਿਕ ਪੱਤਰ ਲਲਕਾਰ ਦੇ ਕੱਢੇ ਸਨ ਜਿਸ ਕਰਕੇ ਸ਼ਾਇਦ ਇਸ ਧਾਰਨਾ ਜਾਂ ਸ਼ੱਕ ਨੇ ਜਨਮ ਲਿਆ ਹੈ।ਉਸ ਸਮੇਂ ਦੌਰਾਨ ਮੈਂ ਉਹਨਾਂ ਦੀ ਭੈਣ ਕਮਲਜੀਤ ਕੌਰ ਜੀ  ਨੂੰ  ਤਕਰੀਬਨ ਤਿੰਨ ਵਾਰੀ ਮਿਲਿਆ ।ਇਹ ਕੋਈ ਗੁਨਾਹ ਨਹੀਂ ਸੀ ਕਿਉਂ ਕਿ ਕਿਸ ਦੇ ਬਾਰੇ ਲਿਖਣ ਲਈ ਹਰ ਲਿਖਾਰੀ ਨੂੰ ਸੰਬੰਧਿਤ ਧਿਰ ਨੂੰ ਮਿਲਣਾ ਹੀ ਪੈਂਦਾ ਹੈ ਜੇਕਰ ਮੈਂ ਮਿਲ ਲਿਆ ਤਾਂ ਇਹ ਕੋਈ ਗੁਨਾਹ ਸੀ?ਤਕਰੀਬਨ ਹੋਰ ਵੀ ਬਹੁਤ ਸਾਰੇ ਲੇਖਕ ਮਿਲੇ ਹਨ ਮੇਰਾ ਮਿਲਣਾ ਹੀ ਗੁਨਾਹ ਹੈ?
ਦੂਸਰੀ ਗੱਲ ਮੈਂ ਅਜੇ ਤੱਕ ਭਾਈ ਬਲਵੰਤ ਸਿੰਘ ਨੂੰ ਮਿਲਿਆ ਹੀ ਨਹੀਂ( ਕੁਝ ਮਹੀਨੇ ਪਹਿਲਾਂ ਮੇਰੇ ਮਨ ਵਿੱਚ ਮਿਲਣ ਦੀ ਇੱਛਾ ਜਰੂਰ ਸੀ ਪਰ ਸ਼ਾਇਦ ਗੁਰੁ ਕਰਦਾ ਹੈ ਚੰਗਾ ਹੀ ਹੁੰਦਾ ਕਿ ਮਿਲਣ ਦਾ ਵਕਤ ਹੀ ਨਹੀਂ ਮਿਲ ਸਕਿਆ)ਬਾਕੀ ਸ਼ਾਇਦ ਕੁਝ ਵੀਰ ਸ਼ਾਇਦ ਮੈਨੂੰ ਸਮਝਣ ਵਿੱਚ ਗਲਤੀ ਕਰ ਰਹੇ ਹਨ, ਜੇਕਰ ਮੈਂ ਕੋਈ ਚਿੱਠੀ ਲਿਖਣੀ ਹੁੰਦੀ ਤਾਂ ਆਪਣੇ ਨਾਮ ਉਪਰ ਹੀ ਲਿਖਣੀ ਸੀ।ਮੈਂ ਕਿਸੇ ਦੇ ਮੋਢੇ ਉਪਰ ਧਰ ਕੇ ਨਹੀਂ ਚਲਾਉਣੀ ਸੀ।
ਮੈਂ ਕੁਝ ਮਹੀਨਿਆਂ ਤੋਂ ਆਪਣੇ ਇਕ ਇਤਿਹਾਸਕ ਖੋਜ ਨਾਲ ਸੰਬੰਧਿਤ ਬਹੁਤ ਹੀ ਖਾਸ ਕਾਰਜ਼ ਵਿੱਚ ਬਹੁਤ ਹੀ ਵਿਅਸਤ ਸੀ ਜਿਸ ਕਰਕੇ ਕਿਸੇ ਹੋਰ ਪਾਸੇ ਸੋਚਣ ਦਾ ਜਾਂ ਫਿਰ ਨੈੱਟ ਉਪਰ ਬੈਠ ਕੇ ਜਵਾਬ ਦੇਣ ਦਾ ਵਕਤ ਹੀ ਨਹੀਂ ਸੀ ਜਿਸ ਨੂੰ ਕੁਝ ਲੋਕਾਂ ਨੇ ਸ਼ਾਇਦ ਕਮਜ਼ੋਰੀ ਸਮਝ ਲਿਆ ਅਤੇ ਕੁਝ ਨੇ ਇਸ ਸ਼ੱਕ ਨੂੰ ਹੋਰ ਪੱਕਾ ਕਰ ਕੇ ਮੇਰੇ ਖਿਲਾਫ ਪ੍ਰਚਾਰ ਕਰਨਾਂ ਸ਼ੁਰੂ ਕਰ ਦਿੱਤਾ।ਮੇਰੇ ਵੀਰੋ ਮੈਂ ਤਾਂ ਇਕ ਇਤਿਹਾਸ ਦੇ ਖੋਜ ਕਾਰਜ਼ ਬਾਰੇ ਇਕ ਕਾਰਜ਼ਵਿਧੀ ਉਲੀਕ ਰਿਹਾ ਸੀ ਅਤੇ ਦੂਸਰਾ ਤਬੈ ਰੋਸ ਜਾਗਯੋ ਕਿਤਾਬ ਦੇ ਦੋ ਅਗਲੇ ਹਿੱਸੇ ਵੀ ਤਿਆਰ ਕੀਤੇ ਹਨ 350-350 ਸਫੇ ਦੇ।