ਅਸੀਂ ਸਾਰੇ ਜਾਣਦੇ ਹਾਂ ਕਿ ਖਾਲਸਾ ਮਾਰਸ਼ਲ ਕੌਮ
ਹੈ। ਦੁਨੀਆ ਤੇ ਬਹੁਤ ਸਾਰੀਆਂ ਕੌਮਾਂ ਹੋਈਆਂ ਤੇ ਚਲੀਆਂ ਵੀ ਗਈਆਂ । ਹਰ ਕੌਮ ਦਾ ਆਪਣਾ ਆਪਣਾ
ਅਕੀਦਾ ਹੈ। ਖਾਲਸਾ ਪੰਥ ਨੂੰ ਸਾਜਣ ਦਾ ਮਨੋਰਥ ਦਸਮ ਪਿਤਾ ਨੇ ਭਲੀ ਭਾਂਤੀ ਸਮਝਾਇਆ ਅਤੇ ਖਾਲਸੇ
ਨੂੰ ਆਪਣਾ ਰੂਪ ਦੱਸਿਆ ਹੈ।ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਹੋ ਕਰੋ.
..........
ਅੱਜ ਖਾਲਸਾ ਪੰਥ ਬਹਤੁ ਹੀ ਔਖੇ ਸਮੇਂ ਵਿਚੋਂ ਗੁਜ਼ਰ
ਰਿਹਾ ਹੈ ਗੁਰੂ ਸਾਹਿਬ ਦੀ ਗਵਾਹੀ ਲੈ ਕੇ ਸਾਨੂੰ ਇੱਕ ਜੁੱਟ ਹੋ ਕੇ ਸਾਨੂੰ ਔਖੇ ਸਮੇਂ ਦਾ ਸਾਹਮਣਾ
ਕਰਨਾ ਪਵੇਗਾ ਅਤੇ ਇੱਕ ਪਲੇਟਫਾਰਮ ਤੇ ਇੱਕਠੇ ਹੋ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ
ਬਹੁੱਤ ਹੀ ਸੁੱਚਜਾ ਭਵਿੱਖ ਦੇਣਾ ਪਵੇਗਾ।ਉਸ ਵਾਸਤੇ ਸਿਰ ਦੇਣਾ ਪੈਣਾ ਹੈ ਤੇ ਸਿਰ ਦੇ ਕੇ ਹੀ ਆਪਣੇ
ਪੰਥ ਨੂੰ ਬਚਾਉਣਾ ਪੈਣਾ ਹੈ। ਸਿਰ ਦਿੱਤੇ ਤੋਂ ਬਗੈਰ ਧਰਮ ਨਹੀਂ ਰਹਿੰਦੇ।ਸਾਰੀ ਕੌਮ ਅਜ ਵੀ
ਜੀਉਂਦੀ ਜਾਗਦੀ ਹੈ ਜਿਸ ਦਾ ਸਬੂਤ ਸਾਰੀ ਕੌਮ ਨੇ 28 ਮਾਰਚ ਨੂੰ ਦੁਨੀਆ ਭਰ ਦੇ ਹਰ ਕੌਨੇ ਵਿਚ
ਦਿੱਤਾ।ਦੁਸ਼ਮਣ ਕੀ ਹਰ ਕੋਈ ਕਹਿੰਦਾ ਸੀ ਕਿ ਇਹ ਮਰ ਚੁੱਕੇ ਹਨ, ਤੁਸੀਂ ਭਾਵੇਂ ਇਨ੍ਹਾਂ ਨੂੰ ਕੁਚਲ
ਦਿਉ ਇਹ ਸਿਰ ਨਹੀਂ ਚੁੱਕਣ ਵਾਲੇ।ਪਰ 20 ਤੋਂ ਲੈ ਕੇ 31 ਮਾਰਚ ਤੱਕ ਜੋ ਖਾਲਸਾ ਪੰਥ ਨੇ ਇੱਕ
ਜੁੱਟਤਾ ਦਾ ਸਬੂਤ ਦਿੱਤਾ ਉਸ ਤੋਂ ਦੁਸ਼ਮਣ ਸਮਝ ਲੈਣਾ ਚਾਹੀਦਾ ਹੈ ਕੀ ਖਾਲਸੇ ਨਾਲ ਮੱਥਾ ਲਾ ਕੇ ਹਰ
ਕਿਸੇ ਨੂੰ ਮਹਿੰਗਾ ਪਿਆ ਹੀ ਹੈ ਅਤੇ ਹੁਣ ਇਹ ਸੋਚ ਲਵੇ ਕਿ ਖਾਲਸਾ ਮੱਥਾ ਲਾਉਣਾ ਹੈ ਕਿ ਨਹੀਂ।
1849 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਨੇ ਨੁੰ ਗੁਲਾਮ ਬਣਾ ਕੇ ਰੱਖਿਆ , 1947 ਤੋਂ ਲੈ ਕੇ ਹੁਣ
