1

Friday, May 4, 2012

ਬਿਮਾਰ ਇਕ ਤੇ ਹਕੀਮ ਸਾਰੀ ਕੌਮ

 

ਬਿਮਾਰ ਇਕ ਤੇ ਹਕੀਮ ਸਾਰੀ ਕੌਮ

Categorized | Articles In Punjabi, Featured, Quick News, ਤੁਹਾਡੇ ਪੱਤਰ ਅਤੇ ਖਬਰਾਂ

ਮੇਰੇ ਪਿੰਡ ਅੱਜ ਬਿਜਲੀ ਨਹੀਂ ਤੇ ਕੋਇਲਿਆਂ ਵਾਲੀ ਪਰਿਸ ਗਰਮ ਕਰਕੇ ਲੋਕਾਂ ਦੇ ਕਛਿਹਰੇ ਪਰਿਸ ਕਰਨ ਲੱਗਿਆ ਹਾਂ ਕਈਆਂ ਦੇ ਕਛਿਹਰਿਆਂ ਨੂੰ ਸੇਕ ਜਰੂਰ ਲੱਗੇਗਾ। ਖਿਮਾ ਦਾ ਜਾਚੁਕ ਹਾਂ।

ਕਈ ਤਾਂ, ਜਿਵੇਂ ਤੱਤ ਗੁਰਮਤਿ ਪ੍ਰੀਵਾਰ ਵਾਲੇ ਹਰਦੇਵ ਸਿੰਘ ਜੰਮੂ ਵਾਂਗੂ ਬਿਮਾਰ ਹਨ, ਲੰਗੜੇ-ਲੂਲੇ ਹਨ, ਅਪਾਹਜ ਹਨ ਤੁਰ ਫਿਰ ਨਹੀਂ ਸਕਦੇ ਤੇ ਬੰਦ ਕਮਰੇ ਵਿਚ ਬੈਠੇ ਹੀ ਇੰਟਰਨੈਟ ਤੇ ਦਿਲ ਦੀ ਭੜਾਸ ਕੱਢਣ ਜੋਗਰੇ ਹਨ। ਉਨ੍ਹਾਂ ਨੂੰ ਹੋਰ ਕੋਈ ਕੰਮ ਵੀ ਨਹੀਂ ਤੇ ਬਸ ਹਰ ਇਕ ਦੇ,“ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈ”ਵਾਂਗੂ ਹਰ ਵਕਤ ਮੁੱਖ ਸਲਾਹਰਕਾਰ ਆਪੇ ਨਿਯੁਕਤ ਹੋ ਜਾਂਦੇ ਹਨ। ਗੁਰੁ ਪਿਆਰਿਓ! ਸਾਥੋਂ ਕਿਸੇ ਤੋਂ ਪ੍ਰੋ. ਸਰਬਜੀਤ ਸਿੰਘ ਧੂੰਦੇ ਨੇ ਕੋਈ ਸਲਾਹ ਨਹੀਂ ਮੰਗੀ ਤੇ ਅਸੀਂ ਸਾਰੇ ਹੀ ਉਸਦੇ ਸਲਾਹਕਾਰ ਨਿਯੁਕਤ ਹੋ ਗਏ। ਜਿਨ੍ਹੀ ਦਵਾਈ ਅਸੀਂ ਪ੍ਰੋ. ਧੂੰਦਾ ਜੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਕਿਤੇ ਜੇ ਓਹ ਪੀ ਜਾਂਦਾ ਤਾਂ ਜਰੂਰ ਮਰ ਜਾਂਦਾ।ਪਰੋਫੈਸਰ ਧੂੰਦਾ ਇਕ ਸੰਸਥਾ ਨਾਲ ਕੰਮ ਕਰਦਾ ਹੈ, ਤੇ ਉਸ ਦੀ ਸਲਾਹ ਨਾਲ ਹੀ ਅੱਗਲਾ ਪਰੋਗਰਾਮ ਉਲੀਕਿਆ ਜਾਣਾ ਸੀ ਤੇ ਹੋਇਆ ਵੀ ਇਵੇਂ। ਜਿਹੜੇ ਲੋਕ ਅੰਦਰ ਬੈਠ ਕੇ ਸਿਰਫ ਲਿਖ ਹੀ ਸਕਦੇ ਹਨ ਉਹ ਕੀ ਸਾਰ ਜਾਣਨ ਪਿੰਡਾਂ ਵਿਚ ਵਸਣ ਵਾਲੇ ਜੱਟ ਪੰਜਾਬੀਆਂ ਦੀ। ਜਿਵੇਂ ਅਖੌਤੀ ਜੱਥੇਦਾਰ ਦਾ ਪੀ.ਏ.(ਪੁੱਤਰ) ਪੰਜਾਂ ਅਖੌਤੀ ਜੱਥੇਦਾਰਾਂ ਨੂੰ ਰੱਬ ਰੂਪ ਮੰਨਦਾ ਹੈ ਇਵੇਂ ਹੀ ਪੇਂਡੂ ਅਣਪੜ ਪੰਜਾਬੀ ਅਕਾਲ ਤਖਤ ਦੇ ਜੱਥੇਦਾਰ ਨੂੰ ਰੱਬ ਦਾ ਰੂਪ ਮੰਨਦੇ ਹਨ ਤੇ ਉਸ ਦੇ ਮੂੰਹ ਵਿਚੋਂ ਨਿਕਲੇ ਹਰ ਹੁਕਮ ਨੂੰ ਰੱਬੀ ਹੁਕਮ ਮੰਨ ਕੇ ਹਾਲੇ ਤਕ ਫੁੱਲ ਚੜਾੳੇਂਦੇ ਹਨ।ਸਮਾ ਬਦਲ ਜਾਵੇਗਾ ਤਾਂ ਸਮਝ ਪੈ ਜਾਵੇਗੀ। ਪੰਜਾਬ ਦੇ ਪਿੰਡਾਂ ਵਿਚ ਵੱਸਦੇ ਪੰਜਾਬੀਆਂ ਨੂੰ ਜਿਤਨਾ ਚਿਰ ਆਪਾਂ ਸਿੱਖ ਧਰਮ ਤੋਂ ਸੁਚੇਤ ਨਹੀਂ ਕਰਵਾਉਂਦੇ ਉਤਨਾ ਚਿਰ ਸਿਖ ਧਰਮ ਦਾ ਸਿੱਖਾਂ ਦੀ ਮਾਨਸਿਕਤਾ ਵਿਚ ਘਰ ਕਰਨਾ ਮੁਮਕਿਨ ਨਹੀਂ। ਇਸ ਤਰ੍ਹਾਂ ਕਰਕੇ ਨਾ ਹੀ ਪੁਜਾਰੀ ਵਰਗ ਨੇ ਖਤਮ ਹੋਣਾ ਹੈ ਤੇ ਨਾ ਹੀ ਸਾਧਵਾਦ ਨੇ।ਇਹ ਸੱਭ ਤੋਂ ਔਖਾ ਕੰਮ ਹੈ ਤੇ ਇਸ ਨੂੰ ਕਿਸੇ ਵੱਡੇ ਤੋਂ ਵੱਡੇ ਪ੍ਰਚਾਰਕ, ਕਥਾ ਵਾਚਕ, ਕੀਰਤਨੀਏ ਤੇ ਪੜ੍ਹੇ ਲਿਖੇ ਵਰਗ ਨੇ ਵੀ ਛੋਹਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਸ ਵਿਚ ਪੈਸਾ ਨਹੀਂ ਸਗੋਂ ਪੱਲਿਓ ਪੈਸੇ ਦੇ ਕੇ ਸਿੱਖ ਧਰਮ ਸਿਖਾਉਣ ਵਾਲੀ ਗੱਲ ਹੈ।

