1
Tuesday, May 1, 2012
ਭਾਈ ਰਾਜੋਆਣਾ ਵਲੋ ਭਾਈ ਤਾਰਾ ਨੂੰ ਅਕਾਲ ਪੁਰਖ ਤੋਂ ਮਾਫੀ ਮੰਗਣ ਦੀ ਸਲਾਹ
ਬਲਵੰਤ ਸਿੰਘ ਰਾਜੋਆਣਾ ਦੇ ਨਾਂ ਖੁੱਲ੍ਹਾ ਪੱਤਰ - ਫ਼ੈਸਲਾ ਖਾਲਸਾ ਪੰਥ ਆਪ ਕਰੇ
ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
ਜਿਹੜੀਆਂ ਕੌਮਾਂ ਆਪਣੀ ਆਜ਼ਾਦੀ ਲਈ ਸੰਘਰਸ਼ਸ਼ੀਲ ਹੁੰਦੀਆਂ ਹਨ, ਉਹਨਾਂ ਦੀ ਜੱਦੋ ਜਹਿਦ ਨੂੰ ਨੁਕਸਾਨ ਪਹੁੰਚਾਉਣ ਲਈ ਵਿਰੋਧੀ ਤਾਕਤਾਂ ਹਮੇਸ਼ਾਂ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਿਆ ਕਰਦੀਆਂ ਹਨ । ਉਸ ਕੌਮ ਦੇ ਉਹੀ ਆਗੂ ਸਿਆਣੇ ਮੰਨੇ ਜਾਂਦੇ ਹਨ, ਜਿਹੜੇ ਅਜਿਹੇ ਸਮੇਂ ਵਿਚੋਂ ਆਪਣੀ ਕੌਮ ਨੂੰ ਪ੍ਰਾਪਤੀ ਦੇ ਨਿਸ਼ਾਨੇ ਵੱਲ ਲੈ ਜਾਂਦੇ ਹਨ ਅਤੇ ਆਪਣਾ ਘੱਟ ਤੋਂ ਘੱਟ ਨੁਕਸਾਨ ਹੋਣ ਤੋਂ ਵੀ ਬਚਾਅ ਕਰਦੇ ਹਨ । ਜੋ ਪੁਜੀਸ਼ਨ ਅੱਜ ਭਾਈ ਜਗਤਾਰ ਸਿੰਘ ਹਵਾਰੇ ਦੀ ਹੈ, ਉਸ ਵਰਗੇ ਜੁਝਾਰੂ ਦੇ ਸਥਾਨ ਤੇ ਪਹੁੰਚਣ ਨੂੰ ਕਈ ਸਾਲ ਲੱਗ ਜਾਂਦੇ ਹਨ, ਤੇ ਕੋਈ ਵੀ ਨਹੀਂ ਚਾਹੁੰਦਾ, ਅਜਿਹਾ ਨੌਜਵਾਨ ਕੌਮ ਤੋਂ ਸਦਾ ਲਈ ਵਿੱਛੜ ਜਾਵੇ, ਇਸ ਲਈ ਸਿੱਖ ਪੰਥ ਅੱਜ ਉਸ ਨੂੰ ਹਰ ਹਾਲਤ ਵਿਚ ਬਚਾਉਣ ਦੀ ਕੋਸ਼ਿਸ਼ ਵਿਚ ਹੈ ।
ਜੇ ਗੱਲ ਕਰੀਏ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਤਾਂ ਬੇਅੰਤ ਕਾਂਡ 1995 ਤੋਂ ਪਹਿਲਾਂ ਉਸ ਬਾਰੇ ਕੋਈ ਨਹੀਂ ਜਾਣਦਾ ਸੀ, ਪਰ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਸੰਨ 1978 ਦੀ ਵਿਸਾਖੀ ਦੇ ਸਾਕੇ ਤੋਂ ਪਿੱਛੋਂ ਹੋਂਦ ਵਿਚ ਆਈ ਸੀ । ਇਸ ਜਥੇਬੰਦੀ ਨੇ ਬਹੁਤ ਮਹੱਤਵਪੂਰਨ ਕਾਰਨਾਮੇ ਕੀਤੇ । ਨਰਕਧਾਰੀਆਂ ਦਾ ਸਿਤਾਰਾ ਸ਼ਾਦੀ ਲਾਲ ਅਨੰਦਪੁਰ ਵਿਚ ਸੋਧਿਆ, ਇਸ ਦੇ ਇਲਾਵਾ ਹੋਰ ਵੀ ਇਤਨੇ ਕੰਮ ਹਨ, ਜੇ ਮੈਂਲਿਖਣ ਲੱਗ ਪਿਆ ਤਾਂ ਪੂਰੀ ਕਿਤਾਬ ਹੀ ਲਿਖੀ ਜਾਣੀ ਹੈ । ਪਰ ਜਿਸ ਸੈਕਟਰੀਏਟ ਵਿਚ ਬੇਅੰਤੇ ਮੁੱਖ ਮੰਤਰੀ ਨੂੰ ਸੋਧਿਆ ਗਿਆ, ਪੰਥ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ, ਬੱਬਰਾਂ ਨੇ ਇਥੇ ਨਿਰੰਕਾਰੀ ਪੁਲਿਸ ਅਫ਼ਸਰ ਨਿਰੰਜਣ ਸਿੰਘ ਉØੱਤੇ ਵੀ ਹਮਲਾ ਕੀਤਾ ਸੀ, ਉਸ ਵਿਚ ਨਿਰੰਜਣ ਦਾ ਭਰਾ ਮਾਰਿਆ ਗਿਆ ਸੀ ਅਤੇ ਬੱਬਰ ਸਾਰੇ ਬਚ ਕੇ ਨਿੱਕਲ ਗਏ ਸਨ । ਬੇਅੰਤੇ ਵੱਲੋਂ ਆਮ ਸਿੱਖਾਂ ਉØੱਤੇ ਕੀਤੇ ਜਾਂਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਅਤੇ ਜਥੇਦਾਰ ਸੁਖਦੇਵ ਸਿੰਘ ਬੱਬਰ ਦੀ ਸ਼ਹੀਦੀ ਤੋਂ ਬਾਅਦ ਬੱਬਰਾਂ ਨੇ ਫ਼ੈਸਲਾ ਕੀਤਾ ਕਿ ਹੁਣ ਬੇਅੰਤੇ ਦੇ ਪਾਪਾਂ ਦੀ ਬੇੜੀ ਭਰ ਚੁੱਕੀ ਹੈ, ਇਸ ਨੂੰ ਨਰਕਾਂ ਨੂੰ ਭੇਜ ਦਿੱਤਾ ਜਾਵੇ । ਇਸ ਲਈ ਬੱਬਰਾਂ ਨੂੰ ਬੇਅੰਤੇ ਤੱਕ ਪਹੁੰਚਣ ਲਈ ਅੰਦਰਲੇ ਬੰਦਿਆਂ ਦੀ ਲੋੜ ਸੀ, ਇਸ ਲਈ ਉਨ੍ਹਾਂ ਨੇ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਸਿੰਘਾਂ ਨੂੰ ਪ੍ਰੇਰਿਆ ।
ਹੁਣ ਮੈਂ ਬਲਵੰਤ ਸਿੰਘ ਰਾਜੋਆਣਾ ਦਾ ਪਰਿਵਾਰਕ ਪਿਛੋਕੜ ਸਾਂਝਾ ਕਰਦਾ ਹਾਂ । ਰਾਜੋਆਣੇ ਦਾ ਬਾਪ ਪਿੰਡ ਦਾ ਸਰਪੰਚ ਸੀ ਅਤੇ ਇਸ ਨੇ ਟਕਸਾਲ ਨਾਲ ਸਬੰਧਿਤ ਖਾੜਕੂ ਸਿੰਘਾਂ ਦੀ ਮੁਖਬਰੀ ਕਰਕੇ ਕਈ ਇਨਾਮ ਲਏ ਸਨ, ਜਿਸ ਦਿਨ ਇਸ ਦਾ ਬਾਪ ਮਾਰਿਆ ਗਿਆ, ਉਸ ਦਿਨ ਬਲਵੰਤ ਸਿੰਘ ਰਾਜੋਆਣਾ, ਇਸ ਦਾ ਬਾਪ ਤੇ ਇਸ ਦੇ ਭਾਈ ਨੇ ਬੱਬਰਾਂ ਦੇ ਇਕ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਿੰਘ ਨੇ ਫੁਰਤੀ ਨਾਲ ਆਪਣਾ ਪਿਸਟਲ ਕੱਢ ਕੇ ਰਾਜੋਆਣਾ ਦੇ ਬਾਪ ਨੂੰ ਨਰਕਾਂ ਨੂੰ ਤੋਰ ਦਿੱਤਾ । ਰਾਜੋਆਣਾ ਤੇ ਇਸ ਦਾ ਭਾਈ ਉਥੋਂ ਦੌੜ ਗਏ, ਤੇ ਬੱਬਰਾਂ ਦਾ ਉਹ ਸਿੰਘ ਵੀ ਉਥੋਂ ਨਿਕਲ ਗਿਆ ਸੀ । ਬਲਵੰਤ ਦੇ ਬਾਪ ਦੇ ਮਰਨ ਤੋਂ ਬਾਅਦ ਇਸ ਦੀ ਮਾਤਾ ਨੂੰ ਸਰਕਾਰੀ ਪੈਨਸ਼ਨ ਲੱਗ ਗਈ ਅਤੇ ਬਲਵੰਤ ਸਿੰਘ ਨੂੰ ਪੁਲਿਸ ਵਿਚ ਨੌਕਰੀ ਮਿਲ ਗਈ । ਬਲਵੰਤ ਸਿੰਘ ਨੂੰ ਬੱਬਰਾਂ ਨੇ ਕਿਹਾ ਕਿ ਆਪਣੇ ਬਾਪ ਦੇ ਕਰਮਾਂ ਦੇ ਧੋਣੇ ਧੋਣ ਲਈ ਸਾਡੇ ਨਾਲ ਰਲ ਜਾਹ । ਜੇ ਇਹ ਨਾ ਰਲਦਾ ਤਾਂ ਹੋ ਸਕਦਾ ਇਸ ਨੂੰ ਵੀ ਸੋਧਾ ਲੱਗ ਜਾਣਾ ਸੀ । ਅੱਜ 17 ਸਾਲਾਂ ਬਾਅਦ ਇਹ ਉਹਨਾਂ ਸਿੰਘਾਂ ਦੇ ਖਿਲਾਫ਼ ਹੀ ਜ਼ਹਿਰ ਉਗਲ ਰਿਹਾ ਹੈ, ਜਿਹਨਾਂ ਦੀ ਪ੍ਰੇਰਨਾ ਨਾਲ ਇਹ ਇਸ ਕੰਮ ਲਈ ਤਿਆਰ ਹੋਇਆ ਸੀ, ਕਿ ਬਾਪ ਦੀ ਕੀਤੀ ਦਾ ਧੋਣਾ ਧੋਤਾ ਜਾਵੇ । ਪਰ ਇਸ ਨੂੰ ਇਹ ਨਹੀਂ ਪਤਾ ਕਿ ਇਹ ਸਿੰਘ ਵੀ ਉਹਦੇ ਬਾਰੇ ਬਹੁਤ ਕੁਝ ਜਾਣਦੇ ਹਨ, ਜੋ ਉਹਦੇ ਖਿਲਾਫ਼ ਲਿਖਿਆ ਜਾ ਸਕਦਾ ਹੈ, ਪਰ ਮੈਂ ਆਸ ਕਰਦਾ ਹਾਂ ਕਿ ਬਲਵੰਤ ਸਿੰਘ ਨੂੰ ਹੁਣ ਕੌਮ ਦਾ ਹੀਰੋ ਬਣਾ ਕੇ ਜ਼ੀਰੋ ਨਾ ਕਰਨ ।
ਪੰਥ ਖਾਲਸਾ ਅੱਗੇ ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ । ਇਹਨਾਂ ਨੂੰ ਪੜ੍ਹ ਕੇ ਵਿਚਾਰ ਕੇ ਪੰਥ ਖਾਲਸਾ ਆਪ ਫ਼ੈਸਲਾ ਕਰੇ ਕਿ ਜਿਤਨਾ ਬਲਵੰਤ ਸਿੰਘ ਰਾਜੋਆਣਾ ਨੂੰ ਚੁਕਿਆ ਹੈ, ਕੀ ਇਸ ਦੇ ਕਾਬਲ ਹੈ ਜਾਂ ਨਹੀਂ ?
