ਜਾਗੀ
ਮਨੁੱਖਤਾ 19 ਮਈ (ਗੁਰਵਿੰਦਰ ਸਿੰਘ ਕੋਹਲੀ) :- ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ
ਦੀ ਸਜਾਂ ਨੂੰ ਲੈਅ ਕਿ ਜੋ ਸਿੱਖ ਕੌਮ ਨੇ ਆਪਣਾ ਰੋਸ ਵਿੱਖਾਇਆ, ਏਕਤਾ ਵਿੱਖਾਈ ਹੈ. ਇਹ
ਸਿੱਖ ਕੌਮ ਦੀ ਚੱੜ੍ਹਦੀ ਕਲਾ ਦੀ ਨਿਸ਼ਾਨੀ ਹੈ. ਸਿੱਖ ਕੌਮ ਰਾਜਨੀਤਕ ਵਧੀਕੀਆ ਤਾ ਸਹਿਣ ਕਰ
ਲੈਦੀ ਹੈ. ਪਰ ਸਿੱਖਾ ਦਾ ਇਤਹਾਸ ਗਾਵਾਹ ਹੈ ਕਿ ਸਿੱਖਾ ਨੇ ਕਦੇ ਧਾਰਮਿਕ ਵਧੀਕੀ ਕਦੇ ਵੀ
ਨਹੀ ਸਹਿਣ ਨਹੀ ਕੀਤੀ ਹੈ. ਸਿੱਖਾ ਨੇ ਆਪਣੇ ਉੱਪਰ ਹੋਈ ਹਰ ਧਾਰਮਿਕ ਵਧੀਕੀ ਦਾ ਬੱਦਲਾ
ਲਿਆ ਹੈ. ਸਿੱਖਾ ਦਾ ਇਤਹਾਸ ਦੱਸਦਾ ਹੈ ਕਿ ਕਦੇ ਬਾਬਾ ਜਰਜਾ ਸਿੰਘ, ਬੋਤਾ ਸਿੰਘ ਬਣਕਿ
ਕਦੇ ਸੁੱਖਾ ਸਿੰਘ, ਮਹਿਤਾਬ ਸਿੰਘ ਬਣਕਿ ਕਦੇ ਭਾਈ ਬੇਅੰਤ ਸਿੰਘ, ਭਾਈ ਸੱਤਵੰਤ ਸਿੰਘ
ਬਣਕਿ ਅਤੇ ਕਦੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁੱਖਦੇਵ ਸਿੰਘ ਸੁੱਖਾ ਬਣਕਿ ਸਿੱਖਾ
ਨੇ ਸਮੇਂ - ਸਮੇਂ ਆਪਣੇ ਉੱਪਰ ਹੋਈ ਧਾਰਮਿਕ ਵਧੀਕੀ ਦਾ ਹਮੇਸ਼ਾ ਬਦਲਾ ਲਿਆ ਹੈ. ਭਾਈ
ਬਲਵੰਤ ਸਿੰਘ ਰਾਜੋਆਣਾ ਦੀ ਕੌਮ ਲਈ ਕੁਰਬਾਨੀ ਅਤੇ ਸ਼ਹੀਦੀ ਦੇ ਜੱਜਬੇ ਅਤੇ ਸ੍ਰੀ ਅਕਾਲ
ਤੱਖਤ ਸਾਹਿਬ ਨੂੰ ਸਮੱਪਿਤ ਹੋਣ ਕਾਰਨ ਸਾਰਾ ਸਿੱਖ ਪੰਥ ਉਹਨਾ ਉੱਪਰ ਮਰ ਮਿੱਟ ਜਾਣ ਨੂੰ
ਤਿਆਰ ਹੋ ਗਿਆ. ਸ੍ਰੀ ਅਕਾਲ ਤੱਖਤ ਸਾਹਿਬ ਵੱਲੋ ਉਹਨਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ
ਦੇਣਾ. ਸਿੱਖ ਸੰਗਤਾ ਵੱਲੋ ਉਹਨਾ ਨੂੰ ਸ੍ਰੀ ਅਕਾਲ ਤੱਖਤ ਸਾਹਿਬ ਜੀ ਦਾ ਜਥੇਦਾਰ ਬਨਾਉਣ
ਦੀ ਮੰਗ ਕਰਨਾ. ਭਾਈ ਸਾਹਿਬ ਵੱਲੋ ਫਾਂਸੀ ਦੀ ਸਜਾਂ ਵਿਰੁਧ ਅਪੀਲ ਜਾ ਮਾਫੀ ਨਾ ਮੰਗਣ ਦਾ
ਐਲਾਨ ਕਰਨਾ. ਇਹਨਾ ਸਾਰੀਆ ਗੱਲਾ ਨੇ ਦੁਨੀਆ ਭਰ ਵਿੱਚ ਵੱਸਦੀਆ ਸਿੱਖ ਸੰਗਤਾ ਦਾ ਮਨ ਮੋਹ
ਲਿਆ. ਸਿੱਖ ਕੌਮ ਨੇ ਭਾਈ ਰਾਜੋਆਣਾ ਨੂੰ ਆਪਣਾ ਆਦਰਸ਼ ਮੰਨ ਲਿਆ. ਸਿੱਖ ਕੌਮ ਨੂੰ ਭਾਈ
ਰਾਜੋਆਣਾ ਦੇ ਰੂਪ ਵਿੱਚ ਕੌਮ ਦਾ ਇੱਕ ਸੁਚੱਜਾ ਲੀਡਰ ਨਜਰ ਆਉਣ ਲੱਗਾ. ਇਥੇ ਹੀ ਬਸ ਨਹੀ,
ਸਿੱਖ ਕੌਮ ਨੇ ਇੱਕ ਨਵਾ ਨਾਹਰਾ ਤਿਆਰ ਕਰ ਲਿਆ. "ਭਾਈ ਰਾਜੋਆਣਾ ਤੇਰੀ ਸੋਚ ਤੇ ਪਹਿਰਾ
ਦਿਆਗੇ ਠੋਕ ਕੇ". ਫਿਰ ਉਸ ਤੌ ਬਾਅਦ ਇਹ ਕਲਿਹਣੀਆ ਚਿੱਠੀਆ. ਮੈਨੂੰ ਤਾ ਇਹ ਚਿੱਠੀਆ
ਸਵਰਗੀ ਜਗਮੋਹਣ ਕੌਰ ਦੇ ਗੀਤ ਚਿੱਠੀਆ ਸਾਹਿਬਾ ਜੱਟੀ ਨੇ ਲਿੱਖ ਮਿਰਜੇ ਵੱਲ ਪਾਈਆ ਤੌ ਵੀ
ਘਟੀਆ ਲੱਗਦੀਆ ਹਨ. ਕਿਉਕਿ ਉਹਨਾ ਵਿੱਚ ਫਿਰ ਵੀ ਪਿਆਰ ਦੀ ਗੱਲ ਸੀ. ਪਰ ਆਹ ? ਸਾਡੇ ਹੋਣ
ਵਾਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਾਂ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀਆ
ਚਿੱਠੀਆ, ਇੱਕ ਅਮ੍ਰਤਧਾਰੀ ਸਿੰਘ ਦੀਆ ਚਿੱਠੀਆ, ਮਿੱਠ ਬੋਲੜਾ ਜੀ ਸੱਜਣ ਸੁਆਮੀ ਮੇਰਾ ਦੀ
ਬਾਣੀ ਪੜ੍ਹਣ ਵਾਲੇ ਦੀਆ ਚਿੱਠੀਆ, ਸਵੇਰੇ ਸ਼ਾਮ ਅਤੇ ਹਰ ਵਕਤ ਨਾਨਕ ਨਾਮ ਚੱੜ੍ਹਦੀ ਕਲਾ
ਤੇਰੇ ਭਾਣੇ ਸੱਭ ਦਾ ਭੱਲਾ ਮੰਗਣ ਵਾਲੇ ਦੀਆ ਚਿੱਠੀਆ ਅਤੇ ਇਹ ਕੌਮ ਤੌ ਮਰ ਮਿੱਟਣ ਵਾਲੇ
ਸਿੰਘ ਦੀਆ ਚਿੱਠੀਆ. ਨਹੀ ਮੇਰੀ ਸੋਚ ਅਨੁਸਾਰ ਇਹ ਚਿੱਠੀਆ ਕੌਮ ਤੌ ਮਰਨ ਵਾਲੇ ਦੀਆ ਨਹੀ,
