1

Tuesday, May 15, 2012

ਵਿਸ਼ਵ ਹਿੰਦੂ ਪਰੀਸ਼ਦ, ਆਰ. ਐਸ. ਐਸ ਅਤੇ ਹੋਰ ਹਿੰਦੂ ਅੱਤਵਾਦੀ ਸੰਗਠਨ ਦੇ ਕੇਸਾਧਾਰੀ ਹਿੰਦੂਆਂ ਨੂੰ ਨਾਲ ਲੈ ਕੇ ਸਿੱਖ – ਮੁਸਲਿਮ ਦੰਗੇ ਅਤੇ ਮੁਸਲਿਮ ਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ

ਗੁਰੂ ਪਿਆਰੀ ਸਾਧ ਸੰਗਤ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਪਿਛਲੇ ਲੰਬੇ ਅਰਸੇ ਤੋਂ ਵਿਸ਼ਵ ਹਿੰਦੂ ਪਰੀਸ਼ਦ, ਆਰ. ਐਸ. ਐਸ ਅਤੇ ਹੋਰ ਹਿੰਦੂ ਅੱਤਵਾਦੀ ਸੰਗਠਨ ਦੇ ਕੇਸਾਧਾਰੀ ਹਿੰਦੂਆਂ ਨੂੰ ਨਾਲ ਲੈ ਕੇ ਸਿੱਖ – ਮੁਸਲਿਮ ਦੰਗੇ ਅਤੇ ਮੁਸਲਿਮ ਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਸਾਜਿਸ਼ ਦੇ ਤਹਿਤ ਇੰਦੌਰ ਵਿਚ ਪਰਸਿੱਧ ਭੂ ਮਾਫਿਆ ਬੌਬੀ ਛਾਬੜਾ ਨੇ ਆਪਣੇ ਛੋਟੇ ਭਰਾ ਗੁਰਦੀਪ ਛਾਬੜਾ ਤੋਂ ਆਪਣੇ ਅਖੌਤੀ "ਨਿਸ਼ਕਾਮ ਸੇਵਕ ਜੱਥੇ" ਵੱਲੋਂ, ਇੰਦੌਰ ਦੇ ਐਮ. ਬੀ. ਖਾਲਸਾ ਕਾਲੇਜ ਵਿੱਚ ਕੀਤੇ ਗਏ ਪ੍ਰਵੀਨ ਤੋਗੜੀਆ ਦੇ ਪ੍ਰੋਗ੍ਰਾਮ ਦੇ ਦੌਰਾਨ ਤੋਗੜੀਆ ਕਿਰਪਾਨ ਭੇਂਟ ਕਰ, ਉਸ ਦੇ ਗਲੇ ਵਿਚ ਫੁਲਾਂ ਦੇ ਹਾਰ ਪਾ ਕੇ ਉਸ ਦਾ ਸਵਾਗਤ ਕਰ, ਉਹਨਾਂ ਦੇ ਨਾਲ ਮਿਲਕੇ ਉਗਰਵਾਦੀ, ਹਿੰਦੂ ਕੱਟੜਪੰਥੀ ਨਾਰੇ ਲਾ ਕੇ ਉਹ ਸੰਦੇਸ਼ ਦਿੱਤਾ ਹੈ ਕਿ ਸਿੱਖ ਵੀ ਪ੍ਰਵੀਨ ਤੋਗੜੀਆ ਵਰਗੇ ਕੱਟੜਪੰਥੀਆਂ ਨਾਲ ਮੁਸਲਮਾਨਾਂ ਦੇ ਵਿਰੁੱਧ ਇੱਕ ਹੋ ਕੇ ਖੜੇ ਹਨ।
ਇਹਨਾਂ ਲੋਕਾਂ ਦੀ ਇਹ ਸ਼ਰਮਨਾਕ ਹਰਕਤ ਨੇ ਨਾ ਸਿਰਫ ਇੰਦੌਰ ਦੇ ਬਲਕਿ ਪੂਰੇ ਵਿਸ਼ਵ ਦੇ ਸਿੱਖਾਂ ਨੂੰ ਸ਼ਰਮਿੰਦਾ ਕੀਤਾ ਹੈ। ਇਸ ਸੰਬੰਧ ਵਿਚ ਇੰਦੌਰ ਦੀ ਵੱਖ ਵੱਖ ਅਖਬਾਰਾਂ ਵਿਚ ਇਹ ਖਬਰਾਂ ਛਪਿਆ ਕਿ ਸਿੱਖ ਸੰਗਤਾਂ ਵੱਲੋਂ ਪ੍ਰਵੀਨ ਤੋਗੜੀਆ ਨੂੰ ਕਿਰਪਾਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਜਦਕਿ ਅਸਲ ਵਿਚ ਇਹ ਕੰਮ ਕੇਵਲ ਨਿਸ਼ਕਾਮ ਸੇਵਕ ਜੱਥੇ ਵੱਲੋਂ ਕੀਤਾ ਗਿਆ। ਇਹ ਕੰਮ ਕਰਕੇ ਉਹਨਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਪ੍ਰਵੀਨ ਤੋਗੜੀਆ ਅਤੇ ਹਿੰਦੂਵਾਦੀ, ਉਗਰਵਾਦੀ, ਕੱਟੜਪੰਥੀ ਨਾਰੇ ਲਗਾਉਣ ਵਾਲੇ ਲੋਗ ਆਮ ਸਿੱਖ ਨਹੀਂ ਬਲਕਿ ਭੂ ਮਾਫਿਆ ਬਾਬੀ ਛਾਬੜਾ ਦੇ ਸਾਥੀ ਸਨ ਜਿਹੜੇ ਕਿ ਆਪਣੇ ਉੱਤੇ ਚਲ ਰਹੇ ਆਪਰਾਧਿਕ ਮੁਕਦਮੇ ਨੂੰ ਮੁਕਾਉਣ ਲਈ ਹਿੰਦੂਵਾਦੀ ਪ੍ਰਵੀਨ ਤੋਗੜੀਆ ਦੀ ਚਪਲਾਂ ਝਾੜਨ ਤੇ ਉਤਰ ਆਏ ਹਨ । ਆਪਣੇ ਨਿਜੀ ਸਵਾਰਥਾਂ ਕਰਕੇ ਇਹਨਾਂ ਨੇ ਸਿੱਖ ਕੌਮ ਦੀ ਮਾਣ, ਮਰਯਾਦਾ ਨੂੰ ਦਾਅ ਤੇ ਲਗਾ ਕੇ ਸਿੱਖ ਕੌਮ ਦਾ ਮਜ਼ਾਕ ਬਣਾ ਰਹੇ ਹਨ।
ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇੰਦੌਰ ਦੇ ਪਤਵੰਤੇ ਸੱਜਣਾਂ ਨੂੰ ਫੋਨ ਕਰਕੇ ਸੁਚੇਤ ਕਰਨ ਕਿ ਅਖੌਤੀ ਨਿਸ਼ਕਾਮ ਸੇਵਕ ਜੱਥੇ ਤੇ ਰੋਕ ਲਗਾਈ ਜਾਏ। ਨਾਲ ਹੀ ਸਿੰਘ ਸਾਹਿਬਾਨਾਂ ਨੂੰ ਵੀ ਫੋਨ ਕਰਕੇ ਸੂਚਨਾ ਦੇਣ ਕਿ ਨਿਸ਼ਕਾਮ ਸੇਵਕ ਜੱਥਾ ਰਾਸ਼ਟ੍ਰੀਅ ਸਿੱਖ ਸੰਗਤ ਦਾ ਹੀ ਇਕ ਅੰਗ ਹਨ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ।

Please see my profile for newspapers of indore.......

http://www.facebook.com/photo.php?fbid=278932118868007&set=a.278932078868011.66129.100002536646425&type=1&theater
( This Mail has been posted by Attwadi Singh. Link for his profile is http://www.facebook.com/profile.php?id=100002536646425 )

No comments:

Post a Comment