1) ਰਾਜੋਆਣਾ ਕਹਿੰਦਾ ਹੈ ਕਿ ਮੈਂ ਕਾਨੂੰਨ ਅੱਗੇ ਕੋਈ ਅਪੀਲ ਨਹੀਂ ਕਰਨੀ ਪਰ, ਜਿਹੜੇ ਕਰ ਰਹੇ ਹਨ, ਉਹਨਾਂ ਨੂੰ ਗੱਦਾਰ ਆਖਦਾ ਹੈ । ਖਾਲਸਾ ਜੀ ਜ਼ਰਾ ਸੋਚੋ, ਜੇ ਅੱਜ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਅਤੇ ਪੰਥ ਖਾਲਸਾ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲੇ ਨੂੰ ਕੌਮੀ ਸ਼ਹੀਦ ਦਾ ਖਿਤਾਬ ਦੇ ਰਹੇ ਹਨ ਤਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਸ ਦੇ ਸਾਥੀ ਸਿੰਘ ਕਾਨੂੰਨੀ ਲੜਾਈ ਲੜ ਰਹੇ ਹਨ, ਇਹ ਵੀ ਚੱਲ ਰਹੇ ਸੰਘਰਸ਼ ਦਾ ਇੱਕ ਹਿੱਸਾ ਹੀ ਹੈ । ਬਲਵੰਤ ਸਿੰਘ ਰਾਜੋਆਣਾ ਨੂੰ ਪੁੱਛੋ ਕਿ ਉਹ ਪੁਲਿਸ ਦੀ ਨੌਕਰੀ ਦੀ ਕਿੰਨੀ ਅਤੇ ਕਦੋਂ ਤੱਕ ਸਰਕਾਰੀ ਤਨਖਾਹ ਲੈਂਦਾ ਰਿਹਾ ਹੈ ? ਇਸ ਦੀ ਮਾਤਾ ਜੀ ਨੂੰ ਜੋ ਸਰਕਾਰੀ ਪੈਨਸ਼ਨ ਮਿਲ ਰਹੀ ਹੈ, ਇਹ ਕਿਹੜੇ ਕਾਨੂੰਨ ਹੇਠ ਹੈ ?
2) ਬਲਵੰਤ ਸਿੰਘ ਰਾਜੋਆਣਾ ਅਤੇ ਬਾਕੀ ਸਿੰਘਾਂ ਨੂੰ ਜਦ ਫਾਂਸੀ ਦੀ ਸਜ਼ਾ ਸੁਣਾਈ ਗਈ, ਬਲਵੰਤ ਸਿੰਘ ਰਾਜੋਆਣਾ ਨੇ ਅਪੀਲ ਕਰਨ ਤੋਂ ਤਾਂ ਨਾਂਹ ਕਰ ਦਿੱਤੀ ਅਤੇ ਨਾਲ ਹੀ ਆਪਣੇ ਦਾਹੜੀ ਕੇਸ ਕਟਵਾ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੋਹਫ਼ੇ ਵਜੋਂ ਭੇਜ ਕੇ ਕਹਿੰਦਾ ਕਿ ਆਪਣੀ ਸਿੱਖੀ ਸਾਂਭ ਲੈ । ਕੀ ਇਹ ਸਿੱਖੀ ਜਗਤਾਰ ਸਿੰਘ ਹਵਾਰਾ ਦੀ ਸੀ ਕਿ ਗੁਰੂ ਜੀ ਦੀ । ਭਾਈ ਜਗਤਾਰ ਸਿੰਘ ਹਵਾਰਾ ਨੇ ਤਾਂ ਰਾਜੋਆਣਾ ਨੂੰ ਮਾੜੇ ਕੰਮਾਂ ਤੋਂ ਹਟਾ ਕੇ ਚੰਗੇ ਪਾਸੇ ਲਾਇਆ, ਤੇ ਜਿਸ ਨਾਲ ਇਹ ਕੌਮ ਦਾ ਹੀਰੋ ਬਣ ਗਿਆ, ਪੰਥ ਖਾਲਸਾ ਇਸ ਬਾਰੇ ਜ਼ਰੂਰ ਸੋਚੇ ।