khalsanews.org ਨੇ ਤਾਂ ਮੁੱਖ ਪੰਨਾ ਹੀ ਇਹ ਬਣਾ ਦਿੱਤਾ ਕਿ ਜੇਕਰ ਪ੍ਰੋ. ਸਰਬਜੀਤ ਸਿੰਘ ਧੂੰਦਾ ਪੁਜਾਰੀਆਂ ਦੇ ਬਣਾਏ ਸਕੱਤ੍ਰਰੇਤ ਵਿਚ ਪੇਸ਼ ਹੋ ਗਿਆ ਤਾਂ ਉਪਰਲੀ-ਥੱਲੇ ਹੋ ਜਾਵੇਗੀ। ਜੇਕਰ ਉਹ ਪ੍ਰੋ. ਦਰਸ਼ਨ ਸਿੰਘ ਹੋਰਾਂ ਵਾਲੀ ਚੋਣ ਕਰੇਗਾ ਤਾਂ 25 ਫਰਵਰੀ 2012 ਨੂੰ ਪੁਜਾਰੀ ਜਮਾਤ ਖਤਮ ਹੋ ਜਾਵੇਗੀ। ਨਹੀਂ ਖਾਲਸਾ ਜੀ ਨਹੀਂ! ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਪਹਿਲਾਂ ਜੰਡਾਂ ਨਾਲ ਬੰਨ੍ਹ ਕੇ ਪੁਜਾਰੀ ਜਮਾਤ ਸਾਨੂੰ ਸਾੜੇਗੀ, ਫਿਰ ਸਾਨੂੰ ਉਹ ਟਕੂਇਆਂ ਬਰਸ਼ਿਆਂ ਤੇ ਗੰਡਾਸਿਆਂ ਨਾਲ ਵੀ ਵੱਡਣਗੇ ਤਾਂ ਕਿਤੇ ਜਾਕੇ ਇਸ ਜਮਾਤ ਕੋਲੋਂ ਖਲਾਸੀ ਹੋਣ ਦੀ ਸੰਭਾਵਨਾ ਹੈ। ਗੱਲੀਂ ਬਾਤੀਂ ਕੁੱਝ ਨਹੀਂ ਜੇ ਹੋਣ ਵਾਲਾ।