ਤੱਕ ਕੁਝ ਗੱਦਾਰਾਂ ਕਾਰਨ ਬਾਹਮਣ ਦੇ ਗੁਲਾਮ ਬਣੇ ਹੋਏ ਹਨ। ਖਾਲਸਾ ਜੀ ਅਸੀਂ ਸਾਰੇ ਉਹੀ ਖਾਲਸੇ
ਹਾਂ ਜਿਸ ਨੂੰ ਖੰਡੇ ਦੀ ਪਾਹੁਲ ਦੀ ਪੁਠ ਚੜ੍ਹੀ ਹੋਈ ਹੈ , ਅਸੀਂ ਖੰਡੇ ਦੇ ਜੌਹਰ ਸਿਰਫ ਕਾਗਜ਼ਾਂ
ਵਿਚ ਹੀ ਨਹੀਂ ਦਿਖਾਏ , ਇਹ ਜੌਹਰ ਸਾਡੇ ਕੌਮ ਨੇ ਕਮਾ ਕੇ ਵਿਖਾਏ ਹਨ। ਸਾਡੇ ਲੀਡਰ ਸਹਿਬਾਨ ਨੂੰ
ਇਹ ਸਮਝ੍ ਲੈਣਾ ਚਾਹੀਦਾ ਹੈ ਇੱਕ ਪਲੇਟਫਾਰਮ ਤੇ ਇੱਕਠੇ ਹੋਣ ਤੋਂ ਬਗੈਰ ਗਲ੍ਹ ਨਹੀਂ ਬਣਨੀ। ਜੇ
ਅਸੀਂ ਕੌਮ ਨੂੰ ਸੁਚੱਜੀ ਅਗਵਾਈ ਦੇਣੀ ਹੈ , ਆਪਣਾ ਹਲੀਮੀ ਖਾਲਿਸਤਾਨ ਲੈਣਾ ਹੈ ਤੇ ਸਾਨੂੰ ਆਪਣੇ
ਇਤਿਹਾਸ ਤੋਂ ਵਾਕਫ ਹੋਣਾ ਚਾਹੀਦਾ ਹੈ ਕਿ ਅਸੀਂ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਰਾਜਾ ਰਣਜੀਤ
ਸਿੰਘ ਤੱਕ ਖਾਲਸਾ ਰਾਜ ਕਿਵੇਂ ਲਿਆ ਅਤੇ ਕਿਵੇਂ ਸਥਾਪਿਤ ਕੀਤਾ।ਧਰਮ ਯੁੱਧ ਇੱਕ ਅਸੀਮ ਅਤੇ ਅਖੀਰ
ਰਸਤਾ ਹੈ ਜੋ ਖਾਲਸੇ ਨੂੰ ਆਪਣਾ ਅਜ਼ਾਦ ਘਰ ਦਵਾ ਸਕਦਾ ਹੈ। ਅਸੀਂ ਇਥੇ ਸਾਰੇ ਬੈਠੇ ਹੋਏ ਹਨ ਹਰ ਇੱਕ
ਦੀ ਸੋਚ ਆਪੋ ਆਪਣੀ ਹੈ, ਕੋਈ ਆਪਣਾ ਵੱਖਰਾ ਰਾਜ ਲੈਣ
ਮਨੁੱਖੀ ਅਧਿਕਾਰਾਂ ਵਾਲਾ ਵਰਤ ਕੇ ਯੂ.ਐਨ.ਉ ਵਲ ਜਾਣਾ ਚਾਹੁੰਦਾ ਹੈ ਅਤੇ ਕੋਈ ਸਿਆਸਤ ਦਾ ਰਾਹ ਵਰਤ
ਕੇ ਆਪਣਾ ਖਾਲਸਾ ਰਾਜ ਕਾਇਮ ਹੋਣ ਦੇ ਸੁਪਨੇ ਦੇਖਦਾ ਹੈ। ਤੇ ਜੁਝਾਰੂ ਸਿੱਖ ਹਥਿਆਰਬੰਦ ਹੋ ਕੇ ਜੰਗ
ਦੇ ਰਾਹ ਨੂੰ ਵੇਖਦਾ ਹੈ। ਇਹ ਸਾਰੇ ਰਾਹ ਹੀ ਖਾਲਸਾ ਰਾਜ ਦੀ ਮੰਜ਼ਿਲ ਵਲ੍ਹ ਜਾਂਦੇ ਹਨ। ਪਰ ਉਹ
ਤਾਂ ਸੰਭਵ ਜੇ ਇਨ੍ਹਾਂ ਸਾਰੇ ਰਾਹਾਂ ਦਾ ਇੱਕ ਰਾਹ
ਬਣ ਜਾਵੇ, ਤਾਂ ਹੀ ਅਸੀਂ ਖਾਲਸਾ ਰਾਜ ਦੀ ਜ਼ਿਲ ਵਲ੍ਹ ਵੱਧ ਸਕਦੇ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ
ਇਸ ਸੰਸਾਰ ਵਿਚ ਯਹੂਦੀ ਕੌਮ ਹੈ ਜਿਸਦੀ ਗਿਣਤੀ
ਲੱਗਪੱਗ ਢਾਈ ਕਰੋੜ ਹੈ ਤੇ ਅੱਜ ਉਹ ਆਪਣੇ ਅਜ਼ਾਦ ਘਰ ਦੇ ਨਾਲ ਨਾਲ ਸਾਰੇ ਸੰਸਾਰ ਤੇ ਰਾਜ ਕਰ ਰਹੇ
ਹਨ। ਉਨ੍ਹਾਂ ਨੇ ਆਪਣੇ ਸਾਰੀ ਦੁਨੀਆ ਤੇ ਆਪਣਾ ਲੋਹਾ ਮਨਵਾਇਆ ਹੋਇਆ ਹੈ ਜਦੋਂ ਵਿਸ਼ਵ ਪੱਧਰ ਤੇ
ਯਹੂਦੀ ਕੌਮ ਦਾ ਘਾਣ ਕੀਤਾ ਗਿਆ ਤਾਂ ਕੋਈ ਸੋਚ ਵੀ
ਨਹੀਂ ਸੀ ਸਕਦਾ ਕਿ ਇਹ ਯਹੂਦੀ ਕੌਮ ਅੱਜ ਇਹ ਕੁਝ ਕਰ ਕੇ ਵਿਖਾਇਗੀ। ਔਖੀ ਘੜੀ ਵਿਚ ਉਨ੍ਹਾਂ ਨੇ
ਇੱਕਜੁੱਟ ਹੋ ਕੇ ਫੈਸਲਾ ਲਿਆ ਕਿ ਅਸੀਂ ਇੱਕਜੁੱਟ ਹੋ ਕੇ ਹੀ ਆਪਣੇ ਅਜ਼ਾਦ ਘਰ ਦੀ ਪ੍ਰਾਪਤੀ ਕਰ
ਸਕਦੇ ਹਾਂ। ਉਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਦੁਸ਼ਮਣ ਨਾਲ ਘਿਰੇ ਹੋਣ ਦੇ ਬਾਵਜੂਦ ਵੀ ਉਹ
ਸੰਸਾਰ ਭਰ ਵਿਚ ਆਪਣਾ ਸਿੱਕਾ ਜਮਾ ਰਹੇ ਹਨ।
ਖਾਲਸਾ ਪ੍ਰਮਾਤਮਾ ਦੀ ਮੌਜ ਹੈ , ਸਾਨੂੰ ਮਾਣ ਹੈ
ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਜੇ ਹੋਏ ਸਿੱਖ ਹਾਂ। ਸਾਨੂੰ ਸਾਰਿਆ ਨੂੰ ਆਪਣੇ ਅੰਦਰ
ਝਾਤੀ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਅੱਜ ਅਸੀਂ ਕਿੱਥੇ ਖੜੇ ਹਾਂ। ਨਾਂ ਸਾਡੇ ਕੋਲ ਆਪਣਾ ਮੁਲਕ
ਹੈ , ਨਾਂ ਸਾਡੇ ਕੋਲ ਇੱਕਜੁੱਟਤਾ ਹੈ। ਜੇ ਮੁਲਕ ਨਹੀਂ ਤਾਂ ਕੁਝ ਵੀ ਨਹੀ। ਅੱਜ ਕੋਈ ਹਰ ਕੋਈ
ਆਪਣੀ ਆਪਣੀ ਬੋਲੀ ਬੋਲ ਰਿਹਾ ਹੈ। ਤੇ ਬਾਹਰਲੀਆਂ ਤਾਕਤਾਂ ਕੋਈ ਨਾ ਕੋਈ ਝਗੜਾ ਖੜ੍ਹਾ ਕਰ ਕੇ ਸਾਨੂ
ਆਪਸ ਵਿਚ ਲੜ੍ਹਾ ਰਹੀਆਂ ਹਨ। ਅਤੇ ਸਾਨੂੰ ਆਪਣੇ ਅਸਲ ਨਿਸ਼ਾਨੇ ਤੋਂ ਦੂਰ ਲਿਜਾ ਰਹੀਆਂ ਹਨ। 1978
ਤੋਂ ਲੈ ਕੇ 2012 ਤੱਕ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਖਾਲਸਾ ਦਿਨ ਬ ਦਿਨ ਆਪਣੇ ਹਲੀਮੀ