ਮੈਂ ਤਾਂ ਆਪਣੇ ਕਾਰਜ਼ ਵਿੱਚ ਵਿਅਸਤ ਸੀ ਅਤੇ ਇਸੇ ਹੀ ਪ੍ਰੋਜੈਕਟ ਅਧੀਨ ਮੈਂ ਕੁਝ ਸਿੱਖ ਲਿਖਾਰੀਆਂ ਦੇ ਸੰਘ ਨਾਲ ਸੰਬੰਧਾਂ ਅਤੇ ਕੁਝ ਚੋਰ ਇਤਿਹਾਸਕਾਰਾਂ ਦੀਆਂ ਲਿਖਤਾਂ ਦਾ ਅਧਿਐਨ ਵੀ ਕੀਤਾ ਹੈ ਜੋ ਕਿ ਛੇਤੀ ਹੀ ਸੰਗਤਾਂ ਦੀ ਝੋਲੀ ਵਿੱਚ ਹੋਵੇਗਾ।ਇਕ ਵਿਦੇਸ਼ੀ ਸੰਸਥਾ ਦੀ ਲਿਖਤ ਅਤੇ ਉਸ ਦੀ ਪੜਚੋਲ ਵੀ ਜਲਦੀ ਹੀ ਮੇਰੀ ਵੈਬਸਾਈਟ(ਜੋ ਨਿਰਮਾਣ ਅਧੀਨ ਹੈ) ਉਪਰ ਪ੍ਰਕਾਸ਼ਿਤ ਹੋਵੇਗੀ ਜਿਸ ਵਿੱਚ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਾਬਿਤ ਕਰਨ ਦੀ ਗਹਿਰੀ ਨੀਤੀ ਦਾ ਪੜਦਾ ਫਾਸ਼ ਕੀਤਾ  ਹੈ।
ਇਕ ਵੀਰ ਜਿਹੜਾ ਮੇਰੀ ਗੱਲ ਨੂੰ ਸਮਝਣ ਦੀ ਮਾਨਸਿਕਤਾ ਤੋਂ ਵੀ ਹੀਣਾ ਹੈ ਉਸ ਵਿਚਾਰੇ ਨੂੰ ਤਾਂ ਇਹ ਵੀ ਸਮਝ ਨਹੀਂ ਕਿ ਮੈਂ ਚੈਨਲ ਉਪਰ ਇੰਟਰਵਿਊ ਦੌਰਾਨ ਕੀ ਕਿਹਾ ਹੈ? ਮੈਂ ਤਾਂ ਇਹ ਕਿਹਾ ਕਿ ਜੇਕਰ ਹਿੰਦੂ ਕਹਿੰਦੇ ਹਨ ਕਿ ਸਿੱਖ ਧਰਮ ਹਿੰਦੂ ਧਰਮ ਵਿੱਚੋਂ ਨਿਕਲਿਆ ਹੈ ਤਾਂ ਇਸਲਾਮ ਵੀ ਕੁਰੈਸ਼ੀ ਇਸਾਈਆਂ ਵਿੱਚੋਂ ਨਿਕਲਿਆ ਹੈ, ਜੇਕਰ ਇਸਾਈਆਂ ਵਿੱਚੋਂ ਨਿਕਲਣ ਕਰਕੇ ਮੁਸਲਮਾਨ ਈਸਾਈ ਨਹੀਂ ਹੋ ਸਕਦੇ ਤਾਂ ਅਸੀਂ ਕਿਵੇਂ ਹਿੰਦੂ ਹੋ ਸਕਦੇ ਹਾਂ।ਸ਼ਾਇਦ ਇਸ ਵੀਰ ਨੇ ਇਤਿਹਾਸ ਨੂੰ ਬਿਲਕੁਲ ਨਹੀਂ ਪੜਿਆ ਕਿਉਂ ਇਹ ਗੱਲ ਸਤਿਕਾਯੋਗ ਕਾਹਨ ਸਿੰਘ ਜੀ ਨਾਭਾ ਨੇ ਆਪਣੀ ਕਿਤਾਬ ਹਮ ਹਿੰਦੂ ਨਹੀਂ ਵਿੱਚ ਲਿਖੀ ਹੈ।ਜਥੇਦਾਰ ਅਕਾਲ ਤਖਤ (ਗਿਆਨੀ ਗੁਰਬਚਨ ਸਿੰਘ) ਨੂੰ ਮੈਂ ਹੁਣ ਤੱਕ ਤਿੰਨ ਵਾਰੀ ਮਿਲਿਆ ਹਾਂ ਇਕ ਵਾਰੀ ਇਕ ਕਿਤਾਬ ਦੇ ਮਸਲੇ ਵਿੱਚ ਦੇ ਮਸਲੇ ਵਿੱਚ,ਅਤੇ ਦੋ ਵਾਰੀ ਭਾਈ ਬਲਵੰਤ ਸਿੰਘ ਜੀ ਦੇ ਮਸਲੇ ਵਿੱਚ (ਉਹ ਵੀ ਉਹਨਾਂ ਵਲੋਂ ਮੈਨੂੰ ਜਦੋਂ ਬੁਲਾਇਆ ਤਾਂ ਮੈਂ ਭਾਈ ਮੋਹਕਮ ਸਿੰਘ ਅਤੇ ਸਰਬਜੀਤ ਸਿੰਘ ਘੁਮਾਣ ਨੂੰ ਦੱਸ ਕੇ ਗਿਆ ਸੀ, ਕੋਈ ਚੋਰੀ ਨਹੀਂ ਗਿਆ ਸੀ,ਵੈਸੈ ਵੀ ਅਕਾਲ ਤਖਤ ਸਾਹਿਬ ਉਪਰ ਜਾਣਾ ਕੋਈ ਗੁਨਾਹ ਨਹੀਂ ਹੈ)।