Posted by ਗੁਰਚਰਨ ਸਿੰਘ 'ਜਿਉਣ ਵਾਲਾ' at 3:06 am.

ਜੱਥੇਦਾਰ ਜੀ ਤੁਹਾਨੂੰ ਕਿਹੜੇ ਤਖੱਲਸ ਨਾਲ ਯਾਦ ਕੀਤਾ ਜਾਵੇ, ਪਤਾ ਹੀ ਨਹੀਂ ਲੱਗ ਰਿਹਾ। ਤੁਹਾਨੂੰ ਕੋਈ ਵੀ ਤਖੱਲਸ ਦਿੱਤਾ ਜਾਵੇ ਉਹ ਘੱਟ ਹੀ ਘੱਟ ਹੈ। ਤੁਹਾਨੂੰ ਮਨਮੁਖ ਕਹਿ ਕੇ ਨਿਵਾਜਿਆ ਜਾਵੇ ਤਾਂ ਵੀ ਕੋਈ ਹਰਜ਼ ਨਹੀਂ ਕਿਉਂਕਿ ਤੁਹਾਡੇ ਵਿਚ ਗੁਰੂ ਦੇ ਸਨਮੁਖ ਹੋਣ ਵਾਲਾ ਤਾਂ ਕੋਈ ਗੁਣ ਹੈ ਹੀ ਨਹੀਂ। ਗੁਰੂ ਅਮਰਦਾਸ ਜੀ ਦਾ ਫੁਰਮਾਨ ਅੱਗੇ ਹੈ।
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥ ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥ {ਪੰਨਾ 919-920}
ਜੇਕਰ ਤੁਸੀਂ ਜੀਅ ਕਰਕੇ ਗੁਰੂ ਦੇ ਨਾਲ ਹੁੰਦੇ ਤਾਂ ਤੁਹਾਨੂੰ ਰਣਜੀਤ ਸਿੰਘ ਢੱਢਰੀਆਂ ਵਾਲੇ ਬਾਰੇ ਨਿਰਦੋਸ਼ ਹੋਣ ਦਾ ਫਤਵਾ ਜਾਰੀ ਕਰਨ ਦੀ ਕੋਈ ਲੋੜ ਨਹੀਂ ਸੀ। ਪਰ ਪਾਪੀ ਪੇਟ ਕੀ ਕੀ ਨਹੀਂ ਕਰਵਾਉਂਦਾ? ਸੁਖਵਿੰਦਰ ਸਿੰਘ, ਜਿਸ ਨੇ ਪੁਲੀਸ ਦੀ ਮਾਰ ਖਾਦੀ, ਗਰੀਬ ਹੋਣ ਕਰਕੇ ਬਹੁਤ ਚਿਰ ਡਰਦਾ ਮਾਰਿਆ ਬੋਲਿਆ ਨਹੀਂ, ਡੇਰੇ ਦੇ ਅੰਦਰ ਹੁੰਦੀਆਂ ਬਦਫੈਲੀਆਂ ਦੀ ਭਾਫ ਬਾਹਰ ਨਹੀਂ ਕੱਢੀ ਉਹ ਤਾਂ ਤੁਸੀਂ ਇਕੋ ਝਟਕੇ ਨਾਲ ਝਟਕਾ ਦਿੱਤਾ ਤੇ ਗਲਤ ਸਾਬਤ ਕਰ ਦਿੱਤਾ ਪਰ ਜਿਹੜੀ ਕੁੜੀ ਜਹਿਰ ਖਾ ਕੇ ਆਤਮ ਹੱਤਿਆ ਕਰ ਗਈ ਉਸ ਬਾਰੇ ਤੁਸੀਂ ਕੀ ਕਹੋਗੇ? ਉਸ ਬਾਰੇ ਵੀ ਬਿਆਨ ਜਾਰੀ ਕਰ ਦਿੰਦੇ ਕਿ ਕੋਈ ਕੁੜੀ ਮਰੀ ਹੀ ਨਹੀਂ। ਜੇ ਕੋਈ ਕੁੜੀ ਮਰੀ ਵੀ ਹੈ ਤਾਂ ਇਹ ਉਸਦਾ ਘਰੇਲੂ ਮਸਲਾ ਹੋ ਸਕਦਾ ਹੈ। ਉਹ ਗਰੀਬ ਸੀ ਤੇ ਆਪਣੇ ਆਪ ਨੂੰ ਨਾ ਸੰਭਾਲ ਸਕਣ ਯੋਗ ਸਮਝ ਕੇ ਉਹ ਜਹਿਰ ਖਾ ਕੇ ਮਰ ਗਈ। ਸੰਤ ਬਾਬਾ ਰਣਜੀਤ ਸਿੰਘ ਜੀ ਢੱਢਰੀਆਂ ਵਾਲੇ ਤਾਂ ਸ਼ੁੱਧ, ਪੂਰਨ ਮਹਾਂਪੁਰਸ਼ ਹਨ, ਉਹ ਤਾਂ ਬ੍ਰਹਮਗਿਆਨੀ ਹਨ, ਉਹ ਤਾਂ ਨਿਰਦੋਸ਼ ਹਨ, ਉਹ ਆਪਣਾ ਲੰਗੋਟ ਢਿਲਾ ਹੋਣ ਹੀ ਨਹੀਂ ਦਿੰਦਾ ਜਾਂ ਪਾਉਂਦਾ ਹੀ ਨਹੀਂ। ਇਸ ਕਰਕੇ ਤੁਹਾਨੂੰ ਮਰੀ ਹੋਈ ਆਤਮਾ ਵਾਲੇ ਤਖੱਲਸ ਨਾਲ ਵੀ ਨਿਵਾਜਿਆ ਜਾ ਸਕਦਾ ਹੈ। ਕਿਉਂਕਿ ਤੁਸੀਂ ਆਪਣੀ ਸੋਚ/ਆਤਮਾ ਅੰਦਰ ਗੁਰੂ ਦੇ ਸ਼ਬਦ ਨੂੰ ਰੱਖਿਆ ਹੀ ਨਹੀਂ। ਨਹੀਂ ਤਾਂ ਕੀ ਮਜਾਲ ਹੈ ਕਿ ਕੋਈ ਐਡਾ ਵੱਡਾ ਝੂਠ ਬੋਲ ਜਾਏ ਕਿ ਢੱਢਰੀਆਂ ਵਾਲਾ ਨਿਰਦੋਸ਼ ਹੈ। ਅੱਗੇ ਤੀਸਰੇ ਪਾਤਸ਼ਾਹ ਦਾ ਫੁਰਮਾਨ ਹੈ।
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥ {ਪੰਨਾ 919-920}
ਤੁਹਾਨੂੰ ਗੁਰੂ ਦੇ ਸੇਵਕ ਕਹਿਣਾ ਵੀ ਗਲਤ ਹੋਵੇਗਾ ਕਿਉਂਕਿ ਤੁਸੀਂ ਆਪਣਾ ਆਪ ਜਾਂ ਆਪਣੀ ਮੱਤ ਤਾਂ ਤਿਆਗੀ ਹੀ ਨਹੀਂ। ਤੁਸੀਂ ਵੀ ਠੀਕ ਹੋ ਕਿਉਂਕਿ ਜਿਹੜਾ ਨਿਕਲਦਾ ਹੀ ਲਿਫਾਫੇ ਵਿਚੋਂ ਹੈ ਉਹ ਆਪਣੀ ਮੱਤ ਤਿਆਗ ਹੀ ਨਹੀਂ ਸਕਦਾ। ਲਿਫਾਫੇ ਵਿਚੋਂ ਨਿਕਲਣ ਕਰਕੇ ਉਹ ‘ਗੁਰ ਬਿਨੁ ਅਵਰ ਨ ਜਾਣੈ ਕੋਏ’ ਵਾਲੇ ਸਿਧਾਂਤ ਤੇ ਵੀ ਕੰਮ ਨਹੀਂ ਕਰ ਸਕਦਾ। ਇੱਥੇ ਪੰਜਾਬੀ ਦੀ ਇਹ ਅਖਾਣ ਬਹੁਤ ਢੁੱਕਵੀਂ ਸਾਬਤ ਹੁੰਦੀ ਹੈ, “ ਰੱਬ ਨੇੜੇ ਕਿ ਘਸੁਨ” ਮਾਲਕ ਜਿਹੜਾ ਸੱਭ ਦਾ ਹੈ ਉਹ ਤਾਂ ਤੁਹਾਡੇ ਵਾਸਤੇ ਬਹੁਤ ਦੂਰ ਹੈ। ਜਿਹੜਾ ਮਾਲਕ ਤੁਹਾਨੂੰ ਰੱਜਵੀ ਬੁਰਕੀ ਪਾਉਂਦਾ ਹੈ ਫਿਰ ਤੁਸੀਂ ਆਪਣੀ ਪੂਛ ਤਾਂ ਉਸੇ ਵਾਸਤੇ ਹੀ ਹਿਲਾਓਂਗੇ ਨਾ। ਇਸ ਕਰਕੇ ਤੁਹਾਨੂੰ ਬੇਗੁਰੇ ਵੀ ਕਿਹਾ ਜਾਵੇ ਤਾਂ ਕੋਈ ਹਰਜ ਨਹੀਂ ਹੋਣਾ ਚਾਹੀਦਾ।

ਤੀਸਰੇ ਪਾਤਸ਼ਾਹ ਦਾ ਫੁਰਮਾਨ ਤੁਹਾਡੇ ਤੇ ਲਾਗੂ ਹੁੰਦਾ ਹੈ।
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥ {ਪੰਨਾ 919-920}
ਤੁਹਾਡੇ ਵਿਚ ਇਹ ਪੰਜੇ ਗੁਣ ਨਹੀਂ ਹਨ। ਇਸ ਕਰਕੇ ਤੁਹਾਨੂੰ ਬੇਗੈਰਤੀਏ/ਨਿਗੁਰੇ/ਸਿੱਖੀ ਨੂੰ ਢਾਹ ਲਾਉਣਾ ਵਾਲੇ/ ਮਰੀ ਹੋਈ ਆਤਮਾ ਵਾਲੇ। ਸਿੱਖੀ ਦੇ ਦੁਸ਼ਮਣਾਂ ਦੇ ਮਿਤਰ/ ਵਿਕਾਊ ਮਾਲ ਆਦਿ ਕਰਕੇ ਪੁਕਾਰਿਆ ਜਾਣਾ ਚਾਹੀਦਾ ਹੈ। ਕੇਸਗੜ੍ਹ ਵਾਲਾ ਪ੍ਰੋ. ਮਨਜੀਤ ਸਿੰਘ ਆਪਣੇ ਆਪ ਨੂੰ ਗੁਰੂ ਕਾ ਗੁਲਾਮ ਲਿਖਦਾ ਹੁੰਦਾ ਸੀ। ਲਿਫਾਫੇ ਵਿਚੋਂ ਜੱਥੇਦਾਰ ਦੇ ਨਿਕਲਣ ਤੋਂ ਪਹਿਲਾਂ ਹੀ ਉਹ ਇਹ ਸ਼ਬਦ ਜੱਥੇਦਾਰੀ ਨਾਲ ਜੋੜ ਗਿਆ ਉਸਦਾ ਬਹੁਤ ਬਹੁਤ ਧੰਨਵਾਦ। ਇਸ ਕਰਕੇ ਤੁਹਾਨੂੰ ਲਿਫਾਫੇ ਦਾ ਗੁਲਾਮ ਵੀ ਕਿਹਾ ਜਾਵੇ ਤਾਂ ਵੀ ਕੋਈ ਹਰਜ ਨਹੀਂ ਹੋਵੇਗਾ।
ਭੈਰਉ ਮਹਲਾ ੫ ॥ ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥ ਬਿਖੁ ਸੰਚੈ ਨਿਤ ਡਰਤਾ ਫਿਰੈ ॥ ਹੈ ਨਿਕਟੇ ਅਰੁ ਭੇਦੁ ਨ ਪਾਇਆ ॥ ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥ ਨੇੜੈ ਨੇੜੈ ਸਭੁ ਕੋ ਕਹੈ ॥ ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥ {ਪੰਨਾ 1139}
ਜੇਕਰ ਤੁਸੀਂ ਗੁਰੂ ਅਰਜਨ ਪਿਤਾ ਦਾ ਇਹ ਸ਼ਬਦ ਸਮਝ ਲਿਆ ਹੁੰਦਾ ਤੇ ਇਸ ਤੇ ਪਹਿਰਾ ਦਿੱਤਾ ਹੁੰਦਾ ਤਾਂ ਤੁਸੀਂ ਸੁਆਨ ਬਿਰਤੀ ਧਾਰਨ ਹੀ ਨਹੀਂ ਸੀ ਕਰਨੀ। ਬਸ ਹੁਣ ਸਿੱਖ ਕੌਮ ਦਾ ਰੱਬ ਹੀ ਰਖਵਾਲਾ ਹੋ ਸਕਦਾ ਹੈ। ਤੁਹਾਡੇ ਕੋਲੋਂ ਕੋਈ ਆਸ ਕਰਨੀ ਨਿਹਫਲ ਹੋਵੇਗੀ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ। ਮੋਬਾਈਲ# 647 969 3132, 810 223 3648
No comments:
Post a Comment