ਹੁਣ 5 ਦਸੰਬਰ 2009 ਨੂੰ ਪ੍ਰੋ.ਦਰਸ਼ਨ ਸਿੰਘ, ਸਾਬਕਾ ਜੱਥੇਦਾਰ ਅਕਾਲ ਤਖਤ, ਵਲੋਂ ਲਿਖੀ ਚਿੱਠੀ ਮੇਰੇ ਹੱਥ ਵਿਚ ਹੈ ਜਿਸ ਵਿਚ ਪ੍ਰੋ. ਦਰਸ਼ਨ ਸਿੰਘ ਜੀ ਲਿਖਦੇ ਹਨ, “ ਸੱਚੇ ਅਕਾਲ ਤਖਤ ਦੇ ਮਾਲਕ, ਸੱਚੇ ਪਾਤਸ਼ਾਹ ਜੀੳ! ਪਰਮ ਸਤਿਕਾਰ ਸਹਿਤ ਨਮਸਕਾਰ।, ਸੱਚੇ ਪਾਤਸ਼ਾਹ ਜੀੳ! ਇਕ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ ਦੀ ਚਿੱਠੀ ਰਾਹੀਂ ਦਾਸ ਨੂੰ ਸੰਦੇਸ਼ ਪੁੱਜਿਆ ਸੀ ਕਿ ਆਪ ਦੇ ਤਖਤ ਸਾਹਿਬ ਅੱਗੇ ਪੁੱਜ ਕੇ ਸਪਸ਼ਟੀਕਰਨ ਦੇਵਾਂ”।

ਪ੍ਰੋ. ਦਰਸ਼ਨ ਸਿੰਘ ਜੀਓ! ਕੁੱਝ ਕੁ ਵਿਚਾਰਾਂ ਦੇ ਮੱਤਭੇਦ ਹੋਣ ਦੇ ਬਾਵਜੂਦ ਵੀ ਆਪ ਜੀ ਨੂੰ ਪਤਾ ਹੈ ਕਿ ਮੈਂ, ਗੁਰਚਰਨ ਸਿੰਘ ਜਿਉਣ ਵਾਲਾ, ਪਿਛਲੇ ਚਾਰ ਕੁ ਸਾਲਾਂ ਤੋਂ ਆਪ ਜੀ ਕੋਲ ਕਈ ਵਾਰ ਸਲਾਹ ਲੈਣ ਆਇਆ ਹਾਂ ਤੇ ਆਪ ਜੀ ਦਾ ਤਹਿ ਦਿਲੋਂ ਸਤਿਕਾਰ ਵੀ ਕਰਦਾ ਹਾਂ। ਦਸਮ ਗ੍ਰੰਥ ਦੇ ਵਿਰੋਧ ਵਿਚ ਮੈਂ 2002 ਤੋਂ ਬਾਬੇ ਵਿਰਸਾ ਸਿੰਘ ਦੇ ਕੜਛੇ ਅਖੌਤੀ ਪ੍ਰੋ. ਗੁਰਬਚਨ ਸਿੰਘ ਸਾਇਰਾਕੂਜ, ਨਿਊਯਾਰਕ ਅਤੇ ਪਟਨੇ ਵਾਲੇ ਇਕਬਾਲ ਚੰਦ ਦੇ ਛੱਕੇ ਛੁਡਵਾਉਂਦਾ ਆ ਰਿਹਾ ਹਾਂ। ਇਸ ਸਮੇਂ ਤਕ ਗਿਆਨੀ ਭਾਗ ਸਿੰਘ ਅੰਬਾਲਾ ਤੇ ਉਸ ਤੋਂ ਪਹਿਲਾਂ ਦੇ ਕਈ ਸੂਝਵਾਨ ਸੱਜਣਾਂ ਨੇ ਦਸਮ ਗ੍ਰੰਥ ਦਾ ਵਿਰੋਧ ਜਰੂਰ ਕੀਤਾ ਹੈ ਪਰ ਕਿਸੇ ਨੇ ਵੀ ਕੋਈ ਮੁਹਿਮ ਨਹੀਂ ਬਾਣਈ। ਤੁਸੀਂ ਵੀ 2008 ਵਿਚ ਹੀ ਇਸ ਗ੍ਰੰਥ ਦਾ ਵਿਰੋਧ ਕਰਨਾ ਸ਼ੂਰੂ ਕੀਤਾ ਹੈ। ਕੋਈ ਗੱਲ ਨਹੀਂ, ਜਿਤਨਾ ਚਿਰ ਕਿਸੇ ਨੂੰ ਕਿਸੇ ਗ੍ਰੰਥ ਬਾਰੇ ਕੋਈ ਗਿਆਨ ਨਹੀਂ ਉਤਨਾ ਚਿਰ ਉਹ ਗਲਤੀ ਕਰ ਸਕਦਾ ਹੈ। ਪਰ ਜਦੋਂ ਪਤਾ ਲੱਗ ਜਾਵੇ ਕਿ ਇਹ ਗੁਰੁ ਦੀ ਲਿਖਤ ਨਹੀ ਤਾਂ ਸਾਨੂੰ ਦੱਬਵੀ ਅਵਾਜ ਵਿਚ ਨਹੀਂ ਸਗੋਂ ਉਬਰਵੀਂ ਅਵਾਜ ਵਿਚ ਇਸ ਦਾ ਖੰਡਨ ਕਰਨਾ ਚਾਹੀਦਾ ਹੈ। ਤੁਸੀਂ ਮੁਹਿੰਮ ਦੇ ਰੂਪ ਵਿਚ ਉਬਰੇ ਤੇ ਅਸੀਂ ਸਾਰਿਆਂ ਨੇ ਤੁਹਾਡਾ ਸਰੀਰਕ ਤੌਰ ਅਤੇ ਲਿਖਤੀ ਲਿਖਤਾਂ ਦੇ ਰੂਪ ਵਿਚ ਸਾਥ ਦਿੱਤਾ, ਸਟੇਜ ਤੇ ਸਾਥ ਦਿਤਾ। ਅਸੀਂ ਤੁਹਾਨੂੰ ਆਪਣਾ ਲੀਡਰ ਮੰਨ ਕੇ ਚੱਲੇ ਪਰ ਤੁਹਾਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ। ਅਸੀਂ ਸਾਰੇ ਪ੍ਰੋ. ਸਰਬਜੀਤ ਸਿੰਘ ਧੂੰਦੇ ਨੂੰ, ਕਿਉਂਕਿ ਉਹ ਉਮਰ ਵਿਚ ਛੋਟਾ ਹੈ, ਸਲਾਹਾਂ ਦੇ ਟੋਕਰੇ ਭਰ ਭਰ ਦੇਣ ਲੱਗ ਪਏ। ਉਸਦੀ ਇਕ ਵੀ ਨਹੀਂ ਸੁਣੀ।