3) ਖਾਲਸਾ ਜੀ ਰਾਜੋਆਣਾ ਰੋਜ਼ ਕਹਿੰਦਾ ਹੈ ਕਿ ਮੇਰੇ ਨਾਂ ਤੇ ਕੋਈ ਪੈਸਾ ਇਕੱਠਾ ਨਾ ਕਰੇ । ਪੰਥ ਖਾਲਸਾ ਜੀ ਸੋਚ ਕੇ ਦੱਸੋ ਕਿ ਜਿਹੜੀ ਚਿੱਠੀ ਰਾਜੋਆਣਾ ਨੇ ਆਪਣੀ ਭੈਣ ਕਮਲਦੀਪ ਕੌਰ ਦੀ ਵੈਬਸਾਈਟ ਤੇ ਅਪੀਲ ਵਜੋਂ ਲਾਈ ਹੈ, ਇਹੀ ਚਿੱਠੀ ਟੀ ਵੀ ਮੀਡੀਆ ਰਾਹੀਂ ਵੀ ਸੰਗਤਾਂ ਨੂੰ ਦਿਖਾ ਕੇ ਮਾਇਆ ਲਈ ਅਪੀਲਾਂ ਕੀਤੀਆਂ ਗਈਆਂ ਹਨ, ਕਿ ਪੈਸੇ ਇਸ ਅਕਾਊਂਟ ਵਿਚ ਭੇਜੋ । ਇਸ ਉØੱਤੇ ਕਿਸ ਦੇ ਦਸਤਖ਼ਤ ਹਨ । ਕਰੋੜਾਂ ਰੁਪਏ ਇਕੱਠੇ ਵੀ ਹੋ ਚੁੱਕੇ ਹਨ, ਭਾਈ ਰਾਜੋਆਣਾ ਜੀ ਨੇ ਤਾਂ ਕੇਸ ਲੜਨਾ ਨਹੀਂ, ਨਾ ਵਕੀਲ ਕਰਨਾ ਨਾ ਅਪੀਲ ਕਰਨੀ, ਨਾ ਹੀ ਕਮਲਦੀਪ ਕੌਰ ਨੇ ਕੋਈ ਕੇਸ ਲੜਨਾ ਫਿਰ ਇਹ ਪੈਸੇ ਕਾਹਦੇ ਵਾਸਤੇ ।
4) ਭਾਈ ਰੇਸ਼ਮ ਸਿੰਘ 30 ਸਾਲਾਂ ਤੋਂ ਪੰਥ ਦੀ ਸੇਵਾ ਕਰਦੇ ਆ ਰਹੇ ਹਨ, ਜਿਹੜੇ ਇਲਜ਼ਾਮ ਰਾਜੋਆਣਾ ਨੇ ਲਾਏ ਹਨ, ਉਹ ਬੇਬੁਨਿਆਦ ਹਨ, ਜ਼ਹਿਰ ਦੀ ਗੋਲੀ ਸਹੀ ਸੀ, ਰਾਜੋਆਣਾ ਨੇ ਜਦ ਗੋਲੀ ਖਾਧੀ ਹੀ ਨਹੀਂ, ਤਾਂ ਅਸਰ ਕਿਸ ਤਰ੍ਹਾਂ ਹੋ ਜਾਂਦਾ । ਭਾਈ ਦਿਲਾਵਰ ਸਿੰਘ ਦੇ ਨਾਲ ਦੀ ਬੰਬ ਵਾਲੀ ਬੈਲਟ ਇਹਨੂੰ ਵੀ ਦਿੱਤੀ ਗਈ ਸੀ, ਕੇ ਪੀ ਐਸ ਗਿੱਲ ਵਾਸਤੇ, ਪਰ ਇਸ ਨੇ ਵਰਤੀ ਹੀ ਨਹੀਂ ਤਾਂ ਦੂਜਿਆਂ ਨੂੰ ਦੋਸ਼ ਕਿਸ ਲਈ ?