ਇਹ ਚਿੱਠੀਆ ਤਾ ਕੌਮ ਨੂੰ ਮਾਰਨ ਵਾਲੇ ਦੀਆ ਹੋ ਸੱਕਦੀਆ ਹਨ. ਮੈਨੂੰ ਲੱਗਦਾ ਹੈਕਿ ਅਸੀ
ਮਾਰਚ ਦੇ ਅੰਤ ਵਿੱਚ ਇੱਕ ਬਾਲੀਵੁੱਡ ਦੀ ਫਿਲਮ ਭਾਈ ਬਲਵੰਤ ਸਿੰਘ ਰਾਜੋਆਣਾ ਵੇਖੀ ਹੈ. ਜੋ
ਕੁਜ ਵਾਪਰਿਆ ਹੈ, ਉਹ ਇਹਨਾ ਚਿੱਠੀਆ ਤੌ ਬਾਅਦ ਹਕੀਕਤ ਨਹੀ ਲੱਗਦਾ. ਇਹ ਮੇਰੇ ਨਿੱਜੀ
ਵਿਚਾਰ ਹਨ ਇਹਨਾ ਵਿਚਾਰਾ ਨਾਲ ਕਿਸੇ ਦਾ ਸਹਿਮਤ ਹੋਣਾ ਜਰੂਰੀ ਨਹੀ ਹੈ. ਇਹ ਤਾ ਇੱਕ ਫਿਲਮ
ਸਟੋਰੀ ਲੱਗਦੀ ਹੈ. ਜਿਸ ਤਰਾਂ ਫਿਲਮ ਵਿੱਚ ਡਾਇਲੋਗ ਕੋਈ ਹੋਰ ਲਿੱਖਦਾ ਹੈ. ਹੀਰੋ ਨੇ ਤਾ
ਉਸ ਨੂੰ ਵਧੀਆ ਢੰਗ ਨਾਲ ਬੋਲਣਾ ਹੁੰਦਾ ਹੈ. "ਜਦੋ ਮੇਰੀ ਵਾਰੀ ਆਏਗੀ ਵਰਤਾਰਾ ਹੋਰ
ਹੋਵੇਗਾ, ਨਜਾਰਾ ਹੋਰ ਹੋਵੇਗਾ". ਇਸ ਡਾਇਲੋਗ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੌਮ
ਦਾ ਹੀਰੋ ਬਣਾ ਦਿੱਤਾ. ਇਹ ਡਾਇਲੋਗ ਭਾਈ ਸਾਹਿਬ ਨੂੰ ਏਜੰਸੀਆ ਵੱਲੋ ਲਿੱਖਕਿ ਦਿੱਤਾ ਗਿਆ
ਹੈ, ਜੋ ਭਾਈ ਸਾਹਿਬ ਨੇ ਵਧੀਆ ਤਰੀਕੇ ਨਾਲ ਫਿਲਮ ਦੀ ਤਰਾਂ ਪੇਸ਼ ਕੀਤਾ ਹੈ. ਇਹ ਠੀਕ ਉਸ
ਤਰਾਂ ਹੋਇਆ ਹੈ. ਜਿਸ ਤਰਾਂ ਸੌਅਲੇ ਫਿਲਮ ਵਿੱਚ ਵਧੀਆ ਰੋਲ ਕਰਕਿ ਅਮਜਦ ਖਾਨ ਨੇ ਆਪਣਾ
ਨਾਮ ਹੀ ਗੁਆ ਲਿਆ. ਫਿਲਮ ਪ੍ਰੇਮੀਆ ਨੇ ਉਸ ਨੂੰ ਮਰਨ ਤੱਕ ਅਮਜਦ ਖਾਨ ਦੀ ਥਾਂ ਉੱਤੇ ਗੱਬਰ
ਸਿੰਘ ਹੀ ਪੁਕਾਰਿਆ. ਇਸੇ ਤਰਾਂ ਹੀ ਭਾਈ ਬਲਵੰਤ ਸਿੰਘ ਨਾਲੋ ਲੋਕੀ ਉਸ ਨੂੰ ਰਾਜੋਆਣਾ
ਜਿਆਦਾ ਕਹਿਣ ਲੱਗ ਪਏ ਹਨ. ਭਾਈ ਬਲਵੰਤ ਸਿੰਘ ਰਾਜੋਆਣਾ ਨੇ ਤਾ ਉਹ ਗੱਲ ਕੀਤੀ ਕਿ ਜਵਾਨ
ਹੋਏ ਪੁੱਤ ਨੂੰ ਇੱਕ ਮਾਂ ਕਹਿੰਦੀ ਹੈ. ਪੁੱਤ ਜੇ ਤੂੰ ਥਾਣੇਦਾਰ ਬਣ ਗਿਆ ਤਾ ਕੀ ਕਰੇਗਾ.