ਮੈਂ ਨਾ ਚਾਹੁੰਦਾ ਹੋਇਆ ਵੀ ਉਪਰਲੇ ਪਹਿਰੇ ਵਿਚ ਤੁਹਾਡੀ ਲਿਖਤ ਬਾਰੇ ਕੁੱਝ ਸਵਾਲ ਕਰਨਾ ਚਾਹੁੰਦਾ ਹਾਂ।

1. ਕੀ ਇਹ ਸੰਦੇਸ਼ ਤੁਹਾਨੂੰ ਅਕਾਲ ਤਖਤ ਨੇ ਲਿਖਿਆ ਸੀ ਜਾਂ ਤਖਤ ਦੇ ਕਾਬਜ ਸੇਵਾਦਾਰ ਨੇ ਜਿਸਦਾ ਤੁਸੀਂ ਜਵਾਬ ਦੇ ਰਹੇ ਹੋ?

2. ਕੀ ਤੁਹਾਡੀ ਇਹ ਚਿੱਠੀ ਇੱਟਾਂ ਦੇ ਬਣੇ ਅਕਾਲ ਤਖਤ ਨੇ ਪੜ੍ਹੀ ਜਾਂ ਕਾਬਜ ਸੇਵਾਦਾਰ ਨੇ?

3. ਪੇਸ਼ ਤੁਸੀਂ ਸੱਚੇ ਅਕਾਲ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਮੂਹਰੇ ਹੋਏ। ਕੀ ਉਸ ਨੇ ਤੁਹਾਡੀ ਫਰਿਯਾਦ ਸੁਣੀ? ਜੇ ਸੁਣੀ ਤਾਂ ਫਿਰ ਤੁਹਾਨੂੰ ਉਸ ਨੇ ਆਪਣੇ ਪੰਥ ਵਿਚ ਰੱਖ ਕੇ ਅਕਲ ਦੇ ਅੰਧੇ ਲੋਕਾਂ ਨੂੰ ਇਹ ਅਕਲ ਕਿਉਂ ਨਹੀਂ ਦਿੱਤੀ ਕਿ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦਾ ਅਕਾਲ ਤਖਤ ਤੋਂ ਦਿਤਾ ਅਦੇਸ਼ ਗਲਤ ਤੇ ਇਸ ਨੂੰ ਪ੍ਰਵਾਨ ਨਾ ਕੀਤਾ ਜਾਵੇ?

4. ਤੁਸੀਂ ਆਪਣੀ ਚਿੱਠੀ ਵਿਚ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਦਾ ਸੇਵਾਦਾਰ ਮੰਨ ਰਹੇ ਹੋ। ਕਿਉਂ? ਕਿਉਂਕਿ ਤੁਹਾਡੀ ਚਿੱਠੀ ਕਿਸੇ ਤਖਤ ਨੇ ਨਹੀਂ ਪੜ੍ਹਨੀ। ਕੀ ਤੁਹਾਡੀ ਚਿੱਠੀ ਸੱਚੇ ਪਾਤਸ਼ਾਹ ਸੇ ਸੱਚੇ ਅਕਾਲ ਤਖਤ ਨੇ ਪੜ੍ਹੀ ਜਾਂ ਫਿਰ ਕਾਬਜ ਪੁਜਾਰੀ ਨੇ?

ਅੱਗੇ ਤੁਸੀਂ ਲਿਖਦੇ ਹੋ, “ਸੱਚੇ ਪਾਤਸ਼ਾਹ ਜੀੳੇ! ਮੈਨੂੰ ਯਕੀਨ ਹੈ ਕਿ ਆਪ ਜੀ ਤਾਂ ਅੰਤਰਜਾਮੀ ਜੋ, ਆਪ ਜੀ ਨੂੰ ਤਾਂ ਕਿਸੇ ਸਪੱਸ਼ਟੀਕਰਨ ਦੀ ਲੋੜ ਹੀ ਨਹੀਂ: ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸ ਪਹਿ ਆਖ ਸੁਣਾਈਐ॥”।

5. ਤੁਹਾਨੂੰ ਆਪਣੀ ਚਿੱਠੀ ਤੇ ਇਤਬਾਰ ਹੀ ਨਹੀਂ ਜੇ ਉਹ ਅੰਤਰਜਾਮੀ ਹੈ ਤੇ ਤੁਹਾਡੇ ਦਿਲ ਦੀ ਭਾਵਨਾ ਨੂੰ  ਜਾਣਦਾ ਹੈ ਤਾਂ ਇਨ੍ਹਾਂ ਪੰਜਾਂ, ਦਰੋਪਤੀ ਦੇ ਮਾਲਕਾਂ ਸਕੱਤਰੇਤ ਨਾ ਸਹੀ ਜੇ ਉਹ ਬਾਹਰ ਹੀ ਆ ਜਾਂਦੇ ਤਾਂ, ਇਹ ਉਨ੍ਹਾਂ ਦੀ ਗਲਤੀ ਹੈ, ਦੇ ਥੜੇ ਸਾਹਮਣੇ ਪੇਸ਼ ਹੋਣ ਦੀ ਕੀ ਜਰੂਰਤ ਸੀ?

6. ਪ੍ਰੋ. ਦਰਸ਼ਨ ਸਿੰਘ ਜੀ ਹੁਣੇ ਹੁਣੇ ਪਤਾ ਚੱਲਿਆ ਹੈ ਕਿ ਤੁਸੀਂ ਰੈਡੀਓ ਪੰਜਾਬ ਤੇ ਪ੍ਰੋ. ਗੁਰਦੀਪ ਸਿੰਘ ਜਗਬੀਰ ਸਿੰਘ ਨਾਲ ਮਾਰਚ 3, 2012 ਨੂੰ ਇਕ ਪਰੋਗਰਾਮ ਕਰਨਾ ਸੀ , ਖਾਲਸਾ ਨਿਊਜ਼ ਸਾਈਟ ਤੇ ਪੋਸਟਰ ਵੀ ਲਾਇਆ ਗਿਆ ਹੈ।  ਉਹ ਤਾਂ ਦਸਮ ਗ੍ਰੰਥੀਆ ਤੇ ਆਰ.  ਐਸ. ਐਸ. ਦਾ ਮੈਂਬਰ ਵੀ ਹੈ। ਤੁਹਾਡੀ ਉਸ ਨਾਲ ਕੀ ਸਾਂਝ ਹੈ? ਇਸ ਬਾਰੇ ਲਿੰਕ ਨੀਚੇ ਦਿੱਤਾ ਜਾ ਰਿਹਾ ਹੈ।

ਡਾ. ਹਰਜੰਦਰ ਸਿੰਘ ਦਲਗੀਰ ਹੋਰਾਂ ਦਾ ਕੋਈ ਸਟੈਂਡ ਹੀ ਨਹੀਂ ਇਸ ਕਰਕੇ ਉਨ੍ਹਾਂ ਨੂੰ ਹੋਰ ਸਵਾਲ ਕੀ ਪਾਵਾਂ। ਸਿੱਖ ਮਾਰਗ ਤੇ ਦੋ ਸਵਾਲ ਪਾਏ ਤਾਂ ਕਹਿਣ ਲੱਗੇ ਬਈ ਸਟੂਡਿੰਟ ਬਣ ਕੇ ਆਓ।ਅੱਗਂੋ ਮੇਰਾ ਜਵਾਬ ਸੀ ਕਿ ਅਸੀਂ ਤੁਹਾਡੇ ਕੋਲੋਂ ਕਿਹੜਾ ਡਿਗਰੀਆਂ ਲੈਣੀਆਂ ਹਨ। ਸਾਰਿਆਂ ਨੂੰ ਪਤਾ ਹੈ ਕਿ ਇਨ੍ਹਾਂ ਨੇ ਆਪਣੀਆਂ ਸਾਰੀਆਂ ਲਿਖਤਾਂ ਵੀ ਸਿੱਖ ਮਾਰਗ ਤੋਂ ਉਤਰਵਾ ਲਈਆਂ ਸਨ।