ਆਖਿਰ ਵਿਚ ਮੈਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਵਿਸਾਖੀ 1978 ਦੇ ਸਾਕੇ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਕਾਫ਼ੀ ਸਮਾਂ ਸੇਵਾ ਕੀਤੀ ਹੈ । ਸੰਨ 1984 ਵਿਚ ਮੈਂ ਸੰਤਾਂ ਦੇ ਨਾਲ ਹੀ ਸੀ, ਇਕ ਟਕਸਾਲੀ ਹੋਣ ਦੇ ਨਾਤੇ ਮੇਰਾ ਸਿਰ ਬੱਬਰਾਂ ਅੱਗੇ ਝੁਕਦਾ ਹੈ, ਬੱਬਰਾਂ ਨੇ ਸੱਚੇ ਦਿਲੋਂ ਤਨ, ਮਨ ਅਤੇ ਧੰਨ ਨਾਲ ਪੰਥ ਦੀ ਵਡਮੁੱਲੀ ਸੇਵਾ ਕੀਤੀ ਹੈ ਅਤੇ ਆਸ ਕਰਦਾਂ ਹਾਂ ਕਿ ਹੁਣ ਵੀ ਉਹ ਸੇਵਾ ਕਰ ਰਹੇ ਹੋਣਗੇ । ਬਲਵੰਤ ਸਿੰਘ ਜੀ ਜਿਹਨਾਂ ਨੇ ਅੱਜ ਤੈਨੂੰ ਬੱਬਰਾਂ ਨਾਲੋਂ ਵੱਖਰਾ ਕੀਤਾ ਹੈ ਉਹਨਾਂ ਹੀ ਸ਼ਖਸਾਂ ਨੇ 1984 ਵਿਚ ਵੀ ਬੱਬਰਾਂ ਦੇ ਖਿਲਾਫ਼ ਬਹੁਤ ਕੁਝ ਲਿਖਿਆ ਸੀ, ਪਰ ਮੈਂ ਉਨ੍ਹਾਂ ਨੂੰ ਰੋਕ ਨਾ ਸਕਿਆ। ਬਲਵੰਤ ਸਿੰਘ ਤੂੰ ਹੁਣ ਤੱਕ ਜਿਹੜੇ ਸਿੰਘਾਂ ਦੇ ਖਿਲਾਫ਼ ਲਿਖ ਚੁੱਕਾ ਹੈ, ਜਿਵੇਂ ਕਿ ਬੱਬਰਾਂ ਦੇ ਖਿਲਾਫ਼ ਵੀ ਲਿਖ ਦਿੱਤਾ, ਸ: ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਦਲ ਖਾਲਸਾ ਵਾਲੇ ਗੱਲ ਕੀ ਤੂੰ ਸਾਰੇ ਖਾਲਿਸਤਾਨੀਆਂ ਦੇ ਵਿਰੁੱਧ ਹੀ ਲਿਖ ਰਿਹਾ ਹੈਂ, ਜਿਹੜੀ ਜਮਾਤ ਭਾਜਪਾ ਦਾ ਆਗੂ ਸ੍ਰੀ ਦਰਬਾਰ ਸਾਹਿਬ ਉØੱਤੇ ਹਮਲਾ ਕਰਵਾਉਣ ਦੀ ਗੱਲ ਆਪਣੀ ਕਿਤਾਬ ਵਿਚ ਲਿਖ ਕੇ ਆਪ ਮੰਨਦਾ ਹੈ, ਉਹਦੇ ਨਾਲ ਭਾਈਵਾਲ ਪਾਰਟੀ ਦੀ ਤੂੰ ਹਿਮਾਇਤ ਕਰ ਰਿਹਾ ਹੈਂ । ਕੀ ਇਹ ਅਚੰਭਾ ਨਹੀਂ ਹੈ ਕਿ ਆਪ ਤੂੰ ਇਸ ਪਾਰਟੀ ਦੀ ਹਮਾਇਤ ਕਰਕੇ ਵੀ ਇਕੱਲਾ ਹੀ ਖਾਲਿਸਤਾਨੀ ਰਹਿ ਗਿਆ, ਤੇ ਜਿਹਨਾਂ ਨੇ ਤੇਰੀ ਫਾਂਸੀ ਦੇ ਵਿਰੁੱਧ ਮੋਰਚੇ ਲਾਏ, ਤੇ ਜੇਹਲਾਂ ਵਿਚ ਗਏ ਉਨ੍ਹਾਂ ਸਾਰਿਆਂ ਨੂੰ ਤੂੰ ਭੰਡ ਰਿਹਾ ਹੈਂ । ਇਸ ਵਾਸਤੇ ਮੈਂ ਤੈਨੂੰ ਇਹ ਸਲਾਹ ਦੇਣੀ ਚਾਹਾਂਗਾ ਕਿ ਖਾਲਸਾ ਪੰਥ ਕੋਲੋਂ ਆਪਣੀਆਂ ਗਲਤੀਆਂ ਦੀ ਮੁਆਫ਼ੀ ਮੰਗ ਲੈ, ਇਸ ਵਿਚ ਤੇਰਾ ਹੀ ਭਲਾ ਹੈ, ਨਹੀਂ ਤਾਂ ਇਹਨਾਂ ਤੇਰੇ ਨਾਲ ਦਿਆਂ ਨੇ ਹੀ ਤੈਨੂੰ ਵੀ ਮਿੱਟੀ ਵਿਚ ਰੋਲ ਕੇ ਰੱਖ ਦੇਣਾ ਹੈ । ਫਿਰ ਬੀਤਿਆ ਵੇਲਾ ਹੱਥ ਨਹੀਂ ਆਉਂਣਾ । ਪਛਤਾਉਣ ਤੋਂ ਬਿਨਾ ਕੁਝ ਹੱਥ ਨਹੀਂ ਲੱਗਣਾ । ਇਸ ਨਾਲ ਪੰਥ ਦਾ ਭਲਾ ਨਹੀਂ ਬਲਕਿ ਨੁਕਸਾਨ ਹੀ ਹੋ ਰਿਹਾ ਹੈ । ਅੱਜ ਸਾਰੇ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਹੇਠ ਇਕੱਠੇ ਕਰਨ ਦਾ ਸਿਹਰਾ ਜੋ ਤੇਰੇ ਸਿਰ ਬੱਝ ਗਿਆ ਹੈ, ਜੇ ਤੂੰ ਸਿੰਘਾਂ ਦੇ ਵਿਰੁੱਧ ਇਹ ਚਿੱਠੀ-ਪ੍ਰਚਾਰ ਨਹੀਂ ਬੰਦ ਕਰੇਂਗਾ ਤਾਂ ਸਾਰੀ ਕੌਮ ਨੂੰ ਮੁੜ ਖੇਰੂੰ-ਖੇਰੂੰ ਕਰਨ ਲਈ ਵੀ ਸਿੱਖ ਸੰਗਤਾਂ ਆਉਣ ਵਾਲੇ ਕੱਲ੍ਹ ਨੂੰ ਤੈਨੂੰ ਹੀ ਜਿੰਮੇਵਾਰ ਠਹਿਰਾਉਣਗੀਆਂ ।
ਗੁਰੂ ਪੰਥ ਦਾ ਦਾਸ -‐ ਜਥੇਦਾਰ ਦਲਜੀਤ ਸਿੰਘ
ਬੁੱਢਾ ਜੌੜ, ਰਾਜਸਥਾਨ (ਇੰਡੀਆ)

Subscribe to:
Post Comments (Atom)
No comments:
Post a Comment