ਪੁੱਤ ਕਹਿੰਦਾ ਹੈ, ਬੇਬੇ ਜੇ ਮੈ ਥਾਣੇਦਾਰ ਬਣ ਗਿਆ ਤਾ ਪਹਿਲਾ ਪਿੰਡ ਵਾਲੇਆ ਦੇ ਹੀ
ਚੁੱਤੜ ਕੁੱਟੂ. ਸੋ ਭਾਈ ਸਾਹਿਬ ਨੇ ਸੋਚਿਆ ਕਿ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਤਾ ਮੈ
ਜੇਲ ਵਿੱਚੋ ਬਾਹਰ ਆ ਕਿ ਹੀ ਬਣੂੰ, ਇਸ ਲਈ ਆਪਣੇਆ ਦੇ ਚੁੱਤੜ ਤਾ ਉਸ ਵੱਕਤ ਹੀ ਕੁੱਟੂ.
ਹੁਣ ਜੇਲ ਵਿੱਚ ਬੈਠਾ ਆਪਣੇਆ ਦੀ ਆਤਮਾ ਹੀ ਕੁੱਟ ਲਵਾ. ਜਾਨ ਤਾ ਇਹਨਾ ਨੇ ਸੌਖੀ ਹੀ ਦੇ
ਦੇਣੀ ਹੈ. ਕਿਉ ਨਾ ਹੋਵੇ ਮੈ ਇਹਨਾ ਨੂੰ ਮਾਰਾ ਵੀ ਨਾ ਤੇ ਜਿਉਣ ਵੀ ਨਾ ਦੇਵਾ. ਭਾਵ ਮੈ
ਇਹਨਾ ਨੂੰ ਜਿਉਦੇਆ ਨੂੰ ਮਾਰ ਦੇਵਾ. ਭਾਈ ਸਾਹਿਬ ਜੀ ਸ਼ਹੀਦੀ ਪਾਉਣ ਦੀ ਚਾਹਤ ਤਾ ਬਹੁਤ
ਸਾਰੇਆ ਵਿੱਚ ਹੁੰਦੀ ਹੈ. ਪਰ ਇਹ ਮਿੱਲਦੀ ਵੱਡੇ ਭਾਗਾ ਨਾਲ ਹੈ. ਅਸੀ ਦੱਸਮ ਪਾਤਸ਼ਾਹ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਪੁੱਤਰਾ ਦੇ ਪਿਤਾ ਅਤੇ ਸ਼ਹੀਦ ਪਿਤਾ ਦੇ ਪੁੱਤਰ ਕਹਿ
ਕਿ ਪੁਕਾਰਦੇ ਹਾਂ. ਸ਼ਹੀਦ ਦਾ ਰੁੱਤਬਾ ਉਹਨਾ ਦੇ ਹਿਸੇ ਵੀ ਨਹੀ ਆਏਆ. ਕੌਮ ਲਈ ਮਰ ਮਿੱਟਣ
ਦਾ ਜੱਜਬਾ ਰੱਖਣਾ, ਸ਼ਹੀਦ ਹੋ ਜਾਣ ਲਈ ਸਿਰ ਤੱਲੀ ਉੱਤੇ ਰੱਖ ਲੈਣਾ. ਇਹ ਬਹੁਤ ਵਧੀਆ ਗੱਲ