ਮੇਰੀ ਸਮਝ ਮੁਤਾਬਕ ਸਪੱਸ਼ਟੀਕਰਨ ਮੁਆਫਨਾਮਾ ਨਹੀਂ ਹੁੰਦ ਅਤੇ ਨਾ ਹੀ ਗੋਡੇ ਟੇਕਣ ਵਾਲੀ ਕੋਈ ਗੱਲ ਹੁੰਦੀ ਹੈ। ਪ੍ਰੋ. ਧੂੰਦਾ ਜੀ ਨੇ 27 ਫਰਵਰੀ ਨੂੰ ਇਕ ਘੰਟਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਕੀਰਤਨ ਸੁਣਿਆ ਤੇ ਸਵਾ ਰੁਪੈ ਦੀ ਪਾਪ ਕੱਟਣ ਵਾਲੀ ਦੇਗ ਕਰਵਾਈ ਤੇ ਸੱਦਣ ਸਦਾਉਣ ਵਾਲੀ ਕਹਾਣੀ ਖਤਮ ਹੋ ਗਈ ਤੇ ਅੱਗੇ ਵਾਸਤੇ ਪ੍ਰਚਾਰ ਕਰਨ ਲਈ ਰਸਤਾ ਸਾਫ। ਵੰਨ ਸੁਵੰਨੀ ਸੇ ਸਵਾਲ ਤੇ ਅੱਗ ਬਬੁਲੇ ਖੜੇ ਕਰਨ ਵਾਲਿਆਂ ਸੱਜਣਾਂ ਤੋਂ ਮੈਂ ਕੁੱਝ ਸਵਾਲ ਪੁੱਛਣਾ ਚਾਹੁੰਦਾ ਹਾਂ। ਗੁਰਬਖਸ਼ ਸਿੰਘ ਕਾਲਾਅਫਗਾਨਾ ਸੱਤ ਸਾਲ ਤੋਂ ਘਰ ਬੈਠੇ ਹਨ। ਉਨ੍ਹਾਂ ਦਾ ਸਰ ਗਿਆ ਕਿਉਂਕਿ ਉਹ ਸਟੇਜ ਤੇ ਜਾ ਕੇ ਨਹੀਂ ਸਨ ਬੋਲਦੇ ਪਰ ਇਨ੍ਹਾਂ ਮੰਦ ਕਰਕਤੂਤੇ ਪੁਜਾਰੀਆਂ ਨੇ ਉਸ ਨੂੰ ਘਰ ਵਿਚ ਬੰਦ ਕਰ ਦਿੱਤਾ। ਸ਼ਾਈਦ ਹੀ ਕਿਸੇ ਨੇ ਉਸ ਦੀ ਸਾਰ ਲਈ ਹੋਵੇ। ਪ੍ਰੋ ਇੰਦਰ ਸਿੰਘ ਘੱਗਾ ਵਾਸਤੇ ਸੱਭ ਸਟੇਜਾਂ ਪਿਛਲੇ ਛੇ ਸਾਲਾਂ ਤੋਂ ਬੰਦ ਕਰ ਦਿੱਤੀਆਂ ਹਨ। ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਤੇ ਸਰਦਾਰ ਰੇਸ਼ਮ ਸਿੰਘ ਇਨਡੀਅਨਾਪੋਲੀਸ ਵਾਲਿਆਂ ਨੂੰ ਛੱਡ ਕੇ, ਹੋ ਸਕਦਾ ਹੈ ਕਿ ਇਕ ਦੋ ਹੋਰ ਸਿੰਘ ਵੀ ਹੋਣ ਜਿਨ੍ਹਾਂ ਬਾਰੇ ਮੈਨੂੰ ਪਤਾ ਨਹੀਂ, ਪਰ ਹੋਰ ਕਿਸੇ ਨੇ ਪ੍ਰੋ. ਇੰਦਰ ਸਿੰਘ ਘੱਗਾ ਦੀ ਸਾਰ ਨਹੀਂ ਲਈ। ਕੌਮ ਵਾਸਤੇ ਕੰਮ ਕਰਨਾ ਕਿਸੇ ਵਿਰਲੇ ਵਿਰਲੇ ਦੇ ਹਿਸੇ ਹੀ ਆਇਆ ਹੈ। ਮਰਨ ਤਕ ਹਰ ਕੋਈ ਆਪਣੀ ਆਪਣੀ ਜੇਬ ਹੀ ਭਰਨ ਲਈ ਲੱਗਾ ਹੋਇਆ ਨਜਰ ਆ ਰਿਹਾ ਹੈ।

ਕੁੱਝ ਲੋਕ ਮੇਰੇ ਬਾਰੇ ਫੇਸਬੁਕ ਤੇ ਇਹ ਲਿਖ ਰਹੇ ਹਨ ਕਿ ਜਿਉਣ ਵਾਲਾ ਹੁਣ ਪੁਜਾਰੀਆਂ ਨਾਲ ਮਿਲ ਗਿਆ ਹੈ। ਸਿੱਖ ਭਰਾਵੋ! ਮੈਂ ਥੁੱਕ ਕੇ ਕਦੇ ਨਹੀਂ ਚੱਟਿਆ ਤੇ ਨਾ ਹੀ ਬਾਕੀ ਰਹਿੰਦੀ ਜਿੰਦਗੀ ਵਿਚ ਕਦੀ ਐਸਾ ਵਾਪਰੇਗਾ। ਭਿੰਡੀ ਤੋਰੀ ਦੇ ਕਰੇਲੇ ਤਾਂ ਬਣ ਸਕਦੇ ਹਨ ਪਰ ਜਾਪ ਨਹੀਂ ਬਣ ਸਕਦਾ।

ਗੁਰੁ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲ(ਬਰੈਂਪਟਨ) ਕੈਨੇਡਾ ।   

ਫੋਨ:- # 647 969 3132, 810 223 3648

ਖਾਲਸਾ ਨਿਊਜ਼ ਸਾਈਟ ਤੇ ਲਾਇਆ ਗਿਆ ਇਹ ਇਸ਼ਤਿਹਾਰ ਹੈ । ਦਸਮ ਗਰੰਥੀ ਤੇ    R.S.S. ਦੇ  ਤਨਖਾਹ ਦਾਰ ਕਰਿੰਦੇ ਨਾਲ ਸਟੇਜ ਸਾਂਝੀ ਕੀਤੀ ਜਾਣ ਤੇ

ਹੁਣ  ਜਾਗਰੂਕ ਪੰਥ ਕੀ ਫਤਵਾ ਦਵੇਗਾ ?