ਬਾਕੀ ਮੈਂ ਨਾਨਕਸ਼ਾਹੀ ਕੈਲੰਡਰ ਦੇ ਖਾਤਮੇ ਤੋਂ ਬਾਅਦ ਕਦੀਂ ਗਿਆ ਨਹੀਂ ਸੀ।ਜਿਥੋਂ ਤੱਕ ਜਥੇਦਾਰ ਦੇ ਮੁੰਡੇ ਨੂੰ ਗੱਡੀ ਭੇਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਮੈਨੂੰ ਬਹੁਤ ਹੀ ਹੈਰਾਨਗੀ ਹੈ ਕਿ ਮੈਂ ਕਿਸੇ ਨੂੰ ਗੱਡੀ ਕਿਉਂ ਦੇਣੀ ਹੈ? ਕੀ ਇਹ ਗੱਲ ਕੌਮ ਤੋਂ ਲੁਕੀ ਰਹਿ ਸਕਦੀ ਹੈ? ਕੀ ਕੋਈ ਨਿਰਪੱਖ ਧਿਰ ਇਸ ਦੀ ਜਾਂਚ ਨਹੀਂ ਕਰ ਸਕਦੀ ? ਮੇਰਾ ਕਿਹੜਾ ਕੋਈ ਡੇਰਾ ਹੈ ਕਿ ਜਿਥੇ ਬਹੁਤ ਚੜਾਵਾ ਚੜਦਾ ਹੈ ਅਤੇ ਮੈਂ ਇਹਨਾਂ ਲੋਕਾਂ ਨੂੰ ਗੱਡੀਆਂ ਭੇਟ ਕਰਦਾ ਫਿਰਾਂ?ਮੈਂ ਇਹਨਾਂ ਲੋਕਾਂ ਕੋਲੋਂ ਕਿਹੜਾਂ ਕੋਈ ਰਾਜਨੀਤਕ ਲਾਭ ਲੈਣਾ ਹੈ ਕਿ ਇਹਨਾਂ ਨੂੰ ਗੱਡੀ ਭੇਂਟ ਕਰਨ ਨਾਲ ਇਹ ਮੇਰੇ ਕਾਰਜ਼ ਹੱਲ ਕਰਵਾ ਦੇਣਗੇ?ਹਾਂ ਹੀ ਇਹਨਾਂ ਲੋਕਾਂ ਨੂੰ ਮੈਂ ਗੱਡੀ ਭੇਂਟ ਕਰਕੇ ਕੋਈ ਮੈਡਲ ਲੈਣਾ ਹੈ?
ਸੋ ਮੇਰੇ ਵੀਰੋ ਇਹੋ ਜਿਹੀਆਂ ਬਿਨਾਂ ਸਿਰ ਪੈਰ ਦੀਆਂ ਗੱਲਾਂ ਮਾਰ ਕੇ ਆਪਣਾ ਅਤੇ ਮੇਰਾ ਆਪਣਾ ਵਕਤ ਵੀ ਬਰਬਾਦ ਨਾ ਕਰੋ ਅਤੇ ਫਿਰ ਵੀ ਜੇਕਰ ਕੋਈ ਸ਼ੱਕ ਹੈ ਤਾਂ ਕਿਰਪਾ ਕਰਕੇ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰੋ। ਮੇਰਾ ਪਤਾ ਹੈ,-ਡਾ: ਸੁਖਪ੍ਰੀਤ ਸਿੰਘ ਉਦੋਕੇ ,ਪਿੰਡ ਤੇ ਡਾਕ-ਉਦੋਕੇ,ਜਿਲ੍ਹਾ ਅੰਮ੍ਰਿਤਸਰ (ਫੋਨ ਨੰਬਰ-09872272004)।