ਹੈ. ਪਰ ਕੌਮ ਨੂੰ ਲੀਡ ਕਰਨਾ ਜਾ ਇੱਕ ਚੰਗਾ ਕੌਮੀ ਲੀਡਰ ਬਨਣਾ ਇਹ ਅਲੱਗ - ਅਲੱਗ ਰੱਸਤੇ
ਹਨ. ਜੇ ਮੈ ਕਹਾ ਕਿ ਤੁਸੀ ਕੌਮ ਨੂੰ ਲੀਡ ਕਰਨ ਦੇ ਕਾਬਲ ਨਹੀ ਤਾ ਇਸ ਵਿੱਚ ਕੋਈ ਅੱਤ
ਕੱਥਨੀ ਨਹੀ ਹੋਵੇਗੀ. ਤੁਹਾਡੀਆ ਆਂਹ ਚਿੱਠੀਆ ਕੌਮੀ ਸੋਚ ਦਾ ਦੁਵਾਲਾ ਕੱਡ ਰਹੀਆ ਹਨ.
ਸਿੱਖ ਕੌਮ ਨੇ ਤੁਹਾਨੂੰ ਇਤਨਾ ਮਾਣ ਬਖਸ਼ਿਆ ਕਿ ਤੁਸੀ ਕੌਮ ਨੂੰ ਸ੍ਰੀ ਅਕਾਲ ਤੱਖਤ ਸਾਹਿਬ
ਨਾਲ ਜੋੜਿਆ ਹੈ. ਪਰ ਤੁਹਾਡੀਆ ਚਿੱਠੀਆ ਦਰਸਾਉਦੀਆ ਹਨ ਕਿ ਤੁਸੀ ਤਾ ਆਪ ਸ੍ਰੀ ਅਕਾਲ ਤੱਖਤ
ਸਾਹਿਬ ਦੀ ਥਾਂ ਕਿਸੇ ਹੋਰ ਨਾਲ ਜੁੱੜੇ ਹੋਏ ਹੋ. ਹੁਣ ਤਾ ਇਹ ਨਾਹਰਾ ਲਾਉਣ ਨੂੰ ਜੀਅ
ਕਰਦਾ ਹੈ. "ਭਾਈ ਰਾਜੋਆਣਾ ਤੇਰੀ ਸੋਚ ਤੇ ਆਪਣਿਆਂ ਦੇ ਵਿਰੁਧ ਚਿੱਠੀਆਂ ਲਿਖਾਂਗੇ ਠੋਕ -
ਠੋਕ ਕੇ - ਦੁਸ਼ਮਣਾਂ ਨੂੰ ਖੁੱਸ਼ ਕਰਾਂਗੇ ਆਪਣਿਆਂ ਦੀ ਮੰਜੀ ਠੋਕ ਕੇ". ਇਹ ਮੇਰੇ ਜਾਤੀ
ਖਿਆਲ ਹਨ. ਜੇਕਰ ਇਹਨਾ ਕਲਿਹਣੀਆ ਚਿੱਠੀਆ ਕਾਰਨ ਕੌਮ ਦੀ ਦੁਰਦਸ਼ਾ ਨੂੰ ਵੇਖ ਕਿ ਪੱਕੇ ਹੋਏ
ਫੋੜੇ ਦੀ ਤਰਾਂ ਕੁੱਜ ਜਿਆਦਾ ਹੀ ਵੱਗ ਗਿਆ ਹੋਵਾ ਤਾ ਸਿੱਖ ਸੰਗਤਾ ਮਾਫ ਕਰਨਗੀਆ.
ਗੁਰਵਿੰਦਰ ਸਿੰਘ ਕੋਹਲੀ
ਸੰਪਾਦਕ ਜਾਗੀ ਮਨੁੱਖਤਾ
No comments:
Post a Comment