R.S.S  ਦੀ ਲਿਸਟ ਤੇ ਗੁਰਦੀਪ ਜਗਬੀਰ ਦਾ ਨਾਮ ਖਾਸ ਕਰਿੰਦਿਆਂ ਵਿੱਚ ਹੈ ..ਇਤਿਹਾਸਕਾਰ ਹਰਜਿੰਦਰ ਸਿੰਘ ਦਲਗੀਰ ਜੋ ਹਮੇਸ਼ਾ ਜਗਬੀਰ ਨੂੰ

R.S.S.  ਦਾ ਖੁਫੀਆ ਬੰਦਾ ਦੱਸਦੇ ਹਨ .. ਕਿ ਹੁਣ ਉਹ ਦਲੇਰੀ ਕਰਨਗੇ ਤੇ ਇੱਥੇ ਵੀ  ਆਪਣੇ ਬਣਾਏ ਛੇਵੇਂ ਪੰਥ ਤੋਂ ਤਨਖਾਹ ਦੀ ਸਜ਼ਾ ਸੁਣਾਉਣਗੇ… ਹੋਰਾਂ ਨੂੰ

ਦੋਗਲੇ ਤੇ ਤਨਖਾਹੀਏ ਕਰਾਰ ਦੇਣ ਵਾਲੇ ਹੁਣ ਕੀ ਫੈਸਲਾ ਦੇਣਗੇ ? ਵੇਖਣਯੋਗ ਹੋਵੇਗਾ। ਸ਼ਾਇਦ ਬਹਾਨਾ ਘੜਿਆ ਜਾਵੇ ਕਿ ਜਗਬੀਰ ਤਾਂ ਆਇਆ ਹੀ ਨਹੀਂ,

ਆਇਆ ਚਾਹੇ ਨਹੀਂ ਇਹ ਵੱਖਰੀ ਗੱਲ ਹੈ, ਪੰਥਕ ਕਹਾਉਂਦੀ ਸਾਈਟ ਤੇ ਇਸ ਗੱਲ ਦਾ ਪ੍ਰਚਾਰ ਹੋਣਾ ਇਸ ਬਹਾਨੇ ਤੇ ਪਾਣੀ ਫੇਰਦਾ ਹੈ ।