ਜਦੋਂ ਚਾਹੇ ਮੇਰੇ ਪਿੰਡ ਆ ਕੇ, ਮਿਲ ਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਜੇਕਰ ਫਿਰ ਵੀ ਕੋਈ ਸ਼ੱਕ ਹੈ ਤਾਂ ਜਿਹੜੇ ਵੀ ਰੇਡਿਓ ਜਾਂ ਟੀ.ਵੀ ਚੈਨਲ ਉਪਰ ਬੁਲਾਓ ਹਰ ਵੇਲੇ ਹਾਜ਼ਰ ਹਾਂ।ਪਰ ਮੇਰੇ ਵੀਰੋ ਜੇਕਰ ਸਿੱਖਾਂ ਦੇ ਘਰ ਜੰਮੇ ਹੋ ਤਾਂ ਕੋਈ ਮਰਦਾਊ ਪੁਣੇ ਦਾ ਵਿਖਾਵਾ ਜਰੂਰ ਕਰਿਆ ਕਰੋ, ਮਰਦਾਨਗੀ ਵਾਲੀ ਗੱਲ ਕਰਿਆ ਕਰੋ ਆਹ ਬਿਨਾਂ ਪਹਿਚਾਣ ਦੀਆਂ ਆਈਡੀਆਂ ਬਣਾ ਕੇ ਕਿਸੇ ਬਾਰੇ ਬਿਨਾਂ ਮਤਲਬ ਤੋਂ ਕੁਫਰ ਤੋਲਣਾ ਤਾਂ ਤੀਵੀਆਂ ਵਾਂਗ ਕੰਧ ਉਹਲੇ ਖਲੋ ਕੇ ਘੁੰਢ ਵਿੱਚੋਂ ਦੀ ਗਾਲਾਂ ਕੱਢਣ ਵਾਲੀ ਗੱਲ ਹੈ।ਪਰ ਫਿਰ ਵੀ ਮੈਂ ਇਕ ਗੱਲ ਗੁਰੁ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਖਦਾ ਹਾਂ ਕਿ ਮੇਰੀ ਮੌਤ ਤੱਕ ਵੀ ਜੇਕਰ ਇਹ ਇਲਜ਼ਾਮ ਕੋਈ ਸਿੱਧ ਕਰ ਦੇਵੇ ਕਿ ਮੈਂ ਜਥੇਦਾਰ ਦੇ ਮੁੰਡੇ ਨੂੰ ਕਾਰ ਦਿੱਤੀ ਹੈ ਜਾਂ ਬਲਵੰਤ ਸਿੰਘ ਦੀ ਕੋਈ ਚਿੱਠੀ ਲਿਖੀ ਹੈ ਤਾਂ ਜਿਹੜੀ ਵੀ ਸਜ਼ਾ ਕੌਮ ਤਜਵੀਜ਼ ਕਰੇਗੀ (ਉਹ ਚਾਹੇ ਮੇਰਾ ਸਿਰ ਧੜ ਤੋਂ ਜੁਦਾ ਕਰਨ ਦੀ ਹੀ ਕਿਉਂ ਨਾ ਹੋਵੇ) ਮੈਂ ਖਿੜੇ ਮੱਥੇ ਪਰਵਾਨ ਕਰੂੰਗਾ।ਪਰ ਵੀਰੋ , ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਮੈਂ ਕਦੀਂ ਵੀ ਕਿਸੇ ਉਪਰ ਲੁਕ ਕੇ ਵਾਰ ਨਹੀਂ ਕੀਤਾ, ਇਹ ਕੰਮ ਹਰਾਮੀ ਲੋਕਾਂ ਦਾ ਹੁੰਦਾ ਹੈ ਜੋ ਆਪਣੀ ਪਹਿਚਾਣ ਨਹੀਂ ਦੱਸਣੀ ਚਾਹੁੰਦੇ, ਮੈਂ ਤਾਂ ਹਰ ਸਮੇਂ ਆਪਣੀ ਪਹਿਚਾਣ ਤੋਂ ਹੀ ਗੱਲ ਕਰਦਾ ਹਾਂ ਅਤੇ ਆਪ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਮੈਂ ਕੋਈ ਲੁਕ ਕੇ ਨਹੀਂ ਬੈਠਾ, ਜਿਥੇ ਵੀ ਮਿਲਣਾ ਚਾਹੋ ਮੈਨੂੰ ਮਿਲ ਸਕਦੇ ਹੋ, ਤੁਹਾਡੀ ਉਡੀਕ ਕਰੂੰਗਾ.. ਆਸ ਹੈ ਕਿ ਆਪਣੇ ਮਰਦਾਓਪੁਣੇ ਅਤੇ ਕਿਸੇ ਦੇ ਦੁੱਧ ਦੀ ਲਾਜ ਰੱਖਦੇ ਹੋਏ , ਮੈਨੂੰ ਮਿਲਣ ਦਾ ਜਾ ਫਿਰ ਫੋਨ ਕਰਕੇ ਸਾਰੀ ਗੱਲ ਦਾ ਸਪੱਸ਼ਟੀਕਰਨ ਲੈਣ ਦਾ ਕਸ਼ਟ ਜਰੂਰ ਕਰੋਗੇ।                              