ਰਾਜ ਖਾਲਿਸਤਾਨ ਵਲ੍ਹ ਵੱਧਦਾ ਚਲਾ ਗਿਆ। 13 ਮਾਰਚ
ਨੂੰ ਗੰਗੂਵਾਦੀ ਹਕੂਮਤ ਨੇ ਖਾਲਸਾ ਰਾਜ ਦੇ ਨਿਧੜਕ ਸੇਵਾਦਾਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ
ਫਾਂਸੀ ਤੇ ਲਟਕਾਉਣ ਦਾ ਹੁਕਮ ਦਿੱਤਾ।ਜਿਸ ਨਾਲ ਸਾਰੇ ਸਿੱਖ ਜਗਤ ਦਾ ਹਿਰਦਾ ਵਲੂੰਧਰਿਆ ਗਿਆ ਅਤੇ ਸਾਰਾ ਪੰਥ ਇਸ ਜ਼ੁਲਮ ਦੇ ਖਿਲਾਫ ਰੋਸ ਮਾਰਚ ਕਰਨ
ਸੜਕਾਂ ਤੇ ਆ ਨਿਕਲਿਆ। ਜਿਸ ਦੇ ਨਤੀਜੇ ਵਜੋਂ ਗੰਗੂਵਾਦੀ ਹਕੂਮਤ ਨੇ ਸਿੱਖਾਂ ਤੇ ਗੋਲੀਆਂ ਅਤੇ
ਡਾਂਗਾ ਨਾਲ ਹਮਲਾ ਕੀਤਾ। ਉਸ ਦੇ ਨਤੀਜੇ ਵਿਚ ਗੁਰੂ ਦਾ ਲਾਡਲਾ ਸਿੱਖ ਸ਼ਹੀਦ ਭਾਈ ਜਸਪਾਲ ਸਿੰਘ
ਜੀ ਸ਼ਹੀਦ ਹੋ ਗਏ।ਅਸੀਂ ਅੱਜ ਸਾਰੇ ਉਸ ਗੁਰੂ ਦੇ
ਲਾਡਲੇ ਸਿੱਖ ਦੀ ਅਰਦਾਸ ਤੇ ਇੱਕਤਰ ਹੋਏ ਹਾਂ ਅਤੇ
ਭਾਈ ਜਸਪਾਲ ਸਿੰਘ ਸਾਨੂੰ ਸਾਡਾ ਇਖਲਾਕੀ ਫਰਜ਼ ਯਾਦ ਦਿਵਾ ਗਿਆ ਹੈ ਕਿ ਅਸੀਂ ਸੀਸ ਦੇਣ ਵਾਲੀ ਕੌਮ
ਹਾਂ ਕਿ ਸੀਸ ਝੁਕਾਉਣ ਵਾਲੀ।
Khalsa ji
in the whole and soul ,we are here nobody will come here to do this work from
outside. We have to complete this work and task with ownself. Guru is with us ,
his Bani , his power with us , No one
can beat us ,only the main thing is UNITY. We unite then will make a cover
backup to fight for our homeland khalistan without khalistan , there is no
future for us and our coming generation. So Khalsa ji , Bowl is in our coat ,we
want rule or we wanna be slave.
Khalistan
Zindabad
No comments:
Post a Comment