17 Responses to “ਬਿਮਾਰ ਇਕ ਤੇ ਹਕੀਮ ਸਾਰੀ ਕੌਮ”

  1. Gurmit Singh Qadiani says:
    ਸ. ਗੁਰਚਰਨ ਸਿੰਘ ਜੀ ਜਿਊਣਵਾਲਾ ਦੀ ਪੰਥਕ ਸੋਚ ਉਪਰ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਕਰਨਾ ਮੁਨਾਸਬ ਨਹੀਂ।
    ….. ਇਹ ਵੀ ਅਟੱਲ ਸਚਾਈ ਹੈ ਕਿ ਗੁਰਦੀਪ ਜਗਬੀਰ ਆਰ.ਐਸ. ਐਸ ਦਾ ਕੱਟੜ ਸਮਰਥੱਕ ਅਤੇ ਗੁਰਚਰਨ ਸਿੰਘ ਲਾਂਬੇ ਦਾ ਸਾਥੀ ਹੈ।
  2. Jatinderpal Singh Gurdaspur says:
    Wjkk Wjkf Jeonwala Veerji,
    Wah kaya baat hai g, u did it again. Very nice article. Wakiya hi eh press kafi garam hai te j koley sach wale hon ta saek lagna saubawik hai. Keep it up
  3. Gursharan singh sc. says:
    you don great job agan
  4. Gursharan singh sc. says:
    good job again
  5. ਮਨਦੀਪ ਸਿੰਘ says:
    ਬਹੁਤ ਵਧੀਆ ਸੱਚੋ-ਸੱਚ
  6. parmeshwar singh says:
    ਗੁਰਚਰਨ ਸਿੰਘ ਜੀ , ਬਿਲਕੁਲ ਸੱਚ ਹਾਲਾਤ ਬਿਆਨ ਕੀਤੇ ਹਨ, ਕਈ ਸਾਡੇ ਵੀਰ ਇੱਕ ਦਿਨ ਵਿੱਚ ਹੀ ਕਿਲਾ ਸਰ ਕਰਨ ਦੀਆਂ ਗੱਲਾ ਕਰਦੇ ਹਨ ਤੇ ਉਹ ਵੀ ਘਰੇ ਬਹਿਕੇ, ਮੈਂ ਇੱਕ ਗੱਲ ਕਹਿਣਾ ਚਾਹਵਾਂਗਾਂ ਕਿ ਜੋ ਲੋਕ ਧੂੰਦਾ ਦੀ ਵਿਰੋਧਤਾ ਕਰ ਰਹੇ ਹਨ , ਉਹਨਾਂ ਨੁੰ ਚਾਹੀਦਾ ਹੈ ਕਿ ਉਹ ਆਪ ਜਾਕੇ ਪ੍ਰਚਾਰ ਵਿੱਚ ਕਿਊਂ ਨਹੀਂ ਲੱਗ ਜਾਵਦੇਂ, ਸਾਡੇ ਦਿੱਲੀ ਵਿੱਚ ਸੈਂਕੜੇ ਗੁਰਦੁਵਾਰੇ ਹਨ ਕਿਸੇ ਇੱਕ ਵਿੱਚ ਹੀ ਆ ਜਾਣ। ਆਪਨੇ ਬੜੇ ਸਿੱਧੇ ਤੇ ਸਰਲ ਸ਼ਬਦਾਂ ਵਿੱਚ ਸਾਰਾ ਸੱਚ ਦੱਸ ਦਿੱਤਾ ਹੈ ਜੇ ਇਹ ਸਮਝਣਾ ਚਾਹੁੰਦੇ ਹਨ ਤਾਂ ਠੀਕ ਵਰਨਾ ਕੋਈ ਫਰਕ ਨਹੀਂ ਪਵੇਗਾ । ਸ਼ੁਕਰੀਆ ਜੀ
  7. raman jot says:
    teer nishaney tey
  8. surinder singh says:
    ਗਰਚਰਨ ਸਿੰਘ ਜੀ, ਆਪ ਵਧਾਈ ਦੇ ਪਾਤਰ ਹੋ ਜੋ ਇਸ ਵੇਲੇ ਦਲੇਰੀ ਨਾਲ ਵਿਚਾਰ ਦਿੱਤੇ ਹਨ, ਦਿਲਗੀਰ ਜੀ ਵਲੋਂ ਤਨਖਾਹ ਲਾਉਣ ਦੀਆ ਗੱਲਾਂ ਦੱਸਦੀਆਂ ਹਨ ਕਿ ਸਾਡੇ ਵਿਦਵਾਨ ਮੈਂ ਨਾ ਮਾਨੁੰ ਦੀ ਸੋਚ ਤੇ ਖੜੇ ਹਨ ਜਿ ਕਿ ਸਿੱਖੀ ਲਈ ਘਾਤਕ ਹੈ ।
  9. surinder singh shergill says:
    ਗੁਰ ਫਤਹਿ ਜੀ, ਸਰਬਜੀਤ ਸਿੰਘ ਧੂੰਦਾ ਦੀ ਕੈਨੇਡਾ ਫੇਰੀ ਬਹੁਤ ਸਫਲ ਰਹੀ ਹੈ, ਸਾਰੀਆ ਹੀ ਗੁਰਦੁਵਾਰਿਆ ਦੀਆ ਕਮੇਟੀਆਂ ਅਤੇ ਸੰਗਤ ਨੇ ਉਹਨਾਂ ਦੇ ਫੈਸਲੇ ਦੀ ਪ੍ਰੋੜਤਾ ਕੀਤੀ ਹੈ ਤੇ ਛੇਤੀ ਫਿਰ ਉਹਨਾਂ ਦੀ ਕਥਾ ਦੇ ਸਮਾਗਮ ਕਰਾਉਣ ਲਈ ਕਾਹਲੇ ਹਨ ਤੇ ਜੋ ਸਾਡੇ ਵੀਰ ਇਸ ਬਾਰੇ ਰੌਲਾ ਪਾ ਰਹੇ ਹਨ ਉਹ ਜਾਣ ਲੈਣ ਕਿ ਆਮ ਸਿੱਖ ਉਹਨਾਂ ਦਾ ਪ੍ਰਚਾਰ ਸੁਨਣਾ ਚਾਹੁੰਦਾ ਹੈ । ਪ੍ਰੋ: ਦਰਸ਼ਨ ਸਿੰਘ ਉਹ ਕੰ ਨਹੀਂ ਕਰ ਸਕੇ ਜੋ ਇਹਨਾਂ ਪਰਛਾਰਕਾਂ ਨੇ ਕਰ ਦਿਖਾਇਆ ਹੈ ।
  10. RSJANDE says:
    well done and thank you.now let it go and move ahead.as you said the baba”s are too strong and we all have to work together.we have to find the middle ground where we can work together and fight these baba:s. so let us all move on and show these baba’s what we can do.
  11. Verpal Singh says:
    Bhaji Jeonwala jio…I know you only from your articles. And every new article of yours increases the respect I have for you and your commitment to Kaum’s Charhdi Kala.
  12. baljit singh says:
    gurcharn singh ji tuhadi kolean wali press ne kaian de kachehre chad ditte bahut khub
  13. raman jit singh says:
    BAI JI NE SACH LIKH DITA CHAHE KISE DE GODE LAGE CHAHE GITTE
  14. baljit singh says:
    bahut khub gurcharn singh ji
  15. hardilaziz singh says:
    same labas manu v dilgeer hura ne kahe student banke aaoo, jado mai una nal kise topic te sanj karna chahi
    • Baldev Singh says:
      ਹੁਣ ਖਾਲਸਾ ਨਿਊਜ ਵਿੱਚ ਅਖੌਤੀ ਜਥੇਦਾਰਾਂ ਦੀ ਤਾਰੀਫ਼ ਦਾ ਲੇਖ ਲਾਇਆ ਹੋਇਆ ਹੈ । ਕੀ ਖਾਲਸਾ ਨਿਊਜ ਨੇ ਅਖੌਤੀ ਜਥੇਦਾਰਾਂ ਅੱਗੇ ਗੋਡੇ ਟੇਕ ਦਿਤੇ ਹਨ । ਹੋਰ ਜੇ ਕੋਈ ਪੰਥ ਦੇ ਹਿਤ ਦੀ ਕੋਈ ਗੱਲ ਕਰਦਾ ਹੈ । ਉਸ ਨੂੰ ਬਰਦਾਸਤ ਨਹੀ ਕਰਦੇ ਤੇ ਪੰਥ ਧ੍ਰੋਹੀ ਦਾ ਇਲਜਾਮ ਬੜੀ ਛੇਤੀ ਲਾ ਦਿੰਦੇ ਹਨ ।

Leave a Reply




No comments:

Post a Comment