                                                                                           ਡਾ: ਸੁਖਪ੍ਰੀਤ ਸਿੰਘ ਉਦੋਕੇ
· · Share

  • 6 shares
    • Sukhpreet Singh Udhoke
      ਇਕ ਬਹੁਤ ਹੀ ਬਜ਼ੁਰਗ ਅਤੇ ਹਮਦਰਦ ਸੱਜਣਾਂ ਨਾਲ ਇਸ ਬਾਰੇ ਮੈਂ ਗੱਲ ਕੀਤੀ ਕਿ ਪਤਾ ਨਹੀਂ ਮੇਰਾ ਕਸੂਰ ਕੀ ਹੈ? ਮੈਂ ਅਜੇ ਤੱਕ ਇਸ ਕੌਮ ਦਾ ਕੋਈ ਨੁਕਸਾਨ ਨਹੀਂ ਕੀਤਾ ਪਰ ਮੈਨੂੰ ਹੀ ਹਰ ਵਾਰੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ?ਮੈਂਨੂੰ ਕਹਿੰਦੇ, "ਪੁੱਤਰਾ ਜਦੋਂ ਹਾਥੀ ਤੁਰਦਾ ,ਕੁੱਤੇ ਭੌਂਕਦੇ ਈ ਆ।" ਮੈਂ...See More
      20 hours ago · · 13
    • Kuldeep Singh Aulakh Bhaji koi parwah nahi ehna kutian bilian di .. Je kise tran di sade like sewa hove tan jaroor mauka dena
      20 hours ago via mobile ·
    • Singh Gurpreet ਵੀਰ ਜੀ ਸ਼ਾਹ ਗਏ
      20 hours ago ·
    • ਲੱਖਵਿੰਦਰ ਸਿੰਘ ਬੱਹੁਤ ਵੱਦਿਅਾ ਵੀਰ ਜੀ।

      ਕਿਰਪਾ ਕਰਕੇ ਿੲਸ ਸੁਨੇਹੇ ਨੂੰ ਸਾਰੇ ਗੁਰੂਪਾਂ ਵਿਚ ਪਾ ਦੇਵੋ ਜੀ। ਤਾਂ ਜੋ ਕੋੲੀ ਵੀ ਿੲਸ ਸੁਨੇਹੇ ਤੋਂ ਵਾਂਜਾ ਨਾ ਰਿਹ ਜਾਵੇ ਜੀ।
      20 hours ago via mobile ·
    • Surinder Singh Thikriwalia
      ਵੀਰ ਜੀਓ ਜੋ ਅੱਜ ਦੀ ਨਵੀ ਪੀੜੀ ਕੌਮ ਦੀ ਸੇਵਾ ਕਰ ਰਹੀ ਹੈ ਜੀ ....ਓਹਨਾ ਨੇ ਰਾਹ ਵਿਚ ਬੜੇ ਰੋੜੇ ਲਾ ਰਹੇ ਨੇ ਕੁਝ ਅਖੌਤੀ ਪੰਥਿਕ ਲੋਕ ਜਿਨਾ ਵਿਚ ਕੁਝ ਵੀ ਕਰਨ ਦੀ ਸਮਰਥਾ ਨਹੀ ਓਹ ਸਿਰਫ ਫੇਕ ਆਈ ਡੀ ਬਣਾ ਕੇ ਕੁਰਫ਼ ਤੋਲਦੇ ਨੇ ...ਕੁੱਤੇ ਦਾ ਕੰਮ ਹੁੰਦਾ ਹੈ ਭੌਂਕਨਾ ...ਹਾਥੀ ਆਪਣੀ ਚਲ ਚਲੀ ਜਾਂ...See More
      20 hours ago · · 2
    • Er Prabhdeep Singh Bahut khoob veer jio..Khalsa Chardi Kala vich rahe
      19 hours ago via mobile ·
    • Satvir Singh
      veer ji tusi sant jarnail singh te hor yodheya di gall karde ho ohna bare besamaj loki hale v mada kahi jande par jo satkar kaum ne ohna nu ditta hai ohnu tusi vadh jande so tusi apna kam kari jao eh faisla kaum ne appe kar dena kaun jootha...See More
      18 hours ago ·
    • Jagdeep Singh Maan Veer Ji.kutta tan hi bhonkda jad usnu khauf hunda.aah v dare hoe ne.sapp c fann tan hi chukda jad usnu apne maran da darr Howe.idaan hi eh dre hoe ne.u shd take it As a compliment.chngi cheez da virodh tan shuru ton hunda aaya hae.
      15 hours ago via mobile ·
    • Harjeet Singh Veerjee ajj kal kaum di sewa ton wadda koi gunaah nahee.AApnaa kasoor ih hai ki aapan kom di sewa da kamm aapne jimme liaa hai. But Kalgidhar Paatshaah jaanijan han. Marne te kiaa darpana jab haath sandhaura leen.Dont care and continue kaumee sewa,Waheguru ang sang.

No comments:

